Doaba Times

CHC ਕਾਲਾ ਬੱਕਰਾ ਵਿਖੇ ਵਿਸ਼ਵ ਅਬਾਦੀ ਦਿਵਸ ਮਨਾਇਆ

ਕਾਲਾ ਬੱਕਰਾ (ਗੁਰਪ੍ਰੀਤ ਬੱਲ)ਵਧਦੀ ਅਬਾਦੀ ਦੇਸ਼ ਦੇ ਵਿਕਾਸ ਵਿੱਚ ਹੈ ਰੁਕਾਵਟ: ਡਾ. ਓਹਰੀ
ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਦੇ ਅਧੀਨ ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਆਦੇਸ਼ਾਂ ਅਤੇ ਡਾ ਰਮਨ ਗੁਪਤਾ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਜਲੰਧਰ ਦੇ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਪਰਿਵਾਰ ਨਿਯੋਜਨ ਦਾ ਮਹੱਤਵ ਸਮਝਾਉਣ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਦੇ ਬਾਰੇ ‘ਚ ਜਾਗਰੂਕ ਕਰਨ ਦੇ ਲਈ ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਅਬਾਦੀ ਦਿਹਾੜਾ
ਸਿਹਤ ਬਲਾਕ ਕਾਲਾ ਬੱਕਰਾ ਵਿੱਚ ਸੋਮਵਾਰ ਨੂੰ ਵਿਸ਼ਵ ਅਬਾਦੀ ਦਿਵਸ ਮਨਾਇਆ ਗਿਆ। ਸੀਨੀਅਰ ਮੈਡੀਕਲ ਅਫਸਰ ਡਾ.ਰਿਚਰਡ ਓਹਰੀ ਦੀ ਅਗਵਾਈ ਕਾਲਾ ਬੱਕਰਾ ਵਿਖੇ ਲੋਕਾਂ ਨੂੰ ਪਰਿਵਾਰ ਨਿਯੋਜਨ ਦਾ ਮਹੱਤਵ ਸਮਝਾਇਆ ਅਤੇ ਘਰ-ਘਰ ਜਾ ਕੇ ਲੋੜ ਅਨੁਸਾਰ ਓਰਲ ਪਿਲਸ ਅਤੇ ਕੰਡੋਮ ਅਤੇ ਪਰਿਵਾਰ ਭਲਾਈ ਦੇ ਪੱਕੇ ਸਾਧਨਾ ਬਾਰੇ ਜਾਣਕਾਰੀ ਦਿੱਤੀ ਗਈ ਵਿਭਾਗ ਦਾ ਇਹ ਅਭਿਆਨ 24 ਜੁਲਾਈ ਤੱਕ ਜਾਰੀ ਰਹੇਗਾ।
ਸੀਨੀਅਰ ਮੈਡੀਕਲ ਅਫਸਰ ਡਾ. ਓਹਰੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਵਿਸ਼ਵ ਅਬਾਦੀ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਵਧਦੀ ਅਬਾਦੀ ਸਾਡੇ ਸਮਾਜ ਦੇ ਵਿਕਾਸ ਵਿੱਚ ਕਿਸ ਤਰ੍ਹਾਂ ਔਕੜਾਂ ਪੈਦਾ ਕਰ ਰਹੀ ਹੈ ਅਤੇ ਸੀਮਿਤ ਪਰਿਵਾਰ ਰੱਖਣ ਦੇ ਕੀ ਫਾਇਦੇ ਹੋ ਸਕਦੇ ਹਨ।ਜੇਕਰ ਕਿਸੇ ਵਿਅਕਤੀ ਦੇ ਇੱਕ ਜਾਂ ਦੋ ਹੀ ਬੱਚੇ ਹੋਣ, ਤਾਂ ਉਹ ਉਹਨਾਂ ਦੀ ਪੜ੍ਹਾਈ ਤੇ ਪਰਵਰਿਸ਼ ਵਧੀਆ ਤਰੀਕੇ ਨਾਲ ਕਰ ਸਕਦਾ ਹੈ, ਲੇਕਿਨ ਜੇਕਰ ਬੱਚੇ ਵੱਧ ਹੋਣਗੇ, ਤਾਂ ਉਸ ਵਿਅਕਤੀ ਦਾ ਸਾਰਾ ਧਿਆਨ ਉਹਨਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੇ ਲੱਗਿਆ ਰਹੇਗਾ ਅਤੇ ਬਾਕੀ ਗੱਲਾਂ ਪਿੱਛੇ ਰਹਿ ਜਾਣਗੀਆਂ।ਇਸੇ ਤਰ੍ਹਾਂ ਸਰਕਾਰ ਦਾ ਵੀ ਸਾਰਾ ਜੋਰ ਬੁਨਿਆਦੀ ਸੁਵਿਧਾਵਾਂ ਦੇਣ ਵਿੱਚ ਹੀ ਰਹਿ ਜਾਵੇਗਾ ਅਤੇ ਵਿਕਾਸ ਦੇ ਹੋਰ ਮਸਲੇ ਪਿੱਛੇ ਰਹਿ ਜਾਣਗੇ। ਅਸੀਂ ਵਿਦੇਸ਼ਾਂ ‘ਚ ਚੰਗੇ ਜੀਵਨ ਪੱਧਰ ਦੀ ਸ਼ਲਾਘਾ ਕਰਦੇ ਹਾਂ, ਪਰੰਤੂ ਇਹ ਘੱਟ ਅਬਾਦੀ ਕਾਰਣ ਹੀ ਮੁਮਕਿਨ ਹੋ ਸਕਿਆ ਹੈ।ਸੋ ਸਾਨੂੰ ਸਾਰਿਆਂ ਨੂੰ ਮਿਲ ਕੇ ਅਬਾਦੀ ਨੂੰ ਕਾਬੂ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਸਾਲ ਦਾ ਨਾਅਰਾ ਦਿੱਤਾ ਗਿਆ ਹੈ- “ਪਰਿਵਾਰ ਨਿਯੋਜਨ ਦਾ ਅਪਣਾਓ ਉਪਾਏ,ਲਿਖੋ ਤਰੱਕੀ ਦਾ ਨਵਾਂ ਅਧਿਆਇ”।
ਬੀਈਈ ਨੀਤੀਰਾਜ ਬੀ ਸਿੰਘ ਨੇ ਪਰਿਵਾਰ ਨਿਯੋਜਨ ਦੇ ਵੱਖ-ਵੱਖ ਸਾਧਨਾਂ ਦੇ ਬਾਰੇ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਪਹਿਲਾਂ ਸਿਰਫ ਕਾਪਰ-ਟੀ ਅਤੇ ਆਪਰੇਸ਼ਨ ਵਰਗੇ ਵਿਕਲਪ ਹੀ ਉਪਲਬਧ ਹੁੰਦੇ ਸਨ।ਪਰੰਤੂ ਹੁਣ ਬਹੁਤ ਸਾਰੇ ਸਾਧਨ ਹੋ ਗਏ ਹਨ, ਜਿਹਨਾਂ ਸਦਕਾ ਪਰਿਵਾਰ ਨਿਯੋਜਨ ਕੀਤਾ ਜਾ ਸਕਦਾ ਹੈ।ਉਹਨਾਂ ਕਿਹਾ ਕਿ ਜੋ ਔਰਤਾਂ ਗਰਭਵਤੀਆਂ ਹਨ, ਉਹ ਪਰਿਵਾਰ ਨਿਯੋਜਨ ਬਾਰੇ ਹੁਣੇ ਤੋਂ ਮਨ ਬਣਾਉਣ ਅਤੇ ਡਿਲੀਵਰੀ ਦੇ ਨਾਲ ਹੀ ਪੀਪੀਆਈਯੂਸੀਡੀ (ਡਿਲੀਵਰੀ ਦੇ ਸਮੇਂ ਹੀ ਕਾਪਰ-ਟੀ ਰੱਖਣਾ) ਵਿਕਲਪ ਚੁਣਨ।ਇਸ ਨਾਲ ਉਹਨਾਂ ਨੂੰ ਮਨਚਾਹੇ ਸਮੇਂ ਲਈ ਗਰਭ ਧਾਰਨ ਤੋਂ ਮੁਕਤੀ ਮਿਲ ਜਾਵੇਗੀ।ਇਸਦਾ ਕੋਈ ਮਾੜਾ ਪ੍ਰਭਾਵ ਵੀ ਨਹੀਂ ਪੈਂਦਾ।ਇਸੇ ਤਰ੍ਹਾਂ ਤਿੰਨ ਮਹੀਨੇ ਤੱਕ ਗਰਭ ਧਾਰਨ ਰੋਕਣ ਲਈ ਅੰਤਰਾ ਟੀਕਾ ਵੀ ਲਗਾਇਆ ਜਾਂਦਾ ਹੈ।ਅੰਤ ਵਿੱਚ ਉਹਨਾਂ ਕਿਹਾ ਕਿ ਲੋਕ ਆਪ ਵ੍ਹੀ ਪਰਿਵਾਰ ਨਿਯੋਜਨ ਬਾਰੇ ਸਚੇਤ ਹੋਣ ਅਤੇ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਜਾਗਰੂਕ ਕਰਨ।ਇਸ ਸਮੇਂ ਅਜੀਤ ਸਿੰਘ,ਗੁਰਮੇਜ ਸਿੰਘ ਤੇ ਰਛਪਾਲ ਸਿੰਘ MPHS ਹਾਜ਼ਿਰ ਸਨ।

Doaba Times

ਡਾ ਰਿਚਰਡ ਓਹਰੀ ਦੀ ਅਗਵਾਈ ਵਿੱਚ ਸੀ ਐਚ ਸੀ ਕਾਲਾ ਬੱਕਰਾ ਅਧੀਨ ਆਉਂਦੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿੱਚ ਵਿਸ਼ਵ ਜ਼ੂਨੋਸਿਸ ਦਿਵਸ ਸੰਬੰਧੀ ਜਾਗਰੁਕ

Jalandhar (Mukesh Kumar)ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ਡਾ ਰਮਨ ਸ਼ਰਮਾ ਸਿਵਲ ਸਰਜਨ ਦੇ ਆਦੇਸ਼ ਅਨੁਸਾਰ ਡਾ ਰਿਚਰਡ ਓਹਰੀ ਦੀ ਅਗਵਾਈ ਵਿੱਚ ਸੀ ਐਚ ਸੀ ਕਾਲਾ ਬੱਕਰਾ ਅਧੀਨ ਆਉਂਦੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿੱਚ ਵਿਸ਼ਵ ਜ਼ੂਨੋਸਿਸ ਦਿਵਸ ਸੰਬੰਧੀ ਜਾਗਰੁਕ ਕੀਤਾ ਗਿਆ।ਲੋਕਾਂ ਨੂੰ ਦੱਸਿਆ ਗਿਆ ਕੇ ਜ਼ੂਨੋਸਿਸ ਇੱਕ ਛੂਤ ਦੀ ਬਿਮਾਰੀ ਹੈ ਜੋ ਕਿ ਜਾਨਵਰ ਤੋਂ ਮਨੁੱਖਾਂ ਵਿੱਚ ਆਉੰਦੀ ਹੈ। ਜ਼ੂਨੋਟਿਕ ਜਰਾਸੀਮ ਬੈਕਟੀਰੀਆ, ਵਾਇਰਲ ਹੋ ਸਕਦੇ ਹਨ, ਜੋ ਕਿ ਪਸ਼ੂਆਂ ਭਾਵੇਂ ਜੰਗਲੀ ਜਾ ਘਰੇਲੂ ਦੇ ਸੰਪਰਕ ਦੁਆਰਾ ਉਹਨਾ ਨੂੰ ਭੋਜਨ ਵਿੱਚ ਸ਼ਾਮਿਲ ਕਰਨ ਨਾਲ ਮਨੁੱਖਾਂ ਵਿੱਚ ਫੈਲ ਸਕਦੇ ਹਨ।
ਐਚ ਆਈ ਵੀ ਤੇ ਇਬੋਲਾ ਜਿਹਾ ਵਾਇਰਸ ਵੀ ਮਨੁੱਖਾਂ ਵਿੱਚ ਜਾਨਵਰਾਂ ਤੋਂ ਹੀ ਆਇਆ ਸੀ।ਇਸ ਲਈ ਖੇਤੀਬਾੜੀ ਤੇ ਖੇਤੀਬਾੜੀ ਦੇ ਸਹਾਇਕ ਧੰਦਿਆਂ ਨਾਲ ਜੁੜੇ ਵਿਅਕਤੀਆਂ ਨੂੰ ਇਸ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਜਾਨਵਰਾਂ ਦੇ ਜਿਆਦਾ ਨਜ਼ਦੀਕ ਰਹਿੰਦੇ ਹਨ।
ਇਸ ਲਈ ਖੇਤੀਬਾੜੀ ਸੈਕਟਰ ਵਿੱਚ ਜਾਨਵਰਾਂ ਦੀ ਦੇਖਭਾਲ ਲਈ ਸੁਰੱਖਿਅਤ ਅਤੇ ਉਚਿਤ ਦਿਸ਼ਾ-ਨਿਰਦੇਸ਼ ਦੀ ਪਾਲਣਾ ਕਰਨੀ ਤੇ ਬਿਮਾਰ ਪਸ਼ੂ ਦਾ ਤੁਰੰਤ ਇਲਾਜ ਕਰਵਾਉਣਾ।ਬਿਮਾਰ ਪਸ਼ੂਆੰ ਤੋ ਪ੍ਰਾਪਤ ਮਾਸ ਜਾਂ ਡੇਅਰੀ ਉਤਪਾਦਨਾਂ ਦਾ ਸੇਵਨ ਨਾ ਕਰਨਾ ਅਤੇ ਜਾਨਵਰਾਂ ਦੇ ਸੰਪਰਕ ਤੋਂ ਬਾਅਦ ਹੱਥ ਧੋਣ ਨੂੰ ਉਤਸ਼ਾਹਿਤ ਕਰਨਾ ਇਸ ਦਾ ਖਤਰਾ ਘਟਾ ਸਕਦਾ ਹੈ।

Doaba Times

ਸੀ ਐਚ ਸੀ ਕਾਲਾ ਬੱਕਰਾ ਵਿਖੇ ਦਸਤ ਕੰਟਰੋਲ ਪੰਦਰਵਾੜੇ ਦੀ ਸ਼ੁਰੂਆਤ

ਜਲੰਧਰ,4 ਜੁਲਾਈ (ਸੌਰਬ ਗੁਪਤਾ)ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਅਨੁਸਾਰ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਕਾਲਾ ਬੱਕਰਾ ਵਿਖੇ ਸਿਹਤ ਕਰਮੀਆਂ ਦੀ ਮੀਟਿੰਗ ਕਰ ਬਲਾਕ ਵਿੱਚ ਤੀਬਰ ਦਸਤ ਕੰਟਰੋਲ ਪੰਦਰਵਾੜੇ ਦੀ ਸ਼ੁਰੂਆਤ ਕੀਤੀ।ਉਹਨਾਂ ਦੱਸਿਆ ਇਸ ਮੁਹੰਮ ਤਹਿਤ 4 ਤੋਂ 17 ਜੁਲਾਈ ਤੱਕ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਏ ਐਨ ਐਮ ਦੀ ਨਿਗਰਾਨੀ ਵਿੱਚ ਆਸ਼ਾ ਵਰਕਰ ਦੇ ਰਾਹੀਂ ਓ ਆਰ ਐਸ ਦੇ ਪੈਕਟ ਦਿੱਤੇ ਜਾਣ ਗੇ।ਅਤੇ ਸੀ ਐਚ ਸੀ ਅਤੇ ਮਿੰਨੀ ਪੀ ਐਚ ਸੀ ਵਿਖੇ ਓ ਆਰ ਐਸ ਕਾਰਨਰ ਸਥਾਪਿਤ ਕੀਤੇ ਜਾਣ ਗੇ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਨਵਜੰਮੇ ਬੱਚਿਆਂ ਦੀ ਦਸਤ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ।ਜਿਸ ਅਧੀਨ ਹੱਥਾਂ ਦੀ ਸਾਫ ਸਫਾਈ ਅਤੇ ਘਰੇਲੂ ਜੀਵਨ ਰੱਖਿਅਕ ਘੋਲ ਬਣਾਉਣ ਦੀ ਸਿਖਲਾਈ ਦਿੱਤੀ ਜਾਵੇਗੀ।
ਇਸ ਸਮੇ ਰਣਜੀਤ ਸਿੰਘ MLT,ਅਮਰਜੀਤ ਸਿੰਘ MPHS ਤੇ ਸਿਹਤ ਸਟਾਫ ਵੀ ਹਾਜ਼ਿਰ ਸਨ।

Doaba Times

ਪੰਜਾਬ ਵਿੱਚ ਅਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ 27 ਜੂਨ ਤੋਂ 10 ਜੁਲਾਈ ਤੱਕ ਦੰਪਤੀ ਸੰਪਰਕ ਪੰਦਰਵਾੜਾ ਅਤੇ 11 ਜੁਲਾਈ ਤੋਂ 24 ਜੁਲਾਈ ਤੱਕ ਜਨਸੰਖਿਆ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ

ਕਾਲਾ ਬੱਕਰਾ (ਗੁਰਮੁੱਖ ਸਿੰਘ) ਦੁਨੀਆ ਭਰ ਦੇ ਦੇਸ਼ਾਂ ਵਿੱਚ ਖਾਸਕਰ ਵਿਕਾਸਸ਼ੀਲ ਦੇ ਸਾਹਮਣੇ ਘੱਟ ਰਹੇ ਕੁਦਰਤੀ ਸੋਮੇ ਤੇ ਵੱਧ ਰਹੀ ਅਬਾਦੀ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਲਈ ਸਾਰੇ ਦੇਸ਼ ਅਬਾਦੀ ਦੀ ਸਮੱਸਿਆ ਉਪਰ ਕਾਬੂ ਪਾਉਣ ਲਈ ਉਪਰਾਲੇ ਕਰ ਰਹੇ ਹਨ।ਪੰਜਾਬ ਵਿੱਚ ਅਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ 27 ਜੂਨ ਤੋਂ 10 ਜੁਲਾਈ ਤੱਕ ਦੰਪਤੀ ਸੰਪਰਕ ਪੰਦਰਵਾੜਾ ਅਤੇ 11 ਜੁਲਾਈ ਤੋਂ 24 ਜੁਲਾਈ ਤੱਕ ਜੰਨਸੰਖਿਆ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਸੀ ਐਚ ਸੀ ਕਾਲਾ ਬੱਕਰਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਰਿਚਰਡ ਓਹਰੀ ਨੇ ਦੱਸਿਆ ਇਸ ਮੁਹਿੰਮ ਤਹਿਤ ਯੋਗ ਜੋੜਿਆਂ ਦਾ ਸਰਵੇ ਕਰ ਉਹਨਾਂ ਨੂੰ ਬੱਚਿਆਂ ਵਿੱਚ ਵਕਫਾ ਰੱਖਣ ਦੀ ਅਤੇ ਪਰਿਵਾਰ ਨਿਯੋਜਨ ਦੇ ਪੱਕੇ ਸਾਧਨ ਅਪਣਾ ਕੇ ਥੀਮ ਅਨੁਸਾਰ”ਪਰਿਵਾਰ ਨਿਯੋਜਨ ਦਾ ਅਪਨਾਉ ਉਪਾਏ ਲਿਖੋ ਤਰੱਕੀ ਦਾ ਨਵਾਂ ਅਧਿਆਇ” ਦੇਸ਼ ਦੀ ਤਰੱਕੀ ਚ ਹਿੱਸਾ ਪਾ ਸਕਦੇ ਹਨ।
ਬੀਈਈ ਨੀਤੀਰਾਜ ਬੀ ਸਿੰਘ ਨੇ ਦੱਸਿਆ ਕਿ ਸੀ ਐਚ ਓ ,ਐਮ ਪੀ ਐਚ ਡਬਲਊੑ(ਮੇਲ,ਫੀਮੇਲ) ਅਤੇ ਆਸ਼ਾ ਵਰਕਰ ਗਰਭ ਨਿਰੋਧਕ ਗੋਲੀਆਂ,ਨਿਰੋਧ,ਅੰਤਰਾ ਟੀਕਾ ਅਤੇ ਕਾਪਰ ਟੀ ਤੋਂ ਇਲਾਵਾ ਨਸਬੰਦੀ ਨਲਬੰਦੀ ਬਾਰੇ ਯੋਗ ਜੋੜਿਆਂ ਨੂੰ ਜਾਗਰੁਕ ਕਰ ਰਹੇ ਹਨ।

Doaba Times

ਸੀ ਐਚ ਸੀ ਕਾਲਾ ਬੱਕਰਾ ਵਿਖੇ ਡਾਕਟਰ ਦਿਵਸ ਮਨਾਇਆ

ਜਲੰਧਰ (ਗੁਰਪ੍ਰੀਤ ਬੱਲ) ਸੀ ਐਚ ਸੀ ਕਾਲਾ ਬੱਕਰਾ ਵਿਖੇ ਡਾਕਟਰ ਦਿਵਸ ਮਨਾਇਆ ਗਿਆ ਇਸ ਮੌਕੇ ਨੀਤੀਰਾਜ ਬੀ ਸਿੰਘ ਬੀ ਈ ਈ ਕਿਹਾ ਕਿ ਡਾਕਟਰ ਸਾਡੇ ਸਮਾਜ ਦੇ ਸੱਚੇ ਸਾਥੀ ਹਨ ਅਤੇ ਸਮੂਹ ਸਿਹਤ ਸੰਸਥਾਵਾਂ ਵਿੱਚ ਇਹ ਅੰਤਰਰਾਸ਼ਟਰੀ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਹਰ ਸਮੇਂ ਸਮਾਜ ਦੀ ਸੇਵਾ ਕਰਦੇ ਹਨ, ਪ੍ਰੰਤੂ ਕੋਵਿਡ 19 ਮਹਾਮਾਰੀ ਦੌਰਾਨ ਵਿਸ਼ਵ ਭਰ ਦੇ ਡਾਕਟਰ ਇਸ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਰੁੱਝੇ ਹੋਏ ਹਨ ਉਹ ਮਿਸਾਲੀ ਸੇਵਾ ਹੈ। ਉਨ੍ਹਾਂ ਡਾਕਟਰ ਵਰਗ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਸਮੇਂ ਵਿੱਚ ਕੀਤੀ ਜਾਂਦੀ ਸੇਵਾ ਹੋਰ ਵੀ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਇਸ ਸਮੇਂ ਪੂਰੇ ਸਮਾਜ ਨੂੰ ਇਸ ਜਾਨਲੇਵਾ ਬਿਮਾਰੀ ਤੋਂ ਬਚਾਉਣ ਲਈ ਡਾਕਟਰ ਆਪਣਾ ਪੂਰਾ ਸਮਾਂ ਸੇਵਾ ਲਈ ਸਮਰਪਿਤ ਰਹੇ ਹਨ ਇਹ ਸੇਵਾ ਹਰ ਸਮੇਂ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ “Selfie with Docter” ਦੇ ਅਧੀਨ ਡਾ ਰਿਚਰਡ ਓਹਰੀ ਐਸ ਐਮ ਓ,ਡਾ ਸੁਰਿੰਦਰ ਜਗਤ MS,ਰਣਜੀਤ ਸਿੰਘ ਐਮ ਐਲ ਟੀ ਨਾਲ ਸੈਲਫੀ ਸੋਸ਼ਲ ਮੀਡੀਆ ਉੱਪਰ ਅੱਪਡੇਟ ਕੀਤੀ।
ਬਲਾਕ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਡਾਕਟਰਾਂ ਦੀ ਕਾਰਜ ਖੇਤਰ ਅਤੇ ਕਾਰਜਸ਼ੈਲੀ ਬਾਰੇ ਜਾਣਕਾਰੀ ਦਿੱਤੀ ਗਈ।

Doaba Times

ਸਿਹਤ ਵਿਭਾਗ ਦੀਆਂ 20 ਟੀਮਾਂ ਵਲੋਂ ਪਹਿਲੇ ਦਿਨ 765 ਬੱਚਿਆਂ ਨੂੰ ਪਿਲਾਏ ਪੋਲੀੳ ਡ੍ਰਾਪਸ

ਫੋਟੋ ਕੈਪਸ਼ਨ- ਬੱਚਿਆਂ ਨੂੰ ਚੈੱਕ ਕਰਦੇ ਡਾ. ਰਿਚਰਡ ਓਹਰੀ ਤੇ ਸਿਹਤ ਵਿਭਾਗ ਟੀਮ।

*19 ਤੋਂ 21 ਜੂਨ ਤੱਕ 5 ਸਾਲ ਤੱਕ ਦੇ ਸਾਰਿਆਂ ਬੱਚਿਆਂ ਨੂੰ ਪੋਲੀਓ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ।
ਜਲੰਧਰ (ਗੁਰਪ੍ਰੀਤ ਬੱਲ ) ਸਲਮ ਇਲਾਕਿਆਂ, ਝੁੱਗੀ-ਝੌਂਪੜੀ ‘ਚ ਰਹਿਣ ਵਾਲਿਆਂ, ਪ੍ਰਵਾਸੀਆਂ ਅਤੇ ਖਾਨਾਬਦੋਸ਼ ਲੋਕਾਂ ਦੇ ਬੱਚਿਆਂ ਨੂੰ ਪੋਲੀਓ ਮੁਕਤ ਰੱਖਣ ਲਈ ਤਿੰਨ ਦਿਨਾਂ ਪਲਸ ਪੋਲੀਓ ਰਾਉਂਡ ਐਤਵਾਰ 19/6/2022 ਤੋਂ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸੀਐਚਸੀ ਕਾਲਾ ਬੱਕਰਾ ਅਧੀਨ ਆਉਂਦੇ ਖੇਤਰ ਵਿੱਚ ਪੋਲੀਓ ਦੀ ਰੋਕਥਾਮ ਲਈ ਵਿਭਾਗ ਦੀਆਂ ਵੀਹ ਟੀਮਾਂ ਨੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਵਾਈ ਪਿਲਾਈ। ਸੀਨੀਅਰ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਨੇ ਦੱਸਿਆ ਕਿ ਇਸ ਐਤਵਾਰ ਨੂੰ 765 ਬੱਚਿਆਂ ਨੂੰ ਦਵਾਈ ਪਿਲਾਈ ਗਈ। ਇਸ ਦੌਰਾਨ 895 ਘਰਾਂ ਨੂੰ ਕਵਰ ਕੀਤਾ ਗਿਆ ਜਿਸ ਦੌਰਾਨ 9 ਨਵ ਜੰਮਿਆਂ ਨੂੰ ਵੀ ਪੋਲੀਓ ਬੂੰਦਾ ਦਿੱਤੀਆਂ ਗਈਆਂ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ 20 ਟੀਮਾਂ ਜਿਹਨਾਂ ਦੀ ਨਿਗਰਾਨੀ ਤਿੰਨ ਸੁਪਰਵਾਈਜ਼ਰ ਕਰ ਰਹੇ ਹਨ ਜੋ 19 ਤੋਂ 21 ਜੂਨ ਤੱਕ 5 ਸਾਲ ਤੱਕ ਦੇ ਸਾਰਿਆਂ ਬੱਚਿਆਂ ਨੂੰ ਪੋਲੀਓ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ।