Doaba Times

ਜਲੰਧਰ ਦੇ ਵਾਰਡ ਨੰਬਰ 64 ਤੋਂ ਸਾਬਕਾ ਕੌੰਸਲਰ ਵਲੋਂ ਕੀਤੀ ਖੁਦਕੁਸ਼ੀ

ਜਲੰਧਰ (ਰਵੀ ਕੁਮਾਰ) ਜਲੰਧਰ ਦੇ ਵਾਰਡ ਨੰਬਰ 64 ਤੋਂ ਸਾਬਕਾ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਵਿੱਕੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।
ਸਾਬਕਾ ਕੌੰਸਲਰ ਵੱਲੋਂ ਇੱਕ ਸੁਸਾਈਡ ਨੋਟ ਵੀ ਛੱਡਿਆ ਗਿਆ ਸੀ, ਜਿਸ ਵਿੱਚ ਸਾਬਕਾ ਵਿਧਾਇਕ ਭਾਜਪਾ ਆਗੂ ਕੇ.ਡੀ. ਭੰਡਾਰੀ ਅਤੇ ਕਈ ਕਾਰੋਬਾਰੀਆਂ ਦੇ ਨਾਂ ਲਿਖੇ ਹੋਏ ਸਨ।

ਮਿਤ੍ਰਕ ਨੇ ਸੁਸਾਈਡ ਨੋਟ ਵਿੱਚ ਲਿਖਿਆ ਕਿ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਪੁਲਿਸ ਅਤੇ ਮਾਣਯੋਗ ਅਦਾਲਤ ਤੋਂ ਕਾਰਵਾਈ ਕਰਨ ਦੀਆਂ ਧਮਕੀਆਂ ਵੀ ਮਿਲੀਆਂ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਕੌਂਸਲਰ ਕਾਂਗਰਸੀ ਵਿਧਾਇਕ ਦੇ ਖਾਸਮਖਾਸ ਸਨ ਅਤੇ ਉਨ੍ਹਾਂ ਦਾ 50 ਲੱਖ ਰੁਪਏ ਦੀ ਗਰਾਂਟ ਨੂੰ ਗਬਨ ਕਰਨ ਦੇ ਮਾਮਲੇ ਵਿੱਚ ਨਾਂ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਉਸਦੇ ਪਰਿਵਾਰਿਕ ਮੈਂਬਰਾਂ ਖਿਲਾਫ ਵੀ ਪੁਲਿਸ ਕੇਸ ਦਰਜ ਹਨ।

Doaba Times

ਡੀ.ਸੀ. ਵਲੋ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 74ਵੇਂ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਵਿੱਚ ਸ਼ਿਰਕਤ

ਜਲੰਧਰ(ਸੌਰਬ ਗੁਪਤਾ) ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਅੱਜ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 74ਵੇਂ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਵਿੱਚ ਸ਼ਿਰਕਤ ਕੀਤੀ ਗਈ। ਫੁੱਲ ਡਰੈੱਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਕਮਾਂਡਰ ਨੌਜਵਾਨ ਆਈ.ਪੀ.ਐਸ. ਅਧਿਕਾਰੀ ਮਨਿੰਦਰ ਸਿੰਘ ਦੀ ਅਗਵਾਈ ਵਾਲੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮਹੱਤਵਪੂਰਨ ਸਮਾਗਮ, ਜਿਸ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤਿਰੰਗਾ ਲਹਿਰਾਉਣਗੇ, ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਫੋਰਸਾਂ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।

Doaba Times

ਉੱਘੇ ਸਮਾਜ ਸੇਵਕ ਬੀਰ ਚੰਦ ਸੁਰੀਲਾ ਜੀ ਦੇ ਵੱਡੇ ਭੈਣ ਜੀ ਸ੍ਰੀਮਤੀ ਆਸ਼ਾ ਰਾਣੀ ਜੀ ਦੇ ਅੰਤਿਮ ਸੰਸਕਾਰ ਤੇ ਪਹੁਚੀਆ ਧਾਰਮਿਕ ਅਤੇ ਰਾਜਨੀਤਕ ਸ਼ਖਸੀਅਤਾ

ਜਲੰਧਰ(ਮੁਕੇਸ਼ ਕੁਮਾਰ/ਗੁਰਪ੍ਰੀਤ ਬੱਲ) ਉੱਘੇ ਸਮਾਜ ਸੇਵਕ ਬੀਰ ਚੰਦ ਸੁਰੀਲਾ ਜੀ ਦੇ ਵੱਡੇ ਭੈਣ ਜੀ ਸ੍ਰੀਮਤੀ ਆਸ਼ਾ ਰਾਣੀ ਜੀ ਕੋਟ ਰਾਮਦਾਸਪੁਰਾ ਅਬਾਦੀ,ਜਲੰਧਰ ਵਿਖੇ ਅੰਤਿਮ ਸੰਸਕਾਰ ਤੇ ਧਾਰਮਿਕ ਅਤੇ ਰਾਜਨੀਤਕ ਸ਼ਖਸੀਅਤਾ ਪਹੁਚੀਆ। ਇਸ ਮੌਕੇ ਹਲਕਾ ਕਰਤਾਰਪੁਰ ਵਿਧਾਇਕ ਸ. ਬਲਕਾਰ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਦੁਖ ਪ੍ਰਗਟਾਵਾ ਕੀਤਾ।

Jalandhar

ਜਲੰਧਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ‘ਚੋਂ ਮਿਲੀ ਨੌਜਵਾਨ ਦੀ ਲਾਸ਼

ਜਲੰਧਰ (15 ਨਵੰਬਰ) ਸੁਰਜੀਤ ਪਾਲ
ਜਲੰਧਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ‘ਚੋਂ ਮਿਲੀ ਨੌਜਵਾਨ ਦੀ ਲਾਸ਼। ਪੁਲੀਸ ਸੂਤਰਾਂ ਅਨੁਸਾਰ ਸੂਟਕੇਸ ਰਾਤ ਤੋਂ ਹੀ ਸਟੇਸ਼ਨ ਦੇ ਬਾਹਰ ਪਿਆ ਸੀ। ਮ੍ਰਿਤਕ ਨੌਜਵਾਨ ਦੀ ਉਮਰ 30 ਤੋਂ 32 ਸਾਲ ਦੱਸੀ ਜਾ ਰਹੀ ਹੈ। ਅੱਜ ਸਵੇਰੇ ਕਰੀਬ 6 ਵਜੇ ਕਿਸੇ ਰਾਹਗੀਰ ਨੇ ਸੂਟਕੇਸ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ। ਫੋਰੈਂਸਿਕ ਜਾਂਚ ਟੀਮ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨ ਦੀ ਲਾਸ਼ ਨੂੰ ਸੂਟਕੇਸ ‘ਚੋਂ ਬਾਹਰ ਕੱਢਿਆ। ਉਂਗਲੀ ‘ਤੇ ਲੱਗੀ ਮੁੰਦਰੀ ਤੋਂ ਮ੍ਰਿਤਕ ਨੌਜਵਾਨ ਦਾ ਨਾਂ ਸਮੀਮ ਦੱਸਿਆ ਗਿਆ ਹੈ।

Next

ਅੱਜ ਡੀ ਸੀ ਦਫ਼ਤਰ ਦੇ ਮੁਲਾਜ਼ਮ ਹੜਤਾਲ ’ਤੇ ਰਹਿਣਗੇ

ਜਲੰਧਰ (ਸੌਰਬ ਗੁਪਤਾ)ਜੇਕਰ ਤੁਸੀਂ ਕਿਸੇ ਕੰਮ ਲਈ ਡੀਸੀ ਦਫ਼ਤਰ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਦਰਅਸਲ ਡੀਸੀ ਦਫ਼ਤਰ ਵਿੱਚ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਪਵਨ ਵਰਮਾ ਖ਼ਿਲਾਫ਼ ਪੁਲਸ ਵੱਲੋਂ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਅੱਜ ਡੀਸੀ ਦਫ਼ਤਰ ਦੇ ਮੁਲਾਜ਼ਮ ਹੜਤਾਲ ’ਤੇ ਰਹਿਣਗੇ।ਇਸ ਦੌਰਾਨ ਹਰ ਤਰ੍ਹਾਂ ਦਾ ਸਰਕਾਰੀ ਕੰਮਕਾਜ ਬੰਦ ਰਹੇਗਾ। ਜਿਸ ਵਿੱਚ ਪ੍ਰਾਪਰਟੀ ਰਜਿਸਟਰੀ, ਆਰ.ਟੀ.ਏ., ਡੀ.ਟੀ.ਓ., ਅਸਲਾ ਵਿਭਾਗ ਅਤੇ ਤਹਿਸੀਲਦਾਰ ਦਫਤਰ ਨਾਲ ਸਬੰਧਤ ਕੰਮ ਨਹੀਂ ਹੋਵੇਗਾ। ਹਾਲਾਂਕਿ ਪ੍ਰਾਈਵੇਟ ਮੁਲਾਜ਼ਮਾਂ ਵੱਲੋਂ ਚਲਾਏ ਜਾ ਰਹੇ ਸੁਵਿਧਾ ਕੇਂਦਰ ਖੁੱਲ੍ਹੇ ਰਹਿਣਗੇ, ਜਿੱਥੇ ਆਮ ਦਿਨਾਂ ਵਾਂਗ ਕਈ ਤਰ੍ਹਾਂ ਦੇ ਕੰਮ ਕਰਵਾਉਣ ਲਈ ਲੋਕਾਂ ਤੋਂ ਅਰਜ਼ੀਆਂ ਲਈਆਂ ਜਾਣਗੀਆਂ।ਯੂਨੀਅਨ ਦੇ ਪ੍ਰਧਾਨ ਪਵਨ ਵਰਮਾ ਦਾ ਡੀਸੀ ਦਫਤਰ ਵਿਚ ਤਾਇਨਾਤ ਇਕ ਮਹਿਲਾ ਮੁਲਾਜ਼ਮ ਮਨਮੀਤ ਗੁਪਤਾ ਨਾਲ ਪਿਛਲੇ ਕਈ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ।ਸੋਮਵਾਰ ਨੂੰ ਡੀਸੀ ਦਫਤਰ ਵਿਚ ਦਿਨ ਭਰ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ। ਬਾਅਦ ਦੁਪਹਿਰ ਦਿ ਪੰਜਾਬ ਸਟੇਟ ਡਿਸਟਿ੍ਰਕਟ ਡੀਸੀ ਆਫਿਸ ਇੰਪਲਾਈਜ਼ ਐਸੋਸੀਏਸ਼ਨ ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ। ਇਸ ਵਾਰ ਦੀ ਹੜਤਾਲ ਮੁਲਾਜ਼ਮਾਂ ਵੱਲੋਂ ਸਰਕਾਰ ਤੋਂ ਕਿਸੇ ਮੰਗ ਨੂੰ ਲੈ ਕੇ ਨਹੀਂ ਹੈ ਸਗੋਂ ਯੂਨੀਅਨ ਦੇ ਪ੍ਰਧਾਨ ਅਤੇ ਇਕ ਮਹਿਲਾ ਮੁਲਾਜ਼ਮ ਦੀ ਆਪਸੀ ਲੜਾਈ ਨੂੰ ਲੈ ਕੇ ਹੈ।

FOLLOW US
ADVERTISEMENTS

JALANDHAR NEWSNATIONALPUNJAB

Khabar Apne Dum Par

Proudly powered by WordPress | Theme: Newsup by Themeansar.

Doaba Times

ਨੈਸ਼ਨਲ ਹਾਈਵੇ ਸਥਿਤ ਅੱਡਾ ਬਿਧੀਪੁਰ ਵਿਖੇ ਸਿੱਧ ਯੋਗੀ ਟੈਕਸੀ ਸਟੈਂਡ ਦੀ ਸ਼ੁਰੂਆਤ

ਕਰਤਾਰਪੁਰ (ਗੁਰਪ੍ਰੀਤ ਬੱਲ /ਗੁਰਪ੍ਰੀਤ ਗੋਰਾ ) ਅੰਮ੍ਰਿਤਸਰ -ਦਿੱਲੀ ਨੈਸ਼ਨਲ ਹਾਈਵੇ ਸਥਿਤ ਅੱਡਾ ਬਿਧੀਪੁਰ ਵਿਖੇ ਸਿੱਧ ਯੋਗੀ ਟੈਕਸੀ ਸਟੈਂਡ ਦੀ ਸ਼ੁਰੂਆਤ ਕੀਤੀ ਗਈ ਜਿਸ ਦੌਰਾਨ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਜਾਪ ਕਰਾਏ ਗਏ ਤੇ ਅਰਦਾਸ ਕੀਤੀ ਗਈ। ਉਪਰੰਤ ਮੌਕੇ ਤੇ ਮੌਜੂਦ ਸੰਗਤਾਂ ਵਿੱਚ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਗੋਰਾ, ਕਿਸ਼ਨਗੜ ਦੋਆਬਾ ਪ੍ਰੈੱਸ ਕਲੱਬ ਪ੍ਰਧਾਨ ਗੁਰਪ੍ਰੀਤ ਬੱਲ ,ਕਾਲਾ ਪ੍ਰਧਾਨ ਕਾਹਲਵਾ, ਜੀਵਨ ਮੱਟੂ, ਜਵਰਾਜ ਭੱਟੀ , ਕੁਲਵਿੰਦਰ ਸਿੰਘ ਈਸਪੁਰ, ਸੰਦੀਪ ਸਿੰਘ ਕਾਲਾਬਾਹੀਆ, ਸੈੰਟੀ , ਬੰਟੀ ਜਲੰਧਰ , ਤਾਰਾ ਬਿਧੀਪੁਰ ,ਪੱਪੀ ਜਲੰਧਰ ,ਮੰਗਲ,ਮਨਪ੍ਰੀਤ ,ਦੀਪਾ ਚੀਮਾ ਬਿੱਲਾ ਸਰਾਏ ਖਾਸ ਤੇ ਮਾਰਕੀਟ ਦੇ ਦੁਕਾਨਦਾਰ ਮੌਜੂਦ ਸਨ।