Doaba Times

ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਨੌਜਵਾਨਾਂ ਦੇ ਕਤਲ ਦੇ ਰੋਸ ਵਜੋਂ ਕਿਸ਼ਨਗੜ੍ਹ ਇਲਾਕੇ ਦੇ ਨੌਜਵਾਨਾਂ ਵੱਲੋਂ ਕੈਂਡਲ ਰੋਸ਼ ਮਾਰਚ ਕੱਢਿਆ ਗਿਆ

ਨੰਬਰਦਾਰ ਇੰਦਰਜੀਤ ਬਿੱਲੂ ਜਸਵਿੰਦਰ ਸਿੰਘ ਦੁਗਰੀ ਮਨਦੀਪ ਮੰਨਾ ਵਿਜੈ ਮਡਾਹ ਵਾਰੇਨ ਕੁਮਾਰ ਬਬਲੂ ਜੋਤਾਂ ਕਿਸ਼ਨਪੁਰ ਅੰਮ੍ਰਿਤ ਕੰਗ ਸੋਨੂ ਕੰਗ ਦੀਪਕ ਕਾਲੂ

ਕਿਸ਼ਨਗੜ(ਗੁਰਪ੍ਰੀਤ ਬੱਲ)ਜਲੰਧਰ-ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਕਿਸ਼ਨਗਡ਼੍ਹ ਵਿਖੇ ਇਲਾਕੇ ਦੇ ਨੌਜਵਾਨਾਂ ਦੇ ਭਾਰੀ ਇਕੱਠ ਵੱਲੋਂ ਪਿਛਲੇ ਦਿਨੀਂ ਪੰਜਾਬ ਵਿੱਚ ਜੋ ਗੈਂਗਸਟਰਾਂ ਵੱਲੋਂ ਨੌਜਵਾਨਾਂ ਦੇ ਲਗਾਤਾਰ ਕੀਤੀ ਜਾ ਰਹੀ ਹੱਤਿਆ ਦੇ ਰੋਸ ਵਜੋਂ ਵੱਡਾ ਇਕੱਠ ਕਰਦਿਆਂ ਮੋਮਬੱਤੀਆਂ ਜਗਾ ਕੇ ਭਾਰੀ ਰੋਸ ਮਾਰਚ ਕੱਢਿਆ ਗਿਆ। ਨੌਜਵਾਨਾਂ ਵਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਨਾਮੀ ਕਬੱਡੀ ਖਿਡਾਰੀ ਗਾਇਕ ਅਤੇ ਯੁਵਾ ਲੀਡਰ ਗੈੰਗਸਟਰਾ ਦੀ ਗੋਲੀ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ।ਇਸ ਮੌਕੇ ਰਵਿੰਦਰ ਸਿੰਘ ਫੁੱਲ , ਜਸਪਾਲ ਸਿੰਘ ਤੇਜਾ , ਜਸਪ੍ਰੀਤ ਨਰਵਾਲ, ਜਸਵਿੰਦਰ ਸਿੰਘ ਦੁੱਗਰੀ, ਵੀਰੇਨ ਕੁਮਾਰ, ਸੁਰਿੰਦਰ  ਕੁਮਾਰ ਸ਼ਿੰਦਾ, ਗੁਰਪਿਆਰ ਸਿੰਘ  ਢਿੱਲੋਂ ਦਾਸੂਪੁਰ, ਬਿੱਲੂ ਲੰਬੜਦਾਰ ਸੰਘਵਾਲ, ਬਬਲੂ, ਜੋਤਾ ਕਿਸ਼ਨਪੁਰ, ਅੰਮ੍ਰਿਤ ਕੰਗ, ਸੋਨੂੰ ਕੰਗ, ਦੀਪਕ ਕਾਲੂ ਇਲਾਕੇ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਮੌਜੂਦ ਸਨ।

Doaba Times

ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਨਿਜਾਮਦੀਨਪੁਰ ਵਿਖੇ ਕਾਰ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ – ਮੋਟਰਸਾਇਕਲ ਚਾਲਕ ਦੀ ਮੌਕੇ ਤੇ ਮੌਤ


*ਮੋਟਰਸਾਈਕਲ ਹਵਾ ਚ, ਉੱਛਲਦਾ ਹੋਇਆ ਦਰੱਖਤ ਵਿਚ ਜਾ ਟਕਰਾਇਆ ਤੇ ਮੋਟਰਸਾਇਕਲ ਦੀ ਟੈਂਕੀ ਸੌ ਫੁੱਟ ਦੂਰ ਜਾ ਕੇ ਡਿੱਗੀ
ਜਲੰਧਰ/ਕਾਲਾ ਬੱਕਰਾ(ਗੁਰਪ੍ਰੀਤ ਬੱਲ/ਹਰਪ੍ਰੀਤ ਸਿੰਘ ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਨਿਜ਼ਾਮਦੀਨਪੁਰ ਗੇਟ ਦੇ ਬਿਲਕੁਲ ਨਜ਼ਦੀਕ ਇੱਕ ਤੇਜ਼ ਰਫਤਾਰ ਸਵਿਫਟ ਕਾਰ ਵੱਲੋਂ ਮੋਟਰਸਾਈਕਲ ਚਾਲਕ ਨੂੰ ਜਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਹਵਾ ਵਿੱਚ ਉਛਲਦਾ ਹੋਇਆ ਦਰੱਖਤ ਨਾਲ ਜਾ ਟਕਰਾਇਆ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ।ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੀ ਟੈਂਕੀ ਸੌ ਫੁੱਟ ਦੇ ਕਰੀਬ ਦੂਰ ਜਾ ਕੇ ਡਿੱਗੀ ਤੇ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ।
ਇਸ ਉਪਰੰਤ ਕਾਰ ਚਾਲਕ ਮੌਕੇ ਤੋਂ ਕਾਰ ਛੱਡ ਕੇ ਫ਼ਰਾਰ ਹੋ ਗਿਆ, ਮ੍ਰਿਤਕ ਮੋਟਰਸਾਇਕਲ ਚਾਲਕ ਦੀ ਪਹਿਚਾਣ ਸੁਖਵੀਰ ਸਿੰਘ ਪੁੱਤਰ ਚੇਤ ਰਾਮ ਵਾਸੀ ਰਾਣੀ ਭੱਟੀ ਵਜੋਂ ਹੋਈ ਹੈ।
ਮੌਕੇ ਤੇ ਪਚਰੰਗਾ ਪੁਲੀਸ ਵੱਲੋਂ ਮੌਕਾ ਦੇਖਦੇ ਹੋਏ ਦੋਨੋਂ ਨੁਕਸਾਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Doaba Times

ਡੇਰਾ ਸੰਤ ਬਾਬਾ ਉਂਕਾਰ ਨਾਥ ਪਿੰਡ ਕਾਲਾ ਬਾਹੀਆਂ ਵਿਖੇ 35ਵੀ ਬਰਸੀ ਧੂਮਧਾਮ ਨਾਲ ਮਨਾਈ ਗਈ

ਜਲੰਧਰ/ਕਰਤਾਰਪੁਰ (ਗੁਰਪ੍ਰੀਤ ਬੱਲ/ਗੁਰਪ੍ਰੀਤ ਗੋਰਾ ) ਡੇਰਾ ਸੰਤ ਬਾਬਾ ਉਂਕਾਰ ਨਾਥ ਕਾਲਾ ਬਾਹੀਆਂ ਵਿਖੇ ਸੰਤ ਬਾਬਾ ਉਂਕਾਰ ਨਾਥ ਜੀ ਦੀ 35 ਵੀਂ ਬਰਸੀ ਸਬੰਧੀ ਸਮਾਗਮ ਸਰਪੰਚ ਸ੍ਰੀਮਤੀ ਸੁਰਿੰਦਰ ਕੌਰ ਦੀ ਸਰਪ੍ਰਸਤੀ ਹੇਠ ਸਮੂਹ ਗ੍ਰਾਮ ਪੰਚਾਇਤ ਤੇ ਪੰਚ ਜਸਵੀਰ ਕੌਰ ਬਾਹੀਆ, ਪੰਚ ਕਮਲਜੀਤ ਕੌਰ, ਪੰਚ ਜਸਵੀਰ ਕੌਰ, ਪੰਚ ਚਰਨ ਸਿੰਘ, ਪੰਚ ਸਤਨਾਮ ਸਿੰਘ, ਪੰਚ ਰਵਿੰਦਰ ਪਾਲ ਸਿੰਘ, ਪੰਚ ਸੰਤੋਖ ਸਿੰਘ ਅਤੇ ਹੈੱਡ ਗ੍ਰੰਥੀ ਅਮਰੀਕ ਸਿੰਘ ਆਦਿ ਤੇ ਇਲਾਕੇ ਦੇ ਪਤਵੰਤੇ ਜਿਸ ਵਿੱਚ ਜਥੇਦਾਰ ਗੁਰਦੀਪ ਸਿੰਘ ਬਾਹੀਆਂ,ਸੰਦੀਪ ਸਿੰਘ ਬੁੱਟਰ, ਮਹਿੰਦਰ ਸਿੰਘ, ਲਖਵੀਰ ਸਿੰਘ, ਪਰਮਜੀਤ ਸਿੰਘ ਸਾਬਕਾ ਪੰਚ, ਨੰਬਰਦਾਰ ਸੁਰਿੰਦਰ ਸਿੰਘ, ਤਰਲੋਚਨ ਸਿੰਘ, ਚਮਨ ਲਾਲ, ਜਸਵੀਰ ਸਿੰਘ, ਗੁਰਦਿਆਲ ਸਿੰਘ, ਛਿੰਦਰਪਾਲ ਸਿੰਘ ਰਹੀਮਪੁਰ, ਚਿਤਰੰਜਨ ਸਿੰਘ ਭੱਠੇ ,ਸਤਨਾਮ ਸਿੰਘ ਲਿੱਧੜ, ਸ਼ਿੰਦਰ ਲਿੱਧੜ, ਮਹਿੰਦਰ ਸਿੰਘ ਲਿੱਧੜ, ਪ੍ਰਭ ਲਿੱਧੜ,ਜਤਿੰਦਰ ਸਿੰਘ ਬੈਸ, ਚਰਨਜੀਤ ਸਿੰਘ , ਸਾਬੀ ਲਿੱਧੜ, ਬੰਤ ਕਲੇਰ, ਜਗਤਾਰ ਕਾਹਲੋ, ਗੁਰਮੇਲ ਸਿੰਘ ਲਿੱਧੜ , ਗੁਰਿਦਰਪਾਲ ਸਿੰਘ ਲਿੱਧੜ,ਸੋਨੂੰ ਆਸਟਰੇਲੀਆ,ਪੰਮਾ ਦਰਾਵਾ, ਸੁੱਖਾ ਸਿੰਘ ਹੈੱਡ ਗ੍ਰੰਥੀ,ਲੱਖਾ ਸਿੰਘ ਹੈੱਡ ਗ੍ਰੰਥੀ, ਚਰਨਾ ਰਾਮ ਰਿਟਾ.ਪ੍ਰਿਸੀਪਲ,ਗੁਰਦੀਪ ਸਿੰਘ ਬਾਹੀਆ,ਸੁਰਿੰਦਰ ਸਿੰਘ ਲੰਬੜਦਾਰ, ਮਦਨ ਲਾਲ ਲੰਬੜਦਾਰ, ਮਹਿੰਦਰ ਸਿੰਘ ,ਪਰਮਜੀਤ ਸਿੰਘ ,ਜਸਕਰਨ ਸਿੰਘ ,ਕੁਲਵਿੰਦਰ ਸਿੰਘ ,ਰਣਜੀਤ ਸਿੰਘ ਰਾਣਾ ਗੁਰਜੀਤ ਸਿੰਘ ਵਿਰਦੀ ਆਦਿ ਮੌਜੂਦ ਸਨ । ਇਸ ਮੌਕੇ ਤੇ ਰਾਜਨੀਤਕ ਸ਼ਖਸੀਅਤਾਂ ਰਾਣਾ ਰੰਧਾਵਾ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਸਾਬਕਾ ਚੇਅਰਮੈਨ ,ਚੌਧਰੀ ਸੁਰਿੰਦਰ ਸਿੰਘ ਸਾਬਕਾ ਐੱਮ ਐੱਲ ਏ ,ਸ. ਅਵਤਾਰ ਸਿੰਘ ਰਿਟਾ. ਕਾਨੂਗੋ,ਜਥੇਦਾਰ ਰਣਜੀਤ ਸਿੰਘ ਕਾਹਲੋਂ ਡੇਰਾ ਸੰਤ ਬਾਬਾ ਉਂਕਾਰ ਨਾਥ ਵਿਖੇ ਨਤਮਸਤਕ ਹੋਏ।
ਇਸ ਮੌਕੇ ਸੇਵਾਦਾਰਾਂ ਵੱਲੋਂ ਅਟੁੱਟ ਕੋਲਡ ਡ੍ਰਿੰਕਸ ਦੀਆਂ ਛਬੀਲਾਂ ਲਗਾਈਆਂ ਗਈਆਂ ।
ਇਸ ਮੌਕੇ ਤੇ ਅਤੁੱਟ ਲੰਗਰ ਵਰਤਾਏ ਗਏ ।

Doaba Times

ਬਿਆਸ ਪਿੰਡ ਵਿਖੇ ਐੱਸ ਬੀ ਆਈ ਬੈਂਕ ਦੇ ਏ ਟੀ ਐਮ ਨੂੰ ਲੁੱਟਣ ਦੀ ਨਾਕਾਮ ਕੋਸ਼ਿਸ਼

CCTV ਤਸਵੀਰਾਂ ਵਿੱਚ ਕੈਦ ਲੁਟੇਰੇ


ਜਲੰਧਰ/ਕਾਲਾ ਬੱਕਰਾ (ਗੁਰਪ੍ਰੀਤ ਬੱਲ/ਹਰਪ੍ਰੀਤ ਸਿੰਘ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਬਿਆਸ ਪਿੰਡ ਦਿਖੇ ਮੇਨ ਗੇਟ ਦੇ ਬਿਲਕੁਲ ਨਜ਼ਦੀਕ ਐੱਸਬੀਆਈ ਬੈਂਕ ਦੇ ਨਾਲ ਐਸਬੀਆਈ ਬੈਂਕ ਦਾ ਏਟੀਐਮ ਨੂੰ ਚੋਰਾਂ ਵੱਲੋਂ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ।
ਜਾਣਕਾਰੀ ਮੁਤਾਬਕ ਤੜਕੇ 3:25 ਵਜੇ ਚੋਰ ਇਕ ਚਿੱਟੇ ਰੰਗ ਦੀ ਬਰੇਜ਼ਾ ਗੱਡੀ ਵਿਚ ਆਏ ਤੇ ਗੈਸ ਕਟਰ ਨਾਲ ਏਟੀਐਮ ਕੱਟਿਆ ਇਸ ਉਪਰੰਤ ਸਾਇਰਨ ਵੱਜ ਗਿਆ ਅਤੇ ਚੋਰ ਮੌਕੇ ਤੋ ਭੱਜ ਗਏ ।
ਕੰਟਰੋਲ ਰੂਮ ਤੋਂ ਪੁਲੀਸ ਚੌਂਕੀ ਅਆਵਲਪੁਰ ਨੂੰ ਸਵੇਰੇ ਚਾਰ ਵਜੇ ਇਸ ਵਾਰਦਾਤ ਸਬੰਧੀ ਇਤਲਾਹ ਮਿਲੀ ਤੇ ਚੌਂਕੀ ਇੰਚਾਰਜ ਸਬ -ਇੰਸਪੈਕਟਰ ਸੁਖਵਿੰਦਰਪਾਲ ਸਮੇਤ ਪੁਲੀਸ ਪਾਰਟੀ ਮੌਕੇ ਤੇ ਪਹੁੰਚੇ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ,ਤੇ ਸੀਸੀਟੀਵੀ ਕੈਮਰੇ ਚੈੱਕ ਕਰਦਿਆਂ ਦੇਖਿਆ ਗਿਆ ਕਿ ਆਰੋਪੀਆ ਵੱਲੋਂ ਬਰੈਂਡਿਡ ਮਹਿੰਗੇ ਬੂਟ ਤੇ ਕੱਪੜੇ ਪਾਏ ਸਨ ਜਿਸ ਤੋਂ ਕਿ ਲੁਟੇਰੇ ਵੱਡੇ ਘਰਾਂ ਦੇ ਕਾਕੇ ਜਾਪਦੇ ਹਨ ।
ਇਸ ਮੌਕੇ ਤੇ ਫਿੰਗਰ ਪ੍ਰਿੰਟ ਐਕਸਪਰਟ ਟੀਮ ਵੀ ਪਹੁੰਚੀ ਤੇ ਏਟੀਐਮ ਦੇ ਆਸ ਪਾਸ ਫਿੰਗਰਪ੍ਰਿੰਟ ਇਕੱਠੇ ਕੀਤੇ।
ਏਟੀਐਮ ਵਿੱਚ 15 ਲੱਖ 69 ਹਜਾਰ 500 ਰੁ: ਸੇਵ ਸਨ, ਜਿਸ ਨੂੰ ਕਿ ਸ਼ਾਮ ਦੇ ਸਮੇਂ ਐਸਬੀਆਈ ਦੀ ਜਲੰਧਰੋਂ ਟੀਮ ਵੱਲੋਂ ਗਿਣਤੀ ਕੀਤੀ ਗਈ ਤੇ ਪੁਲੀਸ ਦੀ ਮੁਸਤੈਦੀ ਵਿੱਚ ਸਾਰਾ ਕੈਸ਼ ਜਲੰਧਰ ਭੇਜ ਦਿੱਤਾ ਗਿਆ।
ਇਸ ਮੌਕੇ ਤੇ ਥਾਣਾ ਆਦਮਪੁਰ ਐਸਐਚਓ ਨੇ ਕਿਹਾ ਗਿਆ ਕਿ ਇਸ ਵਾਰਦਾਤ ਵਿੱਚ ਆਰੋਪੀਆ ਦੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪਛਾਣ ਕਰਕੇ ਜਲਦੀ ਸਲਾਖਾਂ ਪਿੱਛੇ ਹੋਣਗੇ ।

Doaba Times

ਸਿਆਸੀ ਦਖਲਅੰਦਾਜ਼ੀ ਰਾਹੀਂ ਦਲਿਤ ਭਾਈਚਾਰੇ ਦੇ ਸਸ਼ਕਤੀਕਰਨ ਦੀ ਮੁਹਿੰਮ ਨੂੰ ਦਬਾਉਣ ਦੀ ਕੋਸ਼ਿਸ਼ -ਕੈਂਥ

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਅਪੀਲ

ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਵੱਲੋਂ ਅਨੁਸੂਚਿਤ ਜਾਤੀ ਭਾਈਚਾਰੇ ਤੋਂ ‘ਰਾਜ ਸਭਾ’ ਉਮੀਦਵਾਰ ਖੜ੍ਹੇ ਕਰਨ ਦੀ ਮੰਗ

ਚੰਡੀਗੜ੍ਹ, 28 ਮਈ: (ਗੁਰਪ੍ਰੀਤ ਬੱਲ) ਨੈਸ਼ਨਲ ਸਡਿਊਲਡ ਕਾਸਟ ਅਲਾਇੰਸ (ਐਨਐਸਸੀਏ) ਨੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿੱਚੋਂ ਰਾਜ ਸਭਾ ਮੈਂਬਰ ਲਈ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਵਿੱਚੋਂ ਕਿਸੇ ਇੱਕ ਨੂੰ ਮੈਦਾਨ ਵਿੱਚ ਉਤਾਰਨ ਦੀ ਅਪੀਲ ਕੀਤੀ ਹੈ। ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਕੋਲ ਅਨੁਸੂਚਿਤ ਜਾਤੀ ਨਾਲ ਸਬੰਧਤ ਕੁਲਵੰਤ ਸਿੰਘ ਮੁਹਾਲੀ ਸਮੇਤ 29 ਵਿਧਾਇਕ ਹਨ। ਰਾਜ ਸਭਾ ਦੇ ਮੈਂਬਰ ਵਜੋਂ ਅਨੁਸੂਚਿਤ ਜਾਤੀਆਂ ਨੂੰ ਨਜ਼ਰਅੰਦਾਜ਼ ਕਰਨਾ ਸਮਾਜ ਦੇ 35 ਫੀਸਦੀ ਦੇ ਸਿਆਸੀ ਸਸ਼ਕਤੀਕਰਨ ਦੀ ਮੁਹਿੰਮ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਅਨੁਸੂਚਿਤ ਜਾਤੀ ਰਾਜਨੀਤਿਕ ਪ੍ਰਤੀਨਿਧਤਾ ਤੋਂ ਵਾਂਝਿਆ ਰੱਖਣ ਦੀ ਆਮ ਆਦਮੀ ਪਾਰਟੀ ਦੀ ਨਿੰਦਾ ਕਰਦਾ ਹੈ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਰਾਜ ਸਭਾ ਮੈਂਬਰਾਂ ਦੀ ਉਮੀਦਵਾਰੀ ‘ਤੇ ਮੁੜ ਵਿਚਾਰ ਕਰਨ ਅਤੇ ਅਨੁਸੂਚਿਤ ਜਾਤੀ ਦੇ ਆਗੂ ਨੂੰ ਪੰਜਾਬ ਤੋਂ ਰਾਜ ਸਭਾ ਲਈ ਭੇਜਣ, ਤਾਂ ਜੋ ਭਾਰਤੀ ਸੰਸਦ ਦੇ ਉਪਰਲੇ ਸਦਨ ਵਿੱਚ ਦਲਿਤ ਭਾਈਚਾਰੇ ਨੂੰ ਉਚਿਤ ਪ੍ਰਤੀਨਿਧਤਾ ਮਿਲ ਸਕੇ।

Doaba Times

ਘੱਲੂਘਾਰਾ ਦਿਵਸ ਸਬੰਧੀ ਪੁਲੀਸ ਵੱਲੋਂ ਸਖ਼ਤ ਤਲਾਸ਼ੀ ਅਭਿਆਨ ਚਲਾਇਆ

ਜਲੰਧਰ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਰਾਏਪੁਰ ਰਸੂਲਪੁਰ ਨਜ਼ਦੀਕ ਬਿਜਲੀ ਘਰ ਦੇ ਬਿਲਕੁਲ ਸਾਹਮਣੇ ਐਸਐਚਓ ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਮਕਸੂਦਾ ਚੌਕੀ ਵੱਲੋਂ ਘੱਲੂਘਾਰਾ ਦਿਵਸ ਸਬੰਧੀ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਜਿਸ ਦੌਰਾਨ ਸਮਾਜ ਵਿਰੋਧੀ ਭੈੜੇ ਅਨਸਰਾਂ ਵਿਰੁੱਧ ਮੁਹਿੰਮ ਤਹਿਤ ਵਾਹਨਾਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਸਵੇਰੇ 8 ਵਜੇ ਦੇ ਕਰੀਬ ਇੱਕ ਸੇਬ ਨਾਲ ਲੱਦੇ ਟਰੱਕ ਦੀਆਂ ਕੱਲੀਆਂ-ਕੱਲੀਆਂ ਪੇਟੀਆਂ ਨੂੰ ਟਰੱਕ ਤੋਂ ਬਾਹਰ ਉਤਾਰ ਕੇ ਟਰੱਕ ਦੀ ਗਹਨ ਤਲਾਸ਼ੀ ਲਈ ਗਈ, ਤਾਂ ਪੁਲੀਸ ਨੂੰ ਕੁਝ ਵੀ ਨਹੀਂ ਮਿਲਿਆ। ਇਸ ਦੌਰਾਨ ਤਕਰੀਬਨ ਪੇਟੀਆਂ ਉਤਾਰਦਿਆਂ ਕਰੀਬ ਦੁਪਹਿਰ 11 ਵਜੇ ਦਾ ਸਮਾਂ ਹੋ ਗਿਆ , ਫਿਰ ਦੁਬਾਰਾ ਸੇਬ ਦੀਆਂ ਪੇਟੀਆਂ ਟਰੱਕ ਵਿੱਚ ਲੱਦਦਿਆਂ ਕਰੀਬ ਦੁਪਹਿਰ ਦੇ 3 ਵੱਜ ਗਏ।
ਟਰੱਕ ਚਾਲਕ ਸੁਨੀਲ ਨਿਵਾਸੀ ਜੰਮੂ ਕਸ਼ਮੀਰ ਵੱਲੋਂ ਦੱਸਿਆ ਗਿਆ ਕਿ ਸੇਬ ਦੀਆਂ ਪੇਟੀਆਂ ਜੰਮੂ ਕਸ਼ਮੀਰ ਤੋਂ ਲੱਦ ਕੇ ਬਿਹਾਰ ਵੱਲ ਨੂੰ ਜਾ ਰਿਹਾ ਸੀ ਤਾਂ ਪੁਲੀਸ ਵੱਲੋਂ ਸ਼ੱਕ ਦੇ ਆਧਾਰ ਤੇ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ ਜਿਸ ਕਾਰਨ ਉਹ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਕਰੀਬ ਅੱਠ ਘੰਟੇ ਲੇਟ ਹੋ ਗਿਆ।

Doaba Times

ਸਕੂਟਰ ਚਾਲਕ ਨੂੰ ਬਚਾਉਂਦਿਆਂ ਜਲੰਧਰ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ

ਕਿਸ਼ਨਗੜ( ਗੁਰਪ੍ਰੀਤ ਬੱਲ/ਗੁਰਮੁੱਖ ਸਿੰਘ ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਗੁ: ਬਾਬੇ ਸ਼ਹੀਦਾਂ ਦੇ ਬਿਲਕੁਲ ਸਾਹਮਣੇ ਫਲਾਈਓਵਰ ਉੱਪਰ ਸ਼ਾਮ ਦੇ ਤਕਰੀਬਨ 5:30 ਵਜੇ ਇੱਕ ਕਾਰ ਅਤੇ ਮਹਿੰਦਰਾ ਸੁਪਰੋ ਵਿਚਾਲੇ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿੱਚ ਕਾਰ ਚਾਲਕ ਵਿਅਕਤੀ ਅਤੇ ਇਕ ਔਰਤ ਗੰਭੀਰ ਰੂਪ ਜ਼ਖ਼ਮੀ ਹੋ ਗਏ ਤੇ ਮਹਿੰਦਰਾ ਪਿਕਅੱਪ ਦਾ ਕਲੀਨਰ ਦੇ ਵੀ ਸੱਟਾਂ ਵੱਜੀਆਂ।
ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਕਿ ਮਹਿੰਦਰਾ ਸੁਪਰੋ ਭੋਗਪੁਰ ਸਾਈਡ ਤੋਂ ਜਲੰਧਰ ਵੱਲ ਨੂੰ ਜਾ ਰਹੀ ਸੀ ਤਾਂ ਉਸਦੇ ਅੱਗੇ ਇਕ ਇਨੋਵਾ ਕਾਰ ਚਾਲਕ ਵੱਲੋਂ ਅਚਾਨਕ ਕੱਟ ਮਾਰ ਦਿੱਤਾ ਗਿਆ ਤੇ ਨਾਲ ਹੀ ਸਕੂਟਰ ਚਾਲਕ ਸੀ ਜਿਸ ਨੂੰ ਬਚਾਉਂਦਿਆਂ ਮਹਿੰਦਰਾ ਸੁਪਰੋ ਚਾਲਕ ਵੱਲੋਂ ਬਰੇਕਾਂ ਲਗਾਈਆਂ ਗਈਆਂ ਤਾਂ ਮਹਿੰਦਰਾ ਸੁਪਰੋ ਸੜਕ ਦੇ ਡਿਵਾਈਡਰ ਪਾਰ ਕਰਦਿਆਂ ਸੜਕ ਦੀ ਦੂਸਰੀ ਸਾਇਡ ਸਾਹਮਣੇ ਕਾਰ ਵਿੱਚ ਵੱਜੀ, ਕਾਰ ਜੋ ਕਿ ਜਲੰਧਰ ਤੋਂ ਟਾਂਡੇ ਵੱਲੋਂ ਜਾ ਰਹੀ ਸੀ। ਕਾਰ ਸਵਾਰ ਔਰਤ ਨੂੰ ਨਿੱਜੀ ਹਸਪਤਾਲ ਚ ਜ਼ੇਰੇ ਇਲਾਜ ਭੇਜ ਦਿੱਤਾ ਗਿਆ, ਕਾਰ ਚਾਲਕ ਦੀ ਪਛਾਣ ਨਵਜੀਤ ਤੇ ਨਾਲ ਮਾਤਾ ਦਰਸ਼ਨ ਕੌਰ ਵਜੋਂ ਹੋਈ ਜੋ ਕਿ ਪਠਾਨਕੋਟ ਬਾਈਪਾਸ ਨਜ਼ਦੀਕ ਬਾਬਾ ਦੀਪ ਸਿੰਘ ਨਗਰ ਤੋਂ ਟਾਂਡੇ ਨਜ਼ਦੀਕੀ ਪਿੰਡ ਵੱਲ ਨੂੰ ਜਾ ਰਹੇ ਸਨ । ਮਹਿੰਦਰਾ ਸੁਪਰੋ ਚਾਲਕ ਦੀ ਪਹਿਚਾਣ ਹੈਪੀ ਨਿਵਾਸੀ ਬਸਤੀ ਬਾਵਾ ਖੇਲ ਵਜੋਂ ਹੋਈ ਤੇ ਮੋਹਿਤ ਨਾਮਕ ਕਲੀਨਰ ਦੇ ਸੱਟਾਂ ਵੱਜੀਆਂ । ਮਕਸੂਦਾ ਪੁਲੀਸ ਵੱਲੋਂ ਮੌਕੇ ਤੇ ਪਹੁੰਚਦਿਆਂ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ।

Doaba Times

ਪਿੰਡ ਰਾਏਪੁਰ ਰਸੂਲਪੁਰ ਵਿਖੇ ਬਲਕਾਰ ਸਿੰਘ ਵਲੋਂ ਪਿੰਡ ਨਿਵਾਸੀਆਂ ਦਾ ਧੰਨਵਾਦ

  • ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ – ਬਲਕਾਰ ਸਿੰਘ

ਜਲੰਧਰ (ਗੁਰਪ੍ਰੀਤ ਬੱਲ /ਮੁਕੇਸ਼ ਕੁਮਾਰ)

ਪਿੰਡ ਰਾਏਪੁਰ ਰਸੂਲਪੁਰ ਵਿਖੇ ਕਰਤਾਰਪੁਰ ਐਮ ਐਲ ਏ ਬਲਕਾਰ ਸਿੰਘ ਦੇ ਹੱਕ ਵਿੱਚ ਵੱਡਾ ਇਕੱਠ ਹੋਇਆ।ਇਸ ਮੌਕੇ ਸੰਬੋਧਨ ਕਰਦਿਆਂ ਸ ਬਲਕਾਰ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਲੋਕ ਭਲਾਈ ਕੰਮਾਂ ਲਈ ਹਮੇਸ਼ਾ ਤੱਤਪਰ ਰਹਿਣਗੇ ਤੇ ਜਲਦ ਹੀ ਔਰਤਾਂ ਹਜ਼ਾਰ ਹਜ਼ਾਰ ਦੀ ਗਰੰਟੀ ਜਲਦੀ ਸ਼ੁਰੂ ਕੀਤੀ ਜਾਵੇਗੀ।ਇਸ ਮੌਕੇ ਤੇ ਸੰਤ ਬਾਬਾ ਜਗੀਰ ਸਿੰਘ ਚੇਅਰਮੈਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਵੀ ਪਤਵੰਤਿਆਂ ਵਲੋਂ ਸਾਂਝੇ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਦੇ MLA ਬਲਕਾਰ ਸਿੰਘ ਤੇ ਮੈਡਮ ਹਰਪ੍ਰੀਤ ਕੌਰ ਨੂੰ ਸਾਂਝੇ ਤੌਰ ਤੇ ਸਿਰੋਪੇ ਦੇ ਕੇ ਇਲਾਕਾ ਨਿਵਾਸੀਆਂ ਵੱਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਬੀਰ ਚੰਦ ਸੁਰੀਲਾ ਕੁਆਰਡੀਨੇਟਰ ਆਮ ਆਦਮੀ ਪਾਰਟੀ , ਮੁਕੇਸ਼ ਕੁਮਾਰ ਸਰਮਸਤਪੁਰ, ਗਿਆਨ ਸਿੰਘ ਰੰਧਾਵਾ ਮਸੰਦਾਂ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ ,ਹਰਬੰਸ ਕੌਰ ਸਰਪੰਚ ਰਾਏਪੁਰ ਰਸੂਲਪੁਰ ਆਦਿ ਮੌਜੂਦ ਸਨ ।

Doaba Times

‘ਮੁੜ ਆਜੋ ਇੱਕ ਵਾਰੀ ਸੰਤ ਰਾਮਾਨੰਦ ਜੀ ‘ਦਾ ਪੋਸਟਰ ਸ਼੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਸੱਚ ਖੰਡ ਬੱਲਾਂ ਵਲੋਂ ਰਿਲੀਜ਼

ਜਲੰਧਰ (ਮੰਨੂ ਮਹਿਤਾ)-ਅੱਜ ਡੇਰਾ ਸੱਚ ਖੰਡ ਬੱਲਾਂ ਵਿਖੇ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਮਹਾਨ ਕ੍ਰਾਂਤੀ ਕਾਰੀ ਸੋਚ ਰਵਿਦਾਸੀਆ ਧਰਮ ਔਰ ਕੌਮ ਨੂੰ ਜਗਾਉਣ ਵਾਲੇ 108 ਸੰਤ ਰਾਮਾ ਨੰਦ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਬਦ ‘ਮੁੜ ਆਜੋ ਇਕ ਵਾਰੀ ਸੰਤ ਰਾਮਾ ਨੰਦ ਜੀ “ਦਾ ਪੋਸਟਰ ਡੇਰੇ ਦੇ ਮਜੂਦਾ ਗੱਦੀ ਨਸੀਨ ਸ਼੍ਰੀ 108 ਸੰਤ ਨਿਰੰਜਣ ਜੀ ਪਾਸੋਂ ਪੋਸਟਰ ਰਿਲੀਜ਼ ਕਰਵਾਇਆ ਗਿਆ। ਸ਼ਬਦ ਰਾਹੀਂ ਆਪਣਾ ਦਰਦ ਬਿਆਨ ਕਰਦੀ ਹੋਈ ਸਿੰਗਰ ਬਬਲੀ ਵਿਰਦੀ ਜੀ ਵੱਲੋਂ ਗਾਇਆ ਸ਼ਬਦ “ਆਜੋ ਇੱਕ ਵਾਰ ਸੰਤ ਰਾਮਾਨੰਦ ਜੀ” ਦੀ ਯਾਦ ਨੂੰ ਤਾਜ਼ਾ ਕਰਦੀ ਹੋਈ ਉਮੀਦ ਹੈ ਕਿ ਆਪ ਸਭ ਸੰਗਤਾਂ ਦਾ ਪਿਆਰ ਮਿਲੇਗਾ, ਇਸ ਮੌਕੇ ਸਮੂਹ ਮੈਂਬਰ ਅੰਮ੍ਰਿਤਬਾਣੀ ਸੇਵਾ ਸੁਸਾਇਟੀ 42 ਖੁਰਲਾ ਕਿੰਗਰਾ ਕਲੋਨੀ ਜਲੰਧਰ ਬਾਬਾ ਰਵਿੰਦਰ ਰਵੀ ਕਨੇਡਾ, ਬਾਬਾ ਅਮਰਜੀਤ ਕੁਮਾਰ ਰਵਿਦਾਸੀਆ, ਸੁਰੇਸ਼ ਪਾਲ, ਅਨੂ, ਨਿੰਮਾ ਰਵਿਦਾਸੀਆ, ਵਿਨੋਦ ਕੁਮਾਰ, ਰਾਜ ਮਾਣਕ, ਬਬਲੀ ਵਿਰਦੀ, ਰਵਿੰਦਰ ਕੌਰ ਮੌਜੂਦ ਸਨ।

Doaba Times

ਸੀ.ਐੱਮ. ਭਗਵੰਤ ਮਾਨ ਨੇਂ 24 ਘੰਟਿਆਂ ’ਚ ਕਿਸਾਨ ਆਗੂਆਂ ਦੀਆਂ13 ਮੰਗਾਂ ਵਿਚੋ 12 ਮੰਨ ਕੇ ਸ਼ਲਾਂਘਾਯੋਗ ਕਦਮ ਚੁੱਕਿਆ-ਗੁਰਪ੍ਰੀਤ ਬੱਲ

ਜਲੰਧਰ (ਮੁਕੇਸ਼ ਕੁਮਾਰ)– ਦੋਆਬਾ ਪ੍ਰੈੱਸ ਕਲੱਬ ਕਿਸ਼ਨਗੜ ਦੇ ਪ੍ਰਧਾਨ ਗੁਰਪ੍ਰੀਤ ਬੱਲ ਨੇਂ ਅੱਜ ਬਿਆਸ ਪਿੰਡ ਵਿਖੇ ਪ੍ਰੈੱਸ ਕਲੱਬ ਦੇ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ‘ਆਪ’ ਦੀ ਸਰਕਾਰ ਦੇ ਸੀ.ਐੱਮ. ਭਗਵੰਤ ਮਾਨ ਨੇਂ 24 ਘੰਟਿਆਂ ’ਚ ਕਿਸਾਨ ਆਗੂਆਂ ਦੀਆਂ ਜੋ 13 ਮੰਗਾ ਸਨ ਉਨ੍ਹਾਂ ਚੋ 12 ਮਨ ਕੇ ਸ਼ਲਾਂਗਾਯੋਗ ਕੰਮ ਕੀਤਾ ਹੈ। ਇਸ ਦੌਰਾਨ ਆਮ ਆਦਮੀ ਦੀ ਪਾਰਟੀ ਸਰਕਾਰ ਨੇਂ ਜੋ ਸਰਕਾਰ ਬਣਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਉਹ ਉਨ੍ਹਾਂ ਉੱਤੇ ਖੜੀ ਉੱਤਰੀ ਹੈ। ਇਸ ਦੌਰਾਨ ਗੁਰਪ੍ਰੀਤ ਬੱਲ ਨੇਂ ਕਿਹਾ ਕਿ ਪਹਿਲਾਂ ਕਿਸੇ ਵੀ ਸਰਕਾਰ ਨੇਂ ਇਸ ਤਰ੍ਹਾਂ ਦਾ ਉਪਰਾਲਾ ਨਹੀਂ ਕੀਤਾ ਕਿ ਕਿਸੇ ਵੀ ਪਾਰਟੀ ਨੇਂ ਵਿਰੋਧ ਕੀਤਾ ਹੋਵੇ ਤੇ ਸਰਕਾਰ ਨੇਂ ਉਨ੍ਹਾਂ ਦੀਆਂ ਮੰਗਾਂ 24 ਘੰਟਿਆਂ ’ਚ ਮਨ ਲਈਆਂ ਹੋਣ। ਦੱਸਣਯੋਗ ਹੈ ਕਿ ਇਹ ਪਹਲੀ ਵਾਰ ਹੋਇਆ ਕਿ ਧਰਨੇ ਦੌਰਾਨ ਜੋ ਬੁਜ਼ੁਰਗ ਸੜਕਾਂ ਤੇ ਲੰਮੇ ਪਏ ਸਨ। ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਸੀ.ਐਮ. ਭਗਵੰਤ ਮਾਨ ਵਲੋਂ ਐਮਰਜੰਸੀ ’ਚ ਮੀਟਿੰਗ ਸੱਦ ਕੇ ਅਤੇ ਕਿਸਾਨਾਂ ਨੂੰ ਆਪ ਮਿਲ ਕੇ ਉਨ੍ਹਾਂ ਦੇ ਮਸਲੇ ਹੱਲ ਕੀਤੇ। ਇੱਥੇ ਇਹ ਵੀ ਦਸਣਯੋਗ ਹੈ ਕਿ ਪਹਿਲਾਂ ਵੀ ਕਿਸਾਨਾਂ ਨੇਂ ਕਈ ਧਰਨੇ ਦਿੱਤੇ ਜਿਵੇਂ ਦਿੱਲੀ ਦੀਆਂ ਸਰਹੱਦਾ ’ਚ ਕਿਸਾਨਾਂ ਵਲੋਂ ਧਰਨਾ ਲਗਾਇਆ ਗਿਆ ਸੀ ਜੋ ਪੂਰੇ 18 ਮਹੀਨਿਆਂ ਦੇ ਕਰੀਬ ਲਗਾਤਾਰ ਚੱਲਿਆ। ਜਿਸ ਤੋਂ ਉਪਰੰਤ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇਂ 24 ਘੰਟਿਆਂ ’ਚ ਕਿਸਾਨਾਂ ਦੀਆਂ ਮੰਗਾ ਮਨ ਕੇ ਇਹ ਸਾਬਤ ਕਰਤਾ ਕੀ ਜੋ ‘ਆਪ’ ਦੀ ਸਰਕਾਰ ਹੈ ਉਹ ਆਮ ਆਦਮੀ ਦੀ ਸਰਕਾਰ ਹੈ ਅਤੇ ਹਰ ਆਮ ਆਦਮੀ ਦੀ ਗੱਲ ਪਹਿਲ ਦੇ ਅਧਾਰ ਤੇ ਮੰਨੀ ਜਾਏਗੀ। ਇਸ ਦੌਰਾਨ ਗੁਰਪ੍ਰੀਤ ਬੱਲ ਨੇਂ ਜਿੱਥੇ ਸੀ.ਐਮ. ਭਗਵੰਤ ਮਾਨ ਦਾ ਧੰਨਵਾਦ ਕੀਤਾ ਉੱਥੇ ਕਿਸਾਨਾਂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇਂ ਜੋ ਸ਼ਾਂਤਮਈ ਧਰਨਾ ਦਿੱਤਾ ਅਤੇ ਸੀ ਮਾਨ ਦੀ ਗੱਲ ਮੰਨਣ ਵਾਸਤੇ ਮੈ ਉਨ੍ਹਾਂ ਦਾ ਧੰਨਵਾਦੀ ਹਾਂ ਅਤੇ ਸੀ. ਐੱਮ. ਮਾਨ ਦਾ ਵੀ ਕਿਸਾਨਾਂ ਦਾ ਮਸਲਾ ਹੱਲ ਕਰਨ ਲਈ ਬਹੁਤ-ਬਹੁਤ ਧੰਨਵਾਦ।