Jalandhar

ਧੰਨ ਧੰਨ ਬਾਬਾ ਦੀਪ ਸਿੰਘ ਜੀ ਯੂਨੀਅਨ ਦਾ ਨਵਾ ਪ੍ਧਾਨ ਨਿਯੁਕਤ

ਭੋਗਪੁਰ (ਹਰਪ੍ਰੀਤ ਸਿੰਘ/ ਗੁਰਪ੍ਰੀਤ ਬੱਲ ) ਜਲੰਧਰ ਤੋ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿੱਤ ਭੋਗਪੁਰ ਵਿੱਖੇ ਅੱਜ ਮਿਤੀ 10.10.2025 ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸਿੰਘ ਜੀ ਛੋਟਾ ਹਾਥੀ ਸਟੈਂਡ ਤੇ ਸਮੂੰਹ ਯੂਨੀਅਨ ਦੇ ਮੈਬਰ ਸਹਿਬਾਨ ਦੀ ਸਹਿਮਤੀ ਦੇ ਨਾਲ ਅੱਜ ਜਗਦੀਪ ਸਿੰਘ (ਜੱਗੀ) ਨੂੰ ਪ੍ਧਾਨ ਨਿਯੁਕਤ ਕੀਤਾ ਗਿਆ ਤੇ ਨਾਲ ਹੀ ਗੋਰਵ ਗੋਰਾ ਨੂੰ ਵਾਈਸ ਪ੍ਧਾਨ ਨਿਯੁਕਤ ਕੀਤਾ ਗਿਆ। ਇਸ ਮੋਕੇ ਤੇ ਡਰਾਈਵਰ ਵੀਰਾ ਵਲੋਂ ਪ੍ਧਾਨ ਬਣਨ ਦੀ ਖੁਸ਼ੀ ਵਿੱਚ ਮਠਿਆਈ ਵੰਡ ਕੇ ਸਾਰਿਆ ਦਾ ਮੂੰਹ ਮਿੱਠਾ ਕਰਵਾਇਆ ।
ਜਗਦੀਪ ਸਿੰਘ ਜੱਗਾ ਨੇ ਪ੍ਧਾਨ ਦਾ ਅਹੁਦਾ ਸੰਭਾਲਦੇ ਹੀ ਡਰਾਈਵਰ ਵੀਰਾ ਨੂੰ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇ ਵਿੱਚ ਜੇਕਰ ਕਿਸੇ ਡਰਾਈਵਰ ਵੀਰ ਨੂੰ ਕਿਸੇ ਤਰਾ ਦੀ ਕੋਈ ਮੁਸ਼ਕਿਲ ਆਉਦੀ ਤਾ ਉਹ ਦਿਨ ਰਾਂਤ ਉਨਾ ਦੇ ਨਾਲ ਖੜੇ ਹਨ।

Doaba Times

ਕਾਲਾ ਬੱਕਰਾ ਸਿਹਤ ਬਲਾਕ ਦੇ ਸਕੂਲਾਂ ਚ ਡੀ ਵਾਰਮਿੰਗ ਡੇ ਮਨਾਇਆ ਗਿਆ

ਕਾਲਾ ਬੱਕਰਾ(ਗੁਰਪ੍ਰੀਤ ਬੱਲ)ਸਿਹਤ ਵਿਭਾਗ ਅਤੇ ਸਿਵਲ ਸਰਜਨ ਜਲੰਧਰ ਡਾ. ਜਗਦੀਪ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀ.ਐਚ.ਸੀ ਕਾਲਾ ਬੱਕਰਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਦੀ ਅਗਵਾਈ ਹੇਠ ਬਲਾਕ ਅਧੀਨ ਵੱਖ-ਵੱਖ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਖੇ ਬੱਚਿਆਂ ਨੂੰ ਐਲਬੇਂਡਾਜ਼ੋਲ ਦਵਾਈ ਖਵਾਈ ਗਈ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਐਸਐਮਓ ਨੇ ਕਿਹਾ ਕਿ ਅੱਜ ਰਾਸ਼ਟਰੀ ਡੀ-ਵਾਰਮਿੰਗ ਡੇ ਦੇ ਮੌਕੇ ਤੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਦਵਾਉਣ ਲਈ ਦਵਾਈ ਖਵਾਈ ਗਈ। ਉਨ੍ਹਾਂ ਕਿਹਾ ਕਿ ਚੰਗੀ ਸਿੱਖਿਆ ਦੀ ਪ੍ਰਾਪਤੀ ਲਈ ਚੰਗੀ ਸਿਹਤ ਦਾ ਹੋਣਾ ਵੀ ਜ਼ਰੂਰੀ ਹੈ। ਜ਼ਿਆਦਾਤਰ ਬੱਚੇ ਪੇਟ ਦੇ ਕੀੜਿਆਂ ਕਾਰਨ ਸਰੀਰਕ ਕਮਜ਼ੋਰੀ, ਖ਼ੂਨ ਦੀ ਕਮੀ ਤੇ ਚਿੜ-ਚਿੜਾਪਣ ਦੇ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਨੇ ਦਸਿਆ ਕਿ ਬਲਾਕ ਦੇ ਸਾਰੇ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਦਰਜ, ਕਿਸੇ ਕਾਰਨ ਪੜ੍ਹਾਈ ਛੱਡ ਚੁੱਕੇ 1 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਅਲਬੈਂਡਾਜੋਲ ਦੀ ਖ਼ੁਰਾਕ ਦਿੱਤੀ ਗਈ। ਜੇਕਰ ਫਿਰ ਵੀ ਕੋਈ ਬੱਚਾ ਇਸ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ 12 ਫਰਵਰੀ ਨੂੰ ਮੋਪ ਅਪ ਡੇ ਵਾਲੇ ਦਿਨ ਇਹ ਦਵਾਈ ਖਾ ਸਕਦਾ ਹੈ। ਇਸ ਮੌਕੇ ਵੱਖ-ਵੱਖ ਸਕੂਲਾਂ, ਆਂਗਣਵਾੜੀ ਕੇਂਦਰਾਂ ਵਿਖੇ ਦਵਾਈ ਖਵਾਉਣ ਲਈ ਸਿਹਤ ਕਰਮੀਆਂ ਵਲੋਂ ਵਿਜਿਟ ਕੀਤੀ ਜਾਵੇਗੀ।

Doaba Times

ਸੀਐਚਸੀ ਕਾਲਾ ਬੱਕਰਾ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ

ਕਾਲਾ ਬੱਕਰਾ (ਗੁਰਪ੍ਰੀਤ ਬੱਲ/ਦਿਲਬਾਗ ਸਿੱਧੂ) ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਅਤੇ ਡਾ ਰਿਚਰਡ ਓਹਰੀ ਐਸ ਐਮ ਓ ਦੇ ਅਧੀਨ ਸੀਐਚਸੀ ਕਾਲਾ ਬੱਕਰਾ ਵਿਖੇ ਵਿਸ਼ਵ ਏਡਜ਼ ਦਿਵਸ ਸੰਬੰਧੀ ਜਾਗਰੁਕ ਕੀਤੀ ਗਿਆ।ਡਾ ਵਿਪਨ ਕੁਮਾਰ ਅਤੇ ਡਾ ਅਮਨ ਨੇ ਬੋਲਦਿਆਂ ਦੱਸਿਆ ਕਿ ਵਿਸ਼ਵ ਏਡਜ਼ ਦਿਵਸ, 1988 ਤੋਂ ਹਰ ਸਾਲ 1 ਦਸੰਬਰ ਨੂੰ ਮਨਾਇਆ ਜਾਂਦਾ ਹੈ, ਇੱਕ ਅੰਤਰਰਾਸ਼ਟਰੀ ਦਿਨ ਹੈ ਜੋ ਐੱਚਆਈਵੀ ਦੀ ਲਾਗ ਦੇ ਫੈਲਣ ਕਾਰਨ ਏਡਜ਼ ਮਹਾਂਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਨੂੰ ਸਮਰਪਿਤ ਹੈ। ਐਕਵਾਇਰਡ ਇਮਯੂਨੋਡਫੀਸ਼ੈਂਸੀ ਸਿੰਡਰੋਮ (ਏਡਜ਼) ਮਨੁੱਖੀ ਇਮਯੂਨੋਡਫੀਸ਼ੈਂਸੀ ਵਾਇਰਸ (ਐੱਚਆਈਵੀ) ਦੇ ਕਾਰਨ ਇੱਕ ਜਾਨਲੇਵਾ ਸਥਿਤੀ ਹੈ। HIV ਵਾਇਰਸ ਰੋਗੀ ਦੀ ਇਮਿਊਨ ਸਿਸਟਮ ‘ਤੇ ਹਮਲਾ ਕਰਦਾ ਹੈ ਅਤੇ ਹੋਰ ‘ਬਿਮਾਰੀਆਂ’ ਪ੍ਰਤੀ ਇਸਦੀ ਪ੍ਰਤੀਰੋਧਕ ਸਮਰੱਥਾ ਨੂੰ ਘਟਾ ਦਿੰਦਾ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ ਵਿਸ਼ਵ ਏਡਜ਼ ਦਿਵਸ ਲਈ ਇਸ ਸਾਲ ਦਾ ਥੀਮ ਹੈ “ਭਾਈਚਾਰਿਆਂ ਨੂੰ ਅਗਵਾਈ ਕਰਨ ਦਿਓ।” ਇਹ ਲੋਕਾਂ ਨੂੰ ਅਸਮਾਨਤਾਵਾਂ ਅਤੇ ਅਸਮਾਨਤਾਵਾਂ ਨੂੰ ਖਤਮ ਕਰਨ ਲਈ ਵਿਸ਼ਵ ਪੱਧਰ ‘ਤੇ ਇਕਜੁੱਟ ਹੋਣ ਲਈ ਉਤਸ਼ਾਹਿਤ ਕਰਦਾ ਹੈ ਜੋ HIV ਦੀ ਜਾਂਚ, ਰੋਕਥਾਮ, ਅਤੇ HIV ਦੇਖਭਾਲ ਤੱਕ ਪਹੁੰਚ ਵਿੱਚ ਰੁਕਾਵਟਾਂ ਪੈਦਾ ਕਰਦੇ ਹਨ।
ਇਸ ਸਮੇਂ ਅਜੀਤ ਸਿੰਘ,ਰਜਿੰਦਰਜੀਤ ਕੌਰ ਮਪਹਸ,ਹਰਮੀਤ ਕੌਰ MLT ਮੌਜੂਦ ਸਨ।

Doaba Times

1 ਨਵੰਬਰ ਨੂੰ ਵਿਸ਼ੇਸ਼ ਤੌਰ ‘ਤੇ ‘ਪੰਜਾਬ ਰਾਜ ਨੋ ਤੰਬਾਕੂ ਦਿਵਸ’ ਮਨਾਇਆ ਗਿਆ

ਕਾਲਾ ਬੱਕਰਾ (ਗੁਰਪ੍ਰੀਤ ਬੱਲ) ਪੰਜਾਬ ਸਰਕਾਰ ਨੇ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਮੌਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ ਮੁਕਤ ਕਾਰਜ ਸਥਾਨਾਂ ਨੂੰ ਬਚਾਉਣ ਲਈ ਤੰਬਾਕੂ ਦੀ ਵਰਤੋਂ ਨੂੰ ਖਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਨੇ ਦੱਸਿਆ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ 1 ਨਵੰਬਰ ਨੂੰ ਵਿਸ਼ੇਸ਼ ਤੌਰ ‘ਤੇ ‘ਪੰਜਾਬ ਰਾਜ ਨੋ ਤੰਬਾਕੂ ਦਿਵਸ’ ਮਨਾਇਆ। ਇਸ ਮੁਹਿੰਮ ਦਾ ਥੀਮ “ਤੰਬਾਕੂ ਮੁਕਤ ਕਾਰਜ ਸਥਾਨ” ਹੈ। ਪੰਜਾਬ ਈ-ਸਿਗਰਟਾਂ, ਹੁੱਕਾ ਬਾਰਾਂ ‘ਤੇ ਸਮੇਂ ਸਿਰ ਪਾਬੰਦੀ ਲਗਾ ਕੇ ਅਤੇ ਕਾਲਜਾਂ/ਯੂਨੀਵਰਸਿਟੀਆਂ ਦੇ ਹੋਸਟਲਾਂ ਨੂੰ ਤੰਬਾਕੂ ਮੁਕਤ ਘੋਸ਼ਿਤ ਕਰਕੇ ਨੌਜਵਾਨਾਂ ‘ਤੇ ਧਿਆਨ ਕੇਂਦਰਿਤ ਕਰਨ ਵਾਲਾ ਮੋਹਰੀ ਸੂਬਾ ਹੈ। ਰਾਜ ਤੰਬਾਕੂ ਦੇ ਇਸ ਖਤਰੇ ਨੂੰ ਰੋਕਣ ਲਈ ਯਤਨ ਜਾਰੀ ਰੱਖੇਗਾ ਕਿਉਂਕਿ ਇਹ ਛੋਟੇ ਬੱਚਿਆਂ ਅਤੇ ਨੌਜਵਾਨਾਂ ਨੂੰ ਸ਼ੁਰੂਆਤ ਕਰਨ ਤੋਂ ਰੋਕਣ ਅਤੇ ਮੌਜੂਦਾ ਉਪਭੋਗਤਾਵਾਂ ਨੂੰ ਤੰਬਾਕੂ ਛੱਡਣ ਲਈ ਪ੍ਰੇਰਿਤ ਕਰਨ ਵਿੱਚ ਇੱਕ ਲੰਮਾ ਸਫ਼ਰ ਤੈਅ ਕਰੇਗਾ।
ਇਸ ਮੁਹਿੰਮ ਦੇ ਉਦੇਸ਼ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਾਰੇ ਦਫ਼ਤਰਾਂ ਨੂੰ ਤੰਬਾਕੂ ਮੁਕਤ ਬਣਾਉਣਾ ਅਤੇ ਕੰਮ ਕਰਨ ਵਾਲੀਆਂ ਥਾਵਾਂ ‘ਤੇ ਗੈਰ-ਇੱਛਤ ਤੌਰ ‘ਤੇ ਤੰਬਾਕੂ ਦੇ ਧੂੰਏਂ ਦੇ ਸੰਪਰਕ ਵਿੱਚ ਆਉਣ ਤੋਂ ਬਚਾਉਣਾ ਹੈ।ਇਸ ਸਮੇਂ ਬਲਾਕ ਦੇ ਸਾਰੇ ਆਮ ਆਦਮੀ ਕਲੀਨਿਕ ਅਤੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਉਪਰ ਜਾਗਰੁਕਤਾ ਗਤੀਵਿਧੀਆਂ ਕੀਤੀਆਂ ਗਈਆਂ।ਜਿਸ ਚ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵ ਬਾਰੇ ਤੇ ਐਕਟਿਵ ਪੈਸਿਵ ਤੁੰਬਾਕੂਨੋ਼ਸ਼ੀ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਇਸ ਤੋਂ ਬਚਾਓ ਕਰ ਸਕਣ।

Doaba Times

ਸਿਹਤ ਬਲਾਕ ਕਾਲਾ ਬੱਕਰਾ ਅਧੀਨ ਆਂਉਦੇ ਭੋਗਪੁਰ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਡੇਂਗੂ ਦੇ ਲਾਰਵੇ ਨੂੰ ਚੈੱਕ ਕੀਤਾ ਗਿਆ

ਕਾਲਾ ਬੱਕਰਾ(ਗੁਰਪ੍ਰੀਤ ਬੱਲ) ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਗਤੀਵਿਧੀ ਅਧੀਨ ਸਿਹਤ ਬਲਾਕ ਕਾਲਾ ਬੱਕਰਾ ਅਧੀਨ ਆਂਉਦੇ ਭੋਗਪੁਰ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਉਪਰ ਡੇਂਗੂ ਖਿਲਾਫ ਜਾਗਰੁਕ ਕਰਨ ਅਤੇ ਡੇਂਗੂ ਦੇ ਲਾਰਵੇ ਨੂੰ ਚੈੱਕ ਕੀਤਾ ਗਿਆ।
ਡਾ ਓਹਰੀ ਨੇ ਦੱਸਿਆ ਕੇ ਅੱਜ ਕੱਲ੍ਹ ਦੇ ਮੌਸਮ ਚ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ । ਜਿਸ ਲਈ ਸਾਡਾ ਆਲਾ ਦੁਆਲਾ ਸਾਫ ਰੱਖਣਾ ਲਾਜ਼ਮੀ ਹੋ ਜਾਂਦਾ ਹੈ।ਡੇਂਗੂ ਦੇ ਲਾਰਵੇ ਨੂੰ ਪੈਦਾ ਨਾ ਹੋਣ ਦੇ ਕੇ ਅਸੀਂ ਖੁੱਦ ਨੂੰ ਅਤੇ ਬਾਕੀਆਂ ਨੂੰ ਬਚਾ ਸਕਦੇ ਹਾਂ।ਸਾਡੇ ਕੰਮ ਕਾਜੀ ਅਤੇ ਜਨਤਕ ਸਥਾਨਾਂ ਉਪਰ ਵੀ ਸਫਾਈ ਦਾ ਖਿਆਲ ਰੱਖਣਾ ਚਾਹੀਦਾ ਹੈ।ਇਸ ਮੌਕੇ ਨੀਤੀਰਾਜ ਬੀ ਸਿੰਘ ਬੀਈਈ,ਅਜੀਤ ਸਿੰਘ ਮਪਹਸ,ਅੰਮ੍ਰਿਤਪਾਲ ਸਿੰਘ ਮਪਹਸ ਤੇ ਮਪਹਵ ਸ਼ਾਮਿਲ ਸਨ।

Doaba Times

ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਤੇ ਡਾ ਕੁਲਦੀਪ ਸਿੰਘ ਐਮ ਓ ਦੀ ਅਗਵਾਈ ‘ਚ ਵਿਸ਼ਵ ਦ੍ਰਿਸ਼ਟੀ ਦਿਵਸ ਸੰਬੰਧੀ ਜਾਗਰੂਕਕਤਾ ਕੈਂਪ ਲਗਾਇਆ ਗਿਆ

ਕਾਲਾ ਬੱਕਰਾ(ਹਰਪ੍ਰੀਤ ਸਿੰਘ) ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਤੇ ਡਾ ਕੁਲਦੀਪ ਸਿੰਘ ਐਮ ਓ ਦੀ ਅਗਵਾਈ ‘ਚ ਵਿਸ਼ਵ ਦ੍ਰਿਸ਼ਟੀ ਦਿਵਸ ਸੰਬੰਧੀ ਗਤੀਵਿਧੀਆਂ ਕੀਤੀ ਗਈ। ਡਾ ਕੁਲਦੀਪ ਨੇ ਦੱਸਦਿਆਂ ਕਿਹਾ ਕਿ ਵਿਸ਼ਵ ਦ੍ਰਿਸ਼ਟੀ ਦਿਵਸ 2023 ਦਾ ਥੀਮ ਹੈ ” ਕੰਮ ਵਾਲੀ ਥਾਂ ‘ਤੇ ਦ੍ਰਿਸ਼ਟੀ ਦੀ ਸੰਭਾਲ ‘ਤੇ ਧਿਆਨ ਕੇਂਦਰਿਤ ਕਰਨਾ” ਹੈ।ਇਹ ਇੱਕ ਵਿਸ਼ਵਵਿਆਪੀ ਮੁੱਦੇ ਵਜੋਂ ਅੱਖਾਂ ਦੀ ਸਿਹਤ ‘ਤੇ ਦੁਨੀਆ ਦਾ ਧਿਆਨ ਕੇਂਦਰਿਤ ਕਰਨ ਦਾ ਇੱਕ ਮੌਕਾ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਕਿਹਾ ਕਿ ਇਸ ਦਿਨ ਵਿਸ਼ੇਸ਼ ਤੌਰ ਤੇ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰਿਆਂ ਵਿੱਚ ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸਾਡਾ ਮੁੱਖ ਮਕਸਦ ਹੈ।ਅੱਖਾਂ ਦੀ ਲੋਅ ਨੂੰ ਬਰਕਰਾਰ ਰੱਖਣ,ਅੱਖਾਂ ਦੀ ਸਿਹਤ ਲਈ ਪਹਿਲਕਦਮੀਆਂ ਨੂੰ ਤੇਜ ਕਰਨ ਲਈ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ।ਹਰੀਆਂ ਪੱਤੇਦਾਰ ਸਬਜ਼ੀਆਂ,ਅੱਖਾਂ ਦੀ ਵਰਜਿਸ਼ ਤੇ ਸਮੇ ਸਮੇ ਤੇ ਅੱਖਾਂ ਦੀ ਜਾਂਚ ਲਈ ਦੱਸਿਆ ਗਿਆ।

Doaba Times

ਸਿਹਤ ਵਿਭਾਗ ਨੇ ਸ਼ੁਰੂ ਕੀਤੀ ਵਿਸ਼ੇਸ਼ ਟੀਕਾਕਰਨ ਮੁਹਿੰਮ

*ਨਿਯਮਤ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਕਵਰ ਕਰਨਾ ਹੈ ਟੀਚਾ

ਕਾਲਾ ਬੱਕਰਾ (ਦਿਲਬਾਗ ਸਿੱਧੂ) ਸਿਹਤ ਵਿਭਾਗ ਵੱਲੋਂ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਨਿਯਮਤ ਟੀਕਾਕਰਨ ਪ੍ਰੋਗਰਾਮ ਅਨੁਸਾਰ ਕਵਰ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਸਿਵਲ ਸਰਜਨ ਡਾ. ਰਮਨ ਸ਼ਰਮਾ ਅਤੇ ਐਸ.ਐਮ.ਓ ਡਾ. ਰਿਚਰਡ ਓਹਰੀ ਦੀ ਅਗਵਾਈ ਹੇਠ ਸੋਮਵਾਰ ਤੋਂ ਬਲਾਕ ਵਿੱਚ ਇਹ ਕੈਂਪ ਸ਼ੁਰੂ ਕੀਤੇ ਗਏ। ਸੋਮਵਾਰ ਨੂੰ ਬਲਾਕ ‘ਚ 8 ਥਾਵਾਂ ‘ਤੇ ਕੈਂਪ ਲਗਾਏ ਗਏ ਅਤੇ ਬੱਚਿਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਾਏ ਗਏ।
ਵਿਸ਼ੇਸ਼ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਾ. ਓਹਰੀ ਨੇ ਦੱਸਿਆ ਕਿ ਬੱਚਿਆਂ ਨੂੰ ਜਨਮ ਤੋਂ ਲੈ ਕੇ ਡੇਢ ਸਾਲ ਤੱਕ ਵੱਖ-ਵੱਖ ਟੀਕੇ ਲਗਾਏ ਜਾਂਦੇ ਹਨ, ਤਾਂ ਜੋ ਉਨ੍ਹਾਂ ਨੂੰ ਕਈ ਜਾਨਲੇਵਾ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਕਈ ਵਾਰ ਬੱਚੇ ਇਸ ਸ਼ਡਿਊਲ ਅਨੁਸਾਰ ਟੀਕਾ ਲਗਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਇਨ੍ਹਾਂ ਬੱਚਿਆਂ ਨੂੰ ਕਵਰ ਕਰਨ ਲਈ ਹੀ ਇਹ ਕੈਂਪ ਉਹਨਾਂ ਖੇਤਰਾਂ ਵਿੱਚ ਲਗਾਏ ਜਾ ਰਹੇ ਹਨ, ਜਿਹਨਾਂ ‘ਚ ਕਵਰੇਜ ਘੱਟ ਹੈ। ਸੋਮਵਾਰ ਨੂੰ 8 ਥਾਵਾਂ ‘ਤੇ ਕੈਂਪ ਲਗਾਏ ਗਏ। ਇਸੇ ਤਰ੍ਹਾਂ ਪੂਰਾ ਹਫ਼ਤਾ ਕੈਂਪ ਲਗਾਏ ਜਾਣਗੇ।
ਬੀਈਈ ਨੀਤੀਰਾਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੰਤਵ ਉਨ੍ਹਾਂ ਬੱਚਿਆਂ ਦਾ 100 ਫੀਸਦੀ ਟੀਕਾਕਰਨ ਯਕੀਨੀ ਬਣਾਉਣਾ ਹੈ, ਜਿਨ੍ਹਾਂ ਦਾ ਅੰਸ਼ਕ ਤੌਰ ‘ਤੇ ਟੀਕਾਕਰਨ ਹੋ ਚੁੱਕਾ ਹੈ ਜਾਂ ਅਜੇ ਤੱਕ ਟੀਕਾਕਰਨ ਨਹੀਂ ਕੀਤਾ ਗਿਆ ਹੈ। ਇਨ੍ਹਾਂ ਕੈਂਪਾਂ ਵਿੱਚ ਬੱਚਿਆਂ ਦੇ ਨਾਲ-ਨਾਲ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ ਅਤੇ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਦਿੱਤਾ ਜਾ ਸਕੇ।