Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਦੀਵਾਲੀ ਤੇ ਬੰਦੀਛੋੜ ਦਿਵਸ ਸ਼ਰਧਾ ਸਹਿਤ ਮਨਾਇਆ

ਜਲੰਧਰ/ਕਿਸ਼ਨਗੜ੍ਹ (ਗੁਰਪ੍ਰੀਤ ਬੱਲ/ਸੌਰਬ ਗੁਪਤਾ) ਡੇਰਾ ਸੱਚਖੰਡ ਬੱਲਾਂ ਵਿਖੇ ਮੌਜੂਦਾ ਗੱਦੀਨਸ਼ੀਨ ਸੰਤ ਨਰੰਜਣ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਬਾਰਾਨਸ (ਯੂ.ਪੀ.) ਵਾਲਿਆਂ ਦੀ ਸਰਪ੍ਰਸਤੀ ਹੇਠ ਦੀਵਾਲੀ ਦਾ ਪਵਿੱਤਰ ਤਿਓਹਾਰ ਅਤੇ ਬੰਦੀ ਛੋੜ ਦਿਵਸ ਸ਼ਰਧਾ ਸਹਿਤ ਮਨਾਇਆ ਗਿਆ ।
ਇਸ ਮੌਕੇ ਤੇ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਾਪ ਕੀਤੇ ਗਏ। ਇਸ ਦੌਰਾਨ ਕੀਰਤਨੀ ਜਥਿਆਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਸੰਗਤਾਂ ਵਿੱਚ ਅਟੁੱਟ ਲੰਗਰ ਵਰਤਾਏ ਗਏ।
ਇਸ ਮੌਕੇ ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਵਰਿੰਦਰ ਦਾਸ ਬੱਬੂ, ਬੀ ਕੇ ਮਹਿਮੀ ਜੀ ਅਤੇ ਸਮੂਹ ਸੰਗਤਾਂ ਮੌਜੂਦ ਸਨ ।

Doaba Times

ਰਾਮ ਪ੍ਰਕਾਸ਼ ਸੁਰੀਲਾ ਐਸ ਪੀ ਵਲੋਂ ਕੀਤੇ ਕੰਮਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ- ਸੰਤ ਸਰਵਣ ਦਾਸ ਬੋਹਣ
ਇਸ ਮੌਕੇ ‘ਤੇ ਉਹਨਾਂ ਦੇ ਪਰਿਵਾਰਕ ਮੈਂਬਰ ਡਾ.ਸਤਪਾਲ ਸੁਰੀਲਾ ਯੂ ਐਸ ਏ, ਵਿਜੈ ਕੁਮਾਰ ਸੁਰੀਲਾ, ਸਕੌਟੀ ਸੁਰੀਲਾ ਯੂ ਕੇ, ਦਰਸ਼ਨਾ ਤੇ ਸੁੰਮਨ ਯੂ ਐਸ ਏ, ਸਰਪੰਚ ਬਲਜਿੰਦਰ ਕੌਰ, ਪਰਮਜੀਤ ਪੰਚ, ਪ੍ਰੇਮ ਕੁਮਾਰ, ਅਭਿਨੰਦਨ ਸੁਰੀਲਾ, ਸੁਰਿੰਦਰ ਕੁਮਾਰ ਤੇ ਨੰਜੂ ਰਾਮ ਯੂ ਐਸ ਏ, ਥਾਣੇਦਾਰ ਰਾਜ ਕੁਮਾਰ, ਪ੍ਰਿੰਸੀਪਲ ਗੁਰਦੇਵ ਲਾਲ, ਦਵਿੰਦਰ ਸੁਰੀਲਾ, ਰਾਮਭਜ ਸੁਰੀਲਾ, ਥਾਣੇਦਾਰ ਹਰਜੀਤ ਸਿੰਘ, ਡਾ. ਗੁਰਬਚਨ ਸਿੰਘ ਪਟਿਆਲਾ, ਰਾਜ ਕੁਮਾਰ ਬੀ ਈ ਪੀ ਓ, ਮਾਸਟਰ ਰਾਕੇਸ਼ ਚੰਦਰ, ਮਾਸਟਰ ਪ੍ਰਵੀਨ ਕੁਮਾਰ ਸਿੱਧੂ, ਨਗਰ ਨਿਵਾਸੀ ਤੇ ਰਿਸ਼ਤੇਦਾਰ ਵੀ ਹਾਜ਼ਰ ਸਨ। ਉਹਨਾਂ ਦੇ ਪਰਿਵਾਰ ਵਲੋਂ ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਵੀ ਕੀਤੀ ਗਈ।
[10/23, 6:23 PM] Bir Chand Surila: ਕਿਸ਼ਨਗੜ੍ਹ, 23 ਅਕਤੂਬਰ- ਪਿੰਡ ਕਰਾੜੀ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਰਾਮ ਪ੍ਰਕਾਸ਼ ਸੁਰੀਲਾ ਦੀ 12ਵੀਂ ਬਰਸੀ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਸਾਹਿਬ ਭਾਈ ਓਮ ਪ੍ਰਕਾਸ਼ ਰਾਣਾ ਦੇ ਕੀਰਤਨੀ ਜਥੇ ਵਲੋਂ ਕੀਰਤਨ ਤੇ ਬੰਟੀ ਬਾਵਾ ਅਮਰੀਕਾ ਵਾਲਿਆਂ ਵਲੋਂ ਵੀ ਇਕ ਸ਼ਬਦ ਨਾਲ ਹਾਜ਼ਰੀ ਲਗਵਾਈ ਗਈ। ਸੰਤ ਸਰਵਣ ਦਾਸ ਗੱਦੀ-ਨਸ਼ੀਨ ਬੋਹਣ ਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ,ਪੰਜਾਬ ਵਲੋਂ ਰਾਮ ਪ੍ਰਕਾਸ਼ ਸੁਰੀਲਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਜੋ ਕੰਮ ਲੋਕ ਭਲਾਈ ਦੇ ਉਹ ਕਰ ਗਏ ਹਨ, ਉਹਨਾਂ ਨੂੰ ਹਮੇਸ਼ਾ ਲਈ ਯਾਦ ਰੱਖਿਆ ਜਾਵੇਗਾ। ਉਹਨਾਂ ਨੇ ਰਾਜਨੀਤਕ ਖੇਤਰ ਵਿੱਚ ਵੀ ਆਪਣੀ ਛਵੀ ਨੂੰ ਬਰਕਰਾਰ ਰੱਖਿਆ। ਉਹਨਾਂ ਦੇ ਬੇਟੇ ਆਪਣੇ ਪਿਤਾ ਵਲੋਂ ਦਿੱਤੇ ਗਏ ਸੰਸਕਾਰਾਂ ‘ਤੇ ਚਲਦਿਆਂ ਵਿਦੇਸ਼ਾਂ ਤੋਂ ਆ ਕੇ ਹਰੇਕ ਸਾਲ ਬਰਸੀ ਮਨਾਉਂਦੇ ਹਨ। ਉਹਨਾਂ ਦੇ ਭਰਤੀ ਕੀਤੇ ਮੁਲਾਜ਼ਮ ਪੁਲਿਸ ਵਿਭਾਗ ਵਿੱਚ ਉਚ ਅਹੁਦਿਆਂ ‘ਤੇ ਬਿਰਾਜਮਾਨ ਹਨ। ਸੰਤ-ਮਹਾਂਪੁਰਸ਼ਾਂ ਤੋਂ ਇਲਾਵਾ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਕੋਟਲੀ, ਹਲਕਾ ਇੰਚਾਰਜ ਆਦਮਪੁਰ ਜੀਤ ਲਾਲ ਭੱਟੀ, ਕੋਆਰਡੀਨੇਟਰ ਨੰਬਰਦਾਰ ਬੀਰ ਚੰਦ ਸੁਰੀਲਾ, ਨੰਬਰਦਾਰ ਹਰਭਜਨ ਦਾਸ ਕਰਾੜੀ, ਬਲਾਕ ਪ੍ਰਧਾਨ ਸੁਰੇਸ਼ ਕਲੇਰ ਬੁਲੰਦਪੁਰ, ਪਿਆਰਾ ਲਾਲ ਕਲੇਰ ਨੂਰਪੁਰ ਤੇ ਸਰਪੰਚ ਪਤੀ ਸੁਰਿੰਦਰ ਬੰਗੜ ਨੇ ਵੀ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ।

Doaba Times

रंजिश के चलते सरपंच पर बरसाई ताबड़तोड़ गोलियां, निजी अस्पताल में भर्ती

करनाल (पहलवान) करनाल जिले के गांव जाणी में सरपंच सुखबीर सिंह की आज अज्ञात बदमाशों ने गोली मार दी। सरपंच पर बदमाशों ने घात लगा हमला किया। प्रत्यक्षदर्शियों के अनुसार बदमाश एक गाड़ी में आए थे। बदमाश वारदात के बाद मौके से फरार हो गए। गंभीर हालत में सरपंच को करनाल के निजी अस्पताल में भर्ती कराया है। पुलिस के अनुसार सरपंच को चार गोली लगी है। बताया जा रहा है कि सरपंच गांव में ही एक परिवार से मुलाकात करने गए थे। वह अपनी गाड़ी से जब वापस आ रहे थे, तो गांव में बने माता के मंदिर के पास सड़क पर पहले ही बदमाश उनका इंतजार कर रहे थे। पूर्व सरपंच की गाड़ी को आता देख कर बदमाश सड़क पर आ गए। जैसे ही सरपंच की गाड़ी रुकी तो बदमाशों ने उस पर गोलियां चलानी शुरू कर दी। बदमाशों ने एक दर्जन से ज्यादा फायर किए। डीएसपी गौरव फौगाट ने बताया कि पुलिस मामले की जांच कर रही है।

Doaba Times

ਜਲੰਧਰ ਦੇ ਪਿੰਡ ਬੱਲਾਂ ਨਿਵਾਸੀ ਸ਼ਹੀਦ ਸਰਵਣ ਸਿੰਘ ਜੀ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ

ਅਲਾਵਲਪੁਰ ਦੇ ਸਕੂਲ ਵਿਖੇ ਬੀਐਸਐਫ ਦੇ ਜਵਾਨਾਂ ਵੱਲੋਂ ਸ਼ਹੀਦ ਐੱਸ ਆਈ ਸਰਵਣ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ

ਇਸ ਉਪਰੰਤ ਮੌਜ਼ੂਦ ਪਰਿਵਾਰਕ ਮੈਂਬਰਾਂ ਵੱਲੋਂ ਸ਼ਹੀਦ ਸਰਵਣ ਸਿੰਘ ਜੀ ਦੀ ਯਾਦਗਾਰ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਧਰਮ ਪਤਨੀ ਸਰਬਜੀਤ ਕੌਰ ਜੀ ਨੂੰ ਸਨਮਾਨਤ ਕੀਤਾ ਗਿਆ ਇਸ ਮੌਕੇ ਪੁੱਤਰ ਹਰਜਿੰਦਰ ਸਿੰਘ ਬੱਲ, ਬੀਐਸਐਫ ਦੇ ਐਸਆਈ ਸੁਰੇਸ਼ ਕੁਮਾਰ, ਇੰਸਪੈਕਟਰ ਜੋਗਿੰਦਰ ਸਿੰਘ, ਇੰਸ. ਜੇ ਪੀ ਸਿੰਘ , ਸਕੂਲ ਪ੍ਰਿੰਸੀਪਲ ਹਰਵਿੰਦਰ ਕੌਰ ਅਤੇ ਅਲਾਵਲਪੁਰ ਪੁਲੀਸ ਚੌਕੀ ਤੋਂ ਏਐਸਆਈ ਬਹਾਦਰ ਲਾਲ, ਸਰਬਜੀਤ ਕੌਰ ਹੈੱਡ ਕਾਂਸਟੇਬਲ ਮੌਜੂਦ ਸਨ।

ਜਲੰਧਰ(ਗੁਰਪ੍ਰੀਤ ਬੱਲ ) ਅਲਾਵਲਪੁਰ ਦੇ ਸਕੂਲ ਵਿਖੇ ਬੀਐਸਐਫ ਦੇ ਜਵਾਨਾਂ ਵੱਲੋਂ ਸ਼ਹੀਦ ਐੱਸ ਆਈ ਸਰਵਣ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ । ਇਸ ਮੌਕੇ ਤੇ ਬੀ ਐਸ ਐਫ ਐਸ ਆਈ ਸ਼ਹੀਦ ਸਰਵਣ ਸਿੰਘ ਦੇ ਜੀਵਨ ਤੇ ਚਾਨਣਾ ਪਾਇਆ ਗਿਆ ਤੇ ਦੱਸਿਆ ਕਿ ਉਹ ਪਿੰਡ ਬੱਲਾ ਦੇ ਨਿਵਾਸੀ ਸਨ ਤੇ ਮੁੱਢਲੀ ਸਿੱਖਿਆ ਅਲਾਵਲਪੁਰ ਦੇ ਸਕੂਲ ਵਿੱਚੋਂ ਪ੍ਰਾਪਤ ਕੀਤੀ ਸੀ ਅਤੇ ਇਸ ਉਪਰੰਤ ਦੇਸ਼ ਦੀ ਸੇਵਾ ਲਈ ਬੀਐੱਸਐੱਫ ਵਿੱਚ ਸੇਵਾਵਾਂ ਦੇਣ ਲੱਗੇ ਤਾਂ 15 ਦਸੰਬਰ 1991 ਨੂੰ ਸ. ਸਵਰਨ ਸਿੰਘ ਤੇ ਚਾਰ ਸਾਥੀ ਗਸ਼ਤ ਸਮਾਪਤ ਕਰਕੇ ਬੀਐਸਐਫ ਦੀ ਗੱਡੀ ਤੇ ਵਾਪਸ ਆਉਂਦੇ ਸਮੇਂ ਲਗਪਗ ਦੱਸ ਕਿਲੋਮੀਟਰ ਦੂਰ ਅਤੰਕਵਾਦੀਆਂ ਵੱਲੋਂ ਬੀ ਐਸ ਐਫ਼ ਦੇ ਵਾਹਨ ਤੇ ਆਈਈਡੀ ਬਲਾਸਟ ਕੀਤਾ ਗਿਆ ਇਸ ਮੌਕੇ ਤੇ ਸਰਵਣ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਮੌਕੇ ਤੇ ਹੀ ਸ਼ਹੀਦੀ ਪ੍ਰਾਪਤ ਕਰ ਗਏ, ਇਸ ਤਰ੍ਹਾਂ ਉਨ੍ਹਾਂ ਦੀ ਦੇਸ਼ ਪ੍ਰਤੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਜ਼ਿਕਰਯੋਗ ਹੈ ਕਿ ਸ਼ਹੀਦ ਸਰਵਣ ਸਿੰਘ ਦੇ ਧਰਮ ਪਤਨੀ ਸਰਬਜੀਤ ਕੌਰ ਨੂੰ ਅਟਾਰੀ ਸਰਹੱਦ ਵਾਹਗਾ ਬਾਰਡਰ ਤੇ ਵੀ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ।

Doaba Times

ਬਨਾਰਸੀ ਠੱਗਾਂ ਦੇ ਟੋਲੇ ਨਾਲ ਭੂ ਮਾਫੀਆ ਦੀ ਸੈਟਿੰਗ- ਫਰਜ਼ੀ ਸੰਸਥਾਵਾਂ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਕੀਤਾ ਜਾਂਦਾ ਗੁਮਰਾਹ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਇਨੀ ਦਿਨੀ ਇੱਕ ਬਨਾਰਸੀ ਠੱਗਾਂ ਦਾ ਟੋਲਾ ਬਹੁਤ ਹੀ ਸਰਗਰਮ ਹੈ, ਜਿਸਦਾ ਕਿ ਹਰੇਕ ਇਲਾਕੇ ਦੇ ਸਮਾਜ ਵਿਰੋਧੀ ਭੈੜੇ ਮਾਫੀਆ ਨਾਲ ਸੈਟਿੰਗ ਹੈ ਤੇ ਹਰੇਕ ਕੰਮ ਦਾ ਕਮਿਸ਼ਨ ਲਿਆ ਜਾਂਦਾ ਹੈ, ਅਤੇ ਸ਼ਰਾਬ ਦੇ ਠੇਕਿਆਂ ਤੋਂ ਖ਼ਬਰਾਂ ਨਾ ਲਾਉਣ ਦੇ ਇਵਜ਼ ਵਿਚ ਦਾਰੂ ਦੀਆਂ ਬੋਤਲਾਂ ਫਰੀ ਲਈਆਂ ਜਾਂਦੀਆਂ ਹਨ, ਇੰਨਾ ਹੀ ਨਹੀਂ ਇਨ੍ਹਾਂ ਬਨਾਰਸੀ ਠੱਗਾ ਦੁਆਰਾ ਇਲਾਕੇ ਦੀਆਂ ਪੁਲੀਸ ਚੌਂਕੀਆਂ, ਥਾਣਿਆਂ ਵਿੱਚ ਵੀ ਆਪਣਾ ਦਬਦਬਾ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਅਤੇ ਰਾਜ਼ੀਨਾਮੇ ਕਰਾਉਣ ਤੇ ਭੋਲੇ ਭਾਲੇ ਲੋਕਾਂ ਤੋਂ ਮੋਟੀ ਨਾਜਾਇਜ਼ ਵਸੂਲੀ ਕੀਤੀ ਜਾਂਦੀ ਹੈ। ਇਸ ਦੀ ਉਦਾਹਰਣ ਦੋ ਅਕਤੂਰ ਵਾਲੇ ਦਿਨ ਕਿਸ਼ਨਗੜ੍ਹ ਇਲਾਕੇ ਵਿੱਚ ਹੀ ਦੇਖ ਲਓ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਣ ਕਾਰਨ ਕਿਸੇ ਵੀ ਪੱਤਰਕਾਰ ਵੱਲੋਂ ਇਸ ਵਿਰੁੱਧ ਕੋਈ ਖ਼ਬਰ ਨਹੀਂ ਲਗਾਈ ਗਈ ਜੋ ਕਿ ਕਾਫੀ ਸ਼ਰਮਨਾਕ ਹੈ, ਜੇਕਰ ਕੋਈ ਠੇਕੇ ਵਾਲਿਆਂ ਵਿਰੁੱਧ ਖ਼ਬਰ ਲਗਾ ਵੀ ਦਿੰਦਾ ਹੈ ਤਾਂ ਇਨ੍ਹਾਂ ਬਨਾਰਸੀ ਪੱਤਰਕਾਰਾਂ ਠੱਗਾਂ ਦੇ ਟੋਲਿਆਂ ਵੱਲੋਂ ਉਸਨੂੰ ਕਾਫ਼ੀ ਡਰਾਇਆ ਧਮਕਾਇਆ ਜਾਂਦਾ ਹੈ ਕਿ ਤੇਰਾ ਹਾਲ ਵੀ ਸਿੱਧੂ ਮੁਸੇਵਾਲਾ ਵਰਗਾ ਕੀਤਾ ਜਾਵੇਗਾ ਅਤੇ ਤੇਰੇ ਤੇ ਹਾਈ ਕੋਰਟ ਤੇ ਕੇਸ ਦਰਜ ਹੋਵੇਗਾ । ਇੰਨਾ ਹੀ ਨਹੀਂ ਸਗੋਂ ਕਿਸ਼ਨ ਗੜ ਇਲਾਕੇ ਵਿੱਚ ਤਾਂ ਨਾਜਾਇਜ਼ ਪੀ ਜੀ ਬਣੇ ਹੋਏ ਹਨ ਤੇ ਨਕਲੀ ਬਿਜਲੀ ਵਿਭਾਗ ਦੇ ਜੇਈ ਬਣ ਕੇ ਵੀਹ ਵੀਹ ਹਜ਼ਾਰ ਦੀ ਨਜ਼ਾਇਜ ਵਸੂਲੀ ਦਾ ਮਾਮਲਾ ਵੀ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਹੈ। ਇਲਾਕੇ ਵਿੱਚ ਦੜੇ ਸੱਟੇ ਦਾ ਕੰਮ ਵੀ ਜ਼ੋਰਾਂ ਨਾਲ ਪੱਤਰਕਾਰਾ ਦੀ ਮਿਲੀਭੁਗਤ ਨਾਲ ਜਾਰੀ ਹੈ। ਇੰਨਾ ਹੀ ਨਹੀਂ ਜਦ ਕੋਈ ਇਲਾਕੇ ਦੇ ਭੋਲੇ ਭਾਲੇ ਲੋਕਾਂ ਵੱਲੋਂ ਦੁਕਾਨਾਂ ਦਾ ਨਿਰਮਾਣ ਕੀਤਾ ਜਾਂਦਾ ਜਾਂ ਘਰ ਦੀ ਉਸਾਰੀ ਕੀਤੀ ਅਗਲੇ ਦਿਨ ਠੱਗਾਂ ਦੇ ਟੋਲੇ ਵੱਲੋਂ ਆਪਣੇ ਸਾਥੀਆਂ ਨੂੰ ਵਾਰੀ ਵਾਰੀ ਉੱਥੇ ਭੇਜ ਕੇ ਉਸ ਨੂੰ ਬਲੈਕਮੇਲ ਕਰ ਕੇ ਆਪਣਿਆਂ ਉਹਨੂੰ ਬੋ ਬੁੱਢੇ ਪੱਤਰਕਾਰ ਦੱਸ ਕੇ ਤਾਂ ਪੈਸਿਆਂ ਦੀ ਨਾਜਾਇਜ਼ ਵਸੂਲੀ ਕੀਤੀ ਜਾਂਦੀ ਹੈ, ਹੋਰ ਤਾਂ ਹੋਰ ਇਨ੍ਹਾਂ ਦੀ ਵਿੱਦਿਅਕ ਯੋਗਤਾ ਅੱਠਵੀਂ ਪਾਸ ਹੀ ਪੱਤਰਕਾਰ ਬਣੇ ਫਿਰਦੇ ਹਨ, ਦੇਖਣ ਵਿੱਚ ਵੀ ਆਇਆ ਹੈ ਕਈ ਪੱਤਰਕਾਰਾਂ ਨੂੰ ਆਪਣੇ ਨਾਂ ਵੀ ਲਿਖੇ ਨਹੀਂ ਆਉਂਦੇ ਤੇ ਆਪਣੇ ਆਪ ਨੂੰ ਬਹੁਤ ਵੱਡੇ ਪੱਤਰਕਾਰ ਦੱਸ ਕੇ ਇਲਾਕੇ ਵਿੱਚ ਨਾਜਾਇਜ਼ ਵਸੂਲੀ ਦਾ ਧੰਦਾ ਬਹੁਤ ਜ਼ੋਰਾਂ ਨਾਲ ਜਾਰੀ ਹੈ। ਜਦੋਂ ਇਨ੍ਹਾਂ ਠੱਗਾਂ ਟੋਲਾ ਕਿਸੇ ਕਾਰਨ ਕਰਕੇ ਇਨ੍ਹਾਂ ਦਾ ਪਰਦਾਫਾਸ਼ ਹੁੰਦਾ ਹੈ ਤਾਂ ਫਿਰ ਇਨ੍ਹਾਂ ਕੋਲ ਇੱਕੋ ਹੀ ਹਥਿਆਰ ਹੁੰਦਾ ਹੈ, ਪੱਤਰਕਾਰਾਂ ਦੇ ਨਾਂ ਤੇ ਬਣੀਆਂ ਐਸੋਸੀਏਸ਼ਨਾਂ ਇਸ ਉਪਰੰਤ ਇਨ੍ਹਾਂ ਬਨਾਰਸੀ ਠੱਗਾਂ ਵੱਲੋਂ ਪੁਲੀਸ ਦੇ ਉੱਚ ਅਧਿਕਾਰੀਆਂ ਤੇ ਵੀ ਆਪਣਾ ਦਬਦਬਾ ਬਣਾਉਂਦੇ ਹਨ। ਫਿਰ ਇਹ ਆਪਣੀ ਧੌਂਸ ਜਮਾਉਣ ਲਈ ਪ੍ਰਸ਼ਾਸਨ ਤੱਕ ਕਦੀ ਧਰਨੇ ਲਾਉਂਣ ਦੀ ਧਮਕੀ ਦਿੰਦੇ ਹਨ ਤੇ ਕਦੀ ਡਰਾਵੇ ਦਿੰਦੇ ਹਨ। ਜਿਸ ਦੇ ਕਾਰਨ ਜਿਹੜੇ ਪੱਤਰਕਾਰੀ ਈਮਾਨਦਾਰੀ ਨਾਲ ਕਰਦੇ ਹਨ ਉਹ ਵੀ ਬਦਨਾਮ ਹੁੰਦੇ ਹਨ। ਕਿਉਂਕਿ ਪਿਛਲੇ ਦਿਨੀਂ ਦੇਖਣ ਵਿੱਚ ਆਇਆ ਹੈ ਕਿ ਜਲੰਧਰ ਦੇ ਡੀਪੀਆਰਓ ਵੱਲੋਂ ਇਸ ਤਰ੍ਹਾਂ ਦੇ ਫਰਜੀ ਪੱਤਰਕਾਰਾਂ ਦੇ (ਪੰਜਾਬ ਸਰਕਾਰ) ਯੈਲੋ ਕਾਰਡ ਜਾਰੀ ਕਰ ਦਿੱਤੇ ਗਏ ਜੋ ਕਿ ਪੱਤਰਕਾਰੀ ਨਹੀਂ ਕਰ ਰਹੇ, ਜਿਸਦਾ ਕਾਰਨ ਇਹ ਸੀ ਕਿ ਮੰਤਰੀਆਂ ਦੀਆਂ ਸਿਫ਼ਾਰਸ਼ਾਂ । ਇਸ ਦੇ ਉਲਟ ਜੋ ਦਿਨ ਰਾਤ ਮਿਹਨਤ ਕਰਕੇ ਹਰ ਰੋਜ਼ ਜਾਨ ਹਥੇਲੀ ਤੇ ਰੱਖ ਕੇ ਖ਼ਬਰਾਂ ਲਾਉਂਦੇ ਰਹੇ ਹਨ ਤੇ ਫੀਲਡ ਵਿਚ ਰਹਿ ਕੇ ਕੰਮ ਕਰ ਰਹੇ ਹਨ ਉਨ੍ਹਾਂ ਯੈਲੋ ਕਾਰਡ ਜਾਰੀ ਨਹੀਂ ਕੀਤੇ ਗਏ ।

Doaba Times

ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਸ੍ਰੀ ਗੁਰੂ ਰਵਿਦਾਸ ਕਮਯੂਨਿੰਟੀ ਦੋਹਾ ਕਤਰ ਵਲੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ

ਫੋਟੋ ਕੈਪਸ਼ਨ : ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਸ੍ਰੀ ਗੁਰੂ ਰਵਿਦਾਸ ਕਮਯੂਨਿੰਟੀ ਦੋਹਾ ਕਤਰ ਵਿਖੇ ਮੌਜੂਦ ਸਮੂਹ ਸੰਗਤਾਂ

ਜੈ ਗੁਰੂਦੇਵ ਧੰਨ ਗੁਰੂਦੇਵ ਜੈ ਵਾਲਮੀਕਿ ਹਰ ਹਰ ਵਾਲਮੀਕਿ ,ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ

ਦੇਸ਼ ਪ੍ਰਦੇਸ਼/ ਦੋਹਾ ਕਤਰ (ਬਿਉਰੋ ) ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਸ੍ਰੀ ਗੁਰੂ ਰਵਿਦਾਸ ਕਮਯੂਨਿੰਟੀ ਦੋਹਾ ਕਤਰ ਵਲੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਆਗਮਨ ਪੁਰਬ ਸ਼ਹਾਨੀਆ UCC ਕੈਂਪ ( ਦੋਹਾ ਕਤਰ )ਵਿਖੇ ਬਹੁਤ ਹੀ ਧੂਮ ਧਾਮ ਨਾਲ ਅਤੇ ਸ਼ਰਧਾ ਨਾਲ ਮਨਾਇਆ ਗਿਆ। ਜਿਤਨੀਆ ਵੀ ਗੁਰੂਰੁਹਾ ਨੇ ਸਤਿਗੁਰਾ ਦੇ ਕਾਰਜਾਂ ਲਈ ਆਪਣੀਆਂ ਬਣਦੀਆਂ ਸੇਵਾਵਾਂ ਨਿਭਾਇਆ ਸਤਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਅਤੇ ਇਕ ਵਾਰ ਫੇਰ ਤੋਂ ਸਾਰੀਆਂ ਹੀ ਗੁਰੂਰੁਹਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ।
ਪ੍ਰਧਾਨ : ਵਰਿੰਦਰ ਹੀਰਾ ਜੱਖੂ

Doaba Times

ਰਾਮਦਾਸੀਆਂ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਰਜਿ ਪੰਜਾਬ ਦੀ ਮੀਟਿੰਗ ਅੰਮ੍ਰਿਤਸਰ ਵਿਖੇ ਹੋਈ

ਅੰਮ੍ਰਿਤਸਰ, 13ਅਕਤੂਬਰ ( ਦਿਲਬਾਗ ਸਿੰਘ ਸਿੱਧੂ) ਬੀਤੇ ਦਿਨੀਂ ਰਾਮਦਾਸੀਆਂ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਰਜਿ ਪੰਜਾਬ ਵੱਲੋਂ ਪ੍ਰਧਾਨ ਜਸਵੰਤ ਸਿੰਘ ਪੰਜਾਬ ਪ੍ਰਧਾਨ ਜੀ ਦੇ ਗ੍ਰਹਿ ਵਿਖੇ ਸੰਧੂ ਕਲੋਨੀ ਅੰਮ੍ਰਿਤਸਰ ਵਿਖੇ ਸਰਦਾਰ ਜਸਵੰਤ ਸਿੰਘ ਪੰਜਾਬ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ ਨੇ ਮੁੱਖ ਏਜੰਡੇ ਪੇਸ਼ ਕੀਤੇ ਗਏ ਜਿਸ ਵਿਚ ਆਉਣ ਵਾਲੀ ਚੋਣ ਜਨਵਰੀ 2023 ਨੂੰ ਸਬੰਧੀ ਫੈਸਲੇ ਲਏ ਗਏ ਹਨ ਪੰਜਾਬ ਕਮੇਟੀ ਦਸੰਬਰ 22 ਦੇ ਮਹੀਨੇ ਵਿਚ ਪੰਜਾਬ ਕਮੇਟੀ ਮੀਟਿੰਗ ਜਲੰਧਰ ਵਿਖੇ ਭੰਗ ਕੀਤਾ ਜਾਵੇਗਾ ਅਤੇ ਜਨਵਰੀ 2023 ਦੇ ਪਹਿਲੇ ਹਫਤੇ ਜਿੱਲ੍ਹਾ ਹੁਸ਼ਿਆਰਪੁਰ ਵਿਖੇ ਚੋਣ ਹੋਵੇਗੀ ਕੁਝ ਮੈਂਬਰਾਂ ਵੱਲੋਂ ਕਾਗਜ਼ਾਤ ਭਰੇ ਗਏ ਫ਼ੈਸਲਾ ਲਿਆ ਗਿਆ ਪੰਜਾਬ ਕਮੇਟੀ ਦੇ ਮੈਂਬਰ ਬਣਨ ਲਈ ਮੈਂਬਰਸ਼ਿੱਪ ਆਜੈਕਟਿਵ ਮੈਂਬਰ ਬਣਨ ਲਈ ਮੈਂਬਰਸ਼ਿੱਪ 1200 ਅਤੇ ਮੈਂਬਰ ਬਣਨ ਲਈ ਮੈਂਬਰਸ਼ਿੱਪ 500 ਰੁਪਏ ਪੰਜ ਸਾਲ ਵਾਸਤੇ ਰੱਖੀ ਗਈ ਹੈ ਪੰਜਾਬ ਅੰਦਰ ਇਹ ਫ਼ੈਸਲਾ ਜਿੱਲ੍ਹਾ ਕਮੇਟੀਆਂ ਦੇ ਲਈ ਵੀ ਹੋਵੇਗਾ ਜ਼ੇਕਰ ਕੋਈ ਮੈਂਬਰ ਆਪਣੇ ਮੋਬਇਲ ਤੇ ਵੱਟਸੱਪ ਰਾਹੀਂ ਆਪਣਾ ਅਸਤੀਫਾ ਪ੍ਰਧਾਨ ਨੂੰ ਭੇਜ ਦੇਂਦਾ ਹੈ ਉਹ ਸਵੀਕਾਰ ਨਹੀਂ ਕੀਤਾ ਜਾਵੇਗਾ, ਜੇਕਰ ਕਿਸੇ ਮੈਂਬਰ ਨੂੰ ਕੋਈ ਇੰਤਰਾਜ ਹੈ ਉਹ ਮੀਟਿੰਗ ਵਿੱਚ ਆਵੇ ਉਸ ਤੇ ਵਿਚਾਰ ਕੀਤਾ ਜਾਵੇਗਾ ਸੰਬੋਧਨ ਕਰਦਿਆਂ ਕਿਹਾ ਕਿ ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ ਨੇ ਕੰਮ ਕਰਾਂਗੇ ਤਾਂ ਹੀ ਪ੍ਰਧਾਨ ਅਤੇ ਪੰਜਾਬ ਕਮੇਟੀ ਦੇ ਅਹੁਦੇਦਾਰ ਕਹਾਵਾਂਗੇ ਕਾਗਜੀ ਪ੍ਰਧਾਨ ਅਤੇ ਸਕੱਤਰ ਨਹੀਂ ਚਾਹੀਦੀ ਹੈ ਮੀਟਿੰਗ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਪ੍ਧਾਨ ਜਸਵਿੰਦਰ ਸਿੰਘ,ਮੀਤ ਪ੍ਰਧਾਨ ਜਲੰਧਰ। ਗੁਰਮੇਲ ਸਿੰਘ, ਮੈਂਬਰ ਜਸਵਿੰਦਰ ਸਿੰਘ ਹੁਸ਼ਿਆਰਪੁਰ, ਸ੍ਰੀ ਮਤੀ ਜਸਵਿੰਦਰ ਕੌਰ, ਸ਼੍ਰੀ ਮਤੀ ਪਰਮਜੀਤ ਕੌਰ, ਅਤੇ ਮਲਕੀਅਤ ਸਿੰਘ ਹੋਰ ਮੈਂਬਰ ਸ਼ਾਮਲ ਹੋਏ।