Doaba Times

ਪਿੰਡ ਸਿਕੰਦਰਪੁਰ ਵਿਖੇ ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਵੱਲੋਂ ਸੁਣੀਆਂ ਗਈਆਂ ਪਿੰਡ ਦੀਆਂ ਮੁਸ਼ਕਲਾਂ

ਕਿਸ਼ਨਗੜ੍ਹ(ਸੁਰਜੀਤ ਪਾਲ)

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਵੱਲੋਂ ਪਿੰਡ ਸਿਕੰਦਰਪੁਰ ਪਹੁੰਚ ਕੇ ਪਿੰਡ ਵਾਸੀਆਂ ਵੱਲੋਂ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਕਾਫੀ ਗੰਭੀਰਤਾ ਨਾਲ ਸੁਣਿਆ ਗਿਆ,ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਉਣ ਤੇ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ।ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕਾਂਗਰਸ ਪਾਰਟੀ ਦੀ ਆਪਸੀ ਫੁੱਟ ਅਤੇ ਗ਼ਲਤ ਨੀਤੀਆਂ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਕਿ ਹਲਕੇ ਦੇ ਵਿਕਾਸ ਵਿੱਚ ਰੁਕਾਵਟ ਦਾ ਕਾਰਨ ਬਣ ਰਿਹਾ ਹੈ। ਪਵਨ ਕੁਮਾਰ ਟੀਨੂੰ ਵੱਲੋਂ ਇਹ ਵੀ ਭਰੋਸਾ ਦਿੱਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਉਣ ਤੇ ਪਹਿਲਾਂ ਦੀ ਤਰ੍ਹਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਕਾਰਜਾਂ ਦਾ ਹੜ੍ਹ ਲਿਆ ਦਿੱਤਾ ਜਾਵੇਗਾ।ਇਸ ਮੌਕੇ ਪਿੰਡ ਦੇ ਮੋਹਤਬਰ ਅਤੇ ਪਤਵੰਤੇ ਸੱਜਣਾਂ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਵੀ ਹਾਜ਼ਰ ਸਨ।

NEXT

ਸੋਈ ਦੋਆਬਾ ਜ਼ੋਨ-1 ਦੇ ਆਦਮਪੁਰ ਹਲਕੇ ਵਿੱਚ ਜਥੇਬੰਦਕ ਢਾਂਚੇ ਦਾ ਵਿਸਥਾਰ

ਕਿਸ਼ਨਗੜ੍ਹ/ਆਦਮਪੁਰ (ਸੁਰਜੀਤ ਪਾਲ)
ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿੱਚ ਪੰਜਾਬ ਸੋਈ ਪ੍ਰਧਾਨ ਅਰਸ਼ਦੀਪ ਸਿੰਘ, ਰੌਬਿਨ ਬਰਾਡ਼ ਤੇ ਭੀਮ ਵੜੈਚ ਨਾਲ ਸਲਾਹ ਮਸ਼ਵਰੇ ਉਪਰੰਤ ਸ: ਅੰਮ੍ਰਿਤਪਾਲ ਸਿੰਘ ਡੱਲੀ ਵੱਲੋਂ ਹਲਕਾ ਆਦਮਪੁਰ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਕੇ ਅਹੁਦੇਦਾਰੀਆਂ ਨਾਲ ਨਿਵਾਜ਼ਿਆ ਗਿਆ ।ਜਿਨ੍ਹਾਂ ਵਿਚ ਅੰਮ੍ਰਿਤਪਾਲ ਸਿੰਘ ਰੰਧਾਵਾ ਨੂੰ ਆਦਮਪੁਰ ਹਲਕੇ ਦਾ ਪ੍ਰਧਾਨ,ਸੁਖਵਿੰਦਰ ਸਿੰਘ ਕਾਹਲੋਂ ਨੂੰ ਸਰਕਲ ਭੋਗਪੁਰ ਦਿਹਾਤੀ ਦਾ ਪ੍ਰਧਾਨ ,ਅਜੇ ਕੁਮਾਰ ਨੂੰ ਸਰਕਲ ਪਤਾਰਾ ਦਾ ਪ੍ਰਧਾਨ , ਜੱਸ ਡੀਂਗਰੀਆਂ ਨੂੰ ਸਰਕਲ ਆਦਮਪੁਰ ਦਿਹਾਤੀ ਦਾ ਪ੍ਰਧਾਨ ,ਦਵਿੰਦਰ ਸਿੰਘ ਡੀਂਗਰੀਆਂ ਨੂੰ ਜ਼ਿਲ੍ਹਾ ਜਲੰਧਰ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ।ਇਸ ਮੌਕੇ ਮੌਜੂਦਾ ਜ਼ਿਲ੍ਹਾ ਇੰਚਾਰਜ ਚੇਤਨਪਾਲ ਸਿੰਘ ਹਨੀ ਅਤੇ ਬਾਬਾ ਅਰਜੁਨ ਸਿੰਘ ਡੁਮੇਲੀ,ਸਮੂਹ ਹਲਕਾ ਆਦਮਪੁਰ ਦੇ ਮੋਹਤਬਰ ਅਤੇ ਪਤਵੰਤੇ ਸੱਜਣਾਂ ਤੋਂ ਇਲਾਵਾ ਹਲਕਾ ਆਦਮਪੁਰ ਦਾ ਨੌਜਵਾਨ ਵਰਗ ਵੀ ਮੌਜੂਦ ਸਨ।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਾਲਾ ਬੱਕਰਾ ਵਿਖੇ ਰੇਲਵੇ ਟਰੈਕ ਜਾਮ

ਕਿਸ਼ਨਗੜ( ਗੁਰਪ੍ਰੀਤ ਬੱਲ) ਸੰਯੁਕਤ ਮੋਰਚੇ ਦੀ ਕਾਲ ਤੇ ਲਖੀਮਪੁਰ ਖੀਰੀ ਯੂ ਪੀ ਚ’ ਬੀਜੇਪੀ ਦੇ ਮੰਤਰੀ ਦੇ ਲੜਕੇ ਵਲੋ ਕਿਸਾਨਾਂ ਉਪਰ ਗੱਡੀ ਚੜ੍ਹਾ ਕੇ ਸ਼ਹੀਦ ਕੀਤਾ ਗਿਆ ਜਿਸ ਦੇ ਰੋਸ਼ ਵਿੱਚ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਾਲਾ ਬੱਕਰਾ ਰੇਲਵੇ ਟਰੈਕ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤਕ ਬੰਦ ਕਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ।ਇਸ ਮੌਕੇ ਤੇ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ ।

ਇਸ ਮੌਕੇ ਤੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ, ਮੁਕੇਸ਼ ਚੰਦਰ ਰਾਣੀਭੱਟੀ ਸੰਯੁਕਤ ਕਿਸਾਨ ਮੋਰਚਾ ਮੈਂਬਰ, ਦਵਿੰਦਰ ਸਿੰਘ ਮਿੰਟਾ ਧਾਲੀਵਾਲ ਜਰਨਲ ਸਕੱਤਰ,ਉਂਕਾਰ ਸਿੰਘ ਦੌਲਤਪੁਰ ਚੈਅਰਮੈਨ , ਬਿੱਲੂ ਲੰਬੜਦਾਰ ਸੰਘਵਾਲ, ਸੁਖਜਿੰਦਰ ਮੰਡ, ਰਾਜਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਯੂਥ ਵਿੰਗ, ਗੁਰਪ੍ਰੀਤ ਸਿੰਘ ਡੀਂਗਰੀਆਂ, ਗੁਰਵਿੰਦਰ ਸਿੰਘ ਗੋਲਡੀ, ਹਰਬਿੰਦਰਪਾਲ ਸਿੰਘ ਡੱਲੀ, ਬਲਜੀਤ ਸਿੰਘ ਘੋੜਾਵਾਹੀ, ਰਾਜੇਸ਼ ਕੁਮਾਰ ਸਰਮਸਤਪੁਰ, ਚਰਨਜੀਤ ਸਿੰਘ ਫਰੀਦਪੁਰ, ਹਰਜੀਤ ਸਿੰਘ ਦੂਹੜਾ , ਅਮਰਜੀਤ ਨਵਾਂ ਪਿੰਡ, ਗੁਰਪ੍ਰਤਾਪ ਨਿੱਝਰ , ਮੌਜੂਦ ਸਨ ।

ਇਸ ਮੌਕੇ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਦਿੱਲੀ ਲਈ ਦਰਾਵਾਂ ਪਿੰਡ ਤੋਂ ਨੌਜਵਾਨਾਂ ਦੀ ਟਰਾਲੀ ਰਵਾਨਾ ਕੀਤੀ ਗਈ।

Doaba Times

ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਵੱਲੋਂ ਕਾਲਾ ਬੱਕਰਾ ਵਿਖੇ ਦਿੱਲੀ ਕਿਸਾਨੀ ਸੰਘਰਸ਼ ਤੇ ਲਖੀਮਪੁਰ ਖੀਰੀ ਯੂ ਪੀ ਸ਼ਹੀਦ ਹੋਏ ਕਿਸਾਨਾ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਕਰਵਾਇਆ ਗਿਆ

ਜਲੰਧਰ(ਗੁਰਪ੍ਰੀਤ ਬੱਲ) ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਵੱਲੋਂ ਕਾਲਾ ਬੱਕਰਾ ਵਿਖੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਕਿਸਾਨਾਂ ਨੂੰ ਯਾਦ ਕਰਦਿਆਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਕੀਤੀ ਗਈ ਤੇ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਇਲਾਕੇ ਦੀਆਂ ਸਮੂਹ ਸੰਗਤਾਂ ਭਾਰੀ ਗਿਣਤੀ ਚ’ ਪਹੁੰਚੀਆਂ।
ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਵੱਲੋਂ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ 35 ਮਰਲੇ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਲੰਗਰ ਹਾਲ ਬਣਉਣ ਲਈ ਦਾਨ ਵਜੋਂ ਦਿੱਤੀ ਗਈ।
ਇਸ ਮੌਕੇ ਤੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਵਲੋਂ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਜਦ ਤਕ ਕਿਸਾਨ ਵਿਰੋਧੀ ਤਿੱਨ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ ਉਦੋਂ ਤਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਤੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ,ਵਾਈਸ ਪ੍ਰਧਾਨ ਭਲਵੰਤ ਸਿੰਘ ਰੰਧਾਵਾ-ਮਸੰਦਾ, ਜਨਰਲ ਸਕੱਤਰ ਬਲਜਿੰਦਰਜੀਤ ਸਿੰਘ ਭਤੀਜਾ, ਦਿਲਬਾਗ ਸਿੰਘ ਕੈਸ਼ੀਅਰ, ਮੱਖਣ ਸਿੰਘ ਰਹੀਮਪੁਰ,ਪਰਮਿੰਦਰ ਸਿੰਘ ਮੱਲ੍ਹੀ, ਜੱਸਾ ਜੱਫਲ, ਕੇਵਲ ਸਿੰਘ ਸੱਤੋਵਾਲੀ, ਹਰਜਿੰਦਰ ਸਿੰਘ ਦੋਦੇ,ਅੰਮ੍ਰਿਤਪਾਲ ਸਿੰਘ, ਤਲਵਿੰਦਰ ਸਿੰਘ, ਨਿਰਵੈਲ ਸਿੰਘ, ਦਲਵੀਰ ਸਿੰਘ , ਬਿੱਟੂ , ਸੋਹਣ ਸਿੰਘ, ਸੁਰਜੀਤ ਸਿੰਘ, ਕਮਲਜੀਤ ਸਿੰਘ ਬੀਬੀ ਅਤੇ ਸਮੂਹ ਸੰਗਤ ਤੇ ਬੀਬੀਆਂ ਮੌਜੂਦ ਸਨ। ਇਸ ਮੌਕੇ ਤੇ ਅਟੁਟ ਲੰਗਰ ਲਗਾਏ ਗਏ।

NEXT

ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿਚ 11 ਬੱਸਾਂ ਦਾ ਕਾਫ਼ਲਾ ਰਾਮ ਤੀਰਥ ਮੰਦਰ ਅੰਮ੍ਰਿਤਸਰ ਲਈ ਰਵਾਨਾ

ਕਿਸ਼ਨਗੜ੍ਹ17ਅਕਤੂਬਰ,(ਸੁਰਜੀਤ ਪਾਲ)
ਭਗਵਾਨ ਸ੍ਰੀ ਬਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਆਦੇਸ਼ਾਂ ਅਨੁਸਾਰ ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿੱਚ 11ਬੱਸਾਂ ਅਤੇ ਅਨੇਕਾਂ ਕਾਰਾਂ ਦਾ ਕਾਫਲਾ ਸ੍ਰਿਸ਼ਟੀ ਰਚੇਤਾ ਭਗਵਾਨ ਬਾਲਮੀਕ ਜੀ ਦੇ ਜਨਮ ਦਿਵਸ ਸਬੰਧੀ ਸ੍ਰੀ ਰਾਮ ਤੀਰਥ ਮੰਦਰ ਅੰਮ੍ਰਿਤਸਰ ਲਈ ਨੌਗੱਜਾ ਮੰਡੀ ਕਰਤਾਰਪੁਰ ਰੋਡ ਤੋਂ ਭਾਰੀ ਸੰਗਤਾਂ ਦਾ ਜਥਾ ਕਾਫ਼ੀ ਹੁੰਮ ਹੁਮਾ ਕੇ ਉਤਸ਼ਾਹ ਨਾਲ ਭਗਵਾਨ ਬਾਲਮੀਕ ਸ਼ਕਤੀ ਅਮਰ ਰਹੇ ਅਤੇ ਹਰ ਹਰ ਬਾਲਮੀਕ ਦੇ ਜੈਕਾਰੇ ਲਗਾਉਂਦੇ ਹੋਏ ਰਵਾਨਾ ਹੋਇਆ।
ਇਸ ਦੌਰਾਨ ਸ਼ੋਭਾ ਯਾਤਰਾ ਵਜੋਂ ਉਕਤ ਵਿਸ਼ਾਲ ਧਾਰਮਿਕ ਯਾਤਰਾ ਵਿੱਚ ਸ਼ਿਕੰਦਰਪੁਰ, ਅਲਾਵਲਪੁਰ, ਲੇਸੜੀਵਾਲ, ਲੁਟੇਰਾ ਖੁਰਦ, ਕਾਲਾ ਬੱਕਰਾ, ਧੀਰੋਵਾਲ, ਭੋਗਪੁਰ ਅਤੇ ਆਦਮਪੁਰ ਆਦਿ ਪਿੰਡਾਂ ਦੀਆਂ ਸੰਗਤਾਂ ਭਾਰੀ ਗਿਣਤੀ ਵਿਚ ਰਾਮ ਤੀਰਥ ਮੰਦਰ ਅੰਮ੍ਰਿਤਸਰ ਵਿਖੇ ਰਵਾਨਾ ਹੋਣ ਲਈ ਸ਼ਾਮਲ ਹੋਈਆਂ।
ਇਸ ਮੌਕੇ ਜਸਪ੍ਰੀਤ ਸਿੰਘ ਜੱਸਾ ਸੰਘਵਾਲ ਯੂਥ ਵਿੰਗ ਮੀਤ ਪ੍ਰਧਾਨ ਪੰਜਾਬ (ਸ਼੍ਰੋਮਣੀ ਅਕਾਲੀ ਦਲ,),ਨਿਰਮਲ ਸਿੰਘ ਕਾਲਾ ਬੱਕਰਾ ਐੱਸ ਸੀ ਵਿੰਗ ਪ੍ਰਧਾਨ ਬਿਆਸ ਪਿੰਡ ਸਰਕਲ ,ਬਲਾਕ ਸੰਮਤੀ ਮੈਂਬਰ ਧਰਮਪਾਲ ਲੇਸੜੀਵਾਲ, ਬਿਪਨਦੀਪ ਸਿੰਘ, ਸੰਨੀ ਢਿੱਲੋਂ,ਜਸਕਰਨ ਸਿੰਘ ਸਹੋਤਾ ਜਫਲਾਂ,ਸਾਬਕਾ ਕੌਂਸਲਰ ਸੁਖਵੀਰ ਸਿੱਧੂ ਅਲਾਵਲਪੁਰ, ਗੁਰਿੰਦਰ ਸਿੰਘ ਗਿੰਦਾ ਸਿਕੰਦਰ ਪੁਰ,ਸੋਹਨ ਲਾਲ ਪ੍ਰਧਾਨ ਕਾਲਾ ਬੱਕਰਾ ,ਸੁਰਿੰਦਰ ਸਿੰਘ ਛਿੰਦੀ, ਜਸਦਿਆਲ ਕਲਸੀ,ਧਰਮਵੀਰ ਸਿਕੰਦਰਪੁਰ, ਬਲਵਿੰਦਰ ਕੁਮਾਰ ਭੈਰੋਂ,ਸਨੀ, ਸੁਖਰਾਜ, ਕੁਲਦੀਪ ਕੁਮਾਰ,ਬੁੱਧ ਰਾਜ, ਜਸਵੰਤ ਲਾਲ ,ਨਜੀਰ ਦਾਸ, ਸੌਰਵ, ਅਸ਼ਵਨੀ ਸਹੋਤਾ ਆਦਮਪੁਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

Doaba Times

ਦੋਆਬਾ ਕਿਸਾਨ ਵੈਲਫੇਅਰ ਕਮੇਟੀ ਵੱਲੋਂ ਕਿਸ਼ਨਗੜ੍ਹ ਵਿਖੇ ਮੋਦੀ ਦਾ ਪੁਤਲਾ ਫੂਕਿਆ ਗਿਆ


ਕਿਸ਼ਨਗੜ੍ਹ(ਗੁਰਪ੍ਰੀਤ ਬੱਲ) ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਵਲੋਂ ਕਿਸ਼ਨਗਡ਼੍ਹ ਵਿਖੇ ਤਿੱਨ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ਚ’ ਵਾਪਰੇ ਹਾਦਸੇ ਦੇ ਵਿਰੋਧ ਵਿੱਚ ਪ੍ਰਧਾਨਮੰਤਰੀ ਮੋਦੀ,ਗ੍ਰਹਿ ਮੰਤਰੀ ਅਮਿਤ ਸ਼ਾਹ, ਅੰਬਾਨੀ , ਅਡਾਨੀ ਦਾ ਪੁਤਲਾ ਫੂਕਿਆ ਗਿਆ ਅਤੇ ਪਿੱਟ ਸਿਆਪਾ ਕੀਤਾ ਗਿਆ ਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।
ਇਸ ਮੌਕੇ ਤੇ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਉਸ ਨੇ ਗੱਲਬਾਤ ਕਰਦੇ ਦੱਸਿਆ ਕਿ ਜਦ ਤਕ ਖੇਤੀ ਵਿਰੋਧੀ ਤਿੰਨ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਮੋਦੀ ਵੱਲੋਂ ਇੱਕ ਵਾਰ ਵੀ ਕਿਸਾਨੀ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਲਈ ਇਕ ਵੀ ਸ਼ਬਦ ਨਹੀਂ ਕਿਹਾ ਗਿਆ।
ਇਸ ਮੌਕੇ ਤੇ ਪ੍ਰਸਿੱਧ ਗਾਇਕ ਹਾਰਵੀ ਸੰਧੂ, ਹਾਸਿਆਂ ਦੀ ਪਟਾਰੀ ਅਵਤਾਰ ਨਿੱਝਰ, ਲਵਪ੍ਰੀਤ ਮਿਸਟਰ ਇੰਡੀਆ ਬਾਡੀ ਬਿਲਡਿੰਗ ਚੈਂਪੀਅਨ, ਅਰਸ਼ ਸੰਧੂ ਬਾਡੀਬਿਲਡਰ ਚੈਂਪੀਅਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।
ਇਸ ਮੌਕੇ ਤੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ , ਵਾਈਸ ਪ੍ਰਧਾਨ ਕੁਲਵੰਤ ਸਿੰਘ ਰੰਧਾਵਾ ਮਸੰਦਾ, ਜਨਰਲ ਸਕੱਤਰ ਬਲਜਿੰਦਰਜੀਤ ਸਿੰਘ, ਦਿਲਬਾਗ ਸਿੰਘ ਕੈਸ਼ੀਅਰ , ਮੱਖਣ ਸਿੰਘ, ਉਂਕਾਰ ਸਿੰਘ ਮੰਨਣ, ਲੰਬੜਦਾਰ ਹਰਜੀਤ ਸਿੰਘ ਦਾਸੂਪੁਰ, ਕੇਵਲ ਸਿੰਘ ਸੱਤੋਵਾਲੀ, ਹਰਜਿੰਦਰ ਸਿੰਘ ਦੋਦੇ,ਪਿੰਦਰ ਕਾਲਾ ਬੱਕਰਾ, ਗੁਰਪ੍ਰੀਤ ਅਟਵਾਲ, ਮੰਗਾਂ ਗਦਾਈਪੁਰ, ਸੁਰਿੰਦਰ ਸਿੰਘ ਕਾਹਲੋਂ, ਹਰਜਿੰਦਰ ਸਿੰਘ ਯੋਧਾ, ਪ੍ਰਿਥੀਪਾਲ ਬੱਲ, ਜੱਸਾ ਜੱਫ਼ਲ, ਹਰਦਿਆਲ ਬੁੱਟਰ, ਸੁਰਿੰਦਰ ਸਮਰਾ, ਸੁੱਖਾ ਬਿਆਸ ਪਿੰਡ ਅਤੇ ਇਲਾਕੇ ਤੋਂ ਭਾਰੀ ਗਿਣਤੀ ਵਿੱਚ ਇਕੱਠ ਤੇ ਜਿਸ ਵਿਚ ਬੀਬੀਆਂ ਵੀ ਮੌਜੂਦ ਸਨ।

Doaba Times

ਅਲਾਵਲਪੁਰ ਵਿਖੇ ਵਿਜੈ ਦਸ਼ਮੀ ਦਾ ਤਿਉਹਾਰ ਰਾਵਣ ਦਾ ਪੁਤਲਾ ਫੂਕ ਮਨਾਇਆ ਗਿਆ


ਕਿਸ਼ਨਗੜ (ਗੁਰਪ੍ਰੀਤ ਬੱਲ)ਦੁਸਹਿਰੇ ਦੇ ਮੌਕੇ ਤੇ ਰਾਵਣ ਦਾ ਪੁਤਲਾ ਫੂਕ ਕੇ ਕਸਬਾ ਅਲਾਵਲਪੁਰ ਵਿਖੇ ਸ੍ਰੀ ਰਾਮ ਨਾਟਕ ਦੁਸਹਿਰਾ ਕਮੇਟੀ ਅਲਾਵਲਪੁਰ ਵੱਲੋਂ ਦੁਸਹਿਰੇ ਦਾ ਤਿਉਹਾਰ ਇਲਾਕੇ ਦੇ ਭਾਰੀ ਇਕੱਠ ਦੀ ਮੌਜੂਦਗੀ ਚ’ ਮਨਾਇਆ ਗਿਆ, ਇਸ ਮੌਕੇ ਤੇ ਪਹਿਲਾਂ ਝਲਕੀਆਂ ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਰਾਵਣ ਤੇ ਰਾਮ, ਲਕਸ਼ਮਣ ਅਤੇ ਹਨੂੰਮਾਨ ਦਾ ਯੁੱਧ ਦੇ ਦ੍ਰਿਸ਼ ਦਿਖਾਏ ਗਏ।

ਅੰਤ ਵਿੱਚ ਰਾਵਣ ਦੇ ਪੁਤਲੇ ਨੂੰ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਅਗਨ ਭੇਟ ਕਰ ਕੇ ਵਿਜੈ ਦਸ਼ਮੀ ਦਾ ਬੁੁਰਾਈ ਉੱਪਰ ਅੱਛਾਈ ਦੀ ਜਿੱਤ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਚ ਭਾਰੀ ਇਕੱਠ ਦੁਸਹਿਰਾ ਗਰਾਊਂਡ ਅਲਾਵਲਪੁਰ ਵਿਖੇ ਮੌਜੂਦ ਸੀ , ਸੁਰੱਖਿਆ ਦੇ ਮੱਦੇਨਜ਼ਰ ਭਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।

ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਚੇਅਰਮੈਨ ਦਵਿੰਦਰ ਚੋਢਾ ਜੀ ਨੇ ਦੱਸਿਆ ਕਿ ਚੀਫ ਗੈਸਟ ਵਜੋਂ ਵਜੋਂ ਯੂਐਸਏ ਤੋਂ ਵਿਪਨ ਚੋਪਡ਼ਾ ਜੀ ਆ ਰਹੇ ਸਨ ਪਰੰਤੂ ਕਿਸੇ ਕਾਰਨ ਕਾਰਨ ਉਹ ਮੌਕੇ ਤੇ ਪਹੁੰਚ ਨਹੀਂ ਸਕੇ ਅਤੇ ਬਿਆਸ ਪਿੰਡ ਤੋਂ 108 ਸਾਲ ਦੇ ਇੰਟਰਨੈਸ਼ਨਲ ਮੈਰਾਥਨ ਦੌੜਾਕ ਸਰਦਾਰ ਫੌਜਾ ਸਿੰਘ ਜੀ ਵਿਸ਼ੇਸ਼ ਮੌਕੇ ਤੇ ਪਹੁੰਚੇ। ਚੀਫ਼ ਪੈਟਰਨ ਗੋਪਾਲ ਸ਼ਰਨ ਭੱਲਾ ਆਪਣੇ ਸਮੂਹ ਸਾਥੀਆਂ ਸਮੇਤ ਪਹੁੰਚੇ।
ਇਸ ਮੌਕੇ ਤੇ ਚੇਅਰਮੈਨ ਦਵਿੰਦਰ ਚੋਢਾ, ਪ੍ਰਧਾਨ ਰਵੀ ਭੰਡਾਰੀ, ਕੈਸ਼ੀਅਰ ਹੇਮੰਤ ਹੇਮੰਤ ਚੋਢਾ, ਵਾਈਸ ਪ੍ਰਧਾਨ ਰਾਜੇਸ਼ ਚੋਢਾ, ਦੀਪਿਕਾ ਮਹੰਤ ਅਲਾਵਲਪੁਰ, ਜਨਰਲ ਸਕੱਤਰ ਜਗਦੀਸ਼ ਭੰਡਾਰੀ, ਮੈਨੇਜਰ ਰਾਜੇਸ਼ ਸ਼ਰਮਾ, ਉਪਿੰਦਰ ਸ਼ਰਮਾ, ਸੁਭਾਸ਼ ਭਨੋਟ, ਚੇਤਨ ਚੋਢਾ,ਪ੍ਰਿੰਸ ਚੋਢਾ, ਮਦਨ ਲਾਲ ਮੱਦੀ, ਦੀਪਕ ਗੁਪਤਾ, ਸਵਤੰਤਰ ਜੁਲਕਾ, ਵਿਸ਼ਾਲ ਸਨਨ, ਸ਼ਿਵਮ ਸਨਨ, ਜਗਪ੍ਰੀਤ ਵਰਮਾ,ਲੰਬੜਦਾਰ ਇੰਦਰਜੀਤ ਸਿੰਘ ਬਿੱਲੂ ਅਤੇ ਇਲਾਕੇ ਦੇ ਆਲੇ ਦੁਆਲੇ ਪਿੰਡਾਂ ਦਾ ਭਾਰੀ ਇਕੱਠ ਮੌਜੂਦ ਸੀ।

Watch “Doaba Kisaan Welfare ਕਮੇਟੀ ਵਲੋਂ ਮੋਦੀ ਦਾ ਪੁਤਲਾ 16 ਤਰੀਕ ਨੂੰ ਫੂਕਿਆ ਜਾਵੇਗਾ#kishangarh” on YouTube

ਸੰਯੁਕਤ ਮੋਰਚੇ ਦੀ ਕਾਲ’ਤੇ 16 ਤਰੀਕ ਨੂੰ ਕਿਸ਼ਨਗੜ੍ਹ’ ਚ ਮੋਦੀ ਦਾ ਪੁਤਲਾ ਫੂਕਿਆਂ ਜਾਵੇਗਾ


ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਪਹਿਲਾਂ ਸੰਯੁਕਤ ਮੋਰਚੇ ਦੇ ਸੱਦੇ ‘ਤੇ 15 ਤਰੀਕ ਨੂੰ ਮੋਦੀ ਦਾ ਪੁਤਲਾ ਸਾੜਨ ਦਾ ਪ੍ਰੋਗਰਾਮ ਸੀ, ਪਰ ਦੁਸਹਿਰੇ ਦੇ ਤਿਉਹਾਰ ਵਾਲੇ ਦਿਨ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ, ਇਸ ਲਈ ਸੰਯੁਕਤ ਮੋਰਚੇ ਵੱਲੋਂ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ। ਦੋਆਬਾ ਕਿਸਾਨ ਵੈਲਫੇਅਰ ਕਮੇਟੀ ਵਲੋਂ 16ਤਰੀਕ ਸ਼ਾਮ 4 ਵਜੇ ਕਿਸ਼ਨਗੜ੍ਹ ਵਿੱਚ ਮੋਦੀ, ਅਮਿਤ ਸ਼ਾਹ ਅਤੇ ਯੋਗੀ ਦੇ ਪੁਤਲੇ ਸਾੜੇ ਜਾਣਗੇ।
ਇਸ ਮੌਕੇ ਜਾਣਕਾਰੀ ਦਿੰਦਿਆਂ ਦੋਆਬਾ ਕਿਸਾਨ ਵੈਲਫੇਅਰ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਲਖੀਮਪੁਰ ਖੀਰੀ ਚ’ ਬੀਜੇਪੀ ਦੇ ਮੰਤਰੀ ਦੇ ਪੁੱਤਰ ਵਲੋਂ ਕਿਸਾਨਾਂ ਦੇ ਉੱਪਰ ਗੱਡੀ ਚੜਾ ਕੇ ਸ਼ਹੀਦ ਕੀਤਾ ਗਿਆ ਸੀ, ਜਿਸ ਸੰਬੰਧੀ 17 ਤਰੀਕ ਦਿਨ ਐਤਵਾਰ ਸਵੇਰੇ ਪਿੰਡ ਕਾਲਾ ਬੱਕਰਾ ਵਿਖੇ 9 ਵਜੇ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ 10 ਵਜੇ ਅੰਤਿਮ ਅਰਦਾਸ ਕੀਤੀ ਜਾਵੇਗੀ, ਇਸ ਮੌਕੇ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਨੂੰ ਕਾਲੇ ਬੱਕਰੇ ਦੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਅਪੀਲ ਕੀਤੀ।
ਇਸ ਮੌਕੇ ਦੋਆਬਾ ਕਿਸਾਨ ਵੈਲਫੇਅਰ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ, ਬਲਜਿੰਦਰਜੀਤ ਸਿੰਘ ਭਤੀਜਾ ਜਨਰਲ ਸਕੱਤਰ, ਕੁਲਵੰਤ ਸਿੰਘ ਰੰਧਾਵਾ- ਮਸੰਦਾ ਸੀਨੀ. ਮੀਤ ਪ੍ਰਧਾਨ, ਦਿਲਬਾਗ ਸਿੰਘ, ਹਰਜਿੰਦਰ ਸਿੰਘ ਜੋਧਾ, ਪਵਨ ਕੁਮਾਰ, ਲੰਬੜਦਾਰ ਹਰਜੀਤ ਸਿੰਘ ਦਾਸੂਪੁਰ, ਗੁਰਮੁਖ ਸਿੰਘ ਸੰਤੋਵਾਲੀ, ਉਕਾਰ ਸਿੰਘ ਮੰਨਣ ਅਤੇ ਕਮੇਟੀ ਮੈਂਬਰ ਹਾਜ਼ਰ ਸਨ।

Doaba Times

ਮਕਸੂਦਾ ਚੌਕ ਚ’ ਜਿੰਦਾ ਰੋਡ ਸੜਕ ਬਨਣ ਕੀਤਾ ਉਦਘਾਟਨ

ਵਿਕਾਸ ਕਾਰਜਾ ਚ’ ਤੇਜੀ ਲਿਆਦੀ ਜਾਵੇਗੀ-ਬਾਵਾ ਹੈਨਰੀ ਐਮ ਐਲ ਏ


Jalandhar ( Sh. Avtar Singh) ਅੱਜ ਜਿੰਦਾ ਰੋਡ ਸੜਕ ਦਾ ਉਦਘਾਟਨ ਸਮੇ ਸਬੋਧਨ ਕਰਦਿਆਂ ਕਿਹਾ ਕਿ ਇਲਾਕੇ ਚ ਵਿਕਾਸ ਕਾਰਜ ਗਤੀਵੀਧੀ ਹੋਰ ਤੇਜ ਕੀਤੀ ਜਾਵੇਗੀ ਮੈ ਆਪਣੇ ਇਲਾਕੇ ਚ ਕੋਈ ਵੀ ਮਾੜੀ ਸੜਕ ਨਹੀ ਰਹਿਣ ਦੇਵੇਗਾ ਇਲਾਕੇ ਚ ਵਧੀਆਂ ਸੜਕਾ ਬਨਾ ਦੇਵੇਗਾ ਵਾਰਡ ਨੰਬਰ =79 ਚ ਨਿਊ ਸੁਭਾਸ ਨਗਰ ਨਵੇ ਟਿਊਵੈਲ ਕੰਮ ਚਲ ਰਿਹਾ ਹੈ ਉਹ ਜਲਦ ਹੀ ਵੱਖ ਵੱਖ ਕਲੋਨੀਆਂ ਮਿਲੇਗਾ ਉਹ ਇਲਾਕਾਂ ਨਿਵਾਸੀਆਂ ਕੋ ਪੀਣੇ ਵਾਲੇ ਪਾਣੀ ਮੰਗ ਪੂਰੀ ਕੀਤੀ ਜਾਵੇਗੀ ਇਸ ਮੌਕੇ ਇਲਾਕੇ ਚ ਇੰਦਰਜੀਤ ਸਿੰਘ ਨਾਗਰਾ ਕਨਵੀਨਰ ਪ੍ਰਧਾਨ ਨਿਊ ਸਬਜੀ ਮੰਡੀ ਮਕਸੂਦਾ ਤਨ ਮਨ ਨਾਲ ਵਿਕਾਸ ਗਤੀਵਿੱਧੀ ਕਰਾ ਰਹੇ ਹੈ ਇਲਾਕੇ ਚ ਸਟਟੀਟ ਲਾਈਟਾ ਨਵੀਆਂ ਲੱਗ ਰਹੀਆਂ ਹਨ ਮੌਕੇ ਚ ਪਹੁੱਚੇ ਪਾਰਟੀ ਵਰਕਰਾਂ ਕਾਗਰਸੀ ਅਹੁਦੇਦਾਰ ਧੰਨਵਾਦੀ ਹਾਂ ਵਿੱਜੇ ਕੁਮਾਰ, ਰਾਣਾ ਬੰਧਣ,ਲਾਭ ਸਿੰਘ,ਅਜੇ ਕੁਮਾਰ,ਮੋਹਨ ਲਾਲ, ਅਵਤਾਰ ਸਿੰਘ ਕਾਨੂਂਗੋ,ਜੋਗਿੰਦਰ ਸਿੰਘ ਸੋਢੀ,ਲਾਡੀ,ਰਾਮਦਾਸ,ਗਿੱਲ,ਰਾਣੋ ਪ੍ਰਧਾਨ,ਜੱਸੀ,ਜਰਨੈਲ ਸਿੰਘ ਤੇ ਪਵਨ ਜੇ ,ਈ ਮੌਜੂਦ ਸਨ।

Doaba Times

ਵਾਰਡ ਨੰ:79 ਦੇ ਵਿਕਾਸ ਕਾਰਜਾ ਸੰਬੰਧੀ ਵਿਵੇਕਾ ਨੰਦ ਪਾਰਕ ਨਿਰਮਾਣ ਤੋਂ ਬਾਅਦ ਜਾਇਜਾ ਲੈਣ ਪਹੁਚੇ ਵਿਧਾਇਕ ਬਾਵਾ ਹੈਨਰੀ

ਜਲੰਧਰ (ਸ.ਅਵਤਾਰ ਸਿੰਘ ਰਿਟਾ. ਕਾਨੂੰਗੋ) ਜਲੰਧਰ ਦੇ ਵਾਰਡ ਨੰਬਰ ਦੇ ਵਿਕਾਸ ਕਾਰਜਾਂ ਸਬੰਧੀ ਭਗਵੇਂਕਰਨ ਪਾਰਕ ਨਿਰਮਾਣ ਤੋਂ ਬਾਅਦ ਵਿਧਾਇਕ ਵਿਧਾਇਕ ਬਾਵਾ ਹੈਨਰੀ ਮੌਕੇ ਨਿਰੀਖਣ ਕਰਨ ਪਹੁੰਚੇ , ਇਸ ਮੌਕੇ ਤੇ ਉਨ੍ਹਾਂ ਵੱਲੋਂ ਇਲਾਕੇ ਦੇ ਵਿਕਾਸ ਸਬੰਧੀ ਜਾਇਜ਼ਾ ਲਿਆ ਗਿਆ ਅਤੇ ਵਿਕਾਸ ਦੀ ਗਤੀ ਨੂੰ ਤੇਜ਼ੀ ਲਿਆਉਣੀ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਅਤੇ ਜਲਦ ਹੀ ਨਿਊ ਸੁਭਾਸ਼ ਨਗਰ ਮਕਸੂਦਾਂ ਵਿਖੇ ਜੋ ਟਿਊਬਵੈੱਲ ਦੇ ਬੋਰਿੰਗ ਦਾ ਕੰਮ ਚੱਲ ਰਿਹਾ ਹੈ ਉਸ ਨੂੰ ਜਲਦੀ ਮੁਕੰਮਲ ਕਰਨ ਤੋਂ ਬਾਅਦ ਜਲਦ ਹੀ ਉਦਘਾਟਨ ਕੀਤਾ ਜਾਵੇਗਾ ਤੇ ਸਥਾਨਕ ਲੋਕਾਂ ਦੀਆਂ ਪਾਣੀ ਸਬੰਧੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ।

ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਮੇਰੇ ਪਿਤਾ ਜੀ ਸਾਬਕਾ ਮੰਤਰੀ ਅਵਤਾਰ ਹੈਨਰੀ ਦੁਆਰਾ ਆਪਣੇ ਇਲਾਕੇ ਦੇ ਵਿਕਾਸ ਕਾਰਜਾਂ ਸਬੰਧੀ ਜਾਣੇ ਜਾਂਦੇ ਸਨ ਉਸੇ ਨਕਸ਼ੇ ਕਦਮ ਤੇ ਚੱਲਦਿਆਂ ਹੀ ਇਲਾਕੇ ਦਾ ਵਿਕਾਸ ਕੀਤਾ ਜਾਵੇਗਾ।

ਇਸ ਮੌਕੇ ਤੇ ਵਿਵੇਕਾਨੰਦ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਕਸ਼ਮੀਰ ਸਿੰਘ ਬੱਲ ਜੀ ਦੀ ਅਗਵਾਈ ਹੇਠ ਐਮਲੇ ਬਾਵਾ ਹੈਨਰੀ ਨੂੰ ਸਨਮਾਨਤ ਕੀਤਾ ਗਿਆ।

ਇਸ ਮੌਕੇ ਤੇ ਕਸ਼ਮੀਰ ਸਿੰਘ ਬੱਲ ਪ੍ਰਧਾਨ, ਮੋਹਨ ਲਾਲ ਸਿਮਕ, ਰਾਜਿੰਦਰ ਸ਼ਰਮਾ ਸੈਕਟਰੀ ,ਪਾਲ ਸਿੰਘ ਪੱਡਾ ਮੀਤ ਪ੍ਰਧਾਨ, ਅਮਰੀਕ ਸਿੰਘ ਟਾਹਲੀ, ਤੇਜਿੰਦਰ ਸਿੰਘ, ਪ੍ਰੋ.ਬਲਵਿੰਦਰ ਸਿੰਘ ਸੋਨੂੰ ਮਲਹੋਤਰਾ ਅਤੇ ਸੋਨੂ ਮੰਡੀ ਵਾਲਾ ਕਨਵੀਨਰ ਇੰਦਰਜੀਤ ਨਾਗਰਾ ਨਿਯੂ ਸਬਜ਼ੀ ਮੰਡੀ ਮਕਸੂਦਾ ਪ੍ਰਧਾਨ , ਸੁਰੇਸ਼ ਬੈਂਸ , ਹੋਰ ਕਲੋਨੀਆਂ ਦੇ ਪ੍ਰਧਾਨ ਕਾਮਰੇਡ ਗੁਰਬਖ਼ਸ਼ ਸਿੰਘ ਸੁਭਾਸ਼ ਨਗਰ ਮਕਸੂਦਾਂ ,ਸ. ਅਵਤਾਰ ਸਿੰਘ ਰਿਟਾਇਰ ਕਾਨੂੰਗੋ , ਸਤਵਿੰਦਰ ਸਿੰਘ ਪਟਵਾਰੀ ,ਪ੍ਰਿ. ਰਘਵੀਰ ਸਿੰਘ ਕਸ਼ਮੀਰ ਸਿੰਘ ਸੈਣੀ, ਗੁਰਮੁੱਖ ਸਿੰਘ ਐਮ ਏ ਪ੍ਰਧਾਨ ਗੁਰਦੁਆਰਾ ਸਾਹਿਬ ਗੋਲਡਨ ਐਵੀਨਿਊ ਮਕਸੂਦਾਂ ਕੁਲਦੀਪ ਸਿੰਘ ਬੋਪਾਰਾਏ, ਕੈਪਟਨ ਓਪੀ ਸ਼ਰਮਾ, ਚਰਨਜੀਤ ਸਿੰਘ ਚੰਨੀ ‘ਦੇਸ ਰਾਜ ,ਰਾਜ ਕੁਮਾਰ ਦੂਆ, ਮੱਖਣ ਡੱਬ , ਸੁਰਿੰਦਰ ਕੁਮਾਰ, ਮੌਜੂਦ ਸਨ ਤੇ ਇਸ ਤੋਂ ਇਲਾਵਾ ਭਾਰੀ ਇਕੱਠ ਦੇਖਿਆ ਗਿਆ । ਬਾਵਾ ਹੈਨਰੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਕਸੂਦਾਂ ਇਲਾਕੇ ਵਿੱਚ ਪੜ੍ਹੇ ਲਿਖੇ ਸੂਝਵਾਨ ਵਿਅਕਤੀ ਰਹਿੰਦੇ ਹਨ ਅਤੇ ਜੋ ਸੜਕਾਂ ਬਣ ਰਹੀਆਂ ਹਨ ਬਹੁਤ ਵਧੀਆ ਕੁਆਲਿਟੀ ਦੀਆਂ ਬਣ ਰਹੀਆਂ ਹਨ । ਕੁਝ ਲੋਕਾਂ ਵੱਲੋਂ ਇਲਾਕੇ ਵਿੱਚ ਏਟੀਐਮ ਮਸ਼ੀਨਾਂ ਖੋਲ੍ਹਣ ਦੀ ਮੰਗ ਕੀਤੀ ਗਈ ਤਾਂ ਜੋ ਆਪਣਾ ਲੈਣ ਦੇਣ ਆਪਣੇ ਇਲਾਕੇ ਵਿਚ ਸੁਵਿਧਾ ਅਨੁਸਾਰ ਕਰ ਸਕਣ। ਇਸ ਮੌਕੇ ਤੇ ਸਭਾ ਵਿਚ ਬਾਵਾ ਹੈਨਰੀ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਮਾਸਕ ਲਗਾ ਕੇ ਰੱਖਣਾ ਜ਼ਰੂਰੀ ਹੈ ਤਾਂ ਕਿ ਕਰੁਣਾ ਤੋਂ ਬਚਿਆ ਜਾਵੇ ਉਦੋਂ ਸਭ ਨੂੰ ਹੌਸਲਾ ਰੱਖਣ ਦੀ ਪ੍ਰੇਰਨਾ ਦਿੱਤੀ

Next

ਟਿੰਕੂ ਕਰਿਆਨਾ ਸਟੋਰ ਤੇ ਹੋਈ ਚੋਰੀ ਦੀ ਵਾਰਦਾਤ

ਨਹੀਂ ਰੁਕ ਰਹੀਆਂ ਚੋਰੀ ਦੀਆਂ ਵਾਰਦਾਤਾਂ.ਦਿਨ ਬ ਦਿਨ ਚੋਰਾਂ ਦੇ ਵਧ ਰਹੇ ਨੇ ਹੌਸਲੇ.

ਜਲੰਧਰ 10ਅਕਤੂਬਰ (ਹਰਪ੍ਰੀਤ ਸਿੰਘ ਹੈਪੀ)ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਪੈਂਦੇ ਸਥਿਤ ਬਿਆਸ ਪਿੰਡ ਵਿਖੇ ਸ਼ਨੀਵਾਰ ਰਾਤ ਨੌੰ ਤੋਂ ਦੱਸ ਵਜੇ ਦੇ ਕਰੀਬ ਟਿੰਕੂ ਕਰਿਆਨਾ ਸਟੋਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ.ਟਿੰਕੂ ਕਰਿਆਨਾ ਸਟੋਰ ਦੇ ਮਾਲਕ ਕੈਲਾਸ਼ ਚੰਦਰ (ਟਿੰਕੂ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਨੂੰ ਅੱਠ ਸਾਢੇ ਅੱਠ ਵਜੇ ਦੇ ਕਰੀਬ ਤਾਲਾ ਲਗਾ ਕੇ ਆਪਣੇ ਘਰ ਨੂੰ ਚਲਾ ਗਿਆ.ਤੇ ਜਦੋਂ ਵਾਪਿਸ ਆਪਣੀ ਦੁਕਾਨ ਦਾ ਤਾਲਾ ਰਾਤ ਦੇ 10 ਵਜੇ ਦੇ ਕਰੀਬ ਖੋਲ੍ਹਿਆ ਤਾਂ ਦੇਖਿਆ ਕਿ ਦੁਕਾਨ ਦਾ ਸਮਾਨ ਅੰਦਰ ਖਿੱਲਰਿਆ ਪਿਆ ਸੀ ਤੇ ਗੱਲੇ ਵਿਚੋਂ14000 ਨਗਦ ਰਾਸ਼ੀ ਤੇ ਦੁਕਾਨ ਵਿੱਚ ਲੱਗੇ ਹੋਏ ਤਿੰਨ ਕੈਮਰੇ ਗਾਇਬ ਸੀ.

ਕੁਮਾਰ ਮਿਕਸਿੰਗ ਆਡਿਟਿੰਗ ਪੁਆਇੰਟ ਟਿੰਕੂ ਕਰਿਆਨਾ ਸਟੋਰ ਦੇ ਮਾਲਕ ਕੈਲਾਸ਼ ਚੰਦਰ ਦੇ ਬੇਟੇ ਬਲਵਿੰਦਰ ਕੁਮਾਰ ਦੀ ਦੁਕਾਨ ਬਿਲਕੁਲ ਨਾਲ ਹੀ ਲੱਗਦੀ ਹੈ.ਜਿਸ ਵਿਚੋਂ ਚੋਰਾਂ ਵੱਲੋਂ ਦੋ ਕੰਪਿਊਟਰ ਹਾਰਡ ਡਿਸਕ ਚੋਰੀ ਕਰ ਲਈਆਂ ਗਈਆਂ.ਜਿਨ੍ਹਾਂ ਦੇ ਵਿੱਚ ਉਨ੍ਹਾਂ ਵੱਲੋਂ ਵਿਆਹ ਸ਼ਾਦੀ ਦੇ 20 ਤੋਂ 22 ਲਗਭਗ ਸਮਾਰੋਹ ਦੇ ਰਿਕਾਰਡ ਮੌਜੂਦ ਸਨ.ਉਹ ਸਾਰਾ ਹੀ ਰਿਕਾਰਡ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਜਿਸ ਦੇ ਮੁੱਲ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ.ਜਿਸ ਦਾ ਉਨ੍ਹਾਂ ਨੂੰ ਬਹੁਤ ਵੱਡਾ ਘਾਟਾ ਹੋਇਆ.ਇਸ ਚੋਰੀ ਵਿੱਚ ਹੋਈਆਂ ਹਾਰਡ ਡਿਸਕਾਂ ਦਾ ਰਿਕਾਰਡ ਲੋਕਾਂ ਦੇ ਵਿਆਹ ਸ਼ਾਦੀਆਂ ਦਾ ਰਿਕਾਰਡ ਹੀ ਨਹੀਂ ਬਲਕਿ ਲੋਕਾਂ ਦੀਆ ਖ਼ੁਸ਼ੀਆਂ ਦੀ ਭਾਵਨਾ ਵੀ ਨਾਲ ਜੁੜਿਆ ਹੁੰਦੀਆਂ ਹੈ.ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਕੈਮਰੇ ਵਿਚ ਕੈਦ ਹੋ ਗਈ.ਇਸ ਘਟਨਾ ਦੀ ਇਤਲਾਹ ਅਲਾਵਲਪੁਰ ਚੌਕੀ ਨੂੰ ਦਿੱਤੀ ਗਈ ਜਿਸ ਦੀ ਤਫਤੀਸ਼ ਪੁਲੀਸ ਵੱਲੋਂ ਜਾਰੀ ਹੈ.ਤੇ ਪੁਲੀਸ ਚੌਕੀ ਅਲਾਵਲਪੁਰ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਚੋਰਾਂ ਨੂੰ ਜਲਦ ਤੋਂ ਜਲਦ ਪਕੜ ਲਿਆ ਜਾਵੇਗਾ.

Doaba Times

ਰਾਮਦਾਸੀਆ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ (ਰਜਿ.) ਪੰਜਾਬ ਦੇ ਆਹੁਦੇਦਾਰ ਦੀ ਮੀਟਿੰਗ ਜਲੰਧਰ ਵਿਖੇ ਹੋਈ

ਫੋਟੋ ਕੈਪਸ਼ਨ: ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਜਨਰਲ ਸਕੱਤਰ ਸ. ਅਵਤਾਰ ਸਿੰਘ ਜੀ ਰਿਟਾ.ਕਾਨੂੰਗੋ



ਜਲੰਧਰ(ਗੁਰਪ੍ਰੀਤ ਬੱਲ) ਰਾਮਦਾਸੀਆ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ (ਰਜਿ.) ਪੰਜਾਬ ਮੀਟਿੰਗ  ਜਲੰਧਰ ਵਿਖੇ ਹੋਈ। ਵੱਖ ਵੱਖ ਜੱਥੇਬੰਦੀਆਂ ਵਲੋਂ ਮੀਟਿੰਗ ਜਿਸ ਚ ਅਹਿਮ ਫੈਸਲੇ ਲਏ ਗਏ ਪੰਜਾਬ ਪ੍ਰਧਾਨ ਜਸਵੰਤ ਸਿੰਘ ,ਅਵਤਾਰ ਸਿੰਘ ਜਰਨਲ ਸਕੱਤਰ , ਜੋਗਿੰਦਰ ਸਿੰਘ, ਪੰਜਾਬ ਕੈਸੀਅਰ , ਸਹਾਇਕ ਪ੍ਰਧਾਨ ਇੱਕਬਾਲ ਸਿੰਘ , ਜਗਤਾਰ ਸਿੰਘ ਜਿੱਲਾ ਪ੍ਰਧਾਨ ਜਲੰਧਰ,ਜਸਵਿੰਦਰ ਸਿੰਘ ਜਿੱਲਾਂ ਪ੍ਰਧਾਨ ਹੁਸਿਆਰ ਪੁਰ,ਅਤੇ ਬਾਬਾ ਸੰਗਤ ਸਿੰਘ ਖਾਲਸਾ ਦੱਲ ਰਜਿ ਪੰਜਾਬ, ਦੇ ਪੰਜਾਬ ਕੈਸੀਅਰ ਹਰਭਜਨ ਸਿੰਘ ਸੰਧੂ, ਗੁਰਮੇਲ ਸਿੰਘ,ਦਰਸਨ ਸਿੰਘ ਕਲਸੀ ,ਜਰਨਲ ਸਕੱਤਰ , ਆਪਣੀਆਂ ਆਪਣੀਆ ਵੀਚਾਰਾ ਦਿੱਤੀਆਂ ਸਰਵ ਸਮੰਤੀ ਫੈਸਲੇ ਪ੍ਰਵਾਨ ਕੀਤੇ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ (ਚੰਨੀ)ਨੂੰ ਮਿਲਣ ਵਾਸਤੇ ਫੈਸਲਾ ਲਿਆਂ, ਸ੍ਰੌਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਦਾ ਵੱਖ ਵੱਖ ਜਿੱਲਿਆਂ ਚ ਦਾ ਫੈਸਲਾ ਲਿਆ

Doaba Times

ਦੋਆਬਾ-ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਕਿਸ਼ਨਗੜ ਨਜਦੀਕ ਸਮਾਗਮ ਦੀਆ ਤਿਆਰੀਆ ਦਾ ਵੇਰਵਾ ਲੇਦੈ ਹੋਏ

ਜਲੰਧਰ/ ਕਿਸ਼ਨਗੜ੍ਹ(ਸੁਰਜੀਤ ਪਾਲ)
ਸ਼ੋਮਣੀ ਅਕਾਲੀ ਦਲ ਵਲੋਂ ਕੱਲ ਕਿਸ਼ਨਗੜ ਵਿਖੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ (ਬਰਸੀ ਸਮਾਗਮ) ਸ਼ੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਸਾਂਝੇ ਤੌਰ ਤੇ ਮਨਾਇਆ ਜਾਣਾ ਹੈ ਇਸ ਮੋਕੇ ਸ਼ੋਮਣੀ ਅਕਾਲੀ ਦਲ ਦੇ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ ਜੀ ਅਤੇ ਬਹੁਜਨ ਸਮਾਜ ਪਾਰਟੀ ਤੋਂ ਬਲਵਿੰਦਰ ਕੁਮਾਰ
ਜਸਪ੍ਰੀਤ ਸਿੰਘ ਜੱਸਾ, ਸੁਰਿੰਦਰ ਸਿੰਘ ਚਾਹਲ
ਇਸ ਸਮਾਗਮ ਦੀਆ ਤਿਆਰੀਆ ਦਾ ਵੇਰਵਾ ਲੇਦੈ ਹੋਏ।