2023

ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਬਿਆਸਪਿੰਡ ਨਜ਼ਦੀਕ ਨਵੇੰ ਸਾਲ ਤੇ ਵਾਪਰਿਆ ਭਿਆਨਕ ਹਾਦਸਾ -ਕਾਰ ਸਵਾਰਾ ਦੀ ਮੌਕੇ ਤੇ ਮੌਤ

ਕਾਲਾ ਬੱਕਰਾ (ਦਿਲਬਾਗ ਸਿੰਘ ਸਿੱਧੂ/ਹਰਪ੍ਰੀਤ ਸਿੰਘ ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਬਿਆਸ ਪਿੰਡ ਨਜ਼ਦੀਕ ਇਕ ਤੇਜ਼ ਰਫਤਾਰ ਕਾਰ ਹਾਦਸਾਗ੍ਰਸਤ ਹੋ ਗਈ ਤੇ ਸੜਕ ਪਾਰ ਕਰਦਿਆਂ ਦੂਸਰੀ ਸਾਇਡ ਜਾ ਟਕਰਾਈ ਜਿਸ ਕਾਰਨ ਕਾਰ ਦੇ ਪਰਖੱਚੇ ਉਡ ਗਏ। ਖਬਰ ਲਿਖੇ ਜਾਣ ਤੱਕ ਕਾਰ ਸਵਾਰਾ ਵਿੱਚੋਂ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬਾਕੀ ਕਾਰ ਸਵਾਰ ਗੰਭੀਰ ਜਖ਼ਮੀ ਸਨ। ਜਾਣਕਾਰੀ ਮੁਤਾਬਿਕ ਕਾਰ ਸਵਾਰ ਪਠਾਨਕੋਟ ਤੋਂ ਲੁਧਿਆਣਾ ਜਾ ਰਹੇ ਸਨ ਕਿ ਭਿਆਨਕ ਹਾਦਸਾ ਵਾਪਰ ਗਿਆ ਕਾਰ ਦੇ ਪਰਖੱਚੇ ਉੱਡ ਗਏ। ਮੌਕੇ ਤੇ ਸੰਬੰਧਿਤ ਪੁਲਿਸ ਚੌਕੀ ਤੋਂ ਪੁਲਿਸ ਮੁਲਾਜਿਮ ਵੀ ਪਹੁੰਚੇ।

Doaba Times

ਜਲੰਧਰ ਨੈਸ਼ਨਲ ਹਾਈਵੇ ‘ਤੇ ਪਿੰਡ ਬੱਲਾ ਨੇੜੇ ਗੰਨੇ ਦੀ ਟਰਾਲੀ ਪਲਟੀ- ਇਕ ਸਾਇਡ ਸੜਕ ਪੂਰੀ ਤਰ੍ਹਾਂ ਬੰਦ

ਫੋਟੋ ਕੈਪਸ਼ਨ: ਗੰਨੇ ਨਾਲ ਲੱਦੀ ਹਾਦਸਾਗ੍ਰਸਤ ਟਰਾਲੀ, ਏ.ਐਸ.ਆਈ ਦਵਿੰਦਰ ਕੁਮਾਰ (ਜਲੰਧਰ ਦਿਹਾਤੀ ਟ੍ਰੈਫਿਕ ਕੰਟਰੋਲ ) ਵੱਲੋਂ ਸਾਥੀ ਸਮੇਤ ਟ੍ਰੈਫਿਕ ਨੂੰ ਕੰਟਰੋਲ ਕਰਦੇ ਹੋਏ।

ਕਿਸ਼ਨਗੜ੍ਹ/ਰਾਏਪੁਰ ਰਸੂਲਪੁਰ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾਂ ਨਜ਼ਦੀਕ ਗੰਨੇ ਦੀ ਟਰਾਲੀ ਪਲਟ ਜਾਣ ਕਾਰਨ ਸੜਕ ਦੀ ਇੱਕ ਸਾਇਡ ਪੂਰੀ ਤਰ੍ਹਾਂ ਬੰਦ ਹੋ ਗਈ, ਜਿਸ ਕਾਰਨ ਕਾਫੀ ਦੂਰ ਤੱਕ ਟਰੈਫਿਕ ਜਾਮ ਲੱਗ ਗਿਆ, ਰਾਹਗੀਰ ਆਸ-ਪਾਸ ਪਿੰਡਾਂ ਦੇ ਰਸਤਿਆਂ ਵਿੱਚੋਂ ਲੰਘਦੇ ਆਪਣੀ ਮੰਜ਼ਿਲ ‘ਤੱਕ ਪਹੁੰਚੇ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਵਾਲੀ ਥਾਂ ‘ਤੇ ਮੌਜੂਦ ਟਰੈਕਟਰ ਚਾਲਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸ਼ੀਤਲਪੁਰ ਤੋਂ ਗੱਨੇ ਨਾਲ ਲੱਦੀ ਟਰਾਲੀ ਨੂੰ ਮਨਵੀਰ ਸਿੰਘ ਦਾ ਡਰਾਈਵਰ ਅਮਲੋਹ ਗੰਨਾ ਮਿੱਲ ਨੂੰ ਜਾ ਰਿਹਾ ਸੀ ਤਾ ਰਾਤ ਦੇ ਕਰੀਬ 10 ਵਜੇ ਜਿਵੇਂ ਹੀ ਉਹ ਪਿੰਡ ਬੱਲਾ ਦੇ ਗੇਟ ਨੇੜੇ ਪੁੱਜਾ ਤਾਂ ਅਣਪਛਾਤੇ ਟਰੱਕ ਚਾਲਕ ਨੇ ਗੰਨੇ ਨਾਲ ਲੱਦੀ ਟਰਾਲੀ ਨੂੰ ਸਾਈਡ ਮਾਰ ਦਿੱਤੀ, ਜਿਸ ਕਾਰਨ ਗੰਨੇ ਨਾਲ ਲੱਦੀ ਟਰਾਲੀ ਦਾ ਸੰਤੁਲਨ ਵਿਗੜ ਗਿਆ ਤੇ ਬੇਕਾਬੂ ਹੋ ਕੇ ਸੜਕ ਤੇ ਹੀ ਪਲਟ ਗਈ।

ਇਸ ਹਾਦਸੇ ਕਾਰਨ ਕਿਸ਼ਨਗੜ੍ਹ ਅੱਡੇ ’ਤੇ ਵੀ ਟਰੈਫਿਕ ਜਾਮ ਦੇਖਣ ਨੂੰ ਮਿਲਿਆ ਅਤੇ ਇਕ ਮੰਤਰੀ ਦਾ ਵੀ.ਆਈ.ਪੀ. ਕਾਫਲਾ ਵੀ ਟਰੈਫਿਕ ਜਾਮ ’ਚ ਫਸ ਗਿਆ। ਕਰੀਬ ਦੁਪਹਿਰ ਦੇ 2:30 ਵਜੇ ਟ੍ਰੈਫਿਕ ਜਾਮ ਕੰਟਰੋਲ ਹੋਇਆ ।

ਇਸ ਮੌਕੇ ਏ.ਐਸ.ਆਈ ਦਵਿੰਦਰ ਕੁਮਾਰ (ਦਿਹਾਤੀ ਜਲੰਧਰ) ਵੱਲੋਂ ਸਾਥੀ ਸਮੇਤ ਟ੍ਰੈਫਿਕ ਨੂੰ ਕੰਟਰੋਲ ਕੀਤਾ ਗਿਆ।

Kishangarh

ਕਿਸ਼ਨਗੜ ਵਿਖੇ ਸਾਹਿਬਜਾਦਿਆ ਦੀ ਸ਼ਹੀਦੀ ਨੂੰ ਸਮਰਪਿਤ ਚਾਹ ਦਾ ਲੰਗਰ ਸਮੂਹ ਇਲਾਕਾ ਨਿਵਾਸੀ ਅਤੇ ਨੌਜਵਾਨ ਸਭਾ ਵਲੋਂ ਲਗਾਇਆ ਗਿਆ

Report by Gurpreet Singh Bal

Doaba Times

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕਰਕੇ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਵਿੱਚ ਹਿੱਸਾ ਲੈੰਦੇ ਹੋਏ ਸਾਬਕਾ ਐੱਮ.ਐੱਲ.ਏ. ਚੌਧਰੀ ਸੁਰਿੰਦਰ ਸਿੰਘ।

Doaba Times

ਸ਼ਹੀਦੀ ਜੋੜ ਮੇਲੇ ਦਾ ਲੰਗਰ ਬਣਾ ਰਹੀਆਂ ਔਰਤਾਂ ਨਾਲ ਵਾਪਰਿਆ ਵੱਡਾ ਹਾਦਸਾ,1 ਦੀ ਮੋਤ 3 ਜਖਮੀ

ਰਾਜਪੁਰਾ(ਦਿਲਬਾਗ ਸਿੰਘ ਸਿੱਧੂ) ਸੰਘਣੀ ਧੁੰਦ ਕਾਰਨ ਸੜਕ ਹਾਦਸਿਆ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਦੋਰਾਨ ਰਾਜਪੁਰਾ ਸ਼ਹਿਰ ਦੇ ਭੋਗਲਾ ਰੋਡ ‘ਤੇ ਲੰਗਰ ਬਣਾ ਰਹੀਆਂ ਔਰਤਾਂ ਨੂੰ ਬੇਕਾਬੂ ਕਾਰ ਦੇ ਕੁਚਲਣ ਕਾਰਨ ਇਕ ਔਰਤ ਦੀ ਮੌਤ ਅਤੇ ਤਿੰਨ ਔਰਤਾਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਭੋਗਲਾ ਰੋਡ ’ਤੇ ਪੰਜਾਬ ਇਨਕਲੇਵ ਨੇੜੇ ਸੰਗਤ ਵੱਲੋਂ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਉੱਥੇ ਔਰਤਾਂ ਅੱਗ ਦੇ ਚੁੱਲ੍ਹੇ ‘ਤੇ ਰੋਟੀਆਂ ਬਣਾ ਰਹੀਆਂ ਸਨ ਕਿ ਅਚਾਨਕ ਇੱਕ ਬੇਕਾਬੂ ਕਾਰ ਇਨ੍ਹਾਂ ਔਰਤਾਂ ‘ਤੇ ਚੜ੍ਹ ਗਈ, ਜਿਸ ਨਾਲ ਵਿਕਾਸ ਨਗਰ ਦੀ ਰਹਿਣ ਵਾਲੀ ਹੰਸੋ ਦੀ ਮੌਤ ਹੋ ਗਈ ਅਤੇ 3 ਔਰਤਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਕਾਰ ਨੂੰ ਇਕ ਔਰਤ ਚਲਾ ਰਹੀ ਸੀ। ਇਸ ਸਬੰਧੀ ਪੁਲਸ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

National

देश की पहली मुस्लिम फाइटर पायलट ने रचा इतिहास

देश की पहली मुस्लिम फाइटर पायलट कहते हैं अगर हौसले बुलंद हों और मंजिल पाने की जिद हो तो कोई भी मुश्किल हमें मंजिल तक पहुंचने से रोक नहीं सकता । कुछ ऐसा ही कारनामा कर दिखाया है यूपी की बेटी सानिया मिर्जा ने । मिर्जापुर की रहने वाली सानिया ने देश की सबसे कठिन परीक्षाओं में से एक एनडीए की परीक्षा क्रैक कर ली है । उन्होंने इस परीक्षा में 149 वीं रैंक लाकर न सिर्फ अपने मां बाप,जिले एवम प्रदेश का नाम रोशन किया है बल्कि अगर सब कुछ ठीक रहा तो वह देश की पहली मुस्लिम महिला फाइटर पायलट बनने का गौरव प्राप्त कर सकेंगी

देश की पहली मुस्लिम फाइटर पायलट : NDA में 149 वीं रैंक लाकर रचा इतिहास

देश की पहली मुस्लिम फाइटर पायलट , बेटी बचाओ बेटी पढ़ाओ नारे को सही साबित करती हुई सानिया मिर्जा ने एनडीए परीक्षा में 149 वीं रैंक हासिल की है । इसके अलावा उन्होंने फ्लाइंग विंग में दूसरा स्थान हासिल कर पहली मुस्लिम फाइटर पायलट बनने की ओर एक कदम बढ़ा दिया है । अपनी कठिन मेहनत से उन्होंने इस मुश्किल परीक्षा को न सिर्फ उत्तीर्ण कर दिखाया बल्कि मिर्जापुर सहित सम्पूर्ण प्रदेश का नाम भी रोशन किया है । बता दें कि फ्लाइंग विंग में सिर्फ 2 ही सीट अवेलबल हैं जबकि सेना में जाने के लिए होने वाली परीक्षा एनडीए में सिर्फ 19 सीट ही महिलाओं के लिए आरक्षित हैं । ऐसे में सानिया ने यह मुकाम हासिल किया है ।

एनडीए उत्तीर्ण करने वाली सानिया मिर्जा यूपी के मिर्जापुर स्थित देहात कोतवाली थाना क्षेत्र के अंतर्गत आने वाले गांव जसोवर के रहने वाले शाहिद अली और तबस्सुम की बेटी हैं । सानिया के पिता मिर्जापुर में ही टेलीविजन सेट आदि को मरम्मत करने का काम करते हैं । बचपन से ही इंजीनियर बनने का सपना देखने वाली सानिया ने शुरुआती पढ़ाई गांव के सरकारी स्कूल में की । वहीं 10 वीं की पढ़ाई उन्होंने गांव के ही पंडित चिंतामणि दुबे इंटर कॉलेज से की।

हाई स्कूल की परीक्षा में उन्होंने जिले में टॉप किया था वहीं बारहवीं की पढ़ाई गुरुनानक गर्ल्स इंटर कॉलेज से पूरी की । सानिया ने एनडीए की परीक्षा अप्रैल 2022 में दी थी वहीं नवंबर 2022 में परीक्षा का अंतिम परिणाम आया जिसमें सानिया ने 149 वीं रैंक लाकर उपलब्ध फ्लाइंग विंग की 2 सीटों ने से एक में अपना स्थान सुरक्षित किया । बता दें कि सानिया मिर्जा एनडीए ट्रेनिंग 27 दिसंबर 2022 को पुणे में ज्वाइन करेंगी ।

m0अवनी चतुर्वेदी को मानती हैं अपना आदर्श
First Muslim Woman Fighter Pilot, देश की पहली मुस्लिम महिला फाइटर पायलट बनने से चंद कदम दूर खड़ी सानिया अपना आदर्श पहली महिला फाइटर अवनी चतुर्वेदी को मानती हैं । 11 वीं में पढ़ने के दौरान सानिया ने अवनी के बारे में जाना था । जिसके बाद उनके मन में भी अवनी जैसी ही महिला फाइटर पायलट बनने का सपना पलने लगा । फिर क्या उन्होंने इस सपने को पाने के लिए एनडीए परीक्षा के लिए पूरे जी जान से मेहनत करने लगीं ।

जाना तो उनके मन में भी उन्ही के जैसा कुछ बनने को आया । वह चाहती थीं कि अवनी जैसा मुकाम हासिल कर वह दूसरी लड़कियों के लिए प्रेरणास्त्रोत बनें ।

माता पिता ने पहचानी काबिलियत और करवाई एनडीए की तैयारी
देश की पहली मुस्लिम फाइटर पायलट , मिर्जापुर के एक छोटे से गांव में रहने वाले शाहिद मिर्जापुर में हो एलईडी टीवी सुधारने का काम करते हैं । इसी काम के बदौलत उनके जिम्मे घर और 2 बेटे– बेटियों को अच्छी शिक्षा देने का भार भी था । शाहिद बताते हैं कि जब बेटी ने दसवीं में जिला टॉप किया तब उन्हे अहसास हुआ कि बेटी में काबिलियत है । इसके बाद बेटी ने उनसे एनडीए की तैयारी करने की इच्छा जताई जिसकी उन्होंने इजाजत दे दी । सानिया के माता पिता शाहिद और तबस्सुम बताते हैं कि बेटी की लगन और मेहनत देखकर उन्हें यकीन था कि एक न एक दिन वह एक ऊंचा मुकाम हासिल करेगी ।

Doaba Times

ਕਿਸ਼ਨਗੜ ਵਿਖੇ ਰੇਤ ਮਾਫੀਆ ਸਰਗਰਮ- ਪੰਜਾਬ ਸਰਕਾਰ ਨੂੰ ਜਾਣਦਾ ਹੈ ਟਿੱਚ

2800 ਰੁਪਏ ਪ੍ਰਤੀ ਸੈਕੜਾ ਵਿਕਣ ਵਾਲੀ ਰੇਤ ਨੂੰ ਦੋ ਨੰਬਰ ਚ’ 3800 ਤੋਂ 4300 ਪ੍ਰਤੀ ਸੈਕੜਾ ਰੇਤ ਜਾ ਰਹੀ ਹੈ ਵੇਚੀ ਗ੍ਰਾਹਕਾ ਦੀ ਸ਼ਰੇਆਮ ਕੀਤੀ ਜਾ ਰਹੀ ਹੈ ਲੁੱਟ

ਰਾਸ਼ਟਰੀ ਰਾਜਮਾਰਗ ਦੇ ਕਿਨਾਰੇ ਲੱਗੇ ਰੇਤਾ ਬੱਜਰੀ ਦੇ ਢੇਰ ਦੇ ਰਹੇ ਹਨ ਹਾਦਸਿਆ ਨੂੰ ਸੱਦਾ

ਕਿਸ਼ਨਗੜ (ਗਰਪ੍ਰੀਤ ਬੱਲ) ਜਲੰਧਰ – ਰਾਸ਼ਟਰੀ ਰਾਜਮਾਰਗ ਸਥਿਤ ਕਿਸ਼ਨਗੜ ਦੇ ਵਿੱਚ ਰੇਤ ਮਾਫੀਆ ਦਾ ਬੋਲਬਾਲਾ ਹੈ ਤੇ ਇਹ ਰੇਤ ਆਪਣੀ ਮਨਮਾਨੀ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਛੱਕੇ ਟੰਗ ਕੇ ਮਹਿੰਗੇ ਰੇਟ ਤੇ ਵੇਚਕੇ ਗ੍ਰਾਹਕਾ ਦੀ ਸ਼ਰਆਮ ਲੁੱਟਮਾਰ ਕੀਤੀ ਜਾ ਰਹੀ ਹੈ । 2800  ਰੁਪਏ ਪ੍ਰਤੀ ਸੈਕੜਾ ਵਿਕਣ ਵਾਲੀ ਰੇਤ ਦੋ ਨੰਬਰ ਚ’ 3800 ਤੋਂ 4300 ਪ੍ਰਤੀ  ਸੈਕੜਾ ਰੇਤ ਮਹਿੰਗੇ ਰੇਟ ਤੇ ਵੇਚ ਗ੍ਰਾਹਕਾ ਦੀ ਸ਼ਰੇਆਮ ਕੀਤੀ ਜਾ ਰਹੀ ਹੈ ਲੁੱਟ ਜਿਸ ਕਾਰਨ ਆਮ ਆਦਮੀ ਵਲੋ ਰੇਤ ਖਰੀਦਣਾ ਸੁਪਣਾ ਬਣ ਕੇ ਰਹਿ ਜਾਦਾ ਹੈ।

Doaba Times

ਪਿੰਡ ਬੱਲਾਂ ਵਿਖੇ ਲਾਉਡਸਪੀਕਰ ਦੇ ਰਹੇ ਹਨ ਹਾਦਸੇ ਨੂੰ ਸੱਦਾ

ਕਿਸ਼ਨਗੜ ( ਗੁਰਪ੍ਰੀਤ ਬੱਲ) ਜਲੰਧਰ – ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾਂ ਵਿਖੇ ਗੁ: ਸਾਹਿਬ ਵਿਖੇ ਧਾਰਮਿਕ ਸਮਾਗਮ ਸੰਬੰਧੀ ਲਾਉਡਸਪੀਕਰ ਨੂੰ ਬਿਜਲੀ ਦੇ ਖੰਭੇ ਤੇ ਲਗਾਇਆ ਗਿਆ ਜਿਸ ਕਾਰਨ ਕਰੰਟ ਲੱਗਣ ਕਾਰਨ ਭਿਆਨਕ ਹਾਦਸਾ ਵੀ ਵਾਪਰ ਸਕਦਾ ਸੀ। ਗਨੀਮਤ ਦੀ ਗਲ ਰਹੀ ਕਿ ਕੋਈ ਹਾਦਸਾ ਨਹੀਂ ਵਾਪਰਿਆ

ਅਜਿਹਾ ਦੇਖਣ ਵਿਚ ਆਉਂਦਾ ਹੈ ਕਿ ਛੋਟੀਆਂ ਲਾਪਰਵਾਹੀਆਂ ਕਾਰਨ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਤੇ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ।

Doaba Times

ਹਥਿਆਰਬੰਦ ਲੁਟੇਰਿਆਂ ਵਲੋ ਰਾਏਪੁਰ ਰਸੂਲਪੁਰ ਸ਼ਰਾਬ ਦੇ ਠੇਕੇ ਤੇ ਦੋ ਬੋਤਲਾਂ ਸ਼ਰਾਬ ਅਤੇ ਨਕਦੀ ਤੇ ਹੱਥ ਸਾਫ਼

ਜਲੰਧਰ (ਮੁਕੇਸ਼ ਕੁਮਾਰ/ਸੌਰਬ ਗੁਪਤਾ) ਜਲੰਧਰ-ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਰਾਏਪੁਰ-ਰਸੂਲਪੁਰ ਅੱਡੇ ਚ’ ਸਥਿਤ ਸ਼ਰਾਬ ਦੇ ਠੇਕੇ ਤੇ ਦੇਰ ਰਾਤ 10 ਵਜੇ ਦੇ ਕਰੀਬ ਹਥਿਆਰਾਂ ਨਾਲ ਲੈਸ ਨੌਜਵਾਨਾਂ ਵਲੋ ਲੁੱਟਮਾਰ ਕੀਤੀ ਗਈ। ਜਿਸ ਦੌਰਾਨ ਦੋ ਬੋਤਲਾਂ ਸ਼ਰਾਬ ਦੀਆਂ ਤੇ ਗੱਲੇ ਚ’ ਪਈ ਨਕਦੀ ਲੁੱਟੀ ਗਈ।

ਜਿਕਰਯੋਗ ਹੈ ਕਿ ਇਸਦੇ ਬਿਲਕੁਲ ਨਜ਼ਦੀਕ ਹੀ ਨਹਿਰੀ ਸੂਏ ਤੋਂ ਧੋਗੜੀ ਨੂੰ ਰਸਤਾ ਜਾਂਦਾ ਹੈ, ਜਿੱਥੇ ਕਿ ਪਹਿਲਾਂ ਵੀ ਹਥਿਆਰਾਂ ਦੀ ਨੋਕ ਤੇ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਲੁਟੇਰਿਆ ਵਲੋਂ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ। ਜਿਸ ਦੇ ਕਾਰਨ ਪੁਲਿਸ ਦੇ ਸੁਰੱਖਿਆ ਪ੍ਰਬੰਧਾ ਤੇ ਵੀ ਸਵਾਲ ਖੜੇ ਹੁੰਦੇ ਹਨ।

Kala Bakra

ਸੀਐਚਸੀ ਕਾਲਾ ਬੱਕਰਾ ਵਿਖੇ ਕੁਸ਼ਟ ਜੂਗਰੁਕਤਾ ਕੈਂਪ ਲਗਾਇਆ ਗਿਆ

ਕਾਲਾ ਬੱਕਰਾ( ਮੁਕੇਸ਼ ਕੁਮਾਰ ) ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਅਤੇ ਡਾ ਰਿਚਰਡ ਓਹਰੀ ਐਸ ਐਮ ਓ ਦੇ ਅਧੀਨ ਸੀਐਚਸੀ ਕਾਲਾ ਬੱਕਰਾ ਵਿਖੇ ਕੁਸ਼ਟ ਜੂਗਰੁਕਤਾ ਕੈਂਪ ਲਗਾਇਆ ਗਿਆ।ਡਾ ਰਿਚਰਡ ਓਹਰੀ ਨੇ ਬੋਲਦਿਆਂ ਦੱਸਿਆ ਕਿ ਰਾਸ਼ਟਰੀ ਕੁਸ਼ਟ ਰੋਗ ਦੇ ਖਾਤਮੇ ਦਾ ਪ੍ਰੋਗਰਾਮ (ਐਨਐਲਈਪੀ) ਨੂੰ ਆਮ ਸਿਹਤ ਦੇਖਭਾਲ ਪ੍ਰਣਾਲੀ ਦੁਆਰਾ ਦੇਸ਼ ਵਿੱਚ ਕੁਸ਼ਟ ਬਾਰੇ ਜਾਗਰੂਕਤਾ ਵਧਾਉਣ, ਬਿਮਾਰੀ ਦੇ ਬੋਝ ਨੂੰ ਘਟਾਉਣ, ਅਪਾਹਜਤਾ ਨੂੰ ਰੋਕਣ ਦੇ ਮੁੱਖ ਉਦੇਸ਼ਾਂ ਨਾਲ ਲਾਗੂ ਕੀਤਾ ਗਿਆ ਹੈ। ਵਰਤਮਾਨ ਸਮੇਂ ਵਿੱਚ ਕੁਸ਼ਟ ਰੋਗ ਦੀਆਂ ਸੇਵਾਵਾਂ ਜਿਵੇਂ ਕਿ ਇਲਾਜ ਅਤੇ ਮਲਟੀ ਡਰੱਗ ਥੈਰੇਪੀ, ਦਵਾਈਆਂ ਦੀ ਖਰੀਦ ਅਤੇ ਸਰਲ ਸੂਚਨਾ ਪ੍ਰਣਾਲੀ ਸਬ ਸੈਂਟਰਾਂ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲਾਂ ਅਤੇ ਤੀਜੇ ਦਰਜੇ ਦੇ ਸਿਹਤ ਸੰਭਾਲ ਸੰਸਥਾਵਾਂ ਵਿੱਚ ਆਮ ਸਿਹਤ ਸੰਭਾਲ ਪ੍ਰਣਾਲੀ ਵਿੱਚ ਚੰਗੀ ਤਰ੍ਹਾਂ ਸਥਾਪਿਤ ਕੀਤੀ ਗਈ ਹੈ। ਅਪਾਹਜਤਾ ਦੀ ਰੋਕਥਾਮ ਅਤੇ ਡਾਕਟਰੀ ਪੁਨਰਵਾਸ ਸੇਵਾਵਾਂ ਕੋੜ੍ਹ ਦੇ ਸਾਰੇ ਪੁਰਾਣੇ ਅਤੇ ਨਵੇਂ ਅਪਾਹਜ ਮਾਮਲਿਆਂ ਨੂੰ ਪ੍ਰਦਾਨ ਕਰਨ ਲਈ ਵਿਆਪਕ ਦੇਖਭਾਲ ਹਨ ਤਾਂ ਜੋ ਉਹਨਾਂ ਦੀ ਹਾਲਤ ਵਿਗੜ ਨਾ ਜਾਵੇ।
ਡਾ ਅਮਨਦੀਪ ਚੋਪੜਾ ਨੇ ਦੱਸਿਆ ਕਿ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੇਸ਼ ਵਿੱਚ ਲਗਭਗ 10 ਲੱਖ ਕੁਸ਼ਟ ਰੋਗੀ ਅਪਾਹਜ ਹਨ। ਕੁਸ਼ਟ ਨਾਲ ਅਪਾਹਜਤਾ ਵਾਲੇ ਵਿਅਕਤੀਗਤ ਕੁਸ਼ਟ ਰੋਗੀਆਂ ਦੀ ਦੇਖਭਾਲ ਕਰਨ ਲਈ ਨਜ਼ਦੀਕੀ ਜ਼ਿਲ੍ਹਾ ਹਸਪਤਾਲ ਤੋਂ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ ਇਸ ਲਈ ਸਿਹਤ ਕਰਮੀ ਵੱਲੋਂ ਪ੍ਰੇਰਿਤ ਕੀਤੇ ਜਾਣ।ਇਸ ਮੌਕੇ ਤੇ ਡਾ. ਪਰਮਵੀਰ ਅਤੇ ਗਗਨ ਕੁਮਾਰ ਏ ਓ NHM ਹਾਜ਼ਿਰ ਸਨ।