Doaba Times

ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਸ੍ਰੀ ਗੁਰੂ ਰਵਿਦਾਸ ਕਮਯੂਨਿੰਟੀ ਦੋਹਾ ਕਤਰ ਵਲੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ

ਫੋਟੋ ਕੈਪਸ਼ਨ : ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਸ੍ਰੀ ਗੁਰੂ ਰਵਿਦਾਸ ਕਮਯੂਨਿੰਟੀ ਦੋਹਾ ਕਤਰ ਵਿਖੇ ਮੌਜੂਦ ਸਮੂਹ ਸੰਗਤਾਂ

ਜੈ ਗੁਰੂਦੇਵ ਧੰਨ ਗੁਰੂਦੇਵ ਜੈ ਵਾਲਮੀਕਿ ਹਰ ਹਰ ਵਾਲਮੀਕਿ ,ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ

ਦੇਸ਼ ਪ੍ਰਦੇਸ਼/ ਦੋਹਾ ਕਤਰ (ਬਿਉਰੋ ) ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਸ੍ਰੀ ਗੁਰੂ ਰਵਿਦਾਸ ਕਮਯੂਨਿੰਟੀ ਦੋਹਾ ਕਤਰ ਵਲੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਆਗਮਨ ਪੁਰਬ ਸ਼ਹਾਨੀਆ UCC ਕੈਂਪ ( ਦੋਹਾ ਕਤਰ )ਵਿਖੇ ਬਹੁਤ ਹੀ ਧੂਮ ਧਾਮ ਨਾਲ ਅਤੇ ਸ਼ਰਧਾ ਨਾਲ ਮਨਾਇਆ ਗਿਆ। ਜਿਤਨੀਆ ਵੀ ਗੁਰੂਰੁਹਾ ਨੇ ਸਤਿਗੁਰਾ ਦੇ ਕਾਰਜਾਂ ਲਈ ਆਪਣੀਆਂ ਬਣਦੀਆਂ ਸੇਵਾਵਾਂ ਨਿਭਾਇਆ ਸਤਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਅਤੇ ਇਕ ਵਾਰ ਫੇਰ ਤੋਂ ਸਾਰੀਆਂ ਹੀ ਗੁਰੂਰੁਹਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ।
ਪ੍ਰਧਾਨ : ਵਰਿੰਦਰ ਹੀਰਾ ਜੱਖੂ

Doaba Times

ਰਾਮਦਾਸੀਆਂ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਰਜਿ ਪੰਜਾਬ ਦੀ ਮੀਟਿੰਗ ਅੰਮ੍ਰਿਤਸਰ ਵਿਖੇ ਹੋਈ

ਅੰਮ੍ਰਿਤਸਰ, 13ਅਕਤੂਬਰ ( ਦਿਲਬਾਗ ਸਿੰਘ ਸਿੱਧੂ) ਬੀਤੇ ਦਿਨੀਂ ਰਾਮਦਾਸੀਆਂ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਰਜਿ ਪੰਜਾਬ ਵੱਲੋਂ ਪ੍ਰਧਾਨ ਜਸਵੰਤ ਸਿੰਘ ਪੰਜਾਬ ਪ੍ਰਧਾਨ ਜੀ ਦੇ ਗ੍ਰਹਿ ਵਿਖੇ ਸੰਧੂ ਕਲੋਨੀ ਅੰਮ੍ਰਿਤਸਰ ਵਿਖੇ ਸਰਦਾਰ ਜਸਵੰਤ ਸਿੰਘ ਪੰਜਾਬ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ ਨੇ ਮੁੱਖ ਏਜੰਡੇ ਪੇਸ਼ ਕੀਤੇ ਗਏ ਜਿਸ ਵਿਚ ਆਉਣ ਵਾਲੀ ਚੋਣ ਜਨਵਰੀ 2023 ਨੂੰ ਸਬੰਧੀ ਫੈਸਲੇ ਲਏ ਗਏ ਹਨ ਪੰਜਾਬ ਕਮੇਟੀ ਦਸੰਬਰ 22 ਦੇ ਮਹੀਨੇ ਵਿਚ ਪੰਜਾਬ ਕਮੇਟੀ ਮੀਟਿੰਗ ਜਲੰਧਰ ਵਿਖੇ ਭੰਗ ਕੀਤਾ ਜਾਵੇਗਾ ਅਤੇ ਜਨਵਰੀ 2023 ਦੇ ਪਹਿਲੇ ਹਫਤੇ ਜਿੱਲ੍ਹਾ ਹੁਸ਼ਿਆਰਪੁਰ ਵਿਖੇ ਚੋਣ ਹੋਵੇਗੀ ਕੁਝ ਮੈਂਬਰਾਂ ਵੱਲੋਂ ਕਾਗਜ਼ਾਤ ਭਰੇ ਗਏ ਫ਼ੈਸਲਾ ਲਿਆ ਗਿਆ ਪੰਜਾਬ ਕਮੇਟੀ ਦੇ ਮੈਂਬਰ ਬਣਨ ਲਈ ਮੈਂਬਰਸ਼ਿੱਪ ਆਜੈਕਟਿਵ ਮੈਂਬਰ ਬਣਨ ਲਈ ਮੈਂਬਰਸ਼ਿੱਪ 1200 ਅਤੇ ਮੈਂਬਰ ਬਣਨ ਲਈ ਮੈਂਬਰਸ਼ਿੱਪ 500 ਰੁਪਏ ਪੰਜ ਸਾਲ ਵਾਸਤੇ ਰੱਖੀ ਗਈ ਹੈ ਪੰਜਾਬ ਅੰਦਰ ਇਹ ਫ਼ੈਸਲਾ ਜਿੱਲ੍ਹਾ ਕਮੇਟੀਆਂ ਦੇ ਲਈ ਵੀ ਹੋਵੇਗਾ ਜ਼ੇਕਰ ਕੋਈ ਮੈਂਬਰ ਆਪਣੇ ਮੋਬਇਲ ਤੇ ਵੱਟਸੱਪ ਰਾਹੀਂ ਆਪਣਾ ਅਸਤੀਫਾ ਪ੍ਰਧਾਨ ਨੂੰ ਭੇਜ ਦੇਂਦਾ ਹੈ ਉਹ ਸਵੀਕਾਰ ਨਹੀਂ ਕੀਤਾ ਜਾਵੇਗਾ, ਜੇਕਰ ਕਿਸੇ ਮੈਂਬਰ ਨੂੰ ਕੋਈ ਇੰਤਰਾਜ ਹੈ ਉਹ ਮੀਟਿੰਗ ਵਿੱਚ ਆਵੇ ਉਸ ਤੇ ਵਿਚਾਰ ਕੀਤਾ ਜਾਵੇਗਾ ਸੰਬੋਧਨ ਕਰਦਿਆਂ ਕਿਹਾ ਕਿ ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ ਨੇ ਕੰਮ ਕਰਾਂਗੇ ਤਾਂ ਹੀ ਪ੍ਰਧਾਨ ਅਤੇ ਪੰਜਾਬ ਕਮੇਟੀ ਦੇ ਅਹੁਦੇਦਾਰ ਕਹਾਵਾਂਗੇ ਕਾਗਜੀ ਪ੍ਰਧਾਨ ਅਤੇ ਸਕੱਤਰ ਨਹੀਂ ਚਾਹੀਦੀ ਹੈ ਮੀਟਿੰਗ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਪ੍ਧਾਨ ਜਸਵਿੰਦਰ ਸਿੰਘ,ਮੀਤ ਪ੍ਰਧਾਨ ਜਲੰਧਰ। ਗੁਰਮੇਲ ਸਿੰਘ, ਮੈਂਬਰ ਜਸਵਿੰਦਰ ਸਿੰਘ ਹੁਸ਼ਿਆਰਪੁਰ, ਸ੍ਰੀ ਮਤੀ ਜਸਵਿੰਦਰ ਕੌਰ, ਸ਼੍ਰੀ ਮਤੀ ਪਰਮਜੀਤ ਕੌਰ, ਅਤੇ ਮਲਕੀਅਤ ਸਿੰਘ ਹੋਰ ਮੈਂਬਰ ਸ਼ਾਮਲ ਹੋਏ।

Doaba Times

ਗੁਰਦੁਆਰਾ ਬਾਬਾ ਭਾਗੋ ਜੀ ਵਿਖੇ ਸਲਾਨਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ


ਕਿਸ਼ਨਗੜ੍ਹ(ਗੁਰਪ੍ਰੀਤ ਬੱਲ/ ਨਰਿੰਦਰ ਸੋਧੀ) ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਸਥਿਤ ਪਿੰਡ ਬੱਲਾ ਵਿਖੇ ਗੁਰਦੁਆਰਾ ਬਾਬਾ ਭਾਗੋ ਜੀ ਸਾਲਾਨਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ। 13 ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ, ਉਪਰੰਤ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਪ੍ਰਸਿੱਧ ਕਲਾਕਾਰਾਂ ਵੱਲੋਂ ਗੁਰਬਾਣੀ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਕਲਾਕਾਰਾਂ ਵਿੱਚ ਸੁਰਿੰਦਰ ਸ਼ਿੰਦਾ, ਰਣਜੀਤ ਬਾਵਾ, ਹਸਨ ਮਾਣਕ, ਰਵਿੰਦਰ ਗਰੇਵਾਲ, ਫਿਰੋਜ਼ ਖਾਨ, ਕੀਰਤਨੀ ਜਥਾ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾ ਵਾਲੇ ਜੀ ਸ਼ਾਮਲ ਸਨ।


ਸਾਲਾਨਾ ਸਮਾਗਮ ਵਾਲੇ ਦਿਨ ਦੁਨੀਆ ਭਰ ਤੋਂ ਸ਼ਰਧਾਲੂ ਗੁਰਦੁਆਰਾ ਬਾਬਾ ਭਾਗੋ ਜੀ ਦੇ ਦਰਸ਼ਨ ਕਰਦੇ ਹਨ। ਇਸ ਮੌਕੇ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਬੁੱਕਣ ਸਿੰਘ, ਪ੍ਰਦੀਪ ਕੁਮਾਰ ਸਰਪੰਚ ਪਿੰਡ ਬੱਲਾ, ਰਣਵੀਰ ਸਿੰਘ ਬੱਲ, ਐਡਵੋਕੇਟ ਰਾਜਬੀਰ ਸਿੰਘ, ਜਗਜੀਤ ਸਿੰਘ ਪ੍ਰਧਾਨ, ਚੌਧਰੀ ਸੰਤੋਖ, ਕੇ.ਡੀ.ਭੰਡਾਰੀ, ਹਰਬਿੰਦਰ ਸਿੰਘ ਰੌਣ, ਪਾਖਰ ਸਿੰਘ, ਪ੍ਰਿਤਪਾਲ ਸਿੰਘ, ਮੇਵਾ ਸਿੰਘ, ਬਿੱਟੂ ਸੇਵਾਦਾਰ, ਸੰਦੀਪ ਸਿੰਘ, ਹਰਜਿੰਦਰ ਸਿੰਘ ,ਕੁਲਦੀਪ ਸਿੰਘ ਹੋਠੀ , ਮੁਕੇਸ਼ ਕੁਮਾਰ ਸਰਮੱਸਤਪੁਰ, ਕਿਸਾਨ ਜੱਥੇਬੰਦੀ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ , ਮੁਕੇਸ਼ ਕੁਮਾਰ ਰਾਣੀਭੱਟੀ, ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ ਅਤੇ ਇਲਾਕੇ ਦੀ ਸਮੂਹ ਸੰਗਤ ਵੱਡੀ ਗਿਣਤੀ ਚ’ ਹਾਜਿਰ ਸੀ। ਨੌਜਵਾਨਾਂ ਵੱਲੋਂ ਆਈਸ ਕਰੀਮ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਗਤਾਂ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ।

Doaba Times

ਗੁਰਦੁਆਰਾ ਬਾਬਾ ਭਾਗੋ ਜੀ ਵਿਖੇ ਸਾਲਾਨਾ ਜੋੜ ਮੇਲਾ 9 ਨੂੰ

ਜਲੰਧਰ/ਕਿਸ਼ਨਗੜ (ਗੁਰਪ੍ਰੀਤ ਬੱਲ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾਂ ਵਿਖੇ ਗੁਰਦੁਆਰਾ ਬਾਬਾ ਭਾਗੋ ਵਿਖੇ ਸਾਲਾਨਾ ਜੋੜ ਮੇਲਾ 9 ਅਕਤੂਬਰ ਨੂੰ
ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ
ਹੈ। ਜਿਸ ਦੌਰਾਨ ਇਲਾਕੇ ਦੇ ਪ੍ਰਸਿੱਧ ਢਾਡੀ
ਜੱਥੇ ਤੇ ਉੱਘੇ ਕਲਾਕਾਰ ਦਵਿੰਦਰ
ਗਰੇਵਾਲ, ਹਸਨ ਮਾਣਕ, ਸੁਰਿੰਦਰ ਛਿੰਦਾ,
ਰਣਜੀਤ ਬਾਵਾ, ਫਰੋਜ ਖਾਨ ਹਾਜਰੀ
ਲਗਾਉਣਗੇ। ਸਭ ਤੋਂ ਪਹਿਲਾਂ ਗੁਰਦੁਆਰਾ
ਸਾਹਿਬ ਵਿਖੇ 7 ਅਕਤੂਬਰ ਨੂੰ ਸਵੇਰੇ
11: 30ਵਜੇ ਅਖੰਡ ਪਾਠ ਸਾਹਿਬ ਜੀ
ਆਰੰਭ ਕੀਤੇ ਜਾਣਗੇ ਅਤੇ 9 ਅਕਤੂਬਰ
ਸਵੇਰੇ 10:30 ਤੇ ਭੋਗ ਪਾਏ ਜਾਣਗੇ ਤੇ
ਇਸ ਉਪਰੰਤ ਕੀਰਤਨੀ ਜਥਿਆਂ ਦੁਆਰਾ
ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ
ਜਾਵੇਗਾ ਤੇ ਸੰਗਤਾਂ ਵਿੱਚ ਅਟੁੱਟ ਲੰਗਰ
ਵਰਤਾਏ ਜਾਣਗੇ।


Doaba Times

ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਸਬੰਧੀ ਸੀਨੀਅਰ ਆਗੂ ਵਿਨੋਦ ਕੁਮਾਰ ਮੰਗੀ ਜੀ ਵੱਲੋਂ ਈ ਓ ਅਤੇ ਨਗਰ ਕੌਂਸਲਰ ਦੀ ਸਮੁੱਚੀ ਟੀਮ ਨੂੰ ਸੱਦਾ ਪੱਤਰ ਦਿੱਤਾ

ਕਿਸ਼ਨਗੜ(ਗੁਰਪ੍ਰੀਤ ਬੱਲ ) ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਸਬੰਧੀ ਪੰਜਾਬ ਸਫਾਈ ਫੈਡਰੇਸ਼ਨ ਯੂਨੀਅਨ ਸ਼ਾਖਾ ਅਲਾਵਲਪੁਰ ਸੀਨੀਅਰ ਆਗੂ ਵਿਨੋਦ ਕੁਮਾਰ ਮੰਗੀ ਜੀ ਵੱਲੋਂ ਈ ਓ ਅਤੇ ਨਗਰ ਕੌਂਸਲਰ ਦੀ ਸਮੁੱਚੀ ਟੀਮ ਨੂੰ ਸੱਦਾ ਪੱਤਰ ਦਿੰਦੇ ਹੋਏ।

Doaba Times

ਬ੍ਰਹਮਲੀਨ ਸੰਤ ਬਾਬਾ ਪਿੱਪਲ ਦਾਸ ਮਹਾਰਾਜ ਜੀ ਦਾ 94 ਵਾਂ ਬਰਸੀ ਸਮਾਗਮ ਸ਼ਰਧਾਪੂਰਵਕ ਮਨਾਇਆ


ਜਲੰਧਰ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਬ੍ਰਹਮਲੀਨ, ਬ੍ਰਹਮਗਿਆਨੀ ਬਾਬਾ
ਪਿੱਪਲ ਦਾਸ ਮਹਾਰਾਜ ਜੀ ਦਾ 94ਵਾਂ ਬਰਸੀ ਸਮਾਗਮ (ਪਹਿਲਾ ਨਰਾਤਾ) ਡੇਰਾ ਸੱਚਖੰਡ ਬੱਲਾਂ ਵਿਖੇ ਸ਼੍ਰੀ 108
ਸੰਤ ਨਿਰੰਜਨ ਦਾਸ ਮਹਾਰਾਜ ਜੀ (ਗੱਦੀ-ਨਸ਼ੀਨ) ਅਤੇ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ
ਚੈਰੀਟੇਬਲ ਟਰੱਸਟ ਵਾਰਾਨਸੀ (ਯੂ. ਪੀ.) ਦੀ ਸਰਪ੍ਰਸਤੀ ਹੇਠ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ
ਗਿਆ | ਇਸ ਮੌਕੇ ਸਭ ਤੋਂ ਪਹਿਲਾ ਤਪ ਅਸਥਾਨ ਪਿੰਡ ਬੱਲਾਂ, ਸਮਾਧੀ ਅਸਥਾਨ ਬਾਬਾ ਪਿੱਪਲ ਦਾਸ ਜੀ ਮਹਾਰਾਜ
ਅਤੇ ਡੇਰਾ ਸੱਚਖੰਡ ਬੱਲਾਂ ਵਿਖੇ ‘ਹਰਿ’ ਦੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਸ਼੍ਰੀ 108 ਸੰਤ ਨਿਰੰਜਨ ਦਾਸ ਜੀ
ਮਹਾਰਾਜ ਅਤੇ ਭਾਰਤ ਦੇ ਕੋਨੇ-ਕੋਨੇ ਤੋਂ ਆਏ ਸੰਤ ਸਮਾਜ ਵਲੋਂ ਕੀਤੀ ਗਈ ।
ਇਸ ਮੌਕੇ ‘ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਲੜੀਵਾਰ ਜਾਪ ਕੀਤੇ ਗਏ ਅਤੇ
ਕੀਰਤਨ ਦਰਬਾਰ ਸਜਾਏ ਗਏ । ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਪ੍ਰਭੂ ਭਗਤੀ,
ਸੰਤਾ ਦੀ ਸੰਗਤ, ਸਭ ਧਰਮਾਂ ਦਾ ਸਤਿਕਾਰ ਕਰਨ ਅਤੇ ਜਗਤਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ਤੇ
ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਬ੍ਰਹਮਲੀਨ ਸ਼੍ਰੀ 108 ਬਾਬਾ ਪਿੱਪਲ ਦਾਸ ਮਹਾਰਾਜ ਜੀ ਵਲੋਂ ਮਾਨਵਤਾਂ
ਪ੍ਰਤੀ ਕੀਤੀਆਂ ਸੇਵਾਵਾਂ ਤੇ ਚਾਨਣਾ ਪਾਇਆ ਗਿਆ । ਭਾਰਤ ਦੇ ਵੱਖ- ਵੱਖ ਪ੍ਰਾਂਤਾਂ ਤੋਂ ਪਹੁੰਚੇ ਸੰਤ ਮਹਾਂਪੁਰਸ਼ਾਂ
ਅਤੇ ਕੀਰਤਨੀ ਜੱਥਿਆਂ ਨੇ ਬਾਬਾ ਪਿੱਪਲ ਦਾਸ ਮਹਾਰਾਜ ਜੀ ਨੂੰ ਉਹਨਾਂ ਦੀ ਬਰਸੀ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ
ਅਤੇ ਜੀਵਨ ਤੇ ਚਾਨਣਾ ਪਾਇਆ।
ਇਸ ਮੌਕੇ ਸ਼੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਵਲੋਂ ਆਪਣੇ ਕਰ-ਕਮਲਾਂ ਨਾਲ ਬ੍ਰਹਮਲੀਨ
ਬਾਬਾ ਪਿੱਪਲ ਦਾਸ ਮਹਾਰਾਜ ਜੀ ਨੂੰ ਸਮਰਪਿਤ ‘ਬੇਗਮਪੁਰਾ ਸ਼ਹਿਰ’ ਸਪਤਾਹਿਕ ਪੱਤ੍ਰਿਕਾ ਦਾ ਵਿਸ਼ੇਸ਼ ਅੰਕ ਰਿਲੀਜ਼
ਕੀਤਾ ਗਿਆ।

ਇਸ ਮੌਕੇ ਤੇ ਸੰਤ ਜਗਦੀਸ਼ ਗਿਰੀ ਪਲੋਟਾ ਸਾਹਿਬ ਜੰਮੂ, ਸੰਤ ਹਰਵਿੰਦਰ ਦਾਸ, ਸੰਤ ਪ੍ਰੀਤਮ ਦਾਸ ਸੰਗਤਪੁਰ, ਸੰਤ ਸੁਖਵਿੰਦਰ ਦਾਸ ਢੱਡੇ , ਸੰਤ ਪੱਪਲ ਸ਼ਾਹ ਭਰੋਮਜਾਰਾ, ਸੰਤ ਸੱਤਿਆਨੰਦ ਸ਼ੁਕਰਤਾਲ, ਸੰਤ ਗਿਰਧਾਰੀ ਲਾਲ, ਸੰਤ ਕੈਲਾਸ਼ ਦਾਸ ਹਰਿਆਣਾ , ਸੰਤ ਲੇਖ ਰਾਜ ਨੂਰਪੁਰ , ਸੰਤ ਬੀਬੀ ਰੋਸ਼ਨੀ ਦਾਸ ਅਤੇ ਸੇਵਾਦਾਰ ਹਰਦੇਵ ਦਾਸ, ਵਰਿੰਦਰ ਦਾਸ ਬੱਬੂ , ਮਨਦੀਪ ਦਾਸ,ਟਰੱਸਟੀ ਸਤਪਾਲ ਵਿਰਦੀ, ਬੀ.ਕੇ. ਮਹਿੰਮੀ, ਸਾਬਕਾ ਸਰਪੰਚ ਸੁਖਦੇਵ ਸੁੱਖੀ, ਹਲਕਾ ਕਰਤਾਰਪੁਰ ਪ੍ਰਧਾਨ ਬਸਪਾ ਸ਼ਾਦੀ ਲਾਲ ਤੋ ਇਲਾਵਾ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਚ’ ਮੌਜੂਦ ਸਨ।
ਇਸ ਮੌਕੇ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਕਠਾਰ ਵਲੋਂ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਅਤੇ
ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ । ਸੰਗਤਾ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾਡ਼ਾ ਸ਼ਰਧਾਪੂਰਵਕ ਮਨਾਇਆ ਗਿਆ


*ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਸੰਗਤਾਂ ਨੂੰ ਅੱਸੂ ਦਾ ਮਹੀਨਾ ਸਰਵਣ ਕਰਵਾਇਆ

ਕਿਸ਼ਨਗੜ੍ਹ (ਗੁਰਪ੍ਰੀਤ ਸਿੰਘ ਬੱਲ) ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਵਸ ਸ਼ਰਧਾ ਅਤੇ ਸਤਿਕਾਰ ਸਹਿਤ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਜੀ ਦੀ ਅਗਵਾਈ ਹੇਠ ਮਨਾਇਆ ਗਿਆ।

ਇਸ ਮੌਕੇ ਤੇ ਅੰਮ੍ਰਿਤ ਬਾਣੀ ਦੇ ਜਾਪ ਕਰਵਾਏ ਗਏ ਤੇ ਸੰਤ ਨਿਰੰਜਨ ਦਾਸ ਜੀ ਨੇ ਅੱਸੂ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ।
ਇਸ ਮੌਕੇ ਤੇ ਸੰਤ ਲੇਖ ਰਾਜ ਨੂਰਪੁਰ ਵਾਲੇ, ਸੇਵਾਦਾਰ ਹਰਦੇਵ ਦਾਸ, ਵਰਿੰਦਰ ਦਾਸ ਬੱਬੂ , ਧਰਮਵੀਰ, ਨਿਰਮਲ ਸਿੰਘ ਮੈਨੇਜਰ, ਪ੍ਰੀਤਮ ਦਾਸ, ਸ਼ਾਮ ਲਾਲ, ਐਡਵੋਕੇਟ ਸਤਪਾਲ ਵਿਰਦੀ, ਮਾਸਟਰ ਬੀ. ਕੇ. ਮਹਿਮੀ ਸਮੇਤ ਸਮੂਹ ਸੰਗਤਾਂ ਮੌਜੂਦ ਸਨ ।

Doaba Times

ਪਿੰਡ ਬੱਲਾਂ ਵਿਖੇ ਗੁ: ਕਮੇਟੀ ਦੀ ਅਗਵਾਈ ਹੇਠ ਸ਼ੈੱਡ ਦੇ ਨਿਰਮਾਣ ਦੇ ਕੰਮ ਜ਼ੋਰਾ ਸ਼ੋਰਾਂ ਨਾਲ ਜਾਰੀ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਪਿੰਡ ਬੱਲਾਂ ਵਿਖੇ ਨਵ ਨਿਯੁਕਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਗੁਰਦੁਆਰਾ ਛਪਡ਼ੀ ਸਾਹਿਬ ਵਿਖੇ ਸ਼ੈੱਡ ਦੇ ਨਿਰਮਾਣ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਜਾਰੀ।
ਪ੍ਰਧਾਨ ਕੁਲਦੀਪ ਸਿੰਘ ਹੋਠੀ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਇਲਾਕੇ ਦੀਆ ਸੰਗਤਾਂ ਵੱਲੋਂ ਕਾਫੀ ਲੰਮੇ ਸਮੇਂ ਤੋਂ ਮੰਗ ਸੀ ਕਿ ਗੁਰਦੁਆਰਾ ਸਾਹਿਬ ਵਿਖੇ ਇਕ ਸ਼ੈੱਡ ਬਣਾਈ ਜਾਵੇ, ਜਿਸ ਮਕਸਦ ਨੂੰ ਮੁੱਖ ਰੱਖਦਿਆਂ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਯੁਕਤ ਹੋਣ ਉਪਰੰਤ ਇਲਾਕੇ ਦੀਆਂ ਸੰਗਤਾਂ ਦੀ ਮੰਗ ਪੂਰੀ ਕਰਦਿਆਂ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਦਾ ਅੰਦਾਜ਼ਨ ਖਰਚਾ ਇੱਕ ਲੱਖ ਪੱਚੀ ਹਜ਼ਾਰ ਦੇ ਕਰੀਬ ਹੋਇਆ ਹੈ ਅਤੇ ਕੰਮ ਜਾਰੀ ਹੈ। ਇਸ ਮੌਕੇ ਭੁਪਿੰਦਰ ਸਿੰਘ ਚੇਅਰਮੈਨ ,ਕੁਲਦੀਪ ਸਿੰਘ ਹੋਠੀ ਪ੍ਰਧਾਨ , ਸੇਵਾ ਸਿੰਘ ਮੀਤ ਪ੍ਰਧਾਨ , ਜੋਗਿੰਦਰ ਸਿੰਘ ਹੋਠੀ ,ਅਰਜਨ ਸਿੰਘ ਬਿੱਟੂ , ਗੁਰਦੀਪ ਸਿੰਘ, ਜਸਵੀਰ ਸਿੰਘ ,ਹਰਵਿੰਦਰ ਸਿੰਘ ,ਮੇਵਾ ਸਿੰਘ ਸੈਕਟਰੀ ,ਮੁੱਖ ਸੇਵਾਦਾਰ ਗ੍ਰੰਥੀ ਪਰਮਜੀਤ ਸਿੰਘ ਦੀ ਅਗਵਾਈ ਹੇਠ ਸ਼ੈੱਡ ਨਿਰਮਾਣ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ।

Doaba Times

ਕਰਤਾਰਪੁਰ (ਗੁਰਪ੍ਰੀਤ ਸਿੰਘ ਗੋਰਾ)

ਸਕੁੁਲ ਵਿੱਚ ਚੰਗੇ ਅੰਕ ਪ੍ਰਾਪਤੀ ਤੇ ਰਾਮਦਾਸੀਆਂ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਰਜਿ ਸਭਾ ਵਲੋ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦਿਲਬਾਗ ਸਿੰਘ ਸਿੱਧੂ )ਵੱਖ-ਵੱਖ ਜੱਥੇਬੰਦੀਆਂ, ਰਾਜਨੀਤਕ ਜੱਥੇਬੰਦੀਆਂ, ਗਰੀਬ ਬੇਸਹਾਰਾ ਪਰਿਵਾਰਾਂ ਅਤੇ ਸਕੂਲਾਂ ਵਿੱਚ ਆਏ ਫਸਟ/ਸੈਕਿੰਡ ਬੱਚਿਆਂ ਨੂੰ , ਰਾਮਦਾਸੀਆਂ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਰਜਿ ਜਿੱਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਕੀਤਾ ਗਿਆ ਸਨਮਾਨਿਤ=ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ
ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ=ਜਿੱਲ੍ਹਾ ਜਸਵਿੰਦਰ ਸਿੰਘ ਪ੍ਰਧਾਨ , ਸੰਗਤ ਦੇ , ਸਮੂਹ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਸਹਿਜ ਪਾਠ ਦੇ ਭੋਗ ,ਹਰਰਸ ਕੀਰਤਨ ਉਪਰੰਤ ਗੁਰਦੁਆਰਾ ਪਿੰਡ ਕਾਲਰਾਂ ਨੇੜੇ ਗੜਦੀਵਾਲ ਹੁਸ਼ਿਆਰਪੁਰ ਗੁਰੂ ਜੀ ਦਾ ਅਟੁੱਟ ਲੰਗਰ ਵਰਤਾਇਆ ਗਿਆ ਇਸ ਮੋਕੇ ਵੱਖ-ਵੱਖ ਜੱਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ,ਪ੍ਰਿਸੀਪਲ, ਅਧਿਆਪਕ , ਮੁੱਖ ਅਧਿਆਪਕ,ਕੋਸਲਰ ਕਮਲਜੀਤ ਕੌਰ , ਸਰਪੰਚ ਦਲਜੀਤ ਕੌਰ,ਪ੍ਰਿਸੀਪਲ ਕੁਲਵੀਰ ਕੌਰ,ਲੈਕਚਰਾਰ ਮੈਂਡਮ ਹਰਜੀਤ ਕੌਰ, ਲੈਕਚਰਾਰ ਮੈਡਮ ਹਰਵਿੰਦਰ ਕੌਰ,ਸੰਤ ਬਾਬਾ ਹਰਨਾਮ ਸਿੰਘ ਜੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ, ਕਰਨੈਲ ਸਿੰਘ ਕਲਸੀ, ਅਰਵਿੰਦਰ ਸਿੰਘ ਰਸੂਲਪੁਰ, ਅਤੇ ਰਾਮਦਾਸੀਆਂ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਰਜਿ ਪੰਜਾਬ ਦੇ ਪ੍ਰਧਾਨ ਜਸਵੰਤ ਸਿੰਘ, ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ, ਅਮ੍ਰਿਤਪਾਲ ਸਿੰਘ ਮੈਂਬਰ ਪੰਜਾਬ, ਦਰਸ਼ਨ ਸਿੰਘ ਕਲਸੀ ਜਿੱਲ੍ਹਾ ਪ੍ਰਧਾਨ ਕਪੂਰਥਲਾ, ਜਿੱਲ੍ਹਾ ਪ੍ਰਧਾਨ ਜਗਤਾਰ ਸਿੰਘ ਜਲੰਧਰ,
ਸਰਕਾਰੀ ਮਿਡਲ ਸਕੂਲ ਕਾਲਰਾਂ ਦੇ ਵਿਦਿਆਰਥੀਆਂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦੇ ਵਿਦਿਆਰਥੀਆਂ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੇ ਵਿਦਿਆਰਥੀਆ,ਡੀ,ਏ, ਵੀ,ਉਕਾੜਾ ਆਰੀਆਂ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ,ਟ੍ਰਿਪਲ ਐਮ,ਐਮ, ਐਮ, ਹੁਸ਼ਿਆਰਪੁਰ ਦੇ ਵਿਦਿਆਰਥੀਆਂ ,ਸੰਤ ਬਾਬਾ ਹਰਨਾਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਨੂੰ ਜਿਹਨਾਂ ਨੇ ਨੰਬਰ ਨੰਬੇ ਤੋਂ ਸਤਾਨਵੇ % (90ਤੋ 97) ਵਿਦਿਆਰਥੀਆਂ ਨੇ ਨੰਬਰ ਲਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ
ਲੋੜਵੰਦ ਪਰਿਵਾਰਾਂ ਦੀ ਆਰਥਿਕ ਸਹਾਇਤਾ ਦਿੱਤੀ ਗਈ ਸਾਰਿਆਂ ਨੂੰ ਸਿਰੋਪਾ ਅਤੇ ਸੀਡਲ ਦੇ ਸਨਮਾਨਿਤ ਕੀਤਾ ਗਿਆ
ਇਸ ਮੌਕੇ ਰਾਮਦਾਸੀਆਂ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਰਜਿ ਪੰਜਾਬ ਦੇ ਜਰਨਲ ਸਕੱਤਰ ਪੰਜਾਬ ਨੇ ਦੱਸਿਆ ਕਿ ਕਾਨੂੰਨ ਮੁਤਾਬਕ ਪੰਜਾਬ ਕਮੇਟੀ ਦੀ ਚੋਣ‌ ਜਨਵਰੀ 2023 ਕਰਵਾਈ ਜਾਵੇਗੀ ਇਹ ਜਿੱਲ੍ਹਾ ਹੁਸ਼ਿਆਰਪੁਰ ਵਿਖੇ ਹੋਵੇਗੀ ਸਥਾਨ ਵੀ ਜਲਦੀ ਹੀ ਦੱਸਿਆ ਜਾਵੇਗਾ ਪੰਜਾਬ ਕਮੇਟੀ ਦੇ ਮੈਂਬਰਾਂ ਨੇ ਜਿੱਲਾ ਪ੍ਰਧਾਨ ਹੁਸ਼ਿਆਰਪੁਰ ਸਰਦਾਰ ਜਸਵਿੰਦਰ ਸਿੰਘ ਜੀ ਨੂੰ ਸਨਮਾਨਿਤ ਕੀਤਾ।

Jalandhar

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਸਤਰ ਧਾਰਨ ਮੀਰੀ ਪੀਰੀ ਦੇ ਦਿਹਾੜੇ ਨੂੰ ਸਮਰਪਿਤ ਖ਼ਾਲਸਾਈ ਸ਼ਸ਼ਤਰ ਮਾਰਚ

ਜਲੰਧਰ (ਕੁਲਦੀਪ ਕੁਮਾਰ)ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋਂ ਧੰਨ -ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਸਤਰ ਧਾਰਨ ਮੀਰੀ ਪੀਰੀ ਦੇ ਦਿਹਾੜੇ ਨੂੰ ਸਮਰਪਿਤ ਖ਼ਾਲਸਾਈ ਸ਼ਸ਼ਤਰ ਮਾਰਚ ਦੁਪਹਿਰ 16-7-2022(ਸ਼ਨੀਚਰਵਾਰ)ਸਮਾ3ਵੱਜੇ ਗੁਰਦੁਆਰਾ ਗੁਰਦੇਵ ਨਗਰ, ਨਵੀਂ ਦਾਣਾ ਮੰਡੀ ਜਲੰਧਰ ਤੋਂ ਆਰੰਭ ਹੋ ਕੇ ਵੱਖ ਵੱਖ ਜਥੇਬੰਦੀਆਂ , ਰਾਜਨੀਤਕ ਜੱਥੇਬੰਦੀਆਂ, ਨੇ ਵੱਧ ਤੋਂ ਵੱਧ ਹਿੱਸਾ ਲਿਆ, ਸ਼ਾਮਲ ਹੋਈਆਂ ਗੁਰੂ ਸੰਗਤਾਂ ਨੇ ਗੁਰੂ ਜੀ ਅਟੁੱਟ ਲੰਗਰ ਵਰਤਾਇਆ ਗਿਆ ਅਤੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਜਲੰਧਰ ਵਿਖੇ ਸਮਾਪਤ ਹੋਇਆ ਮਿੱਤੀ 31-7-2022 ਨੂੰ ਸਿੱਖ ਤਾਲਮੇਲ ਕਮੇਟੀ ਜਲੰਧਰ ਨੇ ਸੰਗਤਾਂ ਨੂੰ ਅਤੇ ਸਮੂਹ ਵੱਖ ਵੱਖ ਜਥੇਬੰਦੀਆਂ ਨੂੰ ਜਿਹਨਾਂ ਨੇ ਨਗਰ ਕੀਰਤਨ ਵਿੱਚ ਸੇਵਾ ਨਿਭਾਈ ਗਈ ਸੀ ਉਹਨਾਂ ਨੂੰ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਅਤੇ ਵੱਖ-ਵੱਖ, ਧਾਰਮਿਕ, ਜਥੇਬੰਦੀਆਂ, ਰਾਜਨੀਤਕ ਜੱਥੇਬੰਦੀਆਂ, ਸੰਗਤਾਂ ਨੂੰ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਸੇਵਾਦਾਰ ਅਵਤਾਰ ਸਿੰਘ ਕਾਨੂੰਗੋ ਨੂੰ ਸਿੱਖ ਤਾਲਮੇਲ ਕਮੇਟੀ ਜਲੰਧਰ ਦੀ ਪ੍ਰਬੰਧਕ ਕਮੇਟੀ ਜੀ ਨੇ ਸਨਮਾਨਿਤ ਕੀਤਾ ਗਿਆ।