Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਚੇਅਰਮੈਨ ਉਂਕਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ

ਜਲੰਧਰ (ਗੁਰਪ੍ਰੀਤ ਬੱਲ)ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਚੇਅਰਮੈਨ ਉਂਕਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਭੋਗਪਰ ਸਰਕਲ ਦੀਆਂ ਅਲੱਗ ਅਲੱਗ ਇਕਾਈਆਂ ਦਾ ਗਠਨ ਕੀਤਾ ਗਿਆ । ਜਿਸ ਵਿੱਚ ਮਜ਼ਦੂਰ ਵਿੰਗ ਦੀਆਂ ਇਕਾਈਆਂ ਬਣਾਈਆਂ ਗਈਆਂ। ਜਿਸ ਵਿੱਚ ਸੋਹਨ ਲਾਲ ਸ਼ੱਕਰ ਪੁਰ ਨੂੰ ਮਜ਼ਦੂਰ ਵਿੰਗ ਦਾ ਪ੍ਰਧਾਨ ਅਤੇ ਸੁਰੇਸ਼ ਕੁਮਾਰ ਨੂੰ ਯੂਥ ਮਜ਼ਦੂਰ ਵਿੰਗ ਦਾ ਪ੍ਰਧਾਨ ਬਣਾਇਆ ਗਿਆ। ਇਸ ਦੌਰਾਨ ਸੰਯੁਕਤ ਮੋਰਚੇ ਦੀ ਕਾਲ ਦੀ ਰਣਨੀਤੀ ਵੀ ਤਿਆਰ ਕੀਤੀ ਗਈ। ਜਿਸ ਤਹਿਤ 05/09/ 2022 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕੱਤਰ ਹੋ ਕੇ ਜਲੰਧਰ ਦੇ ਐਮ.ਐਲ. ਏ ਦੇ ਦਫਤਰਾਂ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਜਿਸ ਵਿੱਚ ਜਲੰਧਰ ਦੇ ਸਾਰੇ ਹੀ ਐਮ.ਐਲ.ਏ ਨੂੰ ਮੁੱਖ ਮੰਤਰੀ ਦੇ ਨਾਮ ਤੇ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਹਰਵਿੰਦਰ ਸਿੰਘ ਡੱਲੀ ਸਰਕਲ ਭੋਗਪੁਰ ਪ੍ਰਧਾਨ, ਬਲਜੀਤ ਸਿੰਘ ਘੋੜਾਵਾਹੀ , ਸੁਖਵਿੰਦਰ ਸਿੰਘ ਦਰਾਵਾਂ, ਪਚਰੰਗਾ ਇਕਾਈ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ, ਸਤਨਾਮ ਸਿੰਘ ਘੋੜਾਵਾਹੀ, ਸਰਬਜੀਤ ਸਿੰਘ ਜੱਲੋਵਾਲ, ਸਰਪੰਚ ਕਸ਼ਮੀਰ ਸਿੰਘ ਜਲੋਵਾਲ, ਜਸਕਰਨ ਸਿੰਘ ਪਚਰੰਗਾ, ਮਨਦੀਪ ਸਿੰਘ ਜਮਾਲਪੁਰ, ਸੁੱਖਾ ਜੱਲੋਵਾਲ ਕਲੋਨੀ, ਹਰਵਿੰਦਰ ਸਿੰਘ ਸੱਧਾ ਚੱਕ, ਪ੍ਰੇਮ ਨਾਥ ਸਿੰਘਪੁਰ, ਵਰਿੰਦਰ ਸਿੰਘ ਜਮਾਲਪੁਰ, ਬਲਜੀਤ ਸਿੰਘ ਪਚਰੰਗਾ, ਗੁਰਪ੍ਰੀਤ ਸਿੰਘ ਪਚਰੰਗਾ, ਸੂਰਜ ਸਿੰਘਪੁਰ, ਬਲਜੋਤ ਸਿੰਘ ਪਚਰੰਗਾ, ਰਣਵੀਰ ਸਿੰਘ ਪਚਰੰਗਾ, ਹਰਿੰਦਰ ਸਿੰਘ ਪਚਰੰਗਾ ਆਦਿ ਸਾਰੇ ਮੈਂਬਰ ਮੌਜੂਦ ਸਨ।

Phagwara

धरने में जा घुसा आर्मी का ट्रक, बाल-बाल बचे किसान

*पुलिस की वाटर कैनन गाड़ी को पहुंचा नुकसान, बाहर खड़ी ट्रालियों औऱ बैरिगेट से टला हादसा 

Phagwara (Kuldeep Kumar)फगवाड़ा में शुगर मिल के समने हाईवे पर धरने में आज सेना का एक ट्रक तकनीकी खराबी के कारण अनियंत्रित होकर जा घुसा। इस हादसे में किसी के भी हताहत होने की सूचना नहीं है। धरने पर किसान बाल-बाल बच गए।

यदि मौके पर पुलिस के बैरिगेट्स और किसानों की धरना स्थल के बाहर ट्रालियां न खड़ी होती तो सेना का ट्रक सीधा धरना स्थल में किसानों को कुचल डालता।

हादसे के बाद ट्रक में सवार सेना के सूबेदार ने तुरंत प्रभाव से अपने मैकेनिकल विंग और उच्चाधिकारियों को इसकी सूचना दी। सूचना के बाद जालंधर कैंट से सेना के अधिकारी  मैकेनिकों को लेकर मौके पर पहुंचे। इसके बाद ट्रक को टो करके साथ ले गए।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵਲੋਂ PDFA ਵਲੋ ਲੁਧਿਆਣੇ ਵਿਖੇ ਲਗਾਏ ਜਾ ਰਹੇ ਧਰਨੇ ਨੂੰ ਪੂਰਨ ਸਮਰਥਨ


ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਅੱਜ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਮੁੱਖ ਦਫਤਰ ਕਿਸ਼ਨਗੜ੍ਹ ਵਿਖੇ ਹੋਈ ਜਿਸ ਵਿਚ ਪੀ ਡੀ ਐਫ ਏ ਦੇ ਜਲੰਧਰ ਜ਼ਿਲ੍ਹੇ ਦੀ ਇੱਕ ਕਮੇਟੀ ਵੀ ਮੌਜੂਦ ਸੀ। ਜਿਸ ਵਿੱਚ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸ. ਦਵਿੰਦਰ ਸਿੰਘ ਮੱਲੀ ਨੰਗਲ ਜੀ ਨੇ ਪੀ ਡੀ ਐਫ ਏ ਦੇ ਵਲੋ ਲੁਧਿਆਣੇ ਵਿਖੇ ਲਗਾਏ ਜਾ ਰਹੇ ਧਰਨੇ ਨੂੰ ਪੂਰਨ ਸਮਰਥਨ ਦੇਣ ਦੇਣ ਦਾ ਐਲਾਨ ਕੀਤਾ ਅਤੇ ਕਮੇਟੀ ਨੇ ਭਰੋਸਾ ਦਿੱਤਾ ਕਿ ਵੱਡੀ ਗਿਣਤੀ ਵਿੱਚ ਕਿਸਾਨਾ ਦਾ ਇਕੱਠ ਧਰਨੇ ਵਿੱਚ ਪਹੁੰਚੇਗਾ ।
ਅਤੇ ਧਰਨੇ ਦੇ ਮੁੱਖ ਮੁੱਦੇ ਇਹ ਹੋਣਗੇ — ਸਰਕਾਰਾਂ ਦੁਆਰਾ ਇੱਕੀ ਮਈ ਦੇ ਧਰਨੇ ਦੌਰਾਨ ਪੈਂਤੀ ਕਿਲੋ ਰੇਟ ਦੇਣ ਦਾ ਵਾਅਦਾ ਕਰਕੇ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਵੀ ਪੂਰਾ ਨਹੀਂ ਕੀਤਾ ।ਲੰਪੀ ਸਕਿਨ ਬਿਮਾਰੀ ਕਾਰਨ ਲੋੜ ਤੋਂ ਵੱਧ ਨੁਕਸਾਨ ਸਰਕਾਰ ਦੀ ਅਣਗਹਿਲੀ ਕਾਰਨ ਹੋਇਆ । ਡੁਪਲੀਕੇਟ ਦੁੱਧ ਦਾ ਕਾਲਾਬਾਜ਼ਾਰੀ ਨੂੰ ਰੋਕਣ ਲਈ ਕਾਨੂੰਨ ਵਿੱਚ ਸੋਧ ਕਰਕੇ ਸਖ਼ਤ ਧਾਰਾਵਾਂ ਲਗਾਈਆਂ ਜਾਣ।
ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ , ਸੁਖਵਿੰਦਰ ਸਿੰਘ ਦਰਾਵਾਂ , ਸੁਖਵਿੰਦਰ ਸਿੰਘ ਨੰਗਲ ਅਰਾਈਆਂ ,ਹਰਵਿੰਦਰ ਸਿੰਘ ਡੱਲੀ ਸਿਮਰਨ ਸਿੰਘ ‘ PDFA ਪ੍ਰਧਾਨ ਅਮਰਿੰਦਰ ਸਿੰਘ ,ਸੁਖਵਿੰਦਰ ਸਿੰਘ ਨੰਗਲ ਅਰਾਈਆਂ, ਰਵਿੰਦਰ ਸਿੰਘ ਨੰਗਲ ਅਰਾਈਆਂ ਹਾਜ਼ਰ ਸਨ।

Doaba Times

ਮੇਘਾਲਿਆ ਦੇ ਗਵਰਨਰ ਕਿਸਾਨੀ ਅੰਦੋਲਨ ਦੇ ਸ਼ਹੀਦਾ ਨੂੰ ਸਮਰਪਿਤ ਸਨਮਾਨ ਸਮਾਰੋਹ ਵਿੱਚ ਪਹੁੰਚੇ

ਫੋਟੋ ਕੈਪਸ਼ਨ-ਗਵਰਨਰ ਸੱਤਿਆ ਪਾਲ ਮਲਿਕ ਵਿਸ਼ੇਸ਼ ਸਨਮਾਨ ਮੌਕੇ ।

ਕਿਸ਼ਨਗੜ(ਗੁਰਪ੍ਰੀਤ ਬੱਲ/ ਮੁਕੇਸ਼ ਕੁਮਾਰ) ਬਿਆਸ ਪਿੰਡ ਦੇ ਇੱਕ ਨਿੱਜੀ ਪੈਲੇਜ ‘ਚ ਗਵਰਨਰ ਮੇਘਾਲਿਆ ਸੱਤਿਆ ਪਾਲ ਮਲਿਕ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਸਮਗਾਮ ‘ਚ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਮੇਘਾਲਿਆ ਦੇ ਗਵਰਨਰ ਵੱਲੋਂ ਮੌਕੇ ਤੇ ਮੌਜੂਦ ਸਮੂਹ ਕਿਸਾਨਾਂ ,ਇਲਾਕਾਨਿਵਾਸੀਆ ਨੂੰ ਇਹ ਸੰਦੇਸ਼ ਦਿੱਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਪੜ੍ਹਾਇਆ ਜਾਵੇ ਤੇ ਉੱਚ ਸਿੱਖਿਆ ਦਿੱਤੀ ਜਾਵੇ ਅਤੇ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਤਾਂ ਕਿ ਨੌਜਵਾਨ ਤਰੱਕੀ ਦੀ ਰਾਹ ਵੱਲ ਤੁਰ ਸਕਣ, ਕਿਉਂਕਿ ਨਸ਼ੇ ਨੌਜਵਾਨਾਂ ਨੂੰ ਘੁਣ ਵਾਗ ਖਾ ਰਹੇ ਹਨ। ਸਨਮਾਨ ਸਮਾਗਮ ਸਵੇਰੇ 10ਤੋ 2:30 ਵਜੇ ਤਕ ਹੋਇਆ। ਸਮਾਗਮ ਸਨਮਾਨ ਸਮਾਰੋਹ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਮਾਰੂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਸੰਘਰਸ਼ ਦੌਰਾਨ ਆਪਣੀਆਂ ਪ੍ਰਾਣਾਂ ਆਹੁਤੀ ਦੇਣ ਵਾਲੇ ਕਿਸਾਨਾਂ ਦੇ ਪਰਿਵਾਰਕ ਮੈਬਰਾਂ ਅਤੇ ਸੰਘਰਸ਼ ਵਿੱਚ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਸਮਾਸੇਵਕਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਤੇ ਪ੍ਰਧਾਨ ਹਰਸੁਲਿੰਦਰ ਸਿੰਘ ਢਿਲੋਂ, ਸ. ਗੁਰਦੀਪ ਸਿੰਘ ਸਿੱਧੂ ਚੱਕ ਝੰਡੂ ਭੋਗਪੁਰ ਤੇ ਕਿਸਾਨ ਆਗੂਆਂ ਵੱਲੋਂ ਸਾਂਝੇ ਤੌਰ ਤੇ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਤੇ ਦੀਪ ਸਿੱਧੂ ਦੇ ਪਰਿਵਾਰਕ ਮੈਂਬਰ, ਰਾਮ ਸਿੰਘ ਰਾਣਾ ਗੋਲਡਨ ਹੱਟ, ਬਾਬਾ ਰਾਜਾ ਰਾਮ ਜੀ, ਕੁਲਵਿੰਦਰ ਸਿੰਘ ਚਮਕੌਰ ਸਾਹਿਬ, ਹਰਦੀਪ ਸਿੰਘ ਡਿਬਡਿਬਾ, ਗੁਲਾਮ ਹੈਦਰ ਕਾਦਰੀ, ਬੀਬੀ ਪ੍ਰੀਤਮ ਕੌਰ ਖਾਲਸਾ, ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਆਦਿ ਇਲਾਵਾ ਹੋਰ ਸਖਸੀਅਤਾਂ ਨੂੰ ਵਿਸੇਸ਼ ਤੌਰ ਤੇ ਸਨਮਾਨਤ ਕੀਤਾ ਗਿਆ |

Doaba Times

ਮੇਘਾਲਿਆ ਦੇ ਗਵਰਨਰ ਸਤਪਾਲ ਮਲਿਕ ਜੀ ਪਹੁੰਚੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਦੇ ਗ੍ਰਹਿ ਕਿਸ਼ਨਗੜ੍ਹ ਵਿਖੇ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ ) ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਸਨਮਾਨ ਸਮਰੋਹ ਦੇ ਚਲਦਿਆਂ ਇਕ ਦਿਨ ਪਹਿਲਾਂ ਗਵਰਨਰ ਮੇਘਾਲਿਆ ਸ੍ਰੀ ਸਤਪਾਲ ਮਲਿਕ ਜੀ ਪਹੁੰਚੇ ਕਿਸ਼ਨਗਡ਼੍ਹ ਵਿਖੇ। ਜਿਕਰਯੋਗ ਹੈ ਕਿ ਇਸੇ ਦਿਨ ਹੀ 370 ਧਾਰਾ ਹਟਾਈ ਗਈ ਸੀ,ਠੀਕ ਉਸੇ ਦਿਨ ਹੀ ਪੰਜਾਬ ਵਿੱਚ ਪਹੁੰਚੇ। ਇਸ ਮੌਕੇ ਤੇ ਸਖਤ ਸੁਰੱਖਿਆ ਦੇ ਪ੍ਰਬੰਧ ਦੇਖਣ ਨੂੰ ਮਿਲੇ।
ਇਸ ਮੌਕੇ ਤੇ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ , ਭੁਪਿੰਦਰ ਸਿੰਘ ,ਮੱਖਣ ਸਿੰਘ ਰਹੀਮਪੁਰ ,ਪ੍ਰਦੀਪ ਕੁਮਾਰ ਬੱਲਾਂ ਸਰਪੰਚ , ਬਲਵੀਰ ਫਰੀਦਪੁਰ, ਉਂਕਾਰ ਮੰਨਣ, ਗੁਰਦੇਵ ਸਿੰਘ ਤੇ ਸਮੂਹ ਕਿਸਾਨ ਅਤੇ ਪੁਲੀਸ ਪ੍ਰਸ਼ਾਸਨ ਵਿੱਚ ਕਰਤਾਰਪੁਰ ਡੀਐਸਪੀ ਸੁਰਿੰਦਰਪਾਲ ਧੋਗੜੀ , ਕਿਸ਼ਨਗੜ੍ਹ ਪੁਲਸ ਚੌਕੀ ਇੰਚਾਰਜ ਬਲਵੀਰ ਸਿੰਘ ਬੁੱਟਰ ਭਾਰੀ ਪੁਲੀਸ ਫੋਰਸ ਸਮੇਤ ਤਾਇਨਾਤ ਸਨ।

Farmers Protest

ਸੰਯੁਕਤ ਮੋਰਚੇ ਦੀ ਕਾਲ ਤੇ ਪੂਰੇ ਪੰਜਾਬ ਵਿੱਚ ਵੱਖ ਵੱਖ ਥਾਈਂ ਰੋਕੀਆਂ ਗਈਆਂ ਰੇਲਾਂ

ਕਿਸ਼ਨਗੜ( ਗੁਰਪ੍ਰੀਤ ਬੱਲ) ਐਤਵਾਰ ਵਾਲੇ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਤੇ ਜਲੰਧਰ ਜ਼ਿਲ੍ਹੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀ ਵਾਅਦਾ ਖਿਲਾਫੀ ਦੇ ਕਾਰਨ ਜਲੰਧਰ ਰਾਮਾ ਮੰਡੀ ਕੈਂਟ ਰੇਲਵੇ ਸਟੇਸ਼ਨ ਤੇ ਜ਼ਬਰਦਸਤ ਧਰਨਾ ਲਗਾਇਆ ਗਿਆ। ਜੋ ਕਿ ਸਵੇਰੇ 11:00 ਵਜੇ ਤੋਂ ਸ਼ਾਮ 3:00 ਵਜੇ ਤੱਕ ਜਾਰੀ ਰਿਹਾ। ਇਸ ਧਰਨੇ ਵਿਚ ਸਰਕਾਰ ਵੱਲੋਂ ਕਿਸਾਨਾਂ ਨੂੰ ਐੱਮ ਐੱਸ ਪੀ ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਕੀਤੀ ਗਈ । ਅਤੇ ਨਾਲ ਹੀ ਇਹ ਵੀ ਮੰਗ ਕੀਤੀ ਗਈ ਕਿ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਵੇ।ਇਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਦਿੱਲੀ ਕਿਸਾਨ ਅੰਦੋਲਨ ਸੰਘਰਸ਼ ਦੌਰਾਨ ਕਿਸਾਨਾਂ ਤੇ ਹੋਏ ਪਰਚਿਆਂ ਨੂੰ ਸਰਕਾਰ ਵੱਲੋਂ ਰੱਦ ਕੀਤਾ ਜਾਵੇ ।ਅਤੇ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਕਰਨ ਤੇ ਵੀ ਚਰਚਾ ਕੀਤੀ ਗਈ।ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਸਰਕਾਰ ਇਨ੍ਹਾਂ ਮੰਗਾਂ ਨੂੰ ਨਹੀਂ ਮੰਨਦੀ ਹੈ ਤਾਂ ਆਉਣ ਵਾਲੇ ਦਿਨਾਂ ਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਧਰਨਾ ਪ੍ਰਦਰਸ਼ਨ ਵਿਚ ਜਲੰਧਰ ਜ਼ਿਲ੍ਹੇ ਦੀਆਂ ਸਮੂਹ ਜਥੇਬੰਦੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ।

ਇਸ ਮੌਕੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ , ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ , ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਪ੍ਰਧਾਨ ਮਨੋਹਰ ਸਿੰਘ ਗਿੱਲ ,ਕੁੱਲ ਹਿੰਦ ਕਿਸਾਨ ਸਭਾ ਪ੍ਰਧਾਨ ਸੋਨੂੰ ਅਰੋਡ਼ਾ, ਮਹਿਲਾ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਰਾਜੂ, ਬੀ.ਕੇ.ਯੂ ਆਦਮਪੁਰ ਦੋਆਬਾ ਪ੍ਰਧਾਨ ਮਲਕੀਤ ਸਿੰਘ ਪਧਿਆਣਾ, ਬੀ.ਕੇ.ਯੂ ਕਾਦੀਆਂ ਦੀਪਾ ਮੁਠੱਡਾ, ‘ਤੀਰਥ ਸਿੰਘ, ਆਦਿ ਸਮੇਤ ਅਲੱਗ-ਅਲੱਗ ਜਥੇਬੰਦੀਆਂ ਅਤੇ ਸਮੂਹ ਵਰਕਰ ਮੌਜੂਦ ਸਨ।

Hindi

रेलवे ट्रैक पर किसानों लगाया अपनी मांगों को लेकर केन्द्र सरकार के खिलाफ धरना
किशनगढ़ (गुरप्रीत सूर्य) पंजाब के किसान एक बार फिर अपनी मांगों को लेकर केंद्र सरकार के ख़िलाफ़ संघर्ष पर उतर आए हैं । किसान रविवार को एक बार फिर से पटरियों व सड़कों पर बैठ गए , किसान यूपी के लखीमपुर खीरी में हुए
साजिश के तहत हादसे में जान गंवाने वाले किसानों के लिए इंसाफ की मांग के अलावा केन्द्र सरकार को लंबित मांगें पूरी करने के लिए पंजाब के किसानों द्वारा 4 घंटे के लिए रेल मार्ग और सड़क मार्ग बंद

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਰਦਾਰ ਹਰਵਿੰਦਰ ਸਿੰਘ ਡੱਲੀ ਨੂੰ ਭੋਗਪੁਰ ਬਲਾਕ ਪ੍ਰਧਾਨ ਚੁਣਿਆ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ)ਦੋਆਬਾ ਕਿਸਾਨ ਸੰਘਰਸ਼ ਕਮੇਟੀ ਰਜਿਸਟਰ ਪੰਜਾਬ ਵੱਲੋਂ ਮਾਸਟਰਜ਼ ਕੋਲਡ ਸਟੋਰ ਭੋਗਪੁਰ ਵਿਖੇ ਇਕ ਵੱਡੇ ਪੱਧਰ ਦੀ ਮੀਟਿੰਗ ਕੀਤੀ ਗਈ।ਜਿਸ ਵਿੱਚ ਸਰਦਾਰ ਹਰਵਿੰਦਰ ਸਿੰਘ ਡੱਲੀ ਨੂੰ ਭੋਗਪੁਰ ਬਲਾਕ ਦਾ ਪ੍ਰਧਾਨ ਬਣਾਇਆ ਗਿਆ।ਇਸ ਮੌਕੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਮੱਲੀ ਨੰਗਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਸਰਦਾਰ ਹਰਵਿੰਦਰ ਸਿੰਘ ਡੱਲੀ ਜੀ ਨੇ ਦਿੱਲੀ ਕਿਸਾਨੀ ਸੰਘਰਸ਼ ਵਿਚ ਵਡਮੁੱਲਾ ਯੋਗਦਾਨ ਯੋਗਦਾਨ ਰਿਹਾ ਉਨ੍ਹਾਂ ਸੰਘਰਸ਼ ਦੌਰਾਨ ਦਿਨ ਰਾਤ ਇੱਕ ਕਰਦੇ ਹੋਏ ਨਿਧੜਕ ਆਗੂ ਵਾਂਗ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਰਹੇ।ਸਰਦਾਰ ਹਰਵਿੰਦਰ ਸਿੰਘ ਡੱਲੀ ਉੁਨ੍ਹਾਂ ਦਾ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵਿਚ ਇਕ ਉੱਚਾ ਅਹੁਦਾ ਹੈ ਅਤੇ ਖ਼ਾਸ ਸ਼ਖ਼ਸੀਅਤ ਦੇ ਮਾਲਕ ਹਨ।ਬਲਾਕ ਪ੍ਰਧਾਨ ਬਣਨ ਦਾ ਮੇਨ ਮੁੱਦਾ ਇਹ ਹੈ ਕਿ ਇਲਾਕੇ ਦੇ ਨੌਜਵਾਨਾਂ ਨੂੰ ਕਿਸਾਨੀ ਦੇ ਨਾਲ ਜੁੜਨਾ ਅਤੇ ਆਪਣੇ ਹੱਕਾਂ ਦੀ ਰਾਖੀ ਕਰਨਾ ਹੈ।
ਇਸ ਮੌਕੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਓਂਕਾਰ ਸਿੰਘ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਜਨਰਲ ਸਕੱਤਰ ਦਵਿੰਦਰ ਸਿੰਘ ਧਾਲੀਵਾਲ ਹਰਜੀਤ ਸਿੰਘ ਦੂਣਾ ਪਵਨਦੀਪ ਸਿੰਘ ਸੁਖਵਿੰਦਰ ਸਿੰਘ ਧਰਮਾ ਨਰਿੰਦਰ ਸਿੰਘ ਹਰਵਿੰਦਰਪਾਲ ਸਿੰਘ ਡੱਲੀ ਰਾਜਵਿੰਦਰ ਸਿੰਘ ਰਾਜਾ ਸੁਖਦੇਵ ਸਿੰਘ ਬਲਜੀਤ ਸਿੰਘ ਧੀਰੋਵਾਲ ਪ੍ਰੀਤਮ ਸਿੰਘ ਪਰਮਿੰਦਰ ਸਿੰਘ ਸੰਦੀਪ ਸਿੰਘ ਸਰਬਜੀਤ ਸਿੰਘ ਗੁਰਪ੍ਰੀਤ ਸਿੰਘ ਰਾਜਾ ਸੱਤੋਵਾਲੀ ਵਿਜੈ ਕਰਤਾਰਪੁਰ ਬਲਜੀਤ ਸਿੰਘ ਬਲਵਿੰਦਰ ਸਿੰਘ ਚਰਨਜੀਤ ਸਿੰਘ ਹਰਚੰਦ ਸਿੰਘ ਮਨਜੀਤ ਸਿੰਘ ਉਂਕਾਰ ਸਿੰਘ ਭੁਪਿੰਦਰ ਸਿੰਘ ਜਗੀਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Jalandhar

संयुक्त किसान मोर्चे के प्रोग्राम तहत जालंधर की जत्थेबंदियों की तरफ से मीटिंग की गई 

किशनगढ़ (गुरप्रीत सिंह ) जालंधर में संयुक्त किसान मोर्चे के प्रोग्राम तहत अलग अलग किसान जत्थेबंदियों की तरफ से सम्मेलन किया गया जिसमें संयुक्त मोर्चे की तरफ से दिए बुलावे तहत अलग अलग विषयों पर विचार चर्चा की गई जैसे कि पंजाब के पानी, लखीमपुर खीरी के दोषियों को सजा, किसान मोर्चा के दौरान दर्ज केस ख़त्म करने सम्बन्धी, एमएसपी कमेटी और अलग-अलग विषयों पर जत्थेबंदियों के बुलारों द्वारा अपने विचार पेश किये गये ।संयुक्त किसान मोर्चे की तरफ से जुलाई और अगस्त महीने के सम्मेलनों के लिए किसानों और मजदूरों को लामबंद किया गया । सम्मेलन दौरान किसान  प्रधानगी मण्डल ने बताया कि कथित जुलाई को जालंधर कैंट रेलवे स्टेशन 4 घंटे के लिए सुबह 11 से 3 बजे तक रेलवे ट्रैक को बंद रखा जाएगा और 18, 19, 20 अगस्त को लखीमपुर खीरी में 75 घंटे के लिए धरना दिया जाएगा, जिसमें पूरे पंजाब से जत्थेबंदियां हिस्सा लेगी। इस मौके पर दोआबा किसान संघर्ष कमेटी पंजाब , किरती किसान यूनियन, भारतीय किसान यूनियन लक्खोवाल, बीकेयू दोआबा ,कुल हिंद किसान सभा और जमरूही किसान सभा पंजाब के नुमाइंदे और मेंबर मौजूद थे।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਝੋਨੇ ਦੇ ਸੀਜ਼ਨ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਲਈ ਨਵੇਂ ਚੀਫ ਨੂੰ ਦਿੱਤਾ ਮੰਗ ਪੱਤਰ


*ਕਿਸਾਨ ਮੋਟਰਾਂ ਦੇ ਲੋਡ ਨੂੰ ਵਧਾ ਸਕਦੇ ਹਨ–2500 ਰੁ: ਪ੍ਰਤੀ ਹਾਰਸਪਾਵਰ ਹੋਵੇਗੀ ਫੀਸ
ਕਿਸ਼ਨਗੜ(ਮੁਕੇਸ਼ ਕੁਮਾਰ/ ਗੁਰਮੁੱਖ ਸਿੰਘ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਬਿਜਲੀ ਬੋਰਡ ਜ਼ਿਲ੍ਹਾ ਜਲੰਧਰ ਦੇ ਨਵੇਂ ਆਏ ਚੀਫ ਦਵਿੰਦਰ ਕੁਮਾਰ ਸ਼ਰਮਾ ਨਾਲ ਬਿਜਲੀ ਦੀ 8 ਘੰਟੇ ਨਿਰਵਿਘਨ ਸਪਲਾਈ ਲਈ ਮੁਲਾਕਾਤ ਕੀਤੀ ਗਈ। ਜਿਸ ਦੌਰਾਨ ਜਥੇਬੰਦੀ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਜੋ ਸਰਕਾਰ ਵੱਲੋਂ 8 ਘੰਟੇ ਮੋਟਰਾਂ ਦੀ ਬਿਜਲੀ ਦੇਣ ਦਾ ਵਾਇਦਾ ਕੀਤਾ ਗਿਆ ਹੈ। ਉਸ ਵਿਚ ਹਰ ਸੀਜ਼ਨ ਦੌਰਾਨ ਇਹ ਮੁਸ਼ਕਿਲ ਆਉਂਦੀ ਹੈ ਕਿ ਪਾਵਰ ਕੱਟ ਦੇ ਨਾਮ ਉਪਰ ਦੋ ਤਿੰਨ ਘੰਟੇ ਦਾ ਅਕਸਰ ਕੱਟ ਲਗਾ ਦਿੱਤਾ ਜਾਂਦਾ ਹੈ ਅਤੇ ਕਿਸਾਨ ਨੂੰ ਸਰਕਾਰੀ ਨਿਯਮਾਂ ਮੁਤਾਬਕ ਪੂਰੀ ਬਿਜਲੀ ਸਪਲਾਈ ਨਹੀਂ ਪ੍ਰਾਪਤ ਹੁੰਦੀ। ਜਿਸ ਨਾਲ ਝੋਨੇ ਲਈ ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਹਿੰਗੇ ਮੁੱਲ ਦਾ ਡੀਜ਼ਲ ਫੂਕ ਕੇ ਕਿਸਾਨ ਜਨਰੇਟਰ ਚਲਾ ਪਾਣੀ ਦੀ ਲੋੜ ਨੂੰ ਪੂਰਾ ਕਰਦਾ ਹੈ। ਚੀਫ ਦਵਿੰਦਰ ਕੁਮਾਰ ਸ਼ਰਮਾ ਵੱਲੋਂ ਇਹ ਭਰੋਸਾ ਦਿੱਤਾ ਗਿਆ ਕੇ ਪਾਵਰ ਕੱਟ 8 ਘੰਟੇ ਦੀ ਸਪਲਾਈ ਦੌਰਾਨ ਕੱਟ ਨਹੀਂ ਲੱਗੇਗਾ। ਜਥੇਬੰਦੀਆਂ ਦੀ ਪੁਰਾਣੀ ਮੰਗ ਕਿ ਕਿਸਾਨਾਂ ਨੂੰ ਮੋਟਰਾਂ ਦਾ ਲੋਡ ਵਧਾਉਣ ਲਈ ਸਕੀਮ ਲਾਗੂ ਕੀਤੀ ਜਾਵੇ ਇਸ ਬਾਰੇ ਵੀ ਦੱਸਿਆ ਕਿ ਸਰਕਾਰ ਨੇ 2500ਰੁ: ਪ੍ਰਤੀ ਹਾਰਸ ਪਾਵਰ ਜਮਾਂ ਕਰਵਾ ਕੇ ਕਿਸਾਨਾਂ ਦੇ ਮੋਟਰਾਂ ਦੇ ਲੋਡ ਵਧਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ। ਕੁਝ ਦਿਨਾਂ ਤਕ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਜਿਸ ਨਾਲ ਕਿਸਾਨ ਹੁਣ ਆਪਣੀਆਂ ਮੋਟਰਾਂ ਦਾ ਲੋਡ ਵਧਾ ਸਕਣਗੇ। ਇਸ ਦੌਰਾਨ ਜਥੇਬੰਦੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ, ਚੇਅਰਮੈਨ ਉਂਕਾਰ ਸਿੰਘ ਦੌਲਤਪੁਰ, ਜਨਰਲ ਸਕੱਤਰ ਦਵਿੰਦਰ ਸਿੰਘ ਧਾਲੀਵਾਲ, ਬਲਜੀਤ ਸਿੰਘ ਘੋੜਾਵਾਹੀ, ਸੁਖਜਿੰਦਰ ਸਿੰਘ ਮੰਡ, ਇੰਦਰਜੀਤ ਸਿੰਘ ਬਿੱਲੂ, ਹਰਵਿੰਦਰਪਾਲ ਸਿੰਘ ਡੱਲੀ, ਹਰਜੀਤ ਸਿੰਘ ਦੂਹੜਾ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਹਰਚੰਦ ਸਿੰਘ, ਪਰਮਿੰਦਰ ਸਿੰਘ, ਸੰਤੋਖ ਸਿੰਘ, ਬਲਜਿੰਦਰ ਸਿੰਘ, ਦਲਜੀਤ ਸਿੰਘ ਆਦਿ ਸ਼ਾਮਲ ਸਨ।

Doaba Times

ਕਿਸ਼ਨਗੜ੍ਹ ਵਿਖੇ ਐੱਸ ਕੇ ਐੱਮ ਦੀਆ ਵੱਖ-ਵੱਖ ਜੱਥੇਬੰਦੀਆਂ ਦੀ ਮੀਟਿੰਗ ਹੋਈ

* ਮੋਟਰਾਂ ਦਾ ਲੋਡ ਵਧਾਉਣ ਲਈ ਚਾਰਜ 5000 ਤੋਂ ਘਟਾ ਕੇ 1200 ਰੁਪਏ ਪ੍ਰਤੀ ਹਾਰਸ ਪਾਵਰ ਕੀਤਾ ਜਾਵੇ

*ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇ – ਹਰਸੁਲਿੰਦਰ ਸਿੰਘ ਢਿੱਲੋਂ

ਪੰਜਾਬ /ਕਿਸ਼ਨਗੜ(ਗੁਰਪ੍ਰੀਤ ਬੱਲ)
ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਇਕ ਜ਼ਰੂਰੀ ਮੀਟਿੰਗ ਪਿੰਡ ਕਿਸ਼ਨਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਰਸੁਲਿੰਦਰ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਪ੍ਰਧਾਨਗੀ ਹੇਠ ਹੋਈ । ਪਿਛਲੇ ਦਿਨੀਂ ਪੰਜਾਬ ਸਰਕਾਰ ਨਾਲ ਹੋਈਆਂ ਮੀਟਿੰਗਾਂ ਵਿਚ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਸ ਉਤੇ ਗੰਭੀਰਤਾ ਨਾਲ ਵਿਚਾਰਾਂ ਹੋਈਆਂ।
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਆਬਾਦਕਾਰਾਂ ਦੀਆਂ ਜ਼ਮੀਨਾਂ ਸਬੰਧੀ ਜੋ ਸਰਕਾਰ ਤੇ ਕਿਸਾਨ ਆਗੂਆਂ ਦੀ ਸਾਂਝੀ ਕਮੇਟੀ ਬਣੀ ਸੀ ਉਸ ਦੀ 8 ਜੂਨ ਨੂੰ ਪਹਿਲੀ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਕਿਸਾਨਾਂ ਦਾ ਪੱਖ ਪੂਰੇ ਜ਼ੋਰ ਨਾਲ ਰੱਖਿਆ ਜਾਵੇਗਾ। ਸਰਕਾਰ ਨਾਲ ਇਸ ਮੀਟਿੰਗ ਤੋਂ ਬਾਅਦ ਮਾਝੇ,ਮਾਲਵੇ ਅਤੇ ਦੁਆਬੇ ਦੇ ਅਬਾਦਕਾਰ ਕਿਸਾਨਾਂ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਜਲਦੀ ਹੀ ਕਾਨਫ਼ਰੰਸਾਂ ਕਰੇਗਾ।ਇਹ ਵੀ ਮੰਗ ਕੀਤੀ ਗਈ ਕਿ ਨਹਿਰਾਂ ਵਿੱਚ ਤੁਰੰਤ ਪਾਣੀ ਛੱਡਿਆ ਜਾਵੇ ਅਤੇ ਇਸ ਨੂੰ ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਬਿਜਲੀ ਸਪਲਾਈ ਘਟਣ ਕਾਰਨ ਗੰਨਾ ਚਾਰਾ ਅਤੇ ਸਬਜ਼ੀਆਂ ਸੁੱਕ ਰਹੀਆਂ ਹਨ
ਮੀਟਿੰਗ ਵਿੱਚ ਚਰਚਾ ਕੀਤੀ ਗਈ ਸੀ ਕਿ ਮੋਟਰਾਂ ਦਾ ਲੋਡ ਵਧਾਉਣ ਲਈ 5000 ਤੋਂ ਘਟਾ ਕੇ 1200 ਰੁਪਏ ਪ੍ਰਤੀ ਹਾਰਸ ਪਾਵਰ ਕੀਤੀ ਜਾਵੇ।ਪਰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਰਕਾਰ ਨੇ ਇਸ ਸਬੰਧੀ ਹਾਲੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਅਤੇ ਨਾ ਹੀ ਸਰਕਾਰ ਨੇ 14 ਅਤੇ 17 ਜੂਨ ਨੂੰ ਜੋ ਬਿਜਲੀ ਸਪਲਾਈ ਤਿੰਨ ਦਿਨ ਪਹਿਲਾਂ ਚਾਲੂ ਕਰਨੀ ਸੀ ਉਸਦੇ ਬਾਰੇ ਵੀ ਕੋਈ ਐਲਾਨ ਨਹੀਂ ਕੀਤਾ।
ਸਰਕਾਰੀ ਅਤੇ ਪ੍ਰਾਈਵੇਟ ਮਿੱਲਾ ਵੱਲ ਗੰਨੇ ਦੀ ਬਕਾਇਆ ਰਾਸ਼ੀ ਕਰੀਬ 900 ਕਰੋੜ ਰੁਪਿਆ ਖੜ੍ਹੀ ਹੈ ਸਮੇਤ 35 ਰੁਪਏ ਪਾ ਕੇ ਤੁਰੰਤ ਕਿਸਾਨਾਂ ਨੂੰ ਅਦਾ ਕਰਨੇ ਚਾਹੀਦੇ ਹਨ ਜਿਸ ਦੇ ਵਿਰੁੱਧ 10 ਤਰੀਕ ਨੂੰ ਮੁਕੇਰੀਆਂ ਮਿੱਲ ਮੂਹਰੇ ਐੱਸਕੇਐੱਮ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਪਿਛਲੇ ਦਿਨੀਂ ਕਰਨਾਟਕ ਸਟੇਟ ਦੇ ਕਿਸਾਨ ਆਗੂ ਚੰਦਰਸ਼ੇਖਰ ਕੋਡੀ ਹੁੱਲੀ ਨੇ ਮੋਰਚਾ ਚੁਕਵਾਉਣ ਲਈ 3000 ਕਰੋੜ ਦੀ ਜੋ ਸਰਕਾਰ ਨਾਲ ਡੀਲ ਦੀ ਗੱਲ ਕਹੀ ਜਾ ਰਹੀ ਹੈ ਉਸ ਸਬੰਧੀ ਉਸ ਦੀ ਯੂਨੀਅਨ ਦੇ ਆਗੂਆਂ ਨੇ ਉਸ ਨੂੰ ਯੂਨੀਅਨ ਵਿੱਚੋਂ ਬਾਹਰ ਕਰਨ ਫ਼ੈਸਲਾ ਲਿਆ ਹੈ ਅਸੀਂ ਉਸ ਦੀ ਸ਼ਲਾਘਾ ਕਰਦੇ ਹਾਂ।ਇਸ ਤੇ ਗੰਭੀਰ ਚਰਚਾ ਕਰਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਇਹ ਲੋੜ ਮਹਿਸੂਸ ਕੀਤੀ ਕਿ ਇਸ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਵੱਡੀ ਮੀਟਿੰਗ ਵਿਚ ਵਿਚਾਰਨ ਦੀ ਲੋੜ ਹੈ ਅਤੇ ਇਸ ਫ਼ੈਸਲੇ ਨੂੰ ਜਨਤਕ ਕੀਤਾ ਕੀਤੇ ਜਾਣ ਦੀ ਜ਼ਰੂਰਤ ਹੈ।
ਅੱਜ ਦੀ ਇਸ ਮੀਟਿੰਗ ਵਿਚ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਤੋਂ ਹਰਸੁਲਿੰਦਰ ਸਿੰਘ,ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਤੋਂ ਇੰਦਰਜੀਤ ਸਿੰਘ ਕੋਟਬੁੱਢਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੋਂ ਜਗਜੀਤ ਸਿੰਘ ਡੱਲੇਵਾਲ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਤੋਂ ਸੁਖਦੇਵ ਸਿੰਘ ਭੋਜਰਾਜ, ਗੰਨਾ ਸੰਘਰਸ਼ ਕਮੇਟੀ ਤੋਂ ਅਮਰਜੀਤ ਸਿੰਘ ਮਾਹਲ, ਬੀਕੇਯੂ ਕ੍ਰਾਂਤੀਕਾਰੀ ਸੁਰਜੀਤ ਸਿੰਘ ਫੂਲ, ਪਗੜੀ ਸੰਭਾਲ ਲਹਿਰ ਤੋਂ ਸਤਨਾਮ ਸਿੰਘ ਬਾਗੜੀਆਂ, ਬਾਰਡਰ ਏਰੀਆ ਕਿਸਾਨ ਯੂਨੀਅਨ ਰਘਬੀਰ ਸਿੰਘ ਭੰਗਾਲਾ, ਲੋਕ ਭਲਾਈ ਇਨਸਾਫ ਵੈੱਲਫੇਅਰ ਸੁਸਾਇਟੀ ਤੋਂ ਬਲਦੇਵ ਸਿੰਘ ਸਿਰਸਾ, ਆਜ਼ਾਦ ਕਿਸਾਨ ਕਮੇਟੀ ਦੋਆਬਾ ਤੋਂ ਹਰਪਾਲ ਸਿੰਘ ਸੰਘਾ, ਬੀਕੇਯੂ ਲੱਖੋਵਾਲ ਤੋਂ ਅਵਤਾਰ ਸਿੰਘ ਮੇਹਲੋ, ਬੀਕੇਯੂ ਖੋਸਾ ਤੋਂ ਸੁਖਜਿੰਦਰ ਸਿੰਘ ਖੋਸਾ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਤੋਂ ਗੁਰਮੁਖ ਸਿੰਘ ਬਾਜਵਾ ਤੇ ਬਲਬੀਰ ਸਿੰਘ ਰੰਧਾਵਾ , ਸੁਰਿੰਦਰ ਸਿੰਘ ਕਾਹਲੋਂ, ਗੁਰਬਖਸ਼ ਸਿੰਘ ਨੌਗੱਜਾ, ਨੰਬਰਦਾਰ ਹਰਜੀਤ ਸਿੰਘ ਦਾਸੂਪੁਰ, ਸਾਬਕਾ ਸਰਪੰਚ ਉਂਕਾਰ ਸਿੰਘ ਮੰਨਣ ਹਾਜ਼ਰ ਸਨ।

ਇਸ ਮੀਟਿੰਗ ਦੌਰਾਨ ਵੱਖ ਵੱਖ ਕਿਸਾਨੀ ਮਸਲਿਆਂ ਸਮੱਸਿਆਵਾਂ ਜਾਚਨਾ ਕੀਤੀ ਜਿਵੇਂ ਕਿ ਮੁਕੇਰੀਆਂ ਸ਼ੂਗਰ ਮਿੱਲ ਵੱਲੋਂ ਕਿਸਾਨਾਂ ਨੂੰ ਲਗਾਤਾਰ ਕੀਤਾ ਜਾ ਰਿਹੈ ਖੱਜਲ ਖੁਆਰ ਜੀਹਦੇ ਵਿਰੋਧ ਸ਼ੁਰੂ ਚ ਦੱਸ ਜੂਨ ਨੂੰ ਮਿੱਲ ਦੇ ਬਾਹਰ ਧਰਨਾ ਲਗਾਇਆ ਜਾ ਰਿਹਾ ਹੈ। ਅਤੇ ਮੋਟਰਾਂ ਦੇ ਐੱਚਪੀ ਲੋਡ ਵਧਾਉਣ ਸਬੰਧੀ ਚਰਚਾ ਕੀਤੀ ਗਈ ਪੰਜਾਬ ਸਰਕਾਰ ਨੂੰ ਬਾਰਾਂ ਸੌ ਰੁਪਏ ਪ੍ਰਤੀ ਐੱਚਪੀ ਲੁੱਟ ਦਾ ਚਾਰਜ ਲਗਾ ਜਾਵੇ ਪ੍ਰੰਤੂ ਉਸ ਸਮੇਂ ਪੰਜ ਹਜ਼ਾਰ ਦੇ ਕਰੀਬ ਚਾਰਜ ਹੈ।
ਲੰਮੇ ਸਮੇਂ ਤੋਂ ਕਾਸ਼ਤਕਾਰ ਕਿਸਾਨਾਂ ਨੂੰ ਕਾਸ਼ਤ ਕਰਨ ਸਬੰਧੀ  ਮੰਗਾਂ ਕੀਤੀਆਂ ਗਈਆਂ ਜੋ ਕਿ ਕਾਸ਼ਤ ਕਰ ਰਹੇ ਹਨ ਉਨ੍ਹਾਂ ਨੂੰ  ਜ਼ਮੀਨਾਂ ਤੇ ਸਰਕਾਰ ਵਲੋਂ ਕਬਜ਼ਾ ਨਾ ਕੀਤਾ ਜਾਵੇ