Jalandhar

ਦਿਵਿਆਂਗ ਬੱਚਿਆਂ ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪਨ

ਜਲੰਧਰ (ਗੁਰਪ੍ਰੀਤ ਬੱਲ/ਸੌਰਬ ਗੁਪਤਾ) ਦਿਵਿਆਂਗ ਬੱਚਿਆਂ ਦੀਆਂ ਖੇਡ-ਰੁਚੀਆਂ ਨੂੰ ਪ੍ਰਫੁੱਲਤ ਕਰਕੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ ਸਮੱਗਰ ਸਿੱਖਿਆ ਅਭਿਆਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਇਨ੍ਹਾਂ ਬੱਚਿਆਂ ਦੀਆਂ ਖੇਡਾਂ ਸਾਈਂ ਦਾਸ ਸੀ: ਸੈ: ਸਕੂਲ ਪਟੇਲ ਚੌਂਕ ਜਲੰਧਰ ਵਿਖੇ ਕਰਵਾਈਆਂ ਗਈਆ।ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ: ਸਿੱ:) ਗੁਰਸ਼ਰਨ ਸਿੰਘ ਦੀ ਪ੍ਰਧਾਨਗੀ ਹੇਠ ਬੀ ਪੀ ਈ ਓ ਪੱਛਮੀ-2 ਸ਼੍ਰੀ ਬਾਲ ਕ੍ਰਿਸ਼ਨ ਦੀ ਅਗਵਾਈ ਵਿੱਚ ਸਫਲਤਾਪੂਰਵਕ ਕਰਵਾਈਆਂ ਗਈਆਂ।ਇਨ੍ਹਾਂ ਖੇਡਾਂ ਵਿੱਚ ਬਲਾਕ ਪੂਰਬੀ-1,ਪੂਰਬੀ-2,ਪੱਛਮੀ-1,ਪੱਛਮੀ-2 ਅਤੇ ਕਰਤਾਰਪੁਰ ਬਲਾਕ ਦੇ ਲੱਗਭਗ 116 ਦਿਵਿਆਂਗ ਖਿਡਾਰੀਆਂ (ਵਿਦਿਆਰਥੀਆਂ) ਨੇ ਭਾਗ ਲਿਆ।ਇਨ੍ਹਾਂ ਖੇਡ ਮੁਕਾਬਲਿਆਂ ਵਿੱਚ 50 ਮੀਟਰ,100 ਮੀਟਰ,200 ਮੀਟਰ ਦੌੜਾਂ, ਗੋਲਾ ਸੁੱਟਣਾ,ਲੰਮੀ ਛਾਲ ਅਤੇ ਬੈਡਮਿੰਟਨ ਆਦਿ ਖੇਡਾਂ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਭਾਗ ਲਿਆ।ਇਨ੍ਹਾਂ ਖੇਡ-ਮੁਕਾਬਲਿਆਂ ਨੂੰ ਨੇਪਰੇ ਚਾੜਨ ਵਿੱਚ ਸਾਈਂ ਦਾਸ ਸੀ: ਸੈ: ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਕੇਸ਼ ਸ਼ਰਮਾ ਅਤੇ ਸਕੂਲ ਸਟਾਫ਼ ਦਾ ਸ਼ਲਾਘਾਯੋਗ ਯੋਗਦਾਨ ਰਿਹਾ।ਖੇਡ-ਮੁਕਾਬਲਿਆਂ ਉਪਰੰਤ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਬੀ ਪੀ ਈ ਓ ਪੱਛਮੀ-2 ਸ਼੍ਰੀ ਬਾਲ ਕ੍ਰਿਸ਼ਨ ਵਲੋਂ ਕੀਤੀ ਗਈ।ਇਸ ਮੌਕੇਜ਼ਿਲ੍ਹਾ ਸਿੱਖਿਆ ਦਫ਼ਤਰ (ਐ: ਸਿੱ:) ਜਲੰਧਰ ਵਲੋਂ ਮਨੋਜ ਕੁਮਾਰ ਅਤੇ ਮੋਹਿਤ ਸ਼ਰਮਾ ਪਵਨ ਕੁਮਾਰ,ਲਲਿਤ ਮਿਸ਼ਰਾ ,ਰਜਨੀ ਬਾਲਾ(ਸਾਰੇ ਆਈ ਈ ਆਰ ਟੀ),ਸੀ ਐਚ ਟੀ ਭਾਰਤ ਭੂਸ਼ਣ,ਐਚ ਟੀ ਤਰਸੇਮ ਲਾਲ, ਅਸ਼ੋਕ ਕੁਮਾਰ, ਆਸ਼ੂਤੋਸ਼ ਭਾਰਦਵਾਜ,ਗੁਰਵਿੰਦਰ ਸਿੰਘ,ਲਲਿਤ ਕੁਮਾਰ,ਰਾਜੇਸ਼ ਕੁਮਾਰ,ਮੈਡਮ ਨਿਸ਼ੀ (ਲੇਖਾਕਾਰ),ਰੀਨਾ ਕੁਮਾਰੀ,ਸਮਾਇਲੀ,ਚਰਨਜੀਤ ਕੌਰ, ਵੀਨੂੰ ਸੂਦ ਆਦਿ ਵਲੋਂ ਇਨ੍ਹਾਂ ਖੇਡਾਂ ਨੂੰ ਸਫਲਤਾਪੂਰਵਕ ਕਰਵਾਉਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ।ਇਸ ਮੌਕੇ ਦਿਵਿਆਂਗ ਵਿਦਿਆਰਥੀਆਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Jalandhar

ਸੇਂਟ ਸੋਲਜਰ ਮੇਨ ਕੈਂਪਸ, ਐਨ.ਆਈ.ਟੀ. ਨੇੜੇ ਸਲਾਨਾ ਪ੍ਰੋਗਰਾਮ ਚ 34 ਸਕੂਲਾਂ ਅਤੇ 22 ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ

*42,000 ਵਿਦਿਆਰਥੀਆਂ ਨੇ ਸੇਂਟ ਸੋਲਜਰ ਦੇ ਸਲਾਨਾ ਸਮਾਰੋਹ ਵਿੱਚ ਆਪਣੀ ਪ੍ਰਤਿਭਾ ਦਾ ਕੀਤਾ ਪ੍ਰਦਰਸ਼ਨ


ਸਿਮਰਨ ਬਣੀ “ਮੇਲੇ ਦੀ ਬਾਦਸ਼ਾਹ” ਮਿਲੀ ਆਲਟੋ ਕਾਰ

ਜਲੰਧਰ 14 ਨਵੰਬਰ (ਸੁਰਜੀਤ ਪਾਲ) ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਬਾਲ ਦਿਵਸ ਨੂੰ ਸਮਰਪਿਤ ਸਲਾਨਾ ਚੈਰਿਟੀ ਫੈਸਟ ਸੇਂਟ ਸੋਲਜਰ ਮੇਨ ਕੈਂਪਸ, ਐਨ.ਆਈ.ਟੀ. ਨੇੜੇ ਆਯੋਜਿਤ ਕੀਤਾ ਗਿਆ, ਜਿਸ ਵਿੱਚ 34 ਸਕੂਲਾਂ ਅਤੇ 22 ਕਾਲਜਾਂ ਦੇ 42,000 ਦੇ ਕਰੀਬ ਨੌਜਵਾਨ ਵਿਦਿਆਰਥੀ, 2500 ਦੇ ਕਰੀਬ ਸਟਾਫ਼ ਮੈਂਬਰ ਅਤੇ ਸਟਾਫ਼ ਮੈਂਬਰ ਸ਼ਾਮਲ ਹੋਏ। ਵਿਦਿਆਰਥੀਆਂ ਦੇ ਮਾਪੇ ਇਸ ਦਾ ਹਿੱਸਾ ਬਣੇ।
ਫੇਟ ਦਾ ਉਦਘਾਟਨ ਚੇਅਰਮੈਨ ਅਨਿਲ ਚੋਪੜਾ, ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਸੈਕਰਡ ਹਾਰਟ ਸਕੂਲ ਦੇ ਚੇਅਰਮੈਨ ਸੁਨੀਲ ਚੋਪੜਾ, ਵਾਈਸ ਚੇਅਰਪਰਸਨ ਗੁਰੂਕੁਲ ਸਕੂਲ ਸ਼੍ਰੀਮਤੀ ਸੰਗੀਤਾ ਚੋਪੜਾ, ਸ਼੍ਰੀਮਤੀ ਨੀਲਮ ਕਤਿਆਲ, ਮੈਨੇਜਿੰਗ ਡਾਇਰੈਕਟਰ ਕਰਨਲ ਆਰ.ਕੇ.ਖੰਨਾ, ਪ੍ਰੋ.ਮਨਹਰ ਅਰੋੜਾ ਨੇ ਕੀਤਾ। ਸਕੂਲਾਂ ਅਤੇ ਕਾਲਜਾਂ ਦੇ ਡਾਇਰੈਕਟਰਾਂ/ਪ੍ਰਿੰਸੀਪਲਾਂ ਦੁਆਰਾ ਕੀਤਾ ਗਿਆ। ਬਾਲ ਮੇਲੇ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਹੈਲਥੀ ਬੇਬੀ ਸ਼ੋਅ, ਫੈਂਸੀ ਡਰੈੱਸ, ਮਾਡਲਿੰਗ, ਗਿੱਧਾ, ਭੰਗੜਾ, ਕੋਰੀਓਗ੍ਰਾਫੀ, ਡਾਂਸ ਆਦਿ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਵੱਲੋਂ ਸਾਇੰਸ ਦੇ ਵਰਕਿੰਗ ਅਤੇ ਨਾਨ-ਵਰਕਿੰਗ ਮਾਡਲ ਵੀ ਤਿਆਰ ਕੀਤੇ ਗਏ ਅਤੇ ਉਨ੍ਹਾਂ ਦੀ ਵਿਗਿਆਨਕ ਪਹੁੰਚ ਬਾਰੇ ਦੱਸਿਆ।ਆਰਟ ਐਂਡ ਕਰਾਫਟ ਪ੍ਰਦਰਸ਼ਨੀ ਵਿੱਚ ਵਾਤਾਵਰਨ ਨੂੰ ਬਚਾਉਣ, ਕੂੜੇ ਤੋਂ ਉੱਤਮ ਆਦਿ ਵਿਸ਼ੇ ਖਿੱਚ ਦਾ ਮੁੱਖ ਕੇਂਦਰ ਰਹੇ। ਇਸ ਤੋਂ ਇਲਾਵਾ 100 ਦੇ ਕਰੀਬ ਖਾਣ-ਪੀਣ ਦੇ ਸਟਾਲ, ਖੇਡਾਂ ਦੇ ਸਟਾਲ ਅਤੇ ਛੋਟੇ ਵੱਡੇ ਝੂਲੇ ਸਨ।ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਡਾਂਸ ਆਦਿ ਪੇਸ਼ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਫੇਟ ਵਿੱਚ ਨਕੋਦਰ ਸਕੂਲ ਦੀ ਅੱਠਵੀਂ ਜਮਾਤ ਦੀ ਸਿਮਰਨ ਨੇ “ਮੇਲੇ ਦਾ ਬਾਦਸ਼ਾਹ” ਦਾ ਖਿਤਾਬ ਜਿੱਤਿਆ ਜਿਸ ਨੂੰ ਮਾਰੂਤੀ ਆਲਟੋ ਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਐਕਟਿਵਾ, ਵਾਸ਼ਿੰਗ ਮਸ਼ੀਨ, ਫਰਿੱਜ, ਟੈਲੀਵਿਜ਼ਨ, ਲੈਪਟਾਪ, ਮੋਬਾਈਲ ਆਦਿ 150 ਇਨਾਮ ਲਏ ਗਏ। ਚੇਅਰਮੈਨ ਚੋਪੜਾ, ਵਾਈਸ ਚੇਅਰਪਰਸਨ ਸ਼੍ਰੀਮਤੀ ਚੋਪੜਾ ਅਤੇ ਸਾਰੇ ਮਹਿਮਾਨਾਂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੇਂਟ ਸੋਲਜਰ ਦਾ ਯੋਗਦਾਨ ਸਿੱਖਿਆ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੰਮ ਕਰ ਰਿਹਾ ਹੈ।
ਇਸ ਮੌਕੇ ਵਿਦਿਆਰਥੀਆਂ ਨੇ ਹੈਲਥੀ ਬੇਬੀ ਸ਼ੋਅ, ਫੈਂਸੀ ਡਰੈੱਸ, ਮਾਡਲਿੰਗ, ਗਿੱਧਾ, ਭੰਗੜਾ, ਕੋਰੀਓਗ੍ਰਾਫੀ, ਡਾਂਸ ਆਦਿ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਵੱਲੋਂ ਸਾਇੰਸ ਦੇ ਵਰਕਿੰਗ ਅਤੇ ਨਾਨ-ਵਰਕਿੰਗ ਮਾਡਲ ਵੀ ਤਿਆਰ ਕੀਤੇ ਗਏ ਅਤੇ ਉਨ੍ਹਾਂ ਦੀ ਵਿਗਿਆਨਕ ਪਹੁੰਚ ਬਾਰੇ ਦੱਸਿਆ।ਆਰਟ ਐਂਡ ਕਰਾਫਟ ਪ੍ਰਦਰਸ਼ਨੀ ਵਿੱਚ ਵਾਤਾਵਰਨ ਨੂੰ ਬਚਾਉਣ, ਕੂੜੇ ਤੋਂ ਉੱਤਮ ਆਦਿ ਵਿਸ਼ੇ ਖਿੱਚ ਦਾ ਮੁੱਖ ਕੇਂਦਰ ਰਹੇ। ਇਸ ਤੋਂ ਇਲਾਵਾ 100 ਦੇ ਕਰੀਬ ਖਾਣ-ਪੀਣ ਦੇ ਸਟਾਲ, ਖੇਡਾਂ ਦੇ ਸਟਾਲ ਅਤੇ ਛੋਟੇ ਵੱਡੇ ਝੂਲੇ ਸਨ।ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਡਾਂਸ ਆਦਿ ਪੇਸ਼ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਫੇਟ ਵਿੱਚ ਨਕੋਦਰ ਸਕੂਲ ਦੀ ਅੱਠਵੀਂ ਜਮਾਤ ਦੀ ਸਿਮਰਨ ਨੇ “ਮੇਲੇ ਦਾ ਬਾਦਸ਼ਾਹ” ਦਾ ਖਿਤਾਬ ਜਿੱਤਿਆ ਜਿਸ ਨੂੰ ਮਾਰੂਤੀ ਆਲਟੋ ਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਐਕਟਿਵਾ, ਵਾਸ਼ਿੰਗ ਮਸ਼ੀਨ, ਫਰਿੱਜ, ਟੈਲੀਵਿਜ਼ਨ, ਲੈਪਟਾਪ, ਮੋਬਾਈਲ ਆਦਿ 150 ਇਨਾਮ ਲਏ ਗਏ। ਚੇਅਰਮੈਨ ਚੋਪੜਾ, ਵਾਈਸ ਚੇਅਰਪਰਸਨ ਸ਼੍ਰੀਮਤੀ ਚੋਪੜਾ ਅਤੇ ਸਾਰੇ ਮਹਿਮਾਨਾਂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੇਂਟ ਸੋਲਜਰ ਦਾ ਯੋਗਦਾਨ ਸਿੱਖਿਆ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੰਮ ਕਰ ਰਿਹਾ ਹੈ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਪ੍ਰੋ: ਮਨਹਰ ਅਰੋੜਾ, ਸਮੂਹ ਕਾਲਜਾਂ ਅਤੇ ਸਕੂਲਾਂ ਦੇ ਡਾਇਰੈਕਟਰ/ਪ੍ਰਿੰਸੀਪਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਫੈਂਸੀ ਡਰੈੱਸ ਸੇਂਟ ਸੋਲਜਰ ਸਿਲਵਰ ਕੁੰਜ ਲੁਧਿਆਣਾ, ਗੜ੍ਹਸ਼ੰਕਰ ਪਹਿਲੇ, ਭੋਗਪੁਰ, ਟਾਂਡਾ ਦੂਜੇ, ਮਾਨ ਨਗਰ ਤੀਜੇ।
ਮਾਡਲਿੰਗ ਸੇਂਟ ਸੋਲਜਰ ਸਿਲਵਰ ਕੁੰਜ ਲੁਧਿਆਣਾ ਫਸਟ, ਲਕਸ਼ਮੀ ਐਨਕਲੇਵ ਹੁਸ਼ਿਆਰਪੁਰ, ਮਾਡਲ ਹਾਊਸ ਸੈਕਿੰਡ, ਕਪੂਰਥਲਾ ਰੋਡ, ਅਰਜੁਨ ਨਗਰ ਤੀਸਰਾ।
ਵਿਗਿਆਨ ਪ੍ਰਦਰਸ਼ਨੀ ਵਿੱਚ ਨੰਗਲ ਨੇ ਪਹਿਲਾ, ਗੁਰਦਾਸਪੁਰ ਨੇ ਦੂਜਾ, ਇੰਟਰ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ।

NEXT

ਸਿਹਤ ਵਿਭਾਗ ਨੇ ਡੇਂਗੂ ਬਾਰੇ ਜਾਗਰੂਕ ਕਰਨ ਲਈ ਕੱਢੀ ਰੈਲੀ

ਭੋਗਪੁਰ (ਮੁਕੇਸ਼ ਕੁਮਾਰ / ਗੁਰਪ੍ਰੀਤ ਬੱਲ) ਸਿਹਤ ਵਿਭਾਗ ਨੇ ਡੇਂਗੂ ਬਾਰੇ ਜਾਗਰੂਕ ਕਰਨ ਲਈ ਕੱਢੀ ਰੈਲੀ
ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਸਕੂਲੀ ਬੱਚਿਆਂ ਨੇ ਲਾਇਆ ਨਾਰਾ- ਹਰ ਐਤਵਾਰ, ਡੇਂਗੂ ‘ਤੇ ਵਾਰ
ਡੇਂਗੂ ਤੋਂ ਬਚਾਅ ਲਈ ਹਰ ਐਤਵਾਰ ਸਵੇਰੇ 10 ਵਜੇ ਘਰਾਂ ਅਤੇ ਆਲੇ-ਦੁਆਲੇ ਸਫਾਈ ਕਰਨ ਦੀ ਕੀਤੀ ਅਪੀਲ
ਮੌਸਮ ਵਿੱਚ ਠੰਡਕ ਆਉਣ ਦੇ ਬਾਵਜੂਦ ਡੇਂਗੂ ਮੱਛਰ ਦਾ ਅਸਰ ਖਤਮ ਨਹੀਂ ਹੋ ਰਿਹਾ ਹੈ। ਡੇਂਗੂ ਮੱਛਰ ਨੇ ਘਰਾਂ ਦੇ ਅੰਦਰ ਲੁਕਣ ਦੇ ਸਥਾਨ ਲੱਭ ਲਏ ਹਨ ਅਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਲੋਕਾਂ ਨੂੰ ਡੇਂਗੂ ਮੱਛਰ ਦੀ ਰੋਕਥਾਮ ਬਾਰੇ ਜਾਗਰੂਕ ਕਰਨ ਅਤੇ ਡੇਂਗੂ ਬੁਖਾਰ ਹੋਣ ਦੇ ਲੱਛਣਾਂ ਬਾਰੇ ਦੱਸਣ ਲਈ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ‘ਡ੍ਰਾਈਡੇ ਫ੍ਰਾਈਡੇ’ ਕੰਪੇਨ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ।
ਸਿਵਲ ਸਰਜਨ ਡਾ. ਰਮਨ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਦੀ ਅਗਵਾਈ ਵਿੱਚ ਕੱਢੀ ਗਈ ਇਸ ਰੈਲੀ ‘ਚ ਸਿਹਤ ਕਾਮਿਆਂ ਅਤੇ ਸਰਕਾਰੀ ਸਕੂਲ ਭੋਗਪੁਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਰੈਲੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੋਗਪੁਰ ਤੋਂ ਅਰੰਭ ਹੋਈ ਅਤੇ ਰੇਲਵੇ ਰੋਡ ਚੌਂਕ, ਮੇਨ ਬਜ਼ਾਰ, ਪੁਲਿਸ ਥਾਣਾ, ਆਦਮਪੁਰ ਚੌਂਕ ਹੁੰਦੀ ਵਾਪਸ ਸਿਵਲ ਡਿਸਪੈਂਸਰੀ ਵਿਖੇ ਸਮਾਪਤ ਹੋਈ। ਇਸ ਦਰਮਿਆਨ ਸਿਹਤ ਕਾਮਿਆਂ ਅਤੇ ਸਕੂਲੀ ਬੱਚਿਆਂ ਨੇ ਨਾਰਿਆਂ ਰਾਹੀਂ ਲੋਕਾਂ ਨੂੰ ਡੇਂਗੂ ਮੱਛਰ ਤੋਂ ਸੁਚੇਤ ਰਹਿਣ ਅਤੇ ਬੁਖਾਰ ਹੋਣ ਤੇ ਤੁਰੰਤ ਜਾਂਚ ਕਰਵਾਉਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਓਹਰੀ ਨੇ ਕਿਹਾ ਕਿ ਡੇਂਗੂ ਮੱਛਰ ਹੁਣ ਨਵੰਬਰ ਅਤੇ ਦਸੰਬਰ ਦੇ ਮਹੀਨੇ ਘਰਾਂ ਦੇ ਕੋਨਿਆਂ ਵਿੱਚ ਲੁਕ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਡੇਂਗੂ ਬੁਖਾਰ ਦੀਆਂ ਆਮ ਨਿਸ਼ਾਨੀਆਂ ਹਨ- ਤੇਜ਼ ਅਤੇ ਅਚਾਨਕ ਆਉਣ ਵਾਲਾ ਬੁਖਾਰ, ਬਹੁਤ ਤੇਜ਼ ਸਿਰਦਰਦ, ਅੱਖਾਂ ਦੇ ਪਿਛਲੇ ਪਾਸੇ ਦਰਦ, ਹੱਡੀਆਂ ਦੇ ਜੋੜਾਂ ਅਤੇ ਮਾਂਸਪੇਸ਼ੀਆਂ ਵਿੱਚ ਦਰਦ, ਥਕਾਵਟ, ਉਲਟੀ ਅਤੇ ਸ਼ਰੀਰ ਦੇ ਨਿਸ਼ਾਨ ਜੋ ਬੁਖਾਰ ਹੋਣ ਤੋਂ ਪੰਜ-ਸੱਤ ਦਿਨ ਬਾਅਦ ਹੋਣ। ਜੇਕਰ ਕਿਸੇ ਮਰੀਜ਼ ਵਿੱਚ ਅਜਿਹੇ ਲੱਛਣ ਦਿਖਾਈ ਦੇਣ, ਤਾਂ ਉਹ ਤੁਰੰਤ ਆਪਣੀ ਜਾਂਚ ਕਰਵਾਉਣ ਅਤੇ ਇਲਾਜ ਸ਼ੁਰੂ ਕਰਵਾਉਣ।
ਇਸ ਸਮੇਂ ਬੀਈਈ ਨੀਤੀਰਾਜ ਸਿੰਘ,ਅਜੀਤ ਸਿੰਘ,ਗੁਰਮੇਜ ਸਿੰਘ,ਰਛਪਾਲ ਸਿੰਘ(ਸਾਰੇ ਮਪਹਸ)ਮਪਹਵ,ਆਸ਼ਾ ਵਰਕਰ ਸਕੂਲੀ ਸਟਾਫ ਤੇ ਸਕੂਲੀ ਬੱਚੇ ਸ਼ਾਮਿਲ ਹੋਏ।

Ludhiana

ਕੱਪੜਿਆਂ ਦੇ ਗੋਦਾਮ ਚ’ ਲੱਗੀ ਭਿਆਨਕ ਅੱਗ -ਕਾਲੇ ਧੂਏ ਦੇ ਰੰਗ ਚ’ ਰੰਗਿਆ ਅਸਮਾਨ

ਲੁਧਿਆਣਾ (ਕੁਲਦੀਪ ਕੁਮਾਰ ਚੁੰਬਰ ) : ਟਿੱਬਾ ਰੋਡ ‘ਤੇ ਮਾਇਆ ਨਗਰ ਇਲਾਕੇ ‘ਚ ਹੌਜ਼ਰੀ ਵੇਸਟ ਦੇ ਗੋਦਾਮ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਨੇੜਲੇ ਘਰ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਰੀਬ 5 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਦੇ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ । ਅੱਗ ਲੱਗਣ ਵਾਲੀ ਜਗ੍ਹਾ ਹੌਜ਼ਰੀ ਦੇ ਕੂੜੇ ਦੇ ਗੋਦਾਮਾਂ ਨਾਲ ਭਰਿਆ ਪਿਆ ਸੀ। ਖਬਰ ਲਿਖੇ ਜਾਣ ਤੱਕ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ।

Jalandhar

ਜਲੰਧਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ‘ਚੋਂ ਮਿਲੀ ਨੌਜਵਾਨ ਦੀ ਲਾਸ਼

ਜਲੰਧਰ (15 ਨਵੰਬਰ) ਸੁਰਜੀਤ ਪਾਲ
ਜਲੰਧਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ‘ਚੋਂ ਮਿਲੀ ਨੌਜਵਾਨ ਦੀ ਲਾਸ਼। ਪੁਲੀਸ ਸੂਤਰਾਂ ਅਨੁਸਾਰ ਸੂਟਕੇਸ ਰਾਤ ਤੋਂ ਹੀ ਸਟੇਸ਼ਨ ਦੇ ਬਾਹਰ ਪਿਆ ਸੀ। ਮ੍ਰਿਤਕ ਨੌਜਵਾਨ ਦੀ ਉਮਰ 30 ਤੋਂ 32 ਸਾਲ ਦੱਸੀ ਜਾ ਰਹੀ ਹੈ। ਅੱਜ ਸਵੇਰੇ ਕਰੀਬ 6 ਵਜੇ ਕਿਸੇ ਰਾਹਗੀਰ ਨੇ ਸੂਟਕੇਸ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ। ਫੋਰੈਂਸਿਕ ਜਾਂਚ ਟੀਮ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨ ਦੀ ਲਾਸ਼ ਨੂੰ ਸੂਟਕੇਸ ‘ਚੋਂ ਬਾਹਰ ਕੱਢਿਆ। ਉਂਗਲੀ ‘ਤੇ ਲੱਗੀ ਮੁੰਦਰੀ ਤੋਂ ਮ੍ਰਿਤਕ ਨੌਜਵਾਨ ਦਾ ਨਾਂ ਸਮੀਮ ਦੱਸਿਆ ਗਿਆ ਹੈ।

Next

ਅੱਜ ਡੀ ਸੀ ਦਫ਼ਤਰ ਦੇ ਮੁਲਾਜ਼ਮ ਹੜਤਾਲ ’ਤੇ ਰਹਿਣਗੇ

ਜਲੰਧਰ (ਸੌਰਬ ਗੁਪਤਾ)ਜੇਕਰ ਤੁਸੀਂ ਕਿਸੇ ਕੰਮ ਲਈ ਡੀਸੀ ਦਫ਼ਤਰ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਦਰਅਸਲ ਡੀਸੀ ਦਫ਼ਤਰ ਵਿੱਚ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਪਵਨ ਵਰਮਾ ਖ਼ਿਲਾਫ਼ ਪੁਲਸ ਵੱਲੋਂ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਅੱਜ ਡੀਸੀ ਦਫ਼ਤਰ ਦੇ ਮੁਲਾਜ਼ਮ ਹੜਤਾਲ ’ਤੇ ਰਹਿਣਗੇ।ਇਸ ਦੌਰਾਨ ਹਰ ਤਰ੍ਹਾਂ ਦਾ ਸਰਕਾਰੀ ਕੰਮਕਾਜ ਬੰਦ ਰਹੇਗਾ। ਜਿਸ ਵਿੱਚ ਪ੍ਰਾਪਰਟੀ ਰਜਿਸਟਰੀ, ਆਰ.ਟੀ.ਏ., ਡੀ.ਟੀ.ਓ., ਅਸਲਾ ਵਿਭਾਗ ਅਤੇ ਤਹਿਸੀਲਦਾਰ ਦਫਤਰ ਨਾਲ ਸਬੰਧਤ ਕੰਮ ਨਹੀਂ ਹੋਵੇਗਾ। ਹਾਲਾਂਕਿ ਪ੍ਰਾਈਵੇਟ ਮੁਲਾਜ਼ਮਾਂ ਵੱਲੋਂ ਚਲਾਏ ਜਾ ਰਹੇ ਸੁਵਿਧਾ ਕੇਂਦਰ ਖੁੱਲ੍ਹੇ ਰਹਿਣਗੇ, ਜਿੱਥੇ ਆਮ ਦਿਨਾਂ ਵਾਂਗ ਕਈ ਤਰ੍ਹਾਂ ਦੇ ਕੰਮ ਕਰਵਾਉਣ ਲਈ ਲੋਕਾਂ ਤੋਂ ਅਰਜ਼ੀਆਂ ਲਈਆਂ ਜਾਣਗੀਆਂ।ਯੂਨੀਅਨ ਦੇ ਪ੍ਰਧਾਨ ਪਵਨ ਵਰਮਾ ਦਾ ਡੀਸੀ ਦਫਤਰ ਵਿਚ ਤਾਇਨਾਤ ਇਕ ਮਹਿਲਾ ਮੁਲਾਜ਼ਮ ਮਨਮੀਤ ਗੁਪਤਾ ਨਾਲ ਪਿਛਲੇ ਕਈ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ।ਸੋਮਵਾਰ ਨੂੰ ਡੀਸੀ ਦਫਤਰ ਵਿਚ ਦਿਨ ਭਰ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ। ਬਾਅਦ ਦੁਪਹਿਰ ਦਿ ਪੰਜਾਬ ਸਟੇਟ ਡਿਸਟਿ੍ਰਕਟ ਡੀਸੀ ਆਫਿਸ ਇੰਪਲਾਈਜ਼ ਐਸੋਸੀਏਸ਼ਨ ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ। ਇਸ ਵਾਰ ਦੀ ਹੜਤਾਲ ਮੁਲਾਜ਼ਮਾਂ ਵੱਲੋਂ ਸਰਕਾਰ ਤੋਂ ਕਿਸੇ ਮੰਗ ਨੂੰ ਲੈ ਕੇ ਨਹੀਂ ਹੈ ਸਗੋਂ ਯੂਨੀਅਨ ਦੇ ਪ੍ਰਧਾਨ ਅਤੇ ਇਕ ਮਹਿਲਾ ਮੁਲਾਜ਼ਮ ਦੀ ਆਪਸੀ ਲੜਾਈ ਨੂੰ ਲੈ ਕੇ ਹੈ।

FOLLOW US
ADVERTISEMENTS

JALANDHAR NEWSNATIONALPUNJAB

Khabar Apne Dum Par

Proudly powered by WordPress | Theme: Newsup by Themeansar.

Adampur

ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਆਦਮਪੁਰ ਸਿਵਲ ਏਅਰਪੋਰਟ ਟਰਮੀਨਲ ਦਾ ਕੀਤਾ ਦੌਰਾ

ਆਦਮਪੁਰ ਦੋਆਬਾ (ਗੁਰਪ੍ਰੀਤ ਬੱਲ /ਕੁਲਦੀਪ ਕੁਮਾਰ)ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਅਧਿਕਾਰੀਆਂ ਨੂੰ ਆਦਮਪੁਰ ਸਿਵਲ ਏਅਰਪੋਰਟ ਟਰਮੀਨਲ ਦੇ ਚੱਲ ਰਹੇ ਪ੍ਰਾਜੈਕਟ ਦੀ ਰਫ਼ਤਾਰ ਨੂੰ ਸਮਾਂਬੱਧ ਅਤੇ ਨਤੀਜਾਮੁਖੀ ਤਰੀਕੇ ਨਾਲ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਲੋਕਾਂ ਨੂੰ ਇਸ ਹਵਾਈ ਅੱਡੇ ‘ਤੇ ਅਤਿ-ਆਧੁਨਿਕ ਸਹੂਲਤਾਂ ਮਿਲ ਸਕਣ।
ਏਅਰਪੋਰਟ ਟਰਮੀਨਲ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਸਮਰੱਥ ਏਅਰ ਫੋਰਸ ਅਥਾਰਟੀ ਪਾਸ ਲੰਬਿਤ ਕੰਮਕਾਜੀ ਪ੍ਰਵਾਨਗੀ ਦਾ ਮਾਮਲਾ ਉਠਾਇਆ ਤਾਂ ਜੋ ਟਰਮੀਨਲ ਨਾਲ ਜੁੜੇ ਟੈਕਸੀ ਟਰੈਕ ਦੀ ਉਸਾਰੀ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ 4.80 ਕਰੋੜ ਰੁਪਏ ਦਾ ਕੰਮ ਅਲਾਟ ਕੀਤਾ ਜਾ ਚੁੱਕਾ ਹੈ, ਜੋ ਏਅਰ ਫੋਰਸ ਅਥਾਰਟੀ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਹੀ ਸ਼ੁਰੂ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ, ਜਿਨ੍ਹਾਂ ਨਾਲ ਸਹਾਇਕ ਡਾਇਰੈਕਟਰ ਆਦਮਪੁਰ ਏਅਰਪੋਰਟ ਕਮਲਜੀਤ ਕੌਰ ਮੌਜੂਦ ਸਨ, ਨੇ ਦੱਸਿਆ ਕਿ 125 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਆਦਮਪੁਰ ਸਿਵਲ ਏਅਰਪੋਰਟ ਦੀ ਉਸਾਰੀ ਦਾ ਕੰਮ ਆਖ਼ਰੀ ਪੜਾਅ ‘ਤੇ ਹੈ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਨਿਰਧਾਰਤ ਸਮਾਂ ਸੀਮਾ ਵਿੱਚ ਪੂਰਾ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਏਅਰਪੋਰਟ ਨੂੰ ਜਾਂਦੀ ਸੜਕ (ਅਪਰੋਚ ਰੋਡ) ਨੂੰ ਚੌੜਾ ਕਰਨ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੈਂਡ ਐਕੂਜ਼ੀਸ਼ਨ ਕੁਲੈਕਟਰ ਆਦਮਪੁਰ ਨੂੰ ਪਿੰਡ ਦਮੁੰਡਾ ਅਤੇ ਕੰਦੋਲਾ ਵਿੱਚ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਯਾਤਰੀਆਂ ਨੂੰ ਆਦਮਪੁਰ ਹਵਾਈ ਅੱਡੇ ਤੱਕ ਨਿਰਵਿਘਨ ਪਹੁੰਚ ਪ੍ਰਦਾਨ ਕਰਨ ਲਈ 41.40 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਨੂੰ ਚਹੁੰ-ਮਾਰਗੀ ਕਰਕੇ ਚੌੜਾ ਕੀਤਾ ਜਾਵੇਗਾ।
ਇਸ ਦੌਰਾਨ ਉਨ੍ਹਾਂ ਵੱਲੋਂ ਉਸਾਰੀ ਵਾਲੀ ਥਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਮੌਕੇ ‘ਤੇ ਸਬੰਧਤ ਅਧਿਕਾਰੀਆਂ ਨੂੰ ਬਕਾਇਆ ਪਏ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਵਾਈ ਅੱਡੇ ਦੇ ਡਰੇਨੇਜ ਸਿਸਟਮ ਨੂੰ ਲੋੜ ਅਨੁਸਾਰ ਮੇਨ ਲਾਈਨ ਨਾਲ ਜੋੜਨ ਲਈ ਕਿਹਾ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਇਸ ਸਿਵਲ ਹਵਾਈ ਅੱਡੇ ਨਾਲ ਨਾ ਸਿਰਫ਼ ਜਲੰਧਰ ਸਗੋਂ ਸਮੁੱਚੇ ਦੁਆਬਾ ਖੇਤਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ।

Kartarpur

ਸ.ਸ.ਸ.ਸਕੂਲ ਰਹੀਮਪੁਰ ਵਿਖੇ ਬਾਲ ਮੇਲਾ ਕਰਵਾਇਆ ਗਿਆ

ਕਰਤਾਰਪੁਰ (ਗੁਰਪ੍ਰੀਤ ਸਿੰਘ ) ਅੱਜ ਮਿਤੀ 14/11/2022 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਹੀਮਪੁਰ, ਜਲੰਧਰ ਵਿਖੇ
ਪੰਜਾਬ ਸਰਕਾਰ ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਕੂਲ ਵਿੱਚ ਬਾਲ-ਮੇਲਾ ਕਰਵਾਇਆ ਗਿਆ
ਅਤੇ ਸਾਲ 2023-24 ਲਈ ਦਾਖਲਾ ਮੁਹਿੰਮ ਸ਼ੁਰੂ ਕੀਤੀ ਗਈ । ਬਾਲ-ਮੇਲੇ ਨਾਲ ਸਬੰਧਤ ਵੱਖ-ਵੱਖ ਮੁਕਾਬਲੇ
ਜਿਸ ਵਿੱਚ ਭਾਸ਼ਣ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ, ਪੰਜਾਬੀ ਪੜ੍ਹਨ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ,
ਪੰਜਾਬੀ ਵਿੱਚ ਕੈਲੀਗ੍ਰਾਫੀ ਮੁਕਾਬਲੇ ਅਤੇ ਪੰਜਾਬੀ ਲੇਖ ਮੁਕਾਬਲੇ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ੍ਹਕੇ ਹਿੱਸਾ ਲਿਆ
ਗਿਆ । ਇਸ ਮੌਕੇ ਪ੍ਰਿੰਸੀਪਲ ਸ. ਸਤਨਾਮ ਸਿੰਘ, ਐਸ.ਐਮ.ਸੀ ਚੇਅਰਮੈਨ ਸ. ਹਰਜੀਤ ਸਿੰਘ ਅਤੇ ਸਮੂਹ ਸਟਾਫ
ਵਲੋਂ ਵਿਭਾਗ ਦੀ ਹਦਾਇਤਾਂ ਅਨੁਸਾਰ ਸਕੂਲ ਦੀ ਮੈਗਜ਼ੀਨ “ਮੰਜਲ” ਅੰਕ ਦੂਜਾ ਸਾਲ 2022-23 ਜਾਰੀ ਕੀਤੀ
ਗਈ।


ਇਸ ਮੌਕੇ ਪ੍ਰਿੰਸੀਪਲ ਸਤਨਾਮ ਸਿੰਘ, ਚੇਅਰਮੈਨ ਐਸ.ਐਮ.ਸੀ, ਸ. ਹਰਜੀਤ ਸਿੰਘ, ਸਰਪੰਚ ਸ਼੍ਰੀਮਤੀ
ਅਨੀਤਾ ਰਾਣੀ, ਨੰਬਰਦਾਰ ਸ਼੍ਰੀ ਹਰੀਕ੍ਰਿਸ਼ਨ ਲਾਲ, ਕੁਲਵਿੰਦਰ ਸਿੰਘ, ਰਾਜੇਸ਼ ਕੁਮਾਰ ਸ਼ੈਲੀ, ਸੰਦੀਪ ਕੁਮਾਰ,
ਅਭਿਸ਼ੇਕ ਗੁਪਤਾ, ਮਨਜੀਤ ਕੁਮਾਰ, ਅਨਿਲ ਕੁਮਾਰ, ਕਮਲਜੀਤ ਕੌਰ, ਸੁਖਵਰਸ਼ਾ ਕੁਮਾਰੀ ਅਤੇ ਸਮੂਹ
ਐਸ.ਐਮ.ਸੀ. ਕਮੇਟੀ ਮੈਂਬਰਾਂ ਆਦਿ ਹਾਜ਼ਰ ਸਨ।

Kishangarh

ਕਿਸ਼ਨਗੜ੍ਹ ਵਿਖੇ ਸਿੱਧ ਬਾਬਾ ਬਾਲਕ ਨਾਥ ਜੀ ਦਾ 25ਵਾਂ ਸਾਲਾਨਾ ਭੰਡਾਰਾ ਬੜੇ ਧੂਮਧਾਮ ਨਾਲ ਅਤੇ ਸ਼ਰਧਾ ਪੂਰਵਕ ਕਰਵਾਇਆ ਗਿਆ

ਜਲੰਧਰ/ਕਿਸ਼ਨਗੜ੍ਹ(ਸੁਰਜੀਤ ਪਾਲ) ਪਿੰਡ ਕਿਸ਼ਨਗਡ਼੍ਹ ਵਿਖੇ ਭਗਤ ਜੀਤ ਰਾਮ ਜੀ ਦੇ ਗ੍ਰਹਿ ਵਿਖੇ ਬ੍ਰਹਮਲੀਨ ਸੰਤ ਬਾਬਾ ਅਮਰਜੀਤ ਜੀ ਚੱਕ ਝੰਡੂ ਵਾਲਿਆਂ ਦੀ ਕਿਰਪਾ ਸਦਕਾ ਸਿੱਧ ਬਾਬਾ ਬਾਲਕ ਨਾਥ ਜੀ ਦਾ 25ਵਾਂ ਸਾਲਾਨਾ ਭੰਡਾਰਾ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਦੌਰਾਨ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਦੁਆ ਕਰਨ ਤੋਂ ਬਾਅਦ ਸਿੱਧ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਲਗਾਈ ਗਈ। ਜਿਸ ਵਿੱਚ ਸੋਢੀ ਕਿੰਗਰੇ ਵਾਲਾ ਐਂਡ ਪਾਰਟੀ ਵਲੋਂ ਬਾਬਾ ਬਾਲਕ ਨਾਥ ਜੀ ਦੀਆਂ ਭੇਟਾਂ ਅਤੇ ਧਾਰਮਿਕ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਆਈਆਂ ਹੋਈਆਂ ਸੰਗਤਾਂ ਲਈ ਚਾਹ ਅਤੇ ਪਕੌੜਿਆਂ ਦੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਹੋਇਆ ਸੀ। ਇਸ ਉਪਰੰਤ ਬਾਬਾ ਜੀ ਦੀ ਚੌਂਕੀ ਦੌਰਾਨ ਬਾਬਾ ਜੀ ਦੇ ਤਿਆਰ ਕੀਤੇ ਹੋਏ ਰੋਟ ਪ੍ਰਸ਼ਾਦ, ਫਲ ਫਰੂਟ ਲੱਡੂਆਂ ਦੇ ਪ੍ਰਸ਼ਾਦ ਅਤੇ ਤਿਆਰ ਕੀਤੇ ਹੋਏ ਲੰਗਰ ਦਾ ਬਾਬਾ ਜੀ ਨੂੰ ਭੋਗ ਲਗਾਇਆ ਗਿਆ। ਪ੍ਰਸ਼ਾਦ ਦੇ ਭੋਗ ਲਗਾਉਣ ਉਪਰੰਤ ਆਈਆਂ ਹੋਈਆਂ ਸੰਗਤਾਂ ਚ ਬਾਬਾ ਬਾਲਕ ਨਾਥ ਜੀ ਦਾ ਭੋਗ ਲਗਾਇਆ ਪ੍ਰਸ਼ਾਦ ਵਰਤਾਇਆ ਗਿਆ। ਇਸ ਉਪਰੰਤ ਆਈਆਂ ਹੋਈਆਂ ਸੰਗਤਾਂ ਨੂੰ ਬਾਬਾ ਜੀ ਦੇ ਅਟੁੱਟ ਲੰਗਰ ਵਰਤਾਏ ਗਏ। ਇਸ ਮੌਕੇ ਭਗਤ ਜੀਤ ਰਾਮ ਜੀ, ਮੱਖਣ ਰਾਮ, ਸਾਬਕਾ ਮੈਂਬਰ ਪੰਚਾਇਤ ਸੁਰਜੀਤ ਪਾਲ, ਵਿਜੇ ਕੁਮਾਰ, ਮੈਂਬਰ ਪੰਚਾਇਤ ਜਸਵਿੰਦਰ ਕੌਰ, ਮਲਕੀਤ ਰਾਮ, ਜਸਪਾਲ ਸਿੰਘ, ਸੇਵਾਦਾਰ ਹੰਸ ਰਾਜ, ਰਾਜ ਕੁਮਾਰ, ਸੁਰਿੰਦਰ ਕੁਮਾਰ, ਮੱਖਣ ਰਾਮ, ਰਾਜ ਕੁਮਾਰ (ਮੰਗਾ), ਕੇਵਲ ਕ੍ਰਿਸ਼ਨ, ਪਵਨ ਕੁਮਾਰ, ਸੁਰਿੰਦਰ ਸਿੰਘ, ਸੋਨੂੰ, ਸੰਦੀਪ ਕੁਮਾਰ, ਸ਼ਿੰਦਰ, ਮਹਿੰਦਰ ਕੌਰ, ਗੁਰਸੀਰਤ ਕੌਰ, ਕੁਲਵਿੰਦਰ ਪਾਲ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ (ਪ੍ਰੀਤੀ), ਕਸ਼ਮੀਰ ਰਾਣੀ, ਕੁਲਵਿੰਦਰ ਕੌਰ, ਸੌਰਭ ਮਹੇ, ਗੌਰਵ ਮਹੇ, ਜਸ਼ਨ ਮਹੇ ਅਤੇ ਸਮੂਹ ਮਹੇ ਪਰਿਵਾਰ ਸਮੇਤ ਨਗਰ ਦੀਆਂ ਸੰਗਤਾਂ ਤੋਂ ਇਲਾਵਾ ਦੂਰ ਦੁਰਾਡੇ ਦੀਆਂ ਸੰਗਤਾਂ ਵੀ ਹਾਜ਼ਿਰ ਸਨ।

Kala Bakra

ਸੀ ਐਚ ਸੀ ਕਾਲਾ ਬੱਕਰਾ ਵਿਖੇ ਵਿਸ਼ਵ ਡਾਇਬੀਟੀਜ਼ ਦਿਵਸ ਮਨਾਇਆ ਗਿਆ

ਕਾਲਾਬੱਕਰਾ (ਗੁਰਪ੍ਰੀਤ ਬੱਲ ) ਡਾ. ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਡਾ ਰਿਚਰਡ ਓਹਰੀ ਐਸ ਐਮ ਓ ਦੀ ਅਗਵਾਈ ਵਿੱਚ ਕਾਲਾ ਬੱਕਰਾ ਹਸਪਤਾਲ ਵਿਖੇ ਨੀਰਜ ਸ਼ਰਮਾ ਜ਼ਿਲ੍ਹਾ ਬੀ ਸੀ ਸੀ ਦੀ ਮੌਜੁਦਗੀ ਵਿੱਚ ਵਿਸ਼ਵ ਡਾਇਬੀਟੀਜ਼ ਦਿਵਸ ਮਨਾਇਆ ਗਿਆ ਡਾ ਓਹਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਡਾਈਬਟੀਜ਼ ਦਿਵਸ ਇੱਕ ਪ੍ਰਾਇਮਰੀ ਵਿਸ਼ਵਵਿਆਪੀ ਜਾਗਰੂਕਤਾ ਮੁਹਿੰਮ ਹੈ ਜੋ ਡਾਇਬੀਟੀਜ਼ ‘ਤੇ ਕੇਂਦਰਿਤ ਹੈ ਅਤੇ ਹਰ ਸਾਲ 14 ਨਵੰਬਰ ਨੂੰ ਆਯੋਜਿਤ ਕੀਤੀ ਜਾਂਦੀ ਹੈ । ਵਿਸ਼ਵ ਡਾਇਬੀਟੀਜ਼ ਦਿਵਸ ਸ਼ੂਗਰ ਨਾਲ ਸਬੰਧਤ ਥੀਮ ‘ਤੇ ਕੇਂਦਰਿਤ ਹੈ ਜਿਸ ਦਾ ਮੁੱਖ ਮੰਤਵ ਜਾਗਰੁਕਤਾ ਵਧਾਉਣੀ ਹੈ।; ਟਾਈਪ-2 ਡਾਇਬਟੀਜ਼ ਵੱਡੇ ਪੱਧਰ ‘ਤੇ ਰੋਕਥਾਮਯੋਗ ਅਤੇ ਇਲਾਜਯੋਗ ਗੈਰ-ਸੰਚਾਰੀ ਬਿਮਾਰੀ ਹੈ ਜੋ ਦੁਨੀਆ ਭਰ ਵਿੱਚ ਤੇਜ਼ੀ ਨਾਲ ਵਧ ਰਹੀ ਹੈ। ਟਾਈਪ 1 ਡਾਇਬਟੀਜ਼ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਇਨਸੁਲਿਨ ਦੇ ਟੀਕਿਆਂ ਨਾਲ ਪ੍ਰਬੰਧਿਤ ਕੀਤਾ ਜਾ ਸਕਦਾ ਹੈ। ਕਵਰ ਕੀਤੇ ਗਏ ਵਿਸ਼ਿਆਂ ਵਿੱਚ ਸ਼ੂਗਰ ਅਤੇ ਮਨੁੱਖੀ ਅਧਿਕਾਰ, ਸ਼ੂਗਰ ਅਤੇ ਜੀਵਨ ਸ਼ੈਲੀ, ਸ਼ੂਗਰ ਅਤੇ ਮੋਟਾਪਾ, ਵਾਂਝੇ ਅਤੇ ਕਮਜ਼ੋਰ ਲੋਕਾਂ ਵਿੱਚ ਸ਼ੂਗਰ, ਅਤੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਸ਼ੂਗਰ. ਇਹ ਦਿਨ ਖੁਦ ਫਰੈਡਰਿਕ ਬੈਂਟਿੰਗ ਦੇ ਜਨਮਦਿਨ ਨੂੰ ਦਰਸਾਉਂਦਾ ਹੈ, ਜਿਸ ਨੇ ਚਾਰਲਸ ਬੈਸਟ ਅਤੇ ਜੌਹਨ ਮੈਕਲੀਓਡ ਦੇ ਨਾਲ, ਪਹਿਲੀ ਵਾਰ ਇਸ ਵਿਚਾਰ ਦੀ ਕਲਪਨਾ ਕੀਤੀ ਸੀ ਜਿਸ ਨਾਲ 1922 ਵਿੱਚ ਇਨਸੁਲਿਨ ਦੀ ਖੋਜ ਹੋਈ ਸੀ।
ਨੀਤੀਰਾਜ ਬੀ ਸਿੰਘ ਬੀਈਈ ਨੇ ਬੋਲਦਿਆਂ ਕਿਹਾ ਆਪਣੀ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਨ ਨਾਲ ਤੁਹਾਨੂੰ ਭਵਿੱਖ ਵਿੱਚ ਡਾਇਬਟੀਜ਼ ਦੀਆਂ ਗੰਭੀਰ ਸਿਹਤ ਸਮੱਸਿਆਵਾਂ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ, ਜਿਵੇਂ ਕਿ ਨਸਾਂ, ਗੁਰਦੇ ਅਤੇ ਦਿਲ ਨੂੰ ਨੁਕਸਾਨ।ਇਸ ਲਈ ਕੁਝ ਤਰੀਕੇ ਵਰਤ ਕੇ ਜੀਵਨ ਨੂੰ ਨਿਰੋਗ ਰੱਖ ਸਕਦੇ ਹਾ ਜਿਹਨਾਂ ਵਿੱਚ ਵਾਧੂ ਭਾਰ ਘਟਾਓਣਾ,ਸਰੀਰਕ ਕਸਰਤ ਕਰਨੀ ਕਿਉੰਕਿ ਨਿਯਮਤ ਸਰੀਰਕ ਗਤੀਵਿਧੀ ਦੇ ਬਹੁਤ ਸਾਰੇ ਫਾਇਦੇ ਹਨ। ਕਸਰਤ ਤੁਹਾਡੀ ਮਦਦ ਕਰ ਸਕਦੀ ਹੈ।
ਭਾਰ ਘਟਾਓਣ ਚ,ਆਪਣੇ ਬਲੱਡ ਸ਼ੂਗਰ ਨੂੰ ਘੱਟ ਕਰਨ ਚ,ਇਨਸੁਲਿਨ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਨੂੰ ਵਧਾਓ – ਜੋ ਤੁਹਾਡੀ ਬਲੱਡ ਸ਼ੂਗਰ ਨੂੰ ਇੱਕ ਆਮ ਸੀਮਾ ਦੇ ਅੰਦਰ ਰੱਖਣ ਵਿੱਚ ਮਦਦ ਕਰਦਾ ਹੈ।
ਨੀਰਜ ਸ਼ਰਮਾ ਬੀਸੀਸੀ ਨੇ ਬੋਲਦਿਆਂ ਕਿਹਾ ਕਿ ਇਸ ਬਿਮਾਰੀ ਵਿੱਚ ਸਾਡੇ ਖਾਣ ਪੀਣ ਵਾਲੀਆਂ ਵਸਤਾਂ ਦਾ ਬਹੁਤ ਮਹੱਤਵ ਹੈ ਸੋ ਸਾਨੂੰ ਸਿਹਤਮੰਦ ਸ਼ਾਕਾਹਾਰੀ ਭੋਜਨ ਅਪਣਾਓਣਾ ਚਾਹੀਦਾ ਹੈ।ਸਿਹਤਮੰਦ ਦੇ ਚਰਬੀ ਵਾਲੇ ਭੋਜਨ ਕੈਲੋਰੀ ਵਿੱਚ ਉੱਚੇ ਹੁੰਦੇ ਹਨ ਅਤੇ ਸੰਜਮ ਵਿੱਚ ਖਾਣਾ ਚਾਹੀਦਾ ਹੈ। ਭਾਰ ਘਟਾਉਣ ਅਤੇ ਪ੍ਰਬੰਧਨ ਵਿੱਚ ਮਦਦ ਕਰਨ ਲਈ, ਤੁਹਾਡੀ ਖੁਰਾਕ ਵਿੱਚ ਅਸੰਤ੍ਰਿਪਤ ਚਰਬੀ ਵਾਲੇ ਕਈ ਤਰ੍ਹਾਂ ਦੇ ਭੋਜਨ ਸ਼ਾਮਲ ਹੋਣੇ ਚਾਹੀਦੇ ਹਨ, ਜਿਨ੍ਹਾਂ ਨੂੰ ਕਈ ਵਾਰ “ਚੰਗੀ ਚਰਬੀ” ਕਿਹਾ ਜਾਂਦਾ ਹੈ।ਅਸੰਤ੍ਰਿਪਤ ਚਰਬੀ – ਮੋਨੋਅਨਸੈਚੁਰੇਟਿਡ ਅਤੇ ਪੌਲੀਅਨਸੈਚੁਰੇਟਿਡ ਫੈਟ – ਸਿਹਤਮੰਦ ਖੂਨ ਦੇ ਕੋਲੇਸਟ੍ਰੋਲ ਦੇ ਪੱਧਰਾਂ ਅਤੇ ਦਿਲ ਅਤੇ ਨਾੜੀ ਦੀ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਦੇ ਹਨ। ਚੰਗੀ ਚਰਬੀ ਦੇ ਸਰੋਤਾਂ ਵਿੱਚ ਸ਼ਾਮਲ ਹਨ:ਜੈਤੂਨ, ਸੂਰਜਮੁਖੀ, ਕੇਸਰਫਲਾਵਰ, ਕਪਾਹ ਬੀਜ ਅਤੇ ਕੈਨੋਲਾ ਤੇਲ ਅਤੇ ਬੀਜ, ਜਿਵੇਂ ਕਿ ਬਦਾਮ, ਮੂੰਗਫਲੀ, ਫਲੈਕਸਸੀਡ ਅਤੇ ਕੱਦੂ ਦੇ ਬੀਜ।ਇਸ ਲਈ ਘਟੀਆ ਖੁਰਾਕਾਂ ਨੂੰ ਛੱਡੋ ਅਤੇ ਸਿਹਤਮੰਦ ਵਿਕਲਪ ਬਣਾਓ।ਇਸ ਸਮੇਂ ਅਜੀਤ ਸਿੰਘ ਮਪਹਸ ਵੀ ਮੌਜੂਦ ਸਨ।

Kala Bakra

ਡਾ: ਰਿਚਰਡ ਓਹਰੀ ਦੀ ਸੁਚੱਜੀ ਅਗਵਾਈ ਹੇਠ ਸੀ ਐਚ ਸੀ ਅਤੇ ਬਲਾਕ ਕਾਲਾ ਬੱਕਰਾ ਅਧੀਨ ਪੈਂਦੇ ਵੱਖ-ਵੱਖ ਸਬ ਸੈਂਟਰਾਂ ਵਿਖੇ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਗਿਆ

ਕਾਲਾ ਬੱਕਰਾ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ)12 ਨਵੰਬਰ ਨੂੰ ਵਿਸ਼ਵ ਭਰ ਵਿਚ ਨਿਮੋਨੀਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਿਸ ਤਹਿਤ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾ: ਰਿਚਰਡ ਓਹਰੀ ਦੀ ਸੁਚੱਜੀ ਅਗਵਾਈ ਹੇਠ ਸੀ ਐਚ ਸੀ ਅਤੇ ਬਲਾਕ ਕਾਲਾ ਬੱਕਰਾ ਅਧੀਨ ਪੈਂਦੇ ਵੱਖ-ਵੱਖ ਸਬ ਸੈਂਟਰਾਂ ਵਿਖੇ ਵਿਸ਼ਵ ਨਿਮੋਨੀਆ ਦਿਵਸ ਦੀ ਸ਼ੁਰੂਆਤ ਕਰਕੇ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ ਡਾ. ਓਹਰੀ ਨੇ ਦੱਸਿਆ ਕਿ ਨਿਮੋਨੀਆ ਦੀਆਂ ਪੰਜ ਕਿਸਮਾਂ ਹਨ ਜਿਨ੍ਹਾਂ ਵਿੱਚ ਬੈਕਟੀਰੀਅਲ ਨਿਮੋਨੀਆ, ਵਾਇਰਲ ਨਿਮੋਨੀਆ, ਮਾਈਕੋਪਲਾਜ਼ਮਾ ਨਿਮੋਨੀਆ, ਐਸਪੀਰੇਸ਼ਨ ਨਿਮੋਨੀਆ, ਫੰਗਲ ਨਿਮੋਨੀਆ ਸ਼ਾਮਲ ਹਨ। ਉਨ੍ਹਾਂ ਨਿਮੋਨੀਆ ਦੇ ਲੱਛਣਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਐਮ.ਓ ਡਾ ਨੀਤੀਕਾ ਸੈਣੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਬੱਚਿਆਂ ਨੂੰ 10 ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਹੁਣ ਸਿਹਤ ਵਿਭਾਗ ਦੀ ਰੁਟੀਨ ਟੀਕਾਕਰਨ ਸੂਚੀ ਵਿੱਚ ਇੱਕ ਨਵਾਂ ਟੀਕਾ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਨਿਮੋਕੋਕਲ ਕੰਨਜੁਗੇਟ ਵੈਕਸੀਨ ਵੀ ਸ਼ਾਮਲ ਹੈ, ਜੋ ਬੱਚਿਆਂ ਦੀ ਜਾਨ ਬਚਾਉਂਦੀ ਹੈ।ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬੱਚਿਆਂ ਦੀ ਮੌਤ ਨਿਮੋਕੋਕਲ ਬਿਮਾਰੀ ਕਾਰਨ ਹੁੰਦੀ ਹੈ। ਗੰਭੀਰ ਨਿਮੋਕੋਕਲ ਬਿਮਾਰੀ ਦਾ ਸਭ ਤੋਂ ਵੱਡਾ ਖਤਰਾ ਜੀਵਨ ਦੇ ਪਹਿਲੇ ਸਾਲ ਵਿੱਚ ਹੁੰਦਾ ਹੈ, ਪਰ ਇਹ ਜੋਖਮ ਜੀਵਨ ਦੇ ਪਹਿਲੇ 24 ਮਹੀਨਿਆਂ ਵਿੱਚ ਬਣਿਆ ਰਹਿੰਦਾ ਹੈ। ਪੀਸੀਵੀ ਟੀਕਾਕਰਨ ਨਾ ਸਿਰਫ਼ ਟੀਕਾਕਰਣ ਵਾਲੇ ਬੱਚੇ ਦੀ ਰੱਖਿਆ ਕਰੇਗਾ, ਸਗੋਂ ਇਸ ਕੀਟਾਣੂ ਦੇ ਸੰਚਾਰ ਨੂੰ ਰੋਕ ਕੇ ਸਮਾਜ ਦੇ ਦੂਜੇ ਬੱਚਿਆਂ ਵਿੱਚ ਨਿਮੋਕੋਕਲ ਬਿਮਾਰੀ ਫੈਲਣ ਦੇ ਜੋਖਮ ਨੂੰ ਵੀ ਘਟਾਏਗਾ।

Jalandhar

ਸੰਤ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵਿਖੇ ਅੱਖਾ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ

ਜਲੰਧਰ/ਕਿਸ਼ਨਗੜ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੌੜੇ ਰਾਏਪੁਰ ਰਸੂਲਪੁਰ ਦੇ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵਾਲਿਆਂ ਦੀ ਸਰਪ੍ਰਸਤੀ ਹੇਠ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਸਰਦਾਰ ਸੁੱਚਾ ਸਿੰਘ ਬੇਗਲ ਦੇ ਸਮੂਹ ਪਰਿਵਾਰ ਵੱਲੋਂ ਤੇ ਡਾ ਜਸਵੰਤ ਸਿੰਘ ਸੋਹਲ, ਸ: ਰਜਿੰਦਰ ਸਿੰਘ ,ਸਰਦਾਰ ਮਨਜੀਤ ਸਿੰਘ ,ਸਰਦਾਰ ਗੁਰਮੀਤ ਸਿੰਘ,ਸਰਦਾਰ ਰਵਿੰਦਰ ਸਿੰਘ ਆਦਿ ਵੱਲੋਂ ਸੰਤ ਬਾਬਾ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵਿਖੇ ਲਗਾਇਆ ਗਿਆ ।ਕੈਂਪ ਦਾ ਉਦਘਾਟਨ ਸੰਤ ਸਰਵਣ ਦਾਸ ਬੋਹਣ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੁਸਾਇਟੀ ਪੰਜਾਬ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ।ਇਸ ਮੌਕੇ ਦੇ ਸੰਤ ਨਿਰਮਲ ਦਾਸ ਬਾਬੇ ਜੌੜੇ ਵਾਲਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਨੇਤਰ ਦਾਨ ਇਕ ਮਹਾਦਾਨ ਹੈ । ਮਰਨ ਉਪਰੰਤ ਸਾਡੀਆਂ ਅੱਖਾਂ ਇਸ ਸੁੰਦਰ ਸੰਸਾਰ ਨੂੰ ਦੇਖ ਰਹੀਆਂ ਹੁੰਦੀਆਂ ਹਨ ।ਇਸ ਮੌਕੇ ਤੇ ਨੇਤਰਦਾਨ ਕਰਨ ਵਾਲਿਆਂ ਨੂੰ ਸੰਤ ਬਾਬਾ ਨਿਰਮਲ ਦਾਸ ,ਸੁੱਚਾ ਸਿੰਘ ਬੇਗਲ,ਭੈਣ ਸੰਤੋਸ਼ ਕੁਮਾਰੀ , ਸੰਤ ਬਾਬਾ ਜਗੀਰ ਸਿੰਘ ਵੱਲੋਂ ਸਾਂਝੇ ਤੌਰ ਤੇ ਸਰਟੀਫਿਕੇਟ ਵੀ ਦਿੱਤੇ ਗਏ ਅਤੇ ਉਨ੍ਹਾਂ ਨੂੰ ਸਿਰੋਪੇ ਦੇ ਕੇ ਸਨਮਾਨਤ ਵੀ ਕੀਤਾ ਗਿਆ । ਇਸ ਮੌਕੇ ਤੇ ਸੰਤ ਬਾਬਾ ਨਿਰਮਲ ਦਾਸ ਤੇ ਭੈਣ ਸੰਤੋਸ਼ ਕੁਮਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ‘ਚ 2000 ਮਰੀਜ਼ਾਂ ਦੀਆਂ ਡਾ ਮਨਦੀਪ ਸੂਦ ,ਡਾ ਅਮਨਦੀਪ ਔਜਲਾ ਵਲੋਂ ਜਾਂਚ ਕੀਤੀ ਗਈ ਤੇ 2500 ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ।

ਇਸ ਮੌਕੇ ਤੇ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਵਲੋਂ ਵੀ ਮਰਨ ਉਪਰੰਤ ਆਪਣੇ ਸਰੀਰ ਦੇ ਅੰਗਾਂ ਨੂੰ ਦਾਨ ਕੀਤਾ ਗਿਆ । ਇਸ ਮੌਕੇ ਤੇ ਭੈਣ ਸੰਤੋਸ਼ ਕੁਮਾਰੀ ਨੇ ਸੰਬੋਧਨ ਕਰਦੇ ਹੋਏ ਸੰਗਤਾਂ ਨੂੰ ਆਪਣੇ ਮਰਨ ਉਪਰੰਤ ਅੱਖਾਂ ਤੇ ਸਰੀਰ ਦੇ ਅੰਗਾਂ ਨੂੰ ਦਾਨ ਕਰਨ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਤੇ ਸਿਆਸੀ ਆਗੂਆਂ ਵੱਲੋਂ ਸਾਂਸਦ ਚੌਧਰੀ ਸੰਤੋਖ ਸਿੰਘ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ , ਸਦੀਕਾ ਖਾਨ ਵਿਧਾਇਕ ਜੰਮੂ ਕਸ਼ਮੀਰ, ਅਸ਼ਵਨ ਭੱਲਾ ਪ੍ਰਧਾਨ ਲੋਕ ਸਭਾ ਹਲਕਾ ਜਲੰਧਰ ਯੂਥ ਕਾਂਗਰਸ ਪ੍ਰਧਾਨ , ਆਪ ਆਗੂ ਸੁਸ਼ੀਲ ਅੰਗਰਾਲ , ਬੀਰ ਚੰਦ ਸੁਰੀਲਾ ਕੋਆਰਡੀਨੇਟਰ ਆਮ ਆਦਮੀ ਪਾਰਟੀ , ਸੁਰੇਸ਼ ਕਲੇਰ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ,ਕਰਮਪਾਲ ਢਿੱਲੋਂ ਲੋਕ ਕਲਾਵਾਂ ਕਲਚਰਲ ਸੁਸਾਇਟੀ ਕਰਤਾਰਪੁਰ ,ਦਲਵਿੰਦਰ ਦਿਆਲਪੁਰੀ ਪ੍ਰਸਿੱਧ ਪੰਜਾਬੀ ਗਾਇਕ , ਰਾਜ ਕੁਮਾਰ ਡੋਗਰ ,ਰੇਸ਼ਮ ਸਿੰਘ ਭੱਟੀ ਸੇਵਾਮੁਕਤ ਬੈਂਕ ਮੈਨੇਜਰ , ਪ੍ਰਿੰਸੀਪਲ ਪਰਮਜੀਤ ਜੱਸਲ ਆਦਿ ਵੀ ਹਾਜ਼ਰ ਸਨ ।ਇਸ ਮੌਕੇ ਤੇ ਕੈਂਪ ਚ’ ਆਈਆਂ ਸੰਗਤਾਂ ਲਈ ਲੰਗਰ ਦੇ ਅਤੁੱਟ ਪ੍ਰਬੰਧ ਕੀਤੇ ਗਏ ।

NEXT

Chandigarh

ਇੱਟਾਂ ਭੱਠੇ ਵਾਲਿਆਂ ਲਈ ਪਰਾਲੀ ਨੂੰ 20 ਫੀਸਦੀ ਬਾਲਣ ਵਜੋਂ ਵਰਤਣ ਲਈ ਲਾਜ਼ਮੀ ਕਰਨ ਦਾ ਫੈਸਲਾ-ਗੁਰਮੀਤ ਸਿੰਘ ਮੀਤ ਹੇਅਰ

ਚੰਡੀਗੜ੍ਹ (ਕੁਲਦੀਪ ਕੁਮਾਰ) ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਵਾਤਾਵਰਣ ਅਤੇ ਸਾਇੰਸ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਇੱਟਾਂ ਦੇ ਭੱਠੇ ਵਾਲੇ ਪਰਾਲੀ ਦੀਆਂ ਗਿੱਟੀਆਂ ਨੂੰ 20 ਫੀਸਦੀ ਬਾਲਣ ਵਜੋਂ ਲਾਜ਼ਮੀ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਇਸ ਨਵੇਂ ਪ੍ਰਬੰਧਨ ਦੀ ਤਿਆਰੀ ਲਈ ਭੱਠਾ ਮਾਲਕਾਂ ਨੂੰ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਅਤੇ 1 ਮਈ 2023 ਤੋਂ ਬਾਅਦ ਇਨ੍ਹਾਂ ਹਦਾਇਤਾਂ ਨੂੰ ਲਾਗੂ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਮੀਤ ਹੇਅਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਵਿੱਚ ਮੱਦਦ ਕਰਨ ਅਤੇ ਪਰਾਲੀ ਨੂੰ ਸਾੜਨ ਨਾਲ ਹੁੰਦੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਨ ਸੀਟੂ ਤੇ ਐਕਸ ਸੀਟੂ ਕੰਮ ਕੀਤੇ ਜਾ ਰਹੇ ਹਨ। ਇਨ ਸੀਟੂ ਵਿੱਚ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਾਸਤੇ ਸਵਾ ਲੱਖ ਦੇ ਕਰੀਬ ਮਸ਼ੀਨਾਂ ਸਬਸਿਡੀ ਉਤੇ ਮੁਹੱਈਆ ਕਰਵਾਈਆ ਉਥੇ ਐਕਸ ਸੀਟੂ ਤਹਿਤ ਉਦਯੋਗਾਂ ਨੂੰ ਪਰਾਲੀ ਨੂੰ ਬਾਲਣ ਵਜੋਂ ਵਰਤਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਪਰਾਲੀ ਤੋਂ ਸੀ.ਐਨ.ਜੀ., ਬਿਜਲੀ ਅਤੇ ਹੋਰ ਊਰਜਾ ਸ੍ਰੋਤ ਪੈਦਾ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਮੀਤ ਹੇਅਰ ਨੇ ਕਿਹਾ ਕਿ ਨਵੇਂ ਫੈਸਲੇ ਤਹਿਤ ਇੱਟਾਂ ਦੇ ਭੱਠਿਆਂ ਵਿੱਚ ਪਰਾਲੀ ਦੀ ਬਾਲਣ ਵਜੋਂ 20 ਫੀਸਦੀ ਵਰਤੋਂ ਨਾਲ ਪਰਾਲੀ ਦੇ ਪ੍ਰਬੰਧਨ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਕਿਸਾਨਾਂ ਨੂੰ ਵੀ ਪਰਾਲੀ ਵੇਚ ਕੇ ਆਰਥਿਕ ਮੱਦਦ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਨਵੇਂ ਪ੍ਰਬੰਧਨ ਲਈ ਵਾਤਾਵਰਣ ਅਤੇ ਸਾਇੰਸ ਤਕਨਾਲੋਜੀ ਵਿਭਾਗ ਵੱਲੋਂ ਇੱਟਾਂ ਦੇ ਭੱਠਿਆਂ ਵਾਲਿਆਂ ਲਈ ਹਰ ਤਕਨੀਕੀ ਮੱਦਦ ਮੁਹੱਈਆ ਕਰਵਾਈ ਜਾਵੇਗੀ। ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਤਹਿਤ ਇਨ੍ਹਾਂ ਹਦਾਇਤਾਂ ਦੀ ਪਾਲਣਾ ਲਈ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਆਖਿਆ ਗਿਆ ਹੈ।