Crime

ਸਰਮੱਸਤਪੁਰ ਪਿੰਡ ਵਿੱਚ ਲੱਕੜ ਚੋਰੀ

ਕਿਸ਼ਨਗੜ (ਗੁਰਪ੍ਰੀਤ ਬੱਲ) ਪਿੰਡ ਸਰਮੱਸਤਪੁਰ ਵਿਖੇ ਚੋਰਾ ਵਲੋਂ ਲੱਕੜ ਦੇ 5 ਨਗ ਚੋਰੀ ਕਰ ਲਏ ਗਏ । ਜਾਣਕਾਰੀ ਦਿੰਦੇ ਹੋਏ ਮੁਕੇਸ਼ ਕੁਮਾਰ ਸਰਮੱਸਤਪੁਰ ਵਲੋਂ ਦੱਸਿਆ ਕਿ ਡੇਕ ਦੀ ਲੱਕੜ ਦੇ ਕਰੀਬ 12 ਨਗ ਕੱਟ ਕੇ ਰੱਖੇ ਸਨ। ਜਦ ਅਗਲੇ ਦਿਨ ਮੌਕੇ ਤੇ ਦੇਖਿਆ ਤਾਂ ਸਿਰਫ 7 ਨੱਗ ਹੀ ਮੌਜੂਦ ਸਨ ਤੇ 5 ਨੱਗ ਚੋਰਾ ਵਲੋਂ ਚੋਰੀ ਕਰ ਲਏ ਗਏ।

Doaba Times

श्री माता भद्रकाली मंदिर कपूरथला में मूर्ति स्थापना दिवस बड़ी धूमधाम से मनाया

कपूरथला(रवि कुमार)श्री माता भद्रकाली मंदिर कपूरथला में मूर्ति स्थापना दिवस बड़ी धूमधाम से मनाया गया और 501 श्री दुर्गा स्तुति पाठ हुए और रात में महामाई की चौकी श्री देव चंचल जी ने महामाई का गुणगान किया और संगतों ने झूम झूम के जयकारे लगाए। इस मौके पर प्रशोतम पासी प्रधान जी, जगदीश अनंद, विजै अनंद, भुपिंदर अनंद, विक्की बहल, नरेश कुमार, प्रमोद काली, मन्नु प्राशर, कमलदीप, मोहित अनंद, सदेश शर्मा, सोनू बावा, विजै कुमार मौजूद थे।

Doaba Times

ਪਿੰਡ ਬੱਲਾ ਵਿਖੇ ਵਿਕਾਸ ਜੋਰਾ ਸ਼ੋਰਾ ਨਾਲ ਜਾਰੀ

ਬਿਜਲੀ ਦੇ ਮੀਟਰ ਦੇ ਬਕਸਿਆ ਦੇ ਬਾਹਰ ਤਾਰਾ ਦੇ ਨੰਗੇ ਜੋੜ ਹਾਦਸਿਆ ਦੀ ਉਡੀਕ ਚ’ ਕਿਸੇ ਵਿਅੱਕਤੀ ਨੂੰ ਕਰੰਟ ਲੱਗਣ ਤੋਂ ਬਾਅਦ ਹੀ ਇਸ ਵੱਲ ਸੰਬੰਧਿਤ ਵਿਭਾਗ ਦੇਵੇਗਾ ਧਿਆਨ

ਕਿਸ਼ਨਗੜ(ਗੁਰਪ੍ਰੀਤ ਬੱਲ) ਜਲੰਧਰ ਦੇ ਪਿੰਡ ਬੱਲਾ ਵਿਖੇ ਵਿਕਾਸ ਦੇ ਕਾਰਜ ਜੋਰਾ ਸ਼ੋਰਾ ਨਾਲ ਜਾਰੀ ਹਨ। ਪਰੰਤੂ ਬਿਜਲੇ ਦੇ ਬਕਸੇ ਦੇ ਬਾਹਰ ਤਾਰਾ ਦੇ ਨੰਗੇ ਜੋੜ ਕਿਸੇ ਵਿਅਕਤੀ ਦੀ ਮੰਗ ਰਹੇ ਹਨ ਮੌਤ।

Doaba Times

ਸਰਕਾਰੀ ਪ੍ਰਾਇਮਰੀ ਸਕੂਲ ਰਹੀਮ ਪੁਰ ਵਿਖੇ ਹੋਇਆ ਸਲਾਨਾ ਸਮਾਗਮ

ਐਨ ਆਰ ਆਈ ਸੁਰਜੀਤ ਸਿੰਘ ਭੁਪਾਲ ਨੇ ਸਕੂਲ ਨੂੰ 21000 ਰੁਪਏ ਕੀਤੇ ਦਾਨ

ਕਰਤਾਰਪੁਰ/ਕਿਸ਼ਨਗੜ(ਗੁਰਪ੍ਰੀਤ ਬੱਲ/ ਦਿਲਬਾਗ ਸਿੱਧੂ) ਇਲਾਕੇ ਭਰ ਵਿੱਚ ਸਿੱਖਿਆ ਦੀ ਮੋਹਰੀ ਸੰਸਥਾ ਵਜੋਂ ਉੱਭਰ ਰਹੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਹੀਮ ਪੁਰ ਵਿਖੇ ਸਲਾਨਾ ਸਮਾਗਮ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਟੇਟ ਅਵਾਰਡੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਰਤਾਰਪੁਰ ਸ਼੍ਰੀ ਬੀ ਕੇ ਮਹਿਮੀ ਜੀ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਦੀਆਂ ਸਿੱਖਿਆ, ਸੱਭਿਆਚਾਰਕ ਅਤੇ ਸਮਾਜਿਕ ਸੇਧ ਦੇਣ ਵਾਲੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਹਾਜ਼ਰੀਨ ਦਾ ਦਿਲ ਜਿੱਤਿਆ।ਇਸ ਦੌਰਾਨ ਸਿੱਖਿਆ,ਖੇਡਾਂ ਅਤੇ ਹੋਰ ਵੱਖ-ਵੱਖ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸਮਾਗਮ ਵਿੱਚ ਉਚੇਚੇ ਤੌਰ ਤੇ ਪੁੱਜੇ ਐਨ ਆਰ ਆਈ ਸ. ਸੁਰਜੀਤ ਸਿੰਘ ਭੁਪਾਲ ਨੇ ਸਕੂਲ ਦੇ ਚਲ ਰਹੇ ਵਿਕਾਸ ਕਾਰਜਾਂ ਲਈ 21000/- ਰੁਪਏ ਸਕੂਲ ਨੂੰ ਦਾਨ ਵਜੋਂ ਦਿੱਤੇ।ਮੁੱਖ ਮਹਿਮਾਨ ਬੀ ਪੀ ਈ ਓ ਸ਼੍ਰੀ ਬੀ ਕੇ ਮਹਿਮੀ ਜੀ ਨੇ ਆਪਣੇ ਸੰਬੋਧਨ ਵਿੱਚ ਸਕੂਲ ਮੁਖੀ ਮੈਡਮ ਰਣਜੀਤ ਕੌਰ ਸਮੇਤ ਸਮੁੱਚੇ ਮਿਹਨਤੀ ਸਕੂਲ ਸਟਾਫ਼ ਦੀ ਪ੍ਰਸ਼ੰਸਾ ਕਰਦਿਆਂ ਪਿੰਡ ਦੇ ਪਤਵੰਤਿਆਂ ਅਤੇ ਸਾਰੇ ਐਨ ਆਰ ਆਈ ਦਾਨੀ ਸੱਜਣਾਂ ਦਾ ਸਕੂਲ ਦੀ ਨੁਹਾਰ ਬਦਲਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।ਸਮਾਗਮ ਦੌਰਾਨ ਦਾਨੀ ਸੱਜਣਾਂ ਸੁਰਜੀਤ ਸਿੰਘ ਭੁਪਾਲ, ਤਰਸੇਮ ਸਿੰਘ ਭੁਪਾਲ,ਜਸਵਿੰਦਰ ਸਿੰਘ ਖ਼ਾਲਸਾ,ਰਘੁਵੀਰ ਸਿੰਘ ਟਿਵਾਣਾ,ਮਾ.ਗੁਲਜ਼ਾਰ ਮੁਹੰਮਦ,ਮੈਡਮ ਮਨਸਿਮਰਤ ਕੌਰ ਅਤੇ ਹੋਰਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਭਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਨਰਦੇਵ ਸਿੰਘ ਬੀ ਐਮ ਟੀ,ਰਿਸ਼ੀ ਕੁਮਾਰ ਜ਼ਿਲ੍ਹਾ ਜਨਰਲ ਸਕੱਤਰ ਈ ਟੀ ਯੂ,ਕੁਲਵੰਤ ਸਿੰਘ ਸੀ ਐਚ ਟੀ,ਪ੍ਰਿੰ: ਸਤਨਾਮ ਸਿੰਘ,ਲੈਕਚਰਾਰ ਕੁਲਵਿੰਦਰ ਸਿੰਘ,ਜਗਦੀਪ ਸਿੰਘ ਭੁਪਾਲ,ਹਰਭਜਨ ਸਿੰਘ ਭੁਪਾਲ,ਹਰੀਕ੍ਰਿਸ਼ਨ ਲਾਲ ਸਰਪੰਚ,ਜਸਵਿੰਦਰ ਸਿੰਘ ਟਿਵਾਣਾ, ਦਰਬਾਰਾ ਸਿੰਘ,ਰਛਪਾਲ ਸਿੰਘ ਪਾਲਾ,ਪਲਵਿੰਦਰ ਸਿੰਘ ਪਿੰਦਾ,ਮੈਡਮ ਡੇਜ਼ੀ,ਮਨਜੀਤ ਰਾਣੀ,ਮੰਜੂ ਦੇਵੀ,ਬਖਸ਼ੀਸ਼ ਕੌਰ,ਐਸ ਐਮ ਸੀ ਚੇਅਰਪਰਸਨ ਆਸ਼ਾ ਰਾਣੀ,ਪਿੰਡ ਦੇ ਪੰਚਾਇਤ ਮੈਂਬਰ, ਪਿੰਡ ਦੇ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜ਼ਰ ਸਨ।ਇਸ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸੀ ਐਮ ਟੀ ਸੰਜੀਵ ਜੋਸ਼ੀ ਨੇ ਬਾਖੂਬੀ ਨਿਭਾਈ।

Doaba Times

ਮਹਾਨ ਗ਼ਦਰੀ ਬਾਬਿਆਂ ਦੀ ਯਾਦ ਚ’ ਸੰਘਵਾਲ ਵਿਖੇ ਦੋ ਦਿਨਾਂ ਕਬੱਡੀ ਟੂਰਨਾਮੈਂਟ ਕਰਵਾਇਆ

ਮਹਾਨ ਗ਼ਦਰੀ ਬਾਬਿਆਂ ਸ਼ਹੀਦ ਬੰਤਾ ਸਿੰਘ ਤੇ ਸ਼ਹੀਦ ਅਰੂੜ ਸਿੰਘ ਯਾਦਗਾਰੀ ਟੂਰਨਾਮੈਂਟ ਦੌਰਾਨ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ , ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਆਦਮਪੁਰ ਹਲਕਾ ਵਿਧਾਇਕ ਸੁਖਵਿੰਦਰ ਕੋਟਲੀ,ਜੱਥੇਦਾਰ ਹਰਨਾਮ ਸਿੰਘ ।

ਕਿਸ਼ਨਗੜ੍ਹ(ਗੁਰਪ੍ਰੀਤ ਬੱਲ) ਮਹਾਨ ਗ਼ਦਰੀ ਬਾਬਿਆਂ ਸ਼ਹੀਦ ਬੰਤਾ ਸਿੰਘ ਤੇ ਸ਼ਹੀਦ ਅਰੂੜ ਸਿੰਘ ਯਾਦਗਾਰੀ ਤੇ ਡਾ. ਜੀਐੱਸ ਗਿੱਲ ਦੀ ਨਿੱਘੀ ਯਾਦ ਨੂੰ ਸਮਰਪਿਤ ਦੋ ਦਿਨਾ ਸੰਘਵਾਲ ਦਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਸ਼ਹੀਦ ਬੰਤਾ ਸਿੰਘ ਸੰਘਵਾਲ ਵੈੱਲਫੇਅਰ ਟਰੱਸਟ ਤੇ ਰੂਰਲ ਸਪੋਰਟਸ ਵੈੱਲਫੇਅਰ ਟਰੱਸਟ ਵੱਲੋਂ ਟਰੱਸਟ ਦੇ ਪ੍ਰਧਾਨ ਡਾ. ਗੁਰਬੀਰ ਸਿੰਘ ਗਿੱਲ, ਸੇਵਾਮੁਕਤ ਪਿ੍ਰੰਸੀਪਲ ਜਸਬੀਰ ਕੌਰ ਗਿੱਲ, ਸਾਬਕਾ ਸਰਪੰਚ ਗੁਰਦੀਪ ਸਿੰਘ, ਦਾਤਾਰ ਸਿੰਘ ਕੈਨੇਡਾ, ਪਹਿਲਵਾਨ ਹਰਭਜਨ ਸਿੰਘ, ਨੰਬਰਦਾਰ ਜ਼ੋਰਾਵਰ ਸਿੰਘ, ਡਾ. ਪਰਗਟ ਸਿੰਘ, ਨੰਬਰਦਾਰ ਇੰਦਰਜੀਤ ਸਿੰਘ ਬਿੱਲੂ, ਸਤਨਾਮ ਸਿੰਘ ਆਸਟ੍ਰੇਲੀਆ, ਮਨਜੀਤ ਸਿੰਘ ਯੂ.ਐੱਸ.ਏ, ਭਿੰਦਾ ਯੂ.ਐੱਸ.ਏ, ਕੁਲਦੀਪ ਸਿੰਘ ਖਹਿਰਾ, ਸਾਬਕਾ ਪੰਚ ਮੇਜਰ ਸਿੰਘ, ਮਨਿੰਦਰ ਸਿੰਘ ਮੱਪੀ, ਸਾਬਕਾ ਸਰਪੰਚ ਬਲਵੀਰ ਸਿੰਘ ਆਦਿ ਦੇ ਸਹਿਯੋਗ ਨਾਲ ਕਰਵਾਏ ਗਏ।

ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵਲੋਂ ਸਟੇਜ਼ ਤੋ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਰਾਹੀਂ ਨੌਜਵਾਨਾਂ ਨੂੰ ਸਹੀ ਰਸਤੇ ਤੇ ਲਾ ਕੇ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ।

ਕੈਬਨਿਟ ਮੰਤਰੀ ਵਲੋਂ ਟੂਰਨਾਮੈਂਟ ਦੌਰਾਨ ਪੰਜ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ ਗਿਆ ।

Doaba Times

ਡੀ.ਏ.ਵੀ ਯੂਨੀਵਰਸਿਟੀ ਵਿਖੇ ਕਿਸਾਨ ਮੇਲਾ ਲਗਾਇਆ ਗਿਆ

ਕਿਸ਼ਨਗੜ (ਗੁਰਪ੍ਰੀਤ ਬੱਲ) ਡੀ.ਏ.ਵੀ ਯੂਨੀਵਰਸਿਟੀ ਜਲੰਧਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿੱਚ ਯੂਥ ਆਗੂ ਵੀਰੇਨ ਕਿਸ਼ਨਗੜ ਆਪਣੇ ਸਾਥੀਆ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੇਲੇ ਦੌਰਾਨ ਕਿਸਾਨਾਂ ਨੂੰ ਆਧੁਨਿਕ ਯੁਗ ਵਿੱਚ ਖੇਤੀਬਾੜੀ ਸੰਬੰਧੀ ਆਉਣ ਵਾਲੀਆਂ ਮੁਸ਼ਕਿਲਾ ਦੇ ਹੱਲ ਸੰਬੰਧੀ ਤੇ ਰਿਵਾਇਤੀ ਖੇਤੀ ਅਪਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਤਾ ਜੋ ਦਿਨੋ ਦਿਨ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਿਆ ਜਾ ਸਕੇ ਤੇ ਕਿਸਾਨਾਂ ਨੂੰ ਗੰਨੇ ਤੋਂ ਗੁੜ ਬਣਾਉਣ ਖੁੰਭਾ ਦੀ ਖੇਤੀ, ਮੇਡੀਸਿਨ ਬੂਟੇ ਲਗਾਉਣ ਸੰਬੰਧੀ, ਮਧੂਮੱਖੀਆ ਤੋਂ ਸ਼ਹਿਦ ਦਾ ਪ੍ਰਾਪਤ ਕਰਨਾ ਕਿਸਾਨੀ ਲਈ ਸਹਾਇਕ ਕਿੱਤਿਆ ਦੀ ਜਾਣਕਾਰੀ ਲਈ ਸਟਾਲ ਲਗਾਏ ਗਏ।

Doaba Times

ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪਰਚਾ ਰੱਦ ਕਰਨ ਦਾ ਭਰੋਸਾ ਦੇਣ ਉਪਰੰਤ ਧਰਨਾ ਚੁੱਕਿਆ

ਅੰਮ੍ਰਿਤਸਰ, 23 ਫਰਵਰੀ (ਬਿਊਰੋ) – ਆਖ਼ਿਰਕਾਰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪਰਚਾ ਰੱਦ ਕਰਨ ਦਾ ਭਰੋਸਾ ਦੇਣ ਅਤੇ ਜਥੇ ਦੇ ਸਿੰਘ ਤੂਫਾਨ ਸਿੰਘ ਨੂੰ ਕੱਲ੍ਹ ਰਿਹਾ ਕਰਨ ਤੋਂ ਬਾਅਦ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਧਰਨਾ ਚੁੱਕ ਲਿਆ ਹੈ ਪਰ ਓਹ ਤੂਫਾਨ ਸਿੰਘ ਦੇ ਬਾਹਰ ਆਉਣ ਤੱਕ ਅਜਨਾਲੇ ਵਿਚ ਹੀ ਰਹਿਕੇ ਦੀਵਾਨ ਸਜਾਉਣਗੇ ਅਤੇ ਅੰਮ੍ਰਿਤ ਸੰਚਾਰ ਕਰਨਗੇ। ਅੰਮ੍ਰਿਤਸਰ ਦੇ ਐਸ.ਐਸ. ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਸਾਡੇ ਸਾਹਮਣੇ ਪੇਸ਼ ਸਬੂਤਾਂ ਅਨੁਸਾਰ ਲਵਪ੍ਰੀਤ ਤੂਫ਼ਾਨ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ ਬਣਾਈ ਗਈ ਹੈ।

ਭਾਈ ਅੰਮ੍ਰਿਤਪਾਲ ਸਿੰਘ ਵਲੋਂ ਥਾਣੇ ‘ਚੋਂ ਸੰਬੋਧਨ ਕਰਦਿਆਂ ਪਰਚਾ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਅੰਮ੍ਰਿਤਪਾਲ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਲਗਾਤਾਰ ਭਾਈ ਤੂਫਾਨ ਤੇ ਇਕ ਹੋਰ ਸਾਥੀ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਥਾਣੇ ਦੇ ਅੰਦਰ ਅਤੇ ਬਾਹਰ ਵੱਡੀ ਗਿਣਤੀ ’ਚ ਭਾਈ ਅੰਮ੍ਰਿਤਪਾਲ ਦੇ ਸਮਰਥਕ ਮੌਜੂਦ ਹਨ। ਅਜਨਾਲਾ ਪੁਲਿਸ ਸਿੱਖ ਸੰਗਤ ਦੀ ਸਚਾਈ ਅੱਗੇ ਝੁਕਦੀ ਨਜ਼ਰ ਆਈ ਅਤੇ ਤੂਫਾਨ ਸਿੰਘ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਅਜਨਾਲਾ ਥਾਣੇ ਦੇ ਘਿਰਾਓ ਦਾ ਐਲਾਨ ਕੀਤਾ ਸੀ ,ਜਿਨ੍ਹਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਸਖਤ ਰੋਕਾਂ ਲਾਈਆਂ ਹੋਈਆਂ ਸੀ ਪਰ ਅੰਮ੍ਰਿਤਪਾਲ ਸਿੰਘ ਦੇ ਹਮਾਇਤੀ ਇੰਨੀ ਵੱਡੀ ਗਿਣਤੀ ਵਿੱਚ ਪਹੁੰਚ ਗਏ ਕਿ ਪੁਲਿਸ ਉਨ੍ਹਾਂ ਨੂੰ ਰੋਕਣ ਵਿੱਚ ਬੇਵੱਸ ਨਜ਼ਰ ਆਈ।

Doaba Times

ACIS की टीम की ओर से भरपू्र सिंह के मामले मे भरपूर कोशिश जारी

होशियारपुर( गुरप्रीत सूर्य) जिला होशियारपुर के गाँव सीकरी मे घरेलू झगड़े संबंधी ACIS की टीम की ओर से मामले को सुलझाने की भरपूर कोशिशे जारी है। जिसके तहित थाना बुलोवाल के SHO पंकज शर्म जी से ACIS की सटेट टीम द्वारा मुलाकात कर मामले संबंधी बातचीत की तो SHO पंकज शर्म जी द्वारा आशवासन दिया कि मामले की जाच के बाद निपटा दिया जाएगा। इस दौरान वाईस चेयरमैन सटीफन मसीह, एस.पी. राणा Chief Org., मनविंदर सिंह Chief Exc., गुरदीप सिंह रिटा.Sub Ins. , मौजूद थे।

Doaba Times

भारतीय आम जनता पार्टी की ओर से थाना फत्तूढींगा का घेराव

कपू्रथला (रवि कुमार) भारतीय आम जनता पार्टी की ओर से थाना फत्तूढींगा का घेराव किया गया। जिसमें पार्टी प्रधान सतीश कुमार नाहर विशेष तौर पर पहुंचे। इस दौरान पार्टी नेताओं व वर्करों ने पुलिस प्रशासन के खिलाफ जोरदार नारेबाजी की। प्रधान सतीश कुमार नाहर ने कहा कि बीते माह जनवरी में गांव किशन सिंह वाला में दो पक्षों के बीच हुई मारपीट में कोई कारवाई न किए जाने के रोष में यह धरना दिया गया है। धरने दौरान थाना फत्तूढींगा की एसएचओ मनदीप कौर ने कहा कि इस मारपीट के मामले में पुलिस ने एफआईआर दर्ज कर रखी है और जांच जारी है।

Doaba Times

ਸੀਐਚਸੀ ਕਾਲਾ ਬੱਕਰਾ ਵਿਖੇ ਦੰਦਾਂ ਦੇ ਪੰਦਰਵਾੜੇ ਦਾ ਜ਼ਿਲ੍ਹਾ ਡੈਂਟਲ ਅਫਸਰ ਨੇ ਕੀਤਾ ਨਰੀਖਣ

ਕਾਲਾ ਬੱਕਰਾ(ਗੁਰਪ੍ਰੀਤ ਬੱਲ) ਸਿਵਲ ਸਰਜਨ ਡਾ. ਰਮਨ ਸ਼ਰਮਾ ਜੀ ਦੇ ਨਿਰਦੇਸ਼ਾਂ ਅਨੁਸਾਰ ਚੱਲ ਰਹੇ ਦੰਦਾ ਦਾ ਪੰਦਰਵਾੜੇ ਦਾ ਨਰੀਖਣ ਕਰਨ ਲਈ ਜਿਲ੍ਹਾ ਡੈਂਟਲ ਹੈਲਥ ਅਫਸਰ ਡਾ. ਬਲਜੀਤ ਕੌਰ ਰੂਬੀ ਨੇ ਸੀ ਐਚ ਸੀ ਕਾਲਾ ਬੱਕਰਾ ਵਿਖੇ ਪਹੁੰਚੇ ਉਹਨਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਨੇ ਡਾ ਭਵਦੀਪ ਕੌਰ ਤੇ ਬਾਕੀ ਟੀਮ ਦੇ ਵੱਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਨਰੀਖਣ ਕੀਤਾ।ਡਾ ਰੂਬੀ ਨੇ ਦੱਸਦਿਆਂ ਕਿਹਾ ਕੇ ਇਸ ਪੰਦਰਵਾੜੇ ਵਿੱਚ ਦੰਦਾ ਦੇ ਬੀੜ ਵੰਡਣ ਤੋਂ ਇਲਾਵਾ ਰੂਟ ਕਨਾਲ,ਦੰਦਾਂ ਦੀ ਸਫਾਈ,ਦੰਦਾਂ ਦੀ ਐਕਸਟੈਂਸ਼ਨ ਦੀਆਂ ਸੇਵਾਵਾਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਨੇ।ਉਹਨਾ ਬਾਕੀ ਟੀਮ ਮੈਬਰ ਡਾ ਜਤਿੰਦਰ ਕੌਰ,ਡਾ ਅਨੁਦੀਪ ਪੱਡਾ ਤੇ ਡਾ ਪੂਜਾ ਦੀ ਕਾਰਗੁਜਾਰੀ ਉਪਰ ਤਸੱਲੀ ਪ੍ਰਗਟਾਈ।