Doaba Times

ਪਿੰਡ ਹਰੀਪੁਰ ਖੇੜਾ ਵਿਖੇ ਸਾਲਾਨਾ ਜੋੜ ਮੇਲਾ 14-15 ਜੂਨ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ

ਆਦਮਪੁਰ/ਦੋਆਬਾ(ਗੁਰਪ੍ਰੀਤ ਬੱਲ )ਪਿੰਡ ਹਰੀਪੁਰ ਖੇੜਾ ਦੋਆਬਾ ਆਦਮਪੁਰ ਵਿਖੇ ਸਾਲਾਨਾ ਜੋੜ ਮੇਲਾ ਮੌਜੂਦਾ ਗੱਦੀਨਸ਼ੀਨ ਫਕੀਰ ਬੀਬੀ ਸ਼ਰੀਫਾਂ ਜੀ ਦੀ ਸਰਪ੍ਰਸਤੀ ਹੇਠ 14-15 ਜੂਨ ਨੂੰ ਧੂਮਧਾਮ ਨਾਲ ਸ਼ਰਧਾਪੂਰਵਕ ਮਨਾਇਆ ਜਾਵੇਗਾ । ਇਸ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ।

NEXT NEWS

ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ ਵਿੱਚ ਜਲੰਧਰ ਵਿਖੇ ਈ.ਡੀ. (E.D.) ਦਫ਼ਤਰ ਦੇ ਬਾਹਰ ਆਪਣੇ ਸਾਥੀਆਂ ਨਾਲ ਧਰਨੇ ਵਿੱਚ ਸ਼ਾਮਿਲ ਹੁੰਦੇ ਹੋਏ ਚੋਧਰੀ ਸੁਰਿੰਦਰ ਸਿੰਘ ਸਾਬਕਾ ਐੱਮ ਐੱਲ ਏ ਕਰਤਾਰਪੁਰ।

Doaba Times

"Sant Niranjan Dass Ji"

Sant Sarwan Dass Ji

Sant Sarwan Dass Ji was second Gaddi-Nashin of Dera Sachkhand Ballan ( Dera Shri 108 Sant Sant Sarwan Dass Ji ). He was born on 15th February, 1895 in village Gill Patti, District Bathinda to father Baba Pipal Dass Ji and mother Bibi Shobhawanti Ji. At a very small age he moved alongwith his father from village Gill Patti to village Bal in district Jalandhar where the present Dera Sachkhand Ballan is situated. Sant Sarwan Dass Ji got his earlier education from his father Baba Pipal Dass Ji. The villagers of Bal gave much love and regards to Sant Sarwan Dass Ji. Sant Sarwan Dass ji cured the needy manking by the blessings of “Naamdaan”, Sant Sarwan Dass Ji also had made arrangement for the education for the poor mankind , Sant Sarwan Dass Ji himself used to teach in dera to the poor and needy mankind and also used to teach the Baani of Shri Guru Ravidass ji to childrens. Sarwan dass Maharaj Ji used to Meditate in the Historical Mandir of Dera Sach Khand Ballan, Which is located in Dera Sach Khand Ballan, The one Kanal Land was donated by Sardar Hazara Singh resident of Ballan Village The Sangat ( Devotees ) started increasing day by day because of the meditation and hard work of Shri 108 Sant Sarwan Dass Ji.

Sant Sarwan Dass Ji, Sant Hari Dass Ji and Sant Garib Dass Ji had planned for the Development of The Shri Guru Ravidass Janam Asthan Mandir, Varanasi (U.P) Sant Sarwan Dass ji sent Sant Hari Dass ji for laying the foundation stone for the construction of a Mandir at this site. The foundation stone was laid on 14th. June 1965 (on Ashad Sankranti) by Shri 108 Sant Hari Dass Ji. After as soon as the foundation stone was laid no time was lost in starting the construction of the Mandir in full swing. Sant Sarwan Dass Ji assigned the duty of construction work to Sant Hari Dass Ji and Sant Garib Dass Ji, who along with large “Jathas” (groups of people) of Dera “Sewadars” worked in the most difficult and unfavorable conditions to complete the construction

In Shri Guru Ravidass Janam Asthan Mandir, Moorti ( pratima, statues ) of Jagatguru Ravidass Maharaj and Sant Sarwan Dass were installed after a Big Sant Samelan (Religious Programme) on 22 February 1974 Shri Guru Ravidass Janam Asthan Mandir is being Manage by Shri Guru Ravidass Janam Asthan Public Charitalbe Trust, Seer Goverdhanpur, Varanasi (U.P.)

With the Dedication and Hard work of Shri 108 Sant Sarwan Dass Ji and the Other Respected Saints of Dera Sach Khand Ballan This Dera has become the center of attraction for religious study.

Sant Sarwan Dass left for his heavenly abode on June 11, 1972.

Writer Gurpreet Bal

Doaba Times

ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦੀ ਦਿਹਾੜੇ ਸੰਬੰਧੀ ਕਿਸ਼ਨਗੜ੍ਹ ਵਿਖੇ ਲਗਾਈ ਛਬੀਲ

ਕਿਸ਼ਨਗੜ੍ਹ ( ਗੁਰਪ੍ਰੀਤ ਬੱਲ) ਅੱਡਾ ਕਿਸ਼ਨਗੜ੍ਹ ਵਿਖੇ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵੱਲੋਂ ਸਾਂਝੇ ਤੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਤ ਮੁੱਖ ਰੱਖਦੇ ਹੋਏ ਅੱਡਾ ਕਿਸ਼ਨਗੜ੍ਹ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ।
ਇਸ ਮੌਕੇ ਤੇ ਸੋਨੂੰ ਕਿਸ਼ਨਗੜ੍ਹ,ਮਹਿੰਦਰਪਾਲ ਗੁਲ੍ਹਾਟੀ, ਸਾਈਂ ਸਵੀਟ ਸ਼ਾਪ,ਰਾਜੂ ਤੇ ਇਲਾਕੇ ਦੇ ਹੋਰ ਦੁਕਾਨਦਾਰ ਮੌਜੂਦ ਸਨ।

Doaba Times

ਪਿੰਡ ਦੁੱਗਰੀ ਦੇ ਨੌਜਵਾਨਾਂ ਵੱਲੋਂ ਦਲੀਆ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਕਿਸ਼ਨਗਡ਼੍ਹ (ਗੁਰਪ੍ਰੀਤ ਬੱਲ ) ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਪਿੰਡ ਦੁੱਗਰੀ ਦੇ ਨੌਜਵਾਨਾਂ ਵੱਲੋਂ ਮਿਲ ਕੇ ਕਿਸ਼ਨਗੜ੍ਹ ਤੋਂ ਕਰਤਾਰਪੁਰ ਰੋਡ ਤੇ ਸਥਿਤ ਪਿੰਡ ਨੌਗੱਜਾ ਦੇ ਗੇਟ ਤੇ ਦਲੀਆ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਇਸ ਮੌਕੇ ਅੰਮ੍ਰਿਤ ਗਿੱਲ, ਕਰਨ, ਸੰਦੀਪ ,ਗੁਰਸ਼ਰਨ ,ਜੀਤਾ ਗਿੱਲ ,ਸੁਖਬੀਰ ਸਿੰਘ ਅਤੇ ਹਰਮਨ ਸਿੰਘ ਵੱਲੋਂ ਸੇਵਾ ਨਿਭਾਈ ਗਈ।

Doaba Times

ਡੇਰਾ ਸੰਤ ਬਾਬਾ ਉਂਕਾਰ ਨਾਥ ਪਿੰਡ ਕਾਲਾ ਬਾਹੀਆਂ ਵਿਖੇ 35ਵੀ ਬਰਸੀ ਧੂਮਧਾਮ ਨਾਲ ਮਨਾਈ ਗਈ

ਜਲੰਧਰ/ਕਰਤਾਰਪੁਰ (ਗੁਰਪ੍ਰੀਤ ਬੱਲ/ਗੁਰਪ੍ਰੀਤ ਗੋਰਾ ) ਡੇਰਾ ਸੰਤ ਬਾਬਾ ਉਂਕਾਰ ਨਾਥ ਕਾਲਾ ਬਾਹੀਆਂ ਵਿਖੇ ਸੰਤ ਬਾਬਾ ਉਂਕਾਰ ਨਾਥ ਜੀ ਦੀ 35 ਵੀਂ ਬਰਸੀ ਸਬੰਧੀ ਸਮਾਗਮ ਸਰਪੰਚ ਸ੍ਰੀਮਤੀ ਸੁਰਿੰਦਰ ਕੌਰ ਦੀ ਸਰਪ੍ਰਸਤੀ ਹੇਠ ਸਮੂਹ ਗ੍ਰਾਮ ਪੰਚਾਇਤ ਤੇ ਪੰਚ ਜਸਵੀਰ ਕੌਰ ਬਾਹੀਆ, ਪੰਚ ਕਮਲਜੀਤ ਕੌਰ, ਪੰਚ ਜਸਵੀਰ ਕੌਰ, ਪੰਚ ਚਰਨ ਸਿੰਘ, ਪੰਚ ਸਤਨਾਮ ਸਿੰਘ, ਪੰਚ ਰਵਿੰਦਰ ਪਾਲ ਸਿੰਘ, ਪੰਚ ਸੰਤੋਖ ਸਿੰਘ ਅਤੇ ਹੈੱਡ ਗ੍ਰੰਥੀ ਅਮਰੀਕ ਸਿੰਘ ਆਦਿ ਤੇ ਇਲਾਕੇ ਦੇ ਪਤਵੰਤੇ ਜਿਸ ਵਿੱਚ ਜਥੇਦਾਰ ਗੁਰਦੀਪ ਸਿੰਘ ਬਾਹੀਆਂ,ਸੰਦੀਪ ਸਿੰਘ ਬੁੱਟਰ, ਮਹਿੰਦਰ ਸਿੰਘ, ਲਖਵੀਰ ਸਿੰਘ, ਪਰਮਜੀਤ ਸਿੰਘ ਸਾਬਕਾ ਪੰਚ, ਨੰਬਰਦਾਰ ਸੁਰਿੰਦਰ ਸਿੰਘ, ਤਰਲੋਚਨ ਸਿੰਘ, ਚਮਨ ਲਾਲ, ਜਸਵੀਰ ਸਿੰਘ, ਗੁਰਦਿਆਲ ਸਿੰਘ, ਛਿੰਦਰਪਾਲ ਸਿੰਘ ਰਹੀਮਪੁਰ, ਚਿਤਰੰਜਨ ਸਿੰਘ ਭੱਠੇ ,ਸਤਨਾਮ ਸਿੰਘ ਲਿੱਧੜ, ਸ਼ਿੰਦਰ ਲਿੱਧੜ, ਮਹਿੰਦਰ ਸਿੰਘ ਲਿੱਧੜ, ਪ੍ਰਭ ਲਿੱਧੜ,ਜਤਿੰਦਰ ਸਿੰਘ ਬੈਸ, ਚਰਨਜੀਤ ਸਿੰਘ , ਸਾਬੀ ਲਿੱਧੜ, ਬੰਤ ਕਲੇਰ, ਜਗਤਾਰ ਕਾਹਲੋ, ਗੁਰਮੇਲ ਸਿੰਘ ਲਿੱਧੜ , ਗੁਰਿਦਰਪਾਲ ਸਿੰਘ ਲਿੱਧੜ,ਸੋਨੂੰ ਆਸਟਰੇਲੀਆ,ਪੰਮਾ ਦਰਾਵਾ, ਸੁੱਖਾ ਸਿੰਘ ਹੈੱਡ ਗ੍ਰੰਥੀ,ਲੱਖਾ ਸਿੰਘ ਹੈੱਡ ਗ੍ਰੰਥੀ, ਚਰਨਾ ਰਾਮ ਰਿਟਾ.ਪ੍ਰਿਸੀਪਲ,ਗੁਰਦੀਪ ਸਿੰਘ ਬਾਹੀਆ,ਸੁਰਿੰਦਰ ਸਿੰਘ ਲੰਬੜਦਾਰ, ਮਦਨ ਲਾਲ ਲੰਬੜਦਾਰ, ਮਹਿੰਦਰ ਸਿੰਘ ,ਪਰਮਜੀਤ ਸਿੰਘ ,ਜਸਕਰਨ ਸਿੰਘ ,ਕੁਲਵਿੰਦਰ ਸਿੰਘ ,ਰਣਜੀਤ ਸਿੰਘ ਰਾਣਾ ਗੁਰਜੀਤ ਸਿੰਘ ਵਿਰਦੀ ਆਦਿ ਮੌਜੂਦ ਸਨ । ਇਸ ਮੌਕੇ ਤੇ ਰਾਜਨੀਤਕ ਸ਼ਖਸੀਅਤਾਂ ਰਾਣਾ ਰੰਧਾਵਾ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਸਾਬਕਾ ਚੇਅਰਮੈਨ ,ਚੌਧਰੀ ਸੁਰਿੰਦਰ ਸਿੰਘ ਸਾਬਕਾ ਐੱਮ ਐੱਲ ਏ ,ਸ. ਅਵਤਾਰ ਸਿੰਘ ਰਿਟਾ. ਕਾਨੂਗੋ,ਜਥੇਦਾਰ ਰਣਜੀਤ ਸਿੰਘ ਕਾਹਲੋਂ ਡੇਰਾ ਸੰਤ ਬਾਬਾ ਉਂਕਾਰ ਨਾਥ ਵਿਖੇ ਨਤਮਸਤਕ ਹੋਏ।
ਇਸ ਮੌਕੇ ਸੇਵਾਦਾਰਾਂ ਵੱਲੋਂ ਅਟੁੱਟ ਕੋਲਡ ਡ੍ਰਿੰਕਸ ਦੀਆਂ ਛਬੀਲਾਂ ਲਗਾਈਆਂ ਗਈਆਂ ।
ਇਸ ਮੌਕੇ ਤੇ ਅਤੁੱਟ ਲੰਗਰ ਵਰਤਾਏ ਗਏ ।

Doaba Times

‘ਮੁੜ ਆਜੋ ਇੱਕ ਵਾਰੀ ਸੰਤ ਰਾਮਾਨੰਦ ਜੀ ‘ਦਾ ਪੋਸਟਰ ਸ਼੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਸੱਚ ਖੰਡ ਬੱਲਾਂ ਵਲੋਂ ਰਿਲੀਜ਼

ਜਲੰਧਰ (ਮੰਨੂ ਮਹਿਤਾ)-ਅੱਜ ਡੇਰਾ ਸੱਚ ਖੰਡ ਬੱਲਾਂ ਵਿਖੇ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਮਹਾਨ ਕ੍ਰਾਂਤੀ ਕਾਰੀ ਸੋਚ ਰਵਿਦਾਸੀਆ ਧਰਮ ਔਰ ਕੌਮ ਨੂੰ ਜਗਾਉਣ ਵਾਲੇ 108 ਸੰਤ ਰਾਮਾ ਨੰਦ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਬਦ ‘ਮੁੜ ਆਜੋ ਇਕ ਵਾਰੀ ਸੰਤ ਰਾਮਾ ਨੰਦ ਜੀ “ਦਾ ਪੋਸਟਰ ਡੇਰੇ ਦੇ ਮਜੂਦਾ ਗੱਦੀ ਨਸੀਨ ਸ਼੍ਰੀ 108 ਸੰਤ ਨਿਰੰਜਣ ਜੀ ਪਾਸੋਂ ਪੋਸਟਰ ਰਿਲੀਜ਼ ਕਰਵਾਇਆ ਗਿਆ। ਸ਼ਬਦ ਰਾਹੀਂ ਆਪਣਾ ਦਰਦ ਬਿਆਨ ਕਰਦੀ ਹੋਈ ਸਿੰਗਰ ਬਬਲੀ ਵਿਰਦੀ ਜੀ ਵੱਲੋਂ ਗਾਇਆ ਸ਼ਬਦ “ਆਜੋ ਇੱਕ ਵਾਰ ਸੰਤ ਰਾਮਾਨੰਦ ਜੀ” ਦੀ ਯਾਦ ਨੂੰ ਤਾਜ਼ਾ ਕਰਦੀ ਹੋਈ ਉਮੀਦ ਹੈ ਕਿ ਆਪ ਸਭ ਸੰਗਤਾਂ ਦਾ ਪਿਆਰ ਮਿਲੇਗਾ, ਇਸ ਮੌਕੇ ਸਮੂਹ ਮੈਂਬਰ ਅੰਮ੍ਰਿਤਬਾਣੀ ਸੇਵਾ ਸੁਸਾਇਟੀ 42 ਖੁਰਲਾ ਕਿੰਗਰਾ ਕਲੋਨੀ ਜਲੰਧਰ ਬਾਬਾ ਰਵਿੰਦਰ ਰਵੀ ਕਨੇਡਾ, ਬਾਬਾ ਅਮਰਜੀਤ ਕੁਮਾਰ ਰਵਿਦਾਸੀਆ, ਸੁਰੇਸ਼ ਪਾਲ, ਅਨੂ, ਨਿੰਮਾ ਰਵਿਦਾਸੀਆ, ਵਿਨੋਦ ਕੁਮਾਰ, ਰਾਜ ਮਾਣਕ, ਬਬਲੀ ਵਿਰਦੀ, ਰਵਿੰਦਰ ਕੌਰ ਮੌਜੂਦ ਸਨ।

Doaba Times

ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਦੀ 33ਵੀਂ ਸਲਾਨਾ ਬਰਸੀ ਸ਼ਰਧਾਪੂਰਵਕ ਮਨਾਈ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ )

ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਦੀ 33ਵੀਂ ਸਲਾਨਾ ਬਰਸੀ ਤੇ ਸੰਤ ਬਾਬਾ ਰਾਮ ਸਿੰਘ ਜੀ ਸੀਂਗੜਾ ਕਰਨਾਲ ਵਾਲੇ, ਗਿਆਨੀ ਹਰੀ ਸਿੰਘ ਜੀ, ਗਿਆਨੀ ਜਗਜੀਤ ਸਿੰਘ ਜੀ ਤੇ ਗਿਆਨੀ ਜੋਗਿੰਦਰ ਸਿੰਘ ਜੀ ਦੀ ਯਾਦ ਬਾਬਾ ਨਿਰਮਲ ਦਾਸ ਜੀ ਬਾਬਾ ਜੋੜੇ ਵਾਲੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਵਲੋਂ ਗੁਰਮਤਿ ਸਮਾਗਮ ਡੇਰਾ ਸ੍ਰੀ ਮਾਨ ਸੰਤ ਬਾਬਾ ਪ੍ਰੀਤਮ ਦਾਸ ਜੀ ਮਹਾਰਾਜ ਬਾਬਾ ਜੋੜੇ ਜੀ, ਪਿੰਡ ਰਾਏਪੁਰ ਰਸੂਲਪੁਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ,ਇਸ ਮੌਕੇ 13 ਮਈ ਤੋਂ 15 ਮਈ ਰੋਜ਼ਾਨਾ ਰਾਤ ਨੂੰ ਦੀਵਾਨ ਸਜਾਏ ਗਏ ,10 ਮਈ ਨੂੰ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਅਤੇ 16 ਮਈ ਨੂੰ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਜੀ ਦੀ ਭੋਗ ਪਾਏ ਗਏ ਉਪਰੰਤ ਦੀਵਾਨ ਸਜਾਏ ਗਏ।ਇਸ ਮੌਕੇ ਭਾਈ ਸਤਨਾਮ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਰਨੈਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਰਣਧੀਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਤਿੰਦਰਬੀਰ ਸਿੰਘ ਜੀ, ਭਾਈ ਗਗਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਜਥਿਆਂ ਵਲੋਂ ਸ਼ਬਦ ਗੁਰਬਾਣੀ ਕੀਰਤਨ ਰਾਹੀਂ ਅਤੇ ਸੰਤ ਮਹਾਂਪੁਰਸ਼ਾਂ ਵਲੋਂ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਵੀ ਉਚੇਚੇ ਤੌਰ ਤੇ ਹਾਜ਼ਰੀ ਭਰੀ ਗਈ ।ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ , ਮੌਜੂਦਾ ਵਿਧਾਇਕ ਬਲਕਾਰ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਮੌਕੇ ਤੇ ਸੰਤ ਬਾਬਾ ਨਿਰਮਲ ਦਾਸ ਜੀ ਤੇ ਸਮੂਹ ਸੰਤ ਮਹਾਂਪੁਰਸ਼ਾਂ ਵਲੋ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਸਿਰੋਪਾਏ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਭੈਣ ਸੰਤੋਸ਼ ਕੁਮਾਰੀ ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ ਦੀ ਪ੍ਰਧਾਨ ਅਤੇ ਬਿਲਡਿੰਗ ਇੰਚਾਰਜ਼ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿ ਪੰਜਾਬ ,ਸੰਤ ਸਤਵਿੰਦਰ ਸਿੰਘ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਖੁਰਾਲਗੜ੍ਹ ਸਾਹਿਬ, ਸੰਤ ਸਰਵਣ ਦਾਸ ਲੁਧਿਆਣਾ ਵਾਲੇ ਸੀਨੀਅਰ ਮੀਤ ਪ੍ਰਧਾਨ, ਸੰਤ ਇੰਦਰ ਦਾਸ ਜੀ ਜਨਰਲ ਸਕੱਤਰ ਸਾਧੂ ਸੰਪ੍ਰਦਾਇ,ਸੰਤ ਬਾਬਾ ਜਗੀਰ ਸਿੰਘ ਚੇਅਰਮੈਨ ਸਰਬੱਤ ਦਾ ਭਲਾ ਟਰੱਸਟ , ਸੰਤ ਤੇਜਾ ਸਿੰਘ ਜੀ ,ਸੰਤ ਮਨਜੀਤ ਦਾਸ ਉਨੇ ਵਾਲੇ,ਸੰਤ ਸੰਤੋਖ ਦਾਸ ਜੀ,ਸੰਤ ਧਰਮ ਪਾਲ ਸ਼ੇਰ ਗੜ੍ਹ ਹੁਸ਼ਿਆਰਪੁਰ,ਸੰਤ ਵਿਨੈ ਮੂਨੀ ਜੰਮੂ ਵਾਲੇ, ਸੰਤ ਪਰਸ਼ੋਤਮ ਲਾਲ ਚੱਕਹਕੀਮ ਫਗਵਾੜੇ ਵਾਲੇ,ਸੰਤ ਰਾਮ ਪੁਰਖ਼ ਸੇਵਕ ਹਰੀਪੁਰ ਖਾਲਸਾ,ਇਸ ਮੌਕੇ ਤੇ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਕੁਲਵੰਤ ਸਿੰਘ ਮੰਨਣ, ਸਰਵਣ ਸਿੰਘ ਕੁਲਾਰ,ਸੰਤ ਰਣਜੀਤ ਸਿੰਘ ਲਾਇਲਪੁਰੀ, ਰਣਜੀਤ ਸਿੰਘ ਰਾਣਾ,ਪ੍ਰੇਮ ਸਿੰਘ, ਮਨਿੰਦਰਪਾਲ ਸਿੰਘ ਗੁੰਬਰ, ਸੁਭਾਸ਼ ਸੋਂਧੀ, ਬਾਬਾ ਮਨਜੀਤ ਸਿੰਘ, ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ ਕਰਤਾਰਪੁਰ , ਰਾਜਿੰਦਰਪਾਲ ਸਿੰਘ ਰਾਣਾ ਰੰਧਾਵਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਰਤਾਰਪੁਰ , ਕੁਲਵਿੰਦਰ ਸਿੰਘ ਥਿਆੜਾ ਸਾਬਕਾ ਐਸਐਸਪੀ , ਰਾਜਿੰਦਰ ਸਿੰਘ ਸਾਬਕਾ ਐਸਐਸਪੀ, ਦਲਵਿੰਦਰ ਦਿਆਲਪੁਰੀ ਲੋਕ ਗਾਇਕ , ਕਰਮਪਾਲ ਸਿੰਘ ਢਿੱਲੋਂ, ਬੀਰ ਚੰਦ ਸੁਰੀਲਾ,ਗਿਆਨ ਚੰਦ ਰੰਧਾਵਾ ਮਸੰਦਾਂ,ਪ੍ਰਿੰਸੀਪਲ ਪਰਮਜੀਤ ਜੱਸਲ, ਗੁਰਦੀਪ ਸਿੰਘ ਬਾਹੀਆ ਆਦਿ ਹਾਜ਼ਰ ਸਨ।

Doaba Times

ਬਾਬਾ ਜਵਾਹਰ ਦਾਸ ਜੀ ਸੂਸਾਂ ਵਿਖੇ ਸਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ ਗਿਆ

ਜਲੰਧਰ (ਗੁਰਪ੍ਰੀਤ ਬੱਲ)ਬੀਤੇ ਦਿਨੀਂ ਹਰ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਗਿਆਨੀ ਹਰਨਾਮ ਸਿੰਘ ਖਾਲਸਾ ਸੰਤ ਸਮਾਜ ਦੇ ਪ੍ਰਧਾਨ, ਦਮਦਮੀ ਟਕਸਾਲ ਜੱਥਾ ਭਿੰਡਰਾਂ ਮਹਿਤਾ ਚੌਂਕ ਅੰਮ੍ਰਿਤਸਰ ਪੰਜਾਬ ਮੁੱਖ ਪ੍ਰਬੰਧਕ ਅਤੇ ਗਿਆਨੀ ਜੀਵਾਂ ਸਿੰਘ ਜੱਥੇਦਾਰ ਦਮਦਮੀ ਟਕਸਾਲ ਜੱਥਾ ਭਿੰਡਰਾਂ ਮਹਿਤਾ ਬ੍ਰਾਂਚ ਸਰਮਸਤਪੁਰ ਜਲੰਧਰ ਜੀ ਦੇ ਮੁੱਖ ਪ੍ਰਬੰਧਕ ਹੇਠਾਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਮੌਕੇ ਇਲਾਕੇ ਦੀਆ ਸੰਗਤਾਂ ਨੇ ਅਟੁੱਟ ਲੰਗਰ ਚਲਾਏ ਦੇਸ਼ ਵਿਦੇਸ਼ ਸੰਗਤਾਂ ਨੇ ਹਾਜ਼ਰੀ ਭਰੀ ਭਾਰੀ ਦੀਵਾਨ ਸਜਾਏ ਦੋ ਸਾਲ ਪਹਿਲਾਂ ਕਰੋਨਾ ਮਾਹਵਾਰੀ ਦੌਰਾਨ ਮੇਲਾ ਨਹੀ ਮਨਾਇਆ ਗਿਆ ਜਿਸ ਕਰਕੇ ਸੰਗਤਾਂ ਚ ਭਾਰੀ ਉਤਸ਼ਾਹ ਪਾਇਆ ਹੈ ਪੁਲਿਸ ਪ੍ਰਸ਼ਾਸਨ, ਮੁੱਖ ਅਫਸਰਾਂ ਨੇ ਹਾਜ਼ਰੀ ਭਰੀ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਮੇਲਾ ਮਨਾਇਆ ਗਿਆ ਇਸ ਮੌਕੇ ਨਾਇਬ ਤਹਿਸੀਲਦਾਰ ਵਿਜੇ ਕੁਮਾਰ , ਪੰਜਾਬ ਪੁਲਿਸ ਦੇ ਪ੍ਰਮੁੱਖ ਅਫਸਰ , ਅਵਤਾਰ ਸਿੰਘ ਕਾਨੂੰਗੋ ਮਕਸੂਦਾ ਜਲੰਧਰ, ਮੁੱਖ ਪ੍ਰਬੰਧਕ ਦਮਦਮੀ ਟਕਸਾਲ ਜੱਥਾ ਭਿੰਡਰਾਂ ਮਹਿਤਾ ਚੌਂਕ ਅੰਮ੍ਰਿਤਸਰ ਮਹਾਂ ਪੁਰਖਾਂ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।

Doaba Times

ਸ੍ਰੌਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ‌ 25 ਅਪ੍ਰੈਲ ਨੂੰ ਲੁਧਿਆਣਾ ਵਿਖੇ ਮਨਾਇਆ ਜਾਵੇਗਾ

ਸ੍ਰੌਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ‌ ਜਿੱਲ੍ਹਾ ਪ੍ਰਧਾਨ ਲੁਧਿਆਣਾ ਸਰਦਾਰ ਮੱਖਣ ਸਿੰਘ ਸਮੂਹ ਸੰਗਤ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਮਿੱਤੀ 25ਅਪਰੈਲ2022ਨੂੰ ਦਿਨ ਸੋਮਵਾਰ ਗੁਰਦੁਆਰਾ ਸ਼ਹੀਦਾਂ ਅਮਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਜੀ ਟੀ ਰੋਡ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ ਇਸ ਮੌਕੇ ਸੁੱਖਮਣੀ ਸਾਹਿਬ ਜੀ ਦੇ ਪਾਠ 11-30 ਵੱਜੇ ਕੀਰਤਨ ਉਪਰੰਤਦੇ ਭੋਗ ਪਾਏ ਜਾਣਗੇ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਸਮੂਹ ਪੰਜਾਬ ਮੈਂਬਰਾਂ ਨੂੰ ਪੁੱਜਣ ਲਈ ਬੇਨਤੀ ਕੀਤੀ ਜਾਂਦੀ ਹੈ ਇਸ ਮੋਕੇ ਪੰਜਾਬ ਪ੍ਰਧਾਨ ਜਸਵੰਤ ਸਿੰਘ, ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ, ਅਤੇ ਸਮੂਹ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਜਿੱਲ੍ਹਾ ਪ੍ਰਧਾਨ ਹੁਸ਼ਿਆਰਪੁਰ ਜਸਵਿੰਦਰ ਸਿੰਘ ਕਾਲਰਾਂ, ਜਿੱਲ੍ਹਾ ਪ੍ਰਧਾਨ ਜਗਤਾਰ ਸਿੰਘ ਜਲੰਧਰ, ਅਤੇ ਸਮੂਹ ਸੰਗਤ =ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ ‌

NEXT

ਭੋਗਪੁਰ ਵਿਖੇ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ

ਜਲੰਧਰ/ਭੋਗਪੁਰ:-(ਸੁਰਜੀਤਪਾਲ):-
ਪੜੋ ਜੁੜੋ ਸੰਘਰਸ਼ ਕਰੋ :
ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰ ਕਰ ਸਾਹਿਬ ਜੀ ਦੇ ਜਨਮਦਿਨ ਨੂੰ ਸਮਰਪਿਤ ਬਾਬਾ ਸਾਹਿਬ ਜੀ ਦੀ ਜੀਵਨੀ ਅਤੇ ਸੰਘਰਸ਼ ਵਿਸ਼ੇ ਤੇ ਭੋਗਪੁਰ ਵਿਖੇ ਸੈਮੀਨਾਰ ਕਰਵਾਇਆ ਗਿਆ ।ਇਸ ਦੌਰਾਨ ਵੱਖ ਵੱਖ ਮਾਹਰਾਂ ਸਮੇਤ ਵਿਸ਼ੇਸ਼ ਤੌਰ ਤੇ ਕੈਪਟਨ ਗੁਰਮੇਲ ਸਿੰਘ ਅਤੇ ਸੁਰਜੀਤ ਲਾਲ (ਕੈਰੀਅਰ ਕਾਉਂਸਲਰ) ਵੱਲੋਂ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਰੌਸ਼ਨੀ ਪਾਈ, ਅਤੇ ਬਾਬਾ ਸਾਹਿਬ ਜੀ ਦੀ ਸੰਘਰਸ਼ਮਈ ਜੀਵਨੀ ਦੇ ਵੱਖ ਵੱਖ ਪਹਿਲੂਆਂ ਤੋਂ ਪਹੁੰਚੇ ਹੋਏ ਸਰੋਤਿਆਂ ਅਤੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ।ਬਾਬਾ ਸਾਹਿਬ ਨੇ ਪੂਰੀ ਮਨੁੱਖਤਾ ਨੂੰ ਬਰਾਬਰਤਾ ਦਾ ਪਾਠ ਪੜ੍ਹਾਇਆ ਅਤੇ ਦੱਬੇ ਕੁਚਲੇ ਹੋਏ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਦੇ ਲਈ ਹਮੇਸ਼ਾ ਐਡਵੋਕੇਸੀ ਕੀਤੀ ।ਬਾਬਾ ਸਾਹਿਬ ਆਪਣੀ ਲਿਆਕਤ ਅਤੇ ਸੂਝ ਬੂਝ ਦਾ ਪਰੀਚੈ ਦਿੰਦੇ ਹੋਏ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਣੇ ।ਸੰਵਿਧਾਨ ਵਿਚ ਹਰ ਵਰਗ ਨੂੰ ਬਣਦਾ ਸਥਾਨ ਦਿੱਤਾ ਗਿਆ ਹੈ।ਬਾਬਾ ਸਾਹਿਬ ਜੀ ਦੀ ਜੀਵਨੀ ਤੋਂ ਸਬਕ ਸਿੱਖਦੇ ਹੋਏ ਸਾਨੂੰ ਵੀ “ਪੜ੍ਹ ਲਿਖ ਜੁੜ,” ਤੇ ਸੰਘਰਸ਼ ਕਰਨ ਦੇ ਲਈ ਹਮੇਸ਼ਾਂ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੜ੍ਹਾਈ ਇੱਕ ਅਜਿਹਾ ਹਥਿਆਰ ਹੈ, ਜਿਸ ਨਾਲ ਤੁਸੀਂ ਪੂਰੇ ਸੰਸਾਰ ਨੂੰ ਬਦਲ ਸਕਦੇ ਹੋ।ਉਨ੍ਹਾਂ ਵੱਲੋਂ ਕਿਹਾ ਗਿਆ ਕਿ ਆਓ ਸਾਰੇ ਮਿਲ ਕੇ ਪ੍ਰਣ ਕਰੀਏ ਕਿ ਬਾਬਾ ਸਾਹਿਬ ਜੀ ਦੇ ਫਲਸਫੇ ਨੂੰ ਘਰ ਘਰ ਤੱਕ ਪਹੁੰਚਾਈਏ ਤਾਂ, ਜੋ ਆਉਣ ਵਾਲਾ ਸਮਾਂ ਸਮੂਹ ਮਾਨਵਤਾ ਲਈ ਖੁਸ਼ੀਆਂ ਭਰਿਆ ਹੋਵੇ।ਇਸ ਦੌਰਾਨ ਹਾਜ਼ਰ ਵਿਦਿਆਰਥੀਆਂ ਲਈ ਬਾਬਾ ਸਾਹਿਬ ਜੀ ਦੇ ਫਲਸਫੇ ਸੰਬੰਧੀ ਕੁਇਜ਼ ਪ੍ਰੋਗਰਾਮ ਵੀ ਕੰਡਕਟ ਕਰਵਾਇਆ ਗਿਆ ,ਅਤੇ ਪ੍ਰਸੰਸਾ ਪੱਤਰ ਵੀ ਵੰਡੇ ਗਏ ।ਇਸ ਮੌਕੇ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਭੋਗਪੁਰ ਦੇ ਸਮੂਹ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ।

Doaba Times

ਗੁ: ਬਾਬੇ ਸ਼ਹੀਦਾਂ ਸਰਮਸਤਪੁਰ ਵਿਖੇ ਤਿੰਨ ਦਿਨਾਂ ਸਲਾਨਾ ਜੋੜ ਮੇਲਾ ਮਨਾਇਆ


ਜਲੰਧਰ (ਗੁਰਪ੍ਰੀਤ ਸਿੰਘ ਬੱਲ)ਗੁਰਦੁਆਰਾ ਬਾਬੇ ਸ਼ਹੀਦਾਂ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਸਰਮਸਤਪੁਰ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਗਿਆ, ਜੋ ਕਿ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬ੍ਰਹਮ ਗਿਆਨੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਤੇ ਸਮੂਹ ਸ਼ਹੀਦਾਂ ਦੀ ਪਾਵਨ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਗਿਆ ।
ਜਿਸ ਵਿੱਚ ਸਿੱਖ ਪੰਥ ਦੇ ਵੱਖ-ਵੱਖ ਜਥੇਬੰਦੀਆਂ ਦੇ ਧਾਰਮਿਕ ਆਗੂ, ਸਿਆਸੀ ਆਗੂ ਭਾਰੀ ਗਿਣਤੀ ਵਿੱਚ ਪਹੁੰਚੇ ਸਨ ਅਤੇ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ। ਕੀਰਤਨੀ ਜਥਿਆਂ ਰਾਹੀਂ ਸੰਗਤਾਂ ਨੂੰ ਇਲਾਹੀ ਕੀਰਤਨ ਅਤੇ ਢਾਡੀ ਜਥਿਆਂ ਰਾਹੀਂ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।
ਇਸ ਮੌਕੇ ਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਜੀ ਖਾਲਸਾ ਅਤੇ ਗੁਰਦੁਆਰਾ ਬਾਬੇ ਸ਼ਹੀਦਾਂ ਦੇ ਮੁੱਖ ਸੇਵਾਦਾਰ ਬਾਬਾ ਜੀਵਾ ਸਿੰਘ ਜੀ, ਗਿਆਨੀ ਸਾਹਿਬ ਸਿੰਘ ਜੀ ਵੱਲੋਂ ਸਾਂਝੇ ਤੌਰ ਤੇ ਆਏ ਹੋਏ ਧਾਰਮਿਕ ਆਗੂ ਤੇ ਸਿਆਸੀ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਤੇ ਸਿੰਘ ਸਾਹਿਬ ਗਿ: ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ , ਸਿੰਘ ਸਾਹਿਬ ਗਿ: ਰਘਬੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗਡ਼੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ , ਸ੍ਰੀਮਾਨ ਸੰਤ ਮਹਾਂ ਮੰਡਲੇਸ਼ਵਰ ਸੁਆਮੀ ਦਯਾਨੰਦ ਸਰਸਵਤੀ, ਸੰਤ ਬਾਬਾ ਪ੍ਰਦੀਪ ਸਿੰਘ ਬੱਧਨੀ ਕਲਾਂ ਵਾਲੇ,ਸੰਤ ਬਾਬਾ ਅਮਰਜੀਤ ਸਿੰਘ ਡੇਰਾ ਸੰਤਗੜ(ਹਰਖੋਵਾਲ) ਸੰਤ ਬਾਬਾ ਸੱਜਣ ਸਿੰਘ ਗੁਰਦੁਆਰਾ ਬੇਰ ਸਾਹਿਬ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲ ਵਾਲੇ , ਸੰਤ ਬਾਬਾ ਬੰਤਾ ਸਿੰਘ ਮੂੰਡਾ ਪਿੰਡ ਵਾਲੇ, ਸੰਤ ਬਾਬਾ ਸੂਬਾ ਸਿੰਘ ਕੁਹਾੜਕੇ ਵਾਲੇ , ਸੰਤ ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ , ਸੰਤ ਬਾਬਾ ਅਜੀਤ ਸਿੰਘ ਤਰਨਾ ਦਲ ਮਹਿਤਾ ਚੌਕ, ਸੰਤ ਬਾਬਾ ਗੁਰਦੇਵ ਸਿੰਘ ਤਰਸਿਦੇ ਵਾਲੇ, ਭਾਈ ਈਸ਼ਰ ਸਿੰਘ ਜੀ ਸਪੁੱਤਰ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ,
ਗਿਆਨੀ ਤਰਲੋਚਨ ਸਿੰਘ ,ਗਿਆਨੀ ਬਖ਼ਸ਼ੀਸ਼ ਸਿੰਘ , ਹਲਕਾ ਕਰਤਾਰਪੁਰ ਐਮਐਲਏ ਬਲਕਾਰ ਸਿੰਘ , ਰਣਜੀਤ ਸਿੰਘ ਕਾਹਲੋਂ ਮੈਂਬਰ ਐਸਜੀਪੀਸੀ , ਜਥੇਦਾਰ ਲੱਖਾ ਸਿੰਘ (ਅਮਰੀਕਾ) ਵਾਲੇ, ਭਾਈ ਅਜਾਇਬ ਸਿੰਘ ਅਭਿਆਸੀ ਮੈਂਬਰ ਐਸਜੀਪੀਸੀ, ਭਾਈ ਅਮਰਜੀਤ ਸਿੰਘ, ਭਾਈ ਨਰਿੰਦਰ ਸਿੰਘ ਯੂ ਕੇ ਭਾਈ ਰਣਜੀਤ ਸਿੰਘ ਬਲਵਿੰਦਰ ਕੁਮਾਰ ਐਡਵੋਕੇਟ ਬਸਪਾ ਆਗੂ, ਮਾਤਾ ਜਸਪ੍ਰੀਤ ਕੌਰ ਮਾਹਿਲਪੁਰ, ਮਾਤਾ ਕੁਲਵੰਤ ਕੌਰ , ਸ. ਅਮਰਵੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ, ਭਾਈ ਹਰਪ੍ਰੀਤ ਸਿੰਘ , ਸੰਤ ਬਾਬਾ ਸੋਹਣ ਸਿੰਘ, ਭਾਈ ਮਨਦੀਪ ਸਿੰਘ ਜੌਹਲ, ਭਾਈ ਹਰਮੇਲ ਸਿੰਘ ਮੱਲੀ ਨੰਗਲ , ਗਿਆਨੀ ਪਿੰਦਰਪਾਲ ਸਿੰਘ ਬੁੱਟਰ, ਸੰਤ ਬਾਬਾ ਮੋਹਨ ਸਿੰਘ ਜੀ ਭੰਗਾਣੀ ਵਾਲੇ ਬਾਬਾ ਵੀਰ ਸਿੰਘ ਜੀ ਭੰਗਾਣੀ ਵਾਲੇ, ਭਾਈ ਅਵਤਾਰ ਸਿੰਘ ਢਪਈ ਮੀਤ ਪ੍ਰਧਾਨ ਗੁਰਦੁਆਰਾ ਆਸਟ੍ਰੇਲੀਆ, ਜਥੇਦਾਰ ਭਾਈ ਸੁਖਦੇਵ ਸਿੰਘ, ਜੱਥੇਦਾਰ ਭਾਈ ਜਰਨੈਲ ਸਿੰਘ, ਜਥੇਦਾਰ ਤਰਲੋਚਨ ਸਿੰਘ, ਭਾਈ ਅਮਰਜੀਤ ਸਿੰਘ ਚਹੇੜੂ, ਭਾਈ ਗੁਰਦੇਵ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਦੀਪਾ ਸਿੰਘ ਕੋਟਲੀ ਥਾਨ ਸਿੰਘ, ਵਕੀਲ ਕੇ.ਸੀ ਮਹਾਜਨ, ਭਾਈ ਰਣਜੀਤ ਸਿੰਘ ਸੰਗੋਜਲਾ , ਗੁਰਵਿੰਦਰ ਸਿੰਘ ਕਿਸ਼ਨਪੁਰਾ, ਗੁਰਦੇਵ ਸਿੰਘ ਮਾਹਲ ,ਸਰਦੂਲ ਸਿੰਘ ਬੂਟਾ ਡਾਇਰੈਕਟਰ , ਗੁਰਦੀਪ ਸਿੰਘ ਬਾਹੀਆ ਅਤੇ ਭਾਰੀ ਗਿਣਤੀ ਚ’ ਇਲਾਕੇ ਦੀ ਸੰਗਤ ਮੌਜੂਦ ਸੀ। ਸੰਗਤਾ ਵਿੱਚ ਅਟੱਟ ਲੰਗਰ ਵਰਤਾਏ ਗਏ।
ਇਸ ਮੌਕੇ ਤੇ ਜਨਤਾ ਹਸਪਤਾਲ ਜਲੰਧਰ ਵੱਲੋਂ ਫ੍ਰੀ ਮੈਡੀਕਲ ਕੈਂਪ ਤੇ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਗਿਆ ।

Under Sec 107 Copyright Act

ਖਬਰ ਦੀ ਕੋਈ ਵੀ ਕਾਪੀ ਨਾ ਕਰੇ ਕਾਪੀਰਾਈਟ ਐਕਟ 107 ਦੇ ਅਨੁਸਾਰ ਕਾਰਵਾਈ ਹੋਵੇਗੀ।