ਬਿਆਸ ਪਿੰਡ ਵਿਖੇ ਬਾਬਾ ਬਿਆਸ ਜੀ ਦੇ ਪੁਰਾਤਨ ਮੰਦਰ ਵਿੱਚ ਹੋਈ ਚੋਰੀ



ਬਿਆਸ ਪਿੰਡ (ਹਰਪ੍ਰੀਤ ਸਿੰਘ) ਜਲੰਧਰ ਤੋ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿੱਤ ਪੈਂਦੇ ਅੱਡਾ ਬਿਆਸ ਪਿੰਡ ਵਿਖੇ ਮਹਾਂਰਿਸ਼ੀ ਵੇਦ ਬਿਆਸ ਕੁੰਡ.ਜੈ ਬਾਬਾ ਬਿਆਸ ਜੀ ਦੇ ਪਵਿੱਤਰ ਅਸਥਾਨ ਤੇ ਦੋ ਚੋਰਾ ਵਲੋ ਚੋਰੀ ਨੂੰ ਅੰਜਾਮ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਮੰਦਰ ਦੇ ਪੁਜਾਰੀ ਬਲਦੇਵ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਹਰ ਰੋਜ ਦੀ ਤਰਾਂ ਸਵੇਰੇ 4ਵਜੇ ਮੰਦਰ ਦਾ ਗੇਟ ਖੋਲਣ ਲੱਗੇ ਤਾ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ । ਜਿਸ ਤੋ ਉਪਰੰਤ ਉਨਾ ਨੇ ਮੰਦਰ ਦੇ ਅੰਦਰ ਜਾ ਕੇ ਦੇਖਿਆ ਤਾ ਗੋਲਕ ਨੂੰ ਲੱਗਾ ਤਾਲਾ ਵੀ ਚੋਰਾ ਵਲੋ ਭੰਨ ਕੇ ਗੋਲਕ ਵਿੱਚੋ ਨਗਦੀ ਤਕਰੀਬਨ 20 ਤੋ 25 ਹਜਾਰ ਦੇ ਕਰੀਬ ਨਗਦ ਰਾਸ਼ੀ ਗਾਇਬ ਸੀ। ਜਿਸ ਉਪਰੰਤ ਪਿੰਡ ਵਾਸੀਆ ਅਤੇ ਕਮੇਟੀ ਮੈਂਬਰਾ ਨੂੰ ਸੂਚਿਤ ਕੀਤਾ। ਕਮੇਟੀ ਮੈਂਬਰ ਅਤੇ ਪਿੰਡ ਵਾਸਿਆ ਨੇ ਮੋਕੇ ਤੇ ਮੰਦਰ ਦੇ ਸਾਰੇ ਪਾਸੇ ਘੁੰਮ ਫਿਰ ਕੇ ਦੇਖਿਆ ਤਾ ਮੰਦਰ ਦੇ ਮੇਨ ਗੱਲੇ ਤੋ ਇਲਾਵਾ ਦੂਸਰੇ ਗੱਲੇ ਦਾ ਵੀ ਤਾਲਾ ਟੁੱਟੀਆ ਹੋਇਆ ਸੀ। ਜਿਸ ਵਿੱਚੋ ਨਗਦ ਰਾਸ਼ੀ ਗਾਇਬ ਸੀ। ਪਿੰਡ ਦੇ ਸਰਪੰਚ ਬਲਰਾਜ ਮਡਾਰ ਅਤੇ ਪੰਚਾਇਤ ਮੈਂਬਰ ਨਰਿੰਦਰ ਕੁਮਾਰ.ਦਲਵਿੰਦਰ ਕੁਮਾਰ.ਗੁਰਦੇਵ ਕੋਰ.ਆਦਮਪੁਰ ਦੇ ਬਲਾਂਕ ਪ੍ਧਾਨ ਅਮਰੀਕ ਲਾਲ.ਮੋਕੇ ਤੇ ਪੁੱਜ ਕੇ ਪੁਲੀਸ ਚੋਕੀ ਅਲਾਵਲਪੁਰ ਨੂੰ ਸੂਚਿਤ ਕੀਤਾ। ਅਲਾਵਲਪੁਰ ਪੁਲਿਸ ਚੋਕੀ ਤੋ A.S.I ਜਾਦਵਿੰਦਰ ਸਿੰਘ ਨੇ ਮੋਕੇ ਦਾ ਜਾਇਜਾ ਲਿਆ ਤੇ ਮੰਦਰ ਅੰਦਰ ਲੱਗੇ C.C.T.V ਕੈਮਰਿਆ ਦੀ ਫੁਟੇਜ ਕਢਵਾਈ ਤੇ ਜਿਸ ਤੋ ਪਤਾ ਲੱਗਾ ਦੋ ਮੋਨੇ ਵਿਅਕਤੀ ਜਿੰਨਾ ਨੇ ਰਾਤ ਇੱਕ ਦੋ ਵਜੇ ਦੇ ਕਰੀਬ ਮੰਦਰ ਦੇ ਅੰਦਰ ਤਾਲੇ ਤੋੜ ਕੇ ਦਾਖਲ ਹੁੰਦੇ ਤੇ ਮੰਦਰ ਅੰਦਰ ਪਏ ਗੱਲੇ ਦਾ ਤਾਲਾ ਤੋੜ ਕੇ ਨਗਦ ਰਾਸ਼ੀ ਲੈ ਕੇ ਫਰਾਰ ਹੋ ਗਏ। ਜਿਨਾ ਦੀ ਪੁੱਛ ਪੜਤਾਲ ਜਾਰੀ ਹੈ.A.S.l ਜਾਦਵਿੰਦਰ ਸਿੰਘ ਨੇ ਪਿੰਡ ਵਾਸੀਆ ਨੂੰ ਤੇ ਕਮੈਟੀ ਮੈਬਰ ਅਤੇ ਪਿੰਡ ਦੇ ਸਰਪੰਚ ਬਲਰਾਜ ਮਡਾਰ ਤੇ ਮੋਕੇ ਤੇ ਪੁੱਜੇ ਪੰਚਾਇਤ ਮੈਂਬਰ ਤੇ ਪਿੰਡ ਵਾਸੀਆ ਨੂੰ ਭਰੋਸਾ ਦਵਾਇਆ ਕਿ ਜਿਸ ਨੇ ਵੀ ਇਸ ਧਾਰਮਿਕ ਅਸਥਾਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਨੂੰ ਬਿਲਕੁੱਲ ਬਖਸ਼ਿਆ ਨਹੀ ਜਾਵੇਗਾ। ਉਸਤੇ ਤੇ ਬਣਦੀ ਸਖਤ ਤੋ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ।