Doaba Times

ਦਰਬਾਰ ਸਾਈੰ ਫੀਨੇ ਸ਼ਾਹ ਦਾ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ

ਕਿਸ਼ਨਗੜ (ਗੁਰਪ੍ਰੀਤ ਬੱਲ) ਜਲੰਧਰ-ਦੋਆਬਾ ਰਾਸ਼ਟਰੀ ਮਾਰਗ ਤੇ ਕਿਸ਼ਨਗੜ੍ਹ ਤੇ ਦੌਲਤਪੁਰ ਵਿਚਕਾਰ ਸਾਂਝੇ ਅਸਥਾਨ ਤੇ ਸਥਿਤ ਦਰਬਾਰ ਸਾਈ ਫੀਨੇ ਸ਼ਾਹ ਦਾ ਸਾਲਾਨਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਬੀਤੇ ਦਿਨੀ ਸਵੇਰੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਬੋਹੜ ਸ਼ਾਹ, ਪ੍ਰਬੰਧਕ ਕਮੇਟੀ ਦੇ ਜੋਗਿੰਦਰ ਪਾਲ, ਵਿਜੈ ਕੁਮਾਰ ਕਿਸ਼ਨਗੜ੍ਹ, ਸਾਬਕਾ ਸਰਪੰਚ ਪਲਵਿੰਦਰ ਸਿੰਘ ਬਾਸੀ ਦੌਲਤਪੁਰ, ਮੰਗੂ ਰਾਮ, ਬਹਾਦਰ ਸਿੰਘ (ਸਾਰੇ ਪ੍ਰਧਾਨ) ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੀ ਹਾਜ਼ਰੀ ‘ਚ ਦਰਬਾਰ ਤੇ ਝੰਡਾ ਚੜ੍ਹਾਉਣ ਦੀ ਰਸਮ, ਚਾਦਰ ਦੀ ਰਸਮ ਉਪਰੰਤ ਚਿਰਾਗਾ ਦੀ ਰਸਮ ਕੀਤੀ ਗਈ । ਇਸ ਉਪਰੰਤ ਪੰਡਾਲ ‘ਚ ਪ੍ਰਸਿੱਧ ਕੱਵਾਲ ਪ੍ਰਵੇਜ਼ ਰਹਿਮਤ ਐਂਡ ਪਾਰਟੀ ਵੱਲੋਂ ਕੱਵਾਲੀਆਂ ਪੇਸ਼ ਕੀਤੀਆਂ ਗਈਆ ਤੇ ਵੱਖ-ਵੱਖ ਕਲਾਕਾਰਾਂ ਦੇ ਨਾਲ-ਨਾਲ ਪ੍ਰਸਿੱਧ ਗਾਇਨ ਮਾ. ਅਨੂਪ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਦਾ ਮਨੋਰੰਜਨ ਕੀਤਾ | ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਅਮਰੀਕ ਜੌਹਲ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਬਾਅਦ ਦੁਪਹਿਰ ਪੰਮੀ ਨਕਾਲ ਪਾਰਟੀ ਕਬੂਲਪੁਰ ਵਾਲਿਆਂ ਤੇ ਸਾਥੀ ਨੱਕਾਲ ਕਲਾਕਾਰਾਂ ਤੇ ਜੌਹਨ ਵੱਲੋਂ ਪੇਸ਼ਕਾਰੀ ਕਰਕੇ ਸੰਗਤਾ ਦਾ ਮਨੋਰੰਜਨ ਕੀਤਾ।

ਇਸ ਮੌਕੇ ਤੇ ਮੰਚ ਸੰਚਾਲਨ ਦੀਆਂ ਸੇਵਾਵਾਂ ਕੁਮਾਰ ਰੌਕੀ ਕਿਸ਼ਨਗੜ੍ਹ ਵੱਲੋਂ ਨਿਭਾਈ ਗਈ। ਮੇਲੇ ‘ਚ ਸੰਗਤਾਂ ਲਈ ਅਤੱੁਟ ਲੰਗਰ ਵਰਤਾਏ ਗਏ।

Doaba Times

ਕਿਸ਼ਨਗੜ ਵਿਖੇ ਪੀਰ ਬਾਬਾ ਧਮਾਲੀ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ

ਕਿਸ਼ਨਗੜ( ਗੁਰਪ੍ਰੀਤ ਬੱਲ)ਕਿਸ਼ਨਗੜ ਵਿਖੇ ਪੀਰ ਬਾਬਾ ਧਮਾਲੀ ਸ਼ਾਹ ਜੀ ਦੇ ਦਰਬਾਰ ਤੇ ਸਾਲਾਨਾ ਜੋੜ ਮੇਲਾ ਦਰਬਾਰ ਪੀਰ ਬਾਬਾ ਧਮਾਲੀ ਸ਼ਾਹ ਜੀ ਪ੍ਰਬੰਧਕ ਕਮੇਟੀ ਤੇ ਗ੍ਰਾਮ ਪੰਚਾਇਤ ਕਿਸ਼ਨਗੜ੍ਹ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰੇ 8 ਵਜੇ ਦੇ ਕਰੀਬ ਚਾਦਰ ਤੇ ਝੰਡਾ ਚੜਾਉਣ ਦੀ ਰਸਮ ਕੀਤੀ ਗਈ ਤੇ ਸੰਗਤਾਂ ਵਿੱਚ ਅਟੁੱਟ ਲੰਗਰ ਵਰਤਾਏ ਗਏ ਤੇ ਕਿਸ਼ਨਗੜ ਫੁਟਬਾਲ ਸਪੋਰਟਸ ਨੌਜਵਾਨਾਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।


ਕਲਾਕਾਰ ਮਨੀ ਬਾਸਲ , ਚਮਨ ਇਲਾਹੀ ਚਿਸਤੀ ਕੱਵਾਲ ਪਾਰਟੀ ਅਤੇ ਸੂਫ਼ੀ ਗਾਇਕ ਤਾਜ ਨਗੀਨਾ ਵਲੋਂ ਸੂਫ਼ੀ ਕਲਾਮਾ ਰਾਹੀ ਸੰਗਤਾਂ ਵਿਚ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਤੇ ਸ਼ਾਮ ਦੇ ਸਮੇਂ ਨੀਲੀ ਬੂਟਾ ਨਕਾਲ ਪਾਰਟੀ ਵੱਲੋਂ ਨਕਲਾਂ ਪੇਸ਼ ਕੀਤੀਆਂ ਗਈਆਂ ।
ਇਸ ਮੌਕੇ ਤੇ ਸਮੂਹ ਗ੍ਰਾਮ ਪੰਚਾਇਤ ਕਿਸ਼ਨਗੜ ਵੱਲੋਂ ਫਸਟ ,ਸੈਕਿੰਡ ਤੇ ਥਰਡ ਪੁਜੀਸ਼ਨ ਤੇ ਆਉਣ ਵਾਲੇ ਸਕੂਲੀ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ ਤੇ ਬੱਚਿਆਂ ਨੂੰ ਉੱਚ ਵਿੱਦਿਆ ਲਈ ਪ੍ਰੇਰਿਤ ਕੀਤਾ ਗਿਆ।


ਇਸ ਮੌਕੇ ਸਰਪੰਚ ਕਰਮਜੀਤ ਕੌਰ,ਕੁਲਵੰਤ ਸਿੰਘ ਨੰਬਰਦਾਰ , ਸਾਬਕਾ ਸਰਪੰਚ ਪਰਮਜੀਤ ਕੁਮਾਰ , ਸੁਰਜੀਤ ਸਿੰਘ ਜੱਸਲ , ਗੁਰਬਖਸ਼ ਸਿੰਘ ਸਵਾਮੀ , ਬਹਾਦਰ ਚੰਦ , ਜਸਵੀਰ ਕੁਮਾਰ , ਵਿਜੈਦੀਪ ਸਿੰਘ , ਜਸਵਿੰਦਰ ਕੌਰ , ਨੀਲਮ ਰਾਣੀ , ਲਖਵਿੰਦਰ ਕੌਰ (ਸਾਰੇ ਪੰਚ) ਅਮਰੀਕ ਸਿੰਘ , ਮਨਪ੍ਰੀਤ ਸਿੰਘ , ਗੁਰਪ੍ਰੀਤ ਸਿੰਘ, ਚੌਕੀਦਾਰ ਦੇਵਰਾਜ ,ਮਲਕੀਤ ਚੰਦ , ਰਵੀ ਕੁਮਾਰ, ਸਾਬਕਾ ਸਰਪੰਚ ਗੁਰਮੀਤ ਕੌਰ ਤੋਂ ਇਲਾਵਾ ਇਲਾਕੇ ਦੀ ਸਮੂਹ ਸੰਗਤ ਮੌਜੂਦ ਸੀ।

NEXT NEWS

ਡੀ.ਐਸ.ਐਸ.ਡੀ ਸਕੂਲ 10ਵੀੰ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

ਫੋਟੋ ਕੈਪਸ਼ਨ : ਡੀ.ਐਸ.ਐਸ.ਡੀ ਸਕੂਲ ਬੱਲਾਂ ਦਾ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ ਸਕੂਲ ਦੇ ਪ੍ਰਿਸੀਪਲ ਮੈਡਮ ਜਗਦੀਪ ਕੌਰ ਸਮੇਤ ਸਮੂਹ ਸਕੂਲ ਸਟਾਫ

ਰਾਏਪੁਰ ਰਸੂਲਪੁਰ(ਮੁਕੇਸ਼ ਕੁਮਾਰ) ਡੀ.ਐਸ.ਐਸ.ਡੀ ਸਕੂਲ ਬੱਲਾਂ ਜਲੰਧਰ ਵਿਖੇ 10ਵੀੰ ਕਲਾਸ ਦੇ P.S.E.B. ਵਲੋਂ ਐਲਾਨੇ  ਨਤੀਜੇ ਸੌ ਫੀਸਦ ਰਹੇ। ਪ੍ਰਿੰਸੀਪਲ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ 10ਵੀੰ ਕਲਾਸ ਦੇ ਸਾਰੇ ਵਿਦਿਆਰਥੀ ਬੋਰਡ ਦੀ ਪ੍ਰੀਖਿਆ ਵਿੱਚ ਪਾਸ ਰਹੇ ਕੁੱਲ 51 ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆ ਦਿੱਤੀ ਤੇ ਸਾਰੇ ਵਿਦਿਆਰਥੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਚੰਗੇ ਅੰਕਾ ਨਾਲ ਪਾਸ ਹੋਏ ।  ਪ੍ਰੀਖਿਆ ਵਿੱਚੋਂ ਯਸਕਰਨ ਮਡਾਰ ਵਲੋਂ 590/650 ਅੰਕ ਪ੍ਰਾਪਤ ਕਰਕੇ ਪਹਿਲਾਂ ,ਰਾਜਨ ਕੁਮਾਰ 539/650 ਅੰਕ ਪ੍ਰਾਪਤ ਕਰਕੇ ਦੂਸਰਾ, ਸ਼ੁਭਕਰਮਨਦੀਪ ਸਿੰਘ ਨੇ 507/650 ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ । ਸਕੂਲੀ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਮੈਡਮ ਜਗਦੀਪ ਕੌਰ ਤੇ ਸਮੂਹ ਸਕੂਲ ਸਟਾਫ ਵੱਲੋਂ  ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ,ਤੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਪ੍ਰੇਰਿਤ ਵੀ ਕੀਤਾ ਗਿਆ। ਇਸ ਮੌਕੇ ਮੈਡਮ ਸੋਮਾ ਦੇਵੀ, ਸਾਨੀਆ ਸ਼ਰਮਾ,ਰਮਨਦੀਪ ਕੌਰ, ਮਨਪ੍ਰੀਤ ਕੌਰ, ਗੁਰਜੀਤ ਕੌਰ , ਗੁਰਪ੍ਰੀਤ ਕੌਰ, ਕਾਜਲ ਵਰਮਾ , ਜਯਾ ਵਰਮਾ ਮੌਜੂਦ ਸਨ।

Doaba Times

ਨਿਜ਼ਾਮਦੀਨਪੁਰ ਵਿਖੇ ਸਲਾਨਾ ਜੋੜ ਮੇਲਾ ਮਨਾਇਆ

ਕਾਲਾ ਬੱਕਰਾ( ਹਰਪ੍ਰੀਤ ਸਿੰਘ) ਨਿਜ਼ਾਮਦੀਨਪੁਰ ਵਿਖੇ ਬਾਬਾ ਕਾਬਲ ਨਾਥ ਜੀ ਤੇ ਬਾਬਾ ਮੇਹਰ ਸ਼ਾਹ ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਤੇ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ ।

Doaba Times

ਪਿੰਡ ਨਿਜ਼ਾਮਦੀਨਪੁਰ ਵਿਖੇ ਛਿੰਝ ਮੇਲਾ

ਕਾਲਾ ਬੱਕਰਾ(ਹਰਪ੍ਰੀਤ ਸਿੰਘ)ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਨਿਜ਼ਾਮਦੀਨਪੁਰ ਵਿਖੇ ਛਿੰਝ ਮੇਲਾ ਬਾਬਾ ਮੇਹਰ ਸ਼ਾਹ ਜੀ ਅਤੇ ਬਾਬਾ ਕਾਬੁਲ ਨਾਥ ਜੀ ਦੇ ਦਰਬਾਰ ਤੇ ਮਿਤੀ 27.28.ਅਤੇ 29 ਜੂਨ ਦਿਨ ਬੁੱਧਵਾਰ ਨੂੰ ਪਿੰਡ ਨਿਜ਼ਾਮਦੀਨਪੁਰ ਵਿਖੇ ਪਿੰਡ ਦੇ ਸਹਿਯੋਗ ਨਾਲ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ.28 ਅਤੇ 29 ਤਰੀਕ ਨੂੰ ਦੁਪਹਿਰ ਦੋ ਵਜੇ ਤੋਂ ਰਾਤ ਅੱਠ ਵਜੇ ਤੱਕ ਨਕਲਾਂ ਦਾ ਪ੍ਰੋਗਰਾਮ ਹੋਵੇਗਾ.
ਇਸ ਮੌਕੇ ਤੇ ਛਿੰਝ ਮੇਲੇ ਵਿੱਚ ਨਿਜ਼ਾਮਦੀਨਪੁਰ ਵਿਖੇ ਬਾਬਾ ਮੇਹਰ ਸ਼ਾਹ ਜੀ ਅਤੇ ਬਾਬਾ ਕਾਬਲ ਨਾਥ ਜੀ ਦੇ ਦਰਬਾਰ ਤੇ 28 ਅਤੇ 29 ਮੰਗਲਵਾਰ ਅਤੇ ਬੁੱਧਵਾਰ ਨੂੰ ਕੁਸ਼ਤੀਆਂ ਵੀ ਕਰਵਾਈਆਂ ਜਾਣਗੀਆਂ.ਕੁਸ਼ਤੀਆਂ ਵਿੱਚ ਹਿੱਸਾ ਲੈਣ ਆ ਰਹੇ ਪਹਿਲਵਾਨ ਛੋਟਾ ਗੰਨੀ ਹੁਸ਼ਿਆਰਪੁਰ ਅਤੇ ਬੱਗਾ ਘੁਹਾਲੀ ਵਿਚਕਾਰ ਕੁਸ਼ਤੀਆਂ ਕਰਵਾਈਆਂ ਜਾਣਗੀਆਂ.ਕੁਸ਼ਤੀਆਂ ਦਾ ਪਹਿਲਾ ਇਨਾਮ 41000 ਹਜ਼ਾਰ ਅਤੇ ਦੂਸਰਾ 21000 ਹਜ਼ਾਰ ਹੋਵੇਗਾ.ਅਤੇ ਆਈ ਹੋਈ ਸੰਗਤ ਵਾਸਤੇ ਅਟੁੱਟ ਲੰਗਰ ਵਰਤਾਇਆ ਜਾਵੇਗਾ.ਇਸ ਮੌਕੇ ਤੇ ਮੌਜੂਦ ਸਰਪੰਚ ਮਨਦੀਪ ਸਿੰਘ ਲਾਲੀ.ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ (ਛਿੰਦਾ).ਪ੍ਰਧਾਨ ਰੇਸ਼ਮ ਲਾਲ ਸੁਖਵਿੰਦਰ ਸਿੰਘ ਖਜ਼ਾਨਚੀ.ਗੁਰਮੀਤ ਰਾਮ.ਕਰਨੈਲ ਸਿੰਘ.ਸਤਵਿੰਦਰ ਕੌਰ.ਕੁਲਵਿੰਦਰ ਕੌਰ.ਬਲਜੀਤ ਸਿੰਘ.

Doaba Times

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਧੂਮਧਾਮ ਨਾਲ ਮਨਾਇਆ ‌

ਜਲੰਧਰ/ਮਕਸੂਦਾ(ਗੁਰਮੁੱਖ ਸਿੰਘ )ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ ਮਕਸੂਦਾਂ ਜਲੰਧਰ ਵਿਖੇ ਅੰਮ੍ਰਿਤ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਵਾਸਤੇ ਫ੍ਰਰੀ ਮੈਡੀਕਲ ਕੈਪ ਲਗਾਇਆ ਗਿਆ।

ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਹੈਡ ਗ੍ਰੰਥੀ ਭਾਈ ਪ੍ਰਗਟ ਸਿੰਘ ਜੀ ਮਹਾਨ ਵਿਦਵਾਨ ਪੰਥ ਰਤਨ ਇੰਟਰਨੈਸ਼ਨਲ ਕਵੀਸ਼ਰੀ ਜਥਾ ਭਾਈ ਗੁਰਮੁੱਖ ਸਿੰਘ ਐਮ ਏ ਵਲੋ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਡਾ.ਬਲਵੰਤ ਸਿੰਘ ਹੰਸ ਦੁਆਰਾ ਆਪਣੀ ਡਾਕਟਰੀ ਟੀਮ ਨਾਲ ਸੰਗਤਾਂ ਵਾਸਤੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਫ਼੍ਰੀ ਦਵਾਈਆ ਦਿੱਤੀਆਂ ਤੇ ਚੈੱਕ ਅੱਪ ਕੀਤਾ ਗਿਆ ਇਹ ਜਾਣਕਾਰੀ ਡਾਕਟਰ ਬਲਵੰਤ ਸਿੰਘ ਹੰਸ
ਇਸ ਮੌਕੇ ਸ਼ਹੀਦੀ ਗੁਰਪੁਰਬ ਸ਼ਰਧਾ ਨਾਲ ਵੱਧ ਤੋ ਵੱਧ ਯੋਗਦਾਨ ਹਰਭਜਨ ਸਿੰਘ ਕਾਹਲੋ, ਗੁਰਮੁੱਖ ਸਿੰਘ ਐਮ ਏ, ਹਰਜਿੰਦਰ ਸਿੰਘ ਉਬਰਾਏ, ਕੁਲਦੀਪ ਸਿੰਘ ਬੋਪਾਰਾਏ, ਜੋਗਿੰਦਰ ਸਿੰਘ ਸੌਢੀ, ਆਈਆਂ ਸੰਗਤਾਂ ਦਾ ਧੰਨਵਾਦ ਗੁਰਜੀਤ ਸਿੰਘ ਜਨਰਲ ਸਕੱਤਰ ‌ਨੇ ਕੀਤਾ ਗਿਆਅਟੁੱਟ ਲੰਗਰ ਵਰਤਾਇਆ =ਅਵਤਾਰ ਸਿੰਘ ਕਾਨੂੰਗੋ ਪ੍ਰੈਸ ਸਕੱਤਰ ਗੁਰਦੁਆਰਾ ਗੋਲਡਨ ਐਵੀਨਿਊ ਮਕਸੂਦਾਂ ਜਲੰਧਰ

Doaba Times

ਦਰਬਾਰ ਬਾਬਾ ਗੁੱਜਾ ਪੀਰ ਸਰਕਾਰ ਦਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ

ਜਲੰਧਰ/ਧੋਗੜੀ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ)ਧੋਗੜੀ ਰੋਡ ਸਥਿਤ ਦਰਬਾਰ ਬਾਬਾ ਗੁੱਜਾ ਪੀਰ ਸਰਕਾਰ ਜੀ ਦਾ ਜੋੜ ਮੇਲਾ ਬਾਬਾ ਗੁਰਮੇਸ ਸ਼ਾਹ ਬਾਬਾ ਬਖ਼ਸ਼ਿਸ਼ ਜੀ ਦੀ ਸਰਪ੍ਰਸਤੀ ਹੇਠ ਧੂਮਧਾਮ ਨਾਲ ਸ਼ਰਧਾਪੂਰਵਕ ਮਨਾਇਆ।ਇਸ ਮੌਕੇ ਤੇ ਸੂਫੀ ਗਾਇਕਾਂ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਸੂਫੀ ਕਲਾਮਾਂ ਰਾਹੀਂ ਨਿਹਾਲ ਕੀਤਾ ਗਿਆ ਤੇ ਕਲਾਕਾਰਾਂ ਵੱਲੋਂ ਨਕਲਾਂ ਪੇਸ਼ ਕਰਕੇ ਆਈਆਂ ਹੋਈਆਂ ਸੰਗਤਾਂ ਦਾ ਮਨੋਰੰਜਨ ਕੀਤਾ । ਸੰਗਤਾਂ ਵਿਚ ਅਟੁੱਟ ਲੰਗਰ ਵਰਤਾਏ ਗਏ ।
ਇਸ ਮੌਕੇ ਤੇ ਸਾਈ ਦਰਬਾਰ ਹਜ਼ਰਤ ਫ਼ਕੀਰ ਸ਼ਾਹ ਜੀ, ਬਾਬਾ ਬਿੱਲੇ ਸ਼ਾਹ ਜੀ ਸੇਵਾਦਾਰ, ਝੰਡੀ ਪੀਰ ਤੋਂ ਬਾਬਾ ਰਾਸ਼ੇ ਸ਼ਾਹ ਜੀ ਆਦਮਪੁਰ ਤੋਂ ,ਬੀਬੀ ਕੁਲਵਿੰਦਰ ਕੌਰ ਜੀ ਚੂਹੜਵਾਲੀ ਤੋਂ, ਦਰਬਾਰ ਬਾਬਾ ਇੱਛਾਧਾਰੀ ਤੋਂ ਬਾਬਾ ਦਿਲਬਾਗ ਜੀ , ਸਾਬਕਾ ਸਰਪੰਚ ਤੇ ਚੇਅਰਮੈਨ ਪਿਆਰਾ ਲਾਲ ਨੂਰਪੁਰ , ਦੋਗਾਨਾ ਜੋੜੀ ਦਲਵੀਰ ਸ਼ੌਕੀ ਤੇ ਮਿਸ ਗੁਰਨੂਰ,ਕਲਾਕਾਰ ਸਰਬਜੀਤ ਕਵਾਲ ਜਲੰਧਰ , ਪੰਮੀ ਨਕਾਲ ਪਾਰਟੀ ਕਬੂਲਪੁਰ, ਮਾਸਟਰ ਜੋਨ, ਨੰਦ ਲਾਲ ਜੀ ,ਸਟੇਜ ਸੈਕਟਰੀ ਬੂਟਾ ਧੋਗਡ਼ੀ, ਪਵਨ ਧੋਗੜੀ,ਪ੍ਰੀਤਮ ਸਿੰਘ , ਓਮ ਦੱਤ ਸ਼ਰਮਾ, ਜਸਪਾਲ ਸਿੰਘ ,ਅਜੀਤ ਸਿੰਘ ,ਜਗੀਰ ਸਿੰਘ, ਮਨੋਹਰ ਲਾਲ, ਕੁੰਦਨ ਲਾਲ , ਚਰਨ, ਬਾਬੂ, ਅਮਨ , ਅਸ਼ੋਕ ਕੁਮਾਰ, ਮੋਨੂੰ ,ਸੋਨੂੰ ਤੇ ਸਮੂਹ ਸੰਗਤਾਂ ਮੌਜੂਦ ਸਨ।

Doaba Times

ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਰਾਏਪੁਰ ਰਸੂਲਪੁਰ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ

https://youtu.be/yIk_7IYmNq0

ਜਲੰਧਰ (ਗੁਰਪ੍ਰੀਤ ਬੱਲ) ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਪਿੰਡ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਬਾਬੇ ਜੋੜਿਆ ਜੀ ਦਾ ਸਾਲਾਨਾ ਜੋੜ ਮੇਲਾ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੁਸਾਇਟੀ ਰਜਿ. ਪੰਜਾਬ ਜੀ ਦੀ ਸਰਪ੍ਰਸਤੀ ਹੇਠ ਬਹੁਤ ਹੀ ਸ਼ਰਧਾ ਪੂਰਵਕ ਧੂਮਧਾਮ ਨਾਲ ਮਨਾਇਆ ਗਿਆ ।
ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਕੀਰਤਨੀ ਜਥਿਆਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਖੁੱਲ੍ਹੇ ਪੰਡਾਲ ਵਿਚ ਸੂਫ਼ੀ ਗਾਇਕਾਂ ਨੂਰਾ ਸਿਸਟਰਜ਼ ਨੇ ਸੂਫ਼ੀਆਨਾ ਸ਼ਬਦਾਂ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਸੂਫ਼ੀਆਨਾ ਸ਼ਬਦਾਂ ਰਾਹੀਂ ਨਿਹਾਲ ਕੀਤਾ।
ਇਸ ਮੌਕੇ ਤੇ ਸੰਤ ਬਲਵੰਤ ਸਿੰਘ ਡੀਂਗਰੀਆਂ, ਸੰਤ ਬਾਬਾ ਹਰਜੀਤ ਸਿੰਘ ਸੁਖਚੈਨ ਆਣਾ ਸਾਹਿਬ, ਸੰਤ ਰਾਮ ਸਰੂਪ ਜੀ ਬੋਲੀਨਾ, ਸੰਤ ਜਗੀਰ ਸਿੰਘ ਜੀ ਸਾਧੂ ਸੰਪਰਦਾਇ ਸੋਸਾਇਟੀ ਦੇ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ , ਐਚ ਐਸ ਸਿੱਧੂ ਸਾਬਕਾ ਜੱਜ ਇਨਕਮ ਟੈਕਸ, ਵਿਪਨ ਕੁਮਾਰ ਯੂਕੇ, ਗਿਆਨ ਚੰਦ ਰੰਧਾਵਾ, ਅਜੀਤ ਸਿੰਘ ਰੰਧਾਵਾ, ਹਰਬੰਸ ਕੌਰ ਸਰਪੰਚ ਰਾਏਪੁਰ ਰਸੂਲਪੁਰ ਤੇ ਇਲਾਕੇ ਦੀ ਸੰਗਤ ਵੱਡੀ ਗਿਣਤੀ ਵਿੱਚ ਮੌਜੂਦ ਸੀ । ਸਮਾਗਮ ਦੇ ਅਖੀਰ ਵਿਚ ਸੰਤ ਬਾਬਾ ਨਿਰਮਲ ਦਾਸ ਜੀ ਵੱਲੋਂ ਨੂਰਾ ਸਿਸਟਰਜ਼ ਅਤੇ ਪਤਵੰਤੇ ਸੱਜਣਾਂ ਨੇ ਵੱਖ ਵੱਖ ਡੇਰਿਆਂ ਤੋਂ ਆਏ ਸੰਤਾਂ ਮਹਾਪੁਰਸ਼ਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ਸ਼ਾਮ ਦੇ ਸਮੇਂ ਬਾਬਾ ਸ਼ਾਮ ਦੇ ਸਮੇਂ ਬਾਬੇ ਜੌੜੇ ਖੂਹ ਤੇ ਹਲਟ ਦੌੜਾਂ ਵੀ ਕਰਵਾਈਆਂ ਗਈਆਂ ਜਿਸ ਵਿੱਚ ਜੇਤੂਆਂ ਨੂੰ ਘਿਓ ਦੇ ਟੀਨ ਅਤੇ ਨਗਦ ਇਨਾਮ ਬਾਬਾ ਨਿਰਮਲ ਦਾਸ ਜੀ ਨੇ ਦੁਆਰਾ ਵੰਡੇ ਗਏ।

ਜਨਮ ਦਿਨ ਮੁਬਾਰਕ

ਭੈਣ ਸੰਤੋਸ਼ ਕੁਮਾਰੀ ਜੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਇੰਡੀਆ

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਅਤੇ ਸੰਤ ਕਬੀਰ ਦਾਸ ਦਾ ਜਨਮ ਦਿਵਸ ਸ਼ਰਧਾਪੂਰਵਕ ਮਨਾਇਆ

ਪੰਜਾਬ/ਜਲੰਧਰ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਦ ਦਾ ਦਿਹਾੜਾ ਅਤੇ ਸੰਤ ਕਬੀਰ ਦਾਸ ਜੀ ਦਾ ਜਨਮ ਦਿਹਾੜਾ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ ।ਇਸ ਮੌਕੇ ਤੇ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਾਪ ਕੀਤੇ ਗਏ, ਕੀਰਤਨੀ ਜਥਿਆਂ ਵੱਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਸੰਤ ਨਿਰੰਜਨ ਦਾਸ ਜੀ ਵਲੋਂ ਸੰਗਤਾਂ ਨੂੰ ਹਾੜ੍ਹ ਦਾ ਮਹੀਨਾ ਸਰਵਣ ਕਰਵਾਇਆ ਗਿਆ। ਇਸ ਮੌਕੇ ਤੇ ਸੰਤ ਨਿਰੰਜਨ ਦਾਸ ਜੀ ਵੱਲੋਂ ਭਗਤ ਕਬੀਰ ਦਾਸ ਜੀ ਦੇ ਜਨਮ ਦਿਹਾੜੇ ਤੇ ਸੰਗਤਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਜੀਵਨ ਤੇ ਚਾਨਣਾ ਪਾਉਂਦੇ ਹੋਏ ਸੰਗਤਾਂ ਨੂੰ ਆਪਸੀ ਪ੍ਰੇਮ ,ਭਾਈਚਾਰਕ ਸਾਂਝ , ਸਭ ਧਰਮਾਂ ਦਾ ਸਤਿਕਾਰ ਕਰਨ , ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪਡ਼੍ਹਾਉਣ ਦਾ ਸੰਦੇਸ਼ ਵੀ ਦਿੱਤਾ । ਇਸ ਉਪਰੰਤ ਸੰਤ ਲੇਖ ਰਾਜ ਨੂਰਪੁਰ ਵਾਲਿਆਂ ਵੱਲੋਂ ਵੀ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੇਵਾਦਾਰ ਵਰਿੰਦਰ ਦਾਸ ਬੱਬੂ,ਸੇਵਾਦਾਰ ਹਰਦੇਵ ਦਾਸ ,ਸਵਰਨ ਦਾਸ ਬੰਗਡ਼ ਯੂ ਕੇ, ਸੇਵਾਦਾਰ ਸਤੀਸ਼ ਕੁਮਾਰ ,ਨੰਬਰਦਾਰ ਸੰਦੀਪ ਵਿਰਦੀ , ਰਵਿੰਦਰ ਵਿਰਦੀ ਪ੍ਰਧਾਨ ਆਮ ਆਦਮੀ ਪਾਰਟੀ ਬੱਲਾ, ਨਿਰਮਲ ਸਿੰਘ ਤੇ ਪ੍ਰੀਤਮ ਦਾਸ ਦੋਵੇਂ ਮੈਨੇਜਰ , ਸੇਵਾਦਾਰ ਦਲਜੀਤ ਰਾਏਪੁਰ ਆਦਿ ਵੀ ਹਾਜ਼ਰ ਸਨ ।ਇਸ ਮੌਕੇ ਅਤੁੱਟ ਲੰਗਰ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਸੰਗਤਾਂ ਵਿੱਚ ਅਤੁੱਟ ਵਰਤਾਈਆਂ ਗਈਆਂ।

Doaba Times

ਕਿਸ਼ਨਗੜ(ਗੁਰਪ੍ਰੀਤ ਬੱਲ) ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਸਬੰਧੀ ਪਿੰਡ ਮੁਰਾਦਪੁਰ ਵਿਖੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ।


ਅਲਾਵਲਪੁਰ (ਗੁਰਪ੍ਰੀਤ ਬੱਲ)ਸਿੱਧੂ ਮੂਸੇਵਾਲੇ ਦੀ ਜਨਮਦਿਨ ਸੰਬੰਧੀ ਆਦਮਪੁਰ ਦੇ ਕਸਬਾ ਅਲਾਵਲਪੁਰ ਵਿਖੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਠੰਢੇ- ਮਿੱਠੇ ਜਲ ਦੀ ਛਬੀਲ ਲਗਾਈ ਗਈ ਤੇ ਡੀਜੇ ਤੇ ਸਿੱਧੂ ਮੂਸੇਵਾਲੇ ਦੇ ਗੀਤ ਵੀ ਵਜਾਏ ਗਏ।

Doaba Times

ਪਿੰਡ ਮੰਨਣ ਵਿਖੇ ਸਾਲਾਨਾ ਮੇਲਾ 15 ਤੇ 16 ਤਰੀਕ ਨੂੰ ਸ਼ਰਧਾਪੂਰਵਕ ਮਨਾਇਆ ਜਾਵੇਗਾ


ਕਿਸ਼ਨਗੜ੍ਹ (ਗੁਰਪ੍ਰੀਤ ਬੱਲ )ਜਲੰਧਰ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਬੱਲਾਂ ਨਜ਼ਦੀਕ ਪਿੰਡ ਮੰਨਣ ਵਿਖੇ ਜੰਡਾਂ ਵਾਲੇ ਪੀਰਾਂ ਦੀ ਜਗ੍ਹਾ ਤੇ ਸਾਲਾਨਾ ਮੇਲਾ 15 ਤੇ 16 ਜੂਨ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਤੇ ਮੁੱਖ ਸੇਵਾਦਾਰ ਸੇਵਾ ਸਿੰਘ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਸਮੂਹ ਨਗਰ ਪੰਚਾਇਤ ਇਲਾਕਾ ਨਿਵਾਸੀ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਮੇਲਾ ਮਨਾਇਆ ਜਾ ਰਿਹਾ ਹੈ ਇਸ ਵਿੱਚ ਲੋਕ ਦੇਸ਼ਾਂ ਪ੍ਰਦੇਸ਼ਾਂ ਤੋਂ ਪਹੁੰਚ ਕੇ ਨਤਮਸਤਕ ਹੁੰਦੇ ਹਨ। ਬੁੱਧਵਾਰ ਵਾਲੇ ਦਿਨ ਝੰਡੇ ਦੀ ਰਸਮ ਅਤੇ ਚਰਾਗ ਕੀਤੇ ਜਾਣਗੇ, ਰਾਤ ਨੂੰ ਕਲਾਕਾਰ ਨਕਲਾਂ ਪੇਸ਼ ਕਰਨਗੇ। ਤੇ ਅਗਲੇ ਦਿਨ ਜੇਠੇ ਵੀਰਵਾਰ ਨੂੰ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਜਾਵੇਗਾ।

NEXT NEWS

ਮਹੰਤ ਇੰਦਰੇਸ ਚਰਨ ਦਾਸ ਦੀ 22ਵੀਂ ਬਰਸੀ ਮਨਾਈ

ਜਲੰਧਰ/ਬੰਗਾ (ਸੁਰਜੀਤ ਪਾਲ): ਬੰਗਾ ਦੇ ਖ਼ਾਨਪੁਰ ਵਿਖੇ ਦਰਬਾਰ ਸ਼੍ਰੀ ਗੁਰੂ ਰਾਮ ਰਾਇ ਦੇਹਰਾਦੂਨ ਦੇ 9ਵੇਂ ਬ੍ਰਹਮਲੀਨ ਕਰਮਯੋਗੀ ਮਹਾਵਿਦਿਆ ਦਾਨੀ ਪਰਮ ਸਾਧਕ ਸ਼੍ਰੀ ਮਹੰਤ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦੀ 22 ਵੀ ਬਰਸੀ ਬੜੀ ਸ਼ਰਧਾ ਨਾਲ ਮਨਾਈ ਗਈ l ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਤੇ ਅਰਦਾਸ ਉਪਰੰਤ ਇੰਦਰੇਸ਼ ਕੀਰਤਨ ਮੰਡਲੀ ਵਲੋਂ ਰਸ ਭਿਨਾ ਕੀਰਤਨ ਕੀਤਾ ਗਿਆ l ਇੰਜ: ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਨੇ ਸਭਨਾਂ ਦਾ ਸਵਾਗਤ ਕਰਦਿਆਂ ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ, ਸਮਾਜ ਸੇਵਾ ਦੇ ਕਾਰਜਾਂ ਸਮੇਤ ਜੀਵਨੀ ਤੇ ਵਿਸਥਾਰ ਸਹਿਤ ਚਾਨਣਾ ਪਾਇਆ l ਬਰਸੀ ਸਮਾਗਮਾਂ ਵਿੱਚ ਉਦਾਸੀਨ ਸੰਤ ਸ਼ਾਮ ਦਾਸ ਮਹਾਰਾਜ ਮਹਿਲ ਗਹਿਲਾਂ ਹੋਰਾਂ ਸਭ ਸੰਗਤਾਂ ਨੂੰ ਆਪਣੇ ਅੰਮ੍ਰਿਤਮਈ ਵਚਨਾਂ ਤੇ ਪ੍ਰਵਚਨਾਂ ਨਾਲ ਨਿਹਾਲ ਕੀਤਾ ਗਿਆ l ਰਾਜੇਸ਼ ਤਿਵਾੜੀ ਤੇ ਮੈਡਮ ਸਰਬਜੀਤ ਕੌਰ ਹੋਰਾਂ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਉਂਦਿਆਂ ਸਮਾਗਮ ਨੂੰ ਉਚਾਈਆਂ ਤੇ ਪਹੁੰਚਾਉਣ ਲਈ ਜਥੇਦਾਰ ਸੁਰਜੀਤ ਰੱਤੂ ਅਤੇ ਸਾਬਕਾ ਥਾਣੇਦਾਰ ਪ੍ਰਤਾਪ ਸਿੰਘ ਬੰਗਾ ਹੋਰਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ l
ਸਮਾਗਮ ਵਿੱਚ ਪਿੰਡ ਦੇ ਹੋਣਹਾਰ ਵਿਦਿਆਰਥੀਆਂ ਤੇ ਉੱਚ ਅਹੁਦੇ ਤੇ ਨਿਯੁੱਕਤ ਹੋਏ ਪੁਰਾਣੇ ਵਿਦਾਰਥੀਆਂ ਨੂੰ ਸਨਮਾਨਿਤ ਕੀਤਾ ਗਿਆ l ਇਸ ਮੌਕੇ ਗੁਰੂ ਜੀ ਦੀ ਨਿੱਘੀ ਤੇ ਮਿੱਠੀ ਯਾਦ ਚੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ l
ਇਸ ਮੌਕੇ ਸਰਪੰਚ ਤੀਰਥ ਰੱਤੂ, ਹੰਸ ਰਾਜ ਬੰਗਾ, ਦਵਿੰਦਰ ਬੰਗਾ, ਜਗਦੀਸ਼ ਬੰਗਾ, ਠਾਕੁਰ ਸੁਮਨ, ਹਰਮੇਸ਼ ਬੰਗਾ, ਜਗਨ ਨਾਥ , ਪਰਕਾਸ਼ ਚੰਦ,ਕਮਲਜੀਤ ਬੰਗਾ,ਭਾਈ ਜੀ ਬੀ ਸਿੰਘ, ਜਰਨੈਲ ਸਿੰਘ ਬੰਗਾ, ਪ੍ਰੋਫ: ਰਾਮਪਾਲ ਬੰਗਾ, ਅਸ਼ੋਕ ਬੰਗਾ, ਸੀਤਲ ਸੁਮਨ, ਜਿੰਦੂ ਸੁਮਨ, ਰੁਪਿੰਦਰ ਸਿੰਘ ਕੂਕਾ ਆਦਿ ਹਾਜ਼ਰ ਸਨ l