Doaba Times

ਡੇਰਾ ਸੱਚਖੰਡ ਬੱਲਾ ਵਿਖੇ ਸਾਬਕਾ ਉਪਮੁੱਖਮੰਤਰੀ ਸੁਖਬੀਰ ਬਾਦਲ ਹੋਏ ਨਤਮਸਤਕ

ਜਲੰਧਰ/ਕਿਸ਼ਨਗੜ (ਸੁਰਜੀਤਪਾਲ/ ਗੁਰਪ੍ਰੀਤ ਬੱਲ) ਡੇਰਾ ਸੱਚਖੰਡ ਬੱਲਾ ਵਿਖੇ ਸਾਬਕਾ ਉਪਮੁੱਖਮੰਤਰੀ ਸੁਖਬੀਰ ਬਾਦਲ , ਆਦਮਪੁਰ ਸਾਬਕਾ ਐਮ ਐਲ ਏ ਪਵਨ ਕੁਮਾਰ ਟੀਨੂ ਆਪਣੇ ਸਾਥੀਆ ਸਮੇਤ ਨਤਮਸਤਕ ਹੋਏ ਤੇ ਡੇਰਾ ਸੱਚਖੰਡ ਬੱਲਾ ਦੇ ਮੌਜੂਦਾ ਗੱਦੀਨਸ਼ੀਨ 108 ਸੰਤ ਨਿਰੰਜਨ ਦਾਸ ਮਹਾਰਾਜ (ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਯੂ.ਪੀ.) ਜੀ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਟਰੱਸਟ ਦੇ ਜਰਨਲ ਸਕੱਤਰ ਐਡਵੋਕੇਟ ਸੱਤਪਾਲ ਵਿਰਦੀ, ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਦਵਿੰਦਰ ਦਾਸ, ਸੇਵਾਦਾਰ ਵਰਿੰਦਰ ਦਾਸ ਬੱਬੂ ਵਲੋਂ ਸ.ਸੁਖਬੀਰ ਬਾਦਲ ਨੂੰ ਸਨਮਾਨਿਤ ਕੀਤਾ ਗਿਆ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਅਤੇ ਸ੍ਰੀ 108 ਸੰਤ ਸਰਵਣ ਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾਸਹਿਤ ਮਨਾਇਆ ਗਿਆ

ਜਲੰਧਰ/ਕਿਸ਼ਨਗੜ ( ਸੁਰਜੀਤ ਪਾਲ/ ਗੁਰਪ੍ਰੀਤ ਬੱਲ)ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਜਗਤਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਅਤੇ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਮਹਾਰਾਜ ਦਾ 129ਵਾਂ ਪ੍ਰਕਾਸ਼ ਦਿਹਾੜਾ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ (ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਯੂ.ਪੀ.) ਜੀ ਦੀ ਰਹਿਨੁਮਾਈ ਹੇਠ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪ ਕਰਾਏ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸਤਿਗੁਰੂ ਸੁਆਮੀ ਸਰਵਣ ਦਾਸ ਮਹਾਰਾਜ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਸੰਗਤਾਂ ਨੂੰ ਅੰਮ੍ਰਿਤਮਈ ਪ੍ਰਵਚਨਾਂ ਰਾਹੀ ਚਾਨਣਾ ਪਾਇਆ ਤੇ ਪ੍ਰਸਿੱਧ ਕੀਰਤਨੀ ਜੱਥਿਆ ਦੁਆਰਾ ਸੰਗਤਾਂ ਵਿਚ ‘ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ”ਦੁਆਰਾ ਨਿਹਾਲ ਕੀਤਾ। ਇਸ ਮੌਕੇ ਤੇ ਧਾਰਮਿਕ ਸ਼ਖਸ਼ੀਅਤਾ ਤੋਂ ਇਲਾਵਾ ਰਾਜਨੀਤਿਕ ਸ਼ਖਸ਼ੀਅਤਾ ਵਲੋਂ ਵੀ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਸੰਤ ਪ੍ਰਦੀਪ ਦਾਸ ਜੀ(ਕਠਾਰ), ਸੰਤ ਹਰਚਰਨ ਦਾਸ ਜੀ(ਸ਼ਾਮਚੁਰਾਸੀ), ਸੰਤ ਪ੍ਰੀਤਮ ਦਾਸ ਜੀ(ਸੰਗਤਪੁਰ), ਸੰਤ ਪੱਪਲ ਸ਼ਾਹ ਜੀ, ਸੰਤ ਰਾਜਾ ਰਾਮ ਜੀ, ਸੰਤ ਲੇਖਰਾਜ ਜੀ ਮੌਜੂਦ ਸਨ। ਰਾਜਨੀਤਕ ਸ਼ਖਸ਼ੀਅਤਾ ਵਿਚ ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ, ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਐਡਵੋਕੇਟ ਬਲਵਿੰਦਰ ਕੁਮਾਰ, ਸਾਬਕਾ ਮੰਤਰੀ ਕੇ.ਡੀ. ਭੰਡਾਰੀ, ਨਾਇਬ ਤਹਿਸੀਲਦਾਰ ਵਿਜੈ ਕੁਮਾਰ, ਐਡਵੋਕੇਟ ਸੱਤਪਾਲ ਵਿਰਦੀ, ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਦਵਿੰਦਰ ਦਾਸ, ਸੇਵਾਦਾਰ ਵਰਿੰਦਰ ਦਾਸ ਬੱਬੂ, ਜੋਗਿੰਦਰ ਪਾਲ ਸੇਵਾਮੁਕਤ ਆਈ.ਆਰ.ਐਸ., ਨਿਰੰਜਣ ਦਾਸ ਚੀਮਾ (ਟਰੱਸਟ ਮੈਂਬਰ) ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਅਤੇ ਸ੍ਰੀ 108 ਸੰਤ ਸਰਵਣ ਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੂਰਵ ਮਿਤੀ 15-02-2023 ਨੂੰ ਸ਼ਰਧਾਸਹਿਤ ਮਨਾਇਆ ਜਾਵੇਗਾ

ਜਲੰਧਰ/ਕਿਸ਼ਨਗੜ (ਸੁਰਜੀਤ ਪਾਲ/ਗੁਰਪ੍ਰੀਤ ਬੱਲ):-ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਜਗਤਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਅਤੇ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਮਹਾਰਾਜ ਦਾ 129ਵਾਂ ਪ੍ਰਕਾਸ਼ ਦਿਹਾੜਾ ਮਿਤੀ 15 ਫਰਬਰੀ 2023 ਨੂੰ ਸੰਤ ਨਿਰੰਜਨ ਦਾਸ ਜੀ ਮਹਾਰਾਜ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਅਤੇ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਦੀ ਰਹਿਨੁਮਾਈ ਹੇਠ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾਵੇਗਾ | ਇੱਥੇ ਇਹ ਵਰਨਣਯੋਗ ਹੈ ਕਿ ਸੰਤ ਸਰਵਣ ਦਾਸ ਜੀ ਨੇ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਦੀ ਖੋਜ ਕਰਕੇ ਮਿਤੀ 14 ਜੂਨ 1965 ਨੂੰ ਬ੍ਰਹਮਲੀਨ ਸੰਤ ਹਰੀ ਦਾਸ ਮਹਾਰਾਜ ਜੀ ਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤਿ ਦਿਵਸ ਦੇ ਮੌਕੇ ਤੇ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਸੀਰ ਗੋਵਰਧਨਪੁਰ ਵਾਰਾਨਸੀ ਦੀ ਉਸਾਰੀ ਸ਼ੁਰੂ ਕਰਵਾਈ | ਇਹ ਅਸਥਾਨ ਅੱਜ ਰਵੀਦਾਸੀਆ ਕੌਮ ਦਾ ਮਹਾਨ ਤੀਰਥ ਅਸਥਾਨ ਬਣ ਚੁੱਕਾ ਹੈ ਜਿਸ ਦੇ ਲੱਖਾਂ ਹੀ ਸੰਗਤਾਂ ਦਰਸ਼ਨ ਦੀਦਾਰੇ ਕਰਕੇ ਆਪਣਾ ਜੀਵਨ ਸਫ਼ਲ ਕਰ ਰਹੀਆਂ ਹਨ। ਇਸ ਮੌਕੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪ ਹੋਣਗੇ ਅਤੇ ਸੰਤ ਮਹਾਪੁਰਸ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸਤਿਗੁਰੂ ਸੁਆਮੀ ਸਰਵਣ ਦਾਸ ਮਹਾਰਾਜ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਸੰਗਤਾਂ ਨੂੰ ਅੰਮ੍ਰਿਤਮਈ ਪ੍ਰਵਚਨਾਂ ਰਾਹੀ ਚਾਨਣਾ ਪਾਉਣਗੇ ਅਤੇ ਕੀਰਤਨੀ ਜੱਥੇ ‘ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ” ਦੀ ਮਹਿਮਾ ਸਰਵਣ ਕਰਵਾਉਣਗੇ।

Doaba Times

ਵਿਸ਼ੇਸ਼ ਟੀਕਾਕਰਨ ਹਫ਼ਤੇ ਦੀ ਸ਼ੁਰੂਆਤ

ਕਾਲਾ ਬੱਕਰਾ (ਸੁਰਜੀਤ ਪਾਲ/ਗੁਰਪ੍ਰੀਤ ਬੱਲ)
ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਅਤੇ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਨਿਗਰਾਨੀ ਹੇਠ ਵਿਸ਼ੇਸ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ।

ਇਸ ਸਬੰਧੀ ਡਾ ਰਿਚਰਡ ਓਹਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਦੇ ਹੁਕਮਾਂ ਮੁਤਾਬਿਕ 13 ਫਰਵਰੀ ਦਿਨ ਸੋਮਵਾਰ ਤੋ 17 ਫਰਵਰੀ ਤੱਕ ਵਿਸ਼ੇਸ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ।ਜਿਸ ਦਾ ਮੁੱਖ ਉਦੇਸ਼ 0 ਤੋ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੀ ਕਵਰੇਜ਼ ਨੂੰ ਮਜਬੂਤ ਕਰਨਾ ਹੈ।ਇਸ ਲਈ 5 ਸਾਲ ਤੋ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਜਿੰਨਾ ਦਾ ਟੀਕਾਕਰਨ ਅਧੂਰਾ ਹੈ।ਇਸ ਮੁਹਿੰਮ ਤਹਿਤ ਬੱਚਿਆਂ ਅਤੇ ਗਰਭਵਤੀ ਔਰਤਾਂ ਜਿੰਨਾਂ ਦਾ ਟੀਕਾਕਰਨ ਕਿਸੇ ਕਾਰਨ ਰਹਿ ਗਿਆ ਹੈ।ਉਸ ਨੂੰ ਪੂਰਾ ਕੀਤਾ ਜਾਵੇਗਾ।
ਡਾ ਕੁਲਦੀਪ ਸਿੰਘ ਨੋਡਲ ਅਫਸਰ ਟੀਕਾਕਰਨ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਉਨਾਂ ਖੇਤਰਾਂ ਵੱਲ ਵਿਸੇਸ਼ ਤੌਰ ਤੇ ਧਿਆਨ ਦਿੱਤਾ ਜਾਵੇਗਾ ਜਿਹਨਾਂ ਨੂੰ ਹਾਈ ਰਿਸਕ ਏਰੀਆ ਆਖਿਆ ਜਾਂਦਾ ਹੈ ਜਿਵੇ ਕਿ ਪ੍ਰਵਾਸੀ ਅਬਾਦੀ, ਖਾਨਾਬਦੋਸ ਸਾਈਟਾਂ, ਇੱਟਾਂ ਦੇ ਭੱਠਿਆ ਆਦਿ ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਵਿਸੇ਼ਸ ਤੌਰ ਤੇ ਧਿਆਨ ਰੱਖਿਆ ਜਾਵੇਗਾ।ਇਸ ਤੌਂ ਇਲਾਵਾ ਜਿਹੜੇ ਬੱਚੇ ਘਰਾਂ ਵਿਚ ਪੈਦਾ ਹੁੰਦੇ ਹਨ ਅਤੇ ਉਨਾਂ ਬੱਚਿਆਂ ਦੀਆਂ ਜਨਮ ਖੁਰਾਕਾਂ ਵੀ ਰਹਿ ਜਾਂਦੀਆ ਹਨ, ਉਹ ਬੱਚੇ ਵੀ ਇਸ ਮੁਹਿੰਮ ਵਿਚ ਸ਼ਾਮਲ ਕੀਤੇ ਜਾਣਗੇ।

Jalandhar

ਮਾਮਲਾ ਸਕੂਲ ਵਿੱਚ ਹੋ ਰਹੀਆਂ ਚੋਰੀਆਂ ਅਤੇ ਸਫ਼ਾਈ ਪ੍ਰਬੰਧਾਂ ਦਾ

ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਫਾਈ ਕਰਮਚਾਰੀ ਅਤੇ ਚੌਕੀਦਾਰ ਦੀ ਪੋਸਟ ਦਿੱਤੀ ਜਾਵੇ-ਤਰਸੇਮ, ਰਿਸ਼ੀ

ਜਲੰਧਰ (ਸੁਰਜੀਤ ਪਾਲ/ਗੁਰਪ੍ਰੀਤ ਬੱਲ) ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤਰਸੇਮ ਲਾਲ ਅਤੇ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਫਾਈ ਵਿਵਸਥਾ ਦਰੁੱਸਤ ਕਰਨ ਲਈ ਸਫਾਈ ਕਰਮਚਾਰੀ ਦੀ ਪੋਸਟ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਧ ਰਹੀਆਂ ਚੋਰੀਆਂ ਨੂੰ ਰੋਕਣ ਲਈ ਚੌਂਕੀਦਾਰ ਦੀ ਪੋਸਟ ਦੇਣ ਦੀ ਜੋਰਦਾਰ ਮੰਗ ਕੀਤੀ।ਉਨ੍ਹਾਂ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ,ਸਕੂਲਾਂ ਦੀ ਦਿੱਖ ਅਤੇ ਢਾਂਚੇ ਨੂੰ ਦਰੁੱਸਤ ਕਰਨ ਲਈ ਅਨੇਕਾਂ ਕਦਮ ਚੁੱਕ ਰਹੀ ਹੈ,ਪ੍ਰੰਤੂ ਸਕੂਲਾਂ ਦੀ ਸਫਾਈ ਅਤੇ ਸੁਰੱਖਿਆ ਵੱਲ ਧਿਆਨ ਨਹੀਂ ਦੇ ਰਹੀ।ਉਨ੍ਹਾਂ ਅੱਗੇ ਆਖਿਆ ਕਿ ਵਰਤਮਾਨ ਸਮੇਂ ਵਿੱਚ ਅਧਿਆਪਕ ਆਪਣੇ ਕੋਲੋਂ ਪੈਸੇ ਦੇ ਕੇ ਸਕੂਲਾਂ ਵਿੱਚ ਸਫਾਈ ਕਰਵਾ ਰਹੇ ਹਨ।ਸਰਕਾਰੀ ਵਲੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰ ਅਤੇ ਪ੍ਰਭਾਵਸ਼ਾਲੀ ਸਿੱਖਿਆ ਦੇਣ ਲਈ ਕਾਫ਼ੀ ਗ੍ਰਾਂਟਾਂ ਅਤੇ ਸਿੱਖਣ ਸਹਾਇਕ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ ਪ੍ਰੰਤੂ ਇਨ੍ਹਾਂ ਸਕੂਲਾਂ ਵਿੱਚ ਚੌਂਕੀਦਾਰਾਂ ਦੇ ਨਾ ਹੋਣ ਕਾਰਨ ਚੋਰ ਬੇਖੌਫ਼ ਸਕੂਲਾਂ ਵਿੱਚ ਪਏ ਕੀਮਤੀ ਸਮਾਨ ਜਿਵੇਂ ਕੰਪਿਊਟਰ,ਪ੍ਰੋਜੈਕਟਰ,ਪ੍ਰਿੰਟਰ,ਸਾਊਂਡ ਸਿਸਟਮ,ਗੈਸ ਸਿਲੰਡਰ ਅਤੇ ਅਨਾਜ ਆਦਿ ਸਮਾਨ ਚੋਰੀ ਕਰ ਰਹੇ ਹਨ।ਜਥੇਬੰਦੀ ਦੇ ਦੋਵੇਂ ਆਗੂਆਂ ਨੇ ਸਫਾਈ ਕਰਮਚਾਰੀ ਅਤੇ ਚੌਂਕੀਦਾਰ ਦੀ ਪੋਸਟ ਮਿਲਣ ਦੀ ਦੇਰੀ ਤੱਕ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਪ੍ਰਤੀ ਮਹੀਨਾ ਸਕੂਲ ਸਫਾਈ ਅਤੇ ਸਕੂਲਾਂ ਦੀ ਸੁਰੱਖਿਆ ਵਿਵਸਥਾ ਲਈ ਢੁੱਕਵਾਂ ਫੰਡ ਜਾਰੀ ਕਰਨ ਦੀ ਮੰਗ ਕੀਤੀ।ਇਸ ਮੌਕੇ ਜ਼ਿਲ੍ਹਾ ਸਰਪ੍ਰਸਤ ਪਵਨ ਮਸੀਹ, ਪ੍ਰੈੱਸ ਸਕੱਤਰ ਦਿਲਬਾਗ ਸਿੰਘ,ਵਿੱਤ ਸਕੱਤਰ ਰਵੀ ਕੁਮਾਰ,ਅਸ਼ੋਕ ਕੁਮਾਰ,ਅਮਨਦੀਪ ਸਿੰਘ,ਜਸਵੰਤ ਸਿੰਘ ਰੌਲੀ,ਸੁਖਦੇਵ ਸਿੰਘ,ਕਪਿਲ ਕਵਾਤਰਾ,ਸੁਖਵਿੰਦਰ ਸਿੰਘ (ਸਾਰੇ ਸੀਨੀ: ਮੀਤ ਪ੍ਰਧਾਨ) ਸ.ਪ੍ਰੈੱਸ ਸਕੱਤਰ ਨਰੇਸ਼ ਕੁਮਾਰ ਪਾਲ,ਜਥੇਬੰਦਕ ਸਕੱਤਰ ਰਾਮਪਾਲ,ਰਵਿੰਦਰ ਕੁਮਾਰ,ਮਥਰੇਸ਼ ਕੁਮਾਰ,ਸਤੀਸ਼ ਕੁਮਾਰ,,ਸੰਜੀਵ ਸ਼ਰਮਾ,ਪ੍ਰੇਮ ਕੁਮਾਰ,ਕੁਲਵੰਤ ਸਿੰਘ,ਨਰਿੰਦਰ ਕੁਮਾਰ, ਸੰਦੀਪ ਸੰਧੂ,ਰਾਮਪਾਲ,ਸੁਖਦੇਵ ਸਿੰਘ, ਸ਼ੇਖਰ ਚੰਦ,ਲਖਵਿੰਦਰ ਸਿੰਘ, ਵਿਨਿਤ ਕੁਮਾਰ,ਵਿਸ਼ਾਲ,ਦਲੀਪ ਸਿੰਘ ਅਤੇ ਹੋਰ ਅਧਿਆਪਕ ਹਾਜ਼ਰ ਸਨ।

Doaba Times

ਡੇਰਾ ਸੱਚਖੰਡ ਬੱਲਾ ਵਿਖੇ ਸੰਗਰਾਦ ਦਾ ਦਿਹਾੜਾ ਸ਼ਰਧਾਸਹਿਤ ਮਨਾਇਆ ਗਿਆ

ਜਲੰਧਰ /ਕਿਸ਼ਨਗੜ(ਗੁਰਪ੍ਰੀਤ ਬੱਲ/ਸੁਰਜੀਤ ਪਾਲ) ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਸ਼ਰਧਾਸਹਿਤ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸ੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਜੀ (ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਯੂ.ਪੀ.) ਜੀ ਦੀ ਅਗਵਾਈ ਹੇਠ ਮਨਾਇਆ ਗਿਆ।

ਇਸ ਮੌਕੇ ਤੇ ਅੰਮ੍ਰਿਤ ਬਾਣੀ ਦੇ ਜਾਪ ਕਰਵਾਏ ਗਏ ਤੇ ਸੰਤ ਨਿਰੰਜਨ ਦਾਸ ਜੀ ਨੇ ਫੱਗਣ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ। ਇਸ ਮੌਕੇ ਪ੍ਰਸਿੱਧ ਕੀਰਤਨੀ ਜਥਿਆਂ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਤੇ ਸੰਗਤਾ ਵਿੱਚ ਅਟੁੱਟ ਲੰਗਰ ਵਰਤਾਇਆ ਗਿਆ।
ਇਸ ਮੌਕੇ ਤੇ ਸੰਤ ਲੇਖ ਰਾਜ ਨੂਰਪੁਰ ਵਾਲੇ, ਸੇਵਾਦਾਰ ਹਰਦੇਵ ਦਾਸ,ਸੇਵਾਦਾਰ ਵਰਿੰਦਰ ਦਾਸ ਬੱਬੂ ਤੋ ਇਲਾਵਾ ਸਮੂਹ ਸੰਗਤਾ ਮੌਜੂਦ ਸਨ।

Banga

ਸ਼੍ਰੀ ਮਹੰਤ ਇੰਦਰੇਸ਼ ਚਰਨ ਦਾਸ ਯਾਦਗਾਰੀ ਐਡਮਿਨ ਬਲਾਕ ਦਾ ਉਦਘਾਟਨ ਸੰਤ ਸ਼ਾਮ ਦਾਸ ਹੋਰਾਂ SGRR ਪਬਲਿਕ ਸਕੂਲ ਖ਼ਾਨਪੁਰ ਵਿਖੇ ਕੀਤਾ

ਮੁਕੰਦਪੁਰ 10 ਫਰਬਰੀ (ਸੁਰਜੀਤ ਪਾਲ /ਗੁਰਪ੍ਰੀਤ ਬੱਲ )- ਸਤਿਗੁਰੂ ਦੇਵੇਂਦਰ ਦਾਸ ਮਹਾਰਾਜ ਜੀ ਦੇਹਰਾਦੂਨ ਵਾਲਿਆਂ ਦੇ ਜਨਮ ਦਿਨ ਤੇ ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਖਾਨਪੁਰ ਵਿਖੇ ਸ਼੍ਰੀ ਮਹੰਤ ਇੰਦਰੇਸ਼ ਚਰਨ ਦਾਸ ਮਹਾਰਾਜ ਮੈਮੋਰੀਅਲ ਐਡਮਿਨ ਬਲਾਕ ਦਾ ਉਦਘਾਟਨ ਸ਼੍ਰੀਮਾਨ ਸੰਤ ਸ਼ਾਮ ਦਾਸ ਜੀ ਮਹਾਰਾਜ ਉਦਾਸੀਨ ਜੀ ਹੋਰਾਂ ਆਪਣੇ ਕਰ ਕਮਲਾਂ ਨਾਲ ਕੀਤਾ । ਐਡਮਿਨ ਬਲਾਕ ਦੀ ਉਸਾਰੀ ਲਈ ਬਣੀ ਕਮੇਟੀ ਚੋ ਸਰਵ ਸ਼੍ਰੀ ਹੰਸ ਰਾਜ ਬੰਗਾ, ਇੰਜ: ਨਰਿੰਦਰ ਬੰਗਾ ਦੂਰਦਰਸ਼ਨ, ਸਰਪੰਚ ਤੀਰਥ ਰੱਤੂ,ਪ੍ਰਤਾਪ ਸਿੰਘ ਬੰਗਾ,ਸੁਰਜੀਤ ਰੱਤੂ,ਜਗਨ ਨਾਥ ਅਤੇ ਦਵਿੰਦਰ ਬੰਗਾ ਹੋਰਾਂ ਵਲੋਂ ਦਿਨ ਰਾਤ ਇੱਕ ਕਰਕੇ ਸਮੂਹ ਨਗਰ ਦੀਆਂ ਸੰਗਤਾਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਇਹ ਪ੍ਰਸ਼ਾਸਨਿਕ ਬਲਾਕ ਬਣਾਇਆ ਗਿਆ, ਉਚੇਚੇ ਤੌਰ ਤੇ ਜੀਤ ਬਾਬਾ ਬੈਲਜੀਅਮ ਅਤੇ ਸੋਮ ਥਿੰਦ ਯੂ ਕੇ ਹੋਰਾਂ ਇੰਜ: ਨਰਿੰਦਰ ਬੰਗਾ ਦੀ ਪ੍ਰੇਰਨਾ ਸਦਕਾ 2 ਲੱਖ ਤੋਂ ਵੱਧ ਦਾ ਯੋਗਦਾਨ ਬਿਲਡਿੰਗ ਦੀ ਉਸਾਰੀ ਸਮੇਤ ਸਕੂਲ ਚੋ ਪਾਇਆ। ਇਸ ਐਡਮਨ ਬਲਾਕ ਵਿੱਚ ਪ੍ਰਿੰਸੀਪਲ ਦਾ ਦਫਤਰ, ਕਲਰਕ ਲਈ ਇੱਕ ਕਮਰਾ, ਇੱਕ ਰਸੋਈ ਅਤੇ ਲੈਟਰਿੰਗ ਬਾਥਰੂਮ ਆਦਿ ਹਨ, ਨੂੰ ਆਲੀਸ਼ਾਨ ਬਨਾਉਣ ਵਿੱਚ ਠੇਕੇਦਾਰ ਸਤਨਾਮ ਸਿੰਘ ਮੰਡੇਰ ਦਾ ਭਰਪੂਰ ਯੋਗਦਾਨ ਰਿਹਾ ।ਕਮੇਟੀ ਵਲੋਂ ਅੱਜ ਇਹ ਆਲੀਸ਼ਾਨ ਪ੍ਰਸ਼ਾਸਨਿਕ ਬਲਾਕ ਸਕੂਲ ਨੂੰ ਸਮਰਪਿਤ ਕਰ ਦਿੱਤਾ ਗਿਆ। ਪ੍ਰਿੰਸੀਪਲ ਰੰਜਨ ਕੋਠਾਰੀ,ਸਮੂਹ ਸਟਾਫ਼ , ਵਿਦਿਆਰਥੀਆਂ ਸਮੇਤ ਜਰਨੈਲ ਸਿੰਘ ਬੰਗਾ,ਹਰਭਜਨ ਦਾਸ ਬੰਗਾ ਯੂ ਕੇ, ਦੇਸ ਰਾਜ ਬੰਗਾ, ਗਾਇਕ ਰਾਜਾ ਸਾਵਰੀ,ਮਦਨ ਲਾਲ ਬੰਗਾ, ਮਲਕੀਤ ਸਿੰਘ ਖਟਕੜ, ਪਰਕਾਸ਼ ਚੰਦ, ਹਰਮੇਸ਼ ਬੰਗਾ,ਰਾਮ ਆਸਰਾ, ਠਾਕੁਰ ਸੁਮਨ,ਜਸਵੰਤ ਬੰਗਾ, ਤੇ ਸਮੂਹ ਸੰਗਤਾਂ ਸ਼ਾਮਿਲ ਸਨ।

Doaba Times

ਪਿੰਡ ਸੰਘਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚੇ

ਕਿਸ਼ਨਗੜ੍ਹ (ਸੁਰਜੀਤ ਪਾਲ) ਕਿਸ਼ਨਗੜ ਨਜ਼ਦੀਕੀ ਪਿੰਡ ਸੰਘਵਾਲ ਦੇ ਉੱਘੇ ਅਕਾਲੀ ਆਗੂ ਅਤੇ ਸਰਪੰਚ ਮਾ: ਭਾਗ ਰਾਮ ਜੀ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਸਾਬਕਾ MLA ਹਲਕਾ ਆਦਮਪੁਰ ਪਵਨ ਕੁਮਾਰ ਟੀਨੂੰ ਅਫਸੋਸ ਕਰਨ ਪਹੁੰਚੇ।

ਮਾ: ਭਾਗ ਰਾਮ ਜੀ ਦੀ ਧਰਮ ਪਤਨੀ ਭਜਨ ਕੌਰ ਦੀ ਪਿਛਲੇ ਦਿਨੀ ਅਚਾਨਕ ਮੌਤ ਹੋ ਜਾਣ ਨਾਲ ਪੂਰਾ ਪਰਿਵਾਰ ਦੁੱਖ ਦੀ ਘੜੀ ਵਿੱਚੋਂ ਗੁਜ਼ਰ ਰਿਹਾ ਸੀ। ਅੱਜ ਸਵੇਰੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਹਲਕਾ ਆਦਮਪੁਰ ਦੇ ਸਾਬਕਾ ਐਮਐਲਏ ਪਵਨ ਕੁਮਾਰ ਟੀਨੂੰ ਜੀ ਸਮੁੱਚੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੀਬੀ ਭਜਨ ਕੌਰ ਦੀ ਮੌਤ ਹੋ ਜਾਣ ਕਾਰਨ ਸਮੁੱਚੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਸਰਪੰਚ ਮਾਸਟਰ ਭਾਗ ਰਾਮ, ਸਾਬਕਾ ਐਮ ਐਲ ਏ ਪਵਨ ਕੁਮਾਰ ਟੀਨੂੰ, ਸੁਰਿੰਦਰ ਸਿੰਘ ਚਾਹਲ ਨਿਜਾਮਦੀਂਪੁਰ, ਕਰਮਜੀਤ ਸਿੰਘ ਨੀਟਾ, ਹਰਮਨ ਸਿੰਘ ਚਾਹਲ, ਜਸਪ੍ਰੀਤ ਸਿੰਘ ਜੱਸਾ ਚਾਹਲ, ਸਰਵਣ ਸਿੰਘ, ਪੰਚ ਨੰਦ ਲਾਲ, ਪੰਚ ਗੁਰਦੀਪ ਕੌਰ, ਸੁਖਦੇਵ ਸਿੰਘ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।

Adampur

ਆਦਮਪੁਰ ਵਿਖੇ ਜਥੇਦਾਰ ਜੀਵਨ ਸਿੰਘ ਜੀ ਦੇ ਗ੍ਰਹਿ ਵਿਖੇ ਅਫਸੋਸ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਜੀ, ਸਾਬਕਾ ਐਮ ਐਲ ਏ ਹਲਕਾ ਆਦਮਪੁਰ ਪਵਨ ਕੁਮਾਰ ਟੀਨੂੰ ਜੀ, ਸਾਬਕਾ ਐਮ ਐਲ ਏ ਨਕੋਦਰ ਗੁਰਪ੍ਰਤਾਪ ਵਡਾਲਾ ਜੀ, ਐਡਵੋਕੇਟ ਬਲਵਿੰਦਰ ਕੁਮਾਰ ਕਰਤਾਰਪੁਰ ਹਲਕਾ ਅਤੇ ਸਮੁੱਚੀ ਸ੍ਰੋਮਣੀ ਅਕਾਲੀ ਦਲ ਤੇ ਬਸਪਾ ਲੀਡਰਸ਼ਿਪ

Doaba Times

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ ਮੌਕੇ ਸਿਹਤ ਮੰਤਰੀ ਪੰਜਾਬ ਡਾਂ ਬਲਵੀਰ ਸਿੰਘ ਜੀ ਅਤੇ ਹਲਕਾ ਕਰਤਾਰਪੁਰ ਵਿਧਾਇਕ ਸ. ਬਲਕਾਰ ਸਿੰਘ ਜੀ ਤੇ ਆਪ ਆਗੂ ਵਿਵੇਕ ਭਾਰਗਵ ਜੀ ਡੇਰਾ ਸਚਖੰਡ ਬੱਲਾਂ ਵਿਖੇ ਨਤਮਸਤਕ ਹੋਏ।

Doaba Times

ਈ ਟੀ ਯੂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨਾਲ ਕੀਤੀ ਮੀਟਿੰਗ

ਜਲੰਧਰ (ਸੌਰਬ ਗੁਪਤਾ /ਗੁਰਪ੍ਰੀਤ ਬੱਲ) ਨਿਰੋਲ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਜਲੰਧਰ ਦੀ ਜਰੂਰੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ:) ਜਲੰਧਰ ਸ. ਜਰਨੈਲ ਸਿੰਘ ਜੀ ਨਾਲ ਬਹੁਤ ਸੁਖਾਵੇਂ ਮਹੌਲ ਵਿੱਚ ਹੋਈ।ਇਹ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਦੀ ਅਗਵਾਈ ਵਿੱਚ ਹੋਈ।ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਕੁੱਝ ਬਲਾਕਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਲਈ ਬਜ਼ਟ ਉਪਲੱਬਧ ਨਾ ਹੋਣ,ਸਿੰਗਲ ਟੀਚਰ ਸਕੂਲਾਂ ਦੇ ਪ੍ਰਬੰਧ ਵਿੱਚ ਆ ਰਹੀਆਂ ਔਕੜਾਂ ਅਤੇ ਅਧਿਆਪਕਾਂ ਦੇ ਹੋਰ ਭੱਖਦੇ ਮਸਲਿਆਂ ਤੇ ਵਿਸਥਾਰ ਵਿੱਚ ਗੱਲਬਾਤ ਕੀਤੀ ਗਈ।ਜ਼ਿਲ੍ਹਾ ਸਿੱਖਿਆ ਅਫ਼ਸਰ ਜੀ ਵਲੋਂ ਬਹੁਤ ਸੰਜੀਦਗੀ ਨਾਲ ਸਾਰੀ ਗੱਲਬਾਤ ਸੁਨਣ ਉਪਰੰਤ ਜਲਦ ਇਨ੍ਹਾਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਅਤੇ ਆਖਿਆ ਕਿ ਵਿਦਿਆਰਥੀਆਂ ਦੀ ਸਿੱਖਿਆ ਦੀ ਬਿਹਤਰੀ ਅਤੇ ਅਧਿਆਪਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।ਇਸ ਮੌਕੇ ਜ਼ਿਲ੍ਹਾ ਜਲੰਧਰ ਇਕਾਈ ਦੇ ਪ੍ਰਧਾਨ ਤਰਸੇਮ ਲਾਲ, ਜਨਰਲ ਸਕੱਤਰ ਰਿਸ਼ੀ ਕੁਮਾਰ,ਅਮਨਦੀਪ ਸਿੰਘ, ਸੁਖਦੇਵ ਸਿੰਘ(ਦੋਵੇਂ ਸੀਨੀਅਰ ਮੀਤ ਪ੍ਰਧਾਨ),ਜਥੇਬੰਦਕ ਸਕੱਤਰ ਰਾਮਪਾਲ, ਸਹਾਇਕ ਜਨਰਲ ਸਕੱਤਰ ਰਵਿੰਦਰ ਕੁਮਾਰ, ਜ਼ਿਲ੍ਹਾ ਇਕਾਈ ਆਗੂ ਸੰਜੀਵ ਭਾਰਦਵਾਜ,ਦਫ਼ਤਰੀ ਅਮਲੇ ਤੋਂ ਸੰਜੀਵ ਸ਼ਰਮਾ ਅਤੇ ਹੋਰ ਅਧਿਆਪਕ ਹਾਜ਼ਰ ਸਨ।