








ਸ੍ਰੌਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜਿੱਲ੍ਹਾ ਪ੍ਰਧਾਨ ਲੁਧਿਆਣਾ ਸਰਦਾਰ ਮੱਖਣ ਸਿੰਘ ਸਮੂਹ ਸੰਗਤ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਮਿੱਤੀ 25ਅਪਰੈਲ2022ਨੂੰ ਦਿਨ ਸੋਮਵਾਰ ਗੁਰਦੁਆਰਾ ਸ਼ਹੀਦਾਂ ਅਮਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਜੀ ਟੀ ਰੋਡ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ ਇਸ ਮੌਕੇ ਸੁੱਖਮਣੀ ਸਾਹਿਬ ਜੀ ਦੇ ਪਾਠ 11-30 ਵੱਜੇ ਕੀਰਤਨ ਉਪਰੰਤਦੇ ਭੋਗ ਪਾਏ ਜਾਣਗੇ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਸਮੂਹ ਪੰਜਾਬ ਮੈਂਬਰਾਂ ਨੂੰ ਪੁੱਜਣ ਲਈ ਬੇਨਤੀ ਕੀਤੀ ਜਾਂਦੀ ਹੈ ਇਸ ਮੋਕੇ ਪੰਜਾਬ ਪ੍ਰਧਾਨ ਜਸਵੰਤ ਸਿੰਘ, ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ, ਅਤੇ ਸਮੂਹ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਜਿੱਲ੍ਹਾ ਪ੍ਰਧਾਨ ਹੁਸ਼ਿਆਰਪੁਰ ਜਸਵਿੰਦਰ ਸਿੰਘ ਕਾਲਰਾਂ, ਜਿੱਲ੍ਹਾ ਪ੍ਰਧਾਨ ਜਗਤਾਰ ਸਿੰਘ ਜਲੰਧਰ, ਅਤੇ ਸਮੂਹ ਸੰਗਤ =ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ

ਜਲੰਧਰ/ਭੋਗਪੁਰ:-(ਸੁਰਜੀਤਪਾਲ):-
ਪੜੋ ਜੁੜੋ ਸੰਘਰਸ਼ ਕਰੋ :
ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰ ਕਰ ਸਾਹਿਬ ਜੀ ਦੇ ਜਨਮਦਿਨ ਨੂੰ ਸਮਰਪਿਤ ਬਾਬਾ ਸਾਹਿਬ ਜੀ ਦੀ ਜੀਵਨੀ ਅਤੇ ਸੰਘਰਸ਼ ਵਿਸ਼ੇ ਤੇ ਭੋਗਪੁਰ ਵਿਖੇ ਸੈਮੀਨਾਰ ਕਰਵਾਇਆ ਗਿਆ ।ਇਸ ਦੌਰਾਨ ਵੱਖ ਵੱਖ ਮਾਹਰਾਂ ਸਮੇਤ ਵਿਸ਼ੇਸ਼ ਤੌਰ ਤੇ ਕੈਪਟਨ ਗੁਰਮੇਲ ਸਿੰਘ ਅਤੇ ਸੁਰਜੀਤ ਲਾਲ (ਕੈਰੀਅਰ ਕਾਉਂਸਲਰ) ਵੱਲੋਂ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਰੌਸ਼ਨੀ ਪਾਈ, ਅਤੇ ਬਾਬਾ ਸਾਹਿਬ ਜੀ ਦੀ ਸੰਘਰਸ਼ਮਈ ਜੀਵਨੀ ਦੇ ਵੱਖ ਵੱਖ ਪਹਿਲੂਆਂ ਤੋਂ ਪਹੁੰਚੇ ਹੋਏ ਸਰੋਤਿਆਂ ਅਤੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ।ਬਾਬਾ ਸਾਹਿਬ ਨੇ ਪੂਰੀ ਮਨੁੱਖਤਾ ਨੂੰ ਬਰਾਬਰਤਾ ਦਾ ਪਾਠ ਪੜ੍ਹਾਇਆ ਅਤੇ ਦੱਬੇ ਕੁਚਲੇ ਹੋਏ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਦੇ ਲਈ ਹਮੇਸ਼ਾ ਐਡਵੋਕੇਸੀ ਕੀਤੀ ।ਬਾਬਾ ਸਾਹਿਬ ਆਪਣੀ ਲਿਆਕਤ ਅਤੇ ਸੂਝ ਬੂਝ ਦਾ ਪਰੀਚੈ ਦਿੰਦੇ ਹੋਏ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਣੇ ।ਸੰਵਿਧਾਨ ਵਿਚ ਹਰ ਵਰਗ ਨੂੰ ਬਣਦਾ ਸਥਾਨ ਦਿੱਤਾ ਗਿਆ ਹੈ।ਬਾਬਾ ਸਾਹਿਬ ਜੀ ਦੀ ਜੀਵਨੀ ਤੋਂ ਸਬਕ ਸਿੱਖਦੇ ਹੋਏ ਸਾਨੂੰ ਵੀ “ਪੜ੍ਹ ਲਿਖ ਜੁੜ,” ਤੇ ਸੰਘਰਸ਼ ਕਰਨ ਦੇ ਲਈ ਹਮੇਸ਼ਾਂ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੜ੍ਹਾਈ ਇੱਕ ਅਜਿਹਾ ਹਥਿਆਰ ਹੈ, ਜਿਸ ਨਾਲ ਤੁਸੀਂ ਪੂਰੇ ਸੰਸਾਰ ਨੂੰ ਬਦਲ ਸਕਦੇ ਹੋ।ਉਨ੍ਹਾਂ ਵੱਲੋਂ ਕਿਹਾ ਗਿਆ ਕਿ ਆਓ ਸਾਰੇ ਮਿਲ ਕੇ ਪ੍ਰਣ ਕਰੀਏ ਕਿ ਬਾਬਾ ਸਾਹਿਬ ਜੀ ਦੇ ਫਲਸਫੇ ਨੂੰ ਘਰ ਘਰ ਤੱਕ ਪਹੁੰਚਾਈਏ ਤਾਂ, ਜੋ ਆਉਣ ਵਾਲਾ ਸਮਾਂ ਸਮੂਹ ਮਾਨਵਤਾ ਲਈ ਖੁਸ਼ੀਆਂ ਭਰਿਆ ਹੋਵੇ।ਇਸ ਦੌਰਾਨ ਹਾਜ਼ਰ ਵਿਦਿਆਰਥੀਆਂ ਲਈ ਬਾਬਾ ਸਾਹਿਬ ਜੀ ਦੇ ਫਲਸਫੇ ਸੰਬੰਧੀ ਕੁਇਜ਼ ਪ੍ਰੋਗਰਾਮ ਵੀ ਕੰਡਕਟ ਕਰਵਾਇਆ ਗਿਆ ,ਅਤੇ ਪ੍ਰਸੰਸਾ ਪੱਤਰ ਵੀ ਵੰਡੇ ਗਏ ।ਇਸ ਮੌਕੇ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਭੋਗਪੁਰ ਦੇ ਸਮੂਹ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ।
ਜਲੰਧਰ (ਮੁਕੇਸ਼ ਕੁਮਾਰ)3 ਤਰੀਕ ਨੂੰ ਜਲੰਧਰ ਕੱਪੜੇ ਲੈਣ ਗਿਆ ਨੌਜਵਾਨ ਲਾਪਤਾ । ਜਾਣਕਾਰੀ ਦੇਣ ਵਾਲੇ ਨੂੰ ਉਚਿਤ ਇਨਾਮ ਦਿੱਤਾ ਜਾਵੇਗਾ।





ਜਲੰਧਰ (ਗੁਰਪ੍ਰੀਤ ਬੱਲ)ਵਿਰਦੀ ਪਰਿਵਾਰ ਦੇ ਜਠੇਰਿਆ ਦਾ ਮੇਲਾ ਪਿੰਡ ਢਿੱਲਵਾਂ ਤੱਲ੍ਹਣ ਰੋਡ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਭਾਈ ਮਨਜਿੰਦਰ ਸਿੰਘ ਰਾਏਪੁਰ ਵਾਲਿਆਂ ਵੱਲੋਂ ਕੀਤਾ ਗਿਆ। ਸੰਗਤਾ ਵਿੱਚ ਅਟੁੱਟ ਲੰਗਰ ਵਰਤਾਏ ਗਏ ।
ਇਸ ਮੌਕੇ ਤੇ ਸ. ਅਮਰੀਕ ਸਿੰਘ ਵਿਰਦੀ , ਸ. ਭੁਪਿੰਦਰ ਸਿੰਘ ਵਿਰਦੀ, ਗੁਰਜੀਤ ਸਿੰਘ ਵਿਰਦੀ , ਪਲਵਿੰਦਰ ਸਿੰਘ ਵਿਰਦੀ , ਜਸਵੀਰ ਸਿੰਘ ਵਿਰਦੀ ,ਸ. ਅਵਤਾਰ ਸਿੰਘ ਜੀ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।





ਜਲੰਧਰ (ਗੁਰਪ੍ਰੀਤ ਸਿੰਘ ਬੱਲ)ਗੁਰਦੁਆਰਾ ਬਾਬੇ ਸ਼ਹੀਦਾਂ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਸਰਮਸਤਪੁਰ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਗਿਆ, ਜੋ ਕਿ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬ੍ਰਹਮ ਗਿਆਨੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਤੇ ਸਮੂਹ ਸ਼ਹੀਦਾਂ ਦੀ ਪਾਵਨ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਗਿਆ ।
ਜਿਸ ਵਿੱਚ ਸਿੱਖ ਪੰਥ ਦੇ ਵੱਖ-ਵੱਖ ਜਥੇਬੰਦੀਆਂ ਦੇ ਧਾਰਮਿਕ ਆਗੂ, ਸਿਆਸੀ ਆਗੂ ਭਾਰੀ ਗਿਣਤੀ ਵਿੱਚ ਪਹੁੰਚੇ ਸਨ ਅਤੇ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ। ਕੀਰਤਨੀ ਜਥਿਆਂ ਰਾਹੀਂ ਸੰਗਤਾਂ ਨੂੰ ਇਲਾਹੀ ਕੀਰਤਨ ਅਤੇ ਢਾਡੀ ਜਥਿਆਂ ਰਾਹੀਂ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।
ਇਸ ਮੌਕੇ ਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਜੀ ਖਾਲਸਾ ਅਤੇ ਗੁਰਦੁਆਰਾ ਬਾਬੇ ਸ਼ਹੀਦਾਂ ਦੇ ਮੁੱਖ ਸੇਵਾਦਾਰ ਬਾਬਾ ਜੀਵਾ ਸਿੰਘ ਜੀ, ਗਿਆਨੀ ਸਾਹਿਬ ਸਿੰਘ ਜੀ ਵੱਲੋਂ ਸਾਂਝੇ ਤੌਰ ਤੇ ਆਏ ਹੋਏ ਧਾਰਮਿਕ ਆਗੂ ਤੇ ਸਿਆਸੀ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਤੇ ਸਿੰਘ ਸਾਹਿਬ ਗਿ: ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ , ਸਿੰਘ ਸਾਹਿਬ ਗਿ: ਰਘਬੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗਡ਼੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ , ਸ੍ਰੀਮਾਨ ਸੰਤ ਮਹਾਂ ਮੰਡਲੇਸ਼ਵਰ ਸੁਆਮੀ ਦਯਾਨੰਦ ਸਰਸਵਤੀ, ਸੰਤ ਬਾਬਾ ਪ੍ਰਦੀਪ ਸਿੰਘ ਬੱਧਨੀ ਕਲਾਂ ਵਾਲੇ,ਸੰਤ ਬਾਬਾ ਅਮਰਜੀਤ ਸਿੰਘ ਡੇਰਾ ਸੰਤਗੜ(ਹਰਖੋਵਾਲ) ਸੰਤ ਬਾਬਾ ਸੱਜਣ ਸਿੰਘ ਗੁਰਦੁਆਰਾ ਬੇਰ ਸਾਹਿਬ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲ ਵਾਲੇ , ਸੰਤ ਬਾਬਾ ਬੰਤਾ ਸਿੰਘ ਮੂੰਡਾ ਪਿੰਡ ਵਾਲੇ, ਸੰਤ ਬਾਬਾ ਸੂਬਾ ਸਿੰਘ ਕੁਹਾੜਕੇ ਵਾਲੇ , ਸੰਤ ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ , ਸੰਤ ਬਾਬਾ ਅਜੀਤ ਸਿੰਘ ਤਰਨਾ ਦਲ ਮਹਿਤਾ ਚੌਕ, ਸੰਤ ਬਾਬਾ ਗੁਰਦੇਵ ਸਿੰਘ ਤਰਸਿਦੇ ਵਾਲੇ, ਭਾਈ ਈਸ਼ਰ ਸਿੰਘ ਜੀ ਸਪੁੱਤਰ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ,
ਗਿਆਨੀ ਤਰਲੋਚਨ ਸਿੰਘ ,ਗਿਆਨੀ ਬਖ਼ਸ਼ੀਸ਼ ਸਿੰਘ , ਹਲਕਾ ਕਰਤਾਰਪੁਰ ਐਮਐਲਏ ਬਲਕਾਰ ਸਿੰਘ , ਰਣਜੀਤ ਸਿੰਘ ਕਾਹਲੋਂ ਮੈਂਬਰ ਐਸਜੀਪੀਸੀ , ਜਥੇਦਾਰ ਲੱਖਾ ਸਿੰਘ (ਅਮਰੀਕਾ) ਵਾਲੇ, ਭਾਈ ਅਜਾਇਬ ਸਿੰਘ ਅਭਿਆਸੀ ਮੈਂਬਰ ਐਸਜੀਪੀਸੀ, ਭਾਈ ਅਮਰਜੀਤ ਸਿੰਘ, ਭਾਈ ਨਰਿੰਦਰ ਸਿੰਘ ਯੂ ਕੇ ਭਾਈ ਰਣਜੀਤ ਸਿੰਘ ਬਲਵਿੰਦਰ ਕੁਮਾਰ ਐਡਵੋਕੇਟ ਬਸਪਾ ਆਗੂ, ਮਾਤਾ ਜਸਪ੍ਰੀਤ ਕੌਰ ਮਾਹਿਲਪੁਰ, ਮਾਤਾ ਕੁਲਵੰਤ ਕੌਰ , ਸ. ਅਮਰਵੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ, ਭਾਈ ਹਰਪ੍ਰੀਤ ਸਿੰਘ , ਸੰਤ ਬਾਬਾ ਸੋਹਣ ਸਿੰਘ, ਭਾਈ ਮਨਦੀਪ ਸਿੰਘ ਜੌਹਲ, ਭਾਈ ਹਰਮੇਲ ਸਿੰਘ ਮੱਲੀ ਨੰਗਲ , ਗਿਆਨੀ ਪਿੰਦਰਪਾਲ ਸਿੰਘ ਬੁੱਟਰ, ਸੰਤ ਬਾਬਾ ਮੋਹਨ ਸਿੰਘ ਜੀ ਭੰਗਾਣੀ ਵਾਲੇ ਬਾਬਾ ਵੀਰ ਸਿੰਘ ਜੀ ਭੰਗਾਣੀ ਵਾਲੇ, ਭਾਈ ਅਵਤਾਰ ਸਿੰਘ ਢਪਈ ਮੀਤ ਪ੍ਰਧਾਨ ਗੁਰਦੁਆਰਾ ਆਸਟ੍ਰੇਲੀਆ, ਜਥੇਦਾਰ ਭਾਈ ਸੁਖਦੇਵ ਸਿੰਘ, ਜੱਥੇਦਾਰ ਭਾਈ ਜਰਨੈਲ ਸਿੰਘ, ਜਥੇਦਾਰ ਤਰਲੋਚਨ ਸਿੰਘ, ਭਾਈ ਅਮਰਜੀਤ ਸਿੰਘ ਚਹੇੜੂ, ਭਾਈ ਗੁਰਦੇਵ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਦੀਪਾ ਸਿੰਘ ਕੋਟਲੀ ਥਾਨ ਸਿੰਘ, ਵਕੀਲ ਕੇ.ਸੀ ਮਹਾਜਨ, ਭਾਈ ਰਣਜੀਤ ਸਿੰਘ ਸੰਗੋਜਲਾ , ਗੁਰਵਿੰਦਰ ਸਿੰਘ ਕਿਸ਼ਨਪੁਰਾ, ਗੁਰਦੇਵ ਸਿੰਘ ਮਾਹਲ ,ਸਰਦੂਲ ਸਿੰਘ ਬੂਟਾ ਡਾਇਰੈਕਟਰ , ਗੁਰਦੀਪ ਸਿੰਘ ਬਾਹੀਆ ਅਤੇ ਭਾਰੀ ਗਿਣਤੀ ਚ’ ਇਲਾਕੇ ਦੀ ਸੰਗਤ ਮੌਜੂਦ ਸੀ। ਸੰਗਤਾ ਵਿੱਚ ਅਟੱਟ ਲੰਗਰ ਵਰਤਾਏ ਗਏ।
ਇਸ ਮੌਕੇ ਤੇ ਜਨਤਾ ਹਸਪਤਾਲ ਜਲੰਧਰ ਵੱਲੋਂ ਫ੍ਰੀ ਮੈਡੀਕਲ ਕੈਂਪ ਤੇ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਗਿਆ ।
Under Sec 107 Copyright Act
ਖਬਰ ਦੀ ਕੋਈ ਵੀ ਕਾਪੀ ਨਾ ਕਰੇ ਕਾਪੀਰਾਈਟ ਐਕਟ 107 ਦੇ ਅਨੁਸਾਰ ਕਾਰਵਾਈ ਹੋਵੇਗੀ।

ਜਲੰਧਰ/ਕਿਸ਼ਨਗੜ(ਗੁਰਪ੍ਰੀਤ ਬੱਲ) 31 ਮਾਰਚ ਵਪਾਰ ਦੇ ਅਖੀਰਲੇ ਦਿਨ ਦਾਰੂ ਦੇ ਠੇਕਿਆ ਤੇ ਗਾਹਕਾਂ ਦਾ ਕਾਫੀ ਰਸ਼ ਦੇਖਣ ਨੂੰ ਮਿਲਿਆ। 31 ਮਾਰਚ ਸਟਾਕ ਕਲੀਅਰ ਦੇ ਚੱਕਰ ਚ’ ਐਕਸਪਾਇਰ ਬੀਅਰਾ ਗ੍ਰਾਹਕਾ ਨੂੰ ਪਰੋਸ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਕਿਸ਼ਨਗੜ੍ਹ- ਕਰਤਾਰਪੁਰ ਰੋਡ ਸਥਿਤ ਠੇਕੇ ਤੇ ਰਾਤ ਕਰੀਬ 7:50 ਵਜੇ ਇਕ ਬੀਅਰ ਦੀ ਬੋਤਲ 50 ਰੁ: ਦੀ ਖਰੀਦੀ ਗਈ ਜਿਸ ਤੇ ਐਕਸਪਾਇਰੀ ਤਰੀਕ 13/01/2022 ਪਾਈ ਗਈ , ਜੋ ਕਿ ਦੋ ਮਹੀਨੇ ਤੋਂ ਉਪਰ ਸਮਾਂ ਬੀਤ ਚੁੱਕਾ ਹੈ।
ਸਟਾਕ ਕਲੀਅਰ ਦੇ ਚੱਕਰ ਚ, ਠੇਕੇ ਦੇ ਕਰਿੰਦਿਆਂ ਵੱਲੋਂ ਐਕਸਪਾਇਰੀ ਤਰੀਕ ਦੀਆਂ ਬੀਅਰਾ ਵੇਚੀਆਂ ਜਾ ਰਹੀਆਂ ਹਨ, ਜੋ ਕਿ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਹਨ। ਇਸੇ ਤਰ੍ਹਾਂ ਸੂਤਰਾਂ ਤੋਂ ਪਤਾ ਚੱਲਿਆ ਕਿ ਬਿਆਸ ਪਿੰਡ ਠੇਕੇ ਤੇ ਵੀ ਐਕਸਪਾਇਰੀ ਬੀਅਰਾਂ ਵੇਚੀਆਂ ਜਾ ਰਹੀਆਂ ਸਨ।
ਇਸ ਸਬੰਧੀ ਐਕਸਾਈਜ਼ ਡਿਪਾਰਟਮੈਂਟ ਨਾਲ ਵੀ ਗੱਲਬਾਤ ਕੀਤੀ ਗਈ , ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ , ਹੋ ਸਕਦਾ ਹੈ ਇੱਕ ਦੋ ਬੋਤਲਾਂ ਭੁਲੇਖੇ ਚੱਲ ਗਈਆਂ ਹੋਣ।
ਕੀ ਪ੍ਰਸ਼ਾਸਨ ਜਾਂ ਸਰਕਾਰੀ ਅਧਿਕਾਰੀ ਇਸ ਵੱਲ ਧਿਆਨ ਦੇਣਗੇ ਤਾਂ ਜੋ ਗਾਹਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋ ਸਕੇ ?



*ਪ੍ਰਸਾਸ਼ਨਿਕ ਅਧਿਕਾਰੀਆਂ ਦੀ ਮਿਲੀਭੁਗਤ ਤੇ ਅਣਗਹਿਲੀ ਤੇ ਘਟੀਆ ਕੁਆਲਿਟੀ ਦੀਆਂ ਸੋਲਰ ਲਾਇਟਾ ਅਤੇ ਵੱਡੇ ਘਪਲੇ ਦੀ ਆਸ਼ੰਕਾ
ਜਲੰਧਰ(ਗੁਰਪ੍ਰੀਤ ਬੱਲ) ਪਿਛਲੇ ਦਿਨੀਂ ਸਰਕਾਰ ਵਲੋ ਸੁੰਦਰੀਕਰਨ ਦੇ ਨਾਂ ਤੇ ਕਰੋੜਾਂ ਰੁਪਏ ਖਰਚ ਕਰਕੇ ਪਿੰਡ ਬੱਲਾਂ ਦੇ ਚਾਰ-ਚੁਫੇਰੇ ਸੋਲਰ ਲਾਈਟਾਂ ਬਿਸਤ ਦੁਆਬ ਨਹਿਰ ਕਿਨਾਰੇ ਤੇ ਲਗਾਈਆਂ ਗਈਆਂ ਸਨ ਜੋ ਕਿ ਕਾਫ਼ੀ ਘੱਟ ਵ੍ਹਾਟ ਦੀਆਂ ਹਨ ਤੇ ਰਾਤ ਦੇ ਸਮੇਂ ਇੰਝ ਜਾਪਦਾ ਹੈ ਜਿਵੇਂ ਕੋਈ ਮੋਮਬੱਤੀ ਜਾ ਦੀਵਾ ਜਗ ਰਿਹਾ ਹੋਵੇ, ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੋਂ ਪਿੰਡ ਬੱਲਾ ਨੂੰ ਜਾਂਦਿਆਂ ਜੋ ਲਾਈਟਾਂ ਲਗਾਈਆਂ ਗਈਆਂ ਹਨ ਉਹ ਠੀਕ ਵਾਟ ਦੀਆਂ ਹਨ ਪ੍ਰੰਤੂ ਰਾਤ ਦੇ ਗਿਆਰਾਂ ਵਜੇ ਹੀ ਚੈਕਿੰਗ ਦੌਰਾਨ ਬਿਜਲੀ ਗੁੱਲ ਪਾਈ ਗਈ।
ਜਿਸ ਤੇ ਕਿ ਕਈ ਸਵਾਲ ਕਈ ਖੜ੍ਹੇ ਹੁੰਦੇ ਹਨ, ਕਿ ਲਾਈਟਾਂ ਘਟੀਆ ਕੁਆਲਟੀ ਦੀਆਂ ਹਨ, ਜਾਂ ਫਿਰ ਅਧਿਕਾਰੀਆਂ ਵਲੋਂ ਮੋਟੇ ਕਮੀਸ਼ਨ ਦੇ ਚੱਕਰ ਵਿੱਚ ਇਹ ਘਪਲਾ ਕੀਤਾ ਗਿਆ ਹੈ।
ਇਹ ਪੂਰਾ ਮਾਮਲਾ ਹਲਕਾ ਕਰਤਾਰਪੁਰ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ, ਉਨ੍ਹਾਂ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਹੁੰਦਿਆਂ ਕੋਈ ਘਪਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਰਾਏਪੁਰ(ਮੁਕੇਸ਼ ਕੁਮਾਰ) ਬੀਤੇ ਦਿਨੀਂ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਹੇਮਕੁੰਟ ਸਕੂਲ ਨਜ਼ਦੀਕ ਭੱਠੇ ਦੇ ਬਿਲਕੁਲ ਸਾਹਮਣੇ ਇਕ ਕਾਰ ਹਾਦਸਾਗ੍ਰਸਤ ਹੋ ਗਈ ਸੀ ਜੋ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਪ੍ਰਸ਼ਾਸਨ ਵੱਲੋਂ ਕਾਰ ਨੂੰ ਸਾਈਡ ਤੇ ਕੀਤਾ ਗਿਆ ਨਾ ਹੀ ਕਾਰ ਮਾਲਕ ਵੱਲੋਂ ਕਾਰ ਨੂੰ ਸਾਈਡ ਕੀਤਾ ਜਿਸ ਕਾਰਨ ਹਾਦਸਾ ਗ੍ਰਸਤ ਕਾਰ ਵੱਡੇ ਹਾਦਸਿਆ ਨੂੰ ਸੱਦਾ ਦੇ ਰਹੀ ਹੈ।
ਪ੍ਰਸ਼ਾਸਨ ਤੋਂ ਮੰਗ ਹੈ ਕਿ ਹਾਦਸਾਗ੍ਰਸਤ ਕਾਰ ਨੂੰ ਸਾਈਡ ਤੇ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਵੱਡੇ ਹਾਦਸਿਆਂ ਤੋਂ ਬਚਿਆ ਜਾ ਸਕੇ।


*ਵਾਲ -ਵਾਲ ਬਚੇ ਇਨੋਵਾ ਕਾਰ ਚਾਲਕ।
*ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ


ਜਲੰਧਰ/ਕਿਸ਼ਨਗੜ(ਗੁਰਪ੍ਰੀਤ ਬੱਲ) ਜਲੰਧਰ ਦੋਆਬਾ – ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਬੱਲਾਂ ਗਰਾਊਂਡ ਦੇ ਬਿਲਕੁਲ ਸਾਹਮਣੇ ਸਵੇਰੇ ਦੇ ਸਮੇਂ ਤੇਜ਼ ਰਫ਼ਤਾਰ ਟਰੱਕ ਚਾਲਕ ਵੱਲੋਂ ਇਨੋਵਾ ਕਾਰ ਨੂੰ ਜੋਰਦਾਰ ਟੱਕਰ ਮਾਰੀ ਗਈ। ਜਿਸ ਦੌਰਾਨ ਇਨੋਵਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਸੜਕ ਦੇ ਦੂਸਰੀ ਸਾਈਡ ਜਾ ਕੇ ਡਿੱਗੀ ਤੇ ਕਾਰ ਦਾ ਪਿਛਲਾ ਟਾਇਰ ਅਲੱਗ ਹੋ ਗਿਆ ਅਤੇ ਕਾਰ ਦੀ ਇੱਕ ਸਾਇਡ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਦੌਰਾਨ ਕਾਰ ਚਾਲਕ ਕਾਰ ਵਿਚ ਹੀ ਫਸ ਗਏ ਜਿਸ ਨੂੰ ਕਿ ਰਾਹਗੀਰਾਂ ਦੁਆਰਾ ਕੜੀ ਮੁਸ਼ੱਕਤ ਰਾਹੀਂ ਬਾਹਰ ਕੱਢਿਆ ਗਿਆ।
ਕਾਰ ਚਾਲਕ ਸਰਬਾਜ ਸਿੰਘ ਪੁੱਤਰ ਸ਼ਿਵ ਸਿੰਘ ਨਿਵਾਸੀ ਟਾਂਡਾ ਵੱਲੋਂ ਦੱਸਿਆ ਗਿਆ ਕਿ ਉਹ ਟਾਂਡੇ ਤੋਂ ਜਲੰਧਰ ਕਿਸੇ ਨਿੱਜੀ ਕੰਮ ਲਈ ਜਾ ਰਹੇ ਸਨ ਕਿ ਤੇਜ਼ ਰਫਤਾਰ ਟਰੱਕ ਵੱਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ ਅਤੇ ਟਰੱਕ ਚਾਲਕ ਮੌਕੇ ਤੋਂ ਟਰੱਕ ਸਮੇਤ ਫਰਾਰ ਹੋ ਗਿਆ।