Doaba Times

ਪਿੰਡ ਬੱਲਾਂ ਵਿਖੇ ਗੁ: ਕਮੇਟੀ ਦੀ ਅਗਵਾਈ ਹੇਠ ਸ਼ੈੱਡ ਦੇ ਨਿਰਮਾਣ ਦੇ ਕੰਮ ਜ਼ੋਰਾ ਸ਼ੋਰਾਂ ਨਾਲ ਜਾਰੀ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਪਿੰਡ ਬੱਲਾਂ ਵਿਖੇ ਨਵ ਨਿਯੁਕਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਗੁਰਦੁਆਰਾ ਛਪਡ਼ੀ ਸਾਹਿਬ ਵਿਖੇ ਸ਼ੈੱਡ ਦੇ ਨਿਰਮਾਣ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਜਾਰੀ।
ਪ੍ਰਧਾਨ ਕੁਲਦੀਪ ਸਿੰਘ ਹੋਠੀ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਇਲਾਕੇ ਦੀਆ ਸੰਗਤਾਂ ਵੱਲੋਂ ਕਾਫੀ ਲੰਮੇ ਸਮੇਂ ਤੋਂ ਮੰਗ ਸੀ ਕਿ ਗੁਰਦੁਆਰਾ ਸਾਹਿਬ ਵਿਖੇ ਇਕ ਸ਼ੈੱਡ ਬਣਾਈ ਜਾਵੇ, ਜਿਸ ਮਕਸਦ ਨੂੰ ਮੁੱਖ ਰੱਖਦਿਆਂ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਯੁਕਤ ਹੋਣ ਉਪਰੰਤ ਇਲਾਕੇ ਦੀਆਂ ਸੰਗਤਾਂ ਦੀ ਮੰਗ ਪੂਰੀ ਕਰਦਿਆਂ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਦਾ ਅੰਦਾਜ਼ਨ ਖਰਚਾ ਇੱਕ ਲੱਖ ਪੱਚੀ ਹਜ਼ਾਰ ਦੇ ਕਰੀਬ ਹੋਇਆ ਹੈ ਅਤੇ ਕੰਮ ਜਾਰੀ ਹੈ। ਇਸ ਮੌਕੇ ਭੁਪਿੰਦਰ ਸਿੰਘ ਚੇਅਰਮੈਨ ,ਕੁਲਦੀਪ ਸਿੰਘ ਹੋਠੀ ਪ੍ਰਧਾਨ , ਸੇਵਾ ਸਿੰਘ ਮੀਤ ਪ੍ਰਧਾਨ , ਜੋਗਿੰਦਰ ਸਿੰਘ ਹੋਠੀ ,ਅਰਜਨ ਸਿੰਘ ਬਿੱਟੂ , ਗੁਰਦੀਪ ਸਿੰਘ, ਜਸਵੀਰ ਸਿੰਘ ,ਹਰਵਿੰਦਰ ਸਿੰਘ ,ਮੇਵਾ ਸਿੰਘ ਸੈਕਟਰੀ ,ਮੁੱਖ ਸੇਵਾਦਾਰ ਗ੍ਰੰਥੀ ਪਰਮਜੀਤ ਸਿੰਘ ਦੀ ਅਗਵਾਈ ਹੇਠ ਸ਼ੈੱਡ ਨਿਰਮਾਣ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ।

Doaba Times

ਅਧਿਆਪਕ ਦਿਵਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਵੱਲੋਂ ਅਧਿਆਪਕਾਂ ਨੂੰ ਵੰਡੇ ਗਏ ਪ੍ਰਸ਼ੰਸਾ ਪੱਤਰ

ਜਲੰਧਰ(ਗੁਰਪ੍ਰੀਤ ਬੱਲ) ਸਰਕਾਰੀ ਹਾਈ ਸਕੂਲ, ਸ਼ੇਖੇ ਪਿੰਡ(ਜਲੰਧਰ) ਵਿਖੇ ਅਧਿਆਪਕਡਿਵਸ ਮੌਕੇ ਤੇ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਵੱਲੋਂ ਸਮੂਹ ਸਕੂਲ ਸਟਾਫ ਨੂੰ ਪ੍ਰਸ਼ੰਸਾ ਪੱਤਰ ਵੰਡੇ ਗਏ।ਇਸ ਮੌਕੇ ਕੋ-ਆਰਡੀਨੇਟਰ ਬੀਰ ਚੰਦ ਸੁਰੀਲਾ, ਬਲਾਕ ਪ੍ਰਧਾਨ ਸੁਰੇਸ਼ ਕਲੇਰ , ਸੀਨੀ. ਆਪ ਆਗੂ ਮੁਕੇਸ਼ ਕੁਮਾਰ, ਤੇ ਸਕੂਲ ਸਟਾਫ ਸ਼ਸ਼ੀ ਕੁਮਾਰ (ਪ੍ਰਿੰਸੀਪਲ), ਰਸ਼ਪਾਲ ਕੌਰ (ਸ.ਸ.), ਅਜੈ ਕੁਮਾਰ ਅਵਸਥੀ (ਵਿਗਿਆਨ), ਬਬੀਤਾ ਤ੍ਰਿਖਾ (ਵਿਗਿਆਨ), ਸਰਬਜੀਤ ਕੌਰ (ਸ.ਸ.), ਸੰਤੋਸ਼ ਰਾਣੀ (ਪਨ), ਨੀਲਮ ਕੁਮਾਰੀ ,ਅਮਰੀਕ ਕੌਰ (ਹਿੰਦੀ), ਦਵਿੰਦਰ ਕੌਰ (ਹਿੰਦੀ), ਮਨਦੀਪ ਕੌਰ (ਗਣਿਤ), ਸ਼ਿਵਾਨੀ (ਗਣਿਤ), ਹਰਜੀਤ ਸਿੰਘ (ਗਣਿਤ), ਚਰਨਜੀਤ ਕੌਰ (ਸ.ਸ.), ਸਤਿੰਦਰ ਕੌਰ (ਸ.ਸ.), ਵਿਨੋਦ ਸ਼ਰਮਾ (ਇੰਜੀ.), ਮਨਪ੍ਰੀਤ ਕੌਰ (com.fac), ਰਜਨੀ (com.fac), ਸੰਦੀਪ ਕੌਰ (ਡੀ.ਪੀ.ਈ.), ਸਰਬਜੀਤ ਕੌਰ (ਵਿਗਿਆਨ) ਮੌਜੂਦ ਸਨ।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਚੇਅਰਮੈਨ ਉਂਕਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ

ਜਲੰਧਰ (ਗੁਰਪ੍ਰੀਤ ਬੱਲ)ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਚੇਅਰਮੈਨ ਉਂਕਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਭੋਗਪਰ ਸਰਕਲ ਦੀਆਂ ਅਲੱਗ ਅਲੱਗ ਇਕਾਈਆਂ ਦਾ ਗਠਨ ਕੀਤਾ ਗਿਆ । ਜਿਸ ਵਿੱਚ ਮਜ਼ਦੂਰ ਵਿੰਗ ਦੀਆਂ ਇਕਾਈਆਂ ਬਣਾਈਆਂ ਗਈਆਂ। ਜਿਸ ਵਿੱਚ ਸੋਹਨ ਲਾਲ ਸ਼ੱਕਰ ਪੁਰ ਨੂੰ ਮਜ਼ਦੂਰ ਵਿੰਗ ਦਾ ਪ੍ਰਧਾਨ ਅਤੇ ਸੁਰੇਸ਼ ਕੁਮਾਰ ਨੂੰ ਯੂਥ ਮਜ਼ਦੂਰ ਵਿੰਗ ਦਾ ਪ੍ਰਧਾਨ ਬਣਾਇਆ ਗਿਆ। ਇਸ ਦੌਰਾਨ ਸੰਯੁਕਤ ਮੋਰਚੇ ਦੀ ਕਾਲ ਦੀ ਰਣਨੀਤੀ ਵੀ ਤਿਆਰ ਕੀਤੀ ਗਈ। ਜਿਸ ਤਹਿਤ 05/09/ 2022 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕੱਤਰ ਹੋ ਕੇ ਜਲੰਧਰ ਦੇ ਐਮ.ਐਲ. ਏ ਦੇ ਦਫਤਰਾਂ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਜਿਸ ਵਿੱਚ ਜਲੰਧਰ ਦੇ ਸਾਰੇ ਹੀ ਐਮ.ਐਲ.ਏ ਨੂੰ ਮੁੱਖ ਮੰਤਰੀ ਦੇ ਨਾਮ ਤੇ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਹਰਵਿੰਦਰ ਸਿੰਘ ਡੱਲੀ ਸਰਕਲ ਭੋਗਪੁਰ ਪ੍ਰਧਾਨ, ਬਲਜੀਤ ਸਿੰਘ ਘੋੜਾਵਾਹੀ , ਸੁਖਵਿੰਦਰ ਸਿੰਘ ਦਰਾਵਾਂ, ਪਚਰੰਗਾ ਇਕਾਈ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ, ਸਤਨਾਮ ਸਿੰਘ ਘੋੜਾਵਾਹੀ, ਸਰਬਜੀਤ ਸਿੰਘ ਜੱਲੋਵਾਲ, ਸਰਪੰਚ ਕਸ਼ਮੀਰ ਸਿੰਘ ਜਲੋਵਾਲ, ਜਸਕਰਨ ਸਿੰਘ ਪਚਰੰਗਾ, ਮਨਦੀਪ ਸਿੰਘ ਜਮਾਲਪੁਰ, ਸੁੱਖਾ ਜੱਲੋਵਾਲ ਕਲੋਨੀ, ਹਰਵਿੰਦਰ ਸਿੰਘ ਸੱਧਾ ਚੱਕ, ਪ੍ਰੇਮ ਨਾਥ ਸਿੰਘਪੁਰ, ਵਰਿੰਦਰ ਸਿੰਘ ਜਮਾਲਪੁਰ, ਬਲਜੀਤ ਸਿੰਘ ਪਚਰੰਗਾ, ਗੁਰਪ੍ਰੀਤ ਸਿੰਘ ਪਚਰੰਗਾ, ਸੂਰਜ ਸਿੰਘਪੁਰ, ਬਲਜੋਤ ਸਿੰਘ ਪਚਰੰਗਾ, ਰਣਵੀਰ ਸਿੰਘ ਪਚਰੰਗਾ, ਹਰਿੰਦਰ ਸਿੰਘ ਪਚਰੰਗਾ ਆਦਿ ਸਾਰੇ ਮੈਂਬਰ ਮੌਜੂਦ ਸਨ।

Doaba Times

रसूलपुर ब्राह्मण में लाखों रुपये की चोरी- इलाके में चोरी की वारदातें बढ़ने से लोग दहशत में 

Dilbagh Singh फोटो कैप्शन : चोरी संबंधी जानकारी देते हुए घर में मौजूद सदस्य ।

किशनगढ़ (गुरप्रीत सूर्य ) किशनगढ़ के निकट रसूलपुर ब्राह्मणा गांव में एक घर से लाखों रुपये की चोरी की खबर मिली। जानकारी के अनुसार गांव रसूलपुर ब्राह्मणा निवासी जसविंदर कुमार (बाबू) पुत्र दर्शन लाल ने बताया कि वह बीती रात अपने परिवार के साथ अमृतसर गया था।घर के ताले को तोड़कर घर से करीब पंद्रह तोले सोना  चोरी हो गया।  इस चोरी के बाद परिवार द्वारा शक के आधार पर संदिग्ध लोग जिनके नाम रवि अमन और कमल थे, पर चोरी का शक किया ।  इस चोरी की वारदात के बारे में चौकी किशनगढ़ पुलिस को जानकारी दी गई । आए दिन क्षेत्र में बढ़ती चोरी की घटनाएं पुलिस प्रशासन की सुरक्षा व्यवस्था पर कई सवाल खड़े करती हैं।जिक्रयोग है कि रसूलपुर ब्राह्मणा में कुछ दिन पहले भी चोरों द्वारा दिनदहाड़े चोरी की वारदात को अंजाम दिया गया था ।

Doaba Times

ਧੋਗੜੀ ਡ੍ਰੇਨ ਤੇ ਲੁੱਟ ਖੋਹ ਦੀਆਂ ਵਾਰਦਾਤਾ ਜਾਰੀ- ਚੋਰ ਚੁਸਤ ਪੁਲਸ ਸੁਸਤ

ਜਲੰਧਰ (ਸੌਰਬ ਗੁਪਤਾ) ਜਲੰਧਰ ਧੋਗੜੀ ਰੋਡ ਸਥਿਤ ਡਰੇਨ ਤੇ ਦੇਰ ਰਾਤ 11 ਵਜੇ ਦੇ ਕਰੀਬ ਫੈਕਟਰੀ ਕਰਮਚਾਰੀ ਰਾਹੁਲ ਨੇ ਫੋਨ ਤੇ ਲੁੱਟਖੋਹ ਦੀ ਨਾਕਾਮ ਕੋਸ਼ਿਸ਼ ਬਾਰੇ ਜਾਣਕਾਰੀ ਦਿੱਤੀ ਤਾਂ ਮੌਕੇ ਤੇ ਸੌਰਭ ਗੁਪਤਾ ਪੱਤਰਕਾਰ ਪਹੁੰਚੇ ਤਾ ਲੁਟੇਰੇ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਇਸ ਉਪਰੰਤ ਲੁਟੇਰਿਆਂ ਦੀ ਆਸ ਪਾਸ ਖੇਤਾਂ ਵਿਚ ਭਾਲ ਜਾਰੀ ਕੀਤੀ ਗਈ ਪ੍ਰੰਤੂ ਲੁਟੇਰੇ ਮੌਕੇ ਤੋਂ ਨਹੀਂ ਮਿਲੇ । ਫੈਕਟਰੀ ਕਰਮਚਾਰੀ ਰਾਹੁਲ ਨੇ ਦੱਸਿਆ ਕਿ ਉਹ ਰਾਤ 11 ਵਜੇ ਦੇ ਕਰੀਬ ਫ਼ੈਕਟਰੀ ਤੋਂ ਘਰ ਰਮਦਾਸਪੁਰ ਜਾ ਰਿਹਾ ਸੀ ਜੋ ਕਿ ਡਰਾਇਵਰ ਦਾ ਕੰਮ ਕਰ ਰਿਹਾ ਹੈ, ਰਸਤੇ ਚ’ ਘਰ ਜਾ ਰਿਹਾ ਸੀ ਤਾਂ ਡਰੇਨ ਦੇ ਬਿਲਕੁਲ ਨਜਦੀਕ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਵੱਲੋਂ ਉਸ ਨਾਲ ਲੁੱਟ ਖੋਹ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖੇਤਾਂ ਵਿੱਚ ਭੱਜ ਕੇ ਜਾਨ ਬਚਾਈ ਤੇ ਰੌਲਾ ਰੱਪਾ ਪਾਇਆ, ਜਿਸ ਉਪਰੰਤ ਫੋਨ ਕਰ ਸੌਰਵ ਗੁਪਤਾ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਤਾਂ ਮੌਕੇ ਤੇ ਪਹੁੰਚੇ ਪ੍ਰੰਤੂ ਕੋਈ ਵੀ ਲੁਟੇਰਾ ਮੌਕੇ ਤੇ ਕਾਬੂ ਨਹੀਂ ਆਇਆ ।ਜਿਕਰਯੋਗ ਹੈ ਕਿ ਇਸ ਇਲਾਕੇ ਚ’ ਲੁੱਟਖੋਹ ਦੀਆਂ ਵਾਰਦਾਤਾ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਹਨ।

Doaba Times

ਸੀ ਐਚ ਸੀ ਕਾਲਾ ਬੱਕਰਾ ਦੇ ਐਸ ਐਮ ਓ ਡਾ ਰਿਚਰਡ ਓਹਰੀ ਦੀ ਅਗਵਾਈ ਵਿੱਚ ਰਾਸ਼ਟਰੀ ਪੋਸ਼ਣ ਸਪਤਾਹ ਸ਼ੁਰੂ ਕੀਤਾ

ਕਿਸ਼ਨਗੜ(ਗੁਰਪ੍ਰੀਤ ਬੱਲ) ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਆਦੇਸ਼ਾਂ ਅਤੇ ਸੀ ਐਚ ਸੀ ਕਾਲਾ ਬੱਕਰਾ ਦੇ ਐਸ ਐਮ ਓ ਡਾ ਰਿਚਰਡ ਓਹਰੀ ਦੀ ਅਗਵਾਈ ਵਿੱਚ ਸਿਹਤ ਬਲਾਕ ਕਾਲਾ ਬੱਕਰਾ ਵਿਖੇ ਪੋਸ਼ਿਕ ਖੁਰਾਕ ਸੰਬੰਧੀ ਜਾਣਕਾਰੀ ਦੇਣ ਲਈ ਰਾਸ਼ਟਰੀ ਪੋਸ਼ਣ ਸਪਤਾਹ ਸ਼ੁਰੂ ਕੀਤਾ ਗਿਆ।ਡਾ ਓਹਰੀ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਰਾਸ਼ਟਰੀ ਪੋਸ਼ਣ ਹਫ਼ਤਾ ਹਰ ਸਾਲ 1 ਸਤੰਬਰ ਤੋਂ 7 ਸਤੰਬਰ ਤੱਕ ਲੋਕਾਂ ਨੂੰ ਉਨ੍ਹਾਂ ਦੀ ਭਲਾਈ ਅਤੇ ਖੁਸ਼ਹਾਲੀ ਦੇ ਮਹੱਤਵਪੂਰਨ ਸੰਕੇਤਾਂ ਬਾਰੇ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਨੈਸ਼ਨਲ ਨਿਊਟ੍ਰੀਸ਼ਨ ਵੀਕ 2022 ਦੇ ਦੌਰਾਨ, ਦੁਨੀਆ ਭਰ ਦੇ ਵਿਅਕਤੀਆਂ ਨੂੰ ਆਪਣੀਆਂ ਪੌਸ਼ਟਿਕ ਆਦਤਾਂ ਅਤੇ ਉਨ੍ਹਾਂ ਦੀਆਂ ਅਨੁਕੂਲ ਖਾਣ-ਪੀਣ ਦੀਆਂ ਆਦਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਉਹ ਖੁਰਾਕ ਤੋਂ ਉਹ ਚੰਗੇ ਪੌਸ਼ਟਿਕ ਤੱਤ ਪ੍ਰਾਪਤ ਕਰ ਸਕਦੇ ਹਨ।
ਬੀਈਈ ਨੀਤੀਰਾਜ ਬੀ ਸਿੰਘ ਨੇ ਬੋਲਦਿਆਂ ਕਿਹਾ ਭੋਜਨ ਸਾਡੇ ਸਰੀਰ ਨੂੰ ਜੀਣ, ਵਧਣ ਅਤੇ ਸਹੀ ਢੰਗ ਨਾਲ ਕੰਮ ਕਰਨ ਲਈ ਊਰਜਾ, ਪ੍ਰੋਟੀਨ, ਜ਼ਰੂਰੀ ਚਰਬੀ, ਵਿਟਾਮਿਨ ਅਤੇ ਖਣਿਜ ਪ੍ਰਦਾਨ ਕਰਦਾ ਹੈ।

ਇਸ ਲਈ ਸੰਤੁਲਿਤ ਖੁਰਾਕ ਸਿਹਤ ਅਤੇ ਤੰਦਰੁਸਤੀ ਲਈ ਮਹੱਤਵਪੂਰਨ ਹੈ। ਇੱਕ ਗੈਰ-ਸਿਹਤਮੰਦ ਖੁਰਾਕ ਨੂੰ ਭੋਜਨ ਨਾਲ ਸਬੰਧਤ ਕਈ ਬਿਮਾਰੀਆਂ ਦੇ ਜੋਖਮ ਨੂੰ ਵਧਾਉਂਦਾ ਹੈ।ਚੰਗਾ ਪੋਸ਼ਣ ਜ਼ਰੂਰੀ ਹੈ ਕਿਉਂਕਿ ਮਾੜੀ ਪੋਸ਼ਣ ਤੰਦਰੁਸਤੀ ਨੂੰ ਘਟਾ ਦੇਵੇਗੀ।ਇੱਕ ਸਿਹਤਮੰਦ ਵਜ਼ਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।ਊਰਜਾ ਪ੍ਰਦਾਨ ਕਰਦਾ ਹੈ।ਬੁਢਾਪੇ ਦੇ ਪ੍ਰਭਾਵ ਚ ਦੇਰੀ ਕਰਦਾ ਹੈ।ਇਮਿਊਨ ਸਿਸਟਮ ਨੂੰ ਬਣਾਈ ਰੱਖਦਾ ਹੈ।ਸਿਹਤਮੰਦ ਖੁਰਾਕ ਦਾ ਮਾਨਸਿਕ ਸਿਹਤ ‘ਤੇ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ।ਇੱਕ ਸਿਹਤਮੰਦ ਖੁਰਾਕ ਜੀਵਨ ਨੂੰ ਲੰਮਾ ਕਰਦੀ ਹੈ।ਪੁਰਾਣੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਂਦਾ ਹੈ।ਇਸ ਲਈ ਸਿਹਤ ਕਰਮੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਨਿੱਕੇ ਬੱਚਿਆਂ ਤੇ ਗਰਭਵਤੀਆਂ ਨੂੰ ਇਸ ਬਾਰੇ ਜਾਗਰੁਕ ਤੇ ਪ੍ਰੇਰਿਤ ਕਰਨ।

Doaba Times

ਸਪੈਸ਼ਲ ਡੀ.ਜੀ.ਪੀ. ਆਰਮਡ ਪੁਲਸ ਇਕਬਾਲ ਪ੍ਰੀਤ ਸਿੰਘ ਸਹੋਤਾ ਹੋਏ ਸੇਵਾਮੁਕਤ

ਜਲੰਧਰ( ਸੌਰਬ ਗੁਪਤਾ)– ਸਟੇਟ ਆਰਮਡ ਪੁਲਸ ਜਲੰਧਰ ਦੇ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਆਈ.ਪੀ.ਐਸ ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਆਪਣੀ 60 ਸਾਲ ਦੀ ਉਮਰ ਪੂਰੀ ਕਰਨ ’ਤੇ ਸੇਵਾ ਮੁਕਤ ਹੋਏ ਜਿਨ੍ਹਾਂ ਦੇ ਸਨਮਾਨ ਵਿੱਚ ਪੀ.ਏ.ਪੀ ਕੈਂਪਸ ਵਿਖੇ ਫੇਅਰਵੈੱਲ ਪਰੇਡ ਕਰਵਾਈ ਗਈ ਜਿਸ ਤੋਂ ਸਪੈਸ਼ਲ ਡੀ.ਜੀ.ਪੀ ਵਲੋਂ ਸਲਾਮੀ ਲਈ ਲਈ।
1988 ਬੈਚ ਦੇ ਆਈ.ਪੀ.ਐਸ ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਆਪਣੇ ਕੈਰੀਅਰ ਦੌਰਾਨ ਏ.ਸੀ.ਪੀ ਦੇ ਅਹੁਦੇ ਤੋਂ ਲੈ ਕੇ ਡੀ.ਜੀ.ਪੀ ਰੈਂਕ ਤੱਕ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ। ਐਮ.ਏ. ਰਾਜਨੀਤੀ ਸ਼ਾਸਤਰ ਦੀ ਵਿਦਿਆ ਹਾਸਲ ਕਰਨ ਅਤੇ ਆਈ.ਪੀ.ਐਸ ਬਨਣ ਉਪਰੰਤ ਇਕਬਾਲ ਪ੍ਰੀਤ ਸਿੰਘ ਸਹੋਤਾ ਹੁਸ਼ਿਆਰਪੁਰ, ਤਰਨਤਾਰਨ, ਲੁਧਿਆਣਾ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ ਦਿਹਾਤੀ ਅਤੇ ਬਰਨਾਲਾ ਵਿਖੇ ਬਤੌਰ ਐਸ.ਐਸ.ਪੀ ਸੇਵਾਵਾਂ ਨਿਭਾਈਆ ਅਤੇ ਪਹਿਲੀ ਆਈ.ਆਰ.ਬੀ ਦੇ ਕਮਾਂਡੈਂਟ ਰਹਿਣ ਸਮੇਤ ਪਟਿਆਲਾ, ਫਿਰੋਜ਼ਪੁਰ ਅਤੇ ਬਾਰਡਰ ਰੇਂਜ ਵਿਖੇ ਬਤੌਰ ਡੀ.ਆਈ.ਜੀ ਵਜੋਂ ਮਹੱਤਵਪੂਰਨ ਜਿੰਮੇਵਾਰੀਆ ਨਿਭਾਈਆ।

Doaba Times

ਬ੍ਰਹਮਲੀਨ ਸੰਤ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ, ਰਾਏਪੁਰ ਰਸੂਲਪੁਰ ,ਜਲੰਧਰ ਵਿਖੇ ਆਯੁਰਵੈਦਿਕ ਦਵਾਈਆਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ


ਜਲੰਧਰ (ਗੁਰਪ੍ਰੀਤ ਬੱਲ) ਬ੍ਰਹਮਲੀਨ ਸੰਤ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ, ਪਿੰਡ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਆਯੁਰਵੈਦਿਕ ਫ਼੍ਰੀ ਦਵਾਈਆਂ ਦਾ ਮੈਡੀਕਲ ਕੈਂਪ ਮੌਜੂਦਾ ਗੱਦੀਨਸ਼ੀਨ ਸੰਤ ਨਿਰਮਲ ਦਾਸ ਜੀ ਬਾਬੇ ਜੋੜੇ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ( ਰਜਿ.) ਪੰਜਾਬ ਜੀ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ । ਲੋੜਵੰਦ ਮਰੀਜ਼ਾ ਨੇ ਇਸ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਲਿਆ।
ਸੰਤ ਨਿਰਮਲ ਦਾਸ ਜੀ ਮੌਜੂਦਾ ਗੱਦੀਨਸ਼ੀਨ ਬਾਬੇ ਜੋੜੇ

ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ( ਰਜਿ.) ਪੰਜਾਬ ਨੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਇਸ ਆਯੁਰਵੈਦਿਕ ਦਵਾਈਆਂ ਦੇ ਫ੍ਰੀ ਮੈਡੀਕਲ ਕੈਂਪ ਦੀ ਸ਼ੁਰੁੂਆਤ ਕੀਤੀ,ਇਸ ਮੌਕੇ ਤੇ ਹਲਕਾ ਕਰਤਾਰਪੁਰ ਵਿਧਾਇਕ ਸ. ਬਲਕਾਰ ਸਿੰਘ ਦੀ ਪਤਨੀ ਬੀਬੀ ਹਰਪ੍ਰੀਤ ਕੋਰ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਤੇ ਵੈਦ ਸੁਮਨ ਸੂਦ ਪ੍ਰਧਾਨ ਧਨਵੰਤਰੀ ਵੈਦ ਮੰਡਲ ਹੁਸ਼ਿਆਰਪੁਰ,ਵੈਦ ਬਲਜਿੰਦਰ ਰਾਮ ਨੀਊਟ੍ਰੇਸ਼ਨ ਕਾਉਂਸਲਰ ਮੌਜੂਦਾ ਗੱਦੀਨਸ਼ੀਨ ਸੰਤ ਰਮੇਸ਼ ਦਾਸ ਜੀ ਡੇਰਾ ਸੰਤ ਬਾਬਾ ਨਾਰਾਇਣ ਦਾਸ ਜੀ ਮਾਹਾਰਾਜ ਸ਼ੇਰਪੁਰ ਢੱਕੋ, ਭੇੇੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊੰਡੇਸ਼ਨ ਭਾਰਤ, ਐਚ.ਏੈਸ ਸਿੱਧੂ ਸਾਬਕਾ ਜੱਜ, ਹਲਕਾ ਵਿਧਾਇਕ ਕਰਤਾਰਪੁਰ ਸ.ਬਲਕਾਰ ਸਿੰਘ ਦੇ ਧਰਮ ਪਤਨੀ ਬੀਬੀ ਹਰਪ੍ਰੀਤ ਕੋਰ ,ਬੀਬੀ ਮਹਿੰਦਰ ਕੋਰ ਬਸਪਾ ਆਗੂ , ਹੁਸ਼ਿਆਰਪੁਰ, ਬੀਬੀ ਰਸ਼ਮੀ ਸ਼ਰਮਾ ਲੱਲੀਆ ਕਲਾ, ਰਮੇਸ਼ ਸਿੰਘ ਭੱਟੀ, ਬਲਵੀਰ ਚੰਦ ਸੁਰੀਲਾ ਹਲਕਾ ਕੋਆਰਡੀਨੇਟਰ, ਰੇਸ਼ਮ ਸਿੰਘ ਜੀਓਜੀ, ਇੰਦਰਜੀਤ ਮਹੇ, ਰਾਜਕੁਮਾਰ ਡੋਗਰ, ਵੈਦ ਬਲਜਿੰਦਰ ਕੁਮਾਰ,ਮਹਿੰਦਰ ਰਾਮ ਤੇ ਹਸਪਤਾਲ ਦਾ ਸਮੂਹ ਸਟਾਫ ਮੌਜੂਦ ਸੀ।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੀ ਭੋਗਪੁਰ ਮਿੱਲ ਮੈਨੇਜਮੈਂਟ ਨਾਲ ਹੋਈ ਅਹਿੰਮ ਮੀਟਿੰਗ-ਵਿਰੋਧੀਆਂ ਦੀ ਉਡੀ ਨੀਂਦ


ਭੋਗਪੁਰ (ਗੁਰਪ੍ਰੀਤ ਬੱਲ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਸ਼ੂਗਰਫੈਡ ਪੰਜਾਬ ਅਤੇ ਮਿੱਲ ਮੈਨੇਜਮੈਂਟ ਨਾਲ ਹੋਈ ਸੀ ਜਿਸ ਵਿੱਚ ਪਾਸ ਹੋਇਆ ਸੀ ਕਿ ਗੰਨੇ ਦਾ ਧੜਾ ਇੱਕ ਸੌ ਸੱਤਰ ਕੁਇੰਟਲ ਅਤੇ ਦੋ ਸੌ ਪੈਂਤੀ ਕੁਇੰਟਲ ਹੀ ਰੱਖਿਆ ਜਾਵੇਗਾ ਸੀਜ਼ਨ 2022/2023ਦਾ ਵਾਂਡ ਇਨ੍ਹਾਂ ਧੜਿਆਂ ਅਨੁਸਾਰ ਹੀ ਕੀਤਾ ਜਾਵੇਗਾ ਪ੍ਰੰਤੂ ਬੋਰਡ ਆਫ ਡਾਇਰੈਕਟਰ ਸ਼ੂਗਰ ਮਿੱਲ ਭੋਗਪੁਰ ਵਲੋਂ ਆਪਣੇ ਕੁਝ ਚਹੇਤੇ ਜ਼ਿਮੀਂਦਾਰਾਂ ਨੂੰ ਫ਼ਾਇਦਾ ਦੇਣ ਲਈ ਪਿਛਲੇ ਸੀਜ਼ਨ ਦੀ ਤਰ੍ਹਾਂ ਇਸ ਸੀਜ਼ਨ ਵਿੱਚ ਵੀ ਧਾਂਦਲੀ ਕਰਨ ਲਈ ਤਾਨਾਸ਼ਾਹੀ ਰਵੱਈਆ ਅਪਣਾਉਣ ਲਈ ਇਸਦੇ ਵਿਰੁੱਧ 275ਦੋ ਸੌ ਪਚੱਤਰ ਕੁਇੰਟਲ ਦੇ ਨਾਲ ਬਾਂਡ ਕੀਤਾ ਜਾਵੇਗਾ ਜਿਸ ਵਿਚ ਇਕ ਤਾਂ ਭਾਰਤੀ ਦੀ ਸਪਲਾਈ ਬਹੁਤ ਘੱਟ ਨਿਕਲਦੀ ਹੈ ਅਤੇ ਸੜਕ ਹਾਦਸੇ ਵੀ ਬਹੁਤ ਜ਼ਿਆਦਾ ਹੁੰਦੇ ਹਨ ਏਡੇ ਵੱਡੇ ਧੜੇ ਵਿਚ ਛੋਟਾ ਕਿਸਾਨ ਜਿਸ ਕੋਲ ਮਾੜਾ ਟਰੈਕਟਰ ਟਰਾਲੀ ਹੈ ਉਸ ਨੂੰ ਪਰੇਸ਼ਾਨੀ ਆਉਂਦੀ ਹੈ ਪਿਛਲੇ ਸੀਜ਼ਨ ਵਿੱਚ ਬੋਰਡ ਆਫ ਡਾਇਰੈਕਟਰ ਵੱਲੋਂ ਵੀ ਛੋਟੇ ਕਿਸਾਨਾਂ ਨੂੰ ਬਹੁਤ ਪਰੇਸ਼ਾਨ ਕੀਤਾ ਗਿਆ

ਜਿਸ ਵਿੱਚ ਕੈਲੰਡਰ ਦਾ ਨੰਬਰ ਤੋੜ ਕੇ ਪਰਚੀਆਂ ਦੀ ਸਪਲਾਈ ਕੱਢੀ ਗਈ ਅਤੇ ਛੋਟੇ ਕਿਸਾਨਾਂ ਨੂੰ ਸੀਜ਼ਨ ਖ਼ਤਮ ਹੋਣ ਤੇ ਪਰਚੀਆਂ ਮਿਲੀਆਂ ਜਿਸ ਨਾਲ ਛੋਟੇ ਜ਼ਿਮੀਂਦਾਰ ਨੂੰ ਮਿੱਲ ਵਿੱਚ ਗੰਨਾ ਸਪਲਾਈ ਕਰਨ ਦੀ ਵੀ ਬਹੁਤ ਦਿੱਕਤ ਆਈ ਅਤੇ ਲੇਬਰ ਦੀ ਬਹੁਤ ਪਰੇਸ਼ਾਨੀ ਰਹੀ ਵੱਧ ਰੇਟ ਦੇ ਕੇ ਗੰਨੇ ਦੀ ਛਿਲਾਈ ਕਰਾਉਣੀ ਪਈ ਜੋ ਕਿ ਛੋਟੇ ਜ਼ਿਮੀਂਦਾਰ ਲਈ ਸਹਿਣ ਕਰਨਾ ਮੁਸ਼ਕਿਲ ਹੈ
ਇਸ ਮੀਟਿੰਗ ਵਿਚ ਅਗਵਾਈ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਜੀ ਨੇ ਕੀਤੀ ਸੀ ਅਤੇ ਉਨ੍ਹਾਂ ਦੇ ਨਾਲ ਅਹੁਦੇਦਾਰ ਸ਼ਾਮਲ ਸਨ ਓਂਕਾਰ ਸਿੰਘ ਚੇਅਰਮੈਨ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਡੱਲੀ ਸੁਖਮੰਦਰ ਸਿੰਘ ਦਰਾਵਾਂ ਬਲਜੀਤ ਸਿੰਘ ਘੋੜਾਵਾਹੀ ਚਰਨਜੀਤ ਸਿੰਘ ਫਰੀਦਪੁਰ ਦਵਿੰਦਰ ਸਿੰਘ ਧਾਲੀਵਾਲ ਇੰਦਰਜੀਤ ਸਿੰਘ ਬਿੱਲੂਗੋਪੀ ਡੀਂਗਰੀਆਂ ਸੁੱਖਾ ਡੀਂਗਰੀਆਂ ਬਲਜਿੰਦਰ ਸਿੰਘ ਲਾਧੜਾ ਭੁਪਿੰਦਰ ਸਿੰਘ ਬਹਿਰਾਮ ਸੁਖਵਿੰਦਰ ਸਿੰਘ ਨੰਗਲ ਅਰਾਈਆਂ ਸ਼ਾਮਲ ਸਨ

Doaba Times

ਗੱਡੀ ਦੀ ਫੇਟ ਲੱਗਣ ਕਾਰਨ ਅਣਪਛਾਤਾ ਵਿਅਕਤੀ ਗੰਭੀਰ ਜ਼ਖ਼ਮੀ

ਰਾਏਪੁਰ ਰਸੂਲਪੁਰ( ਮੁਕੇਸ਼ ਕੁਮਾਰ)ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਰਾਏਪੁਰ ਰਸੂਲਪੁਰ ਨਜ਼ਦੀਕ ਇਕ ਨਿੱਜੀ ਪੈਟਰੋਲ ਪੰਪ ਦੇ ਸਾਹਮਣੇ ਇਕ ਵਿਅਕਤੀ ਵੱਲੋਂ ਸੜਕ ਪਾਰ ਕਰਦੇ ਸਮੇ ਅਣਪਛਾਤੇ ਵਾਹਨ ਦੀ ਚਪੇਟ ਚ ਆਉਣ ਕਾਰਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ। ਮੌਕੇ ਤੇ ਮੌਜੂਦ ਵਿਅਕਤੀਆਂ ਵੱਲੋਂ ਦੱਸਿਆ ਕਿ ਜ਼ਖ਼ਮੀ ਵਿਅਕਤੀ ਸੜਕ ਕਿਨਾਰੇ ਮਸਤ ਹੋ ਕੇ ਲੰਮਾ ਪਿਆ ਹੋਇਆ ਸੀ, ਜੋ ਕਿ ਇਕਦਮ ਉੱਠ ਕੇ ਸਡ਼ਕ ਕਰਾਸ ਕਰਨ ਲੱਗਾ ਤਾਂ ਹਾਦਸਾ ਵਾਪਰ ਗਿਆ, ਜਿਸ ਉਪਰੰਤ ਦੋਆਬਾ ਟਾਇਮਜ਼ ਦੇ ਸੀਨੀਅਰ ਪੱਤਰਕਾਰ ਮੁਕੇਸ਼ ਕੁਮਾਰ ਵੱਲੋਂ ਐਂਬੂਲੈਂਸ ਨੂੰ ਮੌਕੇ ਤੇ ਬੁਲਾ ਕੇ ਜ਼ਖ਼ਮੀ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ, ਜਿਸ ਦੀ ਕਿ ਹਾਲਤ ਨਾਜ਼ੁਕ ਬਣੀ ਹੋਈ ਹੈ