ਨਿਊ ਸੰਤੋਖਪੁਰਾ ਚ ਨਗਰ ਨਿਗਮ ਅਤੇ ਕੌਂਸਲਰ ਵਲੋਂ ਜਾਣਬੁਝ ਕੇ ਲੋਕਾਂ ਦੇ ਘਰਾਂ ਅੱਗੇ ਪਾਇਆ ਗਿਆ ਗੰਦ, ਜੇ ਈ ਤੋਂ ਲੈ ਕੇ ਕਮਿਸ਼ਨਰ ਤੱਕ ਬਣੇ ਖਾਸ ਆਦਮੀ ਪਾਰਟੀ ਦੀ ਗੰਦੀ ਰਾਜਨੀਤੀ ਦਾ ਹਿੱਸਾ


ਜਲੰਧਰ (ਸੰਜੀਵ ਕੁਮਾਰ) ਜਲੰਧਰ ਦੇ ਨਿਊ ਸੰਤੋਖਪੁਰਾ ਚ ਸੀਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਵਲੋਂ ਲਾਰੇਬਾਜ਼ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੌਂਸਲਰ ਖਿਲਾਫ ਪਿੱਛਲੇ ਕੁਝ ਦਿਨ ਪਹਿਲਾ ਜਮ ਕੇ ਨਾਰੇਬਾਜੀ ਕੀਤੀ ਗਈ ਸੀ। ਜਿਸਤੇ ਨਗਰ ਨਿਗਮ ਪ੍ਰਸ਼ਾਸ਼ਨ ਅਤੇ ਵਾਰਡ ਨੰ 76 ਦੇ ਕੌਂਸਲਰ ਨੂੰ ਕੁੰਬਕਰਨੀ ਨੀਂਦ ਚੋ ਜਾਗ ਆਈ ਤੇ ਸੀਵਰੇਜ ਚ ਡੰਡੇ ਮਾਰ ਕੰਮ ਚਲਾਉ ਕਰਕੇ ਸਾਰਾ ਗੰਦ ਸ਼ਿਕਾਇਤ ਕਰਨ ਵਾਲਿਆਂ ਦੇ ਘਰਾਂ ਮੂੰਹਰੇ ਕਰ ਦਿੱਤਾ ਜਿਸਤੇ ਕਾਫੀ ਗਰਮ ਗਰਮੀ ਹੋਣ ਤੋਂ ਬਾਅਦ ਅੱਜ ਸਵੇਰੇ ਜਦ ਵਾਰਡ ਨੰ 76 ਦੇ ਜੋਨ ਚੋ ਐਸ ਡੀ ਓ ਨਾਲ ਗੱਲ ਕੀਤੀ ਤੇ ਉਸਨੇ ਜੇ ਈ ਦਾ ਨੰ ਭੇਜ ਦਿੱਤਾ ਜਦ ਜੇ ਈ ਨਾਲ ਗੱਲ ਕੀਤੀ ਤੇ ਉਸਨੇ ਸੁਪਰਵਾਈਸਰ ਦਾ ਨੰ ਭੇਜ ਦਿੱਤਾ ਤੇ ਜਦ ਸੁਪਰਵਾਈਸਰ ਨਾਲ ਗੱਲ ਕੀਤੀ ਤੇ ੳਨਾ ਨੇ ਸੁਪਰ ਸੈਕਸ਼ਨ ਪਾਵਰ ਮਸ਼ੀਨ ਨਾਲ ਸਫਾਈ ਕਰਨ ਦੀ ਗੱਲ ਕਹਿ ਦਿੱਤੀ ਜਿਸਤੇ ਜੇ ਈ ਸੁਨੀਲ ਵਲੋਂ ਕਿਹਾ ਗਿਆ ਕਿ ਰਾਤ 11ਵਜੇ ਮਸ਼ੀਨ ਭੇਜ ਦਿੱਤੀ ਜਾਵੇਗੀ।
ਪਰ ਮੁਹੱਲਾ ਨਿਵਾਸੀ 11 ਵਜੇ ਤੱਕ ਕੋਈ ਮਸ਼ੀਨ ਨਾ ਆਉਂਦੀ ਦੇਖ ਜੇ ਈ ਨੂੰ ਫੋਨ ਕਰਨ ਲਗੇ ਤੇ ਸਾਰੀ ਟੋਲੀ ਇੱਕ ਦੂੱਜੇ ਤੇ ਗੱਲ ਨੂੰ ਸੁੱਟਣ ਲੱਗ ਗਈ ਤੇ ਅਖੀਰ ਚ ਗੱਡੀ ਦਾ ਡਰਾਈਵਰ ਫੋਨ ਨਹੀਂ ਚੱਕ ਰਿਹਾ ਦਾ ਬਹਾਨਾ ਬਣਾ ਕੇ ਮੁਹੱਲਾ ਨਿਵਾਸੀਆਂ ਨੂੰ ਬੇਵਕੂਫ ਬਣਾਉਂਣ ਚ ਨੌਕਰਸ਼ਾਹੀ ਕਾਮਜਾਬ ਹੋ ਗਏ।
ਇਸ ਸੰਬੰਧੀ ਜਦ ਐਸ ਡੀ ਓ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਇਥੇ ਇਹ ਦੱਸਨਾ ਜਰੂਰੀ ਹੈ ਕਿ ਇਸ ਮੁਹੱਲੇ ਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਦੀ ਟਁੱਸਲਬਾਜ਼ੀ ਕਾਰਨ ਆਮ ਲੋਕ ਗੰਦਗੀ ਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਨਗਰ ਨਿਗਮ ਦੇ ਕਮਿਸ਼ਨਰ ਵਲੋਂ ਨੰਬਰ ਬਲੋਕ ਲਿਸਟ ਚ ਪਾ ਕੇ ਸਮਾਰਟ ਸਿਟੀ ਦੇ ਨਾਮ ਤੇ ਮੰਗੇਰੀ ਲਾਲ ਦੇ ਸੁਪਨੇ ਦਿਖਾਈ ਜਾ ਰਿਹਾ ਹੈ