Category: Crime
Doaba Times
#############################################

Doaba Times
2 ਅਕਤੂਬਰ ਗਾਧੀ ਜਯੰਤੀ ਕਾਰਨ ਇਲਾਕੇ ਚ’ ਜਿਆਦਾ ਤਰ ਬੰਦ ਰਹੇ ਠੇਕੇ – ਕਿਸ਼ਨਗੜ੍ਹ ਤੇ ਬਿਆਸ ਪਿੰਡ ਚੋਰ ਮੋਰੀਆਂ ਰਾਹੀਂ ਸ਼ਰ੍ਹੇਆਮ ਵਿਕੀ ਦਾਰੂ

ਜਲੰਧਰ/ਕਿਸ਼ਨਗੜ2,ਅਕਤੂਬਰ(ਗੁਰਪ੍ਰੀਤ ਬੱਲ/ਸੌਰਬ ਗੁਪਤਾ) 2 ਅਕਤੂਬਰ ਗਾਂਧੀ ਜਯੰਤੀ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਜਿਸਦੇ ਕਾਰਨ ਸ਼ਰਾਬ ਦੇ ਸਾਰੇ ਠੇਕੇ ਸਰਕਾਰ ਵਲੋਂ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ, ਜਿਸ ਦੇ ਕਾਰਨ ਕਈ ਸ਼ਰਾਬ ਦੇ ਠੇਕਿਆਂ ਵੱਲੋਂ ਦਾ ਬਹੁਤ ਵਧੀਆ ਤਰੀਕੇ ਨਾਲ ਪਾਲਣਾ ਕੀਤੀ ਗਈ ਅਤੇ ਇਲਾਕੇ ਵਿੱਚ ਕਈ ਸ਼ਰਾਬ ਦੇ ਠੇਕੇ ਖੁੱਲ੍ਹੇ ਪਾਏ ਗਏ ਤੇ ਕਾਨੂੰਨ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆ ਗਈਆਂ ਜਿਸ ਦੇ ਚਲਦਿਆਂ ਬਿਸਤ ਦੋਆਬ ਨਹਿਰ ਨਜ਼ਦੀਕ ਸ਼ਰਾਬ ਦੇ ਠੇਕੇ ਤੇ ਚੋਰ ਮੋਰੀਆਂ ਰਾਹੀਂ ਸ਼ਰ੍ਹੇਆਮ ਸ਼ਰਾਬ ਵੇਚੀ ਗਈ ਠੇਕੇ ਦੇ ਬਾਹਰ ਸ਼ਰਾਬੀਆਂ ਦਾ ਇਕੱਠ ਵੀ ਦੇਖਣ ਨੂੰ ਮਿਲਿਆ ਅਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਬਿਆਸ ਪਿੰਡ ਵਿੱਚ ਠੇਕੇ ਤੇ ਸ਼ਰ੍ਹੇਆਮ ਦਾਰੂ ਵੇਚੀ ਗਈ। ਇਲਾਕੇ ਦੇ ਬਾਕੀ ਠੇਕੇ ਤਕਰੀਬਨ ਬੰਦ ਹੀ ਸਨ, ਪੱਤਰਕਾਰਾਂ ਦੀ ਟੀਮ ਵੱਲੋਂ ਦੌਲਤਪੁਰ ਨਜਦੀਕ ਠੇਕਾ ,ਰਾਏਪੁਰ ਰਸੂਲਪੁਰ ਅੱਡਾ ਸਥਿਤ ,ਨੌਗੱਜਾ ਫੋਕਲ ਪੁਆਇੰਟ ਸਥਿਤ ਇਲਾਕੇ ਦੇ ਠੇਕੇਆ ਤੇ ਗੇੜਾ ਮਾਰਿਆ ਤਾਂ ਸਾਰੇ ਠੇਕੇ ਬੰਦ ਸਨ ਤਾਂ ਸਿਰਫ਼ ਬਿਸਤ ਦੁਆਬ ਨਹਿਰ ਕਿਸ਼ਨਗੜ੍ਹ ਨਜ਼ਦੀਕ ਠੇਕੇ ਚ’ ਚੋਰ ਮੋਰੀਆਂ ਰਾਹੀਂ ਦਾਰੂ ਵੇਚੀ ਜਾ ਰਹੀ ਸੀ , ਠੇਕੇ ਦੇ ਬਾਹਰ ਸ਼ਰਾਬੀਆਂ ਦਾ ਕਾਫੀ ਇਕੱਠ ਵੀ ਦੇਖਣ ਨੂੰ ਮਿਲਿਆ ।


ਪੰਜਾਬ ਦੇ ਨੌਜਵਾਨ ਗਾਇਕ ਟਾਈਗਰ ਹਲਵਾਰਾ ਦਾ ਨਵਾ ਗੀਤ ਹੋਵੇਗਾ ਰਲੀਜ਼ 4 ਅਕਤੂਬਰ ਨੂੰ
Doaba Times
ਕਾਨਪੁਰ ਵਿਖੇ ਹਥਿਆਰਬੰਦ ਲੁਟੇਰਿਆਂ ਵੱਲੋਂ 70 ਭੇਡਾਂ ਤੇ 10 ਬੱਕਰੀਆਂ ਚੋਰੀ
ਪੁਲੀਸ ਵੱਲੋਂ ਇਲਾਕੇ ਦੀਆਂ ਚੋਰੀ, ਲੁੱਟ ਦੀਆਂ ਵਾਰਦਾਤਾਂ ਨਹੀਂ ਹੋ ਰਹੀਆਂ ਟ੍ਰੇਸ। ਚਾਰ ਚਾਰ ਗ੍ਰਾਮ ਦੇ ਮੋਮੀ ਲਿਫਾਫੇ ਵਿੱਚੋਂ ਲੱਭ ਜਾਂਦੇ ਹਨ ਨਸ਼ੀਲੇ ਪਦਾਰਥ ਸਵਾਲਾਂ ਦੇ ਘੇਰੇ ਵਿੱਚ???

- ਫਰੀਦਪੁਰ ਦੇ ਗੋਗੀ ਗੁੱਜਰ ਤੇ ਲਗਾਇਆ ਚੋਰੀ ਕਰਨ ਦਾ ਦੋਸ਼
- ਪੁਲਸ ਪ੍ਰਸ਼ਾਸਨ ਸੁੱਤਾ ਗੂੜ੍ਹੀ ਨੀਂਦ – ਨਹੀਂ ਕੀਤੀ ਕੋਈ ਵੀ ਕਾਰਵਾਈ
ਜਲੰਧਰ /ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਨਜ਼ਦੀਕੀ ਪਿੰਡ ਕਾਨਪੁਰ ਨਿਵਾਸੀ ਸਾਬਕਾ ਮੈਂਬਰ ਪੰਚਾਇਤ ਤਰਸੇਮ ਸਿੰਘ ਪੁੱਤਰ ਸਵਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 21 ਸਤੰਬਰ ਦੀ ਰਾਤ ਨੂੰ 2:30 ਵਜੇ ਦੇ ਕਰੀਬ ਉਸ ਨੂੰ ਮਾਲੀ ਨਾਂ ਦੇ ਪਰਵਾਸੀ ਮਜ਼ਦੂਰ ਨੇ ਆ ਕੇ ਦੱਸਿਆ ਕਿ ਨੈਸ਼ਨਲ ਹਾਈ ਵੇ ਤੇ ਸਥਿਤ ਅੱਡਾ ਕਾਹਨਪੁਰ ਵਿਖੇ ਸਥਿਤ ਇਕ ਖਾਲੀ ਪਲਾਟ ਵਿੱਚ ਕਰੀਬ ਦਸ ਸਾਲਾਂ ਤੋਂ ਉਹ ਆਪਣੀਆਂ ਭੇਡਾਂ ਤੇ ਬੱਕਰੀਆਂ ਰੱਖਦਾ ਸੀ ਉਸ ਰਾਤ ਭਾਰੀ ਮੀਂਹ ਦੇ ਕਾਰਨ ਉਸ ਦਾ ਭਰਾ ਉੱਥੇ ਨਹੀਂ ਸੁੱਤਾ ।ਪਰਵਾਸੀ ਮਜ਼ਦੂਰ ਰੁਮਾਲੀ ਨੇ ਦੱਸਿਆ ਕਿ ਉਸ ਨੇ ਕੁੱਤੇ ਭੌਂਕਣ ਦੀ ਆਵਾਜ਼ ਸੁਣੀ ਜਦ ਉਸ ਨੇ ਉੱਠ ਕੇ ਦੇਖਿਆ ਆ ਤਾਂ ਉਸ ਦੇ ਪਲਾਟ ਕੋਲ ਕੁਝ ਗੱਡੀਆਂ ਖੜ੍ਹੀਆਂ ਸਨ ਤੇ ਉਸ ਦੀਆਂ ਭੇਡਾਂ ਤੇ ਬੱਕਰੀਆਂ ਵੀ ਉੱਥੇ ਨਹੀਂ ਸਨ ਜਦੋਂ ਮੈਂ ਜਾ ਕੇ ਪੁਲਾਡ਼ ਵਿੱਚ ਦੇਖਿਆ ਤਾਂ ਉੱਥੇ ਉਸ ਦੀਆਂ 70 ਭੇਡਾਂ ਤੇ 10 ਬੱਕਰੀਆਂ ਨਹੀਂ ਸਨ।ਇਸ ਸੰਬੰਧੀ ਉਸ ਨੇ ਸਥਾਨਕ ਮਕਸੂਦਾਂ ਪੁਲੀਸ ਥਾਣੇ ਵਿਖੇ ਜਾ ਕੇ ਦੱਸਿਆ ਪ੍ਰੰਤੂ ਮੌਕੇ ਤੇ ਡਿਊਟੀ ਦੌਰਾਨ ਮੁਲਾਜ਼ਮਾਂ ਨੇ ਕਿਹਾ ਕਿ ਸਵੇਰੇ ਸੱਤ ਵਜੇ ਅੱਗੇ ਰਿਪੋਰਟ ਲਿਖਾਈ ।ਉਹ ਵਾਪਸ ਪਿੰਡ ਨੂੰ ਆਇਆ ਤੇ ਸਾਬਕਾ ਸਰਪੰਚ ਤੇ ਆਮ ਆਦਮੀ ਪਾਰਟੀ ਦੇ ਆਗੂ ਸਾਬਕਾ ਸਰਪੰਚ ਐੱਮਡੀ ਮੰਗਾਂ ਦੇ ਕੋਲ ਗਿਆ ਤਾਂ ਉਨ੍ਹਾਂ ਸਥਾਨਕ ਮਕਸੂਦਾਂ ਪੁਲੀਸ ਨੂੰ ਸੂਚਿਤ ਕੀਤਾ ਤਾਂ ਪੁਲਸ ਪਾਰਟੀ ਨੇ ਆ ਕੇ ਨੈਸ਼ਨਲ ਹਾਈਵੇ ਤੇ ਸਥਿਤ ਸੈਣੀ ਰਬੜ ਦੀ ਫੈਕਟਰੀ ਦਿੱਲੀ ਵਾਲੇ ਭਵਾਨੀ ਸ਼ੰਕਰ ਫੈਕਟਰੀ ਵਾਲਿਆਂ ਤੇ ਹੇਮਕੁੰਟ ਸਕੂਲ ਦੀ ਸੀਸੀਟੀਵੀ ਫੁਟੇਜ ਨੂੰ ਖੰਘਾਲਿਆ ।ਕੈਮਰਿਆਂ ਦੀ ਫੁਟੇਜ ਵਿਚ ਸਕਾਰਪੀਓ ਕਾਲ਼ੇ ਰੰਗ ਦੀ ਗੱਡੀ ਇਕ ਮਹਿੰਦਰਾ ਪਿੱਕਅਪ ਪਿਕਅੱਪ ਗੱਡੀ ਤੇ ਇਕ ਆਟੋ ਵਿਚ ਹਥਿਆਰਬੰਦ ਲੁਟੇਰੇ ਬੱਕਰੀਆਂ ਤੇ ਭੇਡਾਂ ਚੋਰੀ ਕਰ ਕੇ ਲਿਜਾ ਰਹੇ ਸਨ ।ਪ੍ਰੰਤੂ ਗੱਡੀਆਂ ਦੇ ਨੰਬਰ ਵੀ ਨਹੀਂ ਲੁਆਏ ਹੋਏ ਸਨ ।ਤੇਈ ਦਿਨ ਬੀਤਣ ਦੇ ਬਾਅਦ ਛੱਬੀ ਸਤੰਬਰ ਨੂੰ ਏਐਸਆਈ ਗੁਰਜੀਤ ਸਿੰਘ ਨੇ ਉਸ ਦੇ ਬਿਆਨ ਲੈ ਤੇ ਸਤਾਈ ਸਤੰਬਰ ਨੂੰ ਚੋਰੀ ਦਾ ਮਾਮਲਾ ਦਰਜ ਕੀਤਾ।ਉਸ ਨੂੰ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਫਰੀਦਪੁਰ ਦਾ ਗੋਗੀ ਗੁੱਜਰ ਉਸ ਦੀਆਂ ਭੇਡਾਂ ਤੇ ਬੱਕਰੀਆਂ ਚੋਰੀ ਕਰਕੇ ਲੈ ਗਿਆ ਹੈ ਜਿਸ ਤੇ ਪਹਿਲਾਂ ਵੀ ਭੇਡਾਂ ਤੇ ਬੱਕਰੀਆਂ ਚੋਰੀ ਕਰਨ ਸਬੰਧੀ ਕਈ ਮਾਮਲੇ ਦਰਜ ਹਨ ।ਪੀਡ਼ਤ ਤਰਸੇਮ ਸਿੰਘ ਨੇ ਚੋਰੀ ਹੋਈਆਂ ਭੇਡਾਂ ਤੇ ਬੱਕਰੀਆਂ ਦੀ ਕੀਮਤ ਕਰੀਬ ਅੱਠ ਲੱਖ ਰੁਪਏ ਦੱਸੀ ਹੈ ਮੈਂ ਇਲਾਕੇ ਦੇ ਪਤਵੰਤਿਆਂ ਨੂੰ ਲੈ ਗਏ ਫਰੀਦਪੁਰ ਵਿਜੇ ਗੋਗੀ ਗੁੱਜਰ ਦੇ ਘਰ ਗਿਆ ਤਾਂ ਉਹ ਮੈਨੂੰ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਿਆ ।ਗੋਗੀ ਦੀ ਮਾਤਾ ਚੋਰੀ ਸਬੰਧੀ ਸਭ ਕੁਝ ਜਾਣਦੀ ਹੈ ਉਸ ਨੂੰ ਲਿਜਾ ਕੇ ਪੁੱਛ ਵਿੱਚ ਵਿਕਸਿਤ ਕੀਤਾ ਜਾਵੇ ਤਾਂ ਮੇਰੀਆਂ ਭੇਡਾਂ ਤੇ ਬੱਕਰੀਆਂ ਬਰਾਮਦ ਹੋ ਸਕਦੀਆਂ ਹਨ। ਇਸ ਸੰਬੰਧੀ ਉਸਨੇ ਜਾਂਚ ਕਰ ਰਹੇ ਏ ਐੱਸ ਆਈ ਗੁਰਜੀਤ ਸਿੰਘ ਨੂੰ ਵੀ ਗੋਗੀ ਗੁੱਜਰ ਬਾਰੇ ਦੱਸਿਆ ਪਰੰਤੂ ਉਸ ਨੇ ਕਈ ਦਿਨ ਬੀਤਣ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ।ਇਸ ਸਬੰਧੀ ਐਸਐਚਓ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।ਇਲਾਕੇ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਸਬੰਧੀ ਹਲਕਾ ਵਿਧਾਇਕ ਬਲਕਾਰ ਸਿੰਘ ਨਾ ਉਸ ਦੀ ਫੋਨ ਤੇ ਗੱਲ ਵੀ ਕਰਵਾਈ ਤੇ ਉਸ ਚੋਰੀ ਸਬੰਧੀ ਉਨ੍ਹਾਂ ਨੂੰ ਸਾਰਾ ਕੁਝ ਦੱਸਿਆ ।ਹਲਕਾ ਵਿਧਾਇਕ ਬਲਕਾਰ ਸਿੰਘ ਨੇ ਉਸ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਉਸ ਦੀਆਂ ਭੇਡਾਂ ਤੇ ਬੱਕਰੀਆਂ ਬਰਾਮਦ ਕਰਕੇ ਉਸ ਦੇ ਹਵਾਲੇ ਕੀਤੀਆਂ ਜਾਣਗੀਆਂ ।
Doaba Times
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਕਾਬੂ

ਜਲੰਧਰ (ਸੌਰਬ ਗੁਪਤਾ / ਗੁਰਪ੍ਰੀਤ ਬੱਲ) ਥਾਣਾ ਮਕਸੂਦਾਂ ਦੀ ਪੁਲਸ ਨੇ ਗਸ਼ਤ ਦੇ ਦੌਰਾਨ 80 ਨਸ਼ੇ ਵਾਲੀਆਂ ਗੋਲੀਆਂ ਸਮੇਤ ਨਸ਼ਾ ਤਸਕਰ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ।ਜਾਣਕਾਰੀ ਦਿੰਦੇ ਹੋਏ ਐੱਸਐੱਚਓ ਮਕਸੂਦਾਂ ਮਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਸਬ ਇੰਸਪੈਕਟਰ ਕੁਲਵੀਰ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਬੁਲੰਦਪੁਰ , ਕਾਨਪੁਰ ,ਰੰਧਾਵਾ ਮਸੰਦਾ ਤੋਂ ਹੁੰਦੇ ਹੋਏ ਪਿੰਡ ਰਾਏਪੁਰ ਰਸੂਲਪੁਰ ਵੱਲ ਗਸ਼ਤ ਕਰ ਰਹੇ ਸਨ। ਜਿਸ ਜਿਸ ਦੌਰਾਨ ਇਕ ਨੌਜਵਾਨ ਪਿੰਡ ਰਾਏਪੁਰ ਰਸੂਲਪੁਰ ਵੱਲੋਂ ਪੈਦਲ ਆ ਰਿਹਾ ਸੀ ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਭੱਜ ਗਿਆ ਅਤੇ ਜੇ ਵਿੱਚੋਂ ਇੱਕ ਲਿਫ਼ਾਫ਼ਾ ਕੱਢ ਕੇ ਸੜਕ ਤੇ ਸੁੱਟ ਦਿੱਤਾ ਪੁਲਸ ਪਾਰਟੀ ਨੇ ਉਸ ਦਾ ਪਿੱਛਾ ਕਰਕੇ ਕਾਬੂ ਕੀਤਾ ਅਤੇ ਉਸ ਵੱਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਨਸ਼ੇ ਵਾਲੀਆਂ 80 ਗੋਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਨੂੰ ਉਸ ਨੇ ਆਪਣੇ ਕਬਜ਼ੇ ਚ ਲੈ ਕੇ ਉਕਤ ਨੌਜਵਾਨ ਦੇ ਖ਼ਿਲਾਫ਼ ਪਰਚਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਸੁਖਦੇਵ ਉਰਫ ਕਾਕੀ ਪੁੱਤਰ ਰਤਨ ਚੰਦ ਵਾਸੀ ਰਾਏਪੁਰ ਰਸੂਲਪੁਰ ਵਜੋਂ ਹੋਈ ਹੈ। ਜਿਸ ਨੂੰ ਮਾਣਯੋਗ ਅਦਾਲਤ ਪੇਸ਼ ਕਰ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦਾ ਹੈ ਅਤੇ ਕਿਸ ਕਿਸ ਇਲਾਕੇ ਵਿੱਚ ਇਸ ਦੀ ਸੇਲ ਕਰਦਾ ਹੈ।
Doaba Times
ਪਿਸਤੌਲ ਦੀ ਨੋਕ ਤੇ ਦੋ ਪਰਵਾਸੀਆਂ ਤੋ ਲੁੱਟੇ ਮੋਬਾਈਲ- ਲੁੱਟ ਖੋਹ ਦੀਆਂ ਹੋ ਰਹੀਆਂ ਵਾਰਦਾਤਾਂ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

ਜਲੰਧਰ /ਰਾਏਪੁਰ ਰਸੂਲਪੁਰ(ਮੁਕੇਸ਼ ਕੁਮਾਰ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਰਾਏਪੁਰ ਨਹਿਰੀ ਸੂਏ ਤੋਂ ਧੋਗੜੀ ਦੇ ਰਸਤੇ ਤੇ ਪੁਲੀ ਤੇ ਦੋ ਪਰਵਾਸੀ ਮਜ਼ਦੂਰਾਂ ਤੋਂ ਪਿਸਤੌਲ ਦੀ ਨੋਕ ਤੇ ਦੋ ਮੋਟਰਸਾਈਕਲ ਸਵਾਰ ਚਾਰ ਲੁਟੇਰਿਆਂ ਵੱਲੋਂ ਦੋ ਮੋਬਾਇਲ ਫੋਨ ਲੁੱਟ ਕੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਪਰਵਾਸੀ ਮਜ਼ਦੂਰ ਸ਼ਾਮ ਅਤੇ ਅਸ਼ੋਕ ਕੁਮਾਰ ਨਜ਼ਦੀਕੀ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ ਤੇ ਦੂਸਰਾ ਉਸ ਦਾ ਇੱਕ ਸਾਥੀ ਜੋ ਕਿ ਉਸਦੇ ਨਾਲ ਸੀ ਤੇ ਰਾਸ਼ਨ ਲੈਣ ਜਾ ਰਹੇ ਸੀ ਤਾਂ ਰਾਤ ਦੇ 9 ਵਜੇ ਦੇ ਕਰੀਬ ਇਹ ਪੂਰੀ ਲੁੱਟਖੋਹ ਦੀ ਘਟਨਾ ਵਾਪਰੀ ਲੁੱਟਖੋਹ ਦੇ ਸ਼ਿਕਾਰ ਪਰਵਾਸੀ ਮਜ਼ਦੂਰਾਂ ਦੇ ਦੱਸਣ ਮੁਤਾਬਕ ਚਾਰ ਲੁਟੇਰੇ ਜਿਨ੍ਹਾਂ ਦੇ ਮੂੰਹ ਤੇ ਰੁਮਾਲ ਬੰਨ੍ਹੇ ਹੋਏ ਸਨ ਤੇ ਦੋ ਮੋਟਰਸਾਈਕਲਾ ਤੇ ਸਵਾਰ ਸਨ ਜਿਨ੍ਹਾਂ ਦੀ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਉਨ੍ਹਾਂ ਵੱਲੋਂ ਕਨਪਟੀ ਤੇ ਪਿਸਤੌਲ ਰੱਖ ਕੇ ਦੋ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ।
ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਹਨ ਅਤੇ ਆਮ ਮਜ਼ਦੂਰ ਲੁਟੇਰਿਆਂ ਦੇ ਨਿਸ਼ਾਨੇ ਤੇ ਰਹਿੰਦੇ ਹਨ । ਲੁਟੇਰੇ ਲੁੱਟ ਖੋਹ ਦੀ ਵਾਰਦਾਤ ਕਰਦੇ ਹਨ ਤੇ ਆਰਾਮ ਨਾਲ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ ।
ਇਸ ਤਰ੍ਹਾਂ ਦੀਆਂ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
Doaba Times
ਪੁਲਿਸ ਮੁਲਾਜਿਮਾ ਤੇ ਸ਼ਰਾਬ ਦੇ ਨਸ਼ੇ ਵਿੱਚ ਦਿਨਦਿਹਾੜੇ ਔਰਤਾਂ ਨਾਲ ਕੁੱਟਮਾਰ ਕਰਨ ਦਾ ਦੋਸ਼

*ਇੱਕ ਵਾਰ ਫਿਰ ਪੁਲਿਸ ਦੀ ਵਰਦੀ ਨੂੰ ਲੱਗਾ ਦਾਗ
ਜਲੰਧਰ (ਗੁਰਪ੍ਰੀਤ ਬੱਲ)ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਨਿਜ਼ਾਮਦੀਨਪੁਰ ਵਿਖੇ ਦਿਨ ਦਿਹਾੜੇ ਦੁਪਹਿਰ ਦੇ ਕਰੀਬ 1 ਵਜੇ ਕਰੀਬ ਗੁੜ ਵਾਲੇ ਬੇਲਣੇ ਦੇ ਨਜਦੀਕ ਲੋਕਾ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਤਾ ਪੱਤਰਕਾਰ ਦੇ ਪਹੁੰਚਦਿਆ ਹੀ ਪੂਰੇ ਮਾਮਲੇ ਦਾ ਪਤਾ ਲੱਗਿਆ ਮੌਕੇ ਤੇ ਮੌਜੂਦ ਔਰਤਾਂ ਵਲੋ ਦੱਸਿਆ ਕਿ ਉਹ ਗਰੀਬ ਘਰੋ ਹਨ ਤੇ ਨੈਸ਼ਨਲ ਹਾਈਵੇ ਤੇ ਸਟਿੱਕਰ ਵੇਚ ਘਰ ਦਾ ਗੁਜਾਰਾ ਕਰਦੀਆਂ ਹਨ ਤੇ ਉਹ ਪੈਦਲ ਜਾ ਰਹੀਆਂ ਸਨ ਤਾ ਇਕ ਸਫੇਦ ਰੰਗ ਦੀ ਕਾਰ ਵਿਚੋ ਦੋ ਪੁਲਿਸ ਮੁਲਾਜਿਮ ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਲੱਗ ਰਹੇ ਸਨ,ਤੇ ਨਾਲ ਇੱਕ ਪ੍ਰਾਇਵੇਟ ਵਿਅਕਤੀ ਸੀ। ਜਿਨਾ ਨੇ ਬਿਨਾ ਕਿਸੇ ਗੱਲਬਾਤ ਦੇ ਤਾਬੜਤੋੜ ਡੰਡੇ ਬਰਸਾ ਦਿੱਤੇ । ਆਪਣੇ ਬਚਾਅ ਲਈ ਉਨ੍ਹਾਂ ਵਲੋਂ ਸ਼ੋਰ ਮਚਾਇਆ ਗਿਆ ਤਾ ਦੋਵੇ ਅਣਪਛਾਤੇ ਪੁਲਿਸ ਦੀ ਵਰਦੀ ਪਹਿਨੇ ਕਾਰ ਵਿਚ ਫਰਾਰ ਹੋ ਗਏ। ਪੀੜਤ ਔਰਤ ਵਲੋ ਪਛਾਣ ਦੇ ਅਧਾਰ ਤੇ ਦੱਸਣ ਮੁਤਾਬਿਕ ਇੱਕ ਮੁਲਾਜਿਮ ਜੋ ਕਿ ਸਿਹਤ ਤੋ ਮੋਟਾ ਸੀ ਤੇ ਦੂਸਰਾ ਸਿਹਤ ਤੋ ਪਤਲਾ ਸੀ ਤੇ ਸਾਹਮਣੇ ਆਉਣ ਤੇ ਉਹ ਪਛਾਣ ਲੈਣਗੀਆ।
ਫਿਲਹਾਲ ਨਜਦੀਕ ਪੈਦੀਆ ਪੁਲਿਸ ਚੌਕੀਆ ਤੇ ਸੰਪਰਕ ਕਰਕੇ ਇਸ ਮਾਮਲੇ ਸੰਬੰਧੀ ਜਾਣਕਾਰੀ ਲਈ ਤਾ ਉਨਾਂ ਦੱਸਿਆ ਕਿ ਸਫੇਦ ਰੰਗ ਦੀ ਕਾਰ ਕਿਸੇ ਕੋਲ ਵੀ ਨਹੀ ਹੈ।
Doaba Times
रसूलपुर ब्राह्मण में लाखों रुपये की चोरी- इलाके में चोरी की वारदातें बढ़ने से लोग दहशत में

किशनगढ़ (गुरप्रीत सूर्य ) किशनगढ़ के निकट रसूलपुर ब्राह्मणा गांव में एक घर से लाखों रुपये की चोरी की खबर मिली। जानकारी के अनुसार गांव रसूलपुर ब्राह्मणा निवासी जसविंदर कुमार (बाबू) पुत्र दर्शन लाल ने बताया कि वह बीती रात अपने परिवार के साथ अमृतसर गया था।घर के ताले को तोड़कर घर से करीब पंद्रह तोले सोना चोरी हो गया। इस चोरी के बाद परिवार द्वारा शक के आधार पर संदिग्ध लोग जिनके नाम रवि अमन और कमल थे, पर चोरी का शक किया । इस चोरी की वारदात के बारे में चौकी किशनगढ़ पुलिस को जानकारी दी गई । आए दिन क्षेत्र में बढ़ती चोरी की घटनाएं पुलिस प्रशासन की सुरक्षा व्यवस्था पर कई सवाल खड़े करती हैं।जिक्रयोग है कि रसूलपुर ब्राह्मणा में कुछ दिन पहले भी चोरों द्वारा दिनदहाड़े चोरी की वारदात को अंजाम दिया गया था ।
Doaba Times
ਧੋਗੜੀ ਡ੍ਰੇਨ ਤੇ ਲੁੱਟ ਖੋਹ ਦੀਆਂ ਵਾਰਦਾਤਾ ਜਾਰੀ- ਚੋਰ ਚੁਸਤ ਪੁਲਸ ਸੁਸਤ

ਜਲੰਧਰ (ਸੌਰਬ ਗੁਪਤਾ) ਜਲੰਧਰ ਧੋਗੜੀ ਰੋਡ ਸਥਿਤ ਡਰੇਨ ਤੇ ਦੇਰ ਰਾਤ 11 ਵਜੇ ਦੇ ਕਰੀਬ ਫੈਕਟਰੀ ਕਰਮਚਾਰੀ ਰਾਹੁਲ ਨੇ ਫੋਨ ਤੇ ਲੁੱਟਖੋਹ ਦੀ ਨਾਕਾਮ ਕੋਸ਼ਿਸ਼ ਬਾਰੇ ਜਾਣਕਾਰੀ ਦਿੱਤੀ ਤਾਂ ਮੌਕੇ ਤੇ ਸੌਰਭ ਗੁਪਤਾ ਪੱਤਰਕਾਰ ਪਹੁੰਚੇ ਤਾ ਲੁਟੇਰੇ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਇਸ ਉਪਰੰਤ ਲੁਟੇਰਿਆਂ ਦੀ ਆਸ ਪਾਸ ਖੇਤਾਂ ਵਿਚ ਭਾਲ ਜਾਰੀ ਕੀਤੀ ਗਈ ਪ੍ਰੰਤੂ ਲੁਟੇਰੇ ਮੌਕੇ ਤੋਂ ਨਹੀਂ ਮਿਲੇ । ਫੈਕਟਰੀ ਕਰਮਚਾਰੀ ਰਾਹੁਲ ਨੇ ਦੱਸਿਆ ਕਿ ਉਹ ਰਾਤ 11 ਵਜੇ ਦੇ ਕਰੀਬ ਫ਼ੈਕਟਰੀ ਤੋਂ ਘਰ ਰਮਦਾਸਪੁਰ ਜਾ ਰਿਹਾ ਸੀ ਜੋ ਕਿ ਡਰਾਇਵਰ ਦਾ ਕੰਮ ਕਰ ਰਿਹਾ ਹੈ, ਰਸਤੇ ਚ’ ਘਰ ਜਾ ਰਿਹਾ ਸੀ ਤਾਂ ਡਰੇਨ ਦੇ ਬਿਲਕੁਲ ਨਜਦੀਕ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਵੱਲੋਂ ਉਸ ਨਾਲ ਲੁੱਟ ਖੋਹ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖੇਤਾਂ ਵਿੱਚ ਭੱਜ ਕੇ ਜਾਨ ਬਚਾਈ ਤੇ ਰੌਲਾ ਰੱਪਾ ਪਾਇਆ, ਜਿਸ ਉਪਰੰਤ ਫੋਨ ਕਰ ਸੌਰਵ ਗੁਪਤਾ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਤਾਂ ਮੌਕੇ ਤੇ ਪਹੁੰਚੇ ਪ੍ਰੰਤੂ ਕੋਈ ਵੀ ਲੁਟੇਰਾ ਮੌਕੇ ਤੇ ਕਾਬੂ ਨਹੀਂ ਆਇਆ ।ਜਿਕਰਯੋਗ ਹੈ ਕਿ ਇਸ ਇਲਾਕੇ ਚ’ ਲੁੱਟਖੋਹ ਦੀਆਂ ਵਾਰਦਾਤਾ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਹਨ।
Doaba Times
ਪਰਵਾਸੀ ਮਜਦੂਰ ਨਾਲ ਲੁੱਟਮਾਰ

ਜਲੰਧਰ(ਮੁਕੇਸ਼ ਕੁਮਾਰ) ਰਾਏਪੁਰ ਤੋਂ ਧੋਗੜੀ ਰੋਡ ਤੇ ਧਰਮਿੰਦਰ ਨਾਮਕ ਯੂ ਪੀ ਦੇ ਪਰਵਾਸੀ ਨਾਲ ਮੋਟਰਸਾਈਕਲ ਸਵਾਰ ਚਾਰ ਲੁਟੇਰਿਆਂ ਵੱਲੋਂ ਸ਼ਾਮ ਦੇ ਕਰੀਬ 4 ਵਜੇ ਲੁੱਟ ਮਾਰ ਕੀਤੀ ਗਈ ਤੇ ਜਿਸ ਦੌਰਾਨ ਰੈਡਮੀ ਮਾਰਕਾ ਫ਼ੋਨ ਲੁੱਟ ਲਿਆ ਗਿਆ। ਪ੍ਰਵਾਸੀ ਮਜ਼ਦੂਰ ਗਲੋਰੀ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ ਤੇ ਫੈਕਟਰੀ ਤੋਂ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਰਸਤੇ ਵਿਚ ਲੁੱਟ ਦੀ ਘਟਨਾ ਵਾਪਰ ਗਈ ਜ਼ਿਕਰਯੋਗ ਹੈ ਕਿ ਇਸ ਰਸਤੇ ਤੇ ਪਹਿਲਾਂ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਜਿਸ ਤੇ ਪੁਲੀਸ ਪ੍ਰਸ਼ਾਸਨ ਠੱਲ ਪਾਉਣ ਤੇ ਅਸਫਲ ਰਿਹਾ ਹੈ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਲੁੱਟ ਦੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ ।