Doaba Times

ਰਹੀਮਪੁਰ ਵਿਖੇ ਸਕੂਲ ਲਾਇਬ੍ਰੇਰੀ (GSSS) ਲਈ ਵੱਖ-ਵੱਖ ਵਿਸ਼ਿਆਂ ‘ਤੇ ਲਗਭਗ 200 ਕਿਤਾਬਾਂ ਦਾਨ ਕੀਤੀਆਂ

ਜਲੰਧਰ (ਗੁਰਪ੍ਰੀਤ ਬੱਲ) ਡਾ: ਹਰਜਿੰਦਰ ਸਿੰਘ ਅਟਵਾਲ ਇੰਚਾਰਜ ‘ਅਟਵਰਟਾ’ ਨਿਊਜ਼ ਪੇਪਰ ਨਵਾਂ ਜ਼ਮਾਨਾ ਅਤੇ ਸ.ਰਣਜੀਤ ਸਿੰਘ ਮੈਂਬਰ ਦੇਸ਼ ਭਗਤ ਯਾਦਗਰ ਕਮੇਟੀ ਵਲੋ
ਸਕੂਲ ਲਾਇਬ੍ਰੇਰੀ GSSS ਰਹੀਮਪੁਰ ਲਈ ਵੱਖ-ਵੱਖ ਵਿਸ਼ਿਆਂ ‘ਤੇ ਲਗਭਗ 200 ਕਿਤਾਬਾਂ ਦਾਨ ਕੀਤੀਆਂ ਗਈਆਂ । ਇਸ ਮੌਕੇ ਤੇ ਪ੍ਰਿਸੀਪਲ ਸਤਨਾਮ ਸਿੰਘ ਅਤੇ ਸਟਾਫ਼ ਜੀ.ਐਸ.ਐਸ. ਰਹੀਮਪੁਰ ਮੌਜੂਦ ਸਨ।

Doaba Times

ਕੈਬਨਿਟ ਮੰਤਰੀ ਧਾਲੀਵਾਲ ਨਾਲ ਮੀਟਿੰਗ ਉਪਰੰਤ ਕਿਸਾਨ ਜਥੇਬੰਦੀ ਨੇ ਧਰਨਾ ਕੀਤਾ ਮੁਲਤਵੀ, ਡਿਪਟੀ ਕਮਿਸ਼ਨਰ ਨੂੰ ਜਾਂਚ ਕਰਨ ਦੇ ਦਿੱਤੇ ਨਿਰਦੇਸ਼

ਜਲੰਧਰ (ਗੁਰਪ੍ਰੀਤ ਬੱਲ/ ਸੌਰਬ ਗੁਪਤਾ) : ਭੋਗਪੁਰ ਖੰਡ ਮਿੱਲ ਦੀ ਮੈਨਜਮੈਂਟ ਅਤੇ ਬੋਰਡ ਆਫ ਡਾਇਰੈਕਟਰਜ ਦੇ ਚੇਅਰਮੈਨ ਵੱਲੋ ਛੋਟੇ ਕਿਸਾਨਾਂ ਨਾਲ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਤੇ ਮਨਮਰਜੀਆਂ ਦੇ ਵਿਰੁੱਧ ਦੋਆਬਾ ਕਿਸਾਨ ਸੰਘਰਸ਼ ਕਮੇਟੀ(ਰਜਿ) ਪੰਜਾਬ ਵੱਲੋ ਬੀਤੇ ਕੱਲ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੰਦਿਆ ਜਾਂਚ ਦੀ ਮੰਗ ਕੀਤੀ ਗਈ ਸੀ ਤੇ ਜੇਕਰ ਉਹਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾ ਭੋਗਪੁਰ-ਭੁਲੱਥ ਟੀ-ਪੁਆਇੰਟ ਨੈਸ਼ਨਲ ਹਾਈਵੇ ਤੇ ਸਮੂਹ ਗੰਨਾ ਕਾਸ਼ਤਕਾਰਾਂ ਵੱਲੋ ਆਪਣੀਆਂ ਮੰਗਾ ਮਨਵਾਉਣ ਲਈ ਪ੍ਰਸ਼ਾਸ਼ਨ ਖਿਲਾਫ਼ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ । ਜਿਸ ਸਬੰਧੀ ਜਥੇਬੰਦੀ ਵੱਲੋ ਦਿੱਤੇ ਮੰਗ-ਪੱਤਰ ਤੇ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ, ਜਨਰਲ ਸਕੱਤਰ ਦਵਿੰਦਰ ਸਿੰਘ ਮਿੰਟਾ ਤੇ ਕਮੇਟੀ ਮੈਬਰਾਂ ਨਾਲ ਸਰਕਟ ਹਾਊਸ ਵਿਖੇ ਦੇਰ ਸ਼ਾਮ ਮੀਟਿੰਗ ਕੀਤੀ ਗਈ । ਜਿਸ ਵਿਚ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਨੇ ਖੰਡ ਮਿੱਲ ਭੋਗਪੁਰ ਵਿਚ ਪਰਚੀ ਵੰਡ ਪ੍ਰਣਾਲੀ ਲਈ ਬਣਾਏ ਗਏ ਕਲੰਡਰ ਸਿਸਟਮ ਨੂੰ ਤੋੜਨ, 2 ਰੁਪਏ ਪ੍ਰਤੀ ਕੁਇੰਟਲ ਕਟੋਤੀ, ਬੰਦ ਪਲਾਂਟ ਦੀ ਟਰਬਾਈਨ ਸੜਨ, 3 ਹਜ਼ਾਰ ਟੀਡੀਐਸ ਪਲਾਂਟ ਨੂੰ ਲਗਾਉਣ ਵਾਲੀ ਪ੍ਰਾਇਵੇਟ ਕੰਪਨੀ ਵੱਲੋ ਕੀਤੀਆਂ ਧਾਂਧਲੀਆਂ ਤੇ ਐਗਰੀਮੈਂਟਾਂ ਦੀ ਜਾਂਚ ਕਰਨ ਦੇ ਅਹਿਮ ਮੁੱਦਿਆਂ ਨੂੰ ਮੀਟਿੰਗ ਵਿਚ ਉਠਾਇਆ ਗਿਆ । ਉਹਨਾਂ ਕਿਹਾ ਕਿ ਜਥੇਬੰਦੀ ਵੱਲੋ ਅਨੇਕਾਂ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀ ਹੋ ਰਿਹਾ ਤੇ ਖੰਡ ਮਿੱਲ ਦੀ ਮੈਨਜਮੈਂਟ ਆਪਣੀਆਂ ਮਨ-ਮਰਜੀਆਂ ਕਰ ਰਹੀ ਹੈ । ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਵਲੋਂ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਵੱਲੋ ਦਿੱਤੇ ਅਸ਼ਵਾਸ਼ਨ ਉਪਰੰਤ ਅੱਜ ਭੋਗਪੁਰ ਨੈਸ਼ਨਲ ਹਾਇਵੇ ਤੇ ਲਗਾਇਆ ਜਾਣ ਵਾਲਾ ਧਰਨਾ 19 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਹੈ ਤੇ ਜੇਕਰ ਪ੍ਰਸ਼ਾਸ਼ਨ ਉਹਨਾਂ ਦੀਆਂ ਮੰਗਾ ਦਾ ਹੱਲ ਨਹੀ ਕਰਦਾ ਤਾਂ 20 ਦਸੰਬਰ ਨੂੰ ਦੁਬਾਰਾ ਰਣਨੀਤੀ ਬਣਾ ਕੇ ਪੱਕਾ ਮੋਰਚਾ ਲਗਾ ਕੇ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਤੇ ਬਲਾਕ ਭੋਗਪੁਰ ਦੇ ਪ੍ਰਧਾਨ ਹਰਵਿੰਦਰਪਾਲ ਸਿੰਘ ਡੱਲੀ, ਸੁਖਵਿੰਦਰ ਸਿੰਘ ਦਰਾਵਾਂ, ਬਲਜੀਤ ਸਿੰਘ ਘੋੜਾਵਾਹੀ, ਰਵਿੰਦਰ ਸਿੰਘ ਨੰਗਲ ਅਰਾਈਆਂ ਸਮੇਤ ਹੋਰ ਮੌਜੂਦ ਸਨ ।

Doaba Times

ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਨੇ ਮਾਸੂਮ ਅਨੁਸੂਚਿਤ ਜਾਤੀ ਦੀ ਲੜਕੀ ਦੇ ਪੀੜਤ ਪਰਿਵਾਰ ਨੂੰ ਨਾ ਮਿਲਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੀਤੀ ਨਿਖੇਧੀ

ਮੁੱਦਾ ਦਲਿਤ ਸਮਾਜ ਦੀ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣਾ”

 
ਅਨੁਸੂਚਿਤ ਜਾਤੀ ਦੇ ਗਰੀਬ ਮਜ਼ਦੂਰ ਪੀੜਤ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਵਿੱਚ ਪ੍ਰਸ਼ਾਸਨ ਅਸਫਲ ਰਿਹਾ —- ਕੈਂਥ
 
ਸੰਗੀਨ ਅਪਰਾਧ ਨੂੰ ਰੋਕਥਾਮ ਲਈ ਡਿਪਟੀ ਕਮਿਸ਼ਨਰ ਤੁਰੰਤ ਜ਼ਿਲ੍ਹਾ ਪੱਧਰੀ ਵਿਜੀਲੈਂਸ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਬੁਲਾਉਣ —- ਕੈਂਥ
 

ਪਟਿਆਲਾ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ )  ਦੋ ਰੋਜ਼ਾ ਪਟਿਆਲਾ ਅਤੇ ਨਾਭਾ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜ ਮਹੀਨੇ ਪਹਿਲਾਂ ਅਨੁਸੂਚਿਤ ਜਾਤੀ ਦੇ ਗਰੀਬ ਮਜ਼ਦੂਰ ਪੀੜਤ ਪਰਿਵਾਰ ਦੀ ਮਾਸੂਮ ਲੜਕੀ ਦਾ ਅਗਵਾ, ਜਬਰ-ਜ਼ਨਾਹ ਅਤੇ ਕਤਲ ਕਰ ਕੇ ਉਸ ਨੂੰ ਨਹਿਰ ਵਿੱਚ ਸੁੱਟ ਕੇ ਕਤਲ ਕੀਤੇ ਜਾਣ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਨਾ ਕਰਨਾ ਪੱਖਪਾਤੀ ਜਾਤੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇਸ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਜੇ ਤੱਕ ਕੋਈ ਵੀ ਵਿਧਾਇਕ, ਸਿਆਸੀ ਆਗੂ ਤੇ ਪ੍ਰਸ਼ਾਸਨਿਕ ਅਧਿਕਾਰੀ ਪੀੜਤ ਪਰਿਵਾਰ ਨੂੰ ਨਹੀਂ ਮਿਲਿਆ। ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਆਗੂ ਅਜਿਹੇ ਮੁੱਦਿਆਂ ‘ਤੇ ਬਹੁਤ ਸਿਆਸਤ ਕਰਦੇ ਹਨ, ਜਦੋਂ ਅਨੁਸੂਚਿਤ ਜਾਤੀਆਂ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਉਹ ਆਪਣਾ ਮੂੰਹ ਬੰਦ ਕਰ ਲੈਂਦੇ ਹਨ। ਸਰਦਾਰ ਕੈਂਥ ਨੇ ਦੱਸਿਆ ਕਿ ਪਟਿਆਲਾ ਪ੍ਰਸ਼ਾਸਨ ਦੀ ਅਜਿਹੀ ਬੇਰੁਖੀ ਨੇ ਪੀੜਤ ਪਰਿਵਾਰ ਨਿਆਂ ਦਿਵਾਉਣ ਲਈ ਅੱਜ ਤੱਕ ਪ੍ਰਸ਼ਾਸਨ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ, ਪਰ ਹੁਣ ਤੱਕ ਪ੍ਰਸ਼ਾਸਨ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਦਿਵਾਉਣ ਲਈ ਕੁਝ ਵੀ ਨਹੀਂ ਕਰ ਸਕਿਆ ਹੈ, ਪੰਜ ਮਹੀਨੇ ਬੀਤਣ ਉਪਰੰਤ ਵੀ ਪ੍ਰਸ਼ਾਸਨ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੁਝ ਵੀ ਨਹੀਂ ਕੀਤਾ ਹੈ।
ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਗੰਭੀਰ ਅਪਰਾਧਾਂ ਲਈ ਤੁਰੰਤ ਜ਼ਿਲ੍ਹਾ ਪੱਧਰੀ ਵਿਜੀਲੈਂਸ ਮੀਟਰਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਅਜਿਹੇ ਗੰਭੀਰ ਅਪਰਾਧਾਂ ਨੂੰ ਰੋਕਣ ਲਈ ਯੋਗ ਕਦਮ ਚੁੱਕਣ, ਪਰ ਸਿਵਲ ਪ੍ਰਸ਼ਾਸਨ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ। ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਨੇ ਇਸ ਮੁੱਦੇ ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਹਮਣੇ ਵੀ ਪ੍ਰਮੁੱਖਤਾ ਨਾਲ ਉਠਾਇਆ ਹੈ।ਉਨ੍ਹਾਂ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਨੋਟਿਸ ਕੀਤਾ ਹੈ।

Doaba Times

ਐਨ ਆਰ ਆਈ ਪਰਿਵਾਰ ਵਲੋਂ ਬੱਚਿਆਂ ਨੂੰ ਬੈਗ ਅਤੇ ਸਟੇਸ਼ਨਰੀ ਵੰਡੀ

ਸਰਕਾਰੀ ਸਕੂਲਾਂ ਦੇ ਵਿਕਾਸ ਵਿੱਚ ਐਨ ਆਰ ਆਈ ਪਰਿਵਾਰਾਂ ਦਾ ਵੱਡਾ ਯੋਗਦਾਨ…… ਰਿਸ਼ੀ ਕੁਮਾਰ

ਜਲੰਧਰ (ਗੁਰਪ੍ਰੀਤ ਬੱਲ /ਮੁਕੇਸ਼ ਕੁਮਾਰ) ਸਰਕਾਰੀ ਪ੍ਰਾਇਮਰੀ ਸਕੂਲ ਅੰਬੀਆ ਤੋਹਫ਼ਾ ਦੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਦੀ ਵੰਡ ਅਮਰੀਕਾ ਨਿਵਾਸੀ ਗੁਰਪ੍ਰਤਾਪ ਸਿੰਘ ਨਿੱਜਰ ਸਪੁੱਤਰ ਸ. ਹਰਪ੍ਰੀਤਪਾਲ ਸਿੰਘ ਨਿੱਜਰ ਵਲੋਂ ਕੀਤੀ ਗਈ।ਸਕੂਲ ਮੁਖੀ ਰਿਸ਼ੀ ਕੁਮਾਰ ਨੇ ਇਸ ਐਨ ਆਰ ਆਈ ਪਰਿਵਾਰ ਦਾ ਇਸ ਵਧੀਆ ਉਪਰਾਲੇ ਲਈ ਧੰਨਵਾਦ ਪ੍ਰਗਟ ਕਰਦਿਆਂ ਇਸ ਪਰਿਵਾਰ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਸਰਕਾਰੀ ਸਕੂਲਾਂ ਦੇ ਵਿਕਾਸ ਵਿੱਚ ਸਰਕਾਰਾਂ ਦੇ ਨਾਲ-ਨਾਲ ਐਨ. ਆਰ. ਆਈ. ਪਰਿਵਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ।ਇਸ ਮੌਕੇ ਸਰਦਾਰਨੀ ਮਨਦੀਪ ਕੌਰ ਨਿੱਜਰ( ਯੂ ਐਸ ਏ ਨਿਵਾਸੀ), ਉਦੇਪ੍ਰਤਾਪ ਸਿੰਘ ਨਿੱਜਰ (ਯੂ ਐਸ ਏ ਨਿਵਾਸੀ),ਮਨਜੀਤ ਸਿੰਘ(ਸਰਪੰਚ),ਮਾਸਟਰ ਹੇਮ ਰਾਜ,ਮਲਕੀਤ ਸਿੰਘ,ਗੁਰਦੀਪ ਸਿੰਘ (ਇਟਲੀ ਨਿਵਾਸੀ), ਭੁਪਿੰਦਰ ਕੌਰ (ਆਂਗਣਵਾੜੀ ਵਰਕਰ),ਸੁਰਜੀਤ ਸਿੰਘ,ਰਾਜਵਿੰਦਰ ਕੌਰ, ਕੁਲਵਿੰਦਰ ਕੌਰ,ਬੰਸੀ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।

Adv.

Accident

ਅੱਡਾ ਕਿਸ਼ਨਗੜ ਚ’ ਬੱਜਰੀ ਨਾਲ ਲੱਦਿਆਂ ਟਿੱਪਰ ਪਲਟਿਆ

ਕਿਸ਼ਨਗੜ(ਗੁਰਪ੍ਰੀਤ ਬੱਲ) ਜਲੰਧਰ (ਦੋਆਬਾ) ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਕਿਸ਼ਨਗੜ ਵਿਖੇ ਬੱਜਰੀ ਨਾਲ ਲੱਦਿਆ ਟਿੱਪਰ ਪਲਟ ਗਿਆ। ਜਿਸ ਕਾਰਨ ਰਾਸ਼ਟਰੀ ਰਾਜਮਾਰਗ ਤੇ ਜਲੰਧਰ ਸਾਇਡ ਨੂੰ ਜਾਣ ਵਾਲੇ ਵਾਹਨ ਚਾਲਕਾ ਨੂੰ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ। ਪੁਲਿਸ ਪ੍ਰਸ਼ਾਸਨ ਵਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਬੈਰੀਕੇਟਿੰਗ ਕੀਤੀ ਗਈ।

Punjab Press Club

ਚੋਣ ਮਨੋਰਥ ਪੱਤਰ ਸ਼ੇਰ ਗਰੁੱਪ

ਮੈਂ ਜਤਿੰਦਰ ਕੁਮਾਰ ਸ਼ਰਮਾ ਉਮੀਦਵਾਰ ਪੰਜਾਬ ਪ੍ਰੈਸ ਕਲੱਬ ਚੋਣਾਂ 2022 ਪ੍ਰਧਾਨ,ਸੀਨੀਅਰ ਮੀਤ ਪ੍ਰਧਾਨ,ਸੈਕਟਰੀ ਇਨ੍ਹਾਂ (3)ਤਿੰਨ ਅਹੁਦਿਆਂ ਤੋਂ ਚੋਣ ਲੜ ਰਿਹਾ ਹਾਂ ਅਤੇ ਹੇਠ ਲਿਖੇ ਮੁਤਾਬਕ ਪੰਜਾਬ ਪ੍ਰੈੱਸ ਕਲੱਬ ਦੇ ਮੈਂਬਰਾਂ ਨੂੰ ਵਾਈਟ ਪੇਪਰ ਉਪਰ ਲਿਖਤ ਗਰੰਟੀ ਦਿੰਦਾ ਹੈ ਜੇਕਰ ਮੈਂ ਇਨ੍ਹਾਂ ਤਿੰਨਾਂ ਅਹੁਦਿਆਂ ਵਿੱਚੋਂ ਕਿਸੇ ਵੀ ਅਹੁਦੇ ਤੇ ਕਾਮਜਾਬ ਹੁੰਦਾ ਹਾਂ ਤਾਂ ਮੈ ਆਪ ਜੀ ਨੂੰ ਵਾਈਟ ਪੇਪਰ ਲਿਖ ਕੇ ਗਰੰਟੀ ਦਿੰਦਾ ਹਾਂ ਕੇ ਚੋਣ ਮਨੋਰਥ ਪੱਤਰ ਮੁਤਾਬਕ ਜੇਕਰ ਮੈ ਆਪਣੇ ਵੱਲੋਂ ਦਿੱਤੀਆਂ ਗਈਆਂ ਗਰੰਟੀਆ ਵਧਿਆ ਪਰ ਪੂਰਾ ਨਹੀਂ ਉੱਤਰਦਾ ਤਾਂ ਇਹ ਚੋਣ ਮਨੋਰਥ ਪੱਤਰ ਨੂੰ ਕੋਈ ਵੀ ਕਲੱਬ ਮੈਂਬਰ ਕਨੂੰਨੀ ਦਸਤਾਵੇਜ਼ (ਲੀਗਲ ਡਾਕੂਮੈਂਟਸ)ਦੇ ਤੌਰ ਤੇ ਮੇਰੇ ਖਿਲਾਫ ਵਰਤ ਸਕਦਾ ਹੈ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ
ਗਰੰਟੀ ਨੰਬਰ 1:- ਜਤਿੰਦਰ ਕੁਮਾਰ ਸ਼ਰਮਾ ਜੇਕਰ ਪ੍ਰਧਾਨ ਦੇ ਅਹੁਦੇਦਾਰ ਚੁਣਿਆ ਜਾਂਦਾ ਹਾਂ ਸਾਲ 2023 ਦੀ 01 ਅਪ੍ਰੈਲ ਨੂੰ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਸ਼ਰਾਬਖ਼ਾਨੇ ਨੂੰ ਵਧੀਆ ਬਾਰ ਅਤੇ ਰੈਸਟੋਰੈਂਟ ਦੇ ਰੂਪ ਵਿਚ ਵਿਕਸਤ ਕਰਕੇ ਸਮੂਹ ਮੈਂਬਰਾਂ ਨੂੰ ਸਮਰਪਿਤ ਕਰਾਂਗਾ ਜਿਸ ਵਿੱਚ ਹਰੇਕ ਤਰ੍ਹਾਂ ਦੀ ਵਧੀਆ ਕਿਸਮ ਦੇ ਖਾਣੇ ਅਤੇ ਤਜਰਬੇਕਾਰ ਕਾਰੀਗਰ(ਸੇਫ)ਕੰਮ ਕਰਨਗੇ ਅਤੇ ਵਾਜਬ ਰੇਟਾ ਤੇ ਇਕ ਪਰਿਵਾਰਕ ਮਾਹੌਲ ਮੁਹਈਆ ਕਰਵਾਵਾਂਗਾ
ਗਰੰਟੀ ਨੰਬਰ 2 ਮੈਂ ਜਤਿੰਦਰ ਕੁਮਾਰ ਸ਼ਰਮਾ ਆਪਣੀ ਜ਼ਿੰਦਗੀ ਦੇ ਕੀਮਤੀ ਸਮੇਂ ਵਿੱਚੋਂ ਹਰੇਕ ਮਹੀਨੇ ਪੰਜਾਬ ਪ੍ਰੈੱਸ ਕਲੱਬ ਨੂੰ (30) ਤਿਹ
ਘੰਟੇ ਦਾ ਸਮਾਂ ਪੰਜਾਬ ਪ੍ਰੈੱਸ ਕਲੱਬ ਜਲੰਧਰ ਨੂੰ ਦੇਵਾਂਗਾ ਅਤੇ ਉਸ ਸਮੇਂ ਸਬੰਧੀ ਨੋਟਿਸ ਬੋਰਡ ਅਤੇ ਵੈਬ ਸਾਈਟ ਪਰ ਹਰੇਕ ਮਹੀਨੇ ਦੀ ਇਕ (1)ਤਰੀਕ ਨੂੰ ਡਿਸਪਲੇ ਕਰਾਂਗਾ ਅਤੇ ਦਫ਼ਤਰ ਵਿੱਚ ਮੈਂਬਰਾਂ ਦੀਆਂ ਸਮੱਸਿਆਵਾਂ ਸੁਣਾਗਾ ਅਤੇ ਉਨ੍ਹਾਂ ਨੂੰ ਹਲ ਕਰਵਾਉਣ ਦਾ ਯਤਨ ਕਰਾਂਗਾ ਗਰੰਟੀ ਨੰਬਰ 3 ਪੰਜਾਬ ਪ੍ਰੈੱਸ ਕਲੱਬ ਦੀ (ਬਿਲਡਿੰਗ) ਇਮਾਰਤ ਦੀ ਡੈਕੋਰੇਸ਼ਨ ਨੂੰ ਅੱਜ ਦੇ ਸਮੇਂ ਦੇ ਹਿਸਾਬ ਨਾਲ ਤਿਆਰ ਕਰਵਾਇਆ ਜਾਵੇਗਾ ਅਤੇ ਉਸ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਵਾਗਾ ਜਿਮ ਵਿਚ ਨਵੀਂ ਤਕਨੀਕ ਦੀਆਂ ਨਵੀਆਂ ਮਸ਼ੀਨਾਂ ਲਿਆਂਦੀਆਂ ਜਾਣਗੀਆਂ ਜਿਮ ਦੀ ਬਿਲਡਿੰਗ ਨੂੰ ਅਤੇ ਹਾਲ ਰਸੋਈ ਤੇ ਕਮਰਿਆਂ ਨੂੰ ਅੱਜ ਦੇ ਸਮੇਂ ਮੁਤਾਬਕ ਤਿਆਰ ਕੀਤਾ ਜਾਵੇਗਾ ਅਤੇ ਬਿਲਡਿੰਗ ਨੂੰ ਚਾਰ ਮੰਜਲਾਂ ਬਣਾਇਆ ਜਾਵੇਗਾ ਜਿਸ ਵਿੱਚ ਏਕ ਲਿਫਟ ਵੀ ਲਗਾਈ ਜਾਵੇਗੀ ਅਤੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਸੋਲਰ ਸਿਸਟਮ ਦਾ ਵੀ ਪ੍ਰਬੰਧ ਕਰਗਾ
ਗਰੰਟੀ ਨੰਬਰ 4 ਪੰਜਾਬ ਪ੍ਰੈੱਸ ਕਲੱਬ ਦੇ ਸਾਰੇ ਮੈਂਬਰਾਂ ਦੀ ਇਕ (1)ਅਪਰੈਲ 2023 ਤੋਂ ਰਕਮ ਰੁਪਏ(500000) ਪੰਜ ਲੱਖ ਰੁਪਏ ਦਾ ਗਰੁੱਪ ਬੀਮਾ ਕਰਵਾਇਆ ਜਾਵੇਗਾ ਤੇ ਕਲੱਬ ਵਿੱਚ ਕੰਮ ਕਰਨ ਵਾਲੇ ਕਾਮਿਆਂ ਦਾ ਬੀਮਾ ਵੀ ਕਰਵਾਇਆ ਜਾਵੇਗਾ ਅਤੇ ਈ.ਐਸ.ਆਈ ਕਾਰਡ ਅਤੇ ਪ੍ਰੋਵੀਡੈਂਟ ਫੰਡ ਵੀ ਜਮ੍ਹਾਂ ਕਰਵਾਇਆ ਜਾਵੇਗਾ
ਗਰੰਟੀ ਨੰਬਰ 5 ਪੰਜਾਬ ਪ੍ਰੈੱਸ ਕਲੱਬ ਵਿੱਚ ਬਿਜਲਈ (social) ਮੀਡੀਆ ਦੇ ਪੱਤਰਕਾਰਾਂ ਲਈ ਲਾਇਬ੍ਰੇਰੀ ਅੰਦਰ 5 ਨਵੀਆਂ (smart) ਐਲ.ਈ.ਡੀ ਅਤੇ ਹਾਈ ਸਪੀਡ ਇੰਟਰਨੈੱਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਜੋ ਸਮੂਹ ਮੈਂਬਰਾਂ ਲਈ ਮੁਫਤ ਹੋਵੇਗਾ
ਗਰੰਟੀ ਨੰਬਰ 6 ਪੰਜਾਬ ਪ੍ਰੈੱਸ ਕਲੱਬ ਅੰਦਰ ਪਰਵਾਰਕ ਮਾਹੌਲ ਬਣਾਉਣ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਅੱਜ ਦੇ ਦੌੜ ਭੱਜ ਦੇ ਯੁਗ ਵਿੱਚ ਮਾਨਸਿਕ ਤਣਾਅ ਦੂਰ ਕਰਨ ਲਈ ਸਾਲ ਵਿਚ ਘਟ ਤੋਂ ਘਟ ਦੋ ਸੰਗੀਤਕ ਪਰੋਗਰਾਮ ਕਰਵਾਏ ਜਾਣਗੇ
ਗਰੰਟੀ ਨੰਬਰ 7 ਪੰਜਾਬ ਪ੍ਰੈਸ ਕਲੱਬ ਦੇ ਫੰਡਾਂ ਨੂੰ ਵਧਾਉਣ ਲਈ ਹਰੇਕ ਮਹੀਨੇ ਸਰਕਾਰ ਦੇ ਨੁਮਾਇੰਦਿਆਂ ਨੂੰ ਸੱਦਿਆ ਜਾਵੇਗਾ ਅਤੇ ਫੰਡ ਦੀ ਮੰਗ ਕੀਤੀ ਜਾਵੇਗੀ ਅਤੇ ਫੰਡ ਹਾਸਲ ਕੀਤਾ ਜਾਵੇਗਾ ਜੋ ਪੰਜਾਬ ਪ੍ਰੈੱਸ ਕਲੱਬ ਦੀ ਬਿਹਤਰੀ ਲਈ ਖਰਚਿਆ ਜਾਵੇਗਾ ਜਿਸ ਦਾ ਹਿਸਾਬ ਕਿਤਾਬ ਤੇ ਲੇਖਾ ਜੋਖਾ ਹਰੇਕ ਮਹੀਨੇ ਨੋਟਿਸ ਬੋਰਡ ਅਤੇ ਵੈਬ ਸਾਈਟ ਤੇ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ ਕਲੱਬ ਵਿੱਚ ਕਿਸੇ ਵੀ ਲੋੜੀਂਦੇ ਸਮਾਨ ਸਬੰਧੀ ਸੇਲ ਪਰਚੇਜ ਲਈ ਟੈਂਡਰ ਸਿਸਟਮ ਅਪਣਾਇਆ ਜਾਵੇਗਾ ਟੈਂਡਰ ਕੋਈ ਵੀ ਵਿਅਕਤੀ ਲੈ ਸਕੇਗਾ ਜਿਸ ਨਾਲ ਪੰਜਾਬ ਪ੍ਰੈਸ ਕਲੱਬ ਅੰਦਰ ਕੰਮ ਕਰਨ ਅਤੇ ਕਰਾਉਣ ਵਿੱਚ ਪਾਰਦਰਸ਼ਤਾ ਆਵੇਗੀ ਅਤੇ ਭ੍ਰਿਸ਼ਟਾਚਾਰ (ਕਰੈਕਸ਼ਨ)ਦੀ ਸੰਭਾਵਨਾ ਘਟੇਗੀ ਗਰੰਟੀ ਨੰਬਰ 8 ਜੇਕਰ ਮੇਨੁ ਪੰਜਾਬ ਪ੍ਰੈਸ ਕਲੱਬ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਦਾ ਹੈ ਤਾਂ ਜੋ ਰਕਮ ਪੰਜਾਬ ਪ੍ਰੈਸ ਕਲੱਬ ਅੰਦਰ ਫਿਕਸ ਡਿਪੋਜਟ ਦੇ ਰੂਪ ਵਿਚ ਪਿਛਲੀਆਂ ਟੀਮਾਂ ਵੱਲੋਂ ਜਮਾਂ ਕਰਵਾਈ ਗਈ ਹੈ ਮੈ ਉਸ ਵਿਚ ਤਿੰਨ ਸਾਲਾਂ ਵਿੱਚ ਪੱਚੀ ਪਰਸੈਂਟ (25%)ਵਾਧਾ ਕਰਾਗਾ ਅਤੇ ਇਸ ਲਈ ਸਰਕਾਰੀ ਨੁਮਾਇੰਦਿਆਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵਸਦੇ ਸਾਥੀਆਂ ਤੋਂ ਵੀ ਸਹਿਯੋਗ ਪ੍ਰਾਪਤ ਕਰਕੇ ਕੇ ਦੇਵਾਂਗਾ
ਗਰੰਟੀ ਨੰਬਰ 9 ਜੇ ਕਰ ਮੈਂਨੂੰ ਪੰਜਾਬ ਪ੍ਰੈੱਸ ਕਲੱਬ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਔਰਤ ਪੱਤਰਕਾਰਾਂ ਨੂੰ ਵੱਧ ਤੋਂ ਵੱਧ ਮੈਂਬਰ ਬਣਾਉਣ ਦਾ ਜਤਨ ਕਰਾਂਗਾ ਅਤੇ ਉਨ੍ਹਾਂ ਨੂੰ ਰੈਸਟੋਰੈਂਟ, ਲਾਇਬ੍ਰੇਰੀ, ਪ੍ਰੈਸ ਕਾਨਫਰੰਸ ਹਾਲ ਵੱਖਰੇ ਤੌਰ ਤੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਕਰਾਂਗਾ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵਾਂਗਾ ਅਤੇ ਹਰੇਕ ਮੇਬਰ ਦੇ ਨਾਲ ਦੁਖ ਸੁਖ ਵਿਚ ਹਮੇਸਾ ਸ਼ਾਮਲ ਹੋਵੇਗਾ

ਜਾਰੀ ਕਰਤਾ
ਜਤਿੰਦਰ ਕੁਮਾਰ ਸ਼ਰਮਾ
ਸਰਪ੍ਰਸਤ ਸ਼ੇਰ ਗਰੁੱਪ
Mobile Number :-9356466643

Crime

ਜਲੰਧਰ ਰਾਸ਼ਟਰੀ ਰਾਜਮਾਰਗ ਧੋਗੜੀ ਰੋਡ ਚੋਰਾ ਦੀ ਚੁਸਤੀ ਪੁਲਿਸ ਦੀ ਸੁਸਤੀ

ਦਿਨ ਦਿਹਾੜੇ ਵੱਧਦੀਆਂ ਲੁੱਟਮਾਰ ਦੀਆਂ ਵਾਰਦਾਤਾ ਕਾਰਨ ਪ੍ਰਵਾਸੀ ਮਜ਼ਦੂਰਾਂ ਵਿਚ ਦਹਿਸ਼ਤ ਦਾ ਮਾਹੌਲ

ਪੁਲਿਸ ਦੀ ਢਿੱਲੀ ਕਾਰਗੁਜਾਰੀ ਕਾਰਨ ਇਲਾਕੇ ਦੇ ਫੈਕਟਰੀ ਮਾਲਿਕਾ ਦਾ ਹੋ ਰਿਹਾ ਲੱਖਾ ਦਾ ਨੁਕਸਾਨ

ਧੁੰਦ ਕਾਰਨ ਧੋਗੜੀ ਰੋਡ ਬਣਿਆ ਬਣਿਆ ਚੋਰਾ ਦੀ ਪਸੰਦ

ਜਲੰਧਰ(ਸੌਰਬ ਗੁਪਤਾ)

ਰਾਏਪੁਰ ਰਸੂਲਪੁਰ ਤੋਂ ਧੋਗੜੀ ਰੋਡ ਤੇ ਪਰਵਾਸੀ ਮਜ਼ਦੂਰਾਂ ਨਾਲ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਸ਼ਾਮ ਦੇ 4 ਵਜੇ ਤੋਂ ਹੀ ਲੁੱਟ ਖੋਹ ਦੀਆਂ ਵਾਰਦਾਤਾ ਸ਼ਰੇਆਮ ਕੀਤੀਆਂ ਜਾਦੀਆਂ ਹਨ, ਜਿਸ ਕਾਰਨ ਪ੍ਰਵਾਸੀ ਮਜ਼ਦੂਰਾਂ ਦੇ ਮਨ ਵਿੱਚ ਲੁਟੇਰਿਆ ਦਾ ਇੰਨਾ ਜਿਆਦਾ ਖੌਫ ਵੱਧ ਗਿਆ ਹੈ ਕਿ ਫੈਕਟਰੀ ਮਾਲਕਾ ਨੂੰ ਸ਼ਾਮ ਪੈੰਦੇ ਹੀ ਜਲਦ ਹੀ ਫੈਕਟਰੀਆ ਬੰਦ ਕਰਕੇ ਕੰਮ ਬੰਦ ਕਰਨਾ ਪੈਂਦਾ ਹੈ, ਤਾਂ ਕਿ ਫੈਕਟਰੀ ਮਜ਼ਦੂਰ ਲੁੱਟਮਾਰ ਤੋਂ ਬਚ ਕੇ ਸੁਰੱਖਿਅਤ ਘਰ ਪਰਤ ਸਕਣ, ਜਿਸ ਕਾਰਨ ਫੈਕਟਰੀ ਮਾਲਕਾ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਇਸ ਰਸਤੇ ਤੇ ਪਹਿਲਾਂ ਵੀ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ, ਪ੍ਰਵਾਸੀ ਮਜ਼ਦੂਰਾਂ ਤੇ ਲੁਟੇਰਿਆ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਮੋਬਾਇਲ ਫੋਨ ਨਕਦ ਪੈਸੇ ਲੁੱਟ ਲਏ ਜਾਦੇ ਹਨ। ਜਿਸ ਤੇ ਪੁਲੀਸ ਪ੍ਰਸ਼ਾਸਨ ਠੱਲ ਪਾਉਣ ਤੇ ਅਸਫਲ ਰਿਹਾ ਹੈ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਲੁੱਟ ਦੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ ।

Chandigarh

ਨਿਜੀ ਚੈਨਲਾਂ ਦੇ ਪੱਤਰਕਾਰਾਂ ‘ਤੇ ਪੰਜਾਬ ਪੁਲਿਸ ਦੀ ਨਜ਼ਰ, DGP ਨੇ ਜਾਰੀ ਕੀਤੇ ਇਹ ਹੁਕਮ

ਚੰਡੀਗੜ੍ਹ (ਬਿਉਰੋ ) ਸਮਾਜ ਵਿੱਚ ਗਲਤ ਪ੍ਰਚਾਰ ਕਰਨ ਵਾਲੇ ਕੁਝ ਸੋਸ਼ਲ ਮੀਡੀਆ ਚੈਨਲਾਂ ਨੂੰ ਕਾਬੂ ਕਰਨ ਦੇ ਉਦੇਸ਼ ਨਾਲ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਜ਼ਿਲ੍ਹਾ ਪੁਲਿਸ ਤੋਂ ਸੋਸ਼ਲ ਮੀਡੀਆ ਦੇ ਵੱਖ-ਵੱਖ ਅਣਅਧਿਕਾਰਤ ਕੰਮ ਕਰਨ ਵਾਲੇ ਪੱਤਰਕਾਰਾਂ ਦੀ ਸੂਚੀ ਮੰਗੀ ਹੈ। ਗੌਰਤਲਬ ਹੈ ਕਿ ਕੁਝ ਨਿੱਜੀ ਸੋਸ਼ਲ ਮੀਡੀਆ ਚੈਨਲ ਸਥਿਤੀ ਨੂੰ ਵਿਗਾੜਨ ਲਈ ਮਾੜੀ ਵਿਧੀ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਬਲੈਕਮੇਲ ਵੀ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਇੱਕ ਹੋਰ ਸਖ਼ਤ ਕਦਮ ਚੁੱਕਦਿਆਂ ਜ਼ਿਲ੍ਹਾ ਪੁਲਿਸ ਇੰਚਾਰਜਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਲੋਕਾਂ ਵੱਲੋਂ ਚਲਾਏ ਜਾ ਰਹੇ ਨਿੱਜੀ ਸੋਸ਼ਲ ਮੀਡੀਆ ਚੈਨਲਾਂ ਬਾਰੇ ਪੂਰੀ ਜਾਣਕਾਰੀ ਇਕੱਤਰ ਕਰਨ। ਇਸ ਤੋਂ ਬਾਅਦ ਸਬੰਧਤ ਥਾਣਿਆਂ ਅਧੀਨ ਪ੍ਰਾਈਵੇਟ ਚੈਨਲ ਚਲਾਉਣ ਵਾਲੇ ਵਿਅਕਤੀਆਂ ਦੀ ਸੂਚਨਾ ਗੁਪਤ ਰੂਪ ਵਿੱਚ ਇਕੱਠੀ ਕੀਤੀ ਗਈ ਹੈ। ਇਸ ਜਾਣਕਾਰੀ ਵਿੱਚ ਚੈਨਲ ਦੇ ਸੰਚਾਲਕ ਦੀ ਸਿੱਖਿਆ, ਪਤਾ, ਸੰਪਰਕ ਨੰਬਰ, ਚੈਨਲ ਦਾ ਨਾਂ, ਚੈਨਲ ਕਦੋਂ ਸ਼ੁਰੂ ਹੋਇਆ, ਆਦਿ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਪਾਏ ਗਏ ਮੈਸੇਜ ਤੋਂ ਇਲਾਵਾ ਵਿਵਹਾਰ, ਲਿੰਕ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਕੇ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ।

ਕੁਝ ਨਿੱਜੀ ਚੈਨਲ ਕਰ ਰਹੇ ਹਨ ਸਮਾਜ ਵਿਰੋਧੀ ਪ੍ਰਚਾਰ :-
ਅਣ-ਅਧਿਕਾਰਤ ਤੌਰ ‘ਤੇ ਚੱਲ ਰਹੇ ਸੈਂਕੜੇ ਵੱਖ-ਵੱਖ ਸੋਸ਼ਲ ਮੀਡੀਆ ਚੈਨਲਾਂ ਵਿੱਚੋਂ ਕੁਝ ਚੈਨਲਾਂ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਏ ਬਿਨਾਂ ਹੀ ਸਮਾਜ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ। ਦੁਖੀ ਲੋਕ ਮੁੱਖ ਮੰਤਰੀ ਪੰਜਾਬ ਨੂੰ ਸਖ਼ਤੀ ਨਾਲ ਕਾਰਵਾਈ ਕਰਨ ਦੀ ਅਪੀਲ ਕਰ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਵੀ ਇਸ ਮਾਮਲੇ ਵੱਲ ਧਿਆਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ‘ਚ ਗੈਂਗ ਅਤੇ ਗੰਨ ਕਲਚਰ ਨੂੰ ਖਤਮ ਕਰਨ ਲਈ ਜਿੱਥੇ ਪੰਜਾਬ ਪੁਲਿਸ ਨੇ ਸਰਕਾਰ ਦੇ ਹੁਕਮਾਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਉੱਥੇ ਹੁਣ ਸਮਾਜ ‘ਚ ਵਿਰੋਧੀ ਪ੍ਰਚਾਰ ਕਰਨ ਅਤੇ ਨਾਮ ‘ਤੇ ਪੱਤਰਕਾਰੀ ਕਰਨ ਵਾਲੇ ਸੋਸ਼ਲ ਮੀਡੀਆ ਚੈਨਲਾਂ ‘ਤੇ ਸਖ਼ਤੀ ਨਾਲ ਕਾਬੂ ਕਰਨਾ ਜ਼ਰੂਰੀ ਹੈ | ਸੋਸ਼ਲ ਮੀਡੀਆ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸ.ਪੀ. (ਆਈ) ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਸੋਸ਼ਲ ਮੀਡੀਆ ਰਾਹੀਂ ਚੈਨਲ ਚਲਾਉਣ ਵਾਲੇ ਵਿਅਕਤੀਆਂ ਬਾਰੇ ਪੂਰੀ ਜਾਣਕਾਰੀ ਮੰਗੀ ਹੈ। ਇਹ ਜਾਣਕਾਰੀ ਇਕੱਠੀ ਕਰਕੇ ਪੂਰੀ ਰਿਪੋਰਟ ਤਿਆਰ ਕੀਤੀ ਜਾਵੇਗੀ।

Kishangarh

ਅੱਡਾ ਕਿਸ਼ਨਗੜ ਵਿਖੇ ਪੁਲਿਸ ਪ੍ਰਸ਼ਾਸਨ ਤੇ ਇਲਾਕਾ ਨਿਵਾਸੀਆਂ ਦੀ ਬੰਦ ਕਮਰਾ ਮੀਟਿੰਗ

ਜਲੰਧਰ/ਕਿਸ਼ਨਗੜ੍ਹ,3 ਦਸੰਬਰ(ਸੌਰਬ ਗੁਪਤਾ /ਗੁਰਪ੍ਰੀਤ ਬੱਲ) ਜਲੰਧਰ(ਦੋਆਬਾ)- ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਆਏ ਦਿਨ ਟਰੈਫਿਕ ਜਾਮ ਲੱਗਣਾ ਇਲਾਕਾ ਵਾਸੀ, ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਸਮੇਤ ਪੁਲਿਸ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਲਈ ਬਹੁਤ ਵੱਡੀ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ। ਜਿਸ ਦਾ ਪੱਕਾ ਹੱਲ ਕਰਨ ਲਈ ਪੁਲਿਸ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਕਰਮਚਾਰੀਆਂ ਵੱਲੋਂ ਬੀਤੇ ਦਿਨੀਂ ਕਿਸ਼ਨਗੜ੍ਹ ਵਿਖੇ ਲੱਗ ਰਹੇ ਟਰੈਫਿਕ ਜਾਮ ਤੋਂ ਨਿਜਾਤ ਪਾਉਣ ਲਈ ਹਾਈਵੇਅ ਕਰਾਸਿੰਗ ਨੂੰ ਬੰਦ ਕਰਨ ਦੀ ਕੋਸ਼ਿਸ਼ ਉਸ ਵੇਲੇ ਨਾਕਾਮ ਸਾਬਤ ਹੋਈ ਜਦੋਂ ਮੌਕੇ ਤੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਕਰਮਚਾਰੀਆਂ ਸਮੇਤ ਪੁਲਿਸ ਪ੍ਰਸ਼ਾਸਨ ਦਾ ਭਾਰੀ ਵਿਰੋਧ ਕੀਤਾ ਗਿਆ। ਜਿਸ ਕਾਰਨ ਹਾਈਵੇ ਕਰਾਸਿੰਗ ਨੂੰ ਬੰਦ ਕਰਨ ਦਾ ਮਾਮਲਾ ਟਲ ਗਿਆ। ਇਸ ਦੌਰਾਨ ਪੁਲਸ ਦੇ ਉਚ ਅਧਿਕਾਰੀਆਂ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਕਰਮਚਾਰੀਆਂ ਵੱਲੋਂ ਇਸ ਮਸਲੇ ਦਾ ਹੱਲ ਕਰਨ ਲਈ ਦੋ-ਚਾਰ ਦਿਨ ਬਾਅਦ ਵਿੱਚ ਇਲਾਕਾ ਵਾਸੀਆਂ ਨਾਲ ਮੀਟਿੰਗ ਰੱਖਣ ਦਾ ਫੈਸਲਾ ਲਿਆ ਗਿਆ ਸੀ। ਜਿਸ ਦੇ ਤਹਿਤ ਸ਼ਾਮ ਕਰੀਬ 5 ਵਜੇ ਪੁਲਿਸ ਦੇ ਉਚ ਅਧਿਕਾਰੀਆਂ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਕਰਮਚਾਰੀਆਂ ਦੀ ਮੀਟਿੰਗ ਇਲਾਕੇ ਦੇ ਮੋਹਤਵਾਰ ਵਿਅਕਤੀਆਂ ਨਾਲ ਕਿਸ਼ਨਗੜ੍ਹ ਵਿਖੇ ਰੱਖੀ ਗਈ। ਇਸ ਮੀਟਿੰਗ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਡੀ.ਐਸ.ਪੀ ਆਦਮਪੁਰ ਸਰਬਜੀਤ ਰਾਏ, ਐਸ.ਐਚ.ਓ ਆਦਮਪਰ ਇੰਸ: ਹਰਦੀਪ ਸਿੰਘ ਅਤੇ ਟ੍ਰੈਫਿਕ ਇੰਚ: ਮਨਜੀਤ ਸਿੰਘ, ਕਿਸ਼ਨਗੜ ਪੁਲਿਸ ਚੌਕੀ ਇੰਚਾਰਜ ਬਲਵੀਰ ਸਿੰਘ ਬੁੱਟਰ ਤੋਂ ਇਲਾਵਾ ਅਲਾਵਲਪੁਰ ਪੁਲਿਸ ਚੌਕੀ ਦੇ ਪੁਲਿਸ ਮੁਲਾਜਿਮ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਕਰਮਚਾਰੀਆਂ ਸਮੇਤ ਇਲਾਕੇ ਦੇ ਮੋਹਤਬਾਰ ਵਿਅਕਤੀਆਂ ਸਮੇਤ ਸਮੂਹ ਦੁਕਾਨਦਾਰ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਟਰੈਫਿਕ ਪੁਲੀਸ ਕਰਮਚਾਰੀ ਚੌਕ ਵਿਖੇ ਤੈਨਾਤ ਕੀਤੇ ਜਾਣਗੇ ਅਤੇ ਸ਼ਾਮ ਦੇ 4:00 ਵਜੇ ਤੋ 7:00 ਵਜੇ ਤੱਕ ਕਿਸ਼ਨਗੜ੍ਹ ਚੌਂਕ ਵਿਚ ਬੈਰੀਕੇਡਾਂ ਨਾਲ ਕਰਾਸਿੰਗ ਨੂੰ ਬੰਦ ਕੀਤਾ ਜਾਵੇਗਾ ਤਾਂ ਜੋ ਟਰੈਫਿਕ ਜਾਮ ਲੱਗਣ ਦੀ ਸਮੱਸਿਆ ਮੁੜ ਪੇਸ਼ ਨਾ ਆਵੇ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਦਾ ਰੱਖਿਆ ਜਾਵੇ। ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਚੌਕ ਵਿਖੇ ਹਾਈਵੇ ਵਿਚਕਾਰ ਬਣੇ ਹੋਏ ਡਿਵਾਈਡਰ ਉੱਪਰ ਦੋਨੋਂ ਸਾਈਡ ਤੇ ਗਰਿੱਲ ਲਗਾਈ ਜਾਵੇਗੀ ਤਾਂ ਜੋ ਵਾਹਨਾਂ ਵਲੋਂ ਡਵਾਈਡਰ ਟਪਾਉਣ ਕਾਰਨ ਲੱਗਣ ਵਾਲੇ ਟ੍ਰੈਫ਼ਿਕ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਮੀਟਿੰਗ ਮੌਕੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵਿੱਚ ਡੀ.ਐਸ.ਪੀ ਆਦਮਪੁਰ ਸਰਬਜੀਤ ਰਾਏ, ਐਸ.ਐਚ.ਓ ਆਦਮਪੁਰ ਇੰਸ: ਹਰਦੀਪ ਸਿੰਘ, ਟਰੈਫਿਕ ਇੰਚ: ਮਨਜੀਤ ਸਿੰਘ ਸਮੇਤ ਅਲਾਵਲਪੁਰ ਪੁਲਿਸ ਚੌਕੀ ਤੇ ਕਿਸ਼ਨਗੜ ਪੁਲ਼ਿਸ ਚੌਕੀ ਦੇ ਪੁਲਿਸ ਮੁਲਾਜਿਮਾ ਤੋਂ ਇਲਾਵਾ ਨੈਸ਼ਨਲ ਹਾਈਵੇ ਅਥਾਰਟੀ ਦੇ ਕਰਮਚਾਰੀਆਂ ਸਮੇਤ ਇਲਾਕੇ ਦੇ ਮੋਹਤਵਾਰ ਪਤਵੰਤਿਆਂ ਵਿੱਚ ਹਰਸੁਲਿੰਦਰ ਸਿੰਘ ਢਿੱਲੋਂ ਸਾਬਕਾ ਸਰਪੰਚ ਕਿਸ਼ਨਗੜ੍ਹ, ਜਥੇਦਾਰ ਮਲਕੀਤ ਸਿੰਘ ਦੌਲਤਪੁਰ, ਓਂਕਾਰ ਸਿੰਘ ਦੌਲਤਪੁਰ (ਚੇਅਰਮੈਨ ਦੋਆਬਾ ਕਿਸਾਨ ਸੰਘਰਸ਼ ਕਮੇਟੀ (ਰਜ਼ਿ), ਡਾ: ਗੁਰਬਖ਼ਸ਼ ਸਿੰਘ ਸਵਾਮੀ ਮੈਂਬਰ ਪੰਚਾਇਤ ਕਿਸ਼ਨਗੜ੍ਹ, ਲੰਬੜਦਾਰ ਇੰਦਰਜੀਤ ਸਿੰਘ (ਬਿੱਲੂ) ਸੰਘਵਾਲ, ਡਾ: ਨਵੀਨ ਕੁਮਾਰ, ਪਰਮਜੀਤ ਕੰਬੋਜ, ਨੰਬਰਦਾਰ ਕੁਲਵੰਤ ਸਿੰਘ ਢਿਲੋ, ਲੰਬੜਦਾਰ ਹਰਜੀਤ ਸਿੰਘ (ਦਾਸੂਪੁਰ),ਆਦਿ ਸਮੇਤ ਸਮੂਹ ਦੁਕਾਨਦਾਰ ਮੌਜੂਦ ਸਨ।