Doaba Times

ਅੱਡਾ ਕਿਸ਼ਨਗੜ ਟ੍ਰੈਫਿਕ ਦੀ ਖਰਾਬ ਵਿਵਸਥਾ ਦੀ ਚੜਿਆ ਭੇਟ

ਕਿਸ਼ਨਗੜ (ਗੁਰਪ੍ਰੀਤ ਬੱਲ/ਦਿਲਬਾਗ ਸਿੰਘ ਸਿੱਧੂ ) ਜਲੰਧਰ -ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਕਿਸ਼ਨਗੜ ਵਿਖੇ ਟ੍ਰੈਫਿਕ ਜਾਮ ਕਾਰਨ ਆਮ ਰਾਹਗੀਰਾ ਨੂੰ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦਾ ਹੈ , ਕਈ ਵਾਰ ਦੇਖਣ ਵਿੱਚ ਆਇਆ ਹਏ ਕਿ ਐਮਰਜੈਂਸੀ ਸੇਵਾਵਾਂ ਐਬੂਲੈਸ ਵੀ ਟ੍ਰੈਫਿਕ ਜਾਮ ਵਿੱਚ ਫਸੀਆ ਅਕਸਰ ਹੀ ਦਿਖਾਈ ਦਿੰਦੀਆਂ ਹਨ ਤੇ ਇਲਾਕੇ ਦੇ ਦੁਕਾਨਦਾਰਾਂ ਨੂੰ ਵੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਰੋਜਾਨਾ ਲੱਗ ਰਹੇ ਟ੍ਰੈਫਿਕ ਜਾਮ ਦਾ ਕੋਈ ਵੀ ਹੱਲ ਪ੍ਰਸ਼ਾਸਨ ਤੋਂ ਨਹੀ ਹੋ ਰਿਹਾ , ਜਿਸਦੀ ਮਿਸਾਲ ਕਿਸ਼ਨਗੜ ਅੱਡੇ ਚ’ ਕੋਈ ਵੀ ਪੁਲਿਸ ਕਰਮਚਾਰੀ ਮੌਜੂਦ ਨਹੀਂ ਸੀ।
ਬਾਅਦ ਦੁਪਹਿਰ 3 ਵਜੇ ਤੋਂ ਲੈਕੇ 4:30 ਵਜੇ ਤੱਕ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ।
ਤਕਰੀਬਨ 4 ਵਜੇ ਹਾਈਵੇ ਪੈਟਰੋਲਿੰਗ ਦੀ ਗੱਡੀ ਆਈ ਜਿਸ ਵਿੱਚ ਆਈ ਪੁਲਿਸ ਕਰਮਚਾਰੀਆਂ ਵੱਲੋਂ ਭਾਰੀ ਮਸ਼ੱਕਤ ਨਾਲ ਜਾਮ ਨੂੰ ਖੁਲਵਾਇਆ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ।

Doaba Times

ਬੰਦੀ ਸਿੰਘਾਂ ਦੀ ਰਿਹਾਈ ਲਈ 20 ਤਰੀਕ ਨੂੰ ਕਿਸ਼ਨਗੜ ਤੋਂ ਰਵਾਨਾ ਹੋਵੇਗਾ ਜੱਥਾ

ਕਿਸ਼ਨਗੜ(ਗੁਰਪ੍ਰੀਤ ਬੱਲ)ਦੋਆਬਾ ਕਿਸਾਨ ਸੰਘਰਸ਼ ਕਮੇਟੀ ਰਜਿ: ਪੰਜਾਬ ਦੇ ਮੁੱਖ ਦਫਤਰ ਕਿਸ਼ਨਗੜ ਤੋਂ 20 ਜਨਵਰੀ ਸਵੇਰੇ 8 ਵਜੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਨੂੰ ਮਜ਼ਬੂਤ ਬਣਾਉਣ ਲਈ ਚੰਡੀਗੜ੍ਹ ਵਿਖੇ ਜਥਾ ਰਵਾਨਾ ਹੋਵੇਗਾ ।ਇਸ ਦੌਰਾਨ ਜਥੇਬੰਦੀ ਦੇ ਮੈਂਬਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੰਦੀ ਸਿੰਘਾਂ ਦੀਆਂ ਸਜਾਵਾਂ ਪੂਰੀਆਂ ਹੋ ਜਾਣ ਦੇ ਬਾਵਜੂਦ ਵੀ ਸਰਕਾਰਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ।
ਇਸ ਮੌਕੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ, ਚੇਅਰਮੈਂਨ ਉਂਕਾਰ ਸਿੰਘ ਦੌਲਤਪੁਰ, ਵਾਇਸ ਪ੍ਰਧਾਨ ਮੁਕੇਸ਼ ਚੰਦਰ ਰਾਣੀਭੱਟੀ, ਜਰਨਲ ਸਕੱਤਰ ਦਵਿੰਦਰ ਸਿੰਘ ਮਿੰਟਾ ਧਾਰੀਵਾਲ, ਨੰਬਰਦਾਰ ਇੰਦਰਜੀਤ ਸਿੰਘ ਬਿੱਲੂ (ਸੰਘਵਾਲ) ਆਦਿ ਸਮੇਤ ਸਮੂਹ ਅਹੁਦੇਦਾਰ ਮੌਜੂਦ ਸਨ

Doaba Times

ਬਿਆਸ ਪਿੰਡ ਵਿਖੇ ਪੁਰਾਤਨ ਛਿੰਝ ਮੇਲੇ ਦੀ ਸ਼ੁਰੂਆਤ ‘ਬਾਬਾ ਮੱਲ ਜੀ’

ਕਿਸ਼ਨਗੜ(ਗੁਰਪ੍ਰੀਤ ਬੱਲ / ਦਿਲਬਾਗ ਸਿੰਘ ਸਿੱਧੂ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਬਿਆਸਪਿੰਡ ਵਿਖੇ ਪੁਰਾਤਨ ਛਿਝ ਮੇਲੇ ਦੀ (ਬਾਬਾ ਲੱਖ ਦਾਤਾ ਜੀ ਤੇ ਬਾਬਾ ਮੱਲ ਜੀ ਦੇ ਦਰਬਾਰ ) ਸ਼ੁਰੂਆਤ ਬਾਬਾ ਲੱਖ ਦਾਤਾ ਜੀ ਤੇ ਬਾਬਾ ਮੱਲ ਜੀ ਪ੍ਰਬੰਧਕ ਕਮੇਟੀ ,ਸਮੂਹ ਗ੍ਰਾਮ ਪੰਚਾਇਤ , ਮਡਾਰ ਗੋਤ ਜਠੇਰੇ , ਇਲਾਕਾ ਨਿਵਾਸੀਆਂ ਦੇ ਯੋਗਦਾਨ ਸਦਕਾ ਧੂਮਧਾਮ ਨਾਲ ਕੀਤੀ ਗਈ। ਦਰਬਾਰ ਤੇ ਝੰਡੇ ਦੀ ਰਸਮ ਉਪਰੰਤ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਕੀਰਤਨੀ ਜਥਿਆਂ ਵਲੋ ਆਈਆਂ ਹੋਈਆਂ ਸੰਗਤਾਂ ਨੂੰ ਕੀਰਤਨ ਰਾਹੀ ਨਿਹਾਲ ਕੀਤਾ । ਦਰਬਾਰ ਦੇ ਨਜ਼ਦੀਕ ਖੇਡ ਗਰਾਉਂਡ ਚ’ ਕੁਸ਼ਤੀ ਅਖਾੜੇ ਦਾ ਅਰੰਭ ਮੌਕੇ ਤੇ ਮੌਜੂਦ ਕਮੇਟੀ ਦੇ ਮੈਂਬਰਾਂ ਵਲੋ ਸਾਝੇ ਤੌਰ ਤੇ ਸੰਤ ਪ੍ਰਦੀਪ ਦਾਸ ਜੀ ਤੇ ਸੰਤ ਮਹਿੰਦਰ ਸਿੰਘ ਬਿਆਸਪਿੰਡ  ਵਲੋ ਕੀਤਾ ਗਿਆ। ਕਿਸ਼ਤੀ ਮੁਕਾਬਲੇ ਦੌਰਾਨ ਪ੍ਰਿਤਪਾਲ ਫਗਵਾੜਾ ਤੇ ਭੁਪਿੰਦਰ ਅਜਨਾਲਾ ਵਿਚਕਾਰ ਪਟਕੇ ਦੀ ਕੁਸ਼ਤੀਬਰਾਬਰ ਰਹੀ । ਇਸ ਮੌਕੇ ਤੇ ਪ੍ਰਬੰਧਕ ਕਮੇਟੀ ਵਲੋ ਪਹਿਲਵਾਨਾ ਨੂੰ ਸਨਮਾਨਿਤ ਕੀਤਾ ਗਿਆ ।

                                    ਇਸ ਮੌਕੇ ਤੇ ਹਲਕਾ ਕਰਤਾਰਪੁਰ ਵਿਧਾਇਕ ਸ.ਬਲਕਾਰ ਸਿੰਘ ,ਵਿਧਾਇਕ ਆਦਮਪੁਰ ਸੁਖਵਿੰਦਰ ਕੋਟਲੀ, ਚੇਅਰਮੈਨ ਸੁਨੀਲ ਕੁਮਾਰ ਮਡਾਰ, ਚੇਅਰਮੈਨ ਰੇਸ਼ਮ ਚਾਂਦ, ਬਲਵਿੰਦਰ ਕੁਮਾਰ ਬੱਬੀ, ਨਾਮਦੇਵ, ਸੰਸਾਰ ਚੰਦ (ਤਿੰਨੋਂ ਪ੍ਰਧਾਨ), ਕੈਸ਼ੀਅਰ ਨਿਰਮਲ ਕੁਮਾਰ, ਜ.ਸਕੱਤਰ ਰਾਮ ਮੂਰਤੀ, ਸੇਵਾ ਦਾਸ, ਬਲਦੇਵ ਨਾਬਾ, ਸਰਪੰਚ ਸੰਜੀਵ ਰੌਕੀ ਮਡਾਰ, ਚਮਨ ਲਾਲ ਮਡਾਰ ਯੂ.ਕੇ, ਵਿਜੈ ਮਡਾਰ ਸੰਤੋਖਪੁਰਾ , ਰਾਜ ਮੱਲ ਲਾਲੀ ਯੂ ਕੇ, ਬਲਰਾਜ ਮਡਾਰ, ਬਲਦੇਵ ਨਾਭਾ, ਜਸਵੰਤ ਸੌਂਧੀ, ਏਐਸਆਈ ਸੁਖਦੇਵ ਰਾਜ, ਪੰਚ ਵਰਿੰਦਰ ਕੁਮਾਰ,ਜਸਵਿੰਦਰ ਸਿੰਘ ਬਿੰਦਾ ਦੁੱਗਰੀ, ਬਲਦੇਵ ਦੇਬੀ, ਨੰਬਰਦਾਰ ਵਿਨੋਦ ਕੁਮਾਰ, ਜੈ ਰਾਜ, ਬਲਵਿੰਦਰ ਕੁਮਾਰ, ਮਦਨ ਲਾਲ, ਨਿੰਦਰ ਕੁਮਾਰ, ਪੰਚ ਨਰਿੰਦਰ ਕੁਮਾਰ, ਹਰਬਲਾਸ, ਬਾਬਾ ਕਪੂਰ ਸਿੰਘ ਅਲਾਵਲਪੁਰ, ਕੁਲਵਿੰਦਰ ਟਿਵਾਣਾ, ਸੰਦੀਪ ਨਿੱਝ ਸਮੇਤ ਸਮੂਹ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਅਖੀਰਲੇ ਕੁਸ਼ਤੀ ਮੁਕਾਬਲੇ ਚ’ ਦਰਸ਼ਕਾ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।

Doaba Times

ਜਲੰਧਰ-ਕਪੂਰਥਲਾ ਰੋਡ ਖੋਜੇਵਾਲ ਸਥਿਤ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਮਾਘੀ ਦਾ ਸਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ ਜਾਵੇਗਾ

ਕਪੂਰਥਲਾ (ਰਵੀ ਕੁਮਾਰ /ਗੁਰਪ੍ਰੀਤ ਬੱਲ) ਜਲੰਧਰ-ਕਪੂਰਥਲਾ ਰੋਡ ਖੋਜੇਵਾਲ ਸਥਿਤ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਮਾਘੀ ਦੇ ਸ਼ੁੱਭ ਦਿਹਾੜੇ ਤੇ ਸਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ ਜਾਵੇਗਾ। ਸਵੇਰ 10 ਵਜੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ 11 ਵਜੇ ਸ਼ਬਦ ਕੀਰਤਨ ਰਾਹੀ ਸੰਗਤਾ ਨੂੰ ਨਿਹਾਲ ਕੀਤਾ ਜਾਵੇਗਾ, ਜਿਸ ਵਿਚ ਪ੍ਰਸਿੱਧ ਕਥਾ ਵਾਚਕ ਤੇ ਢਾਡੀ ਜੱਥੇ ਪਹੁੰਚਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਆਰਾ ਸਾਹਿਬ ਜੀ ਦੀ ਨਵੀਂ ਇਮਾਰਤ ਦਾ ਵੀ ਉਦਘਾਟਨ ਕੀਤਾ ਜਾਵੇਗਾ।

Doaba Times

ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਜੀ ਦੇ 82ਵੇਂ ਜਨਮ ਦਿਨ ਮੌਕੇ ਦੇਸ਼-ਵਿਦੇਸ਼ ਦੀਆਂ ਲੱਖਾਂ ਸ਼ਰਧਾਲੂਆਂ ਵੱਲੋਂ ਮੋਬਾਈਲ ਰਾਹੀਂ ਅਤੇ ਡੇਰੇ ‘ਚ ਖੁਦ ਨਤਮਸਤਕ ਹੁੰਦਿਆਂ ਉਨ੍ਹਾਂ ਦੇ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸ਼ਰਧਾਲੂਆਂ ਵੱਲੋਂ ਡੇਰੇ ‘ਚ ਵੱਖ-ਵੱਖ ਸੰਸਥਾਵਾਂ ਦੇ ਆਗੂ ਤੇ ਧਾਰਮਿਕ ਤੇ ਸਿਆਸੀ ਸ਼ਖ਼ਸੀਅਤਾਂ ਵੱਲੋਂ ਕੇਕ ਸੰਤ ਨਿਰੰਜਣ ਦਾਸ ਮਹਾਰਾਜ ਪਾਸੋਂ ਕਟਵਾ ਕੇ ਉਨ੍ਹਾਂ ਨੂੰ ਜਨਮ ਦਿਨ ਦੀ ਮੁਬਾਰਕਵਾਦ ਦਿੰਦਿਆਂ ਗੁਲਦਸਤੇ ਭੇਟ ਕੀਤੇ ਗਏ। ਇਸ ਮੌਕੇ ਅੰਮਿੰ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਪਾਵਨ ਜਾਪ ਕਰਵਾਏ ਗਏ, ਅਰਦਾਸ ਉਪਰੰਤ ਆਏ ਹੋਏ ਸੰਤ ਮਹਾਪੁਰਸ਼ਾਂ ਅਤੇ ਟਰੱਸਟ ਦੇ ਸੇਵਾਦਾਰਾਂ ਵੱਲੋਂ ਸੰਤ ਨਿਰੰਜਣ ਦਾਸ ਮਹਾਰਾਜ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਮੁਬਾਰਕਵਾਦ ਦਿੰਦਿਆਂ ਆਖਿਆ ਇਕ ਆਪ ਜੀ ਵੱਲੋਂ ਦੇਸ਼ਾਂ-ਵਿਦੇਸ਼ਾਂ ਵਿਚ ਰਵਿਦਾਸੀਆ ਧਰਮ ਦੇ ਪ੍ਰਚਾਰ-ਪ੍ਰਸਾਰ ਦੇ ਹਿੱਤ ਨਿਭਾਈਆਂ ਜਾਂਦੀਆਂ ਨਿਸ਼ਕਾਮ ਸੇਵਾਵਾਂ ਦਾ ਕੋਈ ਸਾਨੀ ਨਹੀਂ ਹੈ।

ਇਸ ਮੌਕੇ ਸੰਤ ਪ੍ਰਦੀਪ ਦਾਸ, ਸੰਤ ਲੇਖ ਰਾਜ, ਸੰਤ ਪਿੱਪਲ ਸ਼ਾਹ, ਸੰਤ ਬੀਬੀ ਸੁਜਾਤਾ ਬੰਗੜ, ਸੰਤ ਸੁਖਵਿੰਦਰ ਦਾਸ ਫਗਵਾੜਾ, ਸੋਮ ਪ੍ਰਕਾਸ਼, ਚੌਧਰੀ ਸੰਤੋਖ ਸਿੰਘ (ਦੋਵੇਂ ਮੈਂਬਰ ਪਾਰਲੀਮੈਂਟ), ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਕਲੇਰ, ਬਲਵਿੰਦਰ ਧਾਰੀਵਾਲ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਰਾਜੇਸ਼ ਬਾਘਾ ਭਾਜਪਾ ਆਗੂ, ਟਰੱਸਟ ਜਨਰਲ ਸਕੱਤਰ ਐਡਵੋਕੇਟ ਸਤਪਾਲ ਵਿਰਦੀ, ਜੋਗਿੰਦਰ ਪਾਲ ਸੇਵਾਮੁਕਤ ਆਈਆਰਐੱਸ, ਹਰਦੇਵ ਦਾਸ, ਵਰਿੰਦਰ ਦਾਸ, ਮਨਦੀਪ ਦਾਸ, ਦਵਿੰਦਰ ਦਾਸ (ਚਾਰੇਂ ਸੇਵਾਦਾਰ), ਸੇਵਾਮੁਕਤ ਐੱਸਪੀ ਗੁਰਮੀਤ ਸਿੰਘ ਸੱਧਾਚੱਕ, ਸੁਖਦੇਵ ਸੁੱਖੀ ਸਾਬਕਾ ਸਰਪੰਚ, 

Doaba Times

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਪੁੱਜੇ ਡੇਰਾ ਸੱਚਖੰਡ ਬੱਲਾਂ ਵਿੱਖੇ

ਮੌਜੂਦਾ ਗੱਦੀਨਸ਼ੀਨ108 ਸੰਤ ਨਿਰੰਜਨ ਦਾਸ ਮਹਾਰਾਜ ਜੀ ਪਾਸੋਂ ਲਿਆ ਆਸ਼ੀਰਵਾਦ

ਜਲੰਧਰ/ ਕਿਸ਼ਨਗੜ (ਅਮਰਜੀਤ ਬਿਰਦੀ/ਗੁਰਪ੍ਰੀਤ ਬੱਲ)ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ । ਇਸ ਮੌਕੇ ਤੇ ਸ. ਚਰਨਜੀਤ ਸਿੰਘ ਚੰਨੀ ਨੇ ਮੌਜੂਦਾ ਗੱਦੀਨਸ਼ੀਨ ਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਪਾਸੋਂ ਆਸ਼ੀਰਵਾਦ ਲਿਆ । ਇਸ ਮੌਕੇ ਤੇ ਡੇਰਾ ਟਰੱਸਟ ਦੇ ਸੈਕਟਰੀ ਐਡਵੋਕੇਟ ਸੱਤਪਾਲ ਵਿਰਦੀ, ਸੇਵਾਦਾਰ ਹਰਦੇਵ ਦਾਸ,ਸੇਵਾਦਾਰ ਵਰਿੰਦਰ ਦਾਸ ਬੱਬੂ ਮੌਜੂਦ ਸਨ ।

Accident

ਧੁੰਦ ਦਾ ਕਹਿਰ- ਅੱਡਾ ਕਿਸ਼ਨਗੜ ਵਿਖੇ ਨੁਕਸਾਨੇ ਵਾਹਨ ਅਤੇ ਸੰਘਵਾਲ ਖੇਡ ਸਟੇਡੀਅਮ ਦੇ ਬਿਲਕੁਲ ਸਾਹਮਣੇ ਹਾਦਸਾਗ੍ਰਸਤ ਟਰੱਕ

ਕਿਸ਼ਨਗੜ(ਦਿਲਬਾਗ ਸਿੰਘ ਸਿੱਧੂ) ਜਲੰਧਰ ਰਾਸ਼ਟਰੀ ਰਾਜਮਾਰਗ ਤੇ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ। ਅੱਡਾ ਕਿਸ਼ਨਗੜ ਵਿਖੇ ਦੋ ਕਾਰਾ ਹਾਦਸਾਗ੍ਰਸਤ ਹੋ ਗਈਆਂ ਅਤੇ ਸੰਘਵਾਲ ਸਟੇਡੀਅਮ ਦੇ ਬਿਲਕੁਲ ਸਾਹਮਣੇ ਰੇਤਾ ਨਾਲ ਲੱਦਿਆਂ ਟਰੱਕ ਵੀ ਹਾਦਸਾਗ੍ਰਸਤ ਹੋ ਗਿਆ। ਜਿਕਰਯੋਗ ਹੈ ਕਿ ਧੁੰਦ ਕਾਰਨ ਇੱਕ ਤਾ ਰਸਤਾ ਸਾਫ਼ ਦਿਖਾਈ ਨਹੀਂ ਦਿੰਦਾ ਉੱਪਰੋਂ ਕੁੱਝ ਲਾਪਰਵਾਹ ਡਰਾਇਵਰ ਵਾਹਨਾਂ ਨੂੰ ਰਾਂਗ ਸਾਇਡ ਚਲਾਉਦੇ ਹਨ, ਜਿਸ ਕਾਰਨ ਹਾਦਸੇ ਦੀ ਅਸ਼ੰਕਾ ਵੱਧ ਜਾਂਦੀ ਹੈ। ਦੇਖਣ ਵਿਚ ਇਹ ਵੀ ਆਇਆ ਹੈ ਕਿ ਜਿਆਦਾਤਰ ਵਾਹਨਾ ਤੇ ਰਿਫਲੈਕਟਰ ਨਹੀਂ ਲੱਗੇ ਹੁੰਦੇ ।