Amritsar

ਘਰ ਨੂੰ ਲੱਗੀ ਅਚਾਨਕ ਅੱਗ, ਵਾਲ-ਵਾਲ ਬਚੇ ਲੋਕ

ਅੰਮ੍ਰਿਤਸਰ(ਹਰਮਨਦੀਪ ਸਿੰਘ): ਅਜਨਾਲਾ ਰੋਡ ‘ਤੇ ਇੱਕ ਘਰ ਨੂੰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਫਿਲਹਾਲ ਅੱਗ ਲੱਗਣ ਦੇ ਕਾਰਨਾ ਦਾ ਪਤਾ ਨਹੀ ਲੱਗ ਸਕਿਆ। ਅੱਗ ਇੰਨੀ ਭਿਆਨਕ ਸੀ ਕਿ ਜਿਸਦੇ ਕਾਰਨ ਕਾਫੀ ਨੁਕਸਾਨ ਹੋ ਗਿਆ। ਹਾਲਾਂਕਿ ਗਨੀਮਤ ਦੀ ਗੱਲ ਰਹੀ ਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਇਸ ਦੇ ਨਾਲ ਹੀ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਕੜੀ ਮੁਸ਼ੱਕਤ ਦੇ ਬਾਅਦ ਅੱਗ ‘ਤੇ ਕਾਬੂ ਪਾਇਆ।

CHC KALA BAKRA

ਸੀਐਚਸੀ ਕਾਲਾ ਬੱਕਰਾ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ

ਕਾਲਾ ਬੱਕਰਾ/ਕਿਸ਼ਨਗੜ (ਗੁਰਪ੍ਰੀਤ ਬੱਲ/ ਮੁਕੇਸ਼ ਕੁਮਾਰ) ਡਾ. ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਅਤੇ ਡਾ ਰਿਚਰਡ ਓਹਰੀ ਐਸ ਐਮ ਓ ਦੇ ਅਧੀਨ ਸੀਐਚਸੀ ਕਾਲਾ ਬੱਕਰਾ ਵਿਖੇ ਵਿਸ਼ਵ ਏਡਜ਼ ਦਿਵਸ ਸੰਬੰਧੀ ਜਾਗਰੁਕ ਕੀਤਾ ਗਿਆ। ਡਾ. ਵਿਪਨ ਕੁਮਾਰ ਅਤੇ ਡਾ. ਅਮਨ ਨੇ ਦੱਸਿਆ ਕਿ ਵਿਸ਼ਵ ਏਡਜ਼ ਦਿਵਸ, 1988 ਤੋਂ ਹਰ ਸਾਲ 1 ਦਸੰਬਰ ਨੂੰ ਮਨੋਨੀਤ ਕੀਤਾ ਜਾਂਦਾ ਹੈ, ਇੱਕ ਅੰਤਰਰਾਸ਼ਟਰੀ ਦਿਨ ਹੈ ਜੋ ਐੱਚਆਈਵੀ ਦੀ ਲਾਗ ਦੇ ਫੈਲਣ ਕਾਰਨ ਏਡਜ਼ ਮਹਾਂਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਬਿਮਾਰੀ ਨਾਲ ਮਰਨ ਵਾਲਿਆਂ ਲਈ ਸੋਗ ਕਰਨ ਲਈ ਸਮਰਪਿਤ ਹੈ। ਐਕਵਾਇਰਡ ਇਮਯੂਨੋਡਫੀਸ਼ੈਂਸੀ ਸਿੰਡਰੋਮ (ਏਡਜ਼) ਮਨੁੱਖੀ ਇਮਯੂਨੋਡਫੀਸ਼ੈਂਸੀ ਵਾਇਰਸ (ਐੱਚਆਈਵੀ) ਦੇ ਕਾਰਨ ਇੱਕ ਜਾਨਲੇਵਾ ਸਥਿਤੀ ਹੈ। HIV ਵਾਇਰਸ ਰੋਗੀ ਦੀ ਇਮਿਊਨ ਸਿਸਟਮ ‘ਤੇ ਹਮਲਾ ਕਰਦਾ ਹੈ ਅਤੇ ਹੋਰ ‘ਬਿਮਾਰੀਆਂ’ ਪ੍ਰਤੀ ਇਸਦੀ ਪ੍ਰਤੀਰੋਧਕ ਸਮਰੱਥਾ ਨੂੰ ਘਟਾ ਦਿੰਦਾ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ ਵਿਸ਼ਵ ਏਡਜ਼ ਦਿਵਸ ਲਈ ਇਸ ਸਾਲ ਦਾ ਥੀਮ ਹੈ “ਆਪਣੇ ਆਪ ਨੂੰ ਪਰੀਖਿਆ ਲਈ ਰੱਖਣਾ: ਐੱਚਆਈਵੀ ਨੂੰ ਖਤਮ ਕਰਨ ਲਈ ਬਰਾਬਰੀ ਪ੍ਰਾਪਤ ਕਰਨਾ।” ਇਹ ਲੋਕਾਂ ਨੂੰ ਅਸਮਾਨਤਾਵਾਂ ਅਤੇ ਅਸਮਾਨਤਾਵਾਂ ਨੂੰ ਖਤਮ ਕਰਨ ਲਈ ਵਿਸ਼ਵ ਪੱਧਰ ‘ਤੇ ਇਕਜੁੱਟ ਹੋਣ ਲਈ ਉਤਸ਼ਾਹਿਤ ਕਰਦਾ ਹੈ ਜੋ HIV ਦੀ ਜਾਂਚ, ਰੋਕਥਾਮ, ਅਤੇ HIV ਦੇਖਭਾਲ ਤੱਕ ਪਹੁੰਚ ਵਿੱਚ ਰੁਕਾਵਟਾਂ ਪੈਦਾ ਕਰਦੇ ਹਨ।
ਇਸ ਸਮੇਂ ਅਜੀਤ ਸਿੰਘ,ਅਮਰਜੀਤ ਸਿੰਘ(ਮਪਹਸ) ਸ੍ਰੀ ਮਤੀ ਰਮਨ ਏਡਜ਼ ਕੌਂਸਲਰ ਹਾਜ਼ਿਰ ਸਨ।

Education

ਈ ਟੀ ਯੂ ਵਲੋਂ ਨਵੇਂ ਡੀ ਈ ਓ (ਐ:ਸਿੱ:) ਜਲੰਧਰ ਨਾਲ ਕੀਤੀ ਸਵਾਗਤੀ ਮੁਲਾਕਾਤ

ਜਲੰਧਰ (ਸੌਰਬ ਗੁਪਤਾ /ਮੁਕੇਸ਼ ਕੁਮਾਰ)ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਜਲੰਧਰ ਵਲੋਂ ਜ਼ਿਲ੍ਹੇ ਦੇ ਨਵੇਂ ਜ਼ਿਲ੍ਹਾ ਸਿੱਖਿਆ ਅਫ਼ਸਰ(ਐ:ਸਿੱ:) ਸ. ਜਰਨੈਲ ਸਿੰਘ ਜੀ ਦਾ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ:) ਜਲੰਧਰ ਵਿਖੇ ਜ਼ਿਲ੍ਹੇ ਦਾ ਕਾਰਜਭਾਰ ਸੰਭਾਲਣ ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ।ਉਨ੍ਹਾਂ ਦਾ ਸਵਾਗਤ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਅਤੇ ਬੀ ਪੀ ਈ ਓ ਸ਼੍ਰੀ ਬੀ ਕੇ ਂਮਹਿਮੀ ਅਤੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਦੀ ਸਾਂਝੀ ਅਗਵਾਈ ਵਿੱਚ ਕੀਤਾ ਗਿਆ।ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਰਿਸ਼ੀ ਕੁਮਾਰ,ਅਸ਼ੋਕ ਕੁਮਾਰ, ੱਸੁਖਦੇਵ ਸਿੰਘ,ਸੁਖਵਿੰਦਰ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ),ਸਤੀਸ਼ ਕੁਮਾਰ ਮੀਤ ਪ੍ਰਧਾਨ,ਦਵਿੰਦਰ ਚਿੱਟੀ,ਜ਼ਿਲ੍ਹਾ ਇਕਾਈ ਆਗੂ ਸੰਜੀਵ ਭਾਰਦਵਾਜ,ਭਗਵੰਤ ਪ੍ਰਿਤਪਾਲ ਸਿੰਘ,ਗੁਰਦੀਪ ਸਿੰਘ ਅਤੇ ਹੋਰ ਜਥੇਬੰਦੀ ਆਗੂ ਅਧਿਆਪਕ ਅਤੇ ਦਫ਼ਤਰੀ ਅਮਲਾ ਹਾਜ਼ਰ ਹੋਇਆ।

kishangarh

ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਕਿਸ਼ਨਗੜ ਵਿਖੇ ਟ੍ਰੈਫਿਕ ਕਰਾਸਿਗ ਬੰਦ ਕਰਨ ਆਏ ਪ੍ਰਸ਼ਾਸਨਿਕ ਅਧਿਕਾਰੀ ਮਾਰਕਿਟ ਦੇ ਦੁਕਾਨਦਾਰਾ ਦੇ ਵਿਰੋਧ ਕਾਰਨ ਵਾਪਿਸ ਖਾਲੀ ਹੱਥ ਪਰਤੇ

*ਕਿ ਸੀ ਪੂਰਾ ਮਾਮਲਾ–ਸ਼ਨੀਵਾਰ ਅਤੇ ਐਤਵਾਰ ਧਾਰਮਿਕ ਡੇਰੇ ਦੀਆਂ ਬੱਸਾ ਕਾਰਨ ਲੱਗ ਜਾਦਾ ਹੈ ਟ੍ਰੈਫਿਕ ਜਾਮ

ਜਲੰਧਰ/ਕਿਸ਼ਨਗੜ੍ਹ (30 ਨਵੰਬਰ):ਜਲੰਧਰ ਦੋਆਬਾ-ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਕਿਸ਼ਨਗੜ ਚੌਂਕ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਕਰਮਚਾਰੀ ਪੁਲਸ ਦੀ ਮੌਜੂਦਗੀ ਵਿਚ ਸੀਮੈਂਟ ਦੇ ਵੱਡੇ ਬੈਰੀਕੇਡਾਂ ਨਾਲ ਰੋਡ ਕਰਾਸਿੰਗ ਨੂੰ ਬੰਦ ਕਰਨ ਲੱਗੇ ਤਾਂ ਮੌਕੇ ਤੇ ਅੱਡਾ ਕਿਸ਼ਨਗੜ੍ਹ ਮਾਰਕੀਟ ਦੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵੱਲੋਂ ਪੁਲਸ ਦੀ ਮੌਜੂਦਗੀ ਵਿੱਚ N.H.A ਕਰਮਚਾਰੀਆਂ ਵੱਲੋਂ ਰੋਡ ਕਰਾਸਿੰਗ ਨੂੰ ਬੰਦ ਕਰਨ ਦੀ ਕਾਰਵਾਈ ਦਾ ਭਾਰੀ ਵਿਰੋਧ ਕੀਤਾ ਗਿਆ। ਇਸ ਦੌਰਾਨ ਇਸ ਮਾਮਲੇ ਸਬੰਧੀ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਦੀ ਪੁਲਿਸ ਅਤੇ ਐਨ.ਐਚ.ਏ ਕਰਮਚਾਰੀਆਂ ਨਾਲ ਡਟ ਕੇ ਬਹਿਸਬਾਜ਼ੀ ਹੋਈ ਸਥਿਤੀ ਨੂੰ ਤਣਾਅਪੂਰਨ ਬਣਦਾ ਦੇਖਦੇ ਹੋਏ ਐਸ.ਐਚ.ਓ ਕਰਤਾਰਪੁਰ ਰਮਨ ਕੁਮਾਰ ਅਤੇ ਐਸ.ਐਚ.ਓ ਆਦਮਪੁਰ ਇੰਸ: ਹਰਦੀਪ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਮਾਮਲੇ ਸੰਬੰਧੀ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ, ਜਿਸਦਾ ਕੋਈ ਵੀ ਹੱਲ ਨਹੀਂ ਨਿਕਲਿਆ! ਦੁਕਾਨਦਾਰ ਅਤੇ ਸਥਾਨਕ ਲੋਕ ਆਪਣੀ ਗੱਲ ਤੇ ਅੜੇ ਰਹੇ ਕਿ ਰੋਡ ਕਰਾਸਿੰਗ ਕਿਸੇ ਵੀ ਹਾਲਤ ਵਿੱਚ ਬੰਦ ਨਹੀਂ ਕਰਨ ਦਿੱਤੀ ਜਾਵੇਗੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰੋਡ ਕਰਾਸਿੰਗ ਬੰਦ ਹੋਣ ਕਾਰਨ ਕਰਤਾਰਪੁਰ ਤੋਂ ਆਦਮਪੁਰ ਨੂੰ ਜਾਣ ਵਾਲਿਆਂ ਨੂੰ ਕਿਸ਼ਨਗੜ੍ਹ ਤੋਂ ਬਿਆਸ ਪਿੰਡ ਹੋ ਕੇ ਫਿਰ ਕਿਸ਼ਨਗੜ੍ਹ ਪਹੁੰਚ ਕੇ ਆਦਮਪੁਰ ਜਾਣਾ ਪਵੇਗਾ ਤੇ ਇਸੇ ਤਰ੍ਹਾਂ ਹੀ ਆਦਮਪੁਰ ਤੋਂ ਕਰਤਾਰਪੁਰ ਨੂੰ ਜਾਣ ਵਾਲੇ ਰਾਹਗੀਰਾਂ ਨੂੰ ਕਿਸ਼ਨਗੜ ਤੋਂ ਬੱਲਾਂ ਪਿੰਡ ਹੋ ਕੇ ਫ਼ਿਰ ਕਿਸ਼ਨਗੜ੍ਹ ਪਹੁੰਚ ਕੇ ਕਰਤਾਰਪੁਰ ਜਾਣਾ ਪਵੇਗਾ! ਜਿਸ ਕਾਰਨ ਰਾਹਗੀਰਾਂ ਦਾ ਸਮਾਂ ਖਰਾਬ ਹੋਣ ਦੇ ਨਾਲ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ! ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਨੂੰ ਕਿਸ਼ਨਗੜ੍ਹ ਚੌਕ ਵਿਖੇ ਸਥਾਈ ਤੌਰ ਤੇ ਟਰੈਫਿਕ ਪੁਲਿਸ ਕਰਮਚਾਰੀਆਂ ਦੀ ਤੈਨਾਤੀ ਕਰਨੀ ਚਾਹੀਦੀ ਹੈ, ਨਾ ਕਿ ਰੋਡ ਕਰਾਸਿੰਗ ਨੂੰ ਪੱਕੇ ਤੌਰ ਤੇ ਬੰਦ ਕਰਨਾ ਚਾਹੀਦਾ ਹੈ! ਇਸ ਦੌਰਾਨ ਹਲਕਾ ਵਿਧਾਇਕ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ ਮੌਕੇ ਤੇ ਪਹੁੰਚੇ ਅਤੇ ਦੁਕਾਨਦਾਰਾਂ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਕੋਟਲੀ ਵੱਲੋਂ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਭਰੋਸਾ ਦਵਾਇਆ ਕੀ ਲੋਕਾਂ ਦੀ ਮੰਗ ਅਨੁਸਾਰ ਹੀ ਕੰਮ ਕਰਵਾਇਆ ਜਾਵੇਗਾ! ਤਾਂ ਜੋ ਸਥਾਨਕ ਅਤੇ ਆਮ ਲੋਕਾਂ ਨੂੰ ਇਸ ਮਾਮਲੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ!
ਇਸ ਮੌਕੇ ਨੰਬਰਦਾਰ ਹਰਜੀਤ ਸਿੰਘ (ਦਾਸੂਪੁਰ), ਡਾ: ਗੁਰਬਖਸ਼ ਸਿੰਘ ਸਵਾਮੀ ਮੈਂਬਰ ਪੰਚਾਇਤ ਕਿਸ਼ਨਗੜ੍ਹ, ਡਾ: ਨਵੀਨ ਕੁਮਾਰ, ਪਰਮਜੀਤ ਸਿੰਘ ਕੰਬੋਜ, ਰਣਜੀਤ ਰਾਏ ਸਾਬਕਾ ਪੰਚ ਕਿਸ਼ਨਗੜ੍ਹ, ਪਰਗਟ ਸਿੰਘ ਫੁੱਲ, ਨਿਰਮਲ ਨਿੰਮਾ, ਬਿੱਟੂ ਫਰੂਟਵਾਲਾ, ਨੰਬਰਦਾਰ ਕੁਲਵੰਤ ਸਿੰਘ ਢਿੱਲੋਂ, ਕਾਲੂ ਪ੍ਰਧਾਨ, ਸੋਨੂੰ ਫਰੂਟਵਾਲਾ, ਲਾਡੀ ਸੰਘਵਾਲ, ਸੋਨੂੰ ਨਿਜਾਮਦੀਂਨਪੁਰ ਆਦਿ ਸਮੇਤ ਸਮੂਹ ਦੁਕਾਨਦਾਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ

Expert View

Doaba Times

ਪਤਨੀ ਦੀ ਹੱਤਿਆ ਉਪਰੰਤ ਪਤੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ

ਰਾਏਪੁਰ ਰਸੂਲਪੁਰ(ਮੁਕੇਸ਼ ਕੁਮਾਰ)ਥਾਣਾ ਮਕਸੂਦਾ ਅਧੀਨ ਪੈਂਦੇ ਨਿਉ ਹਰਗੋਬਿੰਦ ਨਗਰ ਚ’ ਪਤੀ ਵਲੋਂ ਪਤਨੀ ਦੀ ਹੱਤਿਆ ਕਰਨ ਉਪਰੰਤ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ।

Punjab

ਪੰਜਾਬ ਚ’ ਕਰੀਬ 538 ਕਿਲੋਮੀਟਰ ਲਿੰਕ ਸੜਕਾਂ ਲਾਪਤਾ

ਸੂਤਰਾ ਦੇ ਦੱਸਣ ਮੁਤਾਬਿਕ ਸਰਕਾਰਾ ਵਿੱਚ ਰਸੂਖ ਰੱਖਣ ਵਾਲਿਆ ਵਲੋ ਆਪਣੇ ਨਿੱਜੀ ਰਸਤਿਆਂ ਚ’ ਗੋਲਮਾਲ ਕਰ ਬਣਾਈਆਂ ਸੜਕਾਂ

ਪੰਜਾਬ (ਗਰਪ੍ਰੀਤ ਬੱਲ)-ਪੰਜਾਬ ਦੀ ਇਹ ਖਬਰ ਹੈਰਾਨੀਜਨਕ ਹੈ ਕਿ ਕਰੀਬ 538 ਕਿਲੋਮੀਟਰ ਲਿੰਕ ਸੜਕਾਂ ‘ਲਾਪਤਾ’ ਹਨ। ਇਨ੍ਹਾਂ ‘ਲਾਪਤਾ’ ਲਿੰਕ ਸੜਕਾਂ ਦੇ ਟੈਂਡਰ ਵੀ ਹੁੰਦੇ ਹਨ ਅਤੇ ਇਨ੍ਹਾਂ ਲਿੰਕ ਸੜਕਾਂ ਦੀ ਮੁਰੰਮਤ ਵੀ ਕਾਗ਼ਜ਼ਾਂ ’ਚ ਹੋ ਰਹੀ ਹੈ। ਸਰਕਾਰੀ ਖ਼ਜ਼ਾਨੇ ’ਚੋਂ ਇਨ੍ਹਾਂ ‘ਲਾਪਤਾ’ ਸੜਕਾਂ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਰਹੇ ਹਨ। ਹੁਣ ਜਦੋਂ ਪੰਜਾਬ ਭਰ ਦੀਆਂ ਲਿੰਕ ਸੜਕਾਂ ਦੀ ਮੈਪਿੰਗ ਨਵੀਂ ਟੈਕਨਾਲੋਜੀ ਜੀਆਈਐੱਸ (ਜਿਓਗਰਾਫਿਕ ਇਨਫਰਮੇਸ਼ਨ ਸਿਸਟਮ) ਜ਼ਰੀਏ ਕੀਤੀ ਗਈ ਤਾਂ ਇਹ ਖ਼ੁਲਾਸਾ ਹੋਇਆ ਕਿ ਸੂਬੇ ’ਚ ਸੜਕਾਂ ਦੀ ਲੰਬਾਈ 538 ਕਿਲੋਮੀਟਰ ਘੱਟ ਹੈ। ਪੰਜਾਬ ’ਚ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ 1970 ਤੋਂ ਚੱਲ ਰਿਹਾ ਹੈ। ਪਹਿਲਾਂ ਸੰਪਰਕ ਸੜਕਾਂ ਨੂੰ ਮਾਪਣ ਦਾ ਕੰਮ ਮੈਨੂਅਲੀ ਹੁੰਦਾ ਸੀ ਜਦਕਿ ਹੁਣ ਜੀਆਈਐੱਸ ਰਾਹੀਂ ਇਨ੍ਹਾਂ ਸੜਕਾਂ ਨੂੰ ਮਾਪਿਆ ਜਾਣ ਲੱਗਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਵਿਚ ਲਿੰਕ ਸੜਕਾਂ ਦੀ ਕੁੱਲ ਲੰਬਾਈ 64,878 ਕਿਲੋਮੀਟਰ ਹੈ ਅਤੇ ਪਿੰਡਾਂ ਲਈ ਲਿੰਕ ਸੜਕਾਂ ਦਾ ਨੈੱਟਵਰਕ ਦਾ ਪਸਾਰ ਕਾਫ਼ੀ ਵੱਡਾ ਹੈ ਪਰ ਜੀਆਈਐੱਸ ਮੁਤਾਬਿਕ ਲਿੰਕ ਸੜਕਾਂ ਦੀ ਅਸਲ ਲੰਬਾਈ 64,340 ਕਿਲੋਮੀਟਰ ਸਾਹਮਣੇ ਆਈ ਹੈ।
ਇਹ ਡਾਟਾ ਜੀਆਈਐੱਸ ਪੋਰਟਲ ’ਤੇ ਵੀ ਅੱਪਲੋਡ ਕੀਤਾ ਜਾ ਰਿਹਾ ਹੈ। ਲਿੰਕ ਸੜਕਾਂ ਦੀ ਸਾਂਭ ਸੰਭਾਲ ਲਈ ਨੋਡਲ ਏਜੰਸੀ ਪੰਜਾਬ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਹੈ। ਇਨ੍ਹਾਂ ਸੰਪਰਕ ਸੜਕਾਂ ਦੀ ਮੁਰੰਮਤ ਦਾ ਸਰਕਲ ਛੇ ਵਰ੍ਹਿਆਂ ਦਾ ਹੈ। ਮੋਟੇ ਹਿਸਾਬ ਨਾਲ ਦੇਖੀਏ ਤਾਂ ਹਰ ਵਰ੍ਹੇ ਔਸਤਨ 90 ਕਿਲੋਮੀਟਰ ਲਿੰਕ ਸੜਕਾਂ ਦੀ ਅਸਲ ’ਚ ਮੁਰੰਮਤ ਘੱਟ ਹੁੰਦੀ ਰਹੀ ਹੈ। ਸਰਕਾਰੀ ਦਸਤਾਵੇਜ਼ਾਂ ਅਨੁਸਾਰ ਲਿੰਕ ਸੜਕ ਦੀ ਮੁਰੰਮਤ ’ਤੇ ਕਰੀਬ 15 ਲੱਖ ਰੁਪਏ ਪ੍ਰਤੀ ਕਿਲੋਮੀਟਰ ਦਾ ਖਰਚਾ ਆਉਂਦਾ ਹੈ।ਸਰਕਾਰੀ ਰਿਕਾਰਡ ਅਨੁਸਾਰ ਹਰ ਵਰ੍ਹੇ ਕਰੀਬ 13.50 ਕਰੋੜ ਦਾ ਖਰਚਾ ਇਨ੍ਹਾਂ ‘ਲਾਪਤਾ’ ਸੜਕਾਂ ’ਤੇ ਕੀਤਾ ਜਾ ਰਿਹਾ ਹੈ। ‘ਆਪ’ ਸਰਕਾਰ ਨੇ ਮਾਮਲਾ ਸਾਹਮਣੇ ਆਉਣ ਮਗਰੋਂ ਇਹ ਅੰਦਾਜ਼ਾ ਲਾਇਆ ਹੈ ਕਿ ਸਰਕਾਰ ਹੁਣ ਇਕੱਲੀਆਂ ਸੰਪਰਕ ਸੜਕਾਂ ਦੀ ਮੁਰੰਮਤ ’ਚੋਂ ਹੀ ਇਨ੍ਹਾਂ ‘ਲਾਪਤਾ’ ਸੜਕਾਂ ਨੂੰ ਬਾਹਰ ਕਰਕੇ ਕਰੋੜਾਂ ਰੁਪਏ ਦੀ ਬੱਚਤ ਕਰੇਗੀ।
ਇਸੇ ਤਰ੍ਹਾਂ ਲਿੰਕ ਸੜਕਾਂ ਤੋਂ ਇਲਾਵਾ ਦੂਸਰੀਆਂ ਸੜਕਾਂ ਦੀ ਵੀ ਜੀਆਈਐੱਸ ਦੇ ਜ਼ਰੀਏ ਮੈਪਿੰਗ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਸੜਕਾਂ ਦੀ ਅਸਲ ਲੰਬਾਈ ਦਾ ਪਤਾ ਲੱਗ ਸਕੇ। ਦੂਜੀਆਂ ਸੜਕਾਂ ਦੀ ਮੈਪਿੰਗ ਤੋਂ ਪਹਿਲਾਂ ਜੀਟੀ ਰੋਡ ਘਰਿੰਡਾ ਤੋਂ ਬੀਰ ਬਾਬਾ ਬੁੱਢਾ ਸਾਹਿਬ ਸੜਕ ਦਾ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਸਰਵੇਖਣ ਕੀਤਾ ਗਿਆ ਹੈ। ਇਸ ਸੜਕ ਦੀ ਰਿਕਾਰਡ ਵਿੱਚ ਲੰਬਾਈ 11.91 ਕਿਲੋਮੀਟਰ ਹੈ ਜਦਕਿ ਅਸਲ ਵਿੱਚ ਲੰਬਾਈ 11.74 ਕਿਲੋਮੀਟਰ ਸਾਹਮਣੇ ਆਈ ਹੈ। ਸਾਲ 2022-23 ਲਈ ਸਪੈਸ਼ਲ ਰੋਡ ਰਿਪੇਅਰ ਪ੍ਰਾਜੈਕਟ ਤਹਿਤ 4465 ਕਿਲੋਮੀਟਰ ਸੜਕਾਂ ਦੀ ਮੁਰੰਮਤ ਕੀਤੀ ਜਾਣੀ ਹੈ। ਦੂਸਰੀਆਂ ਸੜਕਾਂ ਦੀ ਮੁਰੰਮਤ ਵਿਚ ਵੀ ਇਸ ਹਿਸਾਬ ਨਾਲ ਸਾਲਾਨਾ ਕਰੀਬ 7.50 ਕਰੋੜ ਦੀ ਬੱਚਤ ਹੋਣੀ ਹੈ। ਪੰਜਾਬ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਕਿਹਾ ਕਿ ਨਵੀਂ ਤਕਨੀਕ ਨਾਲ ਹੁਣ ਕਰੋੜਾਂ ਰੁਪਏ ਦੀ ਬੱਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਸਮੁੱਚੇ ਪੰਜਾਬ ਵਿਚ ਲਿੰਕ ਸੜਕਾਂ ਦੀ ਮੈਪਿੰਗ ਕਰਵਾਈ ਗਈ ਹੈ ਅਤੇ ਇੱਕ ਪ੍ਰਾਈਵੇਟ ਕੰਪਨੀ ਤੋਂ ਸਾਫ਼ਟਵੇਅਰ ਖ਼ਰੀਦਿਆ ਗਿਆ ਹੈ ਜਿਸ ਨਾਲ ਖ਼ਜ਼ਾਨੇ ਨੂੰ ਕਾਫ਼ੀ ਫ਼ਾਇਦਾ ਮਿਲੇਗਾ।

Jalandhar

ਧਾਨੂਕਾ ਕੰਪਨੀ ਵਲੋਂ ਕਿਸਾਨਾ ਨੂੰ ਖੇਤੀ ਸਮੱਸਿਆਵਾਂ ਦੇ ਹਲ ਸੰਬੰਧੀ ਜਾਗਰੂਕਤਾ ਕੈੰਪ ਲਗਾਇਆ ਗਿਆ

ਜਲੰਧਰ (ਗੁਰਪ੍ਰੀਤ ਬੱਲ) ਜਲੰਧਰ-ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਰਾਏਪੁਰ ਰਸੂਲ਼ਪੁਰ ਵਿਖੇ ਧਾਨੂਕਾ ਐਗਰੀਟੇਕ ਲਿਮਿਟੇਡ ਵਲੋਂ ਜਤਿੰਦਰਾ ਤਿਆਗੀ (FS)ਦੀ ਅਗੁਵਾਈ ਹੇਠ ਸੈਮੀਨਾਰ ਲਗਾਇਆ ਗਿਆ ਜਿਸ ਦੌਰਾਨ ਹਰਿੰਦਰ ਚੌਹਾਨ (SSO),ਅਨੰਦ ਚੌਧਰੀ (FS),ਰਿਸ਼ਬ ਸ਼ਰਮਾ (DD)ਵੀਰ ਪੈਸਟੀਸਾਇਡ ਨੂਰਪੁਰ ਵਲੋਂ ਇਲਾਕੇ ਦੇ ਕਿਸਾਨਾਂ ਨੂੰ ਕੰਪਨੀ ਦੇ ਖੇਤੀਬਾੜੀ ਫਾਇਦੇਮੰਦ ਪ੍ਰੋਡਕਟਸ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਦੀ ਵਰਤੋਂ ਕਰਕੇ ਕਿਸਾਨ ਫਸਲਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਕਰਦਿਆਂ ਫਸਲਾਂ ਦਾ ਵੱਧ ਝਾੜ ਪ੍ਰਾਪਤ ਕਰ ਸਕਦੇ ਹਨ। ਜਿਸ ਕਾਰਨ ਕਿਸਾਨਾਂ ਦੀ ਆਮਦਨ ਵੱਧਦੀ ਹੈ, ਤੇ ਕਿਸਾਨ ਖੁਸ਼ਹਾਲ ਹੁੰਦਾ ਹੈ। ਫਸਲਾਂ ਦਾ ਵੱਧ ਝਾੜ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਤੇ ਕੁੰਦਨ ਸਿੰਘ ਰਾਏਪੁਰ ਰਸੂਲਪੁਰ, ਭੁਪਿੰਦਰਬੀਰ ਸਿੰਘ, ਮੁਖਤਿਆਰ ਸਿੰਘ, ਅਮਰੀਕ ਸਿੰਘ ਲੰਬੜਦਾਰ, ਹਰਜਿੰਦਰ ਸਿੰਘ, ਸਾਬੀ ਰੰਧਾਵਾ , ਬਲਜਿੰਦਰ ਸਿੰਘ , ਅਵਤਾਰ ਸਿੰਘ, ਪਰਦੀਪ ਸਿੰਘ,ਜਸਵਿੰਦਰ ਸਿੰਘ, ਮਨਦੀਪ ਸਿੰਘ ਮੌਜੂਦ ਸਨ।

DKSC

ਸਰਕਾਰ ਨੇ ਜੇਕਰ ਭੋਗਪੁਰ ਸ਼ੂਗਰ ਮਿੱਲ ਨਾ ਚਲਾਈ ਤਾਂ ਕਿਸਾਨਾ ਵਲੋ ਕੀਤਾ ਜਾਵੇਗਾ ਵੱਡੇ ਪੱਧਰ ਤੇ ਚੱਕਾ ਜਾਮ-ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ , ਚੇਅਰਮੈਨ ਓਂਕਾਰ ਸਿੰਘ ਦੌਲਤਪੁਰ

ਕਿਸ਼ਨਗੜ(ਗੁਰਪ੍ਰੀਤ ਬੱਲ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਕਿਸ਼ਨਗੜ ਜਲੰਧਰ ਪੰਜਾਬ ਦੀ ਜੋ ਮੀਟਿੰਗ 22/11/2022 ਨੂੰ ਬਾਬਾ ਬਾਦੋਆਣਾ ਸਾਹਿਬ ਰੱਖੀ ਗਈ ਸੀ ਉਸ ਮੀਟਿੰਗ ਨੂੰ ਅੱਗੇ ਕਰ ਦਿੱਤਾ ਗਿਆ ਹੈ ਕਿਉਕਿ ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ ਕਿ 25 ਨਵੰਬਰ ਨੂੰ ਭੋਗਪੁਰ ਗੰਨਾ ਮਿੱਲ ਚਲਾ ਦਿੱਤੀ ਜਾਵੇਗੀ ਕਿਸਾਨ ਵੀਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ 25 ਨਵੰਬਰ ਨੂੰ ਮਿੱਲ ਨਾ ਚਲਾਈ ਗਈ ਤਾਂ ਦੋਆਬਾ ਕਿਸਾਨ ਕਮੇਟੀ ਵਲੋਂ ਵੱਡੇ ਪੱਧਰ ਤੇ ਕਿਸਾਨਾਂ ਦਾ ਇਕੱਠ ਕੀਤਾ ਜਾਵੇਗਾ।

Kala Bakra

ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਰੋਹਜੜੀ ਵਿਖੇ ਏ ਐਮ ਆਰ (ਐਂਟੀ ਮਾਈਕਰੋਬਅਲ ਪਰਤੀਰੋਧ) ਰੋਕਧਾਮ ਅਤੇ ਨਿਯੰਤਰਨ ਸੰਬੰਧੀ ਜਾਗਰੂਕਤਾ ਕੈੰਪ ਲਗਾਇਆ

ਕਾਲਾ ਬੱਕਰਾ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ)ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਅਚੇ ਡਾ ਰਿਚਰਡ ਓਹਰੀ,ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਰੋਹਜੜੀ ਵਿਖੇ ਏ ਐਮ ਆਰ (ਐਂਟੀ ਮਾਈਕਰੋਬਅਲ ਪਰਤੀਰੋਧ) ਰੋਕਧਾਮ ਅਤੇ ਨਿਯੰਤਰਨ ਸੰਬੰਧੀ ਜਾਣਕਾਰੀ ਦਿੱਤੀ ਗਈ।ਡਾ ਓਹਰੀ ਨੇ ਬੋਲਦਿਆਂ ਦੱਸਿਆ ਕਿ ਰੋਗਾਣੂਨਾਸ਼ਕ – ਐਂਟੀਬਾਇਓਟਿਕਸ, ਐਂਟੀਵਾਇਰਲ, ਐਂਟੀਫੰਗਲ ਅਤੇ ਐਂਟੀਪੈਰਾਸੀਟਿਕਸ ਸਮੇਤ – ਉਹ ਦਵਾਈਆਂ ਹਨ ਜੋ ਮਨੁੱਖਾਂ, ਜਾਨਵਰਾਂ ਅਤੇ ਪੌਦਿਆਂ ਵਿੱਚ ਲਾਗਾਂ ਨੂੰ ਰੋਕਣ ਅਤੇ ਇਲਾਜ ਕਰਨ ਲਈ ਵਰਤੀਆਂ ਜਾਂਦੀਆਂ ਹਨ। ਰੋਗਾਣੂਨਾਸ਼ਕ ਪ੍ਰਤੀਰੋਧ (AMR) ਇੱਕ ਵਿਸ਼ਵਵਿਆਪੀ ਸਿਹਤ ਅਤੇ ਵਿਕਾਸ ਖਤਰਾ ਹੈ। ਸਸਟੇਨੇਬਲ ਡਿਵੈਲਪਮੈਂਟ ਟੀਚਿਆਂ (SDGs) ਨੂੰ ਪ੍ਰਾਪਤ ਕਰਨ ਲਈ ਇਸ ਨੂੰ ਤੁਰੰਤ ਬਹੁ-ਖੇਤਰੀ ਕਾਰਵਾਈ ਦੀ ਲੋੜ ਹੈ।
WHO ਨੇ ਘੋਸ਼ਣਾ ਕੀਤੀ ਹੈ ਕਿ AMR ਮਨੁੱਖਤਾ ਨੂੰ ਦਰਪੇਸ਼ ਚੋਟੀ ਦੇ 10 ਗਲੋਬਲ ਜਨਤਕ ਸਿਹਤ ਖਤਰਿਆਂ ਵਿੱਚੋਂ ਇੱਕ ਹੈ।ਐਂਟੀਮਾਈਕਰੋਬਾਇਲਸ ਦੀ ਦੁਰਵਰਤੋਂ ਅਤੇ ਜ਼ਿਆਦਾ ਵਰਤੋਂ ਡਰੱਗ-ਰੋਧਕ ਜਰਾਸੀਮ ਦੇ ਵਿਕਾਸ ਵਿੱਚ ਮੁੱਖ ਚਾਲਕ ਹਨ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ ਸਾਫ਼ ਸਫਾਈ ਦਾ ਧਿਆਨ ਨਾ ਰੱਖਣਾ,ਅਪਣੀ ਮਰਜ਼ੀ ਨਾਲ ਐਟੀਬਾਇਓਟਿਕ ਦਵਾਈਆਂ ਖਾਣੀਆਂ,ਕੋਰਸ ਪੂਰਾ ਕਿਤੇ ਬਗੈਰ ਛੱਡ ਦੇਣੀਆਂ,ਬਿਮਾਰੀ ਮੁਤਾਬਿਕ ਲੋੜੀਂਦੀ ਦਵਾਈ ਨਾ ਲੈਣਾ ਜਾਂ ਅਪਣੀ ਬਚੀ ਦਵਾਈ ਕਿਸੇ ਨਾਲ ਸਾਂਝੀ ਕਰਨੀ ਇਹ ਸਭ ਰੋਗਾਣੂਨਾਸ਼ਕ ਦੀ ਪ੍ਰਤੀਰੋਧਕ ਸ਼ਕਤੀ ਨੂੰ ਪ੍ਰਭਾਵਤ ਕਰਦੀਆਂ ਹਨ ਜੋ ਕਿ ਦੁਨੀਆ ਲਈ ਖਤਰਾ ਬਣ ਕੇ ਉੱਭਰ ਰਿਹਾ ਹੈ।
ਇਸ ਸਮੇਂ ਬਲਜੀਤ ਕੌਰ ਮਪਹਵ(ਫ) ਤੇ ਸਕੂਲ ਸਟਾਫ ਵੀ ਹਾਜ਼ਿਰ ਸੀ।