Doaba Times

17 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਜਾਵੇਗਾ- ਦਲਿਤ ਆਗੂ

ਚੰਡੀਗੜ੍ਹ 11 ਮਾਰਚ (ਸੰਜੀਵ ਕੁਮਾਰ)  ਅੱਜ ਪੰਜਾਬ ਦੀ ਵੱਖ ਵੱਖ ਦਲਿਤ ਜਥੇਬੰਦੀਆਂ ਦੇ ਅਧਾਰਿਤ ਐਸ ਸੀ ਸਮਾਜ ਦਾ ਮਾਨ ਸਨਮਾਨ ਬਹਾਲ ਕਰਾਓ ਐਕਸ਼ਨ ਕਮੇਟੀ ਵੱਲੋਂ 4 ਮਾਰਚ ਨੂੰ ਵਿਧਾਨ ਸਭਾ ਅੰਦਰ ਦਲਿਤਾਂ ਦਾ ਉਪ ਮੁੱਖ ਮੰਤਰੀ ਨਾ ਬਣਾਉਣ ਦਾ ਸਵਾਲ ਪੁੱਛਣ ਵਾਲਾ ਦਲਿਤ ਸਮਾਜ ਦੇ ਵਿਧਾਇਕ ਸੁਖਵਿੰਦਰ ਕੋਟਲੀ ਨੂੰ ਮੁੱਖ ਮੰਤਰੀ ਵੱਲੋਂ ਇਹ ਕਹਿਕੇ ਕੇ ਇਸ ਨੂੰ ਦੌਰਾ ਪੈ ਗਿਆ ਹੈ ਇਸ ਨੂੰ ਜੁੱਤੀ ਸੰਗਾਓ ਦੇ ਬੋਲੇ ਅਪਮਾਨਜਨਕ ਸ਼ਬਦਾਂ ਨਾਲ ਸਮੁੱਚੇ ਦਲਿਤ ਸਮਾਜ ਦੇ ਮਾਨ ਸਨਮਾਨ ਨੂੰ ਠੇਸ ਪਹੁੰਚੀ ਹੈ। ਵਿਧਾਨ ਸਭਾ ਵਿਚ ਦਲਿਤ ਸਮਾਜ ਦੇ ਕੀਤੇ ਅਪਮਾਨ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਐਸ, ਸੀ/ ਐਸ ਟੀ ਐਕਟ ਤਹਿਤ ਪਰਚਾ ਦਰਜ ਕਰਾਉਣ ਲਈ ਦਲਿਤ ਆਗੂਆਂ ਨੇ 17 ਸੈਕਟਰ ਦੇ ਪ੍ਰੇਡ ਗਰਾਉਂਡ ਕੋਲ ਇਕੱਠੇ ਹੋਕੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਜਿਸ ਨੂੰ ਪ੍ਰਾਪਤ ਕਰਨ ਲਈ ਤਹਿਸੀਲਦਾਰ ਲੈਕੇ ਗਏ। ਇਸ ਮੌਕੇ ਦਲਿਤ ਆਗੂਆਂ ਐਲਾਨ ਕੀਤਾ 17 ਮਾਰਚ ਨੂੰ ਪੰਜਾਬ ਦੇ ਦਲਿਤ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਅਤੇ ਦਲਿਤ ਸਮਾਜ ਭਗਵੰਤ ਮਾਨ ਤੇ ਐਸ ਸੀ/ ਐਸ ਟੀ ਐਕਟ ਤਹਿਤ ਪਰਚਾ ਦਰਜ ਕਰਾਉਣ ਤੱਕ ਸੰਘਰਸ਼ ਜਾਰੀ ਰੱਖੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਅੰਬੇਡਕਰ ਮਜ਼ਦੂਰ ਏਕਤਾ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਬੌਬੀ , ਸਿਮਰਨ ਕੌਰ ਬਹੁਜਨ ਮੁਕਤੀ ਪਾਰਟੀ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਇਸਾਪੁਰ, ਭੀਮ ਐਕਸ਼ਨ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਨਿਤਿਸ਼ ਭੀਮ, ਐਕਸ਼ਨ ਕਮੇਟੀ ਫਿਰੋਜ਼ਪੁਰ ਦੇ ਆਗੂ ਸਾਮਲਾਲ ਭੰਗੀ, ਭੀਮ ਰਿਪਬਲਿਕ ਸੈਨਾ ਦੇ ਮੁਖੀ ਮੋਹਨਸਭਰਵਾਲ ਟਾਂਡਾ, ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਵਿਧਾਨ ਸਭਾ ਵਿਚ ਦਲਿਤ ਸਮਾਜ ਦਾ ਅਪਮਾਨ ਕਰਨ ਦੀ ਸਜ਼ਾ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕਿ ਹਰ ਮੁੱਦੇ ਤੇ ਸਰਕਾਰ ਨੂੰ ਘੇਰਨ ਵਾਲੀਆਂ ਸਿਆਸੀ ਪਾਰਟੀਆਂ ਦਲਿਤ ਸਮਾਜ ਦੇ ਅਪਮਾਨ ਤੇ ਚੁੱਪ ਹੈ। ਉਨ੍ਹਾਂ ਕਿਹਾ ਵਿਧਾਨ ਸਭਾ ਅੰਦਰ ਮੁੱਖ ਮੰਤਰੀ ਨੇ ਸਿਰਫ਼ ਵਿਧਾਇਕ ਕੋਟਲੀ ਦਾ ਹੀ ਨਹੀਂ ਸਗੋਂ ਸਮੁੱਚੇ ਦਲਿਤ ਸਮਾਜ ਦਾ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਹੈ ਹਰ ਸਮੇਂ ਦਲਿਤ, ਦਲਿਤ ਦਾ ਨਾਹਰਾ ਮਾਰਨ ਵਾਲੀ ਬਸਪਾ ਨੇ ਵੀ ਦਲਿਤਾਂ ਦੇ ਅਪਮਾਨ ਆਪਣੀ ਜਵਾਬ ਨਹੀਂ ਖੋਲੀ। ਦਲਿਤ ਆਗੂਆਂ ਨੇ ਪੰਜਾਬ ਦੇ ਸਮੁੱਚੇ ਦਲਿਤ ਸਮਾਜ ਦੀ ਜਥੇਬੰਦੀਆਂ ਨੂੰ 17 ਮਾਰਚ ਨੂੰ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਅੱਗੇ ਪਹੁੰਚਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਮਜ਼ਦੂਰ ਆਗੂ ਮੱਖਣ ਸਿੰਘ ਰਾਮਗੜ੍ਹ, ਅਮਰੀਕ ਸਿੰਘ ਲੁਧਿਆਣਾ, ਲਖਵੀਰ ਸਿੰਘ ਬਡਲਾ, ਹਰਨੇਕ ਸਿੰਘ, ਨਾਜ਼ਮ ਸਿੰਘ ਆਦ ਸਮੇਂਤ ਹੋਰ ਵੀ ਵੱਡੀ ਗਿਣਤੀ ਆਗੂ ਸ਼ਾਮਲ ਸਨ।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ 29 ਨੂੰ ਜਲੰਧਰ-ਦਿੱਲੀ ਹਾਈਵੇ ਬੰਦ ਦਾ ਐਲਾਨ

ਭੋਗਪੁਰ/ਕਿਸ਼ਨਗੜ (ਗੁਰਪ੍ਰੀਤ ਬੱਲ/ਦਿਲਬਾਗ ਸਿੰਘ ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ । ਜਿਸ ਵਿਚ ਆਉਣ ਵਾਲੇ ਗੰਨੇ ਦੇ ਪਿੜਾਈ ਸੀਜ਼ਨ ਵਿਚ ਗੰਨੇ ਦਾ ਰੇਟ 450 ਰੁਪਏ ਪ੍ਰਤੀ ਕੁਇੰਟਲ ਅਤੇ ਪੰਜਾਬ ਵਿਚ ਬੰਦ ਪਈਆਂ ਸਹਿਕਾਰੀ ਤੇ ਪ੍ਰਾਇਵੇਟ ਖੰਡ ਮਿੱਲਾਂ ਨੂੰ ਸਰਕਾਰ ਵਲੋਂ ਚਲਾਉਣ ਅਤੇ ਭੋਗਪੁਰ ਸ਼ੂਗਰ ਮਿੱਲ ਵਿੱਚ ਆਈ ਹੋਈ ਤਕਨੀਕੀ ਖ਼ਰਾਬੀ ਨੂੰ ਸਮੇਂ ਸਿਰ ਠੀਕ ਕਰਵਾ ਕੇ ਚਲਾੳਣ ਦੀਆ ਮੰਗਾਂ ਤੇ ਵਿਚਾਰ ਕੀਤਾ ਗਿਆ ।
ਬਲਾਕ ਭੋਗਪੁਰ ਦੇ ਪ੍ਰਧਾਨ ਹਰਵਿੰਦਰ ਸਿੰਘ ਡੱਲੀ ਨੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਨਾ ਕਰਨ ਤੇ ਸਰਕਾਰ ਵੱਲੋ ਕਿਸਾਨਾਂ ਦੀਆਂ ਫਰਦਾਂ ‘ਤੇ ਲਾਲ ਸਿਆਹੀ ਨਾਲ ਲਿਖਣਾ ਤੇ ਜੁਰਮਾਨਾ ਲਗਾਉਣ ਦੀਆਂ ਬੇਲੋੜੀਆਂ ਸ਼ਰਤਾਂ ਨੂੰ ਹਟਾਇਆ ਜਾਵੇ ਤੇ ਝੋਨੇ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ। ਉਹਨਾਂ ਚਾਈਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਝੋਨੇ ਦੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ । ਉਹਨਾਂ ਕਿਹਾ ਕਿ ਸਰਕਾਰ ਵੱਲੋ ਜੇਕਰ ਆਉਣ ਵਾਲੀ 28 ਸਤੰਬਰ ਤੱਕ ਇਹਨਾਂ ਮੰਗ ਉੱਪਰ ਫੈਸਲਾ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋ ਆਪਣੀਆਂ ਮੰਗਾਂ ਮਨਵਾਉਣ ਲਈ ਜਲੰਧਰ-ਲੁਧਿਆਣਾ-ਅੰਮ੍ਰਿਤਸਰ ਹਾਈਵੇਅ ‘ਤੇ ਸਥਿਤ ਧੰਨੋਵਾਲੀ ਫਾਟਕ ਜਲੰਧਰ ਵਿਖੇ 29 ਸਤੰਬਰ ਦਿਨ ਵੀਰਵਾਰ ਨੂੰ ਪੱਕਾ ਧਰਨਾ ਲਗਾ ਕੇ ਮੰਗਾਂ ਮਨਵਾਈਆਂ ਜਾਣਗੀਆਂ, ਜਿਸ ਦੀ ਜਿੰਮੇਵਾਰ ਸਰਕਾਰ ਹੋਵੇਗੀ । ਇਸ ਮੌਕੇ ਜਨਰਲ ਸਕੱਤਰ ਦਵਿੰਦਰ ਸਿੰਘ ਕਾਲਾ ਬੱਕਰਾ, ਬਲਜੀਤ ਸਿੰਘ ਘੋੜਾਵਾਹੀ, ਸੁੱਖਾ ਦਰਾਵਾਂ, ਜਗੀਰ ਸਿੰਘ ਡੱਲੀ, ਰਵਿੰਦਰ ਸਿੰਘ ਨੰਗਲ ਅਰਾਈਆਂ, ਸੁਖਵਿੰਦਰ ਸਿੰਘ ਨੰਗਲ ਅਰਾਈਆਂ, ਸੁਖਵੀਰ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਮੁਲਇੰਦਰ ਸਿੰਘ, ਜਗਤਾਰ ਸਿੰਘ ਜੱਗਾ ਮਾਧੋਪੁਰ, ਨਰਿੰਦਰ ਸਿੰਘ ਘੋੜਾਵਾਹੀ, ਬਾਬਾ ਡੀਗਰੀਆਂ, ਗੋਬਿੰਦ ਡੀਗਰੀਆਂ ਮੌਜੂਦ ਸਨ।

Doaba Times

ਆਮ ਆਦਮੀ ਪਾਰਟੀ ਦੇ ਵਰਕਰ ਹੀ ਦੁਖੀ ਹੋਏ ਆਪਣੀ ਪਾਰਟੀ ਤੋਂ

ਨਾ ਅਕਾਲੀ ਨਾਂ ਕਾਂਗਰਸੀ ਨਾ ਆਮ ਆਦਮੀ ਪਾਰਟੀ ਕਿਸੇ ਤੋਂ ਵੀ ਨਹੀਂ ਬਣੀਆਂ ਬਿਆਸ ਪਿੰਡ ਦੀਆਂ ਸੜਕਾਂ

ਕਿਸ਼ਨਗੜ੍ਹ( ਗੁਰਪ੍ਰੀਤ ਬੱਲ)ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਬਿਆਸ ਪਿੰਡ ਵਿਖੇ ਕਾਫੀ ਲੰਮੇ ਸਮੇਂ ਤੋਂ ਸੜਕਾਂ ਦੀ ਦੁਰਦਸ਼ਾ ਕਾਰਨ ਆਮ ਲੋਕ ਪ੍ਰੇਸ਼ਾਨ ਹਨ ਜਿਸ ਕਾਰਨ ਬਰਸਾਤ ਦੇ ਦਿਨਾਂ ਵਿੱਚ ਸੜਕਾਂ ਟੋਇਆਂ ਵਿਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਇਲਾਕੇ ਦੇ ਮੋਟਰਸਾਈਕਲ ਚਾਲਕਾਂ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਪਿੰਡ ਕਾਫ਼ੀ ਹੀ ਵੱਡਾ ਹੈ ਤੇ ਵੋਟਾਂ ਦੀ ਗਿਣਤੀ ਵੀ ਕਾਫ਼ੀ ਹੈ, ਚੋਣਾ ਸਮੇ ਇਸ ਪਿੰਡ ਚ’ ਰਾਜਨੀਤਕ ਦਲਾਂ ਵੱਲੋਂ ਆਪਣੀਆਂ ਰੋਟੀਆਂ ਸੇਕੀਆਂ ਜਾਂਦੀਆਂ ਹਨ ਤੇ ਵੱਡੇ ਵੱਡੇ ਦਾਅਵੇ ਹਵਾ ਵਿੱਚ ਕੀਤੇ ਜਾਂਦੇ ਹਨ। ਜਿਸਦੀ ਮਿਸਾਲ ਬਿਆਸ ਪਿੰਡ ਵਿੱਚ ਦੇਖਣ ਨੂੰ ਮਿਲਦੀ ਹੈ, ਇੱਥੇ ਅਕਾਲੀ ਸਰਕਾਰ ,ਕਾਂਗਰਸੀ ਤੇ ਆਮ ਆਦਮੀ ਕਿਸੇ ਤੋਂ ਵੀ ਪਿੰਡ ਨੂੰ ਜਾਣ ਵਾਲੀ ਸੜਕ ਦੀ ਤਰਸਯੋਗ ਹਾਲਤ ਨਹੀਂ ਦਿਸੀ , ਜਿਸ ਕਾਰਨ ਇਲਾਕੇ ਦੇ ਨਿਵਾਸੀਆਂ ਵਿਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ।ਜਿਹਦੇ ਕਾਰਨ ਹੁਣ ਇਲਾਕਾ ਨਿਵਾਸੀਆਂ ਵਲੋਂ ਇਕ ਵੱਡੇ ਜਾਮ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਸਰਕਾਰਾਂ ਤਕ ਗੱਲ ਪਹੁੰਚ ਸਕੇ। ਕੀ ਇਸ ਵੱਲ ਕੋਈ ਸਰਕਾਰਾਂ ਜਾਂ ਪ੍ਰਸ਼ਾਸਨ ਕੋਈ ਧਿਆਨ ਦੇਣਗੇ ਜਾ ਫਿਰ ਗੂੜ੍ਹੀ ਨੀਂਦ ਹੀ ਸੁੱਤੇ ਰਹਿਣਗੇ ??

Gurdaspur

प्रॉपर्टी एसोसिएशन द्वारा गुरदासपुर में सरकार की प्रॉपर्टी संबंधी गलत नीतियों के खिलाफ शांतिपूर्ण ढंग से रोश प्रदर्शन

Gurdasur(Ajay Mahajan) गुरदासपुर प्रॉपर्टी एसोसिएशन द्वारा अध्यक्ष श्री जे. पी. सिंह की अध्यक्षता में गुरदासपुर में सरकार की प्रॉपर्टी संबंधी गलत नीतियों के खिलाफ शांतिपूर्ण ढंग से रोश प्रदर्शन निकाला गया। संगठन के महामंत्री श्री राहुल उप्पल ने बताया यह रोश प्रदर्शन गुरदासपुर में भारी संख्या में नेहरू पार्क से शुरू होकर जिला तहसील ऑफिस तक निकाला गया।
संगठन के वरिष्ट उपप्रधान श्री आशीष गुप्ता( बब्बू) ने सरकार की चुनाव के पहले की वायदा नीतियों को जम कर कोसा और कहा सरकार ने जो बदलाव का सुनहरा सपना दिखा कर चुनाव जीता उसमे पूरी तरह से असफल रही है।
संगठन के अध्यक्ष श्री जे पी सिंह ने मांग की कि सरकार जल्द से जल्द प्रापर्टी संबंधी नए लगाए गए करो को रद्द करे, अनाधिकृत कॉलोनी को बनती फीस लेकर पास करे और N O C का फंदा जो हर बिक्री में हमारे गले में लटका दिया जाता है उसका हल स्थानीय स्तर पर शीघ्र अति शीघ्र करे।
उपाध्यक्ष श्री कमल डोगरा और सरबजीत सिंह बाजवा दोनो ने सरकार की धीमी और कमजोर नीति के खिलाफ रोश व्यक्त करते हुए कहा कि सारा पंजाब का कारोबार नष्ट करने की जीमेदार आज पंजाब सरकार बन चुकी है। इसी तरह अगर सरकार की कार्य नीति रही तो जल्द ही लोगों का इस सरकार के प्रति मोह भंग हो जायेगा।
इस रोश प्रदर्शन में गुरदासपुर प्रॉपर्टी एसोसिएशन के *जिमी, मनजोत सिंह( प्रिंट और इलेक्ट्रोनिक मीडिया मंत्री ),प्रिंस, सरप्रस्त श्री अशोक, कोषाध्यक्ष श्री अजय महाजन ( बंटी), भावुक, मुकेश नंदा(सेक्रेटरी) रिशु, सोनू खालसा, विक्की, अमित, नीलम बाजवा, गुरप्रीत सिंह, गगन, चिंटू कोहली,दीपक, लाडी, बोधराज दिलप्रीत अजय शर्मा आदि के साथ सभी सदस्य भारी संख्या में पहुंचे और सरकार खिलाफ नारे लगा कर रोश प्रदर्शन किया।

Doaba Times

ਨਜਾਇਜ਼ ਲੱਗੇ ਐਸ, ਸੀ, ਐਸ, ਟੀ ਐਕਟ ਵਿਰੁੱਧ ਜਥੇਬੰਦੀ ਵੱਲੋਂ ਧਰਨਾ

ਸੁਲਤਾਨਪੁਰ ਲੋਧੀ 19 ਜੁਲਾਈ (ਜੋਸ਼ੀ)-
ਬੀਤੇ ਦਿਨੀਂ ਪਿੰਡ ਡਡਵਿੰਡੀ ਵਿਖੇ ਦੋ ਪਰਿਵਾਰਾਂ ਦਾ ਵਿਵਾਦਿਤ ਪਲਾਟ ਤੋਂ ਝਗੜਾ ਹੋ ਗਿਆ। ਜਿਸ ਵਿੱਚ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਘਰ ਅੰਦਰ ਦਾਖਲ ਹੋਕੇ ਪਤੀ, ਪਤਨੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਜਾਂਦਾ ਹੈ। ਜਿਸਦੀਆ ਪਿਛਲੇ ਦਿਨੀਂ ਸੋ਼ਸਲ ਮੀਡੀਆ ਤੇ ਕਾਫ਼ੀ ਵੀਡੀਓ ਵਾਇਰਲ ਵੀ ਹੁੰਦੀਆਂ ਹਨ।ਪਰ ਬੀਤੇ ਦਿਨੀਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੀੜਤ ਪਰਿਵਾਰ ਤੇ ਨਜਾਇਜ਼ ਤਰੀਕੇ ਨਾਲ ਐਸ, ਸੀ, ਐਸ, ਟੀ ਐਕਟ ਲਗਾ ਦਿੱਤਾ ਗਿਆ ਹੈ ।ਇਸ ਮਾਮਲੇ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਇਸ ਬੇਇਨਸਾਫੀ ਖਿਲਾਫ ਵੱਡੀ ਗਿਣਤੀ ਵਿੱਚ ਵਰਕਰਾਂ ਨਾਲ ਡੀਐੱਸਪੀ ਦਫਤਰ ਬਾਹਰ ਵਿਸ਼ਾਲ ਰੋਸ ਮੁਜਾਹਰਾ ਕਰਦਿਆਂ ਧਰਨਾ ਲਗਾਇਆ ਗਿਆ। ਇਸ ਸਮੇਂ ਜਿਲਾ ਪ੍ਧਾਨ ਸਰਵਣ ਸਿੰਘ ਬਾਊਪੁਰ ਨੇ ਦੱਸਿਆ ਕਿ ਕੁਝ ਕੁ ਲੋਕ ਆਪਣੀ ਲੀਡਰੀ ਚਮਕਾਉਣ ਖਾਤਰ ਪਿੰਡਾਂ ਦੇ ਭਾਈਚਾਰੇ ਅੰਦਰ ਦਰਾੜ ਪਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਹੋਣ ਦੀ ਜਰੂਰਤ ਹੈ।ਇਸਦੇ ਨਾਲ ਹੀ ਜੋਨ ਪ੍ਧਾਨ ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਕਿ ਉਨ੍ਹਾਂ ਡੀਐਸਪੀ ਸੁਲਤਾਨਪੁਰ ਲੋਧੀ ਨੂੰ ਲਿਖਤੀ ਮੰਗ ਪੱਤਰ ਜਰੀਏ ਦੱਸਿਆ ਕਿ 25 ਜੁਲਾਈ ਤੱਕ ਦਾ ਸਮਾਂ ਪੁਲਿਸ ਪ੍ਰਸ਼ਾਸ਼ਨ ਨੂੰ ਦਿੱਤਾ ਗਿਆ ਹੈ ਜੇਕਰ ਇਹ ਨਜਾਇਜ਼ ਐਸ, ਸੀ, ਐਸ, ਟੀ ਐਕਟ ਦਾ ਪਰਚਾ ਨਹੀਂ ਹਟਾਇਆ ਜਾਂਦਾ ਤਾਂ ਜਥੇਬੰਦੀ ਵੱਲੋਂ ਅਣਮਿੱਥੇ ਸਮੇ ਲਈ ਧਰਨੇ ਦਾ ਐਲਾਨ ਕੀਤਾ ਜਾਵੇਗਾ। ਇਸ ਵਿਸ਼ਾਲ ਧਰਨੇ ਸਮੇਂ ਪਰਮਜੀਤ ਸਿੰਘ ਜੱਬੋਵਾਲ, ਸੁੱਖਪੀ੍ਤ ਸਿੰਘ ਰਾਮੇ,ਹਰਨੇਕ ਸਿੰਘ ਜੈਨਪੁਰ, ਸੁੱਖਪੀ੍ਤ ਸਿੰਘ ਪੱਸਣ ਕਦੀਮ,ਮਨਜੀਤ ਸਿੰਘ ਡੱਲਾ, ਲਖਵਿੰਦਰ ਸਿੰਘ ਗਿੱਲਾਂ,ਗੁਰਦੀਪ ਸਿੰਘ ਭੰਡਾਲ, ਕੁਲਜੀਤ ਸਿੰਘ ਤਲਵੰਡੀ ਚੌਧਰੀਆਂ,ਅਮਰ ਸਿੰਘ ਛੰਨਾਂ ਸ਼ੇਰ ਸਿੰਘ, ਮੁਖਤਿਆਰ ਸਿੰਘ ਮੁੰਡੀ ਛੰਨਾਂ,ਪੁਸ਼ਪਿੰਦਰ ਸਿੰਘ ਸੋਡੀ, ਸਰਬਜੀਤ ਸਿੰਘ ਕਾਲੇਵਾਲ, ਬੋਹੜ ਸਿੰਘ ਹਜਾਰਾ, ਬਲਜਿੰਦਰ ਸਿੰਘ ਸੇ਼ਰਪੁਰ ਆਦਿ ਆਗੂ ਹਾਜਰ ਸਨ।
ਇਸ ਮਾਮਲੇ ਡੀਐਸਪੀ ਸੁਲਤਾਨਪੁਰ ਲੋਧੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਆਨਾਂ ਦੇ ਆਧਾਰ ਤੇ ਹੀ ਐਸਸੀ ਐਸਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਅਤੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਲਾਗੂ ਕੀਤੀ ਜਾਵੇਗ
ਤਿਲਕ ਰਾਜ ਜੋਸ਼ੀ।
ਫੋਟੋ ਕੈਪਸ਼ਨ- .ਡੀਐਸਪੀ ਸੁਲਤਾਨਪੁਰ ਲੋਧੀ ਦਫਤਰ ਦੇ ਬਾਹਰ ਜਥੇਬੰਦੀ ਦੇ ਆਗੂ ਧਰਨਾ ਲਗਾ ਕੇ ਨਾਅਰੇਬਾਜ਼ੀ ਕਰਦੇ ਹੋਏ।
ਤਿਲਕ ਰਾਜ ਜੋਸ਼ੀ

Doaba Times

शिवसेना तथा हिन्दू संगठनों ने इस्लामिक जेहाद का पुतला फूंका

*इस्लामिक जेहाद को हिन्दू मुंह तोड़ जवाब देंगे:-हरविंदर सोनी।

*अप्रवासी मुसलमानों को पीसीसी मिलने पर ही कहीं रहने देंगे।

गुरदासपुर,08जुलाई(अजै महाजन) आज शिवसेना बाला साहेब ठाकरे के राज्य उपप्रमुख व 6 जिलों के इंचार्ज हरविंदर सोनी के नेतृत्व में अन्य हिन्दू संगठनों के सहयोग से डाकखाना चौक में इस्लामिक जेहाद का पुतला जलाकर भारी रोष प्रदर्शन किया गया।पहले सभी प्रदर्शनकर्ता शिवसेना कार्यालय में एकत्रित हुए फिर इस्लामिक जेहाद,लव जेहाद,खालिस्तान के खिलाफ नारेबाजी करते हुए डाकखाना चौक पहुंचे जहां पुतला जलाया गया तथा भारी प्रदर्शन किया गया।

इस मौके पर हरविंदर सोनी व हिन्दू संगठनों के नुमाइंदों ने संयुक्त रूप से कहा कि देश मे दिन ब दिन इस्लामिक जेहाद को फैलाने का प्रयास किया जा रहा है जो कि चिंता का विषय है।उन्होंने कहा कि नूपुर शर्मा ने अपने मन से कुछ नही कहा बल्कि उन पंक्तियो को ही दोहराया है जो उनकी धार्मिक पुस्तकों में कई वर्षों से अंकित हैं अगर मुसलमान आतंकियो ने विरोध ही करना था तो पहले उस व्यक्ति का विरोध करते जिसने किताब में वो सब लिखा था।
उन्होंने चिंता व्यक्त करते हुए कहा कि देश में अमरावती तथा उदयपुर में हिंदुओं की साजिशन निर्मम हत्याएं करके और कई मौलानायों द्वारा सर धड़ से अलग करने का आह्वान करके साफ सन्देश दे दिया है कि जहां इस्लामिक आबादी बढ़ेगी वहां तालिबानी हरकतें शुरू हो जायेगीं और इसी क्रम में पंजाब में भी प्रत्येक शहर,गाँव तथा मुहल्लों में इनका बड़ी संख्या में स्थापित होना बड़ी साजिश का हिस्सा ही प्रतीत हो रहा है जिससे प्रशासन अनभिज्ञ बना हुआ है ऐसा प्रतीत हो रहा है।

सोनी ने बताया कि पिछले दिनों डीजीपी पंजाब ने उनकी शिकायत पर ऐसे मुस्लिम अप्रवासियों की सख्त शिनाख्त करने के आदेश दिए थे जिससे पुलिस प्रशासन हरकत में आया हुआ है परन्तु पुलिस क्लीयरिंग सर्टिफिकेट जारी नही किये जा रहे हैं जो कि अति अनिवार्य होना चाहिए।

सोनी ने बताया कि ज़्यादातर मुस्लिम अप्रवासी अपने रहने वाले मूल स्थानों पर गरीबी में रह रहे होते हैं परंतु वे पंजाब के लगभग हर हिस्से में खासकर बॉर्डर बेल्ट में मंहगी दुकानें ,महंगी ज़मीने तथा महंगे घर लेकर रह रहे हैं जो ये सन्देह उतपन्न करता है कि इनके पास अचानक से इतना सरमाया कहाँ से आ गया है।
साफ तौर पर पता चल रहा है कि इन्हें देश विरोधी ताकतों द्वारा साज़िशन स्थापित किया जा रहा जो खालिस्तानियों के साथ मिलकर पंजाब का माहौल खराब कर सकें तथा लव जेहाद तथा इस्लामिक जेहाद की विचारधारा को आगे बढ़ा और फैला सकें।

सभी नेताओं ने मांग की कि सबसे पहले अमरावती व उदयपुर कत्लों के कातिलों को फ़ास्ट ट्रैक कोर्ट में केस चलकर तुरन्त फांसी दी जाए इसके अतिरिक्त मुस्लिम अप्रवासीयों को पुलिस क्लीयरिंग सर्टिफिकेट जारी होने पर ही किसी के घर दुकानों में रहने की इजाज़त दी जाए इसके अतिरिक्त जो व्यक्ति ऐसे इस्लामिक जेहादियों को बिना पीसीसी के अपने घरों या दुकानों में रहने देता है उनपर मामूली धाराओं के तहत मामला दर्ज न करके देश द्रोह की धाराओं के तहत मामला दर्ज किया जाए क्योंकि इस्लामिक जेहादियों को पनाह देना देश द्रोह के समान ही गुनाह है। इसके अतिरिक्त पीसीसी के बावजूद भी इनपर कढ़ी नज़र रखी जाए क्योंकि इनके माध्यम से खालिस्तानी आतंकियों को भी फंडिंग की जा रही है जो खालिस्तानी आतंकियों द्वारा पंजाब का माहौल खराब करने के लिए गैंगस्टरों पर खर्च की जा रही है।
उन्होंने ये भी मांग की कि जिन लोगों ने महंगे किराए के लालच में अप्रवासी मुस्लिम जेहादियों को दुकाने व मकान किराए पर दिए हुए हैं उनकी आय की जांच इनकम टैक्स व sale टैक्स विभाग के माध्यम से की जाए ताकि आने वाले समय मे पैदा होने वाले खतरे को पनपने से रोका जा सके।
इस मौके पर रजनीश महंत,ब्राह्मण सभा से यशपाल कौशल,शाम लाल,परषोतम शर्मा,ब्रह्मपाल,जिलाध्यक्ष वरिंदर मुन्ना,उपाध्यक्ष रमन शर्मा,टीटू शर्मा,बब्बू लुबाना,राजिंदर जिन्दर,चेयरमैन कपिल शर्मा,अभी कुमार फिश मार्किट,अमन पंडोरी,सोनू कलानौर,राजिंदर कुमार,रवि कुमार बथवाला,अजय कुमार,जतिंदर चिब तिबड़ी, नितिन कश्यप बेहरामपुर,आदि उपस्थित थे।

Doaba Times

ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਨੌਜਵਾਨਾਂ ਦੇ ਕਤਲ ਦੇ ਰੋਸ ਵਜੋਂ ਕਿਸ਼ਨਗੜ੍ਹ ਇਲਾਕੇ ਦੇ ਨੌਜਵਾਨਾਂ ਵੱਲੋਂ ਕੈਂਡਲ ਰੋਸ਼ ਮਾਰਚ ਕੱਢਿਆ ਗਿਆ

ਨੰਬਰਦਾਰ ਇੰਦਰਜੀਤ ਬਿੱਲੂ ਜਸਵਿੰਦਰ ਸਿੰਘ ਦੁਗਰੀ ਮਨਦੀਪ ਮੰਨਾ ਵਿਜੈ ਮਡਾਹ ਵਾਰੇਨ ਕੁਮਾਰ ਬਬਲੂ ਜੋਤਾਂ ਕਿਸ਼ਨਪੁਰ ਅੰਮ੍ਰਿਤ ਕੰਗ ਸੋਨੂ ਕੰਗ ਦੀਪਕ ਕਾਲੂ

ਕਿਸ਼ਨਗੜ(ਗੁਰਪ੍ਰੀਤ ਬੱਲ)ਜਲੰਧਰ-ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਕਿਸ਼ਨਗਡ਼੍ਹ ਵਿਖੇ ਇਲਾਕੇ ਦੇ ਨੌਜਵਾਨਾਂ ਦੇ ਭਾਰੀ ਇਕੱਠ ਵੱਲੋਂ ਪਿਛਲੇ ਦਿਨੀਂ ਪੰਜਾਬ ਵਿੱਚ ਜੋ ਗੈਂਗਸਟਰਾਂ ਵੱਲੋਂ ਨੌਜਵਾਨਾਂ ਦੇ ਲਗਾਤਾਰ ਕੀਤੀ ਜਾ ਰਹੀ ਹੱਤਿਆ ਦੇ ਰੋਸ ਵਜੋਂ ਵੱਡਾ ਇਕੱਠ ਕਰਦਿਆਂ ਮੋਮਬੱਤੀਆਂ ਜਗਾ ਕੇ ਭਾਰੀ ਰੋਸ ਮਾਰਚ ਕੱਢਿਆ ਗਿਆ। ਨੌਜਵਾਨਾਂ ਵਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਨਾਮੀ ਕਬੱਡੀ ਖਿਡਾਰੀ ਗਾਇਕ ਅਤੇ ਯੁਵਾ ਲੀਡਰ ਗੈੰਗਸਟਰਾ ਦੀ ਗੋਲੀ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ।ਇਸ ਮੌਕੇ ਰਵਿੰਦਰ ਸਿੰਘ ਫੁੱਲ , ਜਸਪਾਲ ਸਿੰਘ ਤੇਜਾ , ਜਸਪ੍ਰੀਤ ਨਰਵਾਲ, ਜਸਵਿੰਦਰ ਸਿੰਘ ਦੁੱਗਰੀ, ਵੀਰੇਨ ਕੁਮਾਰ, ਸੁਰਿੰਦਰ  ਕੁਮਾਰ ਸ਼ਿੰਦਾ, ਗੁਰਪਿਆਰ ਸਿੰਘ  ਢਿੱਲੋਂ ਦਾਸੂਪੁਰ, ਬਿੱਲੂ ਲੰਬੜਦਾਰ ਸੰਘਵਾਲ, ਬਬਲੂ, ਜੋਤਾ ਕਿਸ਼ਨਪੁਰ, ਅੰਮ੍ਰਿਤ ਕੰਗ, ਸੋਨੂੰ ਕੰਗ, ਦੀਪਕ ਕਾਲੂ ਇਲਾਕੇ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਮੌਜੂਦ ਸਨ।

Doaba Times

ਪੰਜਾਬ ਡੇਅਰੀ ਐਸੋਸੀਏਸ਼ਨ 21ਮਈ ਨੂੰ ਕਰੇਗੀ ਮੁਹਾਲੀ ਵਿਖੇ ਰੋਸ ਮੁਜ਼ਾਹਰਾ


ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੀਤਾ ਗਿਆ ਸਮਰਥਨ ਦਾ ਐਲਾਨ।

ਜਲੰਧਰ (ਗੁਰਪ੍ਰੀਤ ਬੱਲ/ਗੁਰਮੁੱਖ ਸਿੰਘ)ਪੰਜਾਬ ਡੇਅਰੀ ਐਸੋਸੀਏਸ਼ਨ ਵੱਲੋਂ ਦੋਆਬਾ ਕਿਸਾਨ ਸੰਘਰਸ਼ ਕਮੇਟੀ ਨਾਲ ਜਥੇਬੰਦੀ ਦੇ ਮੁੱਖ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਕਿਸਾਨ ਜਥੇਬੰਦੀ ਨੇ ਡੇਅਰੀ ਐਸੋਸੀਏਸ਼ਨ ਵੱਲੋਂ ਮੋਹਾਲੀ ਵਿਖੇ ਜੋ 21 ਮਈ ਨੂੰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਵਿਚ ਪੂਰਨ ਸਾਥ ਦੇਣ ਦਾ ਭਰੋਸਾ ਦਿੱਤਾ। ਇਹ ਰੋਸ ਪ੍ਰਦਰਸ਼ਨ ਪੰਜਾਬ ਵਿਚ ਦਿਨੋ ਦਿਨ ਵਧ ਰਹੇ ਨਕਲੀ ਦੁੱਧ ਦੇ ਕਾਲੇ ਕਾਰੋਬਾਰ ਨੂੰ ਨੱਥ ਪਾਉਣ ਲਈ ਸਰਕਾਰ ਦਾ ਧਿਆਨ ਇਸ ਪਾਸੇ ਦਿਵਾਉਣ ਅਤੇ ਦੁੱਧ ਦੇ ਅਸਲ ਉਤਪਾਦਕਾਂ ਨੂੰ ਜੋ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ ਜਿਸ ਕਾਰਨ ਦੁੱਧ ਉਤਪਾਦਕਾਂ ਨੂੰ ਦੁੱਧ ਦੇ ਮਿਲ ਰਹੇ ਮੌਜੂਦਾ ਰੇਟ ਤੇ ਦੁੱਧ ਸਪਲਾਈ ਕਰਨਾ ਮੁਸ਼ਕਲ ਹੋ ਚੁੱਕਾ ਹੈ ਇਸ ਪ੍ਰਤੀ ਸਰਕਾਰ ਨੂੰ ਚਿਤਾਵਨੀ ਦੇਣਾ ਹੈ ਕਿ ਜੇਕਰ ਇਨ੍ਹਾਂ ਮੁਸ਼ਕਲਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਪੰਜਾਬ ਵਿਚ ਅਸਲੀ ਦੁੱਧ ਦੀ ਜਗ੍ਹਾ ਨਕਲੀ ਦੁੱਧ ਦੀ ਭਰਮਾਰ ਹੋ ਜਾਵੇਗੀ ਅਤੇ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੋਵੇਗਾ ਜਾਂ ਫਿਰ ਮਜਬੂਰਨ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਰੇਟ ਵਧਾਉਣਾ ਪਵੇਗਾ। ਇਸ ਮੌਕੇ ਡੈਅਰੀ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਅਮਨਿੰਦਰ ਸਿੰਘ ਅਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸਮੂਹ ਅਹੁਦੇਦਾਰਾਂ ਵੱਲੋਂ ਕਿਸਾਨਾਂ ਨੂੰ 21 ਮਈ ਨੂੰ ਮੁਹਾਲੀ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਜਗਜੀਤ ਸਿੰਘ,ਸਿਮਰਨਪਾਲ ਸਿੰਘ,ਪਲਵਿੰਦਰ ਸਿੰਘ, ਹਰਦੇਵ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਗੁਲਸ਼ਨ ਢੰਡਾ ਅਤੇ ਕਿਸਾਨ ਜਥੇਬੰਦੀ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਮੱਲੀ, ਵਾਈਸ ਪ੍ਰਧਾਨ ਮੁਕੇਸ਼ ਚੰਦਰ, ਜਨਰਲ ਸਕੱਤਰ ਦਵਿੰਦਰ ਸਿੰਘ, ਚੇਅਰਮੈਨ ਉਂਕਾਰ ਸਿੰਘ, ਹਰਿੰਦਰ ਸਿੰਘ ਢੀਂਡਸਾ, ਮਲਕੀਤ ਸਿੰਘ ਦੌਲਤਪੁਰ, ਚਰਨਜੀਤ ਸਿੰਘ ਫਰੀਦਪੁਰ, ਸਰਪੰਚ ਗੋਲਡੀ, ਸੁਖਵਿੰਦਰ ਮੰਡ ਆਦਿ ਮੌਜੂਦ ਸਨ।

Doaba Times

ਸ਼ਕਤੀ ਸਦਨ ਜਲੰਧਰ ਵਿਖੇ ਕਿਸਾਨ ਜਥੇਬੰਦੀ ਵੱਲੋਂ ਭਾਰੀ ਰੋਸ ਪ੍ਰਦਰਸ਼ਨ

ਜਲੰਧਰ(ਗੁਰਪ੍ਰੀਤ ਬੱਲ / ਮੁਕੇਸ਼ ਕੁਮਾਰ)ਪਿਛਲੇ ਦਿਨੀਂ ਜੋ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਨੂੰ ਬਿਜਲੀ ਦੀ ਨਿਰੰਤਰ ਸਪਲਾਈ ਲਈ ਉਪਰਾਲੇ ਕਰਨ ਉਪਰੰਤ ਜੋ ਬਿਜਲੀ ਦੀ ਸਪਲਾਈ ਬਿਜਲੀ ਬੋਰਡ ਵੱਲੋਂ ਸ਼ੁਰੂ ਕੀਤੀ ਗਈ ਸੀ।ਥਰਮਲ ਪਲਾਂਟ ਬੰਦ ਹੋਣ ਕਾਰਨ ਇਹ ਸਪਲਾਈ ਬੰਦ ਕਰ ਦਿੱਤੀ ਗਈ। ਜਦ ਕਿ ਇੰਡਸਟਰੀ ਦੀ ਸਪਲਾਈ ਨਿਰੰਤਰ ਜਾਰੀ ਰੱਖੀ ਗਈ। ਜਿਸ ਦੇ ਵਿਰੋਧ ਵਿੱਚ ਅੱਜ ਸ਼ਕਤੀ ਸਦਨ ਜਲੰਧਰ ਵਿਖੇ ਜਥੇਬੰਦੀ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦੇ ਭਾਰੀ ਰੋਹ ਨੂੰ ਵੇਖਦੇ ਹੋਏ ਐੱਸ ਸੀ ਇੰਦਰਪਾਲ ਨੇ ਆਸ਼ਵਾਸਨ ਦਿੱਤਾ ਕਿ ਪਹਿਲੇ ਦਿਨ ਚਾਰ ਘੰਟੇ ਬਿਜਲੀ ਸਪਲਾਈ ਦੇਣ ਉਪਰੰਤ ਅਗਲੇ ਦਿਨਾਂ ਤੋਂ ਨਿਰੰਤਰ ਛੇ ਘੰਟੇ ਬਿਜਲੀ ਸਪਲਾਈ ਕਿਸਾਨਾਂ ਨੂੰ ਦਿੱਤੀ ਜਾਵੇਗੀ। ਜਥੇਬੰਦੀ ਵੱਲੋਂ ਇਹ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਕਿਸਾਨਾਂ ਨੂੰ ਦੁਬਾਰਾ ਇਸ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਤਾਂ ਅਗਲੀ ਵਾਰ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਤੋਂ ਇਲਾਵਾ ਚੇਅਰਮੈਨ ਉਂਕਾਰ ਸਿੰਘ, ਜਨਰਲ ਸਕੱਤਰ ਦਵਿੰਦਰ ਸਿੰਘ ਧਾਲੀਵਾਲ, ਰਾਜਵਿੰਦਰ ਸਿੰਘ ਸਰਪੰਚ ਈਸਪੁਰ, ਸੁਖਜਿੰਦਰ ਸਿੰਘ ਮੰਡ, ਚਰਨਜੀਤ ਸਿੰਘ ਫਰੀਦਪੁਰ, ਬਲਜੀਤ ਸਿੰਘ ਘੋੜਾ ਵਾਹੀ, ਹਰਜੀਤ ਸਿੰਘ ਦੁਹੜਾ, ਇੰਦਰਜੀਤ ਸਿੰਘ ਸੰਘਵਾਲ, ਲਵਲੀ ਵਡਾਲਾ ਆਦਿ ਹਾਜ਼ਰ ਸਨ।

Next News

ਰਾਓਵਾਲੀ ਅੱਡੇ ਚ’ ਭਿਆਨਕ ਹਾਦਸਾ

ਹਾਦਸਾਗ੍ਰਸਤ ਕਾਰ
ਹਾਦਸੇ ਉਪਰੰਤ ਨੈਸ਼ਨਲ ਹੇਠ ਲੱਗਾ ਜਾਮ।

ਰਾਏਪੁਰ(ਮੁਕੇਸ਼ ਕੁਮਾਰ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਰਾਓਵਾਲੀ ਅੱਡੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ। ਜਿਸ ਵਿੱਚ ਮੋਟਰਸਾਈਕਲ ਚਾਲਕ ਨੌਜਵਾਨ ਵਿਦਿਆਰਥੀ ਜੋ ਕਿ ਹੇਮਕੁੰਟ ਪਬਲਿਕ ਸਕੂਲ ਤੋਂ ਪੜ੍ਹਾਈ ਕਰਨ ਉਪਰੰਤ ਰਸਤੇ ਤੇ ਜਾ ਰਹੇ ਸਨ ਕਿ ਰਾਉਵਾਲੀ ਅੱਡੇ ਚ’ ਕਾਰ ਨਾਲ ਹਾਦਸਾ ਵਾਪਰ ਗਿਆ। ਕਾਰ ਨੇ ਦੋ-ਤਿੰਨ ਪਲਟੀਆਂ ਖਾਧੀਆਂ ਤੇ ਬੁਰੀ ਤਰ੍ਹਾਂ ਨੁਕਸਾਨੀ ਗਈ । ਇਸ ਮੌਕੇ ਨੈਸ਼ਨਲ ਹਾਈਵੇ ਤੇ ਕਾਫੀ ਵੱਡਾ ਜਾਮ ਲੱਗ ਗਿਆ।