Doaba Times

ਆਯੂਸ਼ਮਾਨ ਸੇਹਤ ਬੀਮਾ ਯੋਜਨਾ ਕਾਰਡ ਬਣੇ ਰੱਦੀ

ਜਲੰਧਰ(ਗੁਰਪ੍ਰੀਤ ਬੱਲ) ਸਰਕਾਰ ਵਲੋਂ ਆਮ ਲੋਕਾਂ ਤੇ ਕਈ ਪ੍ਰਕਾਰ ਦੇ ਟੈਕਸ ਤੋ ਮੋਟੀ ਆਮਦਨੀ ਕੀਤੀ ਜਾਦੀ ਹੈ ਤੇ ਜਿਸਦੇ ਬਦਲੇ ਕੁੱਝ ਸਹੂਲਤਾਂ ਸਰਕਾਰ ਵਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਦੀਆਂ ਹਨ, ਜਿਵੇ ਆਯੂਸ਼ਮਾਨ ਸੇਹਤ ਬੀਮਾ ਯੋਜਨਾ ਇਕ ਹੈ,ਜਿਸ ਵਿਚ 5ਲੱਖ ਰੁਪਏ ਦੇ ਇਲਾਜ ਦੀ ਸਹੂਲਤ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾ ਵਿੱਚ ਮਰੀਜਾਂ ਨੂੰ ਦਿੱਤੀ ਜਾਦੀ ਹੈ। ਜੋ ਕਿ ਪੰਜਾਬ ਵਿੱਚ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਰਹੀ ਕਈ ਪ੍ਰਾਈਵੇਟ ਹਸਪਤਾਲਾ ਤੇ ਆਰੋਪ ਵੀ ਲੱਗਦੇ ਰਗੇ ਕਿ ਫਰਜੀ ਮਰੀਜਾਂ ਨਾਲ ਸੈਟਿੰਗ ਕਰਕੇ ਲੱਖਾਂ ਰੁਪਏ ਦਾ ਚੂਨਾ ਸਰਕਾਰ ਨੂੰ ਲਗਾਇਆ ਗਿਆ। ਅਸਲ ਵਿਚ ਸਹੀ ਮਰੀਜਾਂ ਦੇ ਆਯੂਸ਼ਮਾਨ ਸੇਹਤ ਬੀਮਾ ਯੋਜਨਾ ਦੇ ਕਾਰਡ ਨੂੰ ਪ੍ਰਾਈਵੇਟ ਹਸਪਤਾਲਾਂ ਵਲੋਂ ਰੱਦੀ ਦੇ ਕਾਗਜ਼ ਦਾ ਟੁੱਕੜਾ ਸਮਝਿਆ ਜਾਂਦਾ ਹੈ।

ਗੁਰਪ੍ਰੀਤ ਸਿੰਘ ਬੱਲ ਪੱਤਰਕਾਰ ਵਲੋ ਸਰਕਾਰੀ ਹੈਲਥ ਸਿਸਟਮ ਤੇ ਨਿਸ਼ਾਨਾ ਲਾਉਂਦੇ ਹੋਏ ਆਰੋਪ ਲਗਾਏ ਕਿ ਸਰਕਾਰ ਵਲੋਂ ਆਮ ਲੋਕਾਂ ਦੇ ਆਯੂਸ਼ਮਾਨ ਸੇਹਤ ਬੀਮਾ ਯੋਜਨਾ ਦੇ ਕਾਰਡ (ਪ੍ਰਤੀ ਵਿਅਕਤੀ ਕਾਰਡ 30 ਤੋ 50 ਰੁਪਏ) ਬਣਾ ਕੇ ਲੱਖਾ ਰੁਪਏ ਦੀ ਲੁੱਟ ਆਮ ਲੋਕਾ ਨਾਲ ਕਰ ਕੇ ਸਰਕਾਰੀ ਖਜਾਨੇ ਭਰੇ

Doaba Times

ਮੌਕਾ ਤੇ ਜੇ ਸੀ ਬੀ ਦੇ ਟਾਇਰਾਂ ਦੇ ਨਿਸ਼ਾਨ ਦਿਖਾਉਦੇ ਹੋਏ ਫੈਕਟਰੀ ਮੁਲਾਜਿਮ ।

ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਫੈਕਟਰੀ ਵਿਚ ਰਾਤ ਦੇ ਹਨੇਰੇ ਚ’ ਜੇ ਸੀ ਬੀ ਮਸ਼ੀਨ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼

Doaba Times

ਜਲੰਧਰ ਨਾਰਥ ਹਲਕੇ ਤੋਂ ਉਮੀਦਵਾਰ ਬਾਵਾ ਹੈਨਰੀ ਦੇ ਚੋਣ ਪ੍ਰਚਾਰ ਲਈ ਪਹੁੰਚੇ ਅਵਤਾਰ ਹੈਨਰੀ


ਜਲੰਧਰ(ਗੁਰਪ੍ਰੀਤ ਬੱਲ) ਪਠਾਨਕੋਟ ਬਾਈਪਾਸ ਮੈਟਰੋ ਮਾਲ ਨਜ਼ਦੀਕ ਗੁਰਜੀਤ ਸਿੰਘ ਵਿਰਦੀ ਦੇ ਦਫ਼ਤਰ ਵਿਖੇ ਹਲਕਾ ਨਾਰਥ ਵਿਧਾਨਸਭਾ ਦੇ ਕਾਗਰਸੀ ਉਮੀਦਵਾਰ ਬਾਵਾ ਹੈਨਰੀ ਦੇ ਸਮਰਥਨ ਵਿਚ ਕਾਗਰਸੀ ਵਰਕਰਾਂ ਦਾ ਵੱਡਾ ਇਕੱਠ ਹੋਇਆ।
ਇਸ ਮੌਕੇ ਤੇ ਇਲਾਕੇ ਦੇ ਪਾਰਟੀ ਵਰਕਰ ਭਾਰੀ ਗਿਣਤੀ ਵਿਚ ਮੌਜੂਦ ਸਨ, ਜਿਸ ਦੌਰਾਨ ਨਾਰਥ ਹਲਕੇ ਦੇ ਉਮੀਦਵਾਰ ਬਾਵਾ ਹੈਨਰੀ ਦੇ ਇਲਾਕੇ ਦੇ ਵਿਕਾਸ ਕਾਰਜਾ ਬਾਰੇ ਚਰਚਾ ਕੀਤੀ ਗਈ।
ਇਸ ਦੌਰਾਨ ਬਾਵਾ ਹੈਨਰੀ ਦੇ ਸੁਪਨੇ ਬਰਲਟਨ ਪਾਰਕ ਨੂੰ ਸਪੋਰਟਸ ਹੱਬ ਬਣਾਉਣ ਬਾਰੇ ਚਰਚਾ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਿਵੇਂ ਉਨ੍ਹਾਂ ਨੇ ਨੌਜਵਾਨਾਂ ਤੇ ਨਜਾਇਜ ਪਰਚੇ, ਨਸ਼ੇ ਦਾ ਕਾਰੋਬਾਰ ਤੇ ਸ਼ਹਿਰ ਦੀਆਂ ਸੰਪਤੀਆਂ ਨੂੰ ਗਿਰਵੀ ਰੱਖ ਕੇ ਨਗਰ ਨਿਗਮ ਨੂੰ ਸੌ ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਸੀ।

ਇਸ ਮੌਕੇ ਤੇ ਅਵਤਾਰ ਹੈਨਰੀ ਵੱਲੋਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ 20 ਫਰਵਰੀ ਨੂੰ ਪੰਜੇ ਤੇ ਮੋਹਰ ਲਗਾ ਕੇ ਫਿਰ ਦੁਬਾਰਾ ਬਾਵਾ ਹੈਨਰੀ ਨੂੰ ਸੇਵਾ ਦਾ ਮੌਕਾ ਦੇਵੋ।

ਇਸ ਮੌਕੇ ਤੇ ਕੁੱਕੂ ਜੀ(ਕੋਟ ਕਿਸ਼ਨ ਚੰਦ),ਹੈਪੀ ਵਿਰਦੀ, ਵਿਕਰਮ ਖੈਹਰਾ, ਪਰਮਿੰਦਰ ਵਿਰਦੀ, ਪ੍ਰੋ. ਛੱਤਰਪਾਲ(ਸਟੇਜ ਸੈਕਟਰੀ), ਵਰਿੰਦਰ ਕੁਮਾਰ ਸੋਨੀ(ਕਾਨਪੁਰ), ਬਲਵੀਰ ਸਿੰਘ, ਗੁਰਮੁੱਖ ਸਿੰਘ, ਆਤਮਾ ਸਿੰਘ, ਅਸ਼ੋਕ ਕੁਮਾਰ, ਮਨੂੰ ਵਿਰਦੀ, ਗੁਰਜੀਤ ਵਿਰਦੀ, ਸੰਨੀ ਵਿਰਦੀ, ਨੱਥੂ ਰਾਣਾ ਜੀ, ਰਾਕੇਸ਼ ਕੁਮਾਰ ਸਰੋਆ, ਦੀਪ ਸਿੰਘ, ਮੰਜੀਤ ਲੱਕੀ ਸਮੇਤ ਭਾਰੀ ਗਿਣਤੀ ਚ’ ਪਾਰਟੀ ਵਰਕਰ ਤੇ ਇਲਾਕਾ ਨਿਵਾਸੀ ਮੌਜੂਦ ਸਨ।

Next News ਅਗਲੀ ਖਬਰ

ਰਾਤ ਦੇ ਹਨੇਰੇ ਚ’ ਜਲੰਧਰ- ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਫੈਕਟਰੀ ਤੇ ਕਬਜੇ ਦੀ ਕੋਸ਼ਿਸ਼

*ਮੌਕੇ ਤੇ ਤਾਇਨਾਤ ਸਕਿਉਰਿਟੀ ਗਾਰਡ ਵਲੋਂ ਬਣਾਈ ਗਈ ਵੀਡੀਓ ।


* ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਦੇ ਬਾਵਜੂਦ ਵੀ ਕਬਜ਼ਾ ਕਰਨ ਦੀ ਕੋਸ਼ਿਸ਼।
ਜਲੰਧਰ/ਕਿਸ਼ਨਗੜ (ਸੁਰਜੀਤ ਪਾਲ) ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਨੂਰਪੁਰ ਨੇੜੇ ਫ਼ੈਕਟਰੀ ਲੱਗਰ ਇੰਡਸਟਰੀਜ਼ ਵਿੱਚ ਰਾਤ ਦੇ ਸਮੇਂ ਜੇ.ਸੀ.ਬੀ ਮਸ਼ੀਨ ਚਲਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਮੌਕੇ ‘ਤੇ ਮੌਜੂਦ ਰਾਤ ਦੇ ਸੁਰੱਖਿਆ ਗਾਰਡ ਵੱਲੋਂ ਅਵਾਜ਼ ਸੁਨਣ ਤੇ ਮੌਕੇ ਤੇ ਪਹੁੰਚਿਆ ਤਾ ਦੇਖਿਆ ਤਾ ਜੇ ਸੀ ਬੀ ਮਸ਼ੀਨ ਰਾਹੀ ਫੈਕਟਰੀ ਅੰਦਰ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਸੀ ਤੇ ਜਲੰਧਰ ਇਜੀ. ਦੇ ਗੇਟ ਨਾਲ ਪਈਆਂ ਇੱਟਾਂ ਜੇਸੀਬੀ ਮਸ਼ੀਨ ਰਾਹੀ ਧੱਕੇ ਨਾਲ ਕਬਜ਼ਾ ਕਰਨ ਦੀ ਨੀਅਤ ਨਾਲ ਅੰਦਰ ਲਿਆ ਕੇ ਚਾਰਦੀਵਾਰੀ ਕਰਨ ਦੇ ਇਰਾਦੇ ਨਾਲ ਰੱਖੀਆਂ ,ਇਸ ਮੌਕੇ ਸੁਰੱਖਿਆ ਗਾਰਡ ਵੱਲੋਂ ਵੀਡੀਓ ਵੀ ਬਣਾਈ ਗਈ। ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜੇਸੀਬੀ ਮਸ਼ੀਨ ਚੱਲ ਰਹੀ ਹੈ, ਸੁਰੱਖਿਆ ਗਾਰਡ ਵਲੋਂ ਜੇ ਸੀ ਬੀ ਚਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਚਾਲਕ ਨੇ ਦੱਸਿਆ ਕਿ ਪੁਲਿਸ ਨਾਲ ਗੱਲਬਾਤ ਕਰ ਲਈ ਗਈ ਹੈ। ਇਸ ਉਪਰੰਤ ਸੁਰੱਖਿਆ ਗਾਰਡ ਵਲੋ ਆਪਣੇ ਸਾਥੀਆਂ ਨੂੰ ਬੁਲਾਇਆ ਗਿਆ ਤਾਂ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਜੇਸੀਬੀ ਮਸ਼ੀਨ ਚਾਲਕ ਉਥੋਂ ਫ਼ਰਾਰ ਹੋ ਚੁੱਕਾ ਸੀ।

ਇਸ ਤੋਂ ਬਾਅਦ ਗੁਰਦੇਵ ਸਿੰਘ ਵੱਲੋਂ ਸਬੰਧਤ ਥਾਣਾ ਮਕਸੂਦਾ ਵਿਖੇ ਇਸ ਨਜ਼ਾਇਜ ਕਬਜ਼ੇ ਦੀ ਰਿਪੋਰਟ ਵੀ ਦਰਜ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰੱਖਿਆ ਗਾਰਡ ਵੱਲੋਂ ਦੱਸਿਆ ਗਿਆ ਕਿ ਇਸ ਜਾਇਦਾਦ ਦੇ ਮਾਲਕਾਂ ਦਾ ਕੇਸ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਥਾਂ ਦੀ ਵੰਡ ਵੀ ਨਹੀਂ ਹੋਈ, ਉਸ ਤੋਂ ਬਾਅਦ ਵੀ ਇਸ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਸ ਪੂਰੇ ਮਾਮਲੇ ਨੂੰ ਡੀ.ਐਸ.ਪੀ ਸੁਖਪਾਲ ਸਿੰਘ ਰੰਧਾਵਾ ਦੇ ਧਿਆਨ ਚ’ ਲਿਆ ਦਿੱਤਾ ਗਿਆ। ਪੂਰਾ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਚ’ ਲਿਆ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਜਾਇਦਾਦ ਮਾਲਕਾਂ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ, ਇਸ ਜਗ੍ਹਾ ‘ਤੇ ਪਹਿਲਾਂ ਵੀ ਕਈ ਵਾਰ ਚੋਰੀਆਂ ਹੋ ਚੁੱਕੀਆਂ ਹਨ।

Jalandhar

ਸੰਤ ਸਮਾਜ ਵਲੋ ਵਿਧਾਨ ਸਭਾ ਚੋਣਾ ਵਿੱਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਹਮਾਇਤ ਦਾ ਐਲਾਨ

*ਹਰ ਸਿੱਖ ਅਤੇ ਪੰਜਾਬੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਣਾਉਣ ਵਿੱਚ ਪਾਵੇ ਯੋਗਦਾਨ-ਪ੍ਰਧਾਨ ਸੰਤ ਸਮਾਜ

ਜਲੰਧਰ(ਗੁਰਪ੍ਰੀਤ ਸਿੰਘ ਬੱਲ)

ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੀ ਇੱਕ ਵਿਸ਼ਾਲ ਮੀਟਿੰਗ ਸਰਮਸਤਪੁਰ ਜਲੰਧਰ ਵਿਖੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਸੰਤ ਮਹਾਂਪੁਰਸ਼, ਉਦਾਸੀਨ, ਨਿਰਮਲੇ, ਕਾਰ ਸੇਵਾ ਅਤੇ ਨਿਹੰਗ ਸਿੰਘ ਜਥੇਬੰਦੀਆਂ ਨਾਲ ਸੰਬੰਧਿਤ 300 ਦੇ ਕਰੀਬ ਸੰਤ ਮਹਾਪੁਰਸ਼ ਸ਼ਾਮਲ ਹੋਏ।ਮੀਟਿੰਗ ਵਿੱਚ ਹਾਜ਼ਰ ਸਮੂਹ ਸੰਤ-ਮਹਾਂਪੁਰਸ਼ਾ ਨੇ ਸਰਬਸੰਮਤੀ ਨਾਲ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਉੱਪਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਉਹ ਮਹਾਨ ਸੰਸਥਾ ਹੈ ਜਿਸ ਦਾ ਜਨਮ ਪੰਥ ਦੀਆਂ ਧਾਰਮਿਕ ਅਤੇ ਰਾਜਨੀਤਿਕ ਚਣੌਤੀਆਂ ਭਰਪੂਰ ਪ੍ਰਸਥਿਤੀਆਂ ਦੌਰਾਨ ਵੱਡੇ ਸੰਘਰਸ਼ ਅਤੇ ਕੁਰਬਾਨੀਆਂ ਦੇ ਪਿੜ ਵਿੱਚ ਹੋਇਆ।ਇੱਕ ਸਦੀ ਦੇ ਆਪਣੇ ਲੰਬੇ ਸਫਰ ਦੁਰਾਨ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਹਿਤਾ ਦੀ ਪਹਿਰੇਦਾਰੀ ਕਰਦਿਆਂ ਵੱਡੇ- ਵੱਡੇ ਮੋਰਚੇ ਲਾ ਪੰਥ ਲਈ ਭਾਰੀ ਕੁਰਬਾਨੀਆਂ ਕੀਤੀਆਂ ਉਹਨਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੱਲੋ ਸ੍ਰੀ ਦਰਬਾਰ ਸਹਿਬ ਦੇ ਵਿਰਾਸਤੀ ਰਸਤਿਆਂ ਦਾ ਸੁੰਦਰੀਕਰਨ, ਜੂਨ ੱ84 ਦੇ ਘੱਲੂਘਾਰੇ ਦੀ ਸ਼ਹੀਦੀ ਯਾਦਗਾਰ, ਛੋਟਾ ਅਤੇ ਵੱਡਾ ਘੱਲੂਘਾਰਾ ਯਾਦਗਾਰ, ਵਿਰਾਸਤ-ਏ-ਖਾਲਸਾ, ਚੱਪੜਚਿੜੀ ਯਾਦਗਾਰ ਆਦਿ ਦੀ ਸੇਵਾ ਕਰਕੇ ਪੰਥ ਦੇ ਸ਼ਾਨਾਮਤੇ ਇਤਿਹਾਸ ਅਤੇ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਗਏ ਵਡੇਰੇ ਕਾਰਜਾਂ ਉਪਰ ਪੰਥ ਨੂੰ ਮਾਣ ਹੈ।ਉਹਨਾਂ ਸਮੱੁਚੇ ਸੰਤ ਸਮਾਜ ਵੱਲੋ ਗੁਰ ਪੰਥ ਅਤੇ ਪੰਜਾਬ ਵਾਸੀਆਂ ਨੂੰ ਪੰਜਾਬ ਅਤੇ ਪੰਥ ਦੇ ਵਡੇਰੇ ਹਿੱਤਾ ਲਈ 20 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।ਇਸ ਮੌਕੇ ਹਾਜ਼ਰ ਵੱਡੀ ਗਿਣਤੀ ਵਿੱਚ ਸਮੂਹ ਸੰਤ ਮਹਾਂਪੁਰਸ਼ਾਂ ਨੇ ਜੈਕਾਰਿਆਂ ਦੀ ਅਵਾਜ ਵਿੱਚ ਇਸ ਅਪੀਲ ਦੀ ਪ੍ਰੋੜਤਾ ਕੀਤੀ।ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਜਨੇਰ ਵਾਲੇ, ਸੰਤ ਬਾਬਾ ਹਾਕਮ ਸਿੰਘ, ਸੰਤ ਬਾਬਾ ਬੁੱਧ ਸਿੰਘ ਜੀ ਨਿਕੇ ਘੁਮਣਾ ਵਾਲੇ, ਸੰਤ ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਸੰਤ ਬਾਬਾ ਸੁਰਜੀਤ ਸਿੰਘ ਘਨੁੜਕੀ ਵਾਲੇ, ਸੰਤ ਬਾਬਾ ਹਰੀ ਸਿੰਘ ਨਾਨਕਸਰ ਕਲੇਰਾਂ, ਸੰਤ ਬਾਬਾ ਅਮਰਜੀਤ ਸਿੰਘ ਸਮਪਰਦਾਏ ਹਰਖੋਵਾਲ, ਸੰਤ ਬਾਬਾ ਸੁਰਜੀਤ ਸਿੰਘ ਮਹਿਰੋਂ, ਸੰਤ ਬਾਬਾ ਅਵਤਾਰ ਸਿੰਘ ਧੂਲਕੋਟ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਅਜੈਬ ਸਿੰਘ ਅਭਿਆਸੀ, ਸੰਤ ਬਾਬਾ ਮਾਨ ਸਿੰਘ ਮੜੀਆਵਾਲੇ, ਜੱਥੇਦਾਰ ਬਾਬਾ ਮੇਜਰ ਸਿੰਘ, ਸੰਤ ਬਾਬਾ ਜੀਤ ਸਿੰਘ ਜੌਹਲਾਵਾਲੇ, ਸੰਤ ਬਲਦੇਵ ਸਿੰਘ ਜੋਗੇਵਾਲ, ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਸੰਤ ਬਾਬਾ ਸੁਖਦੇਵ ਸਿੰਘ ਭੁਚਂੋਕਲਾ ਅਤੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਵੱਲੋ ਸੰਤ ਬਾਬਾ ਹਰੀ ਸਿੰਘ ਨਾਨਕਸਰ ਕਲੇਰਾਂ, ਸੰਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਪਟਿਆਲੇ ਵਾਲੇ, ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਦੇ ਪ੍ਰਤੀਨਿਧ ਸੰਤ ਬਾਬਾ ਧੰਨਾ ਸਿੰਘ ਨਾਨਕਸਰ ਬੜੂੰਦੀ, ਸੰਤ ਬਾਬਾ ਅਨੰਦਰਾਜ ਸਿੰਘ ਸਮਰਾਲਾ ਚੌਕ, ਸੰਤ ਬਾਬਾ ਕੁਲਵੰਤ ਸਿੰਘ ਨਾਨਕਸਰ ਭਾਈ ਕੀ ਸਮਾਧ ਦੇ ਪ੍ਰਤੀਨਿਧ, ਸੰਤ ਸਿੰਘ ਜੋਰਾ ਸਿੰਘ ਬਧਨੀਕਲਾਂ ਦੇ ਪ੍ਰਤੀਨਿਧ, ਸੰਤ ਬਾਬਾ ਗੁਰਦੇਵ ਸਿੰਘ ਭਾਈ ਕੀ ਸਮਾਧ ਦੇ ਪ੍ਰਤੀਨਿਧ, ਸੰਤ ਭਗਤ ਮਿਲਖਾ ਸਿੰਘ ਦੇ ਪ੍ਰਤੀਨਿਧ, ਸੰਤ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆ ਦੇ ਪ੍ਰਤੀਨਿਧ, ਸੰਤ ਬਾਬਾ ਜਗਜੀਤ ਸਿੰਘ ਲੋਪੋ ਵਾਲਿਆਂ ਦੇ ਪ੍ਰਤੀਨਿਧਸੰਤ ਬਾਬਾ ਪਰਮਾਨੰਦ ਜੰਡਿਆਲਾ ਗੁਰੂ, ਸੰਤ ਬਾਬਾ ਹਰਪ੍ਰੀਤ ਸਿੰਘ ਜੋਗੇਵਾਲ, ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ, ਸੰਤ ਬਾਬਾ ਸਰੂਪ ਸਿੰਘ ਚੰਡੀਗੜ ਵਾਲੇ, ਸੰਤ ਬਾਬਾ ਹਰੀ ਸਿੰਘ ਨਾਨਕਸਰ ਜੀਰਾ, ਮਾਤਾ ਜਸਪ੍ਰੀਤ ਕੌਰ ਮਾਹਲਪੁਰ, ਸੰਤ ਬਾਬਾ ਸਤਿੰਦਰ ਸਿੰਘ ਮੁਕੇਰੀਆਂ ਵਾਲੇ, ਸੰਤ ਬਾਬਾ ਅਜਾਇਬ ਸਿੰਘ ਮੱਖਣਵਿੰਡੀ, ਸੰਤ ਬਾਬਾ ਦਿਲਬਾਗ ਸਿੰਘ ਅਨੰਦਪੁਰ ਵਾਲੇ, ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਅਨੰਦਪੁਰ ਵਾਲੇ, ਸੰਤ ਬਾਬਾ ਸੁਖਦੇਵ ਸਿੰਘ ਖੋਜਕੀਪੁਰ, ਸੰਤ ਬਾਬਾ ਹਰਜੀਤ ਸਿੰਘ ਬੜੂਸਾਹਿਬ, ਸੰਤ ਬਾਬਾ ਨਿਰਮਲ ਦਾਸ ਸੈਕਟਰੀ, ਸੰਤ ਕਲਿਆਣ ਦੇਵ ਗਿੱਦੜਬਾਹਾ, ਸੰਤ ਬਚਿੱਤਰ ਸਿੰਘ ਗੁਰੂਸਰ, ਸੰਤ ਅਨੂਪ ਸਿੰਘ ਮੌੜਮੰਡੀ, ਸੰਤ ਦਰਸਨ ਸਿੰਘ ਘੋੜੇਬਾਹਾ, ਸੰਤ ਸੁਚਾ ਸਿੰਘ ਨਾਨਕਸਰ ਫਿਰੋਜਪੁਰ, ਸੰਤ ਨਿਰਮਲ ਦਾਸ ਰਾਏਪੁਰ ਰਸੂਲਪੁਰ, ਸੰਤ ਸਾਹਿਬ ਸਿੰਘ ਰੱਤਾਟਿੱਬਾ, ਬਾਬਾ ਸੁਬੇਗ ਸਿੰਘ ਕਾਰ ਸੇਵਾ ਗੋਇੰਦਵਾਲ ਸਾਹਿਬ, ਜੱਥੇਦਾਰ ਸੁੱਖਾ ਸਿੰਘ ਮਿਸਲ ਸ਼ਹੀਦਾਂ, ਬਾਬਾ ਲੱਖਾ ਸਿੰਘ ਰਾਮਥੰਮਣ, ਮਹੰਤ ਗੁਰਮੁੱਖ ਸਿੰਘ ਲੋਪੋਂ, ਸੰਤ ਜਗਦੇਵ ਸਿੰਘ ਧਰਮਕੋਟ, ਸੰਤ ਅਮਰਜੀਤ ਸਿੰਘ ਧਰਮਕੋਟ,ਬਾਬਾ ਜਤਿੰਦਰ ਸਿੰਘ ਸੰਪਰਦਾਏ ਰਾੜਾ ਸਾਹਿਬ, ਜੱਥੇਦਾਰ ਦਵਿੰਦਰ ਸਿੰਘ ਅਕਾਲੀ, ਮਹੰਤ ਜਗਰੂਪ ਸਿੰਘ ਰਾਮਪੁਰਾ ਫੁਲ, ਸੰਤ ਸੁੱਧ ਸਿੰਘ ਟੂਸਿਆਂ ਵਾਲੇ, ਜੱਥੇਦਾਰ ਮੇਜਰ ਸਿੰਘ ਸੋਢੀ, ਮਹੰਤ ਜਗਤਾਰ ਸਿੰਘ, ਸੰਤ ਹਰਵਿੰਦਰ ਸਿੰਘ ਨੰਗਲ ਅਰਾਈਆਂ, ਸੰਤ ਬਾਬਾ ਬੀਰ ਸਿੰਘ ਭੰਗਾਲੀ, ਮਹੰਤ ਵਰਿੰਦਰ ਮੁਨੀ, ਸੰਤ ਕਵਲਜੀਤ ਸਿੰਘ ਨਾਗੀਆਣਾ, ਸੰਤ ਬਲਦੇਵ ਸਿੰਘ ਫਰਵਾਹੀ, ਸੰਤ ਰਣਯੋਧ ਸਿੰਘ ਸਾਮ ਚੌਰਾਸੀ, ਸੰਤ ਵਹਿਗੁਰੂ ਸਿੰਘ ਰਾਜਪੁਰਾ, ਸਵਾਮੀ ਤਿਰਮੁੱਖਦਾਸ ਬਠਿੰਡਾ, ਸੰਤ ਰੁਪਿੰਦਰ ਸਿੰਘ, ਸੰਤ ਗੁਰਦੇਵ ਸਿੰਘ ਮਟਵਾਣਾ ਮੋਗਾ, ਸੰਤ ਬਲਵੀਰ ਸਿੰਘ ਨਿਜਰਾਂ, ਸੰਤ ਅਵਤਾਰ ਸਿੰਘ ਝੁੱਗੀਵਾਲੇ ਮੋਗਾ, ਸੰਤ ਪਵਨਦੀਪ ਸਿੰਘ ਕੜਿਆਲ ਵਾਲੇ, ਬਾਬਾ ਜੱਜ ਸਿੰਘ ਜਲਾਲਾਬਾਦ, ਮਹੰਤ ਸਿਵਰਾਉ ਸਿੰਘ ਯੋਗੇਵਾਲ, ਸੰਤ ਦਿਲਬਾਗ ਸਿੰਘ ਸਰਹਾਲੀ ਸਾਹਿਬ, ਸੰਤ ਸੁਖਦੇਵ ਸਿੰਘ ਨਿਰਮਲ ਡੇਰਾ, ਬਾਬਾ ਬੇਅੰਤ ਸਿੰਘ ਬੇਰਕਲਾਂ ਲੰਗਰਾਂਵਾਲੇ, ਬਾਬਾ ਮੇਜਰ ਸਿੰਘ ਵਾਂ ਵਾਲੇ, ਸੰਤ ਮਨਜਿੰਦਰ ਸਿੰਘ ਰਾਏਪੁਰ ਰਸੂਲਪੁਰ, ਬਾਬਾ ਹਰਜਿੰਦਰ ਸਿੰਘ ਬਾਗਾ ਪੁਰਾਣਾ, ਸੰਤ ਧੰਨਾ ਸਿੰਘ ਜੈਤੋ, ਬਾਬਾ ਰਣਜੀਤ ਸਿੰਘ ਲੰਗਿਆਣਾ ਪੁਰਾਣਾ, ਬਾਬਾ ਗੁਰਪ੍ਰੀਤ ਸਿੰਘ ਮਿਰਜਾਪੁਰ, ਬਾਬਾ ਗੁਰਦੇਵ ਸਿੰਘ ਤਰਨਾਦਲ, ਬਾਬਾ ਸਰਬਜੋਤ ਸਿੰਘ ਡਾਂਗੋਵਾਲੇ, ਸੰਤ ਹਰਵਿੰਦਰ ਸਿੰਘ ਰੌਣੀ, ਸੰਤ ਇਕਬਾਲ ਸਿੰਘ ਨੱਥੂਵਾਲਾ ਮੋਗਾ, ਮਹੰਤ ਮੁਰਾਰੀ ਦਾਸ ਸਿਧੋਵਾਲ, ਸੰਤ ਬਾਬਾ ਨਵਤੇਜ ਸਿੰਘ ਚੇਲਿਆਣਾ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਸੰਤ ਬਾਬਾ ਸੋਹਣ ਸਿੰਘ, ਮਹੰਤ ਅਮਨਦੀਪ ਸਿੰਘ ਉਗੋਕੇ, ਸੰਤ ਗੁਰਦੇਵ ਸਿੰਘ ਤਰਸਿੱਕਾ, ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ, , ਬਾਬਾ ਜੁਗਿੰਦਰ ਸਿੰਘ ਲਾਲੂਵਾਲਾ, ਬਾਬਾ ਸਤਨਾਮ ਸਿੰਘ ਮੋਗਾ, ਸੰਤ ਬਾਬਾ ਜੀਤ ਸਿੰਘ ਤਰਨਾਦਲ ਮਹਿਤਾ ਚੌਕ, ਬਾਬਾ ਸੁਲੱਖਣ ਸਿੰਘ ਮੁਰਾਦਪੁਰਾ, ਬਾਬਾ ਅਵਤਾਰ ਸਿੰਘ ਬਰਨਾਲਾ, ਬਾਬਾ ਗੁਰਬਖਸ਼ ਸਿੰਘ ਨਕੋਦਰ, ਬਾਬਾ ਬਲਵਿੰਦਰ ਸਿੰਘ ਜੀ ਮਸਤੂਆਣਾ, ਬਾਬਾ ਤੀਰਥ ਸਿੰਘ ਆਨੰਦਪੁਰ ਸਾਹਿਬ ਤੋ ਇਲਾਵਾ ਹੋਰ ਬਹੁਤ ਸਾਰੇ ਸੰਤ ਮਹਾ ਪੁਰਸ਼ ਮੌਜੂਦ ਸਨ।

Doaba Times

ਕੇ. ਕੇ. ਸੱਭਰਵਾਲ ਤੇ ਰੰਜਿਸ਼ ਤਹਿਤ ਐੱਫ ਆਈ ਆਰ ਦਰਜ ਕਰਵਾਈ ਗਈ – ਰਜਿੰਦਰ ਗਿੱਲ


ਜਲੰਧਰ/ਅਲਾਵਲਪੁਰ(ਗੁਰਪ੍ਰੀਤ ਬੱਲ) ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਦੇ ਸੀਨੀਅਰ ਆਗੂ ਤੇ ਸੋਸ਼ਲ ਵਰਕਰ ਕੇ ਕੇ ਸੱਭਰਵਾਲ ਨੂੰ ਉਮੀਦਵਾਰ ਬਣਾ ਲਿਆ ਹੈ।ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼ੀ ਰਜਿੰਦਰ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਵਲ ਕ੍ਰਿਸ਼ਨ ਸੱਭਰਵਾਲ ਤੇ 323,324,327,148,149,506,506,120 – B ਦੀਆਂ ਧਰਾਵਾਂ ਤਹਿਤ FIR 115/16 ਡਵੀਜ਼ਨ ਨੰਬਰ -1 ਜਲੰਧਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਜੋ ਕਿ ਮਾਣਯੋਗ ਅਦਾਲਤ ਵਿਚ ਵਿਚਾਰ ਅਧੀਨ ਚੱਲ ਰਿਹਾ ਹੈ ।ਉਨ੍ਹਾਂ ਨੇ ਕਿਹਾ ਕਿ ਉਕਤ ਐੱਫਆਈਆਰ ਰੰਜਿਸ਼ ਤਹਿਤ ਕਰਵਾਈ ਗਈ ਹੈ।

Doaba Times

ਸਰਕਾਰੀ ਸਕੂਲ ਪਚਰੰਗਾ ਵਿਖੇ ਤਿਰੰਗਾ ਲਹਿਰਾਇਆ


ਭੋਗਪੁਰ 27 ਜਨਵਰੀ ( ਹਰਪ੍ਰੀਤ ਬਿਆਸ ਪਿੰਡ ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸਰਕਾਰੀ ਹਦਾਇਤਾਂ ਅਨੁਸਾਰ 26 ਜਨਵਰੀ ਗਣਤੰਤਰ ਦਿਵਸ ਮੌਕੇ ਪ੍ਰਿੰਸੀਪਲ ਸਸ਼ੀ ਕੁਮਾਰ ਨੇ ਸਕੂਲ ਸਟਾਫ਼ ਦੀ ਹਾਜ਼ਰੀ ਵਿੱਚ ਤਿਰੰਗਾ ਝੰਡਾ ਲਹਿਰਾਇਆ ਅਤੇ ਰਾਸ਼ਟਰੀ ਗੀਤ ਗਾਇਆ ਗਿਆ । ਤਿੰਰਗਾ ਝੰਡਾ ਚੜਾਉਣ ਦੀ ਰਸਮ ਮੌਕੇ ਲੈਕ : ਮਨਜੀਤ ਕੌਰ , ਕ੍ਰਿਸ਼ਨਾ ਦੇਵੀ , ਮਨਜੀਤ ਕੁਮਾਰੀ ,ਗੁਰਪ੍ਰੀਤ ਕੌਰ , ਕੁਲਵਿੰਦਰ ਕੌਰ , ਸਵਿਤਾ ਗਭੀਰ , ਸਵਾਤੀ ਪੁਸਕਰਨਾ , ਸ਼ੁਸਮਾ ਰਾਣੀ , ਰੁਪਿੰਦਰ ਕੌਰ , ਪ੍ਰਿਯੰਕਾ ਸਮੇਤ ਆਏ ਹੋਏ ਦਾਨੀ ਸੱਜਣ , ਸਮਾਜ ਸੇਵੀ ਆਦਿ ਹੋਰ ਇਲਾਕੇ ਦੇ ਪੰਤਵਾਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

Doaba Times

ਸੜਕ ਦੀ ਖਸਤਾ ਹਾਲਤ ਹੋਣ ਕਾਰਨ ਹੋਇਆ ਵੱਡਾ ਹਾਦਸਾ

ਜਲੰਧਰ (ਹਰਪ੍ਰੀਤ ਸਿੰਘ) : ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਆਦਮਪੁਰ ਹਲਕੇ ਵਿੱਚ ਪੈਂਦੇ ਬਿਆਸ ਪਿੰਡ ਵਿਖੇ ਸੜਕਾਂ ਦੀ ਖਸਤਾ ਹਾਲਤ ਹੋਣ ਕਾਰਨ ਅੱਜ ਗੰਨਿਆਂ ਨਾਲ ਲੱਦੀ ਟਰੈਕਟਰ ਟਰਾਲੀ ਸੜਕ ਦੇ ਵਿਚਕਾਰ ਹੀ ਪਲਟ ਗਈ। ਗਨੀਮਤ ਦੀ ਗੱਲ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਟਰੈਕਟਰ ਚਾਲਕ ਵਾਲ ਵਾਲ ਬਚਿਆ।

Doaba Times

ਬਿਆਸ ਪਿੰਡ ਵਿੱਚ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ-ਜੀਤ ਲਾਲ ਭੱਟੀ ਜੀ ਨੂੰ ਸਰੋਪੇ ਪਾ ਕੇ ਕੀਤਾ ਗਿਆ ਸਨਮਾਨਿਤ.

ਬਿਆਸਪਿੰਡ(ਹਰਪ੍ਰੀਤ ਸਿੰਘ) ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਤ ਲਾਲ ਭੱਟੀ.ਹਲਕਾ ਆਦਮਪੁਰ ਨੂੰ ਅੱਜ ਬਿਆਸ ਪਿੰਡ ਵਿਖੇ ਸਰੋਪੇ ਪਾ ਕੇ ਸਨਮਾਨਤ ਕੀਤਾ ਗਿਆ ਅਤੇ ਜੀਤ ਲਾਲ ਪੱਟੀ ਵੱਲੋਂ ਡੋਰ ਟੂ ਡੋਰ ਬਿਆਸ ਪਿੰਡ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਜਾਣਿਆ ਤੇ ਨਾਲ ਹੀ ਇਹ ਭਰੋਸਾ ਦਿਵਾਇਆ ਕਿ ਆਪ ਦੀ ਸਰਕਾਰ ਬਣਦਿਆਂ ਹੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਔਰਤਾਂ ਨੂੰ ਹਰ ਮਹੀਨੇ ਇੱਕ ਹਜਾਰ ਰੁਪਏ ਦੀ ਮਦਦ ਕੀਤੀ ਜਾਵੇਗੀ.ਤੇ ਨਾਲ ਹੀ ਆ ਰਹੇ ਬਿਜਲੀ ਦੇ ਬਿੱਲਾਂ ਤੋਂ ਵੱਡੀ ਰਾਹਤ ਮਿਲੇਗੀ.ਬੱਚਿਆਂ ਨੂੰ ਵਧੀਆ ਭਵਿੱਖ ਵਧੀਆ ਸਕੂਲ ਵਧੀਆ ਐਜੂਕੇਸ਼ਨ ਮਿਲਣ ਦੇ ਨਾਲ ਨਾਲ ਬੱਚਿਆਂ ਨੂੰ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਹੀ ਵਧੀਆ ਨੌਕਰੀਆਂ ਦਿੱਤੀਆਂ ਜਾਣਗੀਆਂ.ਅਤੇ ਨਸ਼ਾ ਵੇਚਣ ਵਾਲਿਆਂ ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ.ਬਿਆਸ ਪਿੰਡ ਦੇ ਸੈਂਕੜੇ ਪਰਿਵਾਰਾਂ ਨੇ ਆਪਣੀਆਂ ਮੁਸ਼ਕਲਾਂ ਨੂੰ ਸਾਂਝੇ ਕਰਦੇ ਹੋਏ ਦੱਸਿਆ ਕਿ ਉਹ ਪਹਿਲੀਆਂ ਸਰਕਾਰਾਂ ਦੇ ਝੂਠੇ ਲਾਰਿਆਂ ਤੋਂ ਬੜੇ ਤੰਗ ਪ੍ਰੇਸ਼ਾਨ ਹਨ ਉਹ ਇਸ ਵਾਰ ਬਦਲਾਅ ਚਾਹੁੰਦੇ ਹਨ.ਤੇ ਉਹ ਇਸ ਵਾਰ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ ਦੂਜੀ ਹੋਰ ਕੋਈ ਨਹੀਂ.ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਪਰਖ ਲਿਆ ਸਭ ਉਨ੍ਹਾਂ ਦੇ ਨਾਲ ਝੂਠੇ ਵਾਅਦੇ ਕਰ ਕੇ ਪੰਜ ਸਾਲ ਧੋਖੇ ਵਿੱਚ ਰੱਖਦੀਆਂ ਹਨ.ਇਸ ਵਾਰ ਉਹ ਸਿਰਫ਼ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ।

ਅਗਲੀ ਖਬਰ

ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਘਵਾਲ ਪਿੰਡ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ

ਕਿਸ਼ਨਗੜ(ਗੁਰਪ੍ਰੀਤ ਸਿੰਘ) ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡ ਸੰਘਵਾਲ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਵਿਖੇ ਅਰਦਾਸ ਕਰਨ ਉਪਰੰਤ ਪੂਰੇ ਇਲਾਕੇ ਵਿਚ ਸੰਗਤਾਂ ਦੀ ਭਾਰੀ ਗਿਣਤੀ ਵਿਚ ਕੱਢਿਆ ਗਿਆ, ਜਿਸ ਦੌਰਾਨ ਚਾਹ-ਪਕੌਡ਼ੇ, ਫਲ-ਫਰੂਟ ਦੇ ਅਟੁੱਟ ਲੰਗਰ ਸੰਗਤਾਂ ਵਿੱਚ ਵਰਤਾਏ ਗਏ। ਅਖ਼ੀਰ ਗੁਰਦੁਆਰਾ ਸਿੰਘ ਸਭਾ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਈ।

ਇਸ ਮੌਕੇ ਤੇ ਗੁਰਦੀਪ ਸਿੰਘ, ਬਿੱਲੂ ਲੰਬੜਦਾਰ, ਜੋਰਾਵਰ ਲੰਬੜਦਾਰ, ਇਕਬਾਲ ਸਿੰਘ, ਸੁਬੇਦਾਰ ਦਰਸ਼ਨ ਸਿੰਘ, ਦਤਾਰ ਸਿੰਘ ਕਨੇਡਾ, ਜਸਕਰਨ ਸਿੰਘ, ਸੁੱਖਾ ਕਬੱਡੀ, ਤਰਲੋਕ ਕਨੇਡਾ, ਤਰਲੋਚਨ ਸਿੰਘ, ਪੰਜ ਪਿਆਰੇ -ਜਸਵੰਤ ਸਿੰਘ, ਸੋਹਣ ਸਿੰਘ, ਜਗਦੀਸ਼ ਸਿੰਘ, ਭੁਪਿੰਦਰ ਸਿੰਘ, ਹਰਬੰਸ ਸਿੰਘ /.ਜਸਪਰੀਤ ਜਂਸਾ, ਤਰਨੇਕ ਸਿੰਘ, ਗੁਰਪਰੀਤ ਗੋਪੀ, ਅਮਿ੍‍ਤ, ਭਰਪ੍ਰੀਤ, ਸੀਮਾ, ਮੇਜਰ ਸਿੰਘ ਸਟੇਜ ਸੈਕਟਰੀ ਤੇ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ।

Doaba Times

ਪਿੰਡ ਧੋਗੜੀ ਵਿਖੇ ਹੋਈ ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ

ਜਲੰਧਰ(ਹਰਪ੍ਰੀਤ ਸਿੰਘ) ਪਿੰਡ ਧੋਗੜੀ ਵਿਖੇ ਆਮ ਆਦਮੀ ਪਾਰਟੀ ਉਮੀਦਵਾਰ ਹਲਕਾ ਕਰਤਾਰਪੁਰ ਰਿਟਾ. ਡੀ ਸੀ ਪੀ ਬਲਕਾਰ ਸਿੰਘ ਨੂੰ ਧੋਗੜੀ ਪਿੰਡ ਦੇ ਸੈਂਕੜੇ ਪਰਿਵਾਰਾਂ ਵੱਲੋਂ ਬਹੁਤ ਵੱਡਾ ਸਮਰਥਨ ਦਿੱਤਾ ਗਿਆ.ਇਸ ਮੌਕੇ ਤੇ ਪਿੰਡ ਧੋਗੜੀ ਵੱਲੋਂ ਬਹੁਤ ਸਾਰੇ ਪਰਿਵਾਰਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਟਾ. ਡੀ ਸੀ ਪੀ ਬਲਕਾਰ ਸਿੰਘ ਨੂੰ ਬਹੁਮਤ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ ਗਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਟਾ. ਡੀ ਸੀ ਪੀ ਬਲਕਾਰ ਸਿੰਘ ਵੱਲੋਂ ਪਿੰਡ ਧੋਗੜੀ ਦੇ ਪਰਿਵਾਰਾਂ ਨੂੰ ਇਹ ਭਰੋਸਾ ਦਿਵਾਇਆ ਕਿ ਸਰਕਾਰ ਬਣਨ ਤੋਂ ਬਾਅਦ ਤੁਹਾਡੇ ਪਰਿਵਾਰ ਦੇ ਬੱਚਿਆਂ ਨੂੰ ਨਾ ਦਾ ਕਦੇ ਵਿਦੇਸ਼ ਜਾਣ ਦੀ ਲੋੜ ਪਵੇਗੀ.ਇਸ ਦੇ ਉਲਟ ਪੰਜਾਬ ਦੇ ਵਿੱਚ ਹੀ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਵਧੀਆ ਭਵਿੱਖ ਵਧੀਆ ਐਜੂਕੇਸ਼ਨ ਫਰੀ ਮੈਡੀਕਲ ਅਤੇ ਹਰੇਕ ਤਰ੍ਹਾਂ ਦੀ ਸਰਕਾਰੀ ਸਹੂਲਤ ਸਮੇਂ ਸਮੇਂ ਤੇ ਮਿਲਦੀ ਰਹੇਗੀ.ਅਤੇ ਔਰਤਾਂ ਨੂੰ ਹਰੇਕ ਮਹੀਨੇ ਇੱਕ ਹਜਾਰ ਰੁਪਏ ਦੀ ਸਹੂਲਤ ਦਿੱਤੀ ਜਾਵੇਗੀ.ਅਤੇ ਆ ਰਹੇ ਬਿਜਲੀ ਦੇ ਬਿੱਲਾਂ ਤੋਂ ਵੀ ਬਹੁਤ ਵੱਡੀ ਰਾਹਤ ਮਿਲੇਗੀ.ਇਸ ਮੌਕੇ ਤੇ ਪਿੰਡ ਧੋਗੜੀ ਦੇ ਸੈਂਕੜੇ ਪਰਿਵਾਰਾਂ ਨੇ ਇਹ ਭਰੋਸਾ ਦਿਵਾਇਆ ਕਿ ਇਸ ਵਾਰ ਜੇਕਰ ਕੋਈ ਸਰਕਾਰ ਚਾਹੁੰਦੇ ਹਨ.ਤਾਂ ਉਹ ਸਿਰਫ ਇਕ ਆਮ ਆਦਮੀ ਪਾਰਟੀ ਹੀ ਹੈ ਜਿਸ ਤੇ ਉਹ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੇ ਹਨ.ਇਸ ਵਾਰ ਉਹ ਕਿਸੇ ਦੂਜੀ ਪਾਰਟੀ ਨੂੰ ਨਹੀਂ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਲਈ ਵੋਟਾਂ ਦੇਣਗੇ।

Doaba Times

ਅੰਮ੍ਰਿਤ ਵੇਲੇ ਸੰਗਤਾਂ ਨੂੰ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਵੱਲੋ ਡਾਕਟਰ ਗੁਰਬਚਨ ਸਿੰਘ ਸ੍ਰੀ ਅਖੰਡਪਾਠ ਸਾਹਿਬ ਮਿੱਤੀ 7-1-2022 ਨੂੰ ਅੰਮ੍ਰਿਤ ਵੇਲੇ ਮਿੱਤੀ 7ਜਨਵਰੀ 22 ਨੂੰ ਜਿਸ ਦੇ ਭੋਗ ਪਾਏ ਉਪਰੰਤ ਕਵੀਸਰੀ ਜੱਥਾ ਭਾਈ ਗੁਰਮੁਖ ਸਿੰਘ ਜੋਗੀ, ਗੁਰਦੁਆਰਾ ਸਿੰਘ ਸਭਾ ਰਜਿ: ਗੋਲਡਨ ਐਵੀਨਿਊ ਮਕਸੂਦਾ ਜਲੰਧਰ ਦੇ ਹੈਡ ਗ੍ਰੰਥੀ ਭਾਈ ਪ੍ਰਗਟ ਸਿੰਘ ਅੰਮ੍ਰਿਤਸਰ ਵਾਲੇ ਕੀਰਤਨ ਨਾਲ ਨਿਹਾਲ ਕੀਤਾ ,ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ,ਐਮ ਏ, ਗੁਰਜੀਤ ਸਿੰਘ ਜਰਨਲ ਸਕੱਤਰ ਅਤੇ ਪਰੈਸ ਸਕੱਤਰ ਅਵਤਾਰ ਸਿੰਘ ਕਾਨੂੰਗੋ,,ਸਮੂਹ ਕਮੇਟੀ ਮੈਬਰਾ ਨੇ ਕੀਤਾ ਡਾਕਟਰ ਗੁਰਬਚਨ ਸਿੰਘ ਨੂੰ ਗਰਦੁਆਰਾ ਸਾਹਿਬ ਵੱਲੋ ਸਿਰੋਪਾ ਨੂੰ ਦਿੱਤਾ ਗਿਆਂ,ਡਾਕਟਰ ਗੁਰਬਚਨ ਸਿੰਘ ਦਾ ਪਰਵਾਰ ਦਾ ਅਤੇ ਵਿਦੇਸ਼ ਬੈਠੇ ਬੱਚਿਆਂ ਦਾ ਕੀਤਾ ਧੰਨਵਾਦ ਗੁਰੂ ਕਾ ਲੰਗਰ ਅਤੁੱਟ ਵਰਤਿਆਂ ,ਅਖੀਰ ਡਾ: ਗੁਰਬਚਨ ਸਿੰਘ ਨੇ ਕੀਤਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ,ਸਮੂਹ ਸੰਗਤ ,ਪਰੈਸ ਮੀਡੀਆਂ ਦਾ ਕੀਤਾ ਧੰਨਵਾਦ ਜਿਨਾ ਨੇ ਦਾਸ ਨੂੰ ਸੰਯੋਗ ਦਿੱਤਾ ਗਿਆਂ,ਪ੍ਰਧਾਨ ਗੁਰਮੁਖ ਸਿੰਘ ਐਮ ਏ,ਗਰਜੀਤ ਸਿੰਘ ਜਰਨਲ ਸਕੱਤਰ, ਅਵਤਾਰ ਸਿੰਘ ਕਾਨੂੰਗੋ ਨੇ ਪਰੈਸ ਮੀਡੀਆਂ ਨੂੰ ਦੱਸਿਆਂ ਕਿ ਅੱਜ 10ਵੱਜੇ ਗੁਰਦੁਆਰਾ ਸਾਹਿਬ ਕਮੇਟੀ ,ਸਮੂਹ ਸੰਗਤ ਦੇ ਸੰਯੋਗ ਨਾਲ ਸ੍ਰੀ ਅਖੰਡਪਾਠ ਸਾਹਿਬ ਜੀ ਅਰੰਭ ਕੀਤੇ ਜਾਣਗੇ ਜਿਸ ਦੇ ਭੋਗ 9=1=2022 ਨੂੰ ਪਾਏ ਜਾਣਗੇ ,ਹੈਡ ਗ੍ਰੰਥੀ ਭਾਈ ਪ੍ਰਗਟ ਸਿੰਘ,ਕਵੀਸਰੀ ਜੱਥਾ ਸੁੱਖਜਿੰਦਰ ਸਿੰਘ,ਗੁਰਦੁਆਰਾ ਸਿੰਘ ਸਭਾਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਰਜਿ:ਗੋਲਡਨ ਐਵੀਨਿਊ ਮਕਸੂਦਾ ਜਲੰਧਰ,ਇਸ ਤੋ ਇਲਾਵਾ ਹੋਰ ਜੱਥੇ ਕੀਰਤਨ ਸਰਬਣ ਕਰਾਉਣਗੇ।

ਧੰਨ-ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਵੱਲੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤ ਦੇ ਸੰਯੋਗ ਨਾਲ ਗੁਰਮਿਤ ਸਮਾਗਮ ਪ੍ਰਕਾਸ਼ ਪੁਰਬ ਚ ਚੱਲ ਰਹੇ ਅਖੰਡਪਾਠ ਸਾਹਿਬ ਚੋ ਅੰਮ੍ਰਿਤ ਵੇਲੇ ਸੰਗਤਾ ਹੁਕਮਨਾਮਾ ਸਰਬਣ ਕਰ ਰਹੀਆਂ ਉਪਰੰਤ ਚਾਹ ਪਕੌੜੇ ਦੇ ਆਟੁੱਟ ਲੰਗਰ ਚੱਲੇ ,ਪ੍ਰਧਾਨ ਗੁਰਮੁੱਖ ਸਿੰਘ ਦੱਸਿਆਂ ਕਿ ਅੱਜ ਸਾਮ ਸੰਗਤਾ ਵਾਸਤੇ ਗੁਰੂ ਦੇ ਅਟੁੱਟ ਲੰਗਰ ਚੱਲਣਗੇ,ਸ੍ਰੀ ਅਖੰਡਪਾਠ ਸਾਹਿਬ ਆਰੰਭ ਅਤੇ ਮਿੱਤੀ 7-1-2022 ਨੂੰ ਅੰਮ੍ਰਿਤ ਵੇਲੇ ਗ੍ਹਹਿ ਵਿੱਖੇ 10ਵੱਜੇ ਅਰੰਭ ਕੀਤੇ ਜਿਸ ਦੇ ਭੋਗ ਮਿੱਤੀ 9ਜਨਵਰੀ 22 ਨੂੰ ਜਿਸ ਦੇ ਭੋਗ ਪਾਏ ਜਾਣਗੇ ਉਪਰੰਤ ਕਵੀਸ਼ਰੀ ਜੱਥਾ ਭਾਈ ਸੁੱਖਜਿੰਦਰ ਸਿੰਘ, ਗੁਰਦੁਆਰਾ ਸਿੰਘ ਸਭਾ ਰਜਿ: ਗੋਲਡਨ ਐਵੀਨਿਊ ਮਕਸੂਦਾ ਜਲੰਧਰ ਦੇ ਹੈਡ ਗ੍ਰੰਥੀ ਭਾਈ ਪ੍ਰਗਟ ਸਿੰਘ ਅੰਮ੍ਰਿਤਸਰ ਵਾਲੇ , ਨੰਨੇ ਮੁਨੇ ਬੱਚੇ ,ਸੇਵਾ ਸੁਸਾਇਟੀ ਸੁਖਮਣੀ ਸਾਹਿਬ ,
ਕੀਰਤਨ ਨਿਹਾਲ ਕਰਨਗੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।