Kishangarh

ਸੱਤਵਾਂ ਸਲਾਨਾ ਮਹਾ ਸ਼ਿਵਰਾਤਰੀ ਲੰਗਰ ਅੱਡਾ ਕਿਸ਼ਨਗੜ੍ਹ

ਕਿਸ਼ਨਗੜ੍ਹ (ਗੁਰਦੀਪ ਸਿੰਘ) ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਸਮਾਜ ਸੇਵੀ ਗੁਰਦੀਪ ਸਿੰਘ ਦੀ ਅਗਵਾਈ ਹੇਠ ਸੱਤਵਾਂ ਸਲਾਨਾ ਲੰਗਰ ਲਗਾਇਆ ਗਿਆ। ਸਭ ਤੋਂ ਪਹਿਲਾਂ ਸਮੂਹ ਮਾਰਕੀਟ ਅੱਡਾ ਕਿਸ਼ਨਗੜ੍ਹ ਵਾਸੀਆਂ ਵੱਲੋਂ ਜੋਤ ਉਜਾਗਰ ਕਰ ਮਹਾਦੇਵ ਜੀ ਦੀ ਆਰਤੀ ਕੀਤੀ ਗਈ। ਉਪਰੰਤ ਸਭ ਸਾਥੀਆਂ ਵੱਲੋਂ ਖੀਰ ਦਾ ਲੰਗਰ ਸੰਗਤਾਂ ਵਿੱਚ ਵਰਤਾਇਆ ਗਿਆ। ਸ਼ਾਮ ਬਾਅਦ ਵਿੱਚ ਛੋਲੇ ਕੁਲਚੇ ਅਤੇ ਛੋਲੇ ਬਰੈਡ ਦਾ ਲੰਗਰ ਚਲਾਇਆ ਗਿਆ।

           ਇਸ ਮੌਕੇ ਸਮਾਜ ਸੇਵੀ ਗੁਰਦੀਪ ਸਿੰਘ, ਰਾਕੇਸ਼ ਕੁਮਾਰ ਬਿੱਟੂ, ਬਿਕਰਮ ਵਿੱਕੀ ਖੋਸਲਾ, ਸੁਸ਼ੀਲ ਕੁਮਾਰ ਚੋਪੜਾ,ਕਾਕਾ ਮੀਟ ਵਾਲਾ,ਸੋਨੂ ਫਰੂਟ,ਸ਼ਾਮਾਂ,ਰਾਣਾ ਸੁਮਿਤ ਕੁਮਾਰ,ਵਿਜੇ ਵਰਮਾ,ਹਰਪ੍ਰੀਤ ਹੈਪੀ, ਗੋਲਡੀ ਸ਼ਰਮਾ, ਹਰਦੀਪ ਸਿੰਘ, ਸੈਵੀ ਸਿੰਘ,ਪਵਨਦੀਪ ਸਿੰਘ ਦੀਪਾ,ਟੈਂਕੂ, ਪਲਵਿੰਦਰ ਸਿੰਘ ਪੱਪੂ ਫੌਜੀ ਚਾਚਾ, ਹਰਭਜਨ ਲਾਲ,ਜੱਸੀ
ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Crime

ਇਲਾਕਾ ਕ੍ਰਿਸ਼ਨਗੜ੍ਹ ਵਿਖੇ ਚਿੱਟੇ ਦਿਨ ਹੀ ਰਹਿੰਦਾ ਚੋਰਾਂ ਦਾ ਰਾਜ ਪ੍ਰਸ਼ਾਸਨ ਸੁੱਤਾ ਕੁੰਭਕਰਨ ਨੀਂਦ

ਕਿਸ਼ਨਗੜ੍ਹ (ਗੁਰਦੀਪ ਸਿੰਘ)ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਪਿੰਡ ਕਿਸ਼ਨਗੜ੍ਹ ਵਿਖੇ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਚਿੱਟੇ ਦਿਨ ਹੀ ਚੱਲ ਰਿਹਾ ਹੋਵੇ ਚੋਰਾਂ ਦਾ ਰਾਜ ਅਤੇ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦੇ ਸੁੱਤਾ ਹੋਵੇ। ਇੱਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ 12 ਮਈ ਤਕਰੀਬਨ 2 ਤੋਂ ਤ ਵਜੇ ਦੇ ਵਿਚਕਾਰ ਕਿਸ਼ਨਗੜ੍ਹ ਬਾਸੀ ਜਗਜੀਤ ਸਿੰਘ ਪੁੱਤਰ ਹਰੀ ਸਿੰਘ ਦੇ ਘਰ ਦੇ ਬਾਹਰੋਂ ਹੀ ਐਕਟੀਵਾ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਪੀੜਿਤ ਜਗਜੀਤ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਕਿ ਉਹ ਰੋਜ਼ਾਨਾ ਦੀ ਤਰ੍ਹਾਂ 12 ਮਈ ਆਪਣੇ ਕੰਮ ਤੋਂ ਦੁਪਹਿਰ 2 ਵਜੇ ਦੇ ਕਰੀਬ ਦੀ ਰੋਟੀ ਖਾਣ ਲਈ ਘਰ ਆਇਆ ਹੋਇਆ ਸੀ। ਉਹਨਾਂ ਵੱਲੋਂ ਐਕਟੀਵਾ(PBb -08- DW- 9983) ਨੂੰ ਘਰ ਦੇ ਬਾਹਰ ਹੀ ਖੜਾ ਕੀਤਾ ਹੋਇਆ । ਰੋਟੀ ਖਾਣ ਤੋਂ ਬਾਅਦ ਕਰੀਬ 3 ਵਜੇ ਜਦੋਂ ਦੁਬਾਰਾ ਕੰਮ ਤੇ ਉਹ ਜਾਣ ਲਈ ਘਰੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਦੇਖਿਆ ਜਿਸ ਜਗ੍ਹਾ ਤੇ ਉਹਨਾਂ ਨੇ ਐਕਟੀਵਾ ਨੂੰ ਖੜਾ ਕੀਤਾ ਸੀ ਉਹ ਉਸ ਜਗ੍ਹਾ ਤੇ ਨਹੀਂ ਸੀ। ਉਹਨਾਂ ਵੱਲੋਂ ਇਧਰ ਉਧਰ ਨਜ਼ਦੀਕੀ ਉਸਦੀ ਭਾਲ ਕੀਤੀ ਗਈ ਪ੍ਰੰਤੂ ਕੁਝ ਸਮੇਂ ਬਾਅਦ ਉਹਨਾਂ ਨੂੰ ਪਤਾ ਚੱਲ ਗਿਆ ਕਿ ਉਹਨਾਂ ਦੀ ਐਕਟੀਵਾ ਚੋਰੀ ਹੋ ਗਈ ਹੈ। ਉਹਨਾਂ ਦੱਸਿਆ ਜਿਸ ਜਗ੍ਹਾ ਤੋਂ ਐਕਟੀਵਾ ਚੋਰੀ ਹੋਈ ਹੈ ਉਸ ਨਜ਼ਦੀਕੀ ਤੋਂ ਪਹਿਲਾਂ ਇੱਕ ਜਿੰਨ ਗੱਡੀ ਅਤੇ ਥਰੀ ਵੀਲਰ ਆਟੋ ਦੀਆਂ ਬੈਟਰੀਆਂ ਵੀ ਚੋਰੀਆਂ ਹੁੰਦੀਆਂ ਰਹੀਆਂ ਹਨ। ਜਗਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਇਹ ਸਾਰਾ ਹੀ ਮਾਮਲਾ ਕਿਸ਼ਨਗੜ੍ਹ ਚੌਂਕੀ ਦੇ ਧਿਆਨ ਦੇ ਵਿੱਚ, ਉਹਨਾਂ ਵੱਲੋਂ ਦੋ ਦਿਨ ਪਹਿਲਾਂ ਹੀ ਕਿਸ਼ਨਗੜ੍ਹ ਚੌਂਕੀ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਪ੍ਰੰਤੂ ਹਜੇ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ।
ਭਰੋਸੇਯੋਗ ਸੂਤਰਾਂ ਅਨੁਸਾਰ ਪਿਛਲੇ ਇੱਕ ਮਹੀਨੇ ਦੇ ਵਿੱਚ ਕਿਸ਼ਨਗੜ੍ਹ ਵਿੱਚ ਅਜਿਹੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਜਿਸ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਚੋਰੀ, ਕਰਿਆਨਾ ਹੋਲਸੀਲਰ ਦੇ ਚੋਰੀ, ਜਿਮ ਪ੍ਰੋਡਕਟ ਸੇਲ ਕਰਨ ਵਾਲੇ ਦੁਕਾਨਦਾਰ ਦੀ ਦੁਕਾਨ ਤੇ ਚੋਰੀ, ਹੀਰੋ ਹਾਂਡਾ ਮੋਟਰਸਾਈਕਲ ਚੋਰੀ, ਅੱਡਾ ਕਿਸ਼ਨਗੜ੍ਹ ਦੇ ਪੰਪ ਦੇ ਨਜ਼ਦੀਕੀ ਟਰੱਕਾਂ ਦੇ ਟਾਇਰ ਚੋਰੀ, ਅਜਿਹੀਆਂ ਕਈ ਵਾਰਦਾਤਾਂ ਨੇ ਜਿਨ੍ਾਂ ਨੂੰ ਚੋਰਾਂ ਨੇ ਦਿਨ ਦਿਹਾੜੇ ਹੀ ਅੰਜਾਮ ਦਿੱਤਾ। ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਇੰਜ ਲੱਗ ਰਿਹਾ ਹੈ ਜਿਵੇਂ ਕਿ ਚਿੱਟੇ ਦਿਨ ਹੀ ਚੋਰਾਂ ਦਾ ਰਾਜ ਚੱਲਦਾ ਹੋਵੇ ਅਤੇ ਕੁੰਭਕਰਨ ਦੀ ਨੀਂਦੇ ਪੁਲਸ ਪ੍ਰਸ਼ਾਸਨ ਸੁੱਤਾ ਹੋਵੇ। ਇਲਾਕੇ ਦੀ ਪਤਵੰਤਿਆਂ ਵੱਲੋਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਵੀ ਇਹ ਚੋਰੀ ਦੀਆਂ ਵਾਰਦਾਤਾਂ ਦੇ ਚੱਲ ਰਹੇ ਸਿਲਸਿਲੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈ। ਪ੍ਰੰਤੂ ਇਸ ਦਾ ਅੱਜ ਤੱਕ ਵੀ ਕੋਈ ਹੱਲ ਨਹੀਂ ਨਿਕਲ ਸਕਿਆ। ਹੁਣ ਤਾਂ ਅਜਿਹਾ ਹੀ ਲੱਗ ਰਿਹਾ ਕਿ ਜਿਵੇਂ ਇਲਾਕਾ ਕਿਸ਼ਨਗੜ੍ਹ ਰੱਬ ਦੇ ਆਸਰੇ ਹੀ ਚੱਲ ਰਿਹਾ ਹੋਵੇ।ਇਸ ਸਬੰਧੀ ਡੀਐਸਪੀ ਕਰਤਾਰਪੁਰ ਵਿਜੇ ਕੁੰਵਰ ਨਾਲ ਗੱਲਬਾਤ ਕਰਕੇ ਉਨਾਂ ਦੇ ਧਿਆਨ ਚ ਮਾਮਲਾ ਲਿਆਂਦਾ ਗਿਆ ਤਾਂ ਉਹਨਾਂ ਕਿਹਾ ਕਿ ਕਿਸ਼ਨਗੜ੍ਹ ਦੇ ਇਲਾਕੇ ਵਿੱਚ ਹੋ ਰਹੀਆਂ ਲੁੱਟ ਖੋਹ ਦੇ ਚੋਰੀ ਦੀਆਂ ਵਾਰਦਾਤਾਂ ਨੂੰ ਜਲਦ ਹੀ ਟਰੇਸ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਡਿਊਟੀ ਵਿੱਚ ਕੁਤਾਹੀ ਵਰਤਣ ਵਾਲਿਆਂ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ

Doaba Times

ਸੀਨੀ. ਪੱਤਰਕਾਰ ਕੁਲਦੀਪ ਸਿੰਘ ਹੋਠੀ ਨੂੰ ਸਦਮਾ ਮਾਤਾ ਜੀ ਦਾ ਦਿਹਾਂਤ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ )- ਕਿਸ਼ਨਗੜ੍ਹ ਤੋਂ “ਅੱਜ ਦੀ ਆਵਾਜ਼” ਅਖ਼ਬਾਰ ਦੇ ਸੀਨੀਅਰ ਪੱਤਰਕਾਰ ਪਿੰਡ ਬੱਲਾਂ ਨਿਵਾਸੀ ਸ. ਕੁਲਦੀਪ ਸਿੰਘ ਹੋਠੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਗੁਰਬਖਸ਼ ਕੌਰ ਸੰਖੇਪ ਬਿਮਾਰੀ ਦੌਰਾਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਸਮੂਹ ਹੋਠੀ ਪਰਿਵਾਰ ਸਾਕ ਸਬੰਧੀਆਂ ਰਿਸ਼ਤੇਦਾਰਾਂ ਅਤੇ ਸੈਂਕੜੇ ਸੇਜਲ ਅੱਖਾਂ ਵੱਲੋਂ ਉਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੁੱਖ ਦੀ ਘੜੀ ਦੇ ਵਿੱਚ ਕਿਸ਼ਨਗੜ੍ਹ ਪੱਤਰਕਾਰ ਭਾਈਚਾਰੇ ਵੱਲੋਂ ਪੱਤਰਕਾਰ ਕੁਲਦੀਪ ਸਿੰਘ ਹੋਠੀ ਜੀ ਨਾਲ ਦੁੱਖ ਸਾਂਝਾ ਕੀਤਾ ਗਿਆ। ਕੁਲਦੀਪ ਸਿੰਘ ਹੋਠੀ ਤੇ ਸਮੂਹ ਪਰਿਵਾਰ ਵੱਲੋਂ ਸਤਿਕਾਰਯੋਗ ਮਾਤਾ ਸ਼੍ਰੀ ਗੁਰਬਖਸ਼ ਕੌਰ ਜੀ ਆਤਮਾ ਦੀ ਸ਼ਾਂਤੀ ਦੇ ਲਈ ਸਹਿਜ ਪਾਠ ਰੱਖਿਆ ਜਾਵੇਗਾ ਜਿਸ ਦਾ ਭੋਗ ਕੁਲਦੀਪ ਹੋਠੀ ਜੀ ਦੇ ਗ੍ਰਹਿ ਵਿਖੇ ਹੀ ਪਾਇਆ ਜਾਵੇਗਾ ਅਤੇ ਅੰਤਿਮ ਅਰਦਾਸ ਕੀਰਤਨ ਅਤੇ ਸ਼ਰਧਾਂਜਲੀ ਭੇਟ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਤਰੀਕ 26 ਦਿਨ ਐਤਵਾਰ ਪਾਇਆ ਜਾਵੇਗਾ। ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ। ਸਮੂਹ ਪਰਿਵਾਰ ਵੱਲੋਂ ਮਾਤਾ ਜੀ ਦੀ ਆਤਮਾ ਦੀ ਸ਼ਾਂਤੀ ਦੇ ਲਈ ਸਮੂਹ ਸਾਕ ਸਬੰਧੀਆਂ ਅਤੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਅੰਤਿਮ ਅਰਦਾਸ ਅਤੇ ਪਾਠ ਦੇ ਭੋਗ ਵਿੱਚ ਪਹੁੰਚਣ ਲਈ ਬੇਨਤੀ ਕੀਤੀ।

Doaba Times

ਜਨਮ ਦਿਨ ਮੁਬਾਰਕ

Amritsar

ਝੋਨਾ ਲਾਉਂਦੇ-ਲਾਉਂਦੇ ਪਾਕਿਸਤਾਨ ਚਲਾ ਗਿਆ ਪ੍ਰਵਾਸੀ ਮਜ਼ਦੂਰ, ਕਹਿੰਦਾ- ਬਾਬੂ ਜੀ ਹਮੇਂ ਨਹੀਂ ਪਤਾ ਯੇ ਕੈਸੇ ਹੁਆ

ਅੰਮ੍ਰਿਤਸਰ(ਬਿਓਰੋ) ਕੌਮਾਂਤਰੀ ਸਰਹੱਦ ਉਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰ ਰਹੇ ਕਿਸਾਨ ਨੇ ਝੋਨਾ ਲਾਉਣ ਲਈ ਮਜ਼ਦੂਰ ਰੱਖੇ ਹੋਏ ਸਨ। ਇਨ੍ਹਾਂ ਵਿਚੋਂ ਇਕ ਮਜ਼ਦੂਰ ਗਲ਼ਤੀ ਨਾਲ ਪਾਕਿਸਤਾਨ ਚਲਾ ਗਿਆ। ਪਾਕਿਸਤਾਨ ਰੇਂਜਰਾਂ ਨੇ ਫੜ ਕੇ ਉਸਨੂੰ ਬੀਐਸਐਫ ਹਵਾਲੇ ਕਰ ਦਿੱਤਾ।ਜਾਣਕਾਰੀ ਅਨੁਸਾਰ ਕੰਪਨੀ ਕਮਾਂਡਰ (ਸੀਮਾ ਸੁਰੱਖਿਆ ਬਲ) ਰਵੀ ਕੁਮਾਰ ਗੋਧਰਾ, ਬੀਓਪੀ ਉਤਰੀ ਧਾਰੀਵਾਲ ਨੇ ਪੁਲਿਸ ਨੂੰ ਦੱਸਿਆ ਕਿ ਕਿਸਾਨ ਪਰਮਪ੍ਰੀਤ ਸਿੰਘ ਵਾਸੀ ਪਿੰਡ ਚੱਕ ਅੱਲਾ ਬਖਸ਼ ਨੇ ਕੰਡਿਆਲੀ ਤਾਰ ਦੇ ਪਾਰ ਆਪਣੇ ਖੇਤਾਂ ਵਿਚ ਝੋਨੇ ਦੀ ਫਸਲ ਬੀਜਣ ਲਈ 6 ਮਜ਼ਦੂਰ ਖੇਤਾਂ ਵਿਚ ਲਾਏ ਹੋਏ ਸਨ।5 ਮਜ਼ਦੂਰ ਦੁਪਹਿਰ ਦਾ ਖਾਣਾ ਖਾ ਕੇ ਵਾਪਸ ਪਰਤੇ ਪਰ ਬਿਹਾਰ ਦਾ ਰਹਿਣ ਵਾਲਾ ਇਕ ਮਜ਼ਦੂਰ ਡੋਮੀ ਯਾਦਵ ਗਲ਼ਤੀ ਨਾਲ ਪਾਕਿਸਤਾਨ ਚਲਾ ਗਿਆ। ਜਿਥੇ ਪਾਕਿਸਤਾਨ ਰੇਂਜਰਾਂ ਨੇ ਉਸਨੂੰ ਕਾਬੂ ਕਰ ਲਿਆ। ਉਸਨੇ ਪਾਕਿਸਤਾਨੀ ਰੇਂਜਰਾਂ ਨੂੰ ਕਿਹਾ ਕਿ ਉਸਨੂੰ ਨਹੀਂ ਪਤਾ ਲੱਗਾ ਕਿ ਉਹ ਪਾਕਿਸਤਾਨ ਵਾਲੇ ਪਾਸੇ ਆ ਗਿਆ ਹੈ। ਬਾਅਦ ਵਿਚ ਉਸਨੂੰ ਸੀਮਾ ਸੁਰੱਖਿਆ ਬਲ ਦੇ ਹਵਾਲੇ ਕਰ ਦਿੱਤਾ ਗਿਆ। ਜਿਥੋਂ ਡੋਮੀ ਯਾਦਵ ਨੂੰ ਥਾਣਾ ਲੋਪੋਕੇ ਦੀ ਪੁਲਿਸ ਲੈ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੇ ਸਬੰਧ ਵਿਚ ਪੁੱਛਗਿਛ ਸ਼ੁਰੂ ਕਰ ਦਿੱਤੀ ਗਈ ਹੈ।

Doaba Times

ਸਿੱਧੂ ਮੂਸੇ ਵਾਲਾ ਦੀ ਪਹਿਲੀ ਬਰਸੀ ਮੌਕੇ ਪ੍ਰੈਸ ਕਲੱਬ ਕਿਸ਼ਨਗੜ ਵੱਲੋਂ ਲਗਾਏ ਬੂਟੇ


ਕਿਸ਼ਨਗੜ(ਗੁਰਪ੍ਰੀਤ ਬੱਲ) ਪੰਜਾਬੀ ਇੰਡਸਟਰੀ ਵਿੱਚ ਥੋੜ੍ਹੇ ਸਮੇਂ ਵਿਚ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਣ ਵਾਲੇ ਪ੍ਰਸਿੱਧ ਲੋਕ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੰਦੇ ਹੋਏ ਟਾਹਲੀ ਅਤੇ ਡਰੇਕਾ ਦੇ ਬੂਟੇ ਲਗਾਏ ਗਏ ।
ਇਸ ਮੌਕੇ ਤੇ ਕਿਸ਼ਨਗੜ ਪ੍ਰੈੱਸ ਪ੍ਰਧਾਨ ਗੁਰਪ੍ਰੀਤ ਬੱਲ , To be Continue

Doaba Times

ਮਹਾਂਸ਼ਿਵਰਾਤਰੀ ਦੇ ਮੌਕੇ ਤੇ ਕਿਸ਼ਨਗੜ ਵਿਖੇ ਸ਼ਿਵ ਭਗਤਾ ਵਲੋ ਅਟੁੱਟ ਲੱਗਰ ਲਗਾਏ ਗਏ

ਫੋਟੋ ਕੈਪਸ਼ਨ – ਮਹਾਂ ਸ਼ਿਵਰਾਤਰੀ ਦੇ ਸ਼ੁੱਭ ਮੌਕੇ ਤੇ ਕਿਸ਼ਨਗੜ੍ਹ ਵਿਖੇ  ਸ਼ਿਵ ਭਗਤਾਂ ਵੱਲੋਂ ਲੰਗਰ ਦੀ ਸੇਵਾ ਕਰਨ ਸਮੇਂ ਪੰਕਜ ਬਜਾਜ, ਹਰਜਿੰਦਰ ਸਿੰਘ ਫੌਜੀ, ਸੰਦੀਪ ਸਿੰਘ ਹੋਠੀ ਤੇ ਹੋਰ।

ਕਿਸ਼ਨਗੜ(ਗੁਰਪ੍ਰੀਤ ਬੱਲ) ਮਹਾਂਸ਼ਿਵਰਾਤਰੀ ਦੇ ਸ਼ੁੱਭ ਅਵਸਰ ਤੇ ਕਰਤਾਰਪੁਰ ਕਿਸ਼ਨਗੜ ਰੋਡ ਤੇ ਸਥਿਤ ਕਿਸ਼ਨਗੜ੍ਹ ਵਿਖੇ ਇਲਾਕੇ ਦੇ ਸ਼ਿਵ ਭਗਤਾਂ ਵਲੋ ਸਾਝੇ ਤੌਰ ਤੇ ਅਟੁੱਟ ਲੰਗਰ ਲਗਾਏ ਗਏ। ਇਸ ਮੌਕੇ ਪੰਕਜ ਬਜਾਜ, ਹਰਜਿੰਦਰ ਸਿੰਘ ਫੌਜੀ, ਸੰਦੀਪ ਸਿੰਘ ਹੋਠੀ ਆਦਿ ਵਿਸ਼ੇਸ ਤੌਰ ਤੇ ਹਾਜ਼ਿਰ ਸਨ।

ਮਹਾਸ਼ਿਵਰਾਤਰੀ ਸੰਬੰਧੀ ਅਟੁੱਟ ਲੰਗਰ ਵਰਤਾਏ ਗਏ

ਮਹਾਸ਼ਿਵਰਾਤਰੀ ਦੇ ਮੌਕੇ ਤੇ ਕਿਸ਼ਨਗੜ ਕਰਤਾਰਪੁਰ ਰੋਡ ਸਥਿਤ ਸ਼ਿਵ ਭੋਲੇ ਜੀ ਦੇ ਮੰਦਿਰ ਤੇ ਸਭ ਤੋਂ ਪਹਿਲਾ ਝੰਡੇ ਦੀਆਂ ਰਸਮਾਂ ਨਿਭਾਈਆਂ ਗਈਆਂ ਉਪਰੰਤ ਸੰਗਤਾਂ ਵਿਚ ਪੂਰੀਆਂ ਦੇ ਲੰਗਰ ਲਗਾਏ ਗਏ। ਇਸ ਮੌਕੇ ਤੇ ਪਿੰਡ ਮੰਨਣਾ ਤੋ ਡਾ. ਚਮਨ ਲਾਲ ਜੀ , ਬਾਬਾ ਮੰਗੀ ਜੀ ਤੇ ਪਿੰਡ ਦੀ ਸਮੂਹ ਸੰਗਤਾਂ ਮੌਜੂਦ ਸਨ।

Doaba Times

ਅੱਡਾ ਕਿਸ਼ਨਗੜ ਟ੍ਰੈਫਿਕ ਦੀ ਖਰਾਬ ਵਿਵਸਥਾ ਦੀ ਚੜਿਆ ਭੇਟ

ਕਿਸ਼ਨਗੜ (ਗੁਰਪ੍ਰੀਤ ਬੱਲ/ਦਿਲਬਾਗ ਸਿੰਘ ਸਿੱਧੂ ) ਜਲੰਧਰ -ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਕਿਸ਼ਨਗੜ ਵਿਖੇ ਟ੍ਰੈਫਿਕ ਜਾਮ ਕਾਰਨ ਆਮ ਰਾਹਗੀਰਾ ਨੂੰ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦਾ ਹੈ , ਕਈ ਵਾਰ ਦੇਖਣ ਵਿੱਚ ਆਇਆ ਹਏ ਕਿ ਐਮਰਜੈਂਸੀ ਸੇਵਾਵਾਂ ਐਬੂਲੈਸ ਵੀ ਟ੍ਰੈਫਿਕ ਜਾਮ ਵਿੱਚ ਫਸੀਆ ਅਕਸਰ ਹੀ ਦਿਖਾਈ ਦਿੰਦੀਆਂ ਹਨ ਤੇ ਇਲਾਕੇ ਦੇ ਦੁਕਾਨਦਾਰਾਂ ਨੂੰ ਵੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਰੋਜਾਨਾ ਲੱਗ ਰਹੇ ਟ੍ਰੈਫਿਕ ਜਾਮ ਦਾ ਕੋਈ ਵੀ ਹੱਲ ਪ੍ਰਸ਼ਾਸਨ ਤੋਂ ਨਹੀ ਹੋ ਰਿਹਾ , ਜਿਸਦੀ ਮਿਸਾਲ ਕਿਸ਼ਨਗੜ ਅੱਡੇ ਚ’ ਕੋਈ ਵੀ ਪੁਲਿਸ ਕਰਮਚਾਰੀ ਮੌਜੂਦ ਨਹੀਂ ਸੀ।
ਬਾਅਦ ਦੁਪਹਿਰ 3 ਵਜੇ ਤੋਂ ਲੈਕੇ 4:30 ਵਜੇ ਤੱਕ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ।
ਤਕਰੀਬਨ 4 ਵਜੇ ਹਾਈਵੇ ਪੈਟਰੋਲਿੰਗ ਦੀ ਗੱਡੀ ਆਈ ਜਿਸ ਵਿੱਚ ਆਈ ਪੁਲਿਸ ਕਰਮਚਾਰੀਆਂ ਵੱਲੋਂ ਭਾਰੀ ਮਸ਼ੱਕਤ ਨਾਲ ਜਾਮ ਨੂੰ ਖੁਲਵਾਇਆ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ।

Kishangarh

ਅੱਡਾ ਕਿਸ਼ਨਗੜ ਵਿਖੇ ਪੁਲਿਸ ਪ੍ਰਸ਼ਾਸਨ ਤੇ ਇਲਾਕਾ ਨਿਵਾਸੀਆਂ ਦੀ ਬੰਦ ਕਮਰਾ ਮੀਟਿੰਗ

ਜਲੰਧਰ/ਕਿਸ਼ਨਗੜ੍ਹ,3 ਦਸੰਬਰ(ਸੌਰਬ ਗੁਪਤਾ /ਗੁਰਪ੍ਰੀਤ ਬੱਲ) ਜਲੰਧਰ(ਦੋਆਬਾ)- ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਆਏ ਦਿਨ ਟਰੈਫਿਕ ਜਾਮ ਲੱਗਣਾ ਇਲਾਕਾ ਵਾਸੀ, ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਸਮੇਤ ਪੁਲਿਸ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਲਈ ਬਹੁਤ ਵੱਡੀ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ। ਜਿਸ ਦਾ ਪੱਕਾ ਹੱਲ ਕਰਨ ਲਈ ਪੁਲਿਸ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਕਰਮਚਾਰੀਆਂ ਵੱਲੋਂ ਬੀਤੇ ਦਿਨੀਂ ਕਿਸ਼ਨਗੜ੍ਹ ਵਿਖੇ ਲੱਗ ਰਹੇ ਟਰੈਫਿਕ ਜਾਮ ਤੋਂ ਨਿਜਾਤ ਪਾਉਣ ਲਈ ਹਾਈਵੇਅ ਕਰਾਸਿੰਗ ਨੂੰ ਬੰਦ ਕਰਨ ਦੀ ਕੋਸ਼ਿਸ਼ ਉਸ ਵੇਲੇ ਨਾਕਾਮ ਸਾਬਤ ਹੋਈ ਜਦੋਂ ਮੌਕੇ ਤੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਕਰਮਚਾਰੀਆਂ ਸਮੇਤ ਪੁਲਿਸ ਪ੍ਰਸ਼ਾਸਨ ਦਾ ਭਾਰੀ ਵਿਰੋਧ ਕੀਤਾ ਗਿਆ। ਜਿਸ ਕਾਰਨ ਹਾਈਵੇ ਕਰਾਸਿੰਗ ਨੂੰ ਬੰਦ ਕਰਨ ਦਾ ਮਾਮਲਾ ਟਲ ਗਿਆ। ਇਸ ਦੌਰਾਨ ਪੁਲਸ ਦੇ ਉਚ ਅਧਿਕਾਰੀਆਂ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਕਰਮਚਾਰੀਆਂ ਵੱਲੋਂ ਇਸ ਮਸਲੇ ਦਾ ਹੱਲ ਕਰਨ ਲਈ ਦੋ-ਚਾਰ ਦਿਨ ਬਾਅਦ ਵਿੱਚ ਇਲਾਕਾ ਵਾਸੀਆਂ ਨਾਲ ਮੀਟਿੰਗ ਰੱਖਣ ਦਾ ਫੈਸਲਾ ਲਿਆ ਗਿਆ ਸੀ। ਜਿਸ ਦੇ ਤਹਿਤ ਸ਼ਾਮ ਕਰੀਬ 5 ਵਜੇ ਪੁਲਿਸ ਦੇ ਉਚ ਅਧਿਕਾਰੀਆਂ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਕਰਮਚਾਰੀਆਂ ਦੀ ਮੀਟਿੰਗ ਇਲਾਕੇ ਦੇ ਮੋਹਤਵਾਰ ਵਿਅਕਤੀਆਂ ਨਾਲ ਕਿਸ਼ਨਗੜ੍ਹ ਵਿਖੇ ਰੱਖੀ ਗਈ। ਇਸ ਮੀਟਿੰਗ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਡੀ.ਐਸ.ਪੀ ਆਦਮਪੁਰ ਸਰਬਜੀਤ ਰਾਏ, ਐਸ.ਐਚ.ਓ ਆਦਮਪਰ ਇੰਸ: ਹਰਦੀਪ ਸਿੰਘ ਅਤੇ ਟ੍ਰੈਫਿਕ ਇੰਚ: ਮਨਜੀਤ ਸਿੰਘ, ਕਿਸ਼ਨਗੜ ਪੁਲਿਸ ਚੌਕੀ ਇੰਚਾਰਜ ਬਲਵੀਰ ਸਿੰਘ ਬੁੱਟਰ ਤੋਂ ਇਲਾਵਾ ਅਲਾਵਲਪੁਰ ਪੁਲਿਸ ਚੌਕੀ ਦੇ ਪੁਲਿਸ ਮੁਲਾਜਿਮ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਕਰਮਚਾਰੀਆਂ ਸਮੇਤ ਇਲਾਕੇ ਦੇ ਮੋਹਤਬਾਰ ਵਿਅਕਤੀਆਂ ਸਮੇਤ ਸਮੂਹ ਦੁਕਾਨਦਾਰ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਟਰੈਫਿਕ ਪੁਲੀਸ ਕਰਮਚਾਰੀ ਚੌਕ ਵਿਖੇ ਤੈਨਾਤ ਕੀਤੇ ਜਾਣਗੇ ਅਤੇ ਸ਼ਾਮ ਦੇ 4:00 ਵਜੇ ਤੋ 7:00 ਵਜੇ ਤੱਕ ਕਿਸ਼ਨਗੜ੍ਹ ਚੌਂਕ ਵਿਚ ਬੈਰੀਕੇਡਾਂ ਨਾਲ ਕਰਾਸਿੰਗ ਨੂੰ ਬੰਦ ਕੀਤਾ ਜਾਵੇਗਾ ਤਾਂ ਜੋ ਟਰੈਫਿਕ ਜਾਮ ਲੱਗਣ ਦੀ ਸਮੱਸਿਆ ਮੁੜ ਪੇਸ਼ ਨਾ ਆਵੇ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਦਾ ਰੱਖਿਆ ਜਾਵੇ। ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਚੌਕ ਵਿਖੇ ਹਾਈਵੇ ਵਿਚਕਾਰ ਬਣੇ ਹੋਏ ਡਿਵਾਈਡਰ ਉੱਪਰ ਦੋਨੋਂ ਸਾਈਡ ਤੇ ਗਰਿੱਲ ਲਗਾਈ ਜਾਵੇਗੀ ਤਾਂ ਜੋ ਵਾਹਨਾਂ ਵਲੋਂ ਡਵਾਈਡਰ ਟਪਾਉਣ ਕਾਰਨ ਲੱਗਣ ਵਾਲੇ ਟ੍ਰੈਫ਼ਿਕ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਮੀਟਿੰਗ ਮੌਕੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵਿੱਚ ਡੀ.ਐਸ.ਪੀ ਆਦਮਪੁਰ ਸਰਬਜੀਤ ਰਾਏ, ਐਸ.ਐਚ.ਓ ਆਦਮਪੁਰ ਇੰਸ: ਹਰਦੀਪ ਸਿੰਘ, ਟਰੈਫਿਕ ਇੰਚ: ਮਨਜੀਤ ਸਿੰਘ ਸਮੇਤ ਅਲਾਵਲਪੁਰ ਪੁਲਿਸ ਚੌਕੀ ਤੇ ਕਿਸ਼ਨਗੜ ਪੁਲ਼ਿਸ ਚੌਕੀ ਦੇ ਪੁਲਿਸ ਮੁਲਾਜਿਮਾ ਤੋਂ ਇਲਾਵਾ ਨੈਸ਼ਨਲ ਹਾਈਵੇ ਅਥਾਰਟੀ ਦੇ ਕਰਮਚਾਰੀਆਂ ਸਮੇਤ ਇਲਾਕੇ ਦੇ ਮੋਹਤਵਾਰ ਪਤਵੰਤਿਆਂ ਵਿੱਚ ਹਰਸੁਲਿੰਦਰ ਸਿੰਘ ਢਿੱਲੋਂ ਸਾਬਕਾ ਸਰਪੰਚ ਕਿਸ਼ਨਗੜ੍ਹ, ਜਥੇਦਾਰ ਮਲਕੀਤ ਸਿੰਘ ਦੌਲਤਪੁਰ, ਓਂਕਾਰ ਸਿੰਘ ਦੌਲਤਪੁਰ (ਚੇਅਰਮੈਨ ਦੋਆਬਾ ਕਿਸਾਨ ਸੰਘਰਸ਼ ਕਮੇਟੀ (ਰਜ਼ਿ), ਡਾ: ਗੁਰਬਖ਼ਸ਼ ਸਿੰਘ ਸਵਾਮੀ ਮੈਂਬਰ ਪੰਚਾਇਤ ਕਿਸ਼ਨਗੜ੍ਹ, ਲੰਬੜਦਾਰ ਇੰਦਰਜੀਤ ਸਿੰਘ (ਬਿੱਲੂ) ਸੰਘਵਾਲ, ਡਾ: ਨਵੀਨ ਕੁਮਾਰ, ਪਰਮਜੀਤ ਕੰਬੋਜ, ਨੰਬਰਦਾਰ ਕੁਲਵੰਤ ਸਿੰਘ ਢਿਲੋ, ਲੰਬੜਦਾਰ ਹਰਜੀਤ ਸਿੰਘ (ਦਾਸੂਪੁਰ),ਆਦਿ ਸਮੇਤ ਸਮੂਹ ਦੁਕਾਨਦਾਰ ਮੌਜੂਦ ਸਨ।

kishangarh

ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਕਿਸ਼ਨਗੜ ਵਿਖੇ ਟ੍ਰੈਫਿਕ ਕਰਾਸਿਗ ਬੰਦ ਕਰਨ ਆਏ ਪ੍ਰਸ਼ਾਸਨਿਕ ਅਧਿਕਾਰੀ ਮਾਰਕਿਟ ਦੇ ਦੁਕਾਨਦਾਰਾ ਦੇ ਵਿਰੋਧ ਕਾਰਨ ਵਾਪਿਸ ਖਾਲੀ ਹੱਥ ਪਰਤੇ

*ਕਿ ਸੀ ਪੂਰਾ ਮਾਮਲਾ–ਸ਼ਨੀਵਾਰ ਅਤੇ ਐਤਵਾਰ ਧਾਰਮਿਕ ਡੇਰੇ ਦੀਆਂ ਬੱਸਾ ਕਾਰਨ ਲੱਗ ਜਾਦਾ ਹੈ ਟ੍ਰੈਫਿਕ ਜਾਮ

ਜਲੰਧਰ/ਕਿਸ਼ਨਗੜ੍ਹ (30 ਨਵੰਬਰ):ਜਲੰਧਰ ਦੋਆਬਾ-ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਕਿਸ਼ਨਗੜ ਚੌਂਕ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਕਰਮਚਾਰੀ ਪੁਲਸ ਦੀ ਮੌਜੂਦਗੀ ਵਿਚ ਸੀਮੈਂਟ ਦੇ ਵੱਡੇ ਬੈਰੀਕੇਡਾਂ ਨਾਲ ਰੋਡ ਕਰਾਸਿੰਗ ਨੂੰ ਬੰਦ ਕਰਨ ਲੱਗੇ ਤਾਂ ਮੌਕੇ ਤੇ ਅੱਡਾ ਕਿਸ਼ਨਗੜ੍ਹ ਮਾਰਕੀਟ ਦੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵੱਲੋਂ ਪੁਲਸ ਦੀ ਮੌਜੂਦਗੀ ਵਿੱਚ N.H.A ਕਰਮਚਾਰੀਆਂ ਵੱਲੋਂ ਰੋਡ ਕਰਾਸਿੰਗ ਨੂੰ ਬੰਦ ਕਰਨ ਦੀ ਕਾਰਵਾਈ ਦਾ ਭਾਰੀ ਵਿਰੋਧ ਕੀਤਾ ਗਿਆ। ਇਸ ਦੌਰਾਨ ਇਸ ਮਾਮਲੇ ਸਬੰਧੀ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਦੀ ਪੁਲਿਸ ਅਤੇ ਐਨ.ਐਚ.ਏ ਕਰਮਚਾਰੀਆਂ ਨਾਲ ਡਟ ਕੇ ਬਹਿਸਬਾਜ਼ੀ ਹੋਈ ਸਥਿਤੀ ਨੂੰ ਤਣਾਅਪੂਰਨ ਬਣਦਾ ਦੇਖਦੇ ਹੋਏ ਐਸ.ਐਚ.ਓ ਕਰਤਾਰਪੁਰ ਰਮਨ ਕੁਮਾਰ ਅਤੇ ਐਸ.ਐਚ.ਓ ਆਦਮਪੁਰ ਇੰਸ: ਹਰਦੀਪ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਮਾਮਲੇ ਸੰਬੰਧੀ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ, ਜਿਸਦਾ ਕੋਈ ਵੀ ਹੱਲ ਨਹੀਂ ਨਿਕਲਿਆ! ਦੁਕਾਨਦਾਰ ਅਤੇ ਸਥਾਨਕ ਲੋਕ ਆਪਣੀ ਗੱਲ ਤੇ ਅੜੇ ਰਹੇ ਕਿ ਰੋਡ ਕਰਾਸਿੰਗ ਕਿਸੇ ਵੀ ਹਾਲਤ ਵਿੱਚ ਬੰਦ ਨਹੀਂ ਕਰਨ ਦਿੱਤੀ ਜਾਵੇਗੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰੋਡ ਕਰਾਸਿੰਗ ਬੰਦ ਹੋਣ ਕਾਰਨ ਕਰਤਾਰਪੁਰ ਤੋਂ ਆਦਮਪੁਰ ਨੂੰ ਜਾਣ ਵਾਲਿਆਂ ਨੂੰ ਕਿਸ਼ਨਗੜ੍ਹ ਤੋਂ ਬਿਆਸ ਪਿੰਡ ਹੋ ਕੇ ਫਿਰ ਕਿਸ਼ਨਗੜ੍ਹ ਪਹੁੰਚ ਕੇ ਆਦਮਪੁਰ ਜਾਣਾ ਪਵੇਗਾ ਤੇ ਇਸੇ ਤਰ੍ਹਾਂ ਹੀ ਆਦਮਪੁਰ ਤੋਂ ਕਰਤਾਰਪੁਰ ਨੂੰ ਜਾਣ ਵਾਲੇ ਰਾਹਗੀਰਾਂ ਨੂੰ ਕਿਸ਼ਨਗੜ ਤੋਂ ਬੱਲਾਂ ਪਿੰਡ ਹੋ ਕੇ ਫ਼ਿਰ ਕਿਸ਼ਨਗੜ੍ਹ ਪਹੁੰਚ ਕੇ ਕਰਤਾਰਪੁਰ ਜਾਣਾ ਪਵੇਗਾ! ਜਿਸ ਕਾਰਨ ਰਾਹਗੀਰਾਂ ਦਾ ਸਮਾਂ ਖਰਾਬ ਹੋਣ ਦੇ ਨਾਲ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ! ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਨੂੰ ਕਿਸ਼ਨਗੜ੍ਹ ਚੌਕ ਵਿਖੇ ਸਥਾਈ ਤੌਰ ਤੇ ਟਰੈਫਿਕ ਪੁਲਿਸ ਕਰਮਚਾਰੀਆਂ ਦੀ ਤੈਨਾਤੀ ਕਰਨੀ ਚਾਹੀਦੀ ਹੈ, ਨਾ ਕਿ ਰੋਡ ਕਰਾਸਿੰਗ ਨੂੰ ਪੱਕੇ ਤੌਰ ਤੇ ਬੰਦ ਕਰਨਾ ਚਾਹੀਦਾ ਹੈ! ਇਸ ਦੌਰਾਨ ਹਲਕਾ ਵਿਧਾਇਕ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ ਮੌਕੇ ਤੇ ਪਹੁੰਚੇ ਅਤੇ ਦੁਕਾਨਦਾਰਾਂ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਕੋਟਲੀ ਵੱਲੋਂ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਭਰੋਸਾ ਦਵਾਇਆ ਕੀ ਲੋਕਾਂ ਦੀ ਮੰਗ ਅਨੁਸਾਰ ਹੀ ਕੰਮ ਕਰਵਾਇਆ ਜਾਵੇਗਾ! ਤਾਂ ਜੋ ਸਥਾਨਕ ਅਤੇ ਆਮ ਲੋਕਾਂ ਨੂੰ ਇਸ ਮਾਮਲੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ!
ਇਸ ਮੌਕੇ ਨੰਬਰਦਾਰ ਹਰਜੀਤ ਸਿੰਘ (ਦਾਸੂਪੁਰ), ਡਾ: ਗੁਰਬਖਸ਼ ਸਿੰਘ ਸਵਾਮੀ ਮੈਂਬਰ ਪੰਚਾਇਤ ਕਿਸ਼ਨਗੜ੍ਹ, ਡਾ: ਨਵੀਨ ਕੁਮਾਰ, ਪਰਮਜੀਤ ਸਿੰਘ ਕੰਬੋਜ, ਰਣਜੀਤ ਰਾਏ ਸਾਬਕਾ ਪੰਚ ਕਿਸ਼ਨਗੜ੍ਹ, ਪਰਗਟ ਸਿੰਘ ਫੁੱਲ, ਨਿਰਮਲ ਨਿੰਮਾ, ਬਿੱਟੂ ਫਰੂਟਵਾਲਾ, ਨੰਬਰਦਾਰ ਕੁਲਵੰਤ ਸਿੰਘ ਢਿੱਲੋਂ, ਕਾਲੂ ਪ੍ਰਧਾਨ, ਸੋਨੂੰ ਫਰੂਟਵਾਲਾ, ਲਾਡੀ ਸੰਘਵਾਲ, ਸੋਨੂੰ ਨਿਜਾਮਦੀਂਨਪੁਰ ਆਦਿ ਸਮੇਤ ਸਮੂਹ ਦੁਕਾਨਦਾਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ

Expert View