Doaba Times

ਧੰਨ-ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧੀ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ,ਵਿਵੇਕ ਵਿਹਾਰ,ਮਕਸੂਦਾਂ ਜਲੰਧਰ ਸਜਾਇਆ


ਜਲੰਧਰ/ਮਕਸੂਦਾ 2ਜਨਵਰੀ 22(ਅਵਤਾਰ ਸਿੰਘ ਕਾਨੂੰਗੋ)ਅੱਜ ਨਗਰ ਕੀਰਤਨ ਗੁਰਦੁਆਰਾ ਸਾਹਿਬ, ਵਿਵੇਕ ਵਿਹਾਰ ਤੋ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਰੰਭ ਹੋ ਕੇ ਸੁਦਰਸ਼ਨ ਪਾਰਕ ਕਲੋਨੀ ਚੌਕ,ਅਸੋ਼ਕ ਨਗਰ, ਨੈਸਨਲ ਪਾਰਕ ਕਲੋਨੀ ਚੌਕ, ਏ-ਵਨ ਕਲੋਨੀ ਚੌਕ ,ਗੁਰਦੁਆਰਾ ਕਾਲਾ ਮਹਿਲ,ਜਵਾਲਾ ਨਗਰ,ਮਕਸੂਦਾ ਨੰਦਨ ਪੁਰ ਰੋਡ ਤੋ ਗੂਰਦੁਆਰਾ ਗੋਲਡਨ ਐਵੀਨਿਊ ਸਿੰਘ ਸਭਾ ਰਜਿ: ਮਕਸੂਦਾ ਜਲੰਧਰ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਸੰਗਤ ਦੇ ਸੰਯੋਗ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪੰਜ ਪਿਆਰਿਆਂ ਜੀ ਆਇਆਂ ਆਖਿਆਂ ਰਮਾਲਾ ਸਾਹਿਬ, ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਚਾਹ ਪਕੌੜਿਆਂ ਦੇ ਅਟੁੱਟ ਲੰਗਰ ਚੱਲੇ ,ਗੁਰਦੁਆਰਾ ਸ੍ਰੀ ਗੁਰ ਸਿੰਘ ਸਭਾ ਰਜਿ: ਗੋਲਡਨ ਐਵੀਨਿਊ ਮਕਸੂਦਾ ਜਲੰਧਰ,ਦੇ ਪ੍ਰਧਾਨ ਗੁਰਮੁੱਖ ਸਿੰਘ ਐਮ,ਏ, ਰਣਜੀਤ ਸਿੰਘ ਗੋਲਡੀ ਮੀਤ ਪ੍ਰਧਾਨ,ਗੁਰਜੀਤ ਸਿੰਘ ਜਰਨਲ ਸਕੱਤਰ , ਕੈਪਟਨ ਸੁਖਵਿੰਦਰ ਸਿੰਘ ਕੈਸੀਅਰ, ਹਰਜੀਤ ਸਿੰਘ ਸਹਾਇਕ ਕੈਸੀਅਰ,ਸੂਬੇਦਾਰ ਕੁਲਵੰਤ ਸਿੰਘ ਸਹਾਇਕ ਸਕੱਤਰ,ਅਵਤਾਰ ਸਿੰਘ ਕਾਨੂੰਗੋ ਪਰੈਸ ਸਕੱਤਰ,ਜੋਗਿਦਰ ਸਿੰਘ ਸੋਢੀ ,ਹੈਡ ਗ੍ਰੰਥੀ ਭਾਈ ਪ੍ਰਗਟ ਸਿੰਘ , ਜਸਵੀਰ ਸਿੰਘ ਸੇਵਾਦਾਰ ,ਸੁਰਜੀਤ ਸਿੰਘ ਸੇਵਾਦਾਰ ਸਮੂਹ ਸੰਗਤ ਦੇ ਸੰਯੋਗ ਨਾਲ ਪ੍ਰਧਾਨ ਗੁਰਮੁਖ ਸਿੰਘ ਐਮ,ਏ,ਨੇ ਵੱਲੋ ਕਮੇਟੀ ,ਸੰਗਤ ਵੱਲੋ ਦੇਸ਼ ਵਿਦੇਸ਼ ਸੰਗਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ,ਵਿਵੇਕ ਵਿਹਾਰ, ਮਕਸੂਦਾ ਜਲੰਧਰ, ਨੂੰ ਵਧਾਈਆਂ ਦਿੱਤੀਆਂ ਜੀ ਆਇਆਂ ਆਖਿਆਂ ਪ੍ਰਬੰਧਕ ਕਮੇਟੀ ਨੂੰ ਸਿਰੋਪਿਅਂ ਨਾਲ ਸਨਮਾਨਿੱਤ ਕੀਤਾ ਗਿਆਂ ,ਸਾਂਤੀ ਵਿਹਾਰ, ਵਿਵੇਕ ਵਿਹਾਰ ਵਿੱਚੋ ਹੁੰਦੇ ਹੋਏ ਗੁਰੂ ਘਰ ਵਿਖੇ ਜੈਕਾਰਿਆਂ ਨਾਲ ,ਹੁਕਮਨਾਮਾ ,ਅਰਦਾਸ ਨਾਲ ਸਮਾਪਤ ਹੋਇਆਂ ਨਗਰ ਕੀਰਤਨ ਵਿੱਚ ,ਸਬਦੀ ਜੱਥੇ,ਹੈਡ ਗ੍ਰੰਥੀ ਜੋਗਿੰਦਰ ਸਿੰਘ,ਹੈਡ ਗ੍ਰੰਥੀ ਭਾਈ ਪ੍ਰਗਟ ਸਿੰਘ ਗੁਰਦੁਆਰਾ ਸਾਹਿਬ ਗੋਲਡਨ ਐਵੀਨਿਊ ਮਕਸੂਦਾ ਜਲੰਧਰ,ਭਾਈ ਰਣਜੀਤ ਸਿੰਘ ,ਅਤੇ ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਗੁਰਦੂਆਰਾ ਸਾਹਿਬ ਵਿਵੇਕ ਵਿਹਾਰ ਮਕਸੂਦਾ ਜਲੰਧਰ ,ਬੈਂਡ ਵਾਜੇ,ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ,ਵਿਵੇਕ ਵਿਹਾਰ, ਮਕਸੂਦਾ ਜਲੰਧਰ ਦੇ ਇੰਦਰਜੀਤ ਸਿੰਘ ,ਸ਼ਹੀਦ ਭਾਈ ਮਨੀ ਸਿੰਘ ਗੱਤਕਾ ਅਖਾੜਾ ਨੇ ਵੱਖ-ਵੱਖ ਜੌਹਰ ਦਿਖਾਏ ਸਮੂਹ ਸੰਗਤ , ਕਮੇਟੀ ਮੈਬਰਾ ਮੁਹੱਲਾ ਵਾਸੀਆਂ ਨੇ ਸੰਗਤਾ ਵਾਸਤੇ ਅਟੁੱਟ ਲੰਗਰ ਚਲਾਏ ,ਨਗਰ ਕੀਰਤਨ ਵਿੱਚ ਪਰਵਾਰਾ ਸਹਿਤ ਹਾਜਰੀ ਭਰੀ ਗੁਰੂ ਜਸ ਗਾ ਕੇ ਨਗਰ ਕੀਰਤਨ ਦੀ ਰੋਣਕ ਵਧਾ ਕੇ ਗੁਰੂ ਘਰ ਦੀਆਂ ਖੁਸੀ਼ਆਂ ਪ੍ਰਾਪਤ ਕੀਤੀਆਂ ,ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ , ਪ੍ਰਧਾਨ ਸੰਤੋਖ ਸਿੰਘ,ਕੰਵਰਜੀਤ ਸਿੰਘ ਮੁਲਤਾਨੀ ਮੀਤ ਪ੍ਰਧਾਨ,ਨਰਿੰਦਰਪਾਲ ਸਿੰਘ ਸਕੱਤਰ,ਸਵਰਨ ਸਿੰਘ ਕੈਸੀਅਰ, ਸੁਰਜੀਤ ਸਿੰਘ ਬਾਜਵਾ ਅਕਾਊਟ ਟੈਂਟ,ਸੋਮ ਸਿੰਘ ਸਟੋਰ ਕੀਪਰ,ਬਲਜੀਤ ਸਿੰਘ ਮੁਲਤਾਨੀ, ਰਵਿੰਦਰ,ਦਲਵੀਰ ਸਿੰਘ,ਇੰਦਰਜੀਤ ਸਿੰਘ, ਬੁਧਵਾਨ ਸਿੰਘ ,ਗੁਰਮੇਲ ਸਿੰਘ ਖਾਲਸਾ ਭੋਪਾਲ, ਗੁਰਮੁੱਖ ਸਿੰਘ,ਮੰਗਾ ਸਿੰਘ, ਕਸਮੀਰ ਸਿੰਘ ਸੈਣੀ, ਗੁਰਮੀਤ ਸਿੰਘ,ਆਖੀਰ ਸੰਤੋਖ ਸਿੰਘ ਪ੍ਰਧਾਨ ਨੇ ਸਮੂਹ ਸੰਗਤ ਇਲਾਕਾ ਵਾਸੀਆਂ ਜਿਨਾ ਨੇ ਕੋਈ ਸੇਵਾ ਕੀਤੀ ਹੈ ਸਾਰਿਆਂ ਦਾ ਕੀਤਾ , ਪਰੈਸ ਮੀਡੀਆਂ ਵੀ ਕੀਤਾ ਧੰਨਵਾਦ

ਨੌਗੱਜਾਂ ਫੋਕਲ ਪੁਆਇੰਟ ਮੰਡੀ ਦੀ ਕੱਚੀ ਫੜ੍ਹ ਨੂੰ ਪੱਕਾ ਕਰਨ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਜਾਰੀ

ਕਿਸ਼ਨਗੜ(ਗੁਰਪ੍ਰੀਤ ਬੱਲ) ਕਿਸ਼ਨਗੜ੍ਹ ਕਰਤਾਰਪੁਰ ਰੋਡ ਸਥਿਤ ਨਤੀਜਾ ਫੋਕਲ ਪੁਆਇੰਟ ਮੰਡੀ ਵਿਖੇ ਕੱਚੀ ਫੜ੍ਹ ਨੂੰ ਪੱਕਾ ਕਰਨ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਜਾਰੀ।

Doaba Times

ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਸ੍ਰੀ ਗੁਰੂ ਰਵਿਦਾਸ ਅਧਿਆਇ ਸੈਂਟਰ ਵਾਸਤੇ ਸੰਤ ਨਿਰੰਜਣ ਦਾਸ ਜੀ ਨੂੰ 25 ਕਰੋੜ ਰੁਪਏ ਦਾ ਚੈੱਕ ਦਿੱਤਾ


ਜਲੰਧਰ (Gurprert Bal) : ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਿਆ। ਸੰਤ ਨਿਰੰਜਣ ਦਾਸ ਜੀ ਗੱਦੀਨਸ਼ੀਨ ਡੇਰਾ ਸੱਚਖੰਡ ਬੱਲਾਂ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਪਬਲਿਕ ਜਨਮ ਸਥਾਨ ਚੈਰੀਟੇਬਲ ਟਰੱਸਟ ਵਾਰਾਣਸੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੋੌਕੇ ਤੇ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਡੇਰਾ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਅਧਿਆਏ ਸੈਂਟਰ ਸਥਾਪਤ ਕਰਨ ਵਾਸਤੇ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਵਿਰੋਧੀ ਉਨ੍ਹਾਂ ਤੇ ਤੰਜ ਕੱਸਦੇ ਹਨ ਕਿ ਚੰਨੀ ਸਿਰਫ਼ ਅੈਲਾਨ ਕਰਨ ਵਾਲਾ ਹੀ ਮੁੱਖ ਮੰਤਰੀ ਹੈ ਇਸ ਲਈ ਉਹ ਅੱਜ 25 ਕਰੋੜ ਰੁ: ਦਾ ਚੈਕ ਨਾਲ ਲੈ ਕੇ ਆਏ ਹਨ।ਤੇ ਉਨ੍ਹਾਂ ਸੰਤ ਨਿਰੰਜਣ ਦਾਸ ਜੀ ਨੂੰ ਪੱਚੀ ਕਰੋੜ ਰੁਪਏ ਦਾ ਚੈੱਕ ਵੀ ਦਿੱਤਾ। ਤੇ ਉਨ੍ਹਾਂ ਕਿਹਾ ਕਿ ਪੱਚੀ ਕਰੋੜ ਰੁਪਏ ਵੀ ਜਲਦ ਹੀ ਦਿੱਤੇ ਜਾਣਗੇ।
ਇਸ ਮੌਕੇ ਤੇ ਉਨ੍ਹਾਂ ਦੇ ਨਾਲ ਵਿਧਾਇਕ ਚੌਧਰੀ ਸੁਰਿੰਦਰ ,ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇਪੀ ਸਾਂਸਦ ਚੌਧਰੀ ਸੰਤੋਖ ਸਿੰਘ ਸਿੰਘ, ਕੈਬਨਿਟ ਮੰਤਰੀ ਪਰਗਟ ਸਿੰਘ, ਡੀਸੀ ਘਨਸ਼ਾਮ ਥੋਰੀ, ਬਲਬੀਰ ਰਾਜ ਤਹਿਸੀਲਦਾਰ ਮਨਦੀਪ ਸਿੰਘ ਕਰਤਾਰਪੁਰ ਆਦਿ ਤੋਂ ਇਲਾਵਾ ਆਈਜੀ ਰੇਂਜ ਜਲੰਧਰ ਡੀਆਈਜੀ ਜਲੰਧਰ ਐੱਸਐੱਸਪੀ ਸਤਿੰਦਰ ਸਿੰਘ ਡੀ ਐਸ ਪੀ ਸੁਖਪਾਲ ਸਿੰਘ ਰੰਧਾਵਾ , ਜੱਸੀ ਤੱਲ੍ਹਣ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ,ਬਾਬਾ ਸੁਖਦੇਵ ਸੁੱਖੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਯੂਥ ਫੈਡਰੇਸ਼ਨ ਵੱਲੋਂ ਸਾਬਕਾ ਸਰਪੰਚ ਕਾਨੂੰਗੋ ਬਲਦੇਵ ਰਾਜ ਪਟਵਾਰੀ ਤਰਿੰਦਰ ਸਿੰਘ ਡੇਰਾ ਬੱਲਾਂ ਟਰੱਸਟ ਸੈਕਟਰੀ ਸਤਪਾਲ ਵਿਰਦੀ ਸੇਠ ਦੇਸ ਰਾਜ ਫਗਵਾੜਾ ਸੇਵਾਦਾਰ ਹਰਦੇਵ ਦਾਸ ਸੇਵਾਦਾਰ ਬੀ ਕੇ ਮਹਿਮੀ,ਬਰਿੰਦਰ ਦਾਸ ਬੱਬੂ ਸੇਵਾਦਾਰ ਸ਼ਾਮ ਲਾਲ ,ਸੇਵਾਦਾਰ ਧਰਮਪਾਲ ਆਦਿ ਹਾਜ਼ਰ ਸਨ ਇਸ ਮੌਕੇ ਤੇ ਸਟੇਜ ਸੈਕਟਰੀ ਜ਼ਿੰਮੇਵਾਰੀ ਦਵਿੰਦਰ ਰੂਬੀ ਨੇ ਨਿਭਾਈ ਇਸ ਮੌਕੇ ਅਤੁੱਟ ਲੰਗਰ ਵਰਤਾਏ ਗਏ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਬੀਬੀ ਹਰਸਿਮਰਤ ਕੌਰ ਬਾਦਲ


ਕਿਸ਼ਨਗੜ੍ਹ(Gurpreet Bal) ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਬੱਲਾਂ ਵਿਖੇ ਸਥਿਤ ਡੇਰਾ ਸੰਤ ਸਰਵਣ ਦਾਸ ਜੀ ਮਹਾਰਾਜ ਸੱਚਖੰਡ ਬੱਲਾ ਵਿਖੇ ਨਤਮਸਤਕ ਹੋਏ ਤੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਚੈਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਨਰ ਜੀ ਕੋਲੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਟੇਜ ਤੋਂ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ 16ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਵਸ ਸੰਬੰਧੀ ਕਾਸ਼ੀ ਬਨਾਰਸ ਨੂੰ ਸਪੈਸ਼ਲ ਟ੍ਰੇਨਾਂ ਜੋ ਅਕਾਲੀ ਦਲ ਸਰਕਾਰ ਵਲੋ ਚਲਾਈਆਂ ਜਾਂਦੀਆਂ ਸਨ, ਪਿਛਲੇ ਪੰਜ ਸਾਲ ਤੋਂ ਕਾਂਗਰਸ ਸਰਕਾਰ ਵੱਲੋਂ ਸਪੈਸ਼ਲ ਟਰੇਨਾਂ ਬੰਦ ਕਰ ਦਿੱਤੀਆਂ ਗਈਆਂ ਹਨ ।ਸ਼੍ਰੋਮਣੀ ਅਕਾਲੀ ਦਲ ਦੀ ਦੁਆਰਾ ਸਰਕਾਰ ਬਣਨ ਤੇ ਇਸ ਸਪੈਸ਼ਲ ਟਰੇਨਾਂ ਵੀ ਚਲਾਈਆਂ ਜਾਣੀਆਂ ਤੇ ਐਸ ਸੀ ਵਿਦਿਆਰਥੀਆਂ ਦੀਆਂ ਸਕਾਲਰਸ਼ਿਪ ਤੇ ਔਰਤਾਂ ਨੂੰ 2ਹਜ਼ਾਰ ਵੀ ਦਿੱਤਾ ਜਾਵੇਗਾ।
ਹਰਸਿਮਰਤ ਕੌਰ ਬਾਦਲ ਨੂੰ ਚੰਨੀ ਤੇ ਕੇਜਰੀਵਾਲ ਉਪਰ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਸਿਰਫ ਲੋਕਾਂ ਨਾਲ ਫੋਕੇ ਵਾਅਦੇ ਹੀ ਕੀਤੇ ਜਾਂਦੇ ਹਨ।
ਇਸ ਮੌਕੇ ਤੇ ਐਡਵੋਕੇਟ ਬਲਵਿੰਦਰ ਕੁਮਾਰ , ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ, ਜਥੇਦਾਰ ਰਣਜੀਤ ਸਿੰਘ ਕਾਹਲੋਂ ਸ਼੍ਰੋਮਣੀ ਕਮੇਟੀ ਮੈਂਬਰ, ਪ੍ਰਭਜੋਤ ਸਿੰਘ ਢਿੱਲੋਂ ਪ੍ਰਧਾਨ ਯੂਥ ਸਰਕਲ ਜੰਡੂਸਿੰਘਾ, ਗੁਰਦੇਵ ਸਿੰਘ ਮਾਹਲ ਰੱਜਬ, ਧਰਮਪਾਲ ਲੇਸੜੀਵਾਲ, ਪ੍ਰਭਦਿਆਲ ਰਾਮਪੁਰ ਮੈਂਬਰ ਐਸ ਸੀ ਕਮਿਸ਼ਨ ਪੰਜਾਬ, ਪ੍ਰਧਾਨ ਸ਼ਾਦੀ ਲਾਲ ਤੇ ਇਲਾਕੇ ਦੀ ਸੰਗਤ ਵੱਡੀ ਗਿਣਤੀ ਵਿੱਚ ਮੌਜੂਦ ਸੀ ।
ਜਦ ਬੀਬੀ ਹਰਸਿਮਰਤ ਕੌਰ ਬਾਦਲ ਦਾ ਕਾਫ਼ਲਾ ਵਾਪਸ ਚਲਿਆ ਤਾਂ ਰਸਤੇ ਵਿੱਚ ਨਹਿਰ ਵਾਲੇ ਪੁਲ ਤੇ ਕਿਸ਼ਨਗੜ੍ਹ ਦੇ ਸਾਬਕਾ ਸਰਪੰਚ ਹਰਸੁਲਿੰਦਰ ਸਿੰਘ ਢਿੱਲੋਂ ਵੱਲੋਂ ਕਾਫ਼ਲਾ ਰੋਕ ਆਪਣੀਆਂ ਸਮੱਸਿਆ ਸੋਂਹਦੀ ਜਾਨਵਰਾਂ ਤੇ ਹਰਸਿਮਰਤ ਕੌਰ ਬਾਦਲ ਨੇ ਭਰੋਸਾ ਦਿੱਤਾ ਕਿ ਸਮੱਸਿਆਵਾਂ ਦਾ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ।

Doaba Times

ਸ਼ਹੀਦੀ ਦਿਵਸ ਚਲਦਿਆਂ ਰਿਲਾਇੰਸ ਪੰਪ ਤੇ ਚਾਹ ਤੇ ਬਿਸਕੁਟ ਦੇ ਲੰਗਰ ਲਗਾਏ ਗਏ


ਕਿਸ਼ਨਗੜ੍ਹ (Gurpreet Singh)ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਪਾਵਨ ਯਾਦ ਵਿੱਚ ਚਾਹ ਤੇ ਬਿਸਕੁਟਾ ਦਾ ਲੰਗਰ ਜਲੰਧਰ ਦੋਆਬਾ ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਰਿਲਾਇੰਸ ਪੈਟਰੋਲੀਅਮ ਪੰਪ ਦੇ ਸਮੂਹ ਕਰਮਚਾਰੀਆਂ ਵਲੋਂ ਲਗਾਇਆ ਗਿਆ।
ਇਸ ਮੌਕੇ ਤੇ ਰਿਲਾਇੰਸ ਪੰਪ ਦੇ ਸਮੂਹ ਕਰਮਚਾਰੀਆਂ ਵਲੋ ਦੱਸਿਆ ਕਿ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਵਿੱਚ ਗਰਮ ਦੁੱਧ ਪਿਲਾਇਆ ਸੀ, ਜਿਸਦੇ ਕਾਰਨ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ।
ਇਸੇ ਹੀ ਲਾਸਾਨੀ ਸ਼ਹੀਦੀ ਨੂੰ ਯਾਦ ਕਰਦਿਆਂ ਚਾਹ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ ।
ਇਸ ਮੌਕੇ ਤੇ ਪਰਵੀਨ ਹਾਂਡਾ , ਭੁਪਿੰਦਰ ਸਿੰਘ ਮੈਨੇਜਰ ,ਗੁਰਜੀਤ ਸਿੰਘ, ਗੁਰਨਾਮ ਸਿੰਘ, ਬਲਰਾਜ ਸਿੰਘ, ਕਰਨਜੀਤ ਸਿੰਘ, ਗਗਨਦੀਪ ਸਿੰਘ, ਲਖਵੀਰ ਸਿੰਘ, ਗੌਰਵ ਸਿੰਘ, ਸਚਿਨ,ਜੋਬਨ ਸਿੰਘ, ਵਿਸ਼ਾਲ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ ,ਸ਼ਿੰਦਾ, ਅਮਰੀਕ ਸਿੰਘ, ਕੁਲਵਿੰਦਰ ਸਿੰਘ, ਭਜਨ ਸਿੰਘ ਮੌਜੂਦ ਸਨ।

Punjab

ਸ਼ਹੀਦ ਭਾਈ ਸੰਗਤ ਸਿੰਘ ਵੈਲਫੇਅਰ ਐਸੋਸੀਏਸ਼ਨ ਪਿੰਡ ਤਲਾਣੀਆਂ ਜਿ਼ਲ੍ਹਾ ਫਤਹਿਗ੍ਹੜ ਸਾਹਿਬ (ਪੰਜਾਬ) ਕਮੇਟੀ ਪੰਜਾਬ ਨੇ ਸਿਰੋਪਾ ਦੇ ਕੇ ਕੀਤਾ ਸਨਮਾਨਿਤ -ਜਰਨਲ ਸਕੱਤਰ ਪੰਜਾਬ ਅਵਤਾਰ ਸਿੰਘ

ਜਲੰਧਰ (ਗੁਰਪ੍ਰੀਤ ਸਿੰਘ ਬੱਲ) ਸੰਸਕਾਰ ਅਸਥਾਨ, ਪੁਰਾਤਨ ਸ਼ਹੀਦੀ ਬੁੰਗਾ ਨੇੜੇ ਰੇਲਵੇ, ਫਾਟਕ ਸ੍ਰੀ ਫਤਹਿਗੜ੍ਹ ਸਾਹਿਬ ਵਿੱਖੇ ਰਾਮਦਾਸੀਆਂ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ (ਰਜਿ:) ਪੰਜਾਬ ਦੇ ਜਰਨਲ ਸਕੱਤਰ ਪੰਜਾਬ ਅਵਤਾਰ ਸਿੰਘ , ਜੋਗਿੰਦਰ ਸਿੰਘ ਕੈਸ਼ੀਅਰ ਹੋਏ ਨਮਸਤਿਕ ,ਸ਼ਹੀਦ ਭਾਈ ਸੰਗਤ ਸਿੰਘ ਵੈਲਫੇਅਰ ਐਸੋਸੀਏਸ਼ਨ ਪਿੰਡ ਤਲਾਣੀਆਂ ਜਿਲ੍ਹਾ ਫਤਹਿਗ੍ਹੜ ਸਾਹਿਬ ਪੰਜਾਬ ਨਾਲ ਮੀਟਿੰਗ ਕੀਤੀ ਗਈ ਦਰਸ਼ਨ ਸਿੰਘ ਮਕਾਰੋ ਪੁਰ ਚੇਅਰਮੈਨ ,ਪ੍ਰਧਾਨ ਸਮਸੇ਼ਰ ਸਿੰਘ ਖੇੜੀ ਸੋਢੀਆਂ,ਮੀਤ ਪ੍ਰਧਾਨ ਲਾਲ ਸਿੰਘ, ਬਲਦੇਵ ਸਿੰਘ ਭੱਲ ਮਾਜਰਾ ਕੈਸ਼ੀਅਰ, ਸੰਗਤਜੀਤ ਸਿੰਘ ਸਕੱਤਰ,ਨੈਬ ਸਿੰਘ ਜਾਇੰਟ ਸਕੱਤਰ ,ਪਰਾਪੇਰੰਡਾ ਸੈਕਟਰੀ ਜਸਵੀਰ ਸਿੰਘ ਬਸੀ, ਸਾਬਕਾ ਪ੍ਰਧਾਨ ਪ੍ਰਿਤਪਾਲ ਸਿੰਘ ,ਜੋਗਾ ਸਿੰਘ ਮੈਬਰ,ਗੁਰਚਰਨ ਸਿੰਘ ਬਬੀਹਾ, ਮੁਖਤਿਆਰ ਸਿੰਘ ਮੈਬਰ, ਰਾਮ ਸਿੰਘ ਮਾਸਟਰ ,ਹੋਰ ਮੈਬਰ ਸ਼ਾਮਿਲ ਹੋਏ ਵੱਖ ਵੱਖ ਮੈਬਰਾ ਨੇ ਬਾਬਾ ਸੰਗਤ ਸਿੰਘ ਜੀ ਜੀਵਨ ਤੇ ਕਲਗੀ ਬਾਰੇ ਵੀਚਾਰਾਂ ਕੀਤੀਆਂ,ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ,ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਜਿੰਨੀਆਂ ਵੀ ਜੱਥੇਬੰਦੀਆਂ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਨਾਮ ਹਨ ਉਹ ਸਾਰੀਆਂ ਇੱਕਠੀਆਂ ਹੋ ਕੇ ਸਥਾਨ ਬਨਾਉਣ ਬਾਰੇ ਪੰਜਾਬ ਸਰਕਾਰ ਤੇ ਜੋਰ ਪਾਉਣ ਸਾਰੀਆਂ ਜੱਥੇਬੰਦੀਆਂ ਇੱਕਮਚ ਤੇ ਇੱਕਠੀਆਂ ਹੋਣ ਆਖੀਰ ਚ ਸਮੂਹ ਕਮੇਟੀ ਤੇ ਚੇਅਰਮੈਨ ਦਰਸ਼ਨ ਸਿੰਘ ਮਕਾਰੋ ਪੁਰ, ਪ੍ਰਧਾਨ ਸਮਸ਼ੇਰ ਸਿੰਘ ਖੇੜੀ ਸੋਢੀਆਂ ਜੀ ਨੇ ਸਿਰੋਪਾ ਦੇ ਸਨਮਾਨਿਤ ਕੀਤਾ।

Doaba Jalandhar

ਡੇਰਾ ਸੱਚਖੰਡ ਬੱਲਾ ਵਿਖੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰ ਹੋਏ ਨਤਮਸਤਕ


ਕਿਸ਼ਨਗੜ(ਗੁਰਪ੍ਰੀਤ ਸਿੰਘ) ਡੇਰਾ ਸੱਚਖੰਡ ਬੱਲਾ ਵਿਖੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰ ਦਿੱਲੀ ਕਿਸਾਨੀ ਸੰਘਰਸ਼ ਫਤਿਹ ਹੋਣ ਉਪਰੰਤ ਨਤਮਸਤਕ ਹੋਏ ਅਤੇ ਸਤਿਕਾਰ ਸਹਿਤ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਜੀ ਕੋਲੋ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਸਾਝੇ ਤੌਰ ਤੇ ਗੱਲਬਾਤ ਕਰਦੇ ਹੋਏ ਦਿੱਲੀ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਮੁਕੇਸ਼ ਚੰਦਰ ਰਾਣੀਭੱਟੀ ਅਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਨੇ ਦੱਸਿਆ ਕਿਸਾਨੀ ਸੰਘਰਸ਼ ਵਿਚ ਡੇਰਾ ਸੱਚਖੰਡ ਬੱਲਾਂ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਸੰਤਾਂ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਹੀ ਇਹ ਮੋਰਚਾ ਫਤਿਹ ਹੋਇਆ।
ਇਸ ਮੌਕੇ ਤੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਆਗੂ ਮੁਕੇਸ਼ ਚੰਦਰ ਰਾਣੀਭੱਟੀ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਚੇਅਰਮੈਨ ਉਂਕਾਰ ਸਿੰਘ ਦੌਲਤਪੁਰ, ਰਜੇਸ਼ ਕੁਮਾਰ ਸਰਮਸਤਪੁਰ ,ਇੰਦਰਜੀਤ ਸਿੰਘ ਬਿੱਲੂ ਲੰਬੜਦਾਰ ਸੰਘਵਾਲ ਦਫਤਰ ਸੰਚਾਲਕ, ਰਾਜਵਿੰਦਰ ਸਿੰਘ ਧਾਲੀਵਾਲ ਸਰਪੰਚ ਈਸਪੁਰ,ਹਰਵਿੰਦਰ ਪਾਲ ਸਿੰਘ ਡੱਲੀ, ਹਰਜੀਤ ਸਿੰਘ ਦੂਹੜੇ, ਸੁਖਜਿੰਦਰ ਸਿੰਘ ਮੰਡ, ਬਲਜੀਤ ਸਿੰਘ ਘੋੜਾਵਾਹੀ, ਗੁਰਵਿੰਦਰ ਸਿੰਘ ਗੋਲਡੀ, ਸੋਨੂੰ ਸ਼ਾਹ ਮੌਜੂਦ ਸਨ।

Jalandhar

ਗੁਰਦੁਆਰਾ ਬਾਬਾ ਭਾਗੋ ਜੀ ਪਿੰਡ ਬੱਲਾ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾਡ਼ਾ ਸ਼ਰਧਾਪੂਰਵਕ ਮਨਾਇਆ ਗਿਆ

ਜਲੰਧਰ (ਗੁਰਪ੍ਰੀਤ ਸਿੰਘ) ਜਲੰਧਰ ਦੋਆਬਾ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾ ਗੁਰਦੁਆਰਾ ਬਾਬਾ ਭਾਗੋ ਜੀ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ । ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ ਚ’ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਅਰਦਾਸ ਉਪਰੰਤ ਰਾਗੀ ਢਾਡੀ ਜਥੇ ਵਿੱਚ ਗੁਰਪ੍ਰੀਤ ਸਿੰਘ ਲਾਧੜਾ ਰਾਹੀਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਭਾਰੀ ਗਿਣਤੀ ਵਿਚ ਮੌਜੂਦ ਸਨ ।ਇਸ ਉਪਰੰਤ ਸੰਗਤਾਂ ਵਿੱਚ ਅਟੁੱਟ ਲੰਗਰ ਵਰਤਾਏ ਗਏ। ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ , ਭਲਵੰਤ ਸਿੰਘ ਰੰਧਾਵਾ,ਉਕਾਰ ਮੰਨਣ ਕਿਸਾਨ ਆਗੂਆਂ ਵਲੋਂ ਵੀ ਮੌਕੇ ਤੇ ਹਾਜ਼ਰੀ ਭਰੀ ਗਈ।

ਇਸ ਮੌਕੇ ਜੋਗਿੰਦਰ ਸਿੰਘ ਬੱਲ, ਪ੍ਰਦੀਪ ਕੁਮਾਰ ਦੀਪਾ ਸਰਪੰਚ, ਰਣਵੀਰ ਸਿੰਘ, ਜਗਜੀਤ ਸਿੰਘ, ਹਰਵਿੰਦਰ ਸਿੰਘ ਪੰਚ, ਰਣਜੀਤ ਸਿੰਘ ਸੂਬੇਦਾਰ ਪੰਚ,ਪਾਖਰ ਸਿੰਘ ਪੰਚ, ਸੇਵਾ ਸਿੰਘ ਸਾਬਕਾ ਸਰਪੰਚ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਹਾਜਿਰ ਸਨ।

Jalandhar

ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸਰੂਪ ਪਬਲਿਕ ਸਕੂਲ ਵਿਖੇ ਸ਼ਰਧਾਪੂਰਵਕ ਮਨਾਇਆ


ਜਲੰਧਰ (ਗੁਰਪ੍ਰੀਤ ਸਿੰਘ ਬੱਲ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਸਰੂਪ ਪਬਲਿਕ ਸਕੂਲ ਸਰੂਪ ਜਲੰਧਰ ਵਿਖੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਚੇਅਰਮੈਨ ਸਰਫਰਾਜ ਸਿੰਘ ਢੇਸੀ ,ਉਪ ਚੇਅਰਪਰਸਨ ਉਪਿੰਦਰਜੀਤ ਕੌਰ ਢੇਸੀ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਰਜ ਕੌਰ ਸੰਧੂ ਦੀ ਸਰਪ੍ਰਸਤੀ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਗਿਆਨੀ ਗੁਰਮੇਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜਲੰਧਰ ਵਾਲਿਆਂ ਵੱਲੋਂ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਤੇ ਸ਼ਹਾਦਤ ਸਬੰਧੀ ਕਥਾ ਤੇ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ । ਉਪਰੰਤ ਮੈਡਮ ਮਨਜੀਤ ਕੌਰ ਤੇ ਸਕੂਲ ਵਿਦਿਆਰਥੀਆਂ ਵੱਲੋਂ ਵੀ ਕਥਾ ਤੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਇਸ ਉਪਰੰਤ ਵਿਦਿਆਰਥੀਆਂ ਨੂੰ ਚਾਹ ਦੇ ਬਿਸਕੁਟਾਂ ਦੇ ਅਤੁੱਟ ਲੰਗਰ ਵਰਤਾਏ ਗਏ ।
ਪ੍ਰਿੰਸੀਪਲ ਨੀਰਜ ਕੌਰ ਸੰਧੂ ਤੇ ਸਟਾਫ਼ ਵੱਲੋਂ ਗਿਆਨੀ ਗੁਰਮੇਲ ਸਿੰਘ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ ਗਿਆ।

Doaba Times

ਬਿਆਸ ਪਿੰਡ ਵਿਖੇ ਕ੍ਰਿਸਮਸ ਦਾ ਤਿਉਹਾਰ ਧਰਤੀ ਤੇ ਸ਼ਾਂਤੀ ਟਰੱਸਟ ਦੀ ਅਗਵਾਈ ਹੇਠ ਸ਼ਰਧਾਪੂਰਵਕ ਧੂਮਧਾਮ ਨਾਲ ਮਨਾਇਆ ਗਿਆ

ਜਲੰਧਰ,25 ਦਸੰਬਰ (ਹਰਪ੍ਰੀਤ ਸਿੰਘ ਹੈਪੀ/ ਗੁਰਪ੍ਰੀਤ ਬੱਲ) ਧਰਤੀ ਤੇ ਸ਼ਾਂਤੀ ਟਰੱਸਟ ਦੇ ਮੁਖੀ ਸੰਤ ਸੁੰਦਰ ਲਾਲ ਜੀ ਦੀ ਅਗਵਾਈ ਹੇਠ ਬਿਆਸ ਪਿੰਡ ਵਿਖੇ ਕ੍ਰਿਸਮਸ ਦਾ ਤਿਓਹਾਰ ਪ੍ਰਮੇਸ਼ਵਰ ਦਾ ਧੰਨਵਾਦ ਕਰਦੇ ਹੋਏ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਏ ਕੇਕ ਕੱਟ ਕੇ ਸ਼ਰਧਾ ਪੂਰਵਕ ਧੂਮਧਾਮ ਨਾਲ ਮਨਾਇਆ ਗਿਆ। ਆਤਮਿਕ ਜਾਗ੍ਰਤੀ ਸ਼ਾਂਤੀ ਸੰਮੇਲਨ ਦੌਰਾਨ ਨਵੇਂ ਸਾਲ 2022 ਦੇ ਲਈ ਪੰਜਾਬ , ਭਾਰਤ ਅਤੇ ਪੂਰੇ ਵਿਸ਼ਵ ਦੀ ਸ਼ਾਂਤੀ ਲਈ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਗਈਆਂ ਅਤੇ ਸੰਤ ਰਾਮ ਲਾਲ ਜੀਹਨੇ ਤੇ ਹੋਰ ਪ੍ਰਭੂ ਪ੍ਰੇਮੀਆਂ ਨੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਇਸ ਸ਼ੁਭਮ ਮੌਕੇ ਤੇ ਰੂਹ ਦੇ ਦਾਸ ਦਾਸੀਆਂ ਦੇ ਸੰਤਾਂ ਨੇ ਦੂਰੋਂ ਦੂਰੋਂ ਸ਼ਾਮਿਲ ਹੋ ਕੇ ਪ੍ਰਭੂ ਦੇ ਦਰ ਤੋਂ ਸ਼ੀਸ਼ਾ ਪ੍ਰਾਪਤ ਕੀਤੀਆਂ ਤੇ ਸੰਗਤਾਂ ਵਿੱਚ ਅਤੁੱਟ ਲੰਗਰ ਵਰਤਾਏ ਗਏ।

ਧਰਤੀ ਤੇ ਸ਼ਾਂਤੀ ਟਰੱਸਟ ਦੇ ਮੁਖੀ ਸੰਤ ਸੁੰਦਰ ਲਾਲ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 1 ਜਨਵਰੀ 2022 ਨੂੰ ਬਿਆਸ ਪਿੰਡ ਅਤੇ 3 ਜਨਵਰੀ 2022 ਨੂੰ ਜੰਡੂਸਿੰਘਾ ਵਿਖੇ ਆਤਮਿਕ ਜਲੰਧਰ ਤੀਹ ਸ਼ਾਂਤੀ ਸੰਮੇਲਨ ਕਰਵਾਇਆ ਜਾਵੇਗਾ।

ਇਸ ਮੌਕੇ ਤੇ ਧਰਤੀ ਤੇ ਸ਼ਾਂਤੀ ਟਰੱਸਟ ਦੇ ਮੁਖੀ ਸੰਤ ਸੁੰਦਰ ਲਾਲ ਜੀ, ਸੰਤ ਰਾਮ ਲਾਲ ਜੀ, ਆਦਮਪੁਰ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ, ਸਰਪੰਚ ਸੰਜੀਵ ਮਡਾਰ ਰੋਕੀ, ਅੰਜੂ ਸਾਬਕਾ ਸਰਪੰਚ, ਸੰਤੋਸ਼ ਕੁਮਾਰੀ, ਸਾਬਕਾ ਜੇ.ਈ. ਦਿਆਲ ਕੁਮਾਰ, ਸੰਤਪਾਲ, ਹਰਦੇਵ ਚੰਦ, ਐੱਮ ਸੀ ਰਾਜ ਰਾਣੀ , ਗੁਲਸ਼ਨ ਥਾਪਰ ਅਤੇ ਸਮੂਹ ਸੇਵਾਦਾਰ ਤੇ ਪੂਰੇ ਪੰਜਾਬ ਦੀ ਸਮੂਹ ਸੰਗਤ ਭਾਰੀ ਸੰਖਿਆ ਵਿਚ ਮੌਜੂਦ ਸੀ।

Punjab

ਸ੍ਰੌਮਣੀ ਸ਼ਹੀਦ ਕੱਲਗੀ ਦੇ ਵਾਰਿਸ -ਚਮਕੌਰ ਗੜੀ ਦੇ ਸ੍ਰੌਮਣੀ ਸ਼ਹੀਦ ਭਾਈ ਸੰਗਤ ਸਿੰਘ ਜੀ ਦੀ ਸ਼ਹੀਦੀ ਸਮਰਪਿਤ ਪੰਜਵਾਂ ਸੀਸ ਮਾਰਚ


ਜਲੰਧਰ,24(Gurpreet Bal)ਬੀਤੇ ਦਿਨ ਸਮੂਹ ਸੰਗਤ ਦੇ ਸਹਿਯੋਗ ਨਾਲ ਵੱਲੋ ਸ੍ਰੌਮਣੀ ਸ਼ਹੀਦ ਭਾਈ ਸੰਗਤ ਸਿੰਘ ਵਿਰਸਾ ਸੰਭਾਲ-ਸੇਵਾ ਦਲ(ਰਜਿ:)ਪੰਜਾਬ ਕਲਗੀ ਦੇ ਵਾਰਿਸ ਬਾਬਾ ਸੰਗਤ ਸਿੰਘ ਜੀ ਦਾ ਚਮਕੌਰ ਗੜੀ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆਂ ਹੇਠ, ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪੰਜਵਾ ਸੀਸ ਮਾਰਚ ਗੁਰਦੁਆਰਾ ਕਤਲਗ੍ਹੜ ਸਾਹਿਬ ਸ੍ਰੀ ਚਮਕੌਰ ਸਾਹਿਬ ਤੋ ਸਵੇਰ 8 ਵੱਜੇ ਤੋ ਆਰੰਭ ਹੋ ਕੇ ਵੱਖ -ਵੱਖ ਹੁੰਦਾ ਹੋਇਆਂ ਪਿੰਡ ਉੱਚਾ ਪਿੰਡ ਵੱਲੋ ਸ੍ਰੌਮਣੀ ਸ਼ਹੀਦ ਭਾਈ ਸੰਗਤ ਸਿੰਘ ਵਿਰਸਾ ਸੰਭਾਲ -ਸੇਵਾ ਦਲ(ਰਜਿ:)ਪੰਜਾਬ ਦੇ ਪ੍ਰਧਾਨ ਪ੍ਰੇਮ ਸਿੰਘ ਇੰਨ: ਸਮੂਹ ਕਮੇਟੀ ਮੈਬਰਾਂ ਨੇ ਵੱਖ ਵੱਖ ਜੱਥੇਬੰਦੀਆਂ , ਡਿਪਟੀ ਡਾਇੱਰੈਕਟਰ ਪੰਜਾਬ ਭੂੱਮੀ ਸੁਧਾਰ ਮਹਿਕਮਾਂ ਪੰਜਾਬ ਹਰਜਿੰਦਰ ਸਿੰਘ ਜੀ ਨੇ ਪਰਵਾਰ ਸਮੇਤ ਨਗਰ ਕੀਰਤਨ ਦੀ ਹਾਜਰੀ ਭਰੀ ਹੋਏ ਨਮਸਤਿਕ ,ਸ੍ਰੌਮਣੀ ਸ਼ਹੀਦ ਬਾਬਾ ਸੰਗਤ ਸਿੰੰਘ ਸਭਾ ਰਜਿ: ਪੰਜਾਬ ਜੀ ਦੇ ਜਰਨਲ ਸਕੱਤਰ ਪੰਜਾਬ ਅਵਤਾਰ ਸਿੰਘ ,ਜੋਗਿੰਦਰ ਸਿੰਘ ਲਧਿਆਣਾ ਪੰਜਾਬ ਕੈਸੀਅਰ, ਜੀ ਨੇ ਭਰੀ ਹਾਜਰੀ ਪ੍ਰਧਾਨ ਪਰੇਮ ਸਿੰਘ ਖਾਲਸਾ , ਜੱਥੇਦਾਰ ਕੁਲਦੀਪ ਸਿੰਘ ਹਰਬੰਸ ਪੁਰੇ ਵਾਲੇ ,ਰਾਮ ਸਿੰਘ ਮਾਸਟਰ ਸਕੱਤਰ,ਰਾਮ ਸਿੰਘ ਖਾਲਸਾ ਪਰੈਸ ਮੀਡੀਆ ਸਮੂਹ ਮੈਬਰਾ ਨੇ ਕੀਤਾ ਸਨਮਾਨਿਤਪੱਤਰਕਾਰਾ ਨਾਲ ਹੋਏ ਕਿਹਾ ਪੰਜਾਬ ਅੰਦਰ ਜਿੰਨੀਆ ਵੀ ਜੱਥੇਬੰਦੀਆਂ ਇੱਕਮੁੱਠ ਹੋਣ ਦੀ ਲੋੜ ਹੈ ਜਿੱਥੇ ਸ੍ਰੌਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਸੀਸ ਦੇ ਸੰਸਕਾਰ ਅਸਥਾਨ,ਪੁਰਾਤਨ ਸ਼ਹੀਦੀ ਬੁੰਗਾ ਨੇੜੇ ਰੇਲਵੇ ਫਾਟਕ, ਸ੍ਰੀ ਫ਼ਤਿਹਗ੍ਹੜ ਸਾਹਿਬ ਵਿੱਖੇ ਸੀਸ ਮਾਰਚ ਦੀ ਸਮਾਪਤੀ ਹੌਣੀ ਹੈ ਉਸ ਸਥਾਨ ਤੇ ਬਾਬਾ ਸੰਗਤ ਸਿੰਘ ਯਾਦ ਚ ਗੁਰਦੁਆਰਾ ਸਾਹਿਬ ਬਨਾਇਆਂ ਜਾਵੇ ਜੋ ਜਗਾ ਹੈ ਉਹ ਸਥਾਨ ਦੀ ਇਮਾਰਤ ਖੰਡਰ ਖਰਾਬ ਹੋ ਰਹੀ ਹੈ ਸਥਾਨ ਪੁੱਜਣ ਤੇ ਵੱਖ ਵੱਖ ਜੱਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਅਵਤਾਰ ਸਿੰਘ ਜਰਨਲ ਪੰਜਾਬ,ਜੋਗਿੰਦਰ ਸਿੰਘ ਕੈਸੀਅਰ ਪੰਜਾਬ ਦਾ ਸਨਮਾਨਿਤ ਪ੍ਰਧਾਨ ਸਮਸੇ਼ਰ ਸਿੰਘ ਖੇੜੀ ਸੋਢੀਆਂ ,ਬਲਦੇਵ ਸਿੰਘ ਕੈਸੀਅਰ,ਮੀਤ ਪ੍ਰਧਾਨ ਲਾਲ ਸਿੰਘ,ਸੰਗਤ ਜੀਤ ਸਿੰਘ ਸਕੱਤਰ, ਪ੍ਰੋ: ਸੈਕਟਰੀ ਜਸਵੀਰ ਸਿੰਘ ਬੱਸੀ, ਸਾਬਕਾ ਪ੍ਰਧਾਨ ਪ੍ਰਿਤਪਾਲ ਸਿੰਘ ,ਜੋਗਾ ਸਿੰਘ ਮੈਬਰ,ਮੁਖਤਿਆਰ ਸਿੰਘ ਮੈਬਰ ,ਗੁਰਚਰਨ ਸਿੰਘ ਬਬੀਹਾ