Doaba Times

ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਸਬੰਧ ‘ਚ ਕਸਬਾ ਅਲਾਵਲਪੁਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ

ਵਿਸ਼ੇਸ਼ ਸਨਮਾਨ ਮੌਕੇ ਪੰਜਾਬ ਸਫਾਈ ਮਜ਼ਦੂਰ ਯੂਨੀਅਨ ਯੂਨਿਟ ਅਲਾਵਲਪੁਰ ਦੇ ਪ੍ਰਧਾਨ ਵਿਨੋਦ ਕੁਮਾਰ ਮੰਗੀ ਜੀ ,ਪੁਲਿਸ ਚੌਕੀ ਅਲਾਵਲਪੁਰ ਇੰਚਾਰਜ ਏ ਐਸ ਆਈ ਬਲਵੀਰ ਬੁੱਟਰ ਜੀ ਤੇ ਹੋਰ ਪਤਵੰਤੇ।

ਕਿਸ਼ਨਗੜ /ਅਲਾਵਲਪੁਰ (ਗੁਰਪ੍ਰੀਤ ਬੱਲ) ਮਹਾਰਿਸ਼ੀ, ਮਹਾਂਕਵੀ, ਤ੍ਰਿਕਾਲਦਰਸ਼ੀ, ਸ੍ਰਿਸ਼ਟੀ ਕਰਤਾ ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਸਬੰਧ ‘ਚ ਕਸਬਾ ਅਲਾਵਲਪੁਰ ਵਿਖੇ ਨੌਜਵਾਨ ਵਾਲਮੀਕ ਸਭਾ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸਭ ਤੋਂ ਪਹਿਲਾਂ ਯਾਤਰਾ ਵਿੱਚ ਸ਼ਾਮਿਲ ਹੋਣ ਵਾਲੇ ਮੁੱਖ ਪਤਵੰਤਿਆ ਨੂੰ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਭਗਵਾਨ ਵਾਲਮੀਕੀ ਜੀ ਦੇ ਆਸ਼ੀਰਵਾਦ ਦੇ ਨਾਲ ਮੁਹੱਲਾ ਵਾਲਮੀਕੀ ਤੋਂ ਯਾਤਰਾ ਦੀ ਸ਼ੁਰੂ ਹੁੰਦੇ ਹੋਇਆ ਵੱਖ ਵੱਖ ਮੁਹੱਲਿਆਂ ਤੋਂ ਹੋ ਕੇ ਭਗਵਾਨ ਸ੍ਰੀ ਵਾਲਮੀਕੀ ਮੰਦਰ ਮਹੱਲਾ ਵਾਲਮੀਕੀ ਪਹੁੰਚ ਕੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦੌਰਾਨ ਪਵਨ ਰਮਾਇਣ ਜੀ ਦੇ ਕੀਰਤਨ ਕੀਤੇ ਗਏ। ਰਸਤੇ ਵਿੱਚ ਅਨੇਕਾਂ ਸ਼ਰਧਾਲੂਆਂ ਵੱਲੋਂ ਥਾਂ ਥਾਂ ਭਗਵਾਨ ਸ੍ਰੀ ਵਾਲਮੀਕੀ ਜੀ ਦੇ ਜਨਮ ਉਤਸਵ ਦੀ ਖੁਸ਼ੀ ਦੇ ਵਿੱਚ ਲੰਗਰ ਲਗਾਏ ਗਏ।ਇਸ ਮੌਕੇ ਦੀਪਿਕਾ ਮਹੰਤ ਜੀ,ਪੰਜਾਬ ਸਫਾਈ ਮਜ਼ਦੂਰ ਯੂਨੀਅਨ ਯੂਨਿਟ ਅਲਾਵਲਪੁਰ ਦੇ ਪ੍ਰਧਾਨ ਵਿਨੋਦ ਕੁਮਾਰ ਮੰਗੀ ਜੀ, ਨਗਰ ਕੌਂਸਲਰ ਪ੍ਰਧਾਨ ਨੀਲਮ ਰਾਣੀ ਵਾਈਸ ਪ੍ਰਧਾਨ ਮੁਕੱਦਰ ਲਾਲ, ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ ਰਜਿੰਦਰ ਗਿੱਲ, ਡਾਕਟਰ ਪ੍ਰੇਮ ਗਿੱਲ ਡਾਕਟਰ ਰਮੇਸ਼ ਗਿੱਲ ਸਾਬਕਾ ਐਮਸੀ,ਐਮ ਸੀ ਨਰੇਸ਼ ਕੁਮਾਰ ਕ੍ਰਿਸ਼ਨਾ ਦੇਵੀ ਰਾਜ ਰਾਣੀ, ਸਾਬਕਾ ਐਮਸੀ ਦੀਪਕ ਗੁਪਤਾ ਰਮੇਸ਼ ਵਿਰਦੀ ਰਾਮ ਰਤਨ, ਦਵਿੰਦਰ ਚੋਡਾ ਦੁਸਹਿਰਾ ਕਮੇਟੀ ਅਲਾਵਰਪੁਰ ਦੇ ਪ੍ਰਧਾਨ, ਜੰਗਪ੍ਰੀਤ ਵਰਮਾ (ਜੱਗਾ) ਜੋ ਕਈ ਸਾਲਾਂ ਤੋਂ ਰਾਵਲ ਦਾ ਰੋਲ ਅਦਾ ਕਰ ਰਹੇ ਨੇ,ਸੰਜੀਵ ਖੋਸਲਾ, ਪਵਨ ਖੋਸਲਾ, ਦੀਪਕ ਖੋਸਲਾ, ਵਿੱਕੀ ਖੋਸਲਾ , ਬੰਟੀ ਖੋਸਲਾ ,ਰਕੇਸ਼ ਖੋਸਲਾ ,ਦੀਪਕ ਗਿੱਲ,ਮਾਨਵ ਥਾਪਰ ਸਮੀਰ ਗਿੱਲ ,ਆਰੀਅਨ ਗਿੱਲ ,ਸੰਦੀਪ ਗਿੱਲ ,ਮੰਨੂ ਗਿੱਲ, ਸ਼ੰਬੂ ਹਰਸ਼ ,ਯਤਨ ਖੋਸਲਾ ,ਗੋਰੀ ਖੋਸਲਾ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Doaba Times

ਵੱਧਦੀ ਗਰਮੀ ਦੇ ਮੱਦੇਨਜਰ ਅੱਡਾ ਰਾਏਪੁਰ ਰਸੂਲਪੁਰ ਵਿਖੇ ਠੰਡੇ-ਮਿੱਠੇ ਜਲ ਦੀ ਛਬੀਲ ਦੀ ਸੇਵਾ ਮਾਰਕਿਟ ਦੇ ਸਮੂਹ ਦੁਕਾਨਦਾਰਾਂ ਵੱਲੋਂ ਨਿਰੰਤਰ ਜਾਰੀ

ਹਜ਼ਰਤ ਪੀਰ ਬਾਬਾ ਹਬੀਬ ਸ਼ਾਹ ਦਰਬਾਰ ਰਮਦਾਸਪੁਰ ਵਿਖੇ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ


ਆਦਮਪੁਰ (ਬੱਲ) ਅਲਾਵਲਪੁਰ- ਆਦਮਪੁਰ ਰੋਡ ਸਥਿਤ ਹਜ਼ਰਤ ਪੀਰ ਬਾਬਾ ਹਬੀਬ ਸ਼ਾਹ ਦਰਬਾਰ ਰਮਦਾਸਪੁਰ ਵਿਖੇ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ ਗਿਆ । ਦਰਗਾਹ ਤੇ ਝੰਡੇ ਦੀਆਂ ਰਸਮਾਂ ਕੀਤੀਆਂ ਗਈਆਂ ਤੇ ਸੰਗਤ ਚ ਅਤੁੱਟ ਲੰਗਰ ਵਰਤਾਏ ਗਏ ਇਸ ਮੌਕੇ ਬਲਜੀਤ ਬਿੰਦੀ ਚੇਅਰਮੈਨ, MC ਰੂਪ ਲਾਲ, ਧਰਮ ਪਾਲ ਸੰਧੂ ਪ੍ਰਧਾਨ , ਮਾ. ਸੁਰਿੰਦਰ, ਰਵੀ ਬਿਰਦੀ, ਮਦਨ ਲਾਲ, ਡਾ. ਵਿਜੈ ਸਹਿਗਲ, ਬਲਵੀਰ ਸੰਧੂ , ਮਦਨ ਸਹਿਗਲ ,ਪ੍ਰਧਾਨ ਨੀਲਮ ਰਾਣੀ, ਨਗਰ ਕੌਂਸਲ ਅਲਾਵਲਪੁਰ, ਕਿੰਦਾ ਸੰਧੂ, ਬੀਬੀ ਸ਼ੀਲਾ ਖੁਰਦਪੁਰ , ਬੀਬੀ ਤਾਰੋ , ਬੀਬੀ ਪਿਆਰੀ , ਬੀਬੀ ਮਿੰਦੋ ਮੌਜੂਦ ਸਨ।ਸਟੇਜ ਸੈਕਟਰੀ ਦੀ ਸੇਵਾ ਬੂਟਾ ਧੋਗੜੀ ਵਲੋ ਨਿਭਾਈ ਗਈ । ਰਾਜਨੀਤਕ ਸਖਸ਼ੀਅਤਾ ਵਿੱਚ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ।

ਇਸ ਮੌਕੇ ਤੇ ਕਲਾਕਾਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਸੂਫੀਆਨਾ ਕਲਾਮਾਂ ਰਾਹੀਂ ਸੰਗਤਾਂ ਦਾ ਸਮਾਂ ਬੰਨ੍ਹਿਆ। ਇਸ ਮੌਕੇ ਠੰਢੇ -ਮਿੱਠੇ ਜਲ ਦੀ ਛਬੀਲ ਤੇ ਅਤੁੱਟ ਲੰਗਰ ਵਰਤਾਏ ਗਏ ।

Doaba Times

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਸ਼ਾਨਦਾਰ ਜਿੱਤ ਕਾਰਨ ਸਫਾਈ ਸੇਵਕਾ ਵਿੱਚ ਖੁਸ਼ੀ ਦੀ ਲਹਿਰ

ਕਿਸ਼ਨਗੜ (ਗੁਰਪ੍ਰੀਤ ਬੱਲ) ਜਲੰਧਰ ਲੋਕ ਸਭਾ ਜਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਹਲਕਾ ਆਦਮਪੁਰ ਦੇ ਕਸਬਾ ਅਲਾਵਲਪੁਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਇਸ ਦੌਰਾਨ ਇਲਾਕੇ ਵਿਚ ਲੱਡੂ ਵੰਡੇ ਗਏ ਤੇ ਇਲਾਕੇ ਦੇ ਵੋਟਰਾ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਅਲਾਵਲਪੁਰ ਅੱਡੇ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਪੂਰੇ ਇਲਾਕੇ ਵਿਚ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਢੋਲ ਧਮੱਕੇ ਨਾਲ ਰੈਲੀ ਕੱਢੀ ਗਈ।

ਇਸ ਮੌਕੇ ਤੇ ਵਿਨੋਦ ਕੁਮਾਰ ਮੰਗੀ ਜੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ਅਲਾਵਲਪੁਰ , ਰਾਜਦੀਵਾਨ ਬਾਲਮੀਕਿ ਸਮਾਜ ਸੀਨੀਅਰ ਆਗੂ, ਬਿਲੀਅਮ ਬਾਲਮੀਕਿ ਸਮਾਜ ਸੀਨੀਅਰ ਆਗੂ ,ਰਜਿੰਦਰ ਖੋਸਲਾ ਸਫਾਈ ਮਜਦੂਰ ਯੂਨੀਅਨ ਪ੍ਰਧਾਨ , ਪਵਨ ਖੋਸਲਾ ਪ੍ਰਧਾਨ ਅਲਾਵਲਪੁਰ , ਅਸ਼ਵਨੀ ਸ਼ਰਮਾ , ਸਰਬਜੀਤ ਸਾਬੀ , ਬੰਟੀ ਮਲਹੋਤਰਾ , ਹਰਵਿੰਦਰ ਸੋਨੀ , ਵਰਿੰਦਰ ਸਿੰਘ , ਮਨਦੀਪ ਸਿੰਘ , ਸਰਬਜੀਤ ਭੱਟੀ , ਸੋਮ ਪ੍ਰਕਾਸ਼ , ਅਵਤਾਰ ਚੰਦ , ਵਿਕਾਸ ਭੱਟੀ , ਰਮਨ ਮਲਹੋਤਰਾ , ਸੁਨੀਲ ਮਲਹੋਤਰਾ , ਬਿੱਲਾ ਰਾਮਦਾਸਪੁਰੀਆ , ਰਾਮਆਸਰਾ ਫੌਜੀ , ਲੱਡੂ , ਮੱਖਣ ਬਾਬਾ ਤੇ ਵੱਡੀ ਗਿਣਤੀ ਚ ਪਾਰਟੀ ਵਰਕਰ ਮੌਜੂਦ ਸਨ।

Doaba Times

ਪੰਜਾਬ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਚੰਦਨ ਗਰੇਵਾਲ ਪਹੁੰਚੇ ਅਲਾਵਲਪੁਰ ਵਿਖੇ

ਕਿਸ਼ਨਗੜ (ਗੁਰਪ੍ਰੀਤ ਬੱਲ) ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਯੂਨੀਅਨ ਦੇ ਪ੍ਰਧਾਨ ਚੰਦਨ ਗਰੇਵਾਲ ਜੀ, ਸੁਭਾਸ਼ ਸੋਧੀ ਜੀ, ਅਲਾਵਲਪੁਰ ਵਿਖੇ ਵਿਨੋਦ ਕੁਮਾਰ ਮੰਗੀ ਜੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ( ਅਲਾਵਲਪੁਰ) ਦੇ ਗ੍ਰਹਿ ਵਿਖੇ ਪਹੁੰਚੇ।ਜਿੱਥੇ ਕਿ ਸੀਨੀ. ਆਗੂ ਵਿਨੋਦ ਕੁਮਾਰ ਜੀ ਮੰਗੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ਅਲਾਵਲਪੁਰ ਤੇ ਰਜਿੰਦਰ ਖੋਸਲਾ ਸਫਾਈ ਮਜਦੂਰ ਯੂਨੀਅਨ ਪ੍ਰਧਾਨ ਜੀ ਵਲੋ ਆਪਣੇ ਸਾਥੀਆ ਸਮੇਤ ਸੁਆਗਤ ਕੀਤਾ ਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਚੰਦਨ ਗਰੇਵਾਲ ਜੀ ਵਲੋ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਮੁਲਾਜ਼ਮ ਕੱਚਾ ਨਹੀ ਰਹੇਗਾ ਸਾਰੇ ਪੱਕੇ ਕਰ ਦਿੱਤੇ ਜਾਣਗੇ, ਜੇਕਰ ਜਲੰਧਰ ਤੋਂ ਆਪ ਦਾ ਐਮ ਪੀ ਬਣੇਗਾ ਤਾ ਫਿਰ ਵਿਕਾਸ ਦੇ ਕੰਮ ਤੇਜੀ ਨਾਲ ਹੋਣਗੇ। ਇਸ ਮੌਕੇ ਰਜਿੰਦਰ ਖੋਸਲਾ ਸਫਾਈ ਮਜਦੂਰ ਯੂਨੀਅਨ ਪ੍ਰਧਾਨ , ਵਿਨੋਦ ਕੁਮਾਰ ਮੰਗੀ ਜੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ਅਲਾਵਲਪੁਰ , ਸਰਬਜੀਤ ਸਾਬੀ , ਪਵਨ ਖੋਸਲਾ, ਗੁਰਦੀਪ ਲੇਸੜੀਵਾਲ, ਸਰਬਜੀਤ ਭੱਟੀ , ਗੀਤਾਂ , ਜੋਤੀ , ਫੌਜੀ ਸਾਹਬ ,ਜੱਸਲ ਤੋਂ ਇਲਾਵਾ ਔਰਤਾਂ ਵੀ ਸ਼ਾਮਿਲ ਸਨ।

Doaba Times

ਸਫਾਈ ਕਰਮਚਾਰੀਆ ਵਲੋਂ ਆਪਣੀਆਂ ਮੰਗਾ ਸੰਬੰਧੀ ਅਹਿਮ ਮੀਟਿੰਗ

ਜਲੰਧਰ (ਗੁਰਪ੍ਰੀਤ ਬੱਲ) ਸ਼੍ਰੀ ਚੰਦਨ ਗਰੇਵਾਲ ਦਫ਼ਤਰ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਦੌਰਾਨ ਸਫਾਈ ਕਰਮਚਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਚਰਚਾਵਾ ਕੀਤੀਆਂ ਗਈਆਂ। ਸਫਾਈ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੰਬੰਧੀ ਗੱਲਬਾਤ ਕਰਦੇ ਹੋਏ ਵਿਨੋਦ ਕੁਮਾਰ ਮੰਗੀ ਜੀ (ਸਫਾਈ ਮਜ਼ਦੂਰ ਫੈਡਰੇਸ਼ਨ ਯੂਨੀਅਨ ਸ਼ਾਖਾ ਅਲਾਵਲਪੁਰ) ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੂੰ ਕਰੀਬ 1.5 ਸਾਲ ਹੋ ਗਿਆ ਹੈ ਤੇ ਹੁਣ ਤੱਕ ਵੀ ਸਫਾਈ ਕਰਮਚਾਰੀਆ ਨੂੰ ਝੂਠੇ ਲਾਰਿਆਂ ਵਿੱਚ ਰੱਖਿਆ ਗਿਆ ਹੈ, ਸਰਕਾਰ ਵਲੋਂ ਸਫਾਈ ਮਜਦੂਰਾਂ ਦੀ ਕੋਈ ਵੀ ਸਾਰ ਨਹੀ ਲਈ ਜਾ ਰਹੀ ਹੈ। ਇਸ ਮੌਕੇ ਤੇ ਵਿਨੋਦ ਕੁਮਾਰ ਮੰਗੀ ਜੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ਅਲਾਵਲਪੁਰ , ਰਾਜਦੇਵਨ ਬਾਲਮੀਕਿ ਸਮਾਜ ਸੀਨੀਅਰ ਆਗੂ, ਬਿਲੀਅਮ ਬਾਲਮੀਕਿ ਸਮਾਜ ਸੀਨੀਅਰ ਆਗੂ ,ਰਜਿੰਦਰ ਖੋਸਲਾ ਸਫਾਈ ਮਜਦੂਰ ਯੂਨੀਅਨ ਪ੍ਰਧਾਨ , ਸ਼ੋਭਾ , ਗੀਤਾਂ, ਜੋਤੀ ਮੌਜੂਦ ਸਨ।

Doaba Times

ਅਲਾਵਲਪੁਰ ਵਿਖੇ ਭਗਵਾਨ ਬਾਲਮੀਕ ਜੀ ਦਾ ਜਨਮ ਦਿਹਾੜਾ ਸ਼ਰਧਾਪੂਰਵਕ ਮਨਾਇਆ

ਅਲਾਵਲਪੁਰ (ਗੁਰਪ੍ਰੀਤ ਬੱਲ) ਅਲਾਵਲਪੁਰ ਵਿਖੇ ਪੰਜਾਬ ਸਫਾਈ ਮਜ਼ਦੂਰ ਯੂਨੀਅਨ ਯੂਨਿਟ ਅਲਾਵਲਪੁਰ ਦੇ ਪ੍ਰਧਾਨ ਵਿਨੋਦ ਕੁਮਾਰ ਮੰਗੀ ਦੀ ਅਗਵਾਈ ਹੇਠ ਸ੍ਰਿਸ਼ਟੀ ਦੇ ਰਚਣਹਾਰਾ ਭਗਵਾਨ ਬਾਲਮੀਕ ਜੀ ਦਾ ਜਨਮ ਦਿਹਾੜਾ ਅਲਾਵਲਪੁਰ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਭਗਵਾਨ ਬਾਲਮੀਕ ਜੀ ਦੀ ਜੋਤ ਪ੍ਰਚੰਡ ਕੀਤੀ ਗਈ ।ਉਪਰੰਤ ਜਸਬੀਰ ਪਾਰਸ ਵਲੋਂ ਸਤਿਸੰਗ ਕੀਤਾ ਗਿਆ ।ਇਸ ਉਪਰੰਤ ਰੀਨਾ ਨਰੰਗਪੂਰੀ , ਕੁਮਾਰ ਰਾਜਨ , ਰਜੇਸ਼ ਕੁਮਾਰ ,ਸੁੱਖਾ ਹਰੀਪੁਰੀਆ ਅਤੇ ਹੋਰ ਗਾਇਕਾਂ ਵੱਲੋਂ ਭਗਵਾਨ ਵਾਲਮੀਕ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ।ਇਸ ਮੌਕੇ ਤੇ ਮੁੱਖ ਮਹਿਮਾਨ ਹਲਕਾ ਵਿਧਾਇਕ ਸੁਖਵਿੰਦਰ ਕੋਟਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਇਸ ਮੌਕੇ ਤੇ ਉਨ੍ਹਾਂ ਸੰਬੋਧਨ ਕਰਦੇ ਹੋਏ ਭਗਵਾਨ ਬਾਲਮੀਕ ਜੀ ਦੇ ਪ੍ਰਗਟ ਦਿਹਾਡ਼ੇ ਤੇ ਸਭ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਭਗਵਾਨ ਬਾਲਮੀਕ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਕਿਹਾ। ਇਸ ਉਪਰੰਤ ਪ੍ਰਧਾਨ ਵਿਨੋਦ ਕੁਮਾਰ ਮੰਗੀ ,ਪ੍ਰਧਾਨ ਨਗਰ ਕੌਂਸਲ ਨੀਲਮ ਕੁਮਾਰੀ, ਵਾਈਸ ਪ੍ਰਧਾਨ ਮੁਕੱਦਰ ਲਾਲ ,ਰਾਮ ਰਤਨ ਪੱਪੀ, ਨਰੇਸ਼ ਕੁਮਾਰ ਸ਼ਰਮਾ, ਬ੍ਰਿਜ ਭੂਸ਼ਨ , ਰਾਜ ਰਾਣੀ ,ਰਚਨਾ ਆਦਿ ਸਾਰੇ ਕੌਂਸਲਰਾ ਬੋਲ ਸਾਂਝੇ ਤੌਰ ਤੇ ਹਲਕਾ ਵਧਾਇਕ ਸੁਖਵਿੰਦਰ ਕੋਟਲੀ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ ਗਿਆ । ਇਸ ਉਪਰੰਤ ਹਲਕਾ ਵਧਾਇਕ ਸੁਖਵਿੰਦਰ ਕੋਟਲੀ ਵੱਲੋਂ ਵਿਸ਼ੇਸ਼ ਤੌਰ ਤੇ ਸਮਾਗਮ ਕਰਵਾਉਣ ਲਈ ਪ੍ਰਧਾਨ ਵਿਨੋਦ ਕੁਮਾਰ ਮੰਗੀ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਤੇ ਭਾਜਪਾ ਆਗੂ ਨਰਿੰਦਰ ਸ਼ਰਮਾ ਹਨੀ , ਸੰਨੀ ਸਹੋਤਾ ਵਾਈਸ ਪ੍ਰਧਾਨ ਸਫਾਈ ਮਜ਼ਦੂਰ ਯੂਨੀਅਨ ਆਦਮਪੁਰ ,ਰਮੇਸ਼ ਕੁਮਾਰ ਗਿੱਲ ਸਫਾਈ ਮਜ਼ਦੂਰ ਯੂਨੀਅਨ ਪ੍ਰਧਾਨ ਪਠਾਨਕੋਟ ,ਸਿਕੰਦਰ ਸਹੋਤਾ ਪ੍ਰਧਾਨ ਸਫਾਈ ਮਜ਼ਦੂਰ ਯੂਨੀਅਨ ਦਸੂਹਾ,ਰਜੇਸ਼ ਕੁਮਾਰ ਥਾਪਰ ਸਮਾਜ ਸੇਵਕ ਕਮਲਜੀਤ ਥਾਪਰ , ਰੌਕੀ ਖੋਸਲਾ ਸਫ਼ਾਈ ਸੇਵਕ ਪ੍ਰਧਾਨ ਆਦਮਪੁਰ ,ਗੀਤਾ ਥਾਪਰ ਸਫ਼ਾਈ ਸੇਵਕ ਸ਼ੋਭਾ ਖੋਸਲਾ ਸਫ਼ਾਈ ਸੇਵਕ ਰੱਜਤ ਸਫ਼ਾਈ ਸੇਵਕ ਆਦਿ ਵੀ ਹਾਜ਼ਰ ਸਨ । ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬੂਟਾ ਧੋਗਡ਼ੀ ਵੱਲੋਂ ਨਿਭਾਈ ਗਈ

Doaba Times

ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਸਬੰਧੀ ਸੀਨੀਅਰ ਆਗੂ ਵਿਨੋਦ ਕੁਮਾਰ ਮੰਗੀ ਜੀ ਵੱਲੋਂ ਈ ਓ ਅਤੇ ਨਗਰ ਕੌਂਸਲਰ ਦੀ ਸਮੁੱਚੀ ਟੀਮ ਨੂੰ ਸੱਦਾ ਪੱਤਰ ਦਿੱਤਾ

ਕਿਸ਼ਨਗੜ(ਗੁਰਪ੍ਰੀਤ ਬੱਲ ) ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਸਬੰਧੀ ਪੰਜਾਬ ਸਫਾਈ ਫੈਡਰੇਸ਼ਨ ਯੂਨੀਅਨ ਸ਼ਾਖਾ ਅਲਾਵਲਪੁਰ ਸੀਨੀਅਰ ਆਗੂ ਵਿਨੋਦ ਕੁਮਾਰ ਮੰਗੀ ਜੀ ਵੱਲੋਂ ਈ ਓ ਅਤੇ ਨਗਰ ਕੌਂਸਲਰ ਦੀ ਸਮੁੱਚੀ ਟੀਮ ਨੂੰ ਸੱਦਾ ਪੱਤਰ ਦਿੰਦੇ ਹੋਏ।