Doaba Times

ਪੁਲਿਸ ਮੁਲਾਜਿਮਾ ਤੇ ਸ਼ਰਾਬ ਦੇ ਨਸ਼ੇ ਵਿੱਚ ਦਿਨਦਿਹਾੜੇ ਔਰਤਾਂ ਨਾਲ ਕੁੱਟਮਾਰ ਕਰਨ ਦਾ ਦੋਸ਼


*ਇੱਕ ਵਾਰ ਫਿਰ ਪੁਲਿਸ ਦੀ ਵਰਦੀ ਨੂੰ ਲੱਗਾ ਦਾਗ
ਜਲੰਧਰ (ਗੁਰਪ੍ਰੀਤ ਬੱਲ)ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਨਿਜ਼ਾਮਦੀਨਪੁਰ ਵਿਖੇ ਦਿਨ ਦਿਹਾੜੇ ਦੁਪਹਿਰ ਦੇ ਕਰੀਬ 1 ਵਜੇ ਕਰੀਬ ਗੁੜ ਵਾਲੇ ਬੇਲਣੇ ਦੇ ਨਜਦੀਕ ਲੋਕਾ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਤਾ ਪੱਤਰਕਾਰ ਦੇ ਪਹੁੰਚਦਿਆ ਹੀ ਪੂਰੇ ਮਾਮਲੇ ਦਾ ਪਤਾ ਲੱਗਿਆ ਮੌਕੇ ਤੇ ਮੌਜੂਦ ਔਰਤਾਂ ਵਲੋ ਦੱਸਿਆ ਕਿ ਉਹ ਗਰੀਬ ਘਰੋ ਹਨ ਤੇ ਨੈਸ਼ਨਲ ਹਾਈਵੇ ਤੇ ਸਟਿੱਕਰ ਵੇਚ ਘਰ ਦਾ ਗੁਜਾਰਾ ਕਰਦੀਆਂ ਹਨ ਤੇ ਉਹ ਪੈਦਲ ਜਾ ਰਹੀਆਂ ਸਨ ਤਾ ਇਕ ਸਫੇਦ ਰੰਗ ਦੀ ਕਾਰ ਵਿਚੋ ਦੋ ਪੁਲਿਸ ਮੁਲਾਜਿਮ ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਲੱਗ ਰਹੇ ਸਨ,ਤੇ ਨਾਲ ਇੱਕ ਪ੍ਰਾਇਵੇਟ ਵਿਅਕਤੀ ਸੀ। ਜਿਨਾ ਨੇ ਬਿਨਾ ਕਿਸੇ ਗੱਲਬਾਤ ਦੇ ਤਾਬੜਤੋੜ ਡੰਡੇ ਬਰਸਾ ਦਿੱਤੇ । ਆਪਣੇ ਬਚਾਅ ਲਈ ਉਨ੍ਹਾਂ ਵਲੋਂ ਸ਼ੋਰ ਮਚਾਇਆ ਗਿਆ ਤਾ ਦੋਵੇ ਅਣਪਛਾਤੇ ਪੁਲਿਸ ਦੀ ਵਰਦੀ ਪਹਿਨੇ ਕਾਰ ਵਿਚ ਫਰਾਰ ਹੋ ਗਏ। ਪੀੜਤ ਔਰਤ ਵਲੋ ਪਛਾਣ ਦੇ ਅਧਾਰ ਤੇ ਦੱਸਣ ਮੁਤਾਬਿਕ ਇੱਕ ਮੁਲਾਜਿਮ ਜੋ ਕਿ ਸਿਹਤ ਤੋ ਮੋਟਾ ਸੀ ਤੇ ਦੂਸਰਾ ਸਿਹਤ ਤੋ ਪਤਲਾ ਸੀ ਤੇ ਸਾਹਮਣੇ ਆਉਣ ਤੇ ਉਹ ਪਛਾਣ ਲੈਣਗੀਆ।

ਫਿਲਹਾਲ ਨਜਦੀਕ ਪੈਦੀਆ ਪੁਲਿਸ ਚੌਕੀਆ ਤੇ ਸੰਪਰਕ ਕਰਕੇ ਇਸ ਮਾਮਲੇ ਸੰਬੰਧੀ ਜਾਣਕਾਰੀ ਲਈ ਤਾ ਉਨਾਂ ਦੱਸਿਆ ਕਿ ਸਫੇਦ ਰੰਗ ਦੀ ਕਾਰ ਕਿਸੇ ਕੋਲ ਵੀ ਨਹੀ ਹੈ।

Doaba Times

ਸਪੈਸ਼ਲ ਡੀ.ਜੀ.ਪੀ. ਆਰਮਡ ਪੁਲਸ ਇਕਬਾਲ ਪ੍ਰੀਤ ਸਿੰਘ ਸਹੋਤਾ ਹੋਏ ਸੇਵਾਮੁਕਤ

ਜਲੰਧਰ( ਸੌਰਬ ਗੁਪਤਾ)– ਸਟੇਟ ਆਰਮਡ ਪੁਲਸ ਜਲੰਧਰ ਦੇ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਆਈ.ਪੀ.ਐਸ ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਆਪਣੀ 60 ਸਾਲ ਦੀ ਉਮਰ ਪੂਰੀ ਕਰਨ ’ਤੇ ਸੇਵਾ ਮੁਕਤ ਹੋਏ ਜਿਨ੍ਹਾਂ ਦੇ ਸਨਮਾਨ ਵਿੱਚ ਪੀ.ਏ.ਪੀ ਕੈਂਪਸ ਵਿਖੇ ਫੇਅਰਵੈੱਲ ਪਰੇਡ ਕਰਵਾਈ ਗਈ ਜਿਸ ਤੋਂ ਸਪੈਸ਼ਲ ਡੀ.ਜੀ.ਪੀ ਵਲੋਂ ਸਲਾਮੀ ਲਈ ਲਈ।
1988 ਬੈਚ ਦੇ ਆਈ.ਪੀ.ਐਸ ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਆਪਣੇ ਕੈਰੀਅਰ ਦੌਰਾਨ ਏ.ਸੀ.ਪੀ ਦੇ ਅਹੁਦੇ ਤੋਂ ਲੈ ਕੇ ਡੀ.ਜੀ.ਪੀ ਰੈਂਕ ਤੱਕ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ। ਐਮ.ਏ. ਰਾਜਨੀਤੀ ਸ਼ਾਸਤਰ ਦੀ ਵਿਦਿਆ ਹਾਸਲ ਕਰਨ ਅਤੇ ਆਈ.ਪੀ.ਐਸ ਬਨਣ ਉਪਰੰਤ ਇਕਬਾਲ ਪ੍ਰੀਤ ਸਿੰਘ ਸਹੋਤਾ ਹੁਸ਼ਿਆਰਪੁਰ, ਤਰਨਤਾਰਨ, ਲੁਧਿਆਣਾ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ ਦਿਹਾਤੀ ਅਤੇ ਬਰਨਾਲਾ ਵਿਖੇ ਬਤੌਰ ਐਸ.ਐਸ.ਪੀ ਸੇਵਾਵਾਂ ਨਿਭਾਈਆ ਅਤੇ ਪਹਿਲੀ ਆਈ.ਆਰ.ਬੀ ਦੇ ਕਮਾਂਡੈਂਟ ਰਹਿਣ ਸਮੇਤ ਪਟਿਆਲਾ, ਫਿਰੋਜ਼ਪੁਰ ਅਤੇ ਬਾਰਡਰ ਰੇਂਜ ਵਿਖੇ ਬਤੌਰ ਡੀ.ਆਈ.ਜੀ ਵਜੋਂ ਮਹੱਤਵਪੂਰਨ ਜਿੰਮੇਵਾਰੀਆ ਨਿਭਾਈਆ।

Doaba Times

ਫੈਕਟਰੀ ਮਾਲਕਾਂ ਤੇ ਜੰਡੂਸਿੰਘਾ ਚੌਕੀ ਦੇ ਨਵੇਂ ਇੰਚਾਰਜ ਲਾਭ ਸਿੰਘ ਨਾਲ ਮੀਟਿੰਗ

ਜਲੰਧਰ(ਗੁਰਪ੍ਰੀਤ ਬੱਲ/ ਮੁਕੇਸ਼ ਕੁਮਾਰ)ਜੰਡੂਸਿੰਘਾ ਪੁਲਿਸ ਚੌਕੀ ਇੰਚਾਰਜ ਲਾਭ ਸਿੰਘ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਹੀ ਚਾਰਜ ਸੰਭਾਲਦਿਆਂ ਇਲਾਕਿਆਂ ਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਇਲਾਕੇ ਦੇ ਫੈਕਟਰੀ ਮਾਲਕਾਂ ਨਾਲ ਮੀਟਿੰਗ ਰੱਖੀ ਗਈ ।
ਜਿਸ ਦੌਰਾਨ ਫੈਕਟਰੀ ਮਾਲਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ, ਜਿਸ ਵਿਚ ਫੈਕਟਰੀ ਮਾਲਕਾ ਵੱਲੋਂ ਦੱਸਿਆ ਗਿਆ ਕਿ ਫੈਕਟਰੀ ਵਰਕਰਾਂ ਨਾਲ ਇਲਾਕੇ ਵਿਚ ਲੁਟੇਰਿਆਂ ਵੱਲੋਂ ਲੁੱਟਮਾਰ ਦੀਆਂ ਘਟਨਾਵਾਂ ਦਿਨੋਂ ਦਿਨ ਵਧ ਰਹੀਆਂ ਹਨ , ਜਿਸ ਕਾਰਨ ਉਨ੍ਹਾਂ ਨੂੰ ਫੈਕਟਰੀਆਂ ਰਾਤ ਦੇ ਸਮੇਂ ਤਕ ਚਲਾਉਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਵਰਕਰ ਸ਼ਾਮ ਦੀ ਛੇ ਵਜੇ ਤਕ ਹੀ ਛੁੱਟੀ ਕਰ ਜਾਂਦੇ ਹਨ, ਜਿਸਦਾ ਬੁਰਾ ਅਸਰ ਫੈਕਟਰੀਆਂ ਦੀ ਪ੍ਰੋਡਕਸ਼ਨ ਤੇ ਪੈਂਦਾ ਹੈ ਤੇ ਕਾਰੋਬਾਰ ਵਿੱਚ ਘਾਟਾ ਪੈ ਰਿਹਾ ਹੈ ।
ਫੈਕਟਰੀ ਮਾਲਕਾਂ ਵੱਲੋਂ ਇਸ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਜੰਡੂਸਿੰਘਾ ਚੌਂਕੀ ਇੰਚਾਰਜ ਲਾਭ ਸਿੰਘ ਨੂੰ ਇਲਾਕੇ ਵਿੱਚ ਪੁਲਸ ਦੀ ਗਸ਼ਤ ਨੂੰ ਵਧਾਉਣ ਦੀ ਅਪੀਲ ਕੀਤੀ ਗਈ।
ਜਿਸ ਦੌਰਾਨ ਚੌਂਕੀ ਇੰਚਾਰਜ ਲਾਭ ਸਿੰਘ ਵੱਲੋਂ ਅਸ਼ਵਾਸਨ ਦਿੱਤਾ ਕਿ ਇਲਾਕੇ ਵਿਚ ਪੁਲਿਸ ਦੀ ਗਸ਼ਤ ਵਧਾ ਦਿੱਤੀ ਜਾਵੇਗੀ ਤੇ ਲੁਟੇਰਿਆਂ ਤੇ ਨੱਥ ਪਾਈ ਜਾਵੇਗੀ। ਇਸ ਮੌਕੇ ਤੇ ਮੁਕੇਸ਼ ਕੁਮਾਰ ਜਿਲਾ ਪ੍ਰਧਾਨ ,ਮੌਲਿਕ ਟੈਕਨੋਕਾਸਟ ਪ੍ਰਾਈਵੇਟ ਲਿਮਟਿਡ ਦੇ ਐਮ ਡੀ ਦੀਪਕ ਅਗਰਵਾਲ , ਐਚ ਪੀ ਗਲੋਬਲ ਦੇ ਐਮ ਡੀ ਚਰਨਜੀਤ ਸਿੰਘ ਮੈੰਗੀ , ਦੀਪਕ ਇੰਡਸਟਰੀ ਕਾਰਪ. , ਮੈਕ ਚੌਇਸ ,ਵਿਸ਼ਾਲ ਟੂਲਜ਼ , ਸੰਚਿਤ ਐਕਸਪੋਰਟਸ, ਮੈਡਲੀ ਐਕਸਪੋਰਟਸ ,ਅਡਵਾਂਸ ਟੂਲਸ ,ਸ੍ਰੀ ਆਇਸਕ੍ਰੀਮ ਅਤੇ ਫੈਕਟਰੀ ਸਟਾਫ ਮੌਜੂਦ ਸੀ।

Gurdaspur

ए एस आई जगदीश को बहाल न किया तो होगा गुरदासपुर बंद

*पुलिस को दबावहीन करना हमारा दायित्व:-हरविंदर सोनी।

Gurdaspur (Ajay Mahajan) आज शिवसेना बाला साहेब ठाकरे की महत्वपूर्ण बैठक जिला उपाध्यक्ष रमन शर्मा की अध्यक्षता में सम्पन्न हुई जिसमें राज्य उपप्रमुख हरविंदर सोनी विशेष रूप से उपस्थित हुए।
इस मौके पर हरविंदर सोनी ने रोष प्रदर्शित हुए कहा कि पुलिस प्रशासन पूरी तरह दबाव में काम कर रहा है जिसके तहत कुछ शरारती तत्वों के दबाव में आकर पुलिस उच्चाधिकारियों ने अच्छी डयूटी करने के बावजूद ए एस आई जगदीश कुमार को मुअत्तल कर दिया है जिससे पूरे पुलिस विभाग का मनोबल धरातल पर आ गया है।अगर पुलिस के साथ ऐसा व्यवहार होना शुरू हो गया तो वो दिन दूर नही जब पुलिसकर्मी अपनी ड्यूटी ईमानदारी से करना छोड़ देंगे।
सोनी ने कहा कि पिछले दिनों कुछ लोग धर्मांतरण करने का प्रयास कर रहे थे जिनका विरोध स्थानीय लोगों ने किया था क्योंकि वे लोगों के घरों में बिना इजाज़त घुस रहे थे।लोगों का कहना था कि वे बाहर भेजने का लालच देकर धर्म परिवर्तन करने का बोल रहे थे।
माहौल खराब न हो इसलिए पुलिस टीम मौके पर पहुंच गई जिसका नेतृत्व ए एस आई जगदीश कुमार कर रहे थे। मौके पर पहुंचकर जगदीश कुमार और उनकी टीम को पता चला कि धर्मांतरण करवाने का प्रचार करने वालों में कुछ महिलाएं भी है परन्तु वहां का माहौल खराब न हो इसलिए बिना देरी किये वे धर्मांतरण करवाने वालों के लोगों को थाने में ले आये ताकि उन्हें सुरक्षित रखा जा सके।
सोनी ने कहा कि जगदीश कुमार ने पुलिस अफसर होने का फर्ज निभाया , परन्तु शरारती लोगों के दबाव के चलते उन्हें मुअत्तल कर दिया गया है जो कि असहनीय और समाज के लिए गलत संदेश है इस तरह तो अगर कोई जुर्म करने वाले को कोई पुलिस अधिकारी पकड़ता है तो वो तो हमेशा इस डर के साथ अच्छी डयूटी नही कर पायेगा कि कहीं उसपर ही कार्रवाई न हो जाये।इससे पुलिस मनोबलहीन हो जाएगी।
इसलिए आज सभी हिन्दू संगठनों ने सामूहिक रूप से निर्णय लिया है कि अगर जगदीश कुमार को बहाल न किया गया तो गुरदासपुर बंद की कॉल दी जाएगी जिसमे होने वाले नुकसान की ज़िम्मेदारी प्रशासन की होगी।
अंत मे उन्होंने मांग करते हुए कहा कि जिस तरह पंजाब में बड़े स्तर पर धर्मांतरण हो रहा है उसको रोकने के लिए विशेष कानून बने क्योंकि बहुत से राज्यों में ऐसा कानून बन चुका है।
इस मौके पर बब्बू लुबाना,श्री राम,राजकुमार,टीटू शर्मा,विक्की सलारिया,लाडी शर्मा,पँकू सलारिया आदि उपस्थित थे।

Doaba Times

ਕਿਸ਼ਨਗੜ੍ਹ ਪੁਲਿਸ ਚੌਕੀ ਦੇ ਬਾਹਰ ਲੱਗਾ ਧਰਨਾ

ਕਿਸ਼ਨਗੜ (ਗੁਰਪ੍ਰੀਤ ਬੱਲ) ਪੁਲੀਸ ਚੌਕੀ ਕਿਸ਼ਨਗਡ਼੍ਹ ਦੇ ਬਾਹਰ ਐਡਵੋਕੇਟ ਬਲਵਿੰਦਰ ਕੁਮਾਰ ਦੀ ਅਗਵਾਈ ਹੇਠ ਪਿੰਡ ਮੰਨਣਾ ਨਿਵਾਸੀਆਂ ਨੂੰ ਇਕ ਵੱਡਾ ਧਰਨਾ ਲਗਾਇਆ ਗਿਆ, ਜਾਣਕਾਰੀ ਮੁਤਾਬਕ ਬੀਤੀ ਰਾਤ ਰਾਣੋ ਪਤਨੀ ਸੁਰਿੰਦਰ , ਸੋਹਣ ਲਾਲ ਪੁੱਤਰ ਪਿਆਰਾ ਲਾਲ ਜਿਸ ਨਾਲ ਕੁੱਟਮਾਰ ਕੀਤੀ ਗਈ ਇਸ ਉਪਰੰਤ ਕੋਈ ਕਾਰਵਾਈ ਨਹੀਂ ਕੀਤੀ ,ਇਹ ਵੀ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀ ਕਰਦਿਆਂ ਨਾਜਾਇਜ਼ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸਦੇ ਚਲਦਿਆਂ ਕਿਸੇ ਵੀ ਥਾਣਿਆਂ ਵਿਚ ਕੋਈ ਸੁਣਵਾਈ ਨਹੀਂ ਹੋਈ ਤੇ ਮਜ਼ਬੂਰਨ ਕਿਸ਼ਨਗੜ ਚੌਕੀ ਬਾਹਰ ਧਰਨਾ ਲਾਉਣਾ ਪਿਆ। ਇਸ ਦੌਰਾਨ ਸਥਾਨਕ ਪ੍ਰਦਰਸ਼ਨਕਾਰੀਆਂ ਦੇ ਵੱਡੇ ਇਕੱਠ ਵੱਲੋਂ ਆਮ ਆਦਮੀ ਪਾਰਟੀ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਮੁਰਦਾਬਾਦ ਤੇ ਚੌਕੀ ਇੰਚਾਰਜ ਮੁਰਦਾਬਾਦ ਦੇ ਨਾਅਰੇ ਲਗਾਏ ਗਏ, ਧਰਨਾਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੁਲੀਸ ਪ੍ਰਸ਼ਾਸਨ ਵੱਲੋਂ ਕੋਈ ਇੰਸਾਫ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਕਿਸ਼ਨਗੜ ਚੌਕੀ ਦੇ ਬਾਹਰ ਧਰਨਾ ਲਾਉਣਾ ਪਿਆ ।

Doaba Times

ਨਜਾਇਜ਼ ਲੱਗੇ ਐਸ, ਸੀ, ਐਸ, ਟੀ ਐਕਟ ਵਿਰੁੱਧ ਜਥੇਬੰਦੀ ਵੱਲੋਂ ਧਰਨਾ

ਸੁਲਤਾਨਪੁਰ ਲੋਧੀ 19 ਜੁਲਾਈ (ਜੋਸ਼ੀ)-
ਬੀਤੇ ਦਿਨੀਂ ਪਿੰਡ ਡਡਵਿੰਡੀ ਵਿਖੇ ਦੋ ਪਰਿਵਾਰਾਂ ਦਾ ਵਿਵਾਦਿਤ ਪਲਾਟ ਤੋਂ ਝਗੜਾ ਹੋ ਗਿਆ। ਜਿਸ ਵਿੱਚ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਘਰ ਅੰਦਰ ਦਾਖਲ ਹੋਕੇ ਪਤੀ, ਪਤਨੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਜਾਂਦਾ ਹੈ। ਜਿਸਦੀਆ ਪਿਛਲੇ ਦਿਨੀਂ ਸੋ਼ਸਲ ਮੀਡੀਆ ਤੇ ਕਾਫ਼ੀ ਵੀਡੀਓ ਵਾਇਰਲ ਵੀ ਹੁੰਦੀਆਂ ਹਨ।ਪਰ ਬੀਤੇ ਦਿਨੀਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੀੜਤ ਪਰਿਵਾਰ ਤੇ ਨਜਾਇਜ਼ ਤਰੀਕੇ ਨਾਲ ਐਸ, ਸੀ, ਐਸ, ਟੀ ਐਕਟ ਲਗਾ ਦਿੱਤਾ ਗਿਆ ਹੈ ।ਇਸ ਮਾਮਲੇ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਇਸ ਬੇਇਨਸਾਫੀ ਖਿਲਾਫ ਵੱਡੀ ਗਿਣਤੀ ਵਿੱਚ ਵਰਕਰਾਂ ਨਾਲ ਡੀਐੱਸਪੀ ਦਫਤਰ ਬਾਹਰ ਵਿਸ਼ਾਲ ਰੋਸ ਮੁਜਾਹਰਾ ਕਰਦਿਆਂ ਧਰਨਾ ਲਗਾਇਆ ਗਿਆ। ਇਸ ਸਮੇਂ ਜਿਲਾ ਪ੍ਧਾਨ ਸਰਵਣ ਸਿੰਘ ਬਾਊਪੁਰ ਨੇ ਦੱਸਿਆ ਕਿ ਕੁਝ ਕੁ ਲੋਕ ਆਪਣੀ ਲੀਡਰੀ ਚਮਕਾਉਣ ਖਾਤਰ ਪਿੰਡਾਂ ਦੇ ਭਾਈਚਾਰੇ ਅੰਦਰ ਦਰਾੜ ਪਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਹੋਣ ਦੀ ਜਰੂਰਤ ਹੈ।ਇਸਦੇ ਨਾਲ ਹੀ ਜੋਨ ਪ੍ਧਾਨ ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਕਿ ਉਨ੍ਹਾਂ ਡੀਐਸਪੀ ਸੁਲਤਾਨਪੁਰ ਲੋਧੀ ਨੂੰ ਲਿਖਤੀ ਮੰਗ ਪੱਤਰ ਜਰੀਏ ਦੱਸਿਆ ਕਿ 25 ਜੁਲਾਈ ਤੱਕ ਦਾ ਸਮਾਂ ਪੁਲਿਸ ਪ੍ਰਸ਼ਾਸ਼ਨ ਨੂੰ ਦਿੱਤਾ ਗਿਆ ਹੈ ਜੇਕਰ ਇਹ ਨਜਾਇਜ਼ ਐਸ, ਸੀ, ਐਸ, ਟੀ ਐਕਟ ਦਾ ਪਰਚਾ ਨਹੀਂ ਹਟਾਇਆ ਜਾਂਦਾ ਤਾਂ ਜਥੇਬੰਦੀ ਵੱਲੋਂ ਅਣਮਿੱਥੇ ਸਮੇ ਲਈ ਧਰਨੇ ਦਾ ਐਲਾਨ ਕੀਤਾ ਜਾਵੇਗਾ। ਇਸ ਵਿਸ਼ਾਲ ਧਰਨੇ ਸਮੇਂ ਪਰਮਜੀਤ ਸਿੰਘ ਜੱਬੋਵਾਲ, ਸੁੱਖਪੀ੍ਤ ਸਿੰਘ ਰਾਮੇ,ਹਰਨੇਕ ਸਿੰਘ ਜੈਨਪੁਰ, ਸੁੱਖਪੀ੍ਤ ਸਿੰਘ ਪੱਸਣ ਕਦੀਮ,ਮਨਜੀਤ ਸਿੰਘ ਡੱਲਾ, ਲਖਵਿੰਦਰ ਸਿੰਘ ਗਿੱਲਾਂ,ਗੁਰਦੀਪ ਸਿੰਘ ਭੰਡਾਲ, ਕੁਲਜੀਤ ਸਿੰਘ ਤਲਵੰਡੀ ਚੌਧਰੀਆਂ,ਅਮਰ ਸਿੰਘ ਛੰਨਾਂ ਸ਼ੇਰ ਸਿੰਘ, ਮੁਖਤਿਆਰ ਸਿੰਘ ਮੁੰਡੀ ਛੰਨਾਂ,ਪੁਸ਼ਪਿੰਦਰ ਸਿੰਘ ਸੋਡੀ, ਸਰਬਜੀਤ ਸਿੰਘ ਕਾਲੇਵਾਲ, ਬੋਹੜ ਸਿੰਘ ਹਜਾਰਾ, ਬਲਜਿੰਦਰ ਸਿੰਘ ਸੇ਼ਰਪੁਰ ਆਦਿ ਆਗੂ ਹਾਜਰ ਸਨ।
ਇਸ ਮਾਮਲੇ ਡੀਐਸਪੀ ਸੁਲਤਾਨਪੁਰ ਲੋਧੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਆਨਾਂ ਦੇ ਆਧਾਰ ਤੇ ਹੀ ਐਸਸੀ ਐਸਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਅਤੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਲਾਗੂ ਕੀਤੀ ਜਾਵੇਗ
ਤਿਲਕ ਰਾਜ ਜੋਸ਼ੀ।
ਫੋਟੋ ਕੈਪਸ਼ਨ- .ਡੀਐਸਪੀ ਸੁਲਤਾਨਪੁਰ ਲੋਧੀ ਦਫਤਰ ਦੇ ਬਾਹਰ ਜਥੇਬੰਦੀ ਦੇ ਆਗੂ ਧਰਨਾ ਲਗਾ ਕੇ ਨਾਅਰੇਬਾਜ਼ੀ ਕਰਦੇ ਹੋਏ।
ਤਿਲਕ ਰਾਜ ਜੋਸ਼ੀ

Doaba Times

गुरदासपुर के निजी स्कूल में साझ केन्द्र कमेटी मेंबर अजय महाजन की तरफ से 181,112 जागरूकता संबंधी सैमीनार लगाया

गुरदासपुर (अजय महाजन ) आज गुरदासपुर के निजी स्कूल में साझ केन्द्र कमेटी मेंबर अजय महाजन की तरफ से 181,112 जागरुकता संबंधी कैंप लगाया गया जिसमें बच्चों को इनकी सेवाओं की महत्ता के बारे में समझाया गया इस मौके पर एएसआई गुरमुक्ख सिंह और पी पी एम मैडम रमनलता और मनप्रीत कौर द्वारा भी बच्चों को भी इसके बारे में समझाया गया । कमेटी मेंबर अजय महाजन द्वारा पहले भी 15से 20 के लगभग सेमिनार लगा चुके हैं जहां पर लोगों को जागरूक किया गया।