Doaba Times

ਗੁਰਦੁਆਰਾ ਬਾਬਾ ਭਾਗੋ ਜੀ ਵਿਖੇ ਸਲਾਨਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ


ਕਿਸ਼ਨਗੜ੍ਹ(ਗੁਰਪ੍ਰੀਤ ਬੱਲ/ ਨਰਿੰਦਰ ਸੋਧੀ) ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਸਥਿਤ ਪਿੰਡ ਬੱਲਾ ਵਿਖੇ ਗੁਰਦੁਆਰਾ ਬਾਬਾ ਭਾਗੋ ਜੀ ਸਾਲਾਨਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ। 13 ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ, ਉਪਰੰਤ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਪ੍ਰਸਿੱਧ ਕਲਾਕਾਰਾਂ ਵੱਲੋਂ ਗੁਰਬਾਣੀ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਕਲਾਕਾਰਾਂ ਵਿੱਚ ਸੁਰਿੰਦਰ ਸ਼ਿੰਦਾ, ਰਣਜੀਤ ਬਾਵਾ, ਹਸਨ ਮਾਣਕ, ਰਵਿੰਦਰ ਗਰੇਵਾਲ, ਫਿਰੋਜ਼ ਖਾਨ, ਕੀਰਤਨੀ ਜਥਾ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾ ਵਾਲੇ ਜੀ ਸ਼ਾਮਲ ਸਨ।


ਸਾਲਾਨਾ ਸਮਾਗਮ ਵਾਲੇ ਦਿਨ ਦੁਨੀਆ ਭਰ ਤੋਂ ਸ਼ਰਧਾਲੂ ਗੁਰਦੁਆਰਾ ਬਾਬਾ ਭਾਗੋ ਜੀ ਦੇ ਦਰਸ਼ਨ ਕਰਦੇ ਹਨ। ਇਸ ਮੌਕੇ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਬੁੱਕਣ ਸਿੰਘ, ਪ੍ਰਦੀਪ ਕੁਮਾਰ ਸਰਪੰਚ ਪਿੰਡ ਬੱਲਾ, ਰਣਵੀਰ ਸਿੰਘ ਬੱਲ, ਐਡਵੋਕੇਟ ਰਾਜਬੀਰ ਸਿੰਘ, ਜਗਜੀਤ ਸਿੰਘ ਪ੍ਰਧਾਨ, ਚੌਧਰੀ ਸੰਤੋਖ, ਕੇ.ਡੀ.ਭੰਡਾਰੀ, ਹਰਬਿੰਦਰ ਸਿੰਘ ਰੌਣ, ਪਾਖਰ ਸਿੰਘ, ਪ੍ਰਿਤਪਾਲ ਸਿੰਘ, ਮੇਵਾ ਸਿੰਘ, ਬਿੱਟੂ ਸੇਵਾਦਾਰ, ਸੰਦੀਪ ਸਿੰਘ, ਹਰਜਿੰਦਰ ਸਿੰਘ ,ਕੁਲਦੀਪ ਸਿੰਘ ਹੋਠੀ , ਮੁਕੇਸ਼ ਕੁਮਾਰ ਸਰਮੱਸਤਪੁਰ, ਕਿਸਾਨ ਜੱਥੇਬੰਦੀ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ , ਮੁਕੇਸ਼ ਕੁਮਾਰ ਰਾਣੀਭੱਟੀ, ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ ਅਤੇ ਇਲਾਕੇ ਦੀ ਸਮੂਹ ਸੰਗਤ ਵੱਡੀ ਗਿਣਤੀ ਚ’ ਹਾਜਿਰ ਸੀ। ਨੌਜਵਾਨਾਂ ਵੱਲੋਂ ਆਈਸ ਕਰੀਮ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਗਤਾਂ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ।

Doaba Times

ਅਲਾਵਲਪੁਰ ਵਿਖੇ ਭਗਵਾਨ ਬਾਲਮੀਕ ਜੀ ਦਾ ਜਨਮ ਦਿਹਾੜਾ ਸ਼ਰਧਾਪੂਰਵਕ ਮਨਾਇਆ

ਅਲਾਵਲਪੁਰ (ਗੁਰਪ੍ਰੀਤ ਬੱਲ) ਅਲਾਵਲਪੁਰ ਵਿਖੇ ਪੰਜਾਬ ਸਫਾਈ ਮਜ਼ਦੂਰ ਯੂਨੀਅਨ ਯੂਨਿਟ ਅਲਾਵਲਪੁਰ ਦੇ ਪ੍ਰਧਾਨ ਵਿਨੋਦ ਕੁਮਾਰ ਮੰਗੀ ਦੀ ਅਗਵਾਈ ਹੇਠ ਸ੍ਰਿਸ਼ਟੀ ਦੇ ਰਚਣਹਾਰਾ ਭਗਵਾਨ ਬਾਲਮੀਕ ਜੀ ਦਾ ਜਨਮ ਦਿਹਾੜਾ ਅਲਾਵਲਪੁਰ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਭਗਵਾਨ ਬਾਲਮੀਕ ਜੀ ਦੀ ਜੋਤ ਪ੍ਰਚੰਡ ਕੀਤੀ ਗਈ ।ਉਪਰੰਤ ਜਸਬੀਰ ਪਾਰਸ ਵਲੋਂ ਸਤਿਸੰਗ ਕੀਤਾ ਗਿਆ ।ਇਸ ਉਪਰੰਤ ਰੀਨਾ ਨਰੰਗਪੂਰੀ , ਕੁਮਾਰ ਰਾਜਨ , ਰਜੇਸ਼ ਕੁਮਾਰ ,ਸੁੱਖਾ ਹਰੀਪੁਰੀਆ ਅਤੇ ਹੋਰ ਗਾਇਕਾਂ ਵੱਲੋਂ ਭਗਵਾਨ ਵਾਲਮੀਕ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ।ਇਸ ਮੌਕੇ ਤੇ ਮੁੱਖ ਮਹਿਮਾਨ ਹਲਕਾ ਵਿਧਾਇਕ ਸੁਖਵਿੰਦਰ ਕੋਟਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਇਸ ਮੌਕੇ ਤੇ ਉਨ੍ਹਾਂ ਸੰਬੋਧਨ ਕਰਦੇ ਹੋਏ ਭਗਵਾਨ ਬਾਲਮੀਕ ਜੀ ਦੇ ਪ੍ਰਗਟ ਦਿਹਾਡ਼ੇ ਤੇ ਸਭ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਭਗਵਾਨ ਬਾਲਮੀਕ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਕਿਹਾ। ਇਸ ਉਪਰੰਤ ਪ੍ਰਧਾਨ ਵਿਨੋਦ ਕੁਮਾਰ ਮੰਗੀ ,ਪ੍ਰਧਾਨ ਨਗਰ ਕੌਂਸਲ ਨੀਲਮ ਕੁਮਾਰੀ, ਵਾਈਸ ਪ੍ਰਧਾਨ ਮੁਕੱਦਰ ਲਾਲ ,ਰਾਮ ਰਤਨ ਪੱਪੀ, ਨਰੇਸ਼ ਕੁਮਾਰ ਸ਼ਰਮਾ, ਬ੍ਰਿਜ ਭੂਸ਼ਨ , ਰਾਜ ਰਾਣੀ ,ਰਚਨਾ ਆਦਿ ਸਾਰੇ ਕੌਂਸਲਰਾ ਬੋਲ ਸਾਂਝੇ ਤੌਰ ਤੇ ਹਲਕਾ ਵਧਾਇਕ ਸੁਖਵਿੰਦਰ ਕੋਟਲੀ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ ਗਿਆ । ਇਸ ਉਪਰੰਤ ਹਲਕਾ ਵਧਾਇਕ ਸੁਖਵਿੰਦਰ ਕੋਟਲੀ ਵੱਲੋਂ ਵਿਸ਼ੇਸ਼ ਤੌਰ ਤੇ ਸਮਾਗਮ ਕਰਵਾਉਣ ਲਈ ਪ੍ਰਧਾਨ ਵਿਨੋਦ ਕੁਮਾਰ ਮੰਗੀ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਤੇ ਭਾਜਪਾ ਆਗੂ ਨਰਿੰਦਰ ਸ਼ਰਮਾ ਹਨੀ , ਸੰਨੀ ਸਹੋਤਾ ਵਾਈਸ ਪ੍ਰਧਾਨ ਸਫਾਈ ਮਜ਼ਦੂਰ ਯੂਨੀਅਨ ਆਦਮਪੁਰ ,ਰਮੇਸ਼ ਕੁਮਾਰ ਗਿੱਲ ਸਫਾਈ ਮਜ਼ਦੂਰ ਯੂਨੀਅਨ ਪ੍ਰਧਾਨ ਪਠਾਨਕੋਟ ,ਸਿਕੰਦਰ ਸਹੋਤਾ ਪ੍ਰਧਾਨ ਸਫਾਈ ਮਜ਼ਦੂਰ ਯੂਨੀਅਨ ਦਸੂਹਾ,ਰਜੇਸ਼ ਕੁਮਾਰ ਥਾਪਰ ਸਮਾਜ ਸੇਵਕ ਕਮਲਜੀਤ ਥਾਪਰ , ਰੌਕੀ ਖੋਸਲਾ ਸਫ਼ਾਈ ਸੇਵਕ ਪ੍ਰਧਾਨ ਆਦਮਪੁਰ ,ਗੀਤਾ ਥਾਪਰ ਸਫ਼ਾਈ ਸੇਵਕ ਸ਼ੋਭਾ ਖੋਸਲਾ ਸਫ਼ਾਈ ਸੇਵਕ ਰੱਜਤ ਸਫ਼ਾਈ ਸੇਵਕ ਆਦਿ ਵੀ ਹਾਜ਼ਰ ਸਨ । ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬੂਟਾ ਧੋਗਡ਼ੀ ਵੱਲੋਂ ਨਿਭਾਈ ਗਈ

Doaba Times

ਸਕੂਲਾਂ ਦੇ ਬਿਜਲੀ ਬਿੱਲ ਅਧਿਆਪਕਾਂ ਲਈ ਬਣੇ ਪ੍ਰੇਸ਼ਾਨੀ ਦਾ ਸਬੱਬ


ਜਲੰਧਰ (ਸੌਰਬ ਗੁਪਤਾ) ਪੰਜਾਬ ਵਿੱਚ ਰਿਆਇਤੀ ਬਿਜਲੀ ਦੇਣ ਦੇ ਦਾਅਵੇ ਕਰਨ ਵਾਲੀ ਆਪ ਸਰਕਾਰ ਦੇ ਰਾਜ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਿਜਲੀ ਬਿੱਲ ਅਧਿਆਪਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਜਲੰਧਰ ਇਕਾਈ ਦੇ ਵਿੱਤ ਸਕੱਤਰ ਰਵੀ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਕਈ ਬਲਾਕਾਂ ਵਿੱਚ ਬਿਜਲੀ ਬਿੱਲਾਂ ਲਈ ਲੋੜੀਂਦਾ ਬਜਟ ਉਪਲੱਬਧ ਨਾ ਹੋਣ ਕਾਰਨ ਸਕੂਲਾਂ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਨਹੀਂ ਹੋ ਰਹੀ।ਜਥੇਬੰਦੀ ਦੇ ਸ. ਜ਼ਿਲਾ ਪ੍ਰੈੱਸ ਸਕੱਤਰ ਨਰੇਸ਼ ਕੁਮਾਰ ਪਾਲ ਨੇ ਦੱਸਿਆ ਕਿ ਸਕੂਲਾਂ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਬਿਜਲੀ ਵਿਭਾਗ ਵਲੋਂ ਸਕੂਲਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ।ਜਥੇਬੰਦੀ ਦੇ ਤਿੰਨੇ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਕੋਲੋਂ ਇਸ ਸਬੰਧੀ ਲੋੜੀਂਦੇ ਕਦਮ ਚੁੱਕਣ ਦੀ ਪੁਰਜ਼ੋਰ ਅਪੀਲ ਕਰਦਿਆਂ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ (ਐ:ਸਿੱ:) ਜਲੰਧਰ ਰਾਹੀਂ ਇਸ ਸਬੰਧੀ ਸਿੱਖਿਆ ਮੰਤਰੀ ਪੰਜਾਬ ਨੂੰ ਮੈਮੋਰੰਡਮ ਭੇਜਿਆ ਜਾਵੇਗਾ।

Doaba Times

ਨੈਸ਼ਨਲ ਹਾਈਵੇ ਸਥਿਤ ਅੱਡਾ ਬਿਧੀਪੁਰ ਵਿਖੇ ਸਿੱਧ ਯੋਗੀ ਟੈਕਸੀ ਸਟੈਂਡ ਦੀ ਸ਼ੁਰੂਆਤ

ਕਰਤਾਰਪੁਰ (ਗੁਰਪ੍ਰੀਤ ਬੱਲ /ਗੁਰਪ੍ਰੀਤ ਗੋਰਾ ) ਅੰਮ੍ਰਿਤਸਰ -ਦਿੱਲੀ ਨੈਸ਼ਨਲ ਹਾਈਵੇ ਸਥਿਤ ਅੱਡਾ ਬਿਧੀਪੁਰ ਵਿਖੇ ਸਿੱਧ ਯੋਗੀ ਟੈਕਸੀ ਸਟੈਂਡ ਦੀ ਸ਼ੁਰੂਆਤ ਕੀਤੀ ਗਈ ਜਿਸ ਦੌਰਾਨ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਜਾਪ ਕਰਾਏ ਗਏ ਤੇ ਅਰਦਾਸ ਕੀਤੀ ਗਈ। ਉਪਰੰਤ ਮੌਕੇ ਤੇ ਮੌਜੂਦ ਸੰਗਤਾਂ ਵਿੱਚ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਗੋਰਾ, ਕਿਸ਼ਨਗੜ ਦੋਆਬਾ ਪ੍ਰੈੱਸ ਕਲੱਬ ਪ੍ਰਧਾਨ ਗੁਰਪ੍ਰੀਤ ਬੱਲ ,ਕਾਲਾ ਪ੍ਰਧਾਨ ਕਾਹਲਵਾ, ਜੀਵਨ ਮੱਟੂ, ਜਵਰਾਜ ਭੱਟੀ , ਕੁਲਵਿੰਦਰ ਸਿੰਘ ਈਸਪੁਰ, ਸੰਦੀਪ ਸਿੰਘ ਕਾਲਾਬਾਹੀਆ, ਸੈੰਟੀ , ਬੰਟੀ ਜਲੰਧਰ , ਤਾਰਾ ਬਿਧੀਪੁਰ ,ਪੱਪੀ ਜਲੰਧਰ ,ਮੰਗਲ,ਮਨਪ੍ਰੀਤ ,ਦੀਪਾ ਚੀਮਾ ਬਿੱਲਾ ਸਰਾਏ ਖਾਸ ਤੇ ਮਾਰਕੀਟ ਦੇ ਦੁਕਾਨਦਾਰ ਮੌਜੂਦ ਸਨ।

Doaba Times

ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਬਿਸਤ ਦੁਆਬ ਨਹਿਰੀ ਪੁਲੀ ਤੇ ਵਾਪਰਿਆ ਭਿਆਨਕ ਹਾਦਸਾ- ਨੈਸ਼ਨਲ ਹਾਈਵੇ ਦੀ ਇਕ ਸਾਈਡ ਬੰਦ

*ਆਵਾਜਾਈ ਹੋਈ ਪ੍ਰਭਾਵਿਤ ਜਿਸਦਾ ਦਾ ਅਸਰ ਅੱਡਾ ਕਿਸ਼ਨਗੜ੍ਹ ਵਿਖੇ ਵੀ ਦੇਖਣ ਨੂੰ ਮਿਲਿਆ ਤੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ

* ਸਵੇਰ ਦੇ ਕਰੀਬ 6 ਵਜੇ ਪਲਟਿਆ ਸੀ ਟਿੱਪਰ ਤੇ ਦੁਪਹਿਰ 2 ਵਜੇ ਤਕ ਨਹੀਂ ਹੋਇਆ ਰੋਡ ਸਾਫ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਕਾਰਨ ਆਮ ਰਾਹਗੀਰ ਪ੍ਰੇਸ਼ਾਨ


ਕਿਸ਼ਨਗੜ੍ਹ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ)ਜਲੰਧਰ ਰਾਸ਼ਟਰੀ
ਰਾਜ ਮਾਰਗ ਸਥਿਤ ਬਿਆਸ ਪਿੰਡ ਨਜਦੀਕ ਬਿਸਤ
ਦੋਆਬ ਨਹਿਰ ਦੀ ਪੁਲੀ ਦੇ ਕਿਨਾਰੇ ਤਕਰੀਬਨ ਛੇ
ਵਜੇ ਇਕ ਬਜਰੀ ਨਾਲ ਲੱਦਿਆ ਟਿੱਪਰ ਹਾਦਸੇ ਦਾ
ਸ਼ਿਕਾਰ ਹੋ ਗਿਆ ਜਿਸ ਕਾਰਨ ਨੈਸ਼ਨਲ ਹਾਈਵੇ ਤੇ
ਇਕ ਸਾਈਡ ਪੂਰੀ ਤਰ੍ਹਾਂ ਬੰਦ ਹੋ ਗਈ ਤੇ ਸਾਰਾ
ਟ੍ਰੈਫਿਕ ਦੂਸਰੀ ਸਾਈਡ ਡਾਈਵਰਟ ਕੀਤਾ ਗਿਆ ਜਿਸ
ਕਾਰਨ ਦੁਪਹਿਰ ਦੇ 2 ਵਜੇ ਤੱਕ ਵਾਹਨਾਂ ਦੀਆਂ ਲੰਮੀਆਂ
ਲੰਮੀਆਂ ਲਾਈਨਾਂ ਲੱਗ ਗਈਆਂ। ਜਾਣਕਾਰੀ ਦਿੰਦੇ
ਹੋਏ ਟਿੱਪਰ ਚਾਲਕ ਸੋਹਣ ਸਿੰਘ ਨਿਵਾਸੀ ਹਿਮਾਚਲ
ਨੇ ਦੱਸਿਆ ਕਿ ਉਹ ਬਜਰੀ ਲੱਦ ਕੇ ਮਿਰਥਲ ਤੋਂ
ਲੁਧਿਆਣੇ ਨੂੰ ਜਾ ਰਹੇ ਸੀ ਤਾਂ ਰਸਤੇ ਵਿਚ ਸੇਬਾਂ
ਗੱਡੀ ਨੇ ਸਾਈਡ ਮਾਰ ਦਿੱਤੀ ਜਿਸ ਕਾਰਨ ਇਹ
ਹਾਦਸਾ ਵਾਪਰ ਗਿਆ।ਜਿਸ ਵਿੱਚ ਟਰੱਕ ਡਰਾਈਵਰ
ਦੇ ਲੱਤਾ ਚ ਹੀ ਸੱਟਾਂ ਲੱਗੀਆਂ ਗ਼ਨੀਮਤ ਦੀ ਗੱਲ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਦੁਪਹਿਰ ਦੇ ਦੋ ਵਜੇ ਤਕ ਆਵਾਜਾਈ ਪ੍ਰਭਾਵਿਤ ਹੋਈ ਜਿਸਦਾ ਅਸਰ ਅੱਡਾ ਕਿਸ਼ਨਗੜ੍ਹ ਵਿਖੇ ਵੀ ਦੇਖਣ ਨੂੰ ਮਿਲਿਆ ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਜਿਸ ਕਾਰਨ ਪ੍ਰਸ਼ਾਸਨ ਵੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਅਸਮਰੱਥ ਰਿਹਾ।

ਜ਼ਿਕਰਯੋਗ ਹੈ ਕਿ ਅੱਡਾ ਕਿਸ਼ਨਗੜ੍ਹ ਵਿਖੇ ਕਾਫ਼ੀ ਸਮਾਂ ਪਹਿਲਾਂ ਤੋਂ ਹੀ ਲੰਮੇ ਲੰਮੇ ਜਾਮ ਲੱਗਦੇ ਰਹਿੰਦੇ ਸਨ ਤੇ ਪ੍ਰਸ਼ਾਸਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਿਉਣ ਵਿਚ ਫੇਲ ਰਹਿੰਦਾ ਹੈ। ਜਿਸ ਦਾ ਕਾਰਨ ਹੈ ਕਿ ਪੁਲੀਸ ਚੌਕੀਆਂ ਦੀ ਗਲਤ ਵੰਡ ਜੋ ਕਿ ਪੁਲਸ ਦੇ ਉੱਚ ਅਧਿਕਾਰੀ ਏ ਸੀ ਤੇ ਟੇਬਲ ਤੇ ਬੈਠ ਕੇ ਬਿਨਾਂ ਗਰਾਊਂਡ ਲੈਵਲ ਤੋ ਹੀ ਦਫ਼ਤਰ ਵਿੱਚ ਬੈਠੇ ਬੈਠੇ ਪੁਲੀਸ ਚੌਕੀਆਂ ਦੀ ਗਲਤ ਵੰਡ ਕਰ ਦਿੰਦੇ ਹਨ ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ ਜਿਸ ਦੀ ਮਿਸਾਲ — ਅੱਡਾ ਕਿਸ਼ਨਗੜ੍ਹ ਤੋਂ ਚਾਰ ਸੌ ਮੀਟਰ ਉੱਤੇ ਹੀ ਕਿਸ਼ਨਗੜ੍ਹ ਪੁਲੀਸ ਚੌਕੀ ਹੈ ਪ੍ਰੰਤੂ ਕੋਈ ਵੀ ਹਾਦਸਾ ਵਾਪਰਦਾ ਹੈ ਤਾਂ ਅਲਾਵਲਪੁਰ ਚੌਕੀ ਦੇ ਮੁਲਾਜ਼ਮਾਂ ਨੂੰ ਮੌਕੇ ਤੇ ਪਹੁੰਚਣਾ ਪੈਂਦਾ ਹੈ ਜੋ ਕਿ ਪੰਜ ਛੇ ਕਿਲੋਮੀਟਰ ਦੂਰ ਹੈ, ਕੀ ਇਸ ਵੱਲ ਪੁਲਸ ਦੇ ਉੱਚ ਅਧਿਕਾਰੀ ਧਿਆਨ ਦੇਣਗੇ ਜਾਂ ਫਿਰ ਦਫ਼ਤਰਾਂ ਵਿੱਚ ਬੈਠੇ ਬੈਠੇ ਹੀ ਪੁਲਸ ਥਾਣਿਆਂ, ਚੌਕੀਆਂ ਦੀ ਬਿਨਾਂ ਗਰਾਊਂਡ ਲੈਵਲ ਦੇਖਿਆਂ ਹੀ ਗਲਤ ਵੰਡ ਕਰਦੇ ਰਹਿਣਗੇ ???

Doaba Times

ਨਿਜਾਮਦੀਨਪੁਰ ਅੱਡੇ ਚ’ ਵਿਸ਼ੇਸ਼ ਤੌਰ ਤੇ ਕੀਤੀ ਵਾਹਨਾ ਦੀ ਚੈਕਿੰਗ

ਕਾਲਾ ਬੱਕਰਾ (ਹਰਪ੍ਰੀਤ ਸਿੰਘ ਹੈਪੀ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਨਿਜ਼ਾਮਦੀਨਪੁਰ ਵਿਖੇ ਪੁਲਿਸ ਵਲੋ ਇਲਾਕੇ ਦੇ ਸੁਰੱਖਿਆ ਪ੍ਰਬੰਧਾ ਤੇ ਯਾਤਾਯਾਤ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਦੇ ਹੋਏ ਪਚਰੰਗਾ ਪੁਲਸ ਚੌਕੀ ਦੇ ਮੁਲਾਜ਼ਮਾਂ ਏ ਐਸ ਆਈ ਲਵਿੰਦਰ ਸਿੰਘ, ਲਵਪ੍ਰੀਤ ਹੌਲਦਾਰ, ਸਰਵਨ ਕੁਮਾਰ ਹੌਲਦਾਰ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ ਤੇ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਗਿਆ ।

Doaba Times

ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ ਵਿੱਚ ਵਾਧਾ ਕਰਨਾ ਸ਼ਲਾਘਾਯੋਗ ਕਦਮ-ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ

ਜਲੰਧਰ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ। ਜਿਸ ਨਾਲ ਪੰਜਾਬ ਭਰ ਦੇ ਗੰਨਾ ਕਾਸ਼ਤਕਾਰਾਂ ਅਤੇ ਕਿਸਾਨ ਯੂਨੀਅਨਾਂ ਵਿਚ ਖੁਸ਼ੀ ਦੀ ਲਹਿਰ ਹੈ। ਗੰਨੇ ਦਾ ਭਾਅ ਜੋ ਕਿ ਪਹਿਲਾਂ 360 ਰੁਪਏ ਪ੍ਰਤੀ ਕੁਇੰਟਲ ਸੀ ਹੁਣ ਸਰਕਾਰ ਵੱਲੋਂ ਵਧਾ ਕਿ 380 ਰੁਪਏ ਕੁਇੰਟਲ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਗੰਨੇ ਦੇ ਭਾਅ ਵਿੱਚ ਵਾਧਾ ਜਲੰਧਰ ਦੇ ਧੰਨੋਵਾਲੀ ਜੀ ਟੀ ਰੋਡ ਉੱਪਰ ਪੰਜ ਦਿਨ ਲੰਮਾ ਧਰਨਾ ਦੇਣ ਉਪਰੰਤ ਹੋਇਆ ਸੀ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਵਾਰ ਵੀ ਇਸੇ ਜਗ੍ਹਾ ਤੇ ਧਰਨਾ ਉਲੀਕਿਆ ਗਿਆ ਸੀ। ਸੰਯੁਕਤ ਕਿਸਾਨ ਮੋਰਚੇ ਦੀ ਕਾਲ ਅਨੁਸਾਰ ਕਿਸਾਨ ਜਥੇਬੰਦੀਆਂ ਵੱਲੋਂ ਇਸ ਧਰਨੇ ਦੀ ਕੀਤੀ ਜਾ ਰਹੀ ਤਿਆਰੀ ਨੂੰ ਵੇਖਦੇ ਹੋਏ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਲੰਧਰ ਵਿਖੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਸੀ ਅਤੇ ਵਾਅਦਾ ਕੀਤਾ ਸੀ ਕਿ 3 ਅਕਤੂਬਰ ਤੱਕ ਗੰਨੇ ਦਾ ਭਾਅ ਵਧਾ ਦਾ ਦਿੱਤਾ ਜਾਵੇਗਾ। ਜੋ ਕਿ ਸਰਕਾਰ ਵੱਲੋਂ ਕਹੇ ਅਨੁਸਾਰ ਕਰ ਦਿੱਤਾ ਗਿਆ ਹੈ।ਸਰਕਾਰ ਵੱਲੋਂ ਆਪਣਾ ਇਹ ਵਾਅਦਾ ਪੂਰਾ ਕਰਨ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਰਜਿ (ਮੈਂਬਰ ਸੰਯੁਕਤ ਕਿਸਾਨ ਮੋਰਚਾ) ਵੱਲੋਂ ਸਰਦਾਰ ਬਲਕਾਰ ਸਿੰਘ ਵਿਧਾਇਕ ਹਲਕਾ ਕਰਤਾਰਪੁਰ ਦਾ ਕੀਤੇ ਉਪਰਾਲਿਆਂ ਲਈ ਖਾਸ ਤੌਰ ਤੇ ਧੰਨਵਾਦ ਕੀਤਾ। ਇਸ ਦੌਰਾਨ ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ, ਚੇਅਰਮੈਨ ਉਂਕਾਰ ਸਿੰਘ, ਵਾਈਸ ਪ੍ਰਧਾਨ ਮੁਕੇਸ਼ ਚੰਦਰ, ਯੂਥ ਪ੍ਰਧਾਨ ਰਾਜਵਿੰਦਰ ਸਿੰਘ ਧਾਲੀਵਾਲ , ਸੋਨੂੰ ਸ਼ਾਹ ਨੂੱਸੀ, ਚਰਨਜੀਤ ਸਿੰਘ ਫਰੀਦਪੁਰ, ਸੁਖਦੇਵ ਸਿੰਘ ਤਲਵੰਡੀ, ਜਗਜੀਤ ਰਾਏ, ਹਰਵਿੰਦਰ ਪਾਲ ਸਿੰਘ ਡੱਲੀ, ਸੁੱਖਾ ਜੱਲੋਵਾਲ, ਇੰਦਰਜੀਤ ਸਿੰਘ ਸਰਪੰਚ ਬਿਧੀਪੁਰ, ਦਲਜੀਤ ਸਿੰਘ ਸਾਬਕਾ ਸਰਪੰਚ ਨਵਾਂ ਪਿੰਡ, ਸੁਖਵਿੰਦਰ ਸਿੰਘ ਮੰਡ, ਬਲਜੀਤ ਸਿੰਘ ਘੋੜਾ ਵਾਹੀ, ਇੰਦਰਜੀਤ ਸਿੰਘ ਲੰਬੜਦਾਰ, ਸੁਖਬਵਿੰਦਰ ਸਿੰਘ ਦਰਾਵਾਂ ਆਦਿ ਸਨ।

Doaba Times

ਗੁਰਦੁਆਰਾ ਬਾਬਾ ਭਾਗੋ ਜੀ ਵਿਖੇ ਸਾਲਾਨਾ ਜੋੜ ਮੇਲਾ 9 ਨੂੰ

ਜਲੰਧਰ/ਕਿਸ਼ਨਗੜ (ਗੁਰਪ੍ਰੀਤ ਬੱਲ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾਂ ਵਿਖੇ ਗੁਰਦੁਆਰਾ ਬਾਬਾ ਭਾਗੋ ਵਿਖੇ ਸਾਲਾਨਾ ਜੋੜ ਮੇਲਾ 9 ਅਕਤੂਬਰ ਨੂੰ
ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ
ਹੈ। ਜਿਸ ਦੌਰਾਨ ਇਲਾਕੇ ਦੇ ਪ੍ਰਸਿੱਧ ਢਾਡੀ
ਜੱਥੇ ਤੇ ਉੱਘੇ ਕਲਾਕਾਰ ਦਵਿੰਦਰ
ਗਰੇਵਾਲ, ਹਸਨ ਮਾਣਕ, ਸੁਰਿੰਦਰ ਛਿੰਦਾ,
ਰਣਜੀਤ ਬਾਵਾ, ਫਰੋਜ ਖਾਨ ਹਾਜਰੀ
ਲਗਾਉਣਗੇ। ਸਭ ਤੋਂ ਪਹਿਲਾਂ ਗੁਰਦੁਆਰਾ
ਸਾਹਿਬ ਵਿਖੇ 7 ਅਕਤੂਬਰ ਨੂੰ ਸਵੇਰੇ
11: 30ਵਜੇ ਅਖੰਡ ਪਾਠ ਸਾਹਿਬ ਜੀ
ਆਰੰਭ ਕੀਤੇ ਜਾਣਗੇ ਅਤੇ 9 ਅਕਤੂਬਰ
ਸਵੇਰੇ 10:30 ਤੇ ਭੋਗ ਪਾਏ ਜਾਣਗੇ ਤੇ
ਇਸ ਉਪਰੰਤ ਕੀਰਤਨੀ ਜਥਿਆਂ ਦੁਆਰਾ
ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ
ਜਾਵੇਗਾ ਤੇ ਸੰਗਤਾਂ ਵਿੱਚ ਅਟੁੱਟ ਲੰਗਰ
ਵਰਤਾਏ ਜਾਣਗੇ।


Doaba Times

2 ਅਕਤੂਬਰ ਗਾਧੀ ਜਯੰਤੀ ਕਾਰਨ ਇਲਾਕੇ ਚ’ ਜਿਆਦਾ ਤਰ ਬੰਦ ਰਹੇ ਠੇਕੇ – ਕਿਸ਼ਨਗੜ੍ਹ ਤੇ ਬਿਆਸ ਪਿੰਡ ਚੋਰ ਮੋਰੀਆਂ ਰਾਹੀਂ ਸ਼ਰ੍ਹੇਆਮ ਵਿਕੀ ਦਾਰੂ

ਬਿਸਤ ਦੋਆਬ ਨਹਿਰ ਕਿਸ਼ਨਗਡ਼੍ਹ ਵੇਲੇ ਬਿਲਕੁਲ ਨਜ਼ਦੀਕ ਠੇਕੇ ਦੇ ਬਾਹਰ ਸ਼ਰਾਬੀਆਂ ਦਾ ਇਕੱਠ ਚੋਰ ਮੋਰੀਆਂ ਰਾਹੀਂ ਸ਼ਰ੍ਹੇਆਮ ਵੇਚੀ ਜਾ ਰਹੀ ਸੀ ਸ਼ਰਾਬ

ਜਲੰਧਰ/ਕਿਸ਼ਨਗੜ2,ਅਕਤੂਬਰ(ਗੁਰਪ੍ਰੀਤ ਬੱਲ/ਸੌਰਬ ਗੁਪਤਾ) 2 ਅਕਤੂਬਰ ਗਾਂਧੀ ਜਯੰਤੀ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਜਿਸਦੇ ਕਾਰਨ ਸ਼ਰਾਬ ਦੇ ਸਾਰੇ ਠੇਕੇ ਸਰਕਾਰ ਵਲੋਂ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ, ਜਿਸ ਦੇ ਕਾਰਨ ਕਈ ਸ਼ਰਾਬ ਦੇ ਠੇਕਿਆਂ ਵੱਲੋਂ ਦਾ ਬਹੁਤ ਵਧੀਆ ਤਰੀਕੇ ਨਾਲ ਪਾਲਣਾ ਕੀਤੀ ਗਈ ਅਤੇ ਇਲਾਕੇ ਵਿੱਚ ਕਈ ਸ਼ਰਾਬ ਦੇ ਠੇਕੇ ਖੁੱਲ੍ਹੇ ਪਾਏ ਗਏ ਤੇ ਕਾਨੂੰਨ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆ ਗਈਆਂ ਜਿਸ ਦੇ ਚਲਦਿਆਂ ਬਿਸਤ ਦੋਆਬ ਨਹਿਰ ਨਜ਼ਦੀਕ ਸ਼ਰਾਬ ਦੇ ਠੇਕੇ ਤੇ ਚੋਰ ਮੋਰੀਆਂ ਰਾਹੀਂ ਸ਼ਰ੍ਹੇਆਮ ਸ਼ਰਾਬ ਵੇਚੀ ਗਈ ਠੇਕੇ ਦੇ ਬਾਹਰ ਸ਼ਰਾਬੀਆਂ ਦਾ ਇਕੱਠ ਵੀ ਦੇਖਣ ਨੂੰ ਮਿਲਿਆ ਅਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਬਿਆਸ ਪਿੰਡ ਵਿੱਚ ਠੇਕੇ ਤੇ ਸ਼ਰ੍ਹੇਆਮ ਦਾਰੂ ਵੇਚੀ ਗਈ। ਇਲਾਕੇ ਦੇ ਬਾਕੀ ਠੇਕੇ ਤਕਰੀਬਨ ਬੰਦ ਹੀ ਸਨ, ਪੱਤਰਕਾਰਾਂ ਦੀ ਟੀਮ ਵੱਲੋਂ ਦੌਲਤਪੁਰ ਨਜਦੀਕ ਠੇਕਾ ,ਰਾਏਪੁਰ ਰਸੂਲਪੁਰ ਅੱਡਾ ਸਥਿਤ ,ਨੌਗੱਜਾ ਫੋਕਲ ਪੁਆਇੰਟ ਸਥਿਤ ਇਲਾਕੇ ਦੇ ਠੇਕੇਆ ਤੇ ਗੇੜਾ ਮਾਰਿਆ ਤਾਂ ਸਾਰੇ ਠੇਕੇ ਬੰਦ ਸਨ ਤਾਂ ਸਿਰਫ਼ ਬਿਸਤ ਦੁਆਬ ਨਹਿਰ ਕਿਸ਼ਨਗੜ੍ਹ ਨਜ਼ਦੀਕ ਠੇਕੇ ਚ’ ਚੋਰ ਮੋਰੀਆਂ ਰਾਹੀਂ ਦਾਰੂ ਵੇਚੀ ਜਾ ਰਹੀ ਸੀ , ਠੇਕੇ ਦੇ ਬਾਹਰ ਸ਼ਰਾਬੀਆਂ ਦਾ ਕਾਫੀ ਇਕੱਠ ਵੀ ਦੇਖਣ ਨੂੰ ਮਿਲਿਆ ।

ਕਿਸ਼ਨਗੜ ਤੋਂ ਦੌਲਤਪੁਰ ਨੂੰ ਜਾਂਦੇ ਰਸਤੇ ਤੇ ਬੰਦ ਸ਼ਰਾਬ ਦੇ ਠੇਕੇ ਦੀਆਂ ਤਸਵੀਰਾਂ
ਨੌਗੱਜਾ ਫੋਕਲ ਪੁਆਇੰਟ ਮੰਡੀ ਨਜ਼ਦੀਕ ਬੰਦ ਠੇਕੇ ਦੀਆਂ ਤਸਵੀਰਾਂ

ਪੰਜਾਬ ਦੇ ਨੌਜਵਾਨ ਗਾਇਕ ਟਾਈਗਰ ਹਲਵਾਰਾ ਦਾ ਨਵਾ ਗੀਤ ਹੋਵੇਗਾ ਰਲੀਜ਼ 4 ਅਕਤੂਬਰ ਨੂੰ