Sports

ਕ੍ਰਿਕਟ ਟੂਰਨਾਮੈਂਟ ਦੀ ਤੀਸਰੇ ਦਿਨ ਸਮਾਪਤੀ


ਕਿਸ਼ਨਗੜ੍ਹ(ਗੁਰਪ੍ਰੀਤ ਬੱਲ) ਸਪੋਰਟਸ ਕਲੱਬ ਕਿਸ਼ਨਗੜ੍ਹ ਵੱਲੋਂ ਕਿਸ਼ਨਗੜ੍ਹ ਕਰਤਾਰਪੁਰ ਰੋਡ ਤੇ ਸਥਿਤ ਨੌਗੱਜਾ ਫੋਕਲ ਪੁਆਇੰਟ ਦਾਣਾ ਮੰਡੀ ਵਿਖੇ ਪਿਛਲੇ ਤਿੰਨ ਦਿਨਾਂ ਤੋ ਚਲ ਰਹੇ ਕ੍ਰਿਕਟ ਟੂਰਨਾਮੈਂਟ ਦੀ ਸਮਾਪਤੀ ਹੋਈ ਜਿਸ ਵਿੱਚ ਕੋਟਲੀ ਦੀ ਟੀਮ ਪਹਿਲੇ ਨੰਬਰ , ਗੋਪਾਲਪੁਰ ਦੀ ਟੀਮ ਦੂਸਰੇ ਨੰਬਰ , ਕਿਸ਼ਨਗੜ੍ਹ ਦੀ ਤੀਸਰੇ ਨੰਬਰ , ਸ਼ਾਮ ਚੁਰਾਸੀ ਟੀਮ ਚੌਥੇ ਨੰਬਰ ਤੇ ਰਹੀ ਅਤੇ ਮੈਨ ਆਫ ਦਾ ਮੈਚ ਧੁਨਾਂ ਲੁਧਿਆਣਾ , ਰੈਂਚੋ ਬੈਸਟ ਬਾਲਰ , ਸੁੱਖੀ ਕਮਾਮ ਵਾਨ ਨਵਾਂਸ਼ਹਿਰ (ਮੈਨ ਆਫ ਦਾ ਸੀਰੀਜ਼) ਰਹੇ। ਇਸ ਮੌਕੇ ਤੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਸਰਵਗਵਾਸੀ ਸ. ਪਰਮਜੀਤ ਸਿੰਘ ਫੁੱਲ ਦੀ ਨਿੱਘੀ ਯਾਦ ਵਿਚ ਪਹਿਲਾ ਇਨਾਮ 21000 ਰੁਪਏ ਦਿੱਤਾ ਗਿਆ ਅਤੇ ਦੂਸਰਾ ਇਨਾਮ ਜਸਵਿੰਦਰ ਸਿੰਘ ਦੁੱਗਰੀ ਬਿੰਦਾ ,ਬਬਲੂ ਕਿਸ਼ਨਗੜ੍ਹ ,ਸਮੀਰ ਕਿਸ਼ਨਗੜ੍ਹ ਵੱਲੋਂ 15000ਰੁਪਏ ਦਿੱਤਾ ਗਿਆ।

ਇਸ ਮੌਕੇ ਤੇ ਜਗਜੀਵਨ ਪਾਲ ਸਿੰਘ ਫੁੱਲ , ਮਨੀ ਯੂ ਐਸ ਏ , ਮੁਬਾਰਕ ਦੀਪ , ਜਸਵਿੰਦਰ ਸਿੰਘ ਬਿੰਦਾ ਦੁੱਗਰੀ, ਬਬਲੂ ਕਿਸ਼ਨਗੜ,ਸਮੀਰ , ਹਰਸੁਲਿੰਦਰ ਸਿੰਘ ਢਿੱਲੋਂ ,ਅਮਨਦੀਪ ਹਨੀ , ਰਾਜਨ ਸੰਘਵਾਲ, ਪਾਖਰ ਸੰਘਵਾਲ, ਕਾਲੂ ਪ੍ਰਧਾਨ ਕਿਸ਼ਨਗੜ, ਬਬਲੂ ਸੰਘਵਾਲ,ਮਨੀ ਬਿਰਲਾ , ਜਸ ਕਿਸ਼ਨਗੜ , ਹਰਜੋਤ ਕਿਸ਼ਨਗੜ, ਬਾਬਾ ਕਿਸ਼ਨਗੜ , ਰਾਜਨ ਸੰਘਵਾਲ, ਅਵੀ ਕਿਸ਼ਨਗੜ, ਹਰਸ਼ ਗੜੀਬਖਸ਼ਾ, ਕਰਨ ਜੋਸ਼ੀ ਅਲਾਵਲਪੁਰ, ਗੂਰੀ ਮੌਜੂਦ ਸਨ।

Doaba Times

ਤੀਆਂ ਦਾ ਤਿਉਹਾਰ ਮਨਾਇਆ

ਜਲੰਧਰ ਮਕਸੂਦਾ(ਕੁਲਦੀਪ ਕੁਮਾਰ)=ਨਿਊ ਸੁਭਾਸ਼ ਨਗਰ ਮਕਸੂਦਾ ਜਲੰਧਰ ਵਿਖੇ ਤੀਆਂ ਦਾ ਮੇਲਾ ਤਿਉਹਾਰ ਕਸ਼ਮੀਰ ਸਿੰਘ ਸੈਣੀ ਦੇ ਗ੍ਹਹਿ ਵਿੱਖੇ ਬੜੇ ਸ਼ਰਧਾ ਨਾਲ ਮਨਾਇਆ ਗਿਆ ਹੈ ਇਸ ਮੌਕੇ ਇਲਾਕੇ ਦੀਆਂ ਲੜਕੀਆਂ ਪੂਰੇ ਉਤਸ਼ਾਹ ਨਾਲ ਤਿਉਹਾਰ ਮਨਾਉਣ ਪਹੁੰਚੀਆਂ

NEXT NEWS

ਪੰਜਾਬ ਸਟੇਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜਲੰਧਰ ਦੇ ਮੈਂਬਰਾਂ ਵਲੋਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਜੀ ਨੂੰ ਦਿੱਤਾ ਮੈਮੋਰੰਡਮ ਅਤੇ ਗੁਲਦਸਤਾ


ਜਲੰਧਰ 29ਜੁਲਾਈ(ਕੁਲਦੀਪ ਕੁਮਾਰ) ਅੱਜ ਪੰਜਾਬ ਸਟੇਟ ਪੈਨਸ਼ਨਰਜ਼ ਵੈਲਫੇਅਰ ਅੈਸੋਸੀੲੇਸ਼ਨ ਜਲੰਧਰ ਦੇ ਮੈਂਬਰਾਂ ਵਲੋ ਸ੍: ਜਸਪਾਲ ਸਿੰਘ ਦੀ ਪ੍ਧਾਨਗੀ ਹੇਠ ਮਾਨਯੋਗ ਡਿਪਟੀ ਕਮਿਸ਼ਨਰ ਸ੍: ਜਸਪੀ੍ਤ ਸਿੰਘ ਜੀ ਦੇ ਜਲੰਧਰ ਵਿਖੇ ਤੈਨਾਤ ਹੋਣ ਤੇ ਗੁਲਦਸਤਾ ਦੇ ਕੇ ਜੀ ਆਇਆ ਕਿਹਾ ਗਿਆ । ਇਸ ਦੇ ਨਾਲ ਹੀ ਐਸੋਸੀਏਸ਼ਨ ਵਲੋ ਆਪਣੀਆ ਮੰਗਾਂ ਸਬੰਧੀ ਮੈਮੋਰੰਡਮ ਵੀ, ਮੁਖ ਮੰਤਰੀ ਨੂੰ ਸੰਬੋਧਿਤ ਕਰ ਕੇ, ਦਿਤਾ ਗਿਆ । ਇਸ ਸਮੇ ਹੋਰਨਾਂ ਤੋ ਇਲਾਵਾ ਮਨੋਹਰ ਲਾਲ ਜਰਨਲ ਸਕੱਤਰ, ਅਵਤਾਰ ਸਿੰਘ ਕਾਨੂਗੋ ਪਰੈਸ ਸਕੱਤਰ, ਅੈਚ.ਅੈਸ.ਸੋਹਲ, ਜੋਗਿੰਦਰ ਸਿੰਘ, ਨਿਰੰਜਣ ਦਾਸ ਆਦਿ ਮੌਜੂਦ ਸਨ।

Doaba Times

ਕਿਸ਼ਨਗੜ੍ਹ ਵਿਖੇ ਹਥਿਆਰਾਂ ਦੀ ਨੋਕ ਤੇ ਲੁੱਟਮਾਰ


ਕਿਸ਼ਨਗੜ੍ਹ (ਮੁਕੇਸ਼ ਕੁਮਾਰ ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਕਿਸ਼ਨਗਡ਼੍ਹ ਤੂੰ ਕਰਤਾਰਪੁਰ ਰੋਡ ਤੇ ਅਮਰੂਦਾਂ ਵਾਲੇ ਬਾਗ ਦੇ ਨਜ਼ਦੀਕ ਸਵੇਰੇ ਪੰਜ ਵਜੇ ਦੇ ਕਰੀਬ ਰੇਹੜੀ ਚਾਲਕ ਸੁਭਾਸ਼ ਕੋਲੋਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਚਾਲਕਾਂ ਵੱਲੋਂ ਇਕ ਮੋਬਾਇਲ ਫੋਨ ਤੇ 3500ਰੁਪਏ ਲੁੱਟ ਲਏ ਗਏ।ਇਸ ਉਪਰੰਤ ਦੂਸਰੇ ਰੇਹੜੀ ਚਾਲਕ ਜਿਸ ਦਾ ਨਾਂ ਸੋਨੂੰ ਸੀ , ਮੌਕੇ ਤੇ ਪਹੁੰਚੇ ਤਾਂ ਲੁਟੇਰੇ ਫਿਰ ਵਾਪਿਸ ਆ ਕੇ ਉਸ ਦੀ ਜੇਬ ਵਿੱਚੋਂ ਵੀ 9000 ਦੇ ਕਰੀਬ ਲੁੱਟ ਕੇ ਲੈ ਗਏ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਲੁਟੇਰੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ, ਇਸ ਉਪਰੰਤ ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋਏ ਰੇਹਡ਼ੀ ਚਾਲਕਾਂ ਵੱਲੋਂ ਨਜ਼ਦੀਕੀ ਚੌਕੀ ਕਿਸ਼ਨਗੜ੍ਹ ਵਿਖੇ ਇਸ ਲੁੱਟਮਾਰ ਸੰਬੰਧੀ ਸ਼ਿਕਾਇਤ ਦਰਜ ਕਰਾਈ ਤਾਂ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।

Doaba Times

ਤੇਜ਼ ਰਫ਼ਤਾਰ ਕਾਰ ਵੱਲੋਂ ਤਿੰਨ ਰੇਹੜੀਆਂ ਨੂੰ ਕੀਤਾ ਚਕਨਾਚੂਰ

*ਗ਼ਨੀਮਤ ਦੀ ਗੱਲ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ

ਜਲੰਧਰ /ਕਿਸ਼ਨਗੜ(ਗੁਰਪ੍ਰਿਤ ਬੱਲ/ਗੁਰਪ੍ਰੀਤ ਗੋਰਾ) ਜਲੰਧਰ-ਦੋਆਬਾ ਰਾਸ਼ਟਰੀ ਰਾਜਮਾਰਗ ਸਥਿਤ ਕਿਸ਼ਨਗਡ਼੍ਹ ਨਜ਼ਦੀਕ ਸੀਮਿੰਟ ਦੇ ਸਟੋਰ ਦੇ ਬਿਲਕੁਲ ਨਜ਼ਦੀਕ ਇੱਕ ਤੇਜ਼ ਰਫਤਾਰ ਕਾਰ ਵੱਲੋਂ ਤਿੰਨ ਰੇਹੜੀਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ ਜਿਸ ਦੌਰਾਨ ਇਕ ਰੇਹੜੀ ਤਾਂ ਬਿਲਕੁਲ ਹੀ ਚਕਨਾਚੂਰ ਹੋ ਗਈ ਤੇ ਬਾਕੀ ਦੋ ਰੇਹੜੀਆਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਗਨੀਮਤ ਦੀ ਗੱਲ ਰਹੀ ਕਿ ਰੇਹੜੀ ਦੇ ਨਜ਼ਦੀਕ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਨਹੀਂ ਤਾਂ ਭਾਰੀ ਜਾਨੀ ਨੁਕਸਾਨ ਵੀ ਹੋ ਸਕਦਾ ਸੀ।
ਰੇਹੜੀ ਚਾਲਕ ਇੰਦਰ ਕੁਮਾਰ ਤੇ ਉਦੈ ਕੁਮਾਰ ਵੱਲੋਂ ਦੱਸਿਆ ਗਿਆ ਕਿ ਦੁਪਹਿਰ ਦੇ ਕਰੀਬ 4:30ਵਜੇ ਤੇਜ਼ ਰਫਤਾਰ ਕਾਰ PB08AP2121ਵੱਲੋਂ ਉਨ੍ਹਾਂ ਦੀਆਂ ਤਿੰਨ ਰੇਹੜੀਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ 80ਹਜ਼ਾਰ ਦੇ ਕਰੀਬ ਦਾ ਨੁਕਸਾਨ ਹੋ ਗਿਆ।
ਕਾਰ ਚਾਲਕ ਵਲੋਂ ਨੇ ਨਜ਼ਦੀਕੀ ਨਿੱਜੀ ਹਸਪਤਾਲ ਤੋ ਫਸਟ ਏਡ ਕਰਵਾਈ ਤੇ ਮੌਕੇ ਤੋਂ ਰਫੂਚੱਕਰ ਹੋ ਗਿਆ ਤੇ ਹਾਦਸੇ ਵਾਲੀ ਜਗ੍ਹਾ ਤੇ ਆਪਣੇ ਦੋ ਵਿਅਕਤੀ ਭੇਜ ਕੇ ਕਾਰ ਵਿੱਚੋਂ ਕਾਰ ਦੀ ਆਰਸੀ ਤੇ ਹੋਰ ਜ਼ਰੂਰੀ ਕਾਗਜ਼ਾਤ ਵੀ ਕੱਢ ਲਏ ਗਏ। ਕਾਰ ਦੇ ਨੰਬਰ ਦੇ ਆਧਾਰ ਤੇ ਕਾਰ ਨਰੇਸ਼ ਕੁਮਾਰ ਨਾਂ ਦਰਸਾ ਰਹੀ ਹੈ, ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਿਆ ਕਿ ਕਾਰ ਮਾਲਕ ਮਾਣਕਰਾਏ ਦੇ ਨਿਵਾਸੀ ਹਨ। ਇਸ ਉਪਰੰਤ ਅਲਾਵਲਪੁਰ ਪੁਲੀਸ ਚੌਕੀ ਤੋਂ ਏਐਸਆਈ ਜੋਗਿੰਦਰ ਮਸੀਹ ਮੌਕੇ ਤੇ ਪਹੁੰਚੇ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।

Doaba Times

ਦਰਬਾਰ ਹਜ਼ਰਤ ਸਾਈਂ ਫੱਜੇ ਸ਼ਾਹ ਪਿੰਡ ਧੋਗੜੀ ਸਲਾਨਾ ਮੇਲਾ ਮਨਾਇਆ ਗਿਆ
ਕਿਸ਼ਨਗੜ੍ਹ (Gurpreet) ਦਰਬਾਰ ਹਜ਼ਰਤ ਸਾਈਂ ਫੱਜੇ ਸ਼ਾਹ ਪਿੰਡ ਧੌੜੀ ਸਾਲਾਨਾ ਜੋੜ ਮੇਲਾ ਦਰਬਾਰ ਦੇ ਗੱਦੀਨਸ਼ੀਨ ਬਾਬਾ ਫ਼ਕੀਰ ਸ਼ਾਹ ਜੀ ਦੀ ਸਰਪ੍ਰਸਤੀ ਹੇਠ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਬਾਬਾ ਗੁਰਮੇਲ ਸ਼ਾਹ ਗੁੱਜਾਪੀਰ ਤੋਂ ਪਿਆਰਾ ਲਾਲ ਸਾਬਕਾ ਸਰਪੰਚ ਨੂਰਪੁਰ, ਓਮ ਦੱਤ ਸ਼ਰਮਾ, ਪ੍ਰੀਤਮ ਸਿੰਘ, ਰੂਪ ਲਾਲ ,ਹਰਭਜਨ ਲਾਲ, ਇਕਬਾਲ ਸਿੰਘ ਬਿੱਲੂ, ਇਕਬਾਲ ਸਿੰਘ ਚੀਮਾ, ਪ੍ਰੇਮ ਲਾਲ, ਜੱਗੂ, ਬੂਟਾ ਸ਼ਾਹ ਜੀ ਤੇ ਇਲਾਕੇ ਦੀ ਸੰਗਤ ਵੱਡੀ ਗਿਣਤੀ ਵਿੱਚ ਮੌਜੂਦ ਸੀ।
ਇਸ ਮੌਕੇ ਤੇ ਪਹੁੰਚੇ ਹੋ ਕਲਾਕਾਰ ਬੂਟਾ ਮੁਹੰਮਦ ਕੱਵਾਲ ਜਮਸ਼ੇਰ ਵਾਲੇ , ਪੰਮੀ ਨੱਕਾਲ ਪਾਰਟੀ ਕਬੂਲਪੁਰ, ਸਟੇਜ ਸੈਕਟਰੀ ਬੂਟਾ ਧੋਗਡ਼ੀ ਲੰਘਰ ਦੀ ਸੇਵਾ ਤਜਿੰਦਰ ਸਿੰਘ, ਠੰਡੇ ਮਿੱਠੇ ਜਲ ਛਬੀਲ ਦੀ ਸੇਵਾ ਦਰਬਾਰ ਹਜ਼ਰਤ ਸਾਈਂ ਫੱਜੇ ਸ਼ਾਹ ਤੋਂ ਗੁਰਵਿੰਦਰ ਸਿੰਘ ਸੂਸ ਤੇ ਸਮੂਹ ਸੰਗਤ ਵਲੋਂ ਨਿਭਾਈ ਗਈ ਇਸ ਮੌਕੇ ਬੂਟਾ ਸ਼ਾਹ ਜੀ ਦੇ ਪਗੜੀ ਬੰਨ ਕੇ ਦਰਬਾਰ ਦੇ ਪ੍ਰਮੁੱਖ ਸੇਵਾਦਾਰ ਥਾਪਿਆ ਗਿਆ।
ਸ਼ਾਮ ਦੇ ਸਮੇਂ ਖੁੱਲ੍ਹੇ ਅਖਾੜੇ ਵਿਚ ਕੁਸ਼ਤੀਆਂ ਕਰਵਾਈਆਂ ਗਈਆਂ।


ਬਾਬਾ ਅਹਿਮਦ ਸ਼ਾਹ ਜੀ ਪਿੰਡ ਖੁੁਖਰੈਣ ਵਿਖੇ ਬਾਬਾ ਜੁਗਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਸਾਲਾਨਾ ਮੇਲਾ ਮਨਾਇਆ
ਕਿਸ਼ਨਗੜ੍ਹ () ਬਾਬਾ ਅਹਿਮਦ ਸ਼ਾਹ ਜੀ ਪਿੰਡ ਖੁਖਰੈਣ ਵਿਖੇ ਬਾਬਾ ਜੋਗਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੁਆਰਾ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ।
ਦਰਬਾਰ ਤੇ ਚਾਦਰ ਦੀਆਂ ਰਸਮਾਂ ਤੇ ਝੰਡੇਆਂ ਦੀਆਂ ਰਸਮਾਂ ਉਪਰੰਤ ਸੰਗਤਾਂ ਵਿੱਚ ਅਟੁੱਟ ਲੰਗਰ ਵਰਤਾਏ ਗਏ ਤੇ ਕਲਾਕਾਰਾਂ ਵਲੋਂ ਆਈ ਹੋਈ ਸੰਗਤ ਦਾ ਸੂਫੀਆਨਾ ਕਲਾਮਾਂ ਰਾਹੀਂ ਸੰਗਤਾਂ ਨਿਹਾਲ ਕੀਤਾ । ਇਸ ਮੌਕੇ ਦੋਗਾਣਾ ਜੋੜੀ ਦਲਵੀਰ ਸ਼ੌਂਕੀ ਤੇ ਗੁਰਨੂਰ ਨੀਟੂ ਦੁਆਰਾ ਸੂਫੀਆਨਾ ਕਲਾਮ ਰਾਹੀਂ ਆਈਆਂ ਹੋਈਆਂ ਸੰਗਤਾਂ ਵਿੱਚ ਸਮਾਂ ਬੰਨ੍ਹਿਆ, ਐਕਟਿੰਗ ਸਤੀਸ਼ ਕਪਲਾ, ਐਂਕਰ ਕੁਲਦੀਪ ਸੂਫੀ, ਸੂਬੇਦਾਰ ਸ. ਮੱਖਣ ਸਿੰਘ , ਹਵ. ਪਰਮਜੀਤ ਸਿੰਘ, ਸੂਬੇਦਾਰ ਰਾਮ ਸਿੰਘ ਸੈਕਟਰੀ, ਲੰਬੜਦਾਰ ਅਮਰੀਕ ਸਿੰਘ, ਸਰਪੰਚ ਦਇਆ ਸਿੰਘ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਮੌਕੇ ਤੇ ਸੇਵਾਦਾਰਾਂ ਵੱਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ।

ਬਿਸਤ-ਦੋਆਬ ਨਹਿਰ ਦੇ ਕਿਨਾਰੇ ਜਗ੍ਹਾ ਜਗ੍ਹਾ ਟੁੱਟੇ- ਘਪਲੇ ਦੀ ਇਹ ਅਸ਼ੰਕਾ
ਕਿਸ਼ਨਗੜ੍ਹ ( )ਪਿਛਲੇ ਦਿਨੀਂ ਸਰਕਾਰ ਵੱਲੋਂ ਬਿਸਤ ਦੋਆਬ ਨਹਿਰ ਦੇ ਕਿਨਾਰੇ ਕੰਕਰੀਟ ਸੀਮੇੰਟ ਰਾਹੀਂ ਪੱਕੇ ਕਰ ਦਿੱਤੇ ਗਏ ਸਨ , ਪਰ ਕੁਝ ਸਮੇਂ ਬਾਅਦ ਹੀ ਕਿਨਾਰੇ ਟੁੱਟਣ ਲੱਗ ਪਏ ਹਨ ਅਤੇ ਜਗ੍ਹਾ- ਜਗ੍ਹਾ ਤੇ ਤਰੇੜਾਂ ਪੈ ਰਹੀਆਂ ਹਨ, ਰੰਧਾਵਾ ਮਸੰਦਾਂ ਨਜ਼ਦੀਕ ਅਤੇ ਰਾਏਪੁਰ ਰਸੂਲਪੁਰ ਨਜ਼ਦੀਕ ਨਹਿਰ ਦੇ ਟੁੱਟੇ ਕਿਨਾਰੇ ਦੇਖੇ ਜਾ ਸਕਦੇ ਹਨ। ਇਸ ਤੇ ਕਈ ਸਵਾਲ ਖੜ੍ਹੇ ਹੁੰਦੇ ਹਨ ਕਿ ਕਿਸੇ ਵੱਡੇ ਘਪਲੇ ਦੀ ਅਸ਼ੰਕਾ ਹੈ ਜਾਂ ਫਿਰ ਨਹਿਰੀ ਵਿਭਾਗ ਵੱਲੋਂ ਕੋਈ ਲਾਪਰਵਾਹੀ ਵਰਤੀ ਗਈ ਹੈ ਜਿਸ ਦੇ ਸਿੱਟੇ ਵਜੋਂ ਇਹ ਕੰਕਰੀਟ ਦੀਆਂ ਸਲੈਬਾਂ ਥਾਂ -2 ਤੋਂ ਟੁੱਟ ਰਹੀਆਂ ਹਨ,ਤੇ ਕ੍ਰੈਕ ਹੋ ਰਹੀਆਂ ਹਨ। ਕੀ ਸਰਕਾਰ ਜਾ
ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਦਿੱਤਾ ਜਾਵੇਗਾ ਤੇ ਨਹਿਰੀ ਸਾਂਭ ਸੰਭਾਲ ਕੀਤੀ ਜਾਵੇਗੀ ਜਾਂ ਪ੍ਰਸ਼ਾਸਨ ਗਹਿਰੀ ਨੀਂਦ ਹੀ ਸੁੱਤਾ ਰਹੇਗਾ।
ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵਲੋਂ ਨੌਜਵਾਨਾਂ ਦੀ ਹਮਾਇਤ
ਕਿਸ਼ਨਗੜ੍ਹ ( )ਸੰਯੁਕਤ ਕਿਸਾਨ ਮੋਰਚੇ ਵੱਲੋਂ ਅਗਨੀਪਥ ਯੋਜਨਾ ਦੇ ਵਿਰੋਧ ਵਿਚ ਨੌਜਵਾਨਾਂ ਦਾ ਸਾਥ ਦਿੰਦਿਆਂ ਰਾਸ਼ਟਰਪਤੀ ਨਾਂ ਡੀ ਸੀ ਦਫਤਰਾਂ ਚ’ ਮੰਗ ਪੱਤਰ ਦਿੱਤੇ ਗਏ । ਜਿਸ ਦੇ ਚਲਦਿਆਂ ਰਾਜਵਿੰਦਰ ਸਿੰਘ ਰਾਜਾ, ਬਿਲੂ ਲੰਬੜਦਾਰ ਤੇ ਸੰਤੋਖ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਭਾਰਤੀ ਫ਼ੌਜ ਵਿੱਚ ਭਰਤੀ ਦੇ ਪੁਰਾਣੇ ਸਿਸਟਮ ਨੂੰ ਖਤਮ ਕਰਕੇ ਇਕ ਨਵਾਂ ਸਿਸਟਮ ਸ਼ੁਰੂ ਕੀਤਾ ਹੈ, ਜਿਸਨੂੰ ਅਗਨੀਪੱਥ ਦਾ ਨਾਮ ਦਿੱਤਾ ਹੈ।
ਜਿਸ ਵਿੱਚ ਕਈ ਵੱਡੇ ਬਦਲਾਅ ਕੀਤੇ ਹਨ ਤੇ ਫ਼ੌਜ ਦੀ ਸਿੱਧੀ ਭਰਤੀ ਨੂੰ ਰੂਪ ਦਿੱਤਾ ਗਿਆ ਹੈ ਤੇ ਫੌਜ ਦੀ ਵਿਚ ਚਾਰ ਸਾਲ ਦੀ ਭਰਤੀ ਹੋਵੇਗੀ ਅਤੇ ਜਵਾਨਾਂ ਨੂੰ ਕੋਈ ਵੀ ਰੈਂਕ ਕੋਈ ਵੀ ਪੈਨਸ਼ਨ ਜਾਂ ਹੋਰ ਕੋਈ ਸਹੂਲਤ ਨਹੀਂ ਮਿਲੇਗੀ ।ਜੇਕਰ ਇਹ ਯੋਜਨਾ ਲਾਗੂ ਹੋ ਜਾਂਦੀ ਹੈ ਆਉਣ ਵਾਲੇ ਪੰਦਰਾਂ ਸਾਲਾਂ ਚ ਸਾਡੀਆਂ ਹਥਿਆਰਬੰਦ ਫ਼ੌਜਾਂ ਦੀ ਤਾਕਤ ਅੱਧੀ ਜਾਂ ਇਸ ਤੋਂ ਘੱਟ ਰਹਿ ਜਾਵੇਗੀ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨ ਅਤੇ ਦੇਸ਼ ਦੇ ਕਿਸਾਨ ਪਰਿਵਾਰਾਂ ਨਾਲ ਇਕ ਬਹੁਤ ਵੱਡਾ ਧੋਖਾ ਹੈ।
ਇਸ ਯੋਜਨਾ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਨੌਜਵਾਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਕਾਂ ਦੀ ਅਪੀਲ ਕਰਦਾ ਹੈ ਅਤੇ ਨੌਜਵਾਨਾਂ ਨੂੰ ਭੰਨਤੋੜ ਨਹੀਂ ਕਰਨੀ ਚਾਹੀਦੀ ਕਿਉਂਕਿ ਸ਼ਾਂਤਮਈ ਤਰੀਕੇ ਰਾਹੀਂ ਵੱਡੇ ਮੋਰਚੇ ਜਿੱਤ ਜਾਂਦੇ ਹਨ।

Doaba Times

ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਰਾਏਪੁਰ ਰਸੂਲਪੁਰ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ

https://youtu.be/yIk_7IYmNq0

ਜਲੰਧਰ (ਗੁਰਪ੍ਰੀਤ ਬੱਲ) ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਪਿੰਡ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਬਾਬੇ ਜੋੜਿਆ ਜੀ ਦਾ ਸਾਲਾਨਾ ਜੋੜ ਮੇਲਾ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੁਸਾਇਟੀ ਰਜਿ. ਪੰਜਾਬ ਜੀ ਦੀ ਸਰਪ੍ਰਸਤੀ ਹੇਠ ਬਹੁਤ ਹੀ ਸ਼ਰਧਾ ਪੂਰਵਕ ਧੂਮਧਾਮ ਨਾਲ ਮਨਾਇਆ ਗਿਆ ।
ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਕੀਰਤਨੀ ਜਥਿਆਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਖੁੱਲ੍ਹੇ ਪੰਡਾਲ ਵਿਚ ਸੂਫ਼ੀ ਗਾਇਕਾਂ ਨੂਰਾ ਸਿਸਟਰਜ਼ ਨੇ ਸੂਫ਼ੀਆਨਾ ਸ਼ਬਦਾਂ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਸੂਫ਼ੀਆਨਾ ਸ਼ਬਦਾਂ ਰਾਹੀਂ ਨਿਹਾਲ ਕੀਤਾ।
ਇਸ ਮੌਕੇ ਤੇ ਸੰਤ ਬਲਵੰਤ ਸਿੰਘ ਡੀਂਗਰੀਆਂ, ਸੰਤ ਬਾਬਾ ਹਰਜੀਤ ਸਿੰਘ ਸੁਖਚੈਨ ਆਣਾ ਸਾਹਿਬ, ਸੰਤ ਰਾਮ ਸਰੂਪ ਜੀ ਬੋਲੀਨਾ, ਸੰਤ ਜਗੀਰ ਸਿੰਘ ਜੀ ਸਾਧੂ ਸੰਪਰਦਾਇ ਸੋਸਾਇਟੀ ਦੇ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ , ਐਚ ਐਸ ਸਿੱਧੂ ਸਾਬਕਾ ਜੱਜ ਇਨਕਮ ਟੈਕਸ, ਵਿਪਨ ਕੁਮਾਰ ਯੂਕੇ, ਗਿਆਨ ਚੰਦ ਰੰਧਾਵਾ, ਅਜੀਤ ਸਿੰਘ ਰੰਧਾਵਾ, ਹਰਬੰਸ ਕੌਰ ਸਰਪੰਚ ਰਾਏਪੁਰ ਰਸੂਲਪੁਰ ਤੇ ਇਲਾਕੇ ਦੀ ਸੰਗਤ ਵੱਡੀ ਗਿਣਤੀ ਵਿੱਚ ਮੌਜੂਦ ਸੀ । ਸਮਾਗਮ ਦੇ ਅਖੀਰ ਵਿਚ ਸੰਤ ਬਾਬਾ ਨਿਰਮਲ ਦਾਸ ਜੀ ਵੱਲੋਂ ਨੂਰਾ ਸਿਸਟਰਜ਼ ਅਤੇ ਪਤਵੰਤੇ ਸੱਜਣਾਂ ਨੇ ਵੱਖ ਵੱਖ ਡੇਰਿਆਂ ਤੋਂ ਆਏ ਸੰਤਾਂ ਮਹਾਪੁਰਸ਼ਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ਸ਼ਾਮ ਦੇ ਸਮੇਂ ਬਾਬਾ ਸ਼ਾਮ ਦੇ ਸਮੇਂ ਬਾਬੇ ਜੌੜੇ ਖੂਹ ਤੇ ਹਲਟ ਦੌੜਾਂ ਵੀ ਕਰਵਾਈਆਂ ਗਈਆਂ ਜਿਸ ਵਿੱਚ ਜੇਤੂਆਂ ਨੂੰ ਘਿਓ ਦੇ ਟੀਨ ਅਤੇ ਨਗਦ ਇਨਾਮ ਬਾਬਾ ਨਿਰਮਲ ਦਾਸ ਜੀ ਨੇ ਦੁਆਰਾ ਵੰਡੇ ਗਏ।

ਜਨਮ ਦਿਨ ਮੁਬਾਰਕ

ਭੈਣ ਸੰਤੋਸ਼ ਕੁਮਾਰੀ ਜੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਇੰਡੀਆ

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਅਤੇ ਸੰਤ ਕਬੀਰ ਦਾਸ ਦਾ ਜਨਮ ਦਿਵਸ ਸ਼ਰਧਾਪੂਰਵਕ ਮਨਾਇਆ

ਪੰਜਾਬ/ਜਲੰਧਰ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਦ ਦਾ ਦਿਹਾੜਾ ਅਤੇ ਸੰਤ ਕਬੀਰ ਦਾਸ ਜੀ ਦਾ ਜਨਮ ਦਿਹਾੜਾ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ ।ਇਸ ਮੌਕੇ ਤੇ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਾਪ ਕੀਤੇ ਗਏ, ਕੀਰਤਨੀ ਜਥਿਆਂ ਵੱਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਸੰਤ ਨਿਰੰਜਨ ਦਾਸ ਜੀ ਵਲੋਂ ਸੰਗਤਾਂ ਨੂੰ ਹਾੜ੍ਹ ਦਾ ਮਹੀਨਾ ਸਰਵਣ ਕਰਵਾਇਆ ਗਿਆ। ਇਸ ਮੌਕੇ ਤੇ ਸੰਤ ਨਿਰੰਜਨ ਦਾਸ ਜੀ ਵੱਲੋਂ ਭਗਤ ਕਬੀਰ ਦਾਸ ਜੀ ਦੇ ਜਨਮ ਦਿਹਾੜੇ ਤੇ ਸੰਗਤਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਜੀਵਨ ਤੇ ਚਾਨਣਾ ਪਾਉਂਦੇ ਹੋਏ ਸੰਗਤਾਂ ਨੂੰ ਆਪਸੀ ਪ੍ਰੇਮ ,ਭਾਈਚਾਰਕ ਸਾਂਝ , ਸਭ ਧਰਮਾਂ ਦਾ ਸਤਿਕਾਰ ਕਰਨ , ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪਡ਼੍ਹਾਉਣ ਦਾ ਸੰਦੇਸ਼ ਵੀ ਦਿੱਤਾ । ਇਸ ਉਪਰੰਤ ਸੰਤ ਲੇਖ ਰਾਜ ਨੂਰਪੁਰ ਵਾਲਿਆਂ ਵੱਲੋਂ ਵੀ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੇਵਾਦਾਰ ਵਰਿੰਦਰ ਦਾਸ ਬੱਬੂ,ਸੇਵਾਦਾਰ ਹਰਦੇਵ ਦਾਸ ,ਸਵਰਨ ਦਾਸ ਬੰਗਡ਼ ਯੂ ਕੇ, ਸੇਵਾਦਾਰ ਸਤੀਸ਼ ਕੁਮਾਰ ,ਨੰਬਰਦਾਰ ਸੰਦੀਪ ਵਿਰਦੀ , ਰਵਿੰਦਰ ਵਿਰਦੀ ਪ੍ਰਧਾਨ ਆਮ ਆਦਮੀ ਪਾਰਟੀ ਬੱਲਾ, ਨਿਰਮਲ ਸਿੰਘ ਤੇ ਪ੍ਰੀਤਮ ਦਾਸ ਦੋਵੇਂ ਮੈਨੇਜਰ , ਸੇਵਾਦਾਰ ਦਲਜੀਤ ਰਾਏਪੁਰ ਆਦਿ ਵੀ ਹਾਜ਼ਰ ਸਨ ।ਇਸ ਮੌਕੇ ਅਤੁੱਟ ਲੰਗਰ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਸੰਗਤਾਂ ਵਿੱਚ ਅਤੁੱਟ ਵਰਤਾਈਆਂ ਗਈਆਂ।

Doaba Times

ਪਿੰਡ ਮੰਨਣ ਵਿਖੇ ਸਾਲਾਨਾ ਮੇਲਾ 15 ਤੇ 16 ਤਰੀਕ ਨੂੰ ਸ਼ਰਧਾਪੂਰਵਕ ਮਨਾਇਆ ਜਾਵੇਗਾ


ਕਿਸ਼ਨਗੜ੍ਹ (ਗੁਰਪ੍ਰੀਤ ਬੱਲ )ਜਲੰਧਰ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਬੱਲਾਂ ਨਜ਼ਦੀਕ ਪਿੰਡ ਮੰਨਣ ਵਿਖੇ ਜੰਡਾਂ ਵਾਲੇ ਪੀਰਾਂ ਦੀ ਜਗ੍ਹਾ ਤੇ ਸਾਲਾਨਾ ਮੇਲਾ 15 ਤੇ 16 ਜੂਨ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਤੇ ਮੁੱਖ ਸੇਵਾਦਾਰ ਸੇਵਾ ਸਿੰਘ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਸਮੂਹ ਨਗਰ ਪੰਚਾਇਤ ਇਲਾਕਾ ਨਿਵਾਸੀ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਮੇਲਾ ਮਨਾਇਆ ਜਾ ਰਿਹਾ ਹੈ ਇਸ ਵਿੱਚ ਲੋਕ ਦੇਸ਼ਾਂ ਪ੍ਰਦੇਸ਼ਾਂ ਤੋਂ ਪਹੁੰਚ ਕੇ ਨਤਮਸਤਕ ਹੁੰਦੇ ਹਨ। ਬੁੱਧਵਾਰ ਵਾਲੇ ਦਿਨ ਝੰਡੇ ਦੀ ਰਸਮ ਅਤੇ ਚਰਾਗ ਕੀਤੇ ਜਾਣਗੇ, ਰਾਤ ਨੂੰ ਕਲਾਕਾਰ ਨਕਲਾਂ ਪੇਸ਼ ਕਰਨਗੇ। ਤੇ ਅਗਲੇ ਦਿਨ ਜੇਠੇ ਵੀਰਵਾਰ ਨੂੰ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਜਾਵੇਗਾ।

NEXT NEWS

ਮਹੰਤ ਇੰਦਰੇਸ ਚਰਨ ਦਾਸ ਦੀ 22ਵੀਂ ਬਰਸੀ ਮਨਾਈ

ਜਲੰਧਰ/ਬੰਗਾ (ਸੁਰਜੀਤ ਪਾਲ): ਬੰਗਾ ਦੇ ਖ਼ਾਨਪੁਰ ਵਿਖੇ ਦਰਬਾਰ ਸ਼੍ਰੀ ਗੁਰੂ ਰਾਮ ਰਾਇ ਦੇਹਰਾਦੂਨ ਦੇ 9ਵੇਂ ਬ੍ਰਹਮਲੀਨ ਕਰਮਯੋਗੀ ਮਹਾਵਿਦਿਆ ਦਾਨੀ ਪਰਮ ਸਾਧਕ ਸ਼੍ਰੀ ਮਹੰਤ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦੀ 22 ਵੀ ਬਰਸੀ ਬੜੀ ਸ਼ਰਧਾ ਨਾਲ ਮਨਾਈ ਗਈ l ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਤੇ ਅਰਦਾਸ ਉਪਰੰਤ ਇੰਦਰੇਸ਼ ਕੀਰਤਨ ਮੰਡਲੀ ਵਲੋਂ ਰਸ ਭਿਨਾ ਕੀਰਤਨ ਕੀਤਾ ਗਿਆ l ਇੰਜ: ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਨੇ ਸਭਨਾਂ ਦਾ ਸਵਾਗਤ ਕਰਦਿਆਂ ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ, ਸਮਾਜ ਸੇਵਾ ਦੇ ਕਾਰਜਾਂ ਸਮੇਤ ਜੀਵਨੀ ਤੇ ਵਿਸਥਾਰ ਸਹਿਤ ਚਾਨਣਾ ਪਾਇਆ l ਬਰਸੀ ਸਮਾਗਮਾਂ ਵਿੱਚ ਉਦਾਸੀਨ ਸੰਤ ਸ਼ਾਮ ਦਾਸ ਮਹਾਰਾਜ ਮਹਿਲ ਗਹਿਲਾਂ ਹੋਰਾਂ ਸਭ ਸੰਗਤਾਂ ਨੂੰ ਆਪਣੇ ਅੰਮ੍ਰਿਤਮਈ ਵਚਨਾਂ ਤੇ ਪ੍ਰਵਚਨਾਂ ਨਾਲ ਨਿਹਾਲ ਕੀਤਾ ਗਿਆ l ਰਾਜੇਸ਼ ਤਿਵਾੜੀ ਤੇ ਮੈਡਮ ਸਰਬਜੀਤ ਕੌਰ ਹੋਰਾਂ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਉਂਦਿਆਂ ਸਮਾਗਮ ਨੂੰ ਉਚਾਈਆਂ ਤੇ ਪਹੁੰਚਾਉਣ ਲਈ ਜਥੇਦਾਰ ਸੁਰਜੀਤ ਰੱਤੂ ਅਤੇ ਸਾਬਕਾ ਥਾਣੇਦਾਰ ਪ੍ਰਤਾਪ ਸਿੰਘ ਬੰਗਾ ਹੋਰਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ l
ਸਮਾਗਮ ਵਿੱਚ ਪਿੰਡ ਦੇ ਹੋਣਹਾਰ ਵਿਦਿਆਰਥੀਆਂ ਤੇ ਉੱਚ ਅਹੁਦੇ ਤੇ ਨਿਯੁੱਕਤ ਹੋਏ ਪੁਰਾਣੇ ਵਿਦਾਰਥੀਆਂ ਨੂੰ ਸਨਮਾਨਿਤ ਕੀਤਾ ਗਿਆ l ਇਸ ਮੌਕੇ ਗੁਰੂ ਜੀ ਦੀ ਨਿੱਘੀ ਤੇ ਮਿੱਠੀ ਯਾਦ ਚੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ l
ਇਸ ਮੌਕੇ ਸਰਪੰਚ ਤੀਰਥ ਰੱਤੂ, ਹੰਸ ਰਾਜ ਬੰਗਾ, ਦਵਿੰਦਰ ਬੰਗਾ, ਜਗਦੀਸ਼ ਬੰਗਾ, ਠਾਕੁਰ ਸੁਮਨ, ਹਰਮੇਸ਼ ਬੰਗਾ, ਜਗਨ ਨਾਥ , ਪਰਕਾਸ਼ ਚੰਦ,ਕਮਲਜੀਤ ਬੰਗਾ,ਭਾਈ ਜੀ ਬੀ ਸਿੰਘ, ਜਰਨੈਲ ਸਿੰਘ ਬੰਗਾ, ਪ੍ਰੋਫ: ਰਾਮਪਾਲ ਬੰਗਾ, ਅਸ਼ੋਕ ਬੰਗਾ, ਸੀਤਲ ਸੁਮਨ, ਜਿੰਦੂ ਸੁਮਨ, ਰੁਪਿੰਦਰ ਸਿੰਘ ਕੂਕਾ ਆਦਿ ਹਾਜ਼ਰ ਸਨ l

Doaba Times

ਸੰਤ ਸਰਵਣ ਦਾਸ ਮਹਾਰਾਜ ਜੀ ਦੀ 50ਵੀ ਬਰਸੀ ਸਮਾਗਮ ਸੰਬੰਧੀ ਪਿੰਡ ਬੱਲਾਂ ਵਿਖੇ ਛਬੀਲ ਲਗਾਈ ਗਈ

ਜਲੰਧਰ (ਗੁਰਪ੍ਰੀਤ ਬੱਲ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾਂ ਵਿਖੇ ਸੰਤ ਸਰਵਣ ਦਾਸ ਮਹਾਰਾਜ ਜੀ ਦੀ 50ਵੀ ਬਰਸੀ ਸਮਾਗਮ ਸੰਬੰਧੀ ਪਿੰਡ ਬੱਲਾਂ ਵਿਖੇ ਵੱਖ- ਵੱਖ ਜਗਾ ਤੇ ਛਬੀਲਾ ਲਗਾਈਆ ਗਈਆ ਤੇ ਛੋਲੇ ਪੁਰੀਆ ਦੇ ਲੰਗਰ , ਕੜਾਹ ਪ੍ਰਸ਼ਾਦ ਦੇ ਲੰਗਰ ਲਗਾਏ ਗਏ। ਇਸ ਮੌਕੇ ਦੋਆਬਾ ਪ੍ਰੈੱਸ ਕਲੱਬ ਦੇ ਸਮੂਹ ਪੱਤਰਕਾਰਾਂ ਵਲੋ ਦਿਨੋ ਦਿਨ ਵੱਧ ਰਹੀ ਗਰਮੀ ਤੋ ਬਚਣ ਲਈ ਛਾਦਾਰ ਬੂਟੇ ਵੀ ਲਗਾਏ ਗਏ ਤੇ ਹੋਰ ਲੋਕਾ ਨੂੰ ਵੀ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ।

Doaba Times

ਟਰੈਕਟਰ ਚਾਲਕ ਵੱਲੋਂ ਸਡ਼ਕ ਕਰਾਸ ਕਰਦਿਆਂ ਵਾਪਰਿਆ ਵੱਡਾ ਹਾਦਸਾ- ਟਰੈਕਟਰ ਅਤੇ ਕਾਰ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ

ਕਿਸ਼ਨਗੜ੍ਹ (ਮੁਕੇਸ਼ ਕੁਮਾਰ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾਂ ਅੱਡੇ ਚ’ ਟਰੈਕਟਰ ਟਰਾਲੀ ਚਾਲਕ ਵੱਲੋਂ ਸਡ਼ਕ ਕਰਾਸ ਕਰਦਿਆਂ ਇਕ ਵੱਡਾ ਹਾਦਸਾ ਵਾਪਰ ਗਿਆ , ਜਾਣਕਾਰੀ ਮੁਤਾਬਕ ਇਕ ਤੇਜ਼ ਰਫ਼ਤਾਰ ਕਾਰ ਜੋ ਕਿ ਭੋਗਪੁਰ ਵੱਲੋਂ ਆ ਰਹੀ ਸੀ ਤੇ ਜਲੰਧਰ ਨੂੰ ਜਾ ਰਹੀ ਸੀ ਅਚਾਨਕ ਜਿਸਦੇ ਅੱਗੇ ਮਿੱਟੀ ਨਾਲ ਲੱਦੀ ਟਰੈਕਟਰ ਟਰਾਲੀ ਆ ਗਈ ਜਿਸ ਕਾਰਨ ਕਾਰ ਟਰੈਕਟਰ ਵਿੱਚ ਜਾ ਵੱਜੀ ਤੇ ਕਾਰ ਸਵਾਰ ਦੋ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਦੁਆਰਾ ਕੜੀ ਮੁਸ਼ੱਕਤ ਰਾਹੀਂ ਕਾਰ ਦਾ ਗੇਟ ਵੱਢ ਕੇ ਬਾਹਰ ਕੱਢਿਆ ਗਿਆ ,ਤੇ ਜਖਮੀਆ ਨੂੰ ਮੌਕੇ ਤੇ ਮੌਜੂਦ ਪ੍ਰਿੰਸ ਮੈਡੀਕਲ ਹਾਲ ਜੇ ਡਾ ਸੁਖਵਿੰਦਰ ਲਾਲ ਵੱਲੋਂ ਮੁੱਢਲੀ ਸਹਾਇਤਾ ਦੇ ਇੱਕ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ। ਇਸ ਹਾਦਸੇ ਉਪਰੰਤ ਨੈਸ਼ਨਲ ਹਾਈਵੇ ਤੇ ਭਾਰੀ ਜਾਮ ਲੱਗ ਗਿਆ । ਸੂਚਨਾ ਪਾਉਂਦੇ ਹੀ ਕਿਸ਼ਨਗੜ੍ਹ ਪੁਲਸ ਪਾਰਟੀ ਸਮੇਤ ਏ ਐਸ ਆਈ ਸੁਖਵਿੰਦਰ ਸਿੰਘ ਮੌਕੇ ਤੇ ਪਹੁੰਚੇ ਤੇ ਜਾਮ ਨੂੰ ਖੁੱਲ੍ਹਵਾਉਂਦੇ ਹੋਏ ਸੜਕ ਤੇ ਟਰੈਫਿਕ ਸੁਚਾਰੂ ਢੰਗ ਨਾਲ ਚਲਾਇਆ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।
ਜਖ਼ਮੀ ਕਾਰ ਚਾਲਕ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਬੁਲੰਦਪੁਰ ਵਜੋਂ ਹੋਈ ਸਾਥੀ ਮਲਕੀਅਤ ਸਿੰਘ ਸ਼ਾਹਕੋਟ ਦਾ ਰਹਿਣ ਵਾਲਾ ਹੈ। ਟਰੈਕਟਰ ਚਾਲਕ ਰਾਜੂ ਜੋ ਕਿ ਅਮਰਗਡ਼੍ਹ ਵਿਖੇ ਕਿਸੇ ਕੋਲ ਡਰਾਈਵਰੀ ਦਾ ਕੰਮ ਕਰਦਾ ਸੀ ।

घायल कार चालक का नाम इंदरजीत सिंह निवासी बुलंदपुर जालंधर उसके साथी का नाम मलकीत सिंह पुत्र हरबंस सिंह निवासी बागवाला शाहकोट ट्रैक्टर चालक राजू जो करतारपुर के गांव अंबगढ़ मे किसी के पास ड्राइवरी का काम करता है पुलिस के मुताबिक ट्रैक्टर चालक की गलती से हादसा हुआ