Gurdaspur

जेल से भागे आतंकी कश्मीरा सिंह को पुलिस गिरफ्तार करे नही तो होगा प्रदर्शन:-हरविंदर सोनी

सोनी को गोली मारने वाला आतंकी कश्मीरा सिंह 6 साल पहले जेल तोड़कर भागा था।

मूसेवाला के कातिलों को पकड़ने के लिए दिन रात जागने वाली पंजाब पुलिस कश्मीरा सिंह को क्यों नही पकड़ रही:-हरविंदर सोनी।

वे हिन्दू नेता हैं इसलिए प्रशासन को कोई नही परवाह:-हरविंदर सोनी

गुरदासपुर (अजय महाजन) शिवसेना बाला साहेब ठाकरे गुरदासपुर का शिष्टमंडल राज्य उपप्रमुख हरविंदर सोनी के नेतृत्व में एसएसपी दीपक हिलोरी से मिला तथा मांगपत्र देते हुए पुरजोर मांग की कि 6 साल पहले नाभा जेल से भागे आतंकी कश्मीरा सिंह को पंजाब पुलिस जल्दी से जल्दी गिरफ्तार करे।

इस मौके पर हरविंदर सोनी ने बताया कि दिनांक 12 अप्रैल 2015 को आतंकी कश्मीरा सिंह,इंद्रपाल सिंह तथा गुरजीत सिंह ने उनकी हत्या करने की नीयत से उनपर जानलेवा हमला करते हुए उन्हें उस समय गोली मार दी थी जब वे स्थानीय फिश पार्क में अपने दोस्तों तथा भाई के साथ वॉलीबॉल खेल रहे थे।तब उपरोक्त आतंकियों को मौके पर ही पकड़ लिया गया था जिनमे से इंद्रपाल सिंह तथा गुरजीत सिंह की पुलिस की ढीली पैरवी के कारण जमानत हो गई थी और कश्मीरा सिंह को नाभा जेल में रखा गया था जहां से नवम्बर 2016 को आतंकी कश्मीरा सिंह खालिस्तान लिबरेशन फ़ोर्स के मुखी हरमिंदर सिंह मिंटू तथा कुख्यात गैंगस्टर विक्की गौंडर के साथ जेल तोड़कर भाग गया था इनमें से हरमिंदर मिंटू को तो कुछ ही दिन में दिल्ली पुलिस ने दोबारा पकड़ लिया था तथा विक्की गौंडर का एनकाउंटर कर दिया गया था पर जिसे पुलिस मासूम कह रही थी उस आतंकी कश्मीरा सिंह को पुलिस आजतक गिरफ्तार नही कर पाई है जबकि उसके जमानती साथियों तथा उसके पारिवारिक सदस्यों को पता है कि कश्मीरा सिंह कहाँ है और क्या कर रहा है परन्तु पुलिस द्वारा उनसे पूछताछ करके उसे पकड़ने का प्रयास तक नही किया जा रहा है जबकि दूसरी तरफ गैंगस्टरवाद को प्रचलित करने वाले और आतंकी भिंडरांवाले को प्रमोट करने वाले तथा भड़काऊ गाने गाने वाले गायक सिद्धू मूसेवाला के हत्यारों को पकड़ने के लिए पुलिस ने दिन रात एड़ी चोटी का जोर लगा कर या तो उनको मार डाला है या फिर उनको गिरफ्तार कर लिया है जबकि एक हिन्दू संगठन का नेता होने के कारण मुझे मारने का प्रयास करने वाले आतंकी कश्मीरा सिंह को आजतक नही पकड़ा गया है और न ही उसे पकड़ने का कोई प्रयास किया जा रहा है उल्टा उनपर हमला करने वाले जमानत पर आए अन्य आतंकियो को थानों व अफसरों के कमरों में बिठाकर सम्मान दिया जाता है तथा चाय पिलाई जाती है जैसे उन लोगों ने कोई महान कार्य किया हो हालांकि वे पुलिस के खिलाफ हो रहे प्रदर्शनों में भी सरेआम भाग ले रहे हैं।

सोनी ने कहा कि पुलिस का ये दोहरा रवैया समझ से परे है जबकि वे भी सिद्दू मूसेवाला की तरह इस देश के सम्भ्रान्त नागरिक हैं फर्क सिर्फ इतना है कि वे एक हिन्दू नेता हूँ और सिद्दू मूसेवाला गैंगस्टरों और आतंकियों को प्रोमोट करने वाला व्यक्ति था।सच ये है कि पंजाब में हिंदुओं की स्थिति अति नाजुक बनी हुई है।
सोनी ने कहा कि जो इस समय पंजाब की स्थिति चल रही है उसके अनुसार हिंदुओं की कहीं सुनवाई नही हो रही है जिसकी ताज़ा उदाहरण यही है कि सिद्घू मूसेवाला के हत्यारों को 53 दिनों में या तो एनकाउंटर कर दिया गया है या फिर पकड़ लिया गया है क्योंकि मूसेवाला हिन्दू नही था और दूसरी तरफ उनके हत्यारे कश्मीरा सिंह को 6 साल बाद भी पकड़ा नही गया है इसलिए उन्होंने चेतावनी देते हुए कहा कि कश्मीरा सिंह को उसके साथियों तथा पारिवारिक सदस्यों से कड़ी पूछताछ करके गिरफ्तार किया जाए अन्यथा उन्हें धरना प्रदर्शन कर संघर्ष का रास्ता अपनाकर अपनी मांग उठानी पड़ेगी।
उन्होंने इस सम्बंध में प्रधानमंत्री को भी पत्र लिखा है।
इस मौके पर जिलाध्यक्ष वरिंदर मुन्ना,उपाध्यक्ष रमन शर्मा,उपाध्यक्ष बब्बू लुबाना तथा टीटू शर्मा उपस्थित थे।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਰਦਾਰ ਹਰਵਿੰਦਰ ਸਿੰਘ ਡੱਲੀ ਨੂੰ ਭੋਗਪੁਰ ਬਲਾਕ ਪ੍ਰਧਾਨ ਚੁਣਿਆ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ)ਦੋਆਬਾ ਕਿਸਾਨ ਸੰਘਰਸ਼ ਕਮੇਟੀ ਰਜਿਸਟਰ ਪੰਜਾਬ ਵੱਲੋਂ ਮਾਸਟਰਜ਼ ਕੋਲਡ ਸਟੋਰ ਭੋਗਪੁਰ ਵਿਖੇ ਇਕ ਵੱਡੇ ਪੱਧਰ ਦੀ ਮੀਟਿੰਗ ਕੀਤੀ ਗਈ।ਜਿਸ ਵਿੱਚ ਸਰਦਾਰ ਹਰਵਿੰਦਰ ਸਿੰਘ ਡੱਲੀ ਨੂੰ ਭੋਗਪੁਰ ਬਲਾਕ ਦਾ ਪ੍ਰਧਾਨ ਬਣਾਇਆ ਗਿਆ।ਇਸ ਮੌਕੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਮੱਲੀ ਨੰਗਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਸਰਦਾਰ ਹਰਵਿੰਦਰ ਸਿੰਘ ਡੱਲੀ ਜੀ ਨੇ ਦਿੱਲੀ ਕਿਸਾਨੀ ਸੰਘਰਸ਼ ਵਿਚ ਵਡਮੁੱਲਾ ਯੋਗਦਾਨ ਯੋਗਦਾਨ ਰਿਹਾ ਉਨ੍ਹਾਂ ਸੰਘਰਸ਼ ਦੌਰਾਨ ਦਿਨ ਰਾਤ ਇੱਕ ਕਰਦੇ ਹੋਏ ਨਿਧੜਕ ਆਗੂ ਵਾਂਗ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਰਹੇ।ਸਰਦਾਰ ਹਰਵਿੰਦਰ ਸਿੰਘ ਡੱਲੀ ਉੁਨ੍ਹਾਂ ਦਾ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵਿਚ ਇਕ ਉੱਚਾ ਅਹੁਦਾ ਹੈ ਅਤੇ ਖ਼ਾਸ ਸ਼ਖ਼ਸੀਅਤ ਦੇ ਮਾਲਕ ਹਨ।ਬਲਾਕ ਪ੍ਰਧਾਨ ਬਣਨ ਦਾ ਮੇਨ ਮੁੱਦਾ ਇਹ ਹੈ ਕਿ ਇਲਾਕੇ ਦੇ ਨੌਜਵਾਨਾਂ ਨੂੰ ਕਿਸਾਨੀ ਦੇ ਨਾਲ ਜੁੜਨਾ ਅਤੇ ਆਪਣੇ ਹੱਕਾਂ ਦੀ ਰਾਖੀ ਕਰਨਾ ਹੈ।
ਇਸ ਮੌਕੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਓਂਕਾਰ ਸਿੰਘ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਜਨਰਲ ਸਕੱਤਰ ਦਵਿੰਦਰ ਸਿੰਘ ਧਾਲੀਵਾਲ ਹਰਜੀਤ ਸਿੰਘ ਦੂਣਾ ਪਵਨਦੀਪ ਸਿੰਘ ਸੁਖਵਿੰਦਰ ਸਿੰਘ ਧਰਮਾ ਨਰਿੰਦਰ ਸਿੰਘ ਹਰਵਿੰਦਰਪਾਲ ਸਿੰਘ ਡੱਲੀ ਰਾਜਵਿੰਦਰ ਸਿੰਘ ਰਾਜਾ ਸੁਖਦੇਵ ਸਿੰਘ ਬਲਜੀਤ ਸਿੰਘ ਧੀਰੋਵਾਲ ਪ੍ਰੀਤਮ ਸਿੰਘ ਪਰਮਿੰਦਰ ਸਿੰਘ ਸੰਦੀਪ ਸਿੰਘ ਸਰਬਜੀਤ ਸਿੰਘ ਗੁਰਪ੍ਰੀਤ ਸਿੰਘ ਰਾਜਾ ਸੱਤੋਵਾਲੀ ਵਿਜੈ ਕਰਤਾਰਪੁਰ ਬਲਜੀਤ ਸਿੰਘ ਬਲਵਿੰਦਰ ਸਿੰਘ ਚਰਨਜੀਤ ਸਿੰਘ ਹਰਚੰਦ ਸਿੰਘ ਮਨਜੀਤ ਸਿੰਘ ਉਂਕਾਰ ਸਿੰਘ ਭੁਪਿੰਦਰ ਸਿੰਘ ਜਗੀਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Doaba Times

ਤੀਆਂ ਦਾ ਤਿਉਹਾਰ ਮਨਾਇਆ

ਜਲੰਧਰ ਮਕਸੂਦਾ(ਕੁਲਦੀਪ ਕੁਮਾਰ)=ਨਿਊ ਸੁਭਾਸ਼ ਨਗਰ ਮਕਸੂਦਾ ਜਲੰਧਰ ਵਿਖੇ ਤੀਆਂ ਦਾ ਮੇਲਾ ਤਿਉਹਾਰ ਕਸ਼ਮੀਰ ਸਿੰਘ ਸੈਣੀ ਦੇ ਗ੍ਹਹਿ ਵਿੱਖੇ ਬੜੇ ਸ਼ਰਧਾ ਨਾਲ ਮਨਾਇਆ ਗਿਆ ਹੈ ਇਸ ਮੌਕੇ ਇਲਾਕੇ ਦੀਆਂ ਲੜਕੀਆਂ ਪੂਰੇ ਉਤਸ਼ਾਹ ਨਾਲ ਤਿਉਹਾਰ ਮਨਾਉਣ ਪਹੁੰਚੀਆਂ

NEXT NEWS

ਪੰਜਾਬ ਸਟੇਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜਲੰਧਰ ਦੇ ਮੈਂਬਰਾਂ ਵਲੋਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਜੀ ਨੂੰ ਦਿੱਤਾ ਮੈਮੋਰੰਡਮ ਅਤੇ ਗੁਲਦਸਤਾ


ਜਲੰਧਰ 29ਜੁਲਾਈ(ਕੁਲਦੀਪ ਕੁਮਾਰ) ਅੱਜ ਪੰਜਾਬ ਸਟੇਟ ਪੈਨਸ਼ਨਰਜ਼ ਵੈਲਫੇਅਰ ਅੈਸੋਸੀੲੇਸ਼ਨ ਜਲੰਧਰ ਦੇ ਮੈਂਬਰਾਂ ਵਲੋ ਸ੍: ਜਸਪਾਲ ਸਿੰਘ ਦੀ ਪ੍ਧਾਨਗੀ ਹੇਠ ਮਾਨਯੋਗ ਡਿਪਟੀ ਕਮਿਸ਼ਨਰ ਸ੍: ਜਸਪੀ੍ਤ ਸਿੰਘ ਜੀ ਦੇ ਜਲੰਧਰ ਵਿਖੇ ਤੈਨਾਤ ਹੋਣ ਤੇ ਗੁਲਦਸਤਾ ਦੇ ਕੇ ਜੀ ਆਇਆ ਕਿਹਾ ਗਿਆ । ਇਸ ਦੇ ਨਾਲ ਹੀ ਐਸੋਸੀਏਸ਼ਨ ਵਲੋ ਆਪਣੀਆ ਮੰਗਾਂ ਸਬੰਧੀ ਮੈਮੋਰੰਡਮ ਵੀ, ਮੁਖ ਮੰਤਰੀ ਨੂੰ ਸੰਬੋਧਿਤ ਕਰ ਕੇ, ਦਿਤਾ ਗਿਆ । ਇਸ ਸਮੇ ਹੋਰਨਾਂ ਤੋ ਇਲਾਵਾ ਮਨੋਹਰ ਲਾਲ ਜਰਨਲ ਸਕੱਤਰ, ਅਵਤਾਰ ਸਿੰਘ ਕਾਨੂਗੋ ਪਰੈਸ ਸਕੱਤਰ, ਅੈਚ.ਅੈਸ.ਸੋਹਲ, ਜੋਗਿੰਦਰ ਸਿੰਘ, ਨਿਰੰਜਣ ਦਾਸ ਆਦਿ ਮੌਜੂਦ ਸਨ।

Sports

ਸਪੋਰਟਸ ਕਲੱਬ ਕਿਸ਼ਨਗੜ੍ਹ ਵੱਲੋ ਕ੍ਰਿਕੇਟ ਟੂਰਨਾਮੈਂਟ ਦੀ ਸ਼ੁਰੂਆਤ

ਕਿਸ਼ਨਗੜ੍ਹ(ਗੁਰਪ੍ਰੀਤ ਬੱਲ) ਸਪੋਰਟਸ ਕਲੱਬ ਕਿਸ਼ਨਗੜ ਵਲੋਂ ਪਹਿਲੇ ਟੂਰਨਾਮੈਂਟ ਦਾ ਉਦਘਾਟਨ ਹਲਕਾ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕਤਾਰਪੁਰ ਬਲਕਾਰ ਸਿੰਘ ਵਲੋਂ ਕਿਹਾ ਗਿਆ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਆਉਣ ਵਾਲੇ ਸਮੇਂ ਵਿੱਚ ਹਰੇਕ ਪਿੰਡ ਵਿੱਚ ਖੇਡ ਮੈਦਾਨਾਂ ਦੀ ਉਸਾਰੀ ਕੀਤੀ ਜਾਵੇਗੀ। ਪਹਿਲੇ ਦਿਨ ਕਰੀਬ ਕ੍ਰਿਕੇਟ ਦੇ ਅੱਠ ਮੈਚ ਖੇਡੇ ਗਏ,ਜਿਸ ਵਿੱਚ ਸ਼ਾਮ ਚੁਰਾਸੀ ,ਮਹਿਮਦਪੁਰ ,ਆਦਮਪੁਰ ,ਗੋਪਾਲਪੁਰ ਦੀਆਂ ਟੀਮਾਂ ਜੇਤੂ ਰਹੀਆਂ। ।
ਇਸ ਮੌਕੇ ਤੇ ਜਗਜੀਵਨ ਪਾਲ ਸਿੰਘ ਫੁੱਲ , ਮਨੀ ਯੂ ਐਸ ਏ , ਮੁਬਾਰਕ ਦੀਪ , ਜਸਵਿੰਦਰ ਸਿੰਘ ਬਿੰਦਾ ਦੁੱਗਰੀ, ਬਬਲੂ ਕਿਸ਼ਨਗੜ,ਸਮੀਰ , ਹਰਸੁਲਿੰਦਰ ਸਿੰਘ ਢਿੱਲੋਂ ,ਰਾਜਨ ਸੰਘਵਾਲ, ਪਾਖਰ ਸੰਘਵਾਲ, ਕਾਲੂ ਪ੍ਰਧਾਨ ਕਿਸ਼ਨਗੜ, ਬਬਲੂ ਸੰਘਵਾਲ, ਜਸ ਕਿਸ਼ਨਗੜ , ਹਰਜੋਤ ਕਿਸ਼ਨਗੜ, ਬਾਬਾ ਕਿਸ਼ਨਗੜ , ਰਾਜਨ ਸੰਘਵਾਲ, ਅਵੀ ਕਿਸ਼ਨਗੜ, ਹਰਸ਼ ਗੜੀਬਖਸ਼ਾ, ਕਰਨ ਜੋਸ਼ੀ ਅਲਾਵਲਪੁਰ, ਗੂਰੀ ਮੌਜੂਦ ਸਨ।

Doaba Times

ਸੀ ਐਚ ਸੀ ਕਾਲਾ ਬੱਕਰਾ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ

ਕਿਸ਼ਨਗੜ(ਗੁਰਪ੍ਰੀਤ ਬੱਲ) ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਅਨੁਸਾਰ ਡਾ ਰਿਚਰਡ ਓਹਰੀ ਦੀ ਅਗਵਾਈ ਵਿੱਚ ਸੀ ਐਚ ਸੀ ਕਾਲਾ ਬੱਕਰਾ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ।ਡਾ ਓਹਰੀ ਨੇ ਬੋਲਦਿਆਂ ਦੱਸਿਆ।ਹੈਪੇਟਾਈਟਸ ‘ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯਤਨਾਂ ਨੂੰ ਤੇਜ਼ ਕਰਨ, ਵਿਅਕਤੀਆਂ, ਭਾਈਵਾਲਾਂ ਅਤੇ ਜਨਤਾ ਨੂੰ ਜਾਗਰੁਕ ਕਰਨ ਲਈ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਜਾਂਦਾ ਹੈ।ਓਹਨਾ ਦੱਸਿਆ 28 ਜੁਲਾਈ ਦੀ ਤਾਰੀਖ ਇਸ ਲਈ ਚੁਣੀ ਗਈ ਸੀ ਕਿਉਂਕਿ ਇਹ ਨੋਬਲ ਪੁਰਸਕਾਰ ਜੇਤੂ ਵਿਗਿਆਨੀ ਡਾ: ਬਾਰੂਚ ਬਲਮਬਰਗ ਦਾ ਜਨਮ ਦਿਨ ਹੈ, ਜਿਸ ਨੇ ਹੈਪੇਟਾਈਟਸ ਬੀ ਵਾਇਰਸ (HBV) ਦੀ ਖੋਜ ਕੀਤੀ ਸੀ ਅਤੇ ਵਾਇਰਸ ਲਈ ਇੱਕ ਡਾਇਗਨੌਸਟਿਕ ਟੈਸਟ ਅਤੇ ਵੈਕਸੀਨ ਵਿਕਸਿਤ ਕੀਤੀ ਸੀ।ਡਾ. ਬਲਮਬਰਗ ਨੇ 1967 ਵਿੱਚ ਹੈਪੇਟਾਈਟਸ ਬੀ ਵਾਇਰਸ ਦੀ ਖੋਜ ਕੀਤੀ, ਅਤੇ 2 ਸਾਲ ਬਾਅਦ ਉਸਨੇ ਪਹਿਲੀ ਹੈਪੇਟਾਈਟਸ ਬੀ ਵੈਕਸੀਨ ਵਿਕਸਿਤ ਕੀਤੀ।
ਬੀ ਈ ਈ ਨੀਤੀਰਾਜ ਬੀ ਸਿੰਘ ਨੇ ਹੈਪੇਟਾਈਟਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰੀਕਿਆਂ ਬਾਰੇ ਬੋਲਦਿਆਂ ਦੱਸਿਆ ਸੁਰੱਖਿਅਤ ਸਰੀਰਕ ਸੰਬੰਧ।ਹਮੇਸ਼ਾ ਰੋਗਾਣੂ ਮੁਕਤ ਟੀਕੇ ਦੀ ਵਰਤੋਂ ਕਰੋ।ਆਪਣੇ ਖੁਦ ਦੇ ਰੇਜ਼ਰ ਅਤੇ ਬਲੇਡ ਦੀ ਵਰਤੋਂ ਕਰੋ।ਸੁਰੱਖਿਅਤ ਟੈਟੂ ਅਤੇ ਵਿੰਨ੍ਹਣ ਵਾਲੇ ਉਪਕਰਣ ਦੀ ਵਰਤੋਂ ਕਰੋ।ਹੈਪੇਟਾਈਟਸ ਬੀ ਦੇ ਵਿਰੁੱਧ ਬੱਚਿਆਂ ਨੂੰ ਟੀਕਾਕਰਨ ਕਰੋ।ਹਮੇਸ਼ਾਂ ਟੈਸਟ ਕੀਤਾ ਭਰੋਸੇਯੋਗ ਵਿਅਕਤੀ ਕੋਲੋਂ ਖੂਨਦਾਨ ਲਓ।ਇਸ ਦਾ ਇਲਾਜ਼ ਸਾਰੇ ਸਰਕਾਰੀ ਜ਼ਿਲ੍ਹਾ ਹਸਪਤਾਲਾ ਵਿੱਚ ਉਪਲਭਧ ਹੈ।ਇਸ ਸਮੇਂ ਅਜੀਤ ਸਿੰਘ,ਅਮਰਜੀਤ ਸਿੰਘ,MPHS,ਰਣਜੀਤ ਸਿੰਘ MLT,ਰਜਿੰਦਰ ਕੌਰ MPHS (F) ਹਾਜ਼ਿਰ ਸਨ।

Doaba Times

ਕਿਸ਼ਨਗੜ੍ਹ ਪੁਲਿਸ ਚੌਕੀ ਦੇ ਬਾਹਰ ਲੱਗਾ ਧਰਨਾ

ਕਿਸ਼ਨਗੜ (ਗੁਰਪ੍ਰੀਤ ਬੱਲ) ਪੁਲੀਸ ਚੌਕੀ ਕਿਸ਼ਨਗਡ਼੍ਹ ਦੇ ਬਾਹਰ ਐਡਵੋਕੇਟ ਬਲਵਿੰਦਰ ਕੁਮਾਰ ਦੀ ਅਗਵਾਈ ਹੇਠ ਪਿੰਡ ਮੰਨਣਾ ਨਿਵਾਸੀਆਂ ਨੂੰ ਇਕ ਵੱਡਾ ਧਰਨਾ ਲਗਾਇਆ ਗਿਆ, ਜਾਣਕਾਰੀ ਮੁਤਾਬਕ ਬੀਤੀ ਰਾਤ ਰਾਣੋ ਪਤਨੀ ਸੁਰਿੰਦਰ , ਸੋਹਣ ਲਾਲ ਪੁੱਤਰ ਪਿਆਰਾ ਲਾਲ ਜਿਸ ਨਾਲ ਕੁੱਟਮਾਰ ਕੀਤੀ ਗਈ ਇਸ ਉਪਰੰਤ ਕੋਈ ਕਾਰਵਾਈ ਨਹੀਂ ਕੀਤੀ ,ਇਹ ਵੀ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀ ਕਰਦਿਆਂ ਨਾਜਾਇਜ਼ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸਦੇ ਚਲਦਿਆਂ ਕਿਸੇ ਵੀ ਥਾਣਿਆਂ ਵਿਚ ਕੋਈ ਸੁਣਵਾਈ ਨਹੀਂ ਹੋਈ ਤੇ ਮਜ਼ਬੂਰਨ ਕਿਸ਼ਨਗੜ ਚੌਕੀ ਬਾਹਰ ਧਰਨਾ ਲਾਉਣਾ ਪਿਆ। ਇਸ ਦੌਰਾਨ ਸਥਾਨਕ ਪ੍ਰਦਰਸ਼ਨਕਾਰੀਆਂ ਦੇ ਵੱਡੇ ਇਕੱਠ ਵੱਲੋਂ ਆਮ ਆਦਮੀ ਪਾਰਟੀ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਮੁਰਦਾਬਾਦ ਤੇ ਚੌਕੀ ਇੰਚਾਰਜ ਮੁਰਦਾਬਾਦ ਦੇ ਨਾਅਰੇ ਲਗਾਏ ਗਏ, ਧਰਨਾਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੁਲੀਸ ਪ੍ਰਸ਼ਾਸਨ ਵੱਲੋਂ ਕੋਈ ਇੰਸਾਫ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਕਿਸ਼ਨਗੜ ਚੌਕੀ ਦੇ ਬਾਹਰ ਧਰਨਾ ਲਾਉਣਾ ਪਿਆ ।

Doaba Times

ਕਿਸ਼ਨਗੜ੍ਹ ਵਿਖੇ ਹਥਿਆਰਾਂ ਦੀ ਨੋਕ ਤੇ ਲੁੱਟਮਾਰ


ਕਿਸ਼ਨਗੜ੍ਹ (ਮੁਕੇਸ਼ ਕੁਮਾਰ ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਕਿਸ਼ਨਗਡ਼੍ਹ ਤੂੰ ਕਰਤਾਰਪੁਰ ਰੋਡ ਤੇ ਅਮਰੂਦਾਂ ਵਾਲੇ ਬਾਗ ਦੇ ਨਜ਼ਦੀਕ ਸਵੇਰੇ ਪੰਜ ਵਜੇ ਦੇ ਕਰੀਬ ਰੇਹੜੀ ਚਾਲਕ ਸੁਭਾਸ਼ ਕੋਲੋਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਚਾਲਕਾਂ ਵੱਲੋਂ ਇਕ ਮੋਬਾਇਲ ਫੋਨ ਤੇ 3500ਰੁਪਏ ਲੁੱਟ ਲਏ ਗਏ।ਇਸ ਉਪਰੰਤ ਦੂਸਰੇ ਰੇਹੜੀ ਚਾਲਕ ਜਿਸ ਦਾ ਨਾਂ ਸੋਨੂੰ ਸੀ , ਮੌਕੇ ਤੇ ਪਹੁੰਚੇ ਤਾਂ ਲੁਟੇਰੇ ਫਿਰ ਵਾਪਿਸ ਆ ਕੇ ਉਸ ਦੀ ਜੇਬ ਵਿੱਚੋਂ ਵੀ 9000 ਦੇ ਕਰੀਬ ਲੁੱਟ ਕੇ ਲੈ ਗਏ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਲੁਟੇਰੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ, ਇਸ ਉਪਰੰਤ ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋਏ ਰੇਹਡ਼ੀ ਚਾਲਕਾਂ ਵੱਲੋਂ ਨਜ਼ਦੀਕੀ ਚੌਕੀ ਕਿਸ਼ਨਗੜ੍ਹ ਵਿਖੇ ਇਸ ਲੁੱਟਮਾਰ ਸੰਬੰਧੀ ਸ਼ਿਕਾਇਤ ਦਰਜ ਕਰਾਈ ਤਾਂ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।

Doaba Times

बल्ला गांव के श्मशान घाट से मिला व्यक्ति का शव

किशनगढ़ (गुरप्रीत बल्ल) जालंधर राष्ट्रीय राजमार्ग पर गांव बल्ल स्थित श्मशान घाट में एक व्यक्ति का शव मिला है. इसके बाद मौके पर पहुंचे किशनगढ़ चौकी के पुलिस कर्मचारियों ने शव को कब्जे में लेकर आगे की कार्रवाई शुरू कर दी.मृतक की पहचान जालंधर के अबदपुरा निवासी बबली के रूप में हुई, जिसकी उम्र करीब 55 साल थी.

Doaba Times

ਵਿਜੀਲੈਂਸ ਬਿਊਰੋ ਵੱਲੋਂ ਅਲਾਵਲਪੁਰ ਪੀਐੱਸਪੀਸੀਐੱਲ ਦਾ ਜੇਈ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਕਿਸ਼ਨਗੜ/ਅਲਾਵਲਪੁਰ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਪੀਐਸਪੀਸੀਐਲ ਅਲਾਵਲਪੁਰ ਦੇ ਜੂਨੀਅਰ ਇੰਜੀਨੀਅਰ ਸ਼ਾਮ ਸਿੰਘ ਨੂੰ ਬਿਜਲੀ ਦਾ ਟਰਾਂਸਫਾਰਮਰ ਲਗਾਉਣ ਬਦਲੇ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤਰਲੋਚਨ ਸਿੰਘ ਵਾਸੀ ਪਿੰਡ ਸਰਮਸਤਪੁਰ ਦੀ ਸ਼ਿਕਾਇਤ ’ਤੇ ਮੁਲਜ਼ਮ ਸ਼ਾਮ ਸਿੰਘ ਜੇ.ਈ ਨੂੰ ਗ੍ਰਿਫ਼ਤਾਰ ਕੀਤਾ ਗਿਆ । ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਹ ਇੱਕ ਛੋਟਾ ਕਿਸਾਨ ਹੈ ਅਤੇ ਉਸਨੇ ਟਿਊਬਵੈੱਲ ਲਈ ਬਿਜਲੀ ਸਪਲਾਈ ਲਈ ਟਰਾਂਸਫਾਰਮਰ ਲਈ ਅਰਜ਼ੀ ਦਿੱਤੀ ਹੋਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜੇ.ਈ. ਨੇ ਪੀ.ਐਸ.ਪੀ.ਸੀ.ਐਲ. ਵੱਲੋਂ ਉਸ ਨੂੰ ਟਰਾਂਸਫਾਰਮਰ ਲਗਾਉਣ ਦਾ ਦਿੱਤਾ ਕੰਮ ਪਹਿਲਾਂ ਹੀ ਪੂਰਾ ਕਰ ਲਿਆ ਸੀ ਪਰ ਉਸ ਨੇ 15,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਸੌਦਾ 10,000 ਰੁਪਏ ਵਿੱਚ ਤੈਅ ਹੋਇਆ।
ਸ਼ਿਕਾਇਤਕਰਤਾ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ ਸ਼ਿਕਾਇਤਕਰਤਾ ਤੋਂ 10,000 ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਰੰਗੇ ਹੱਥੀ ਕਾਬੂ ਕਰ ਲਿਆ। ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਉਸ ਦੀ ਜੇਬ ਵਿੱਚੋਂ ਰਿਸ਼ਵਤ ਦੇ ਪੈਸੇ ਵੀ ਬਰਾਮਦ ਕੀਤੇ । ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।

ਕਾਰਗਿਲ ਵਿਜੇੈ ਦਿਵਸ ਸੰਬੰਧੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਸ਼ਨਗੜ੍ਹ ਵਿਖੇ ਬੂਟੇ ਲਗਾਏ ਗਏ

Jalandhar

ਸੀਨੀਅਰ ਸਕੈਡਰੀ ਸਕੂਲ ਪਿੰਡ ਕਾਲਾ ਬਾਹੀਆਂ ਵਿਖੇ ਵੱਡੇ ਪੱਧਰ ਤੇ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ

ਕੈਪਸ਼ਨ :
ਸੰਤ ਬਾਬਾ ਉਂਕਾਰ ਨਾਥ ਪਿੰਡ ਕਾਲਾ ਬਾਹੀਆਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਂਦੇ ਹੋਏ ਲੈਂਸ ਨਾਇਕ ਬੀਰ ਚੰਦ ,ਜੀ.ਓ .ਜੀ. ਦਰਸ਼ਨ ਸਿੰਘ ਬਾਹੀਆ ,ਜੀ,ਓ ,ਜੀ,ਰੇਸ਼ਮ ਸਿੰਘ ਮਡਾਰ ਅਤੇ ਹੋਰ ਜੀ.ਓ. ਜੀ,ਮੈਂਬਰ ਪੰਚਾਇਤ ਅਤੇ ਹੋਰ।

ਜਲੰਧਰ / 24 ਜੁਲਾਈ ( ਮੁਕੇਸ਼ ਕੁਮਾਰ) ਸੰਤ ਬਾਬਾ ਉਕਾਰ ਨਾਥ ਸੀਨੀਅਰ ਸਕੈਡਰੀ ਸਕੂਲ ਪਿੰਡ ਕਾਲਾ ਬਾਹੀਆਂ ਵਿਖੇ ਵਾਤਾਵਰਨ ਦੀ ਸ਼ੁੱਧਤਾ ਅਤੇ ਚੌਗਿਰਦਾ ਹਰਿਆ ਭਰਿਆ ਬਣਾਉਣ ਦੇ ਮੰਤਵ ਨਾਲ ਪਿੰਡ ਦੀ ਸਮੂਹ ਗਰਾਮ ਪੰਚਾਇਤ ਤੇ ਜੰਲਧਰ 2 ਦੇ ਜੀ ੳ ਜੀ ਨੇ ਵੱਡੇ ਪੱਧਰ ਤੇ ਬੂਟੇ ਲਾਉਣ ਦੀ ਮੁਹਿੰਮ ਅਰੰਭੀ ਗਈ । ਇਸ ਵਿੱਚ ਸਰਪੰਚ ਬੀਬੀ ਸੁਰਿਦਰ ਕੋਰ ਤੇ ਪੰਚਾਇੰਤ ਮੇਬਰ ਤੇ ਸਾਬਕਾ ਸਰਪੰਚ ਸੁਖਦੇਵ ਸਿੰਘ ਤੇ ਪ੍ਰਿਸੀਪਲ ਦੇਵ ਕਮਾਰ ਮਾਹੀ,ਮਾਸਟਰ ਗੇਂਦੀ ਰਾਮ, ਜੰਲਧਰ 2 ਦੇ ਸੁਪਰਵਾਈਜ਼ਰ ਸੁਬੇਦਾਰ ਸੁਰਿੰਦਰ ਕੁਮਾਰ ਜੀ. ੳ. ਜੀ ,ਸੁਬੇਦਾਰ ਰੇਸਮ ਸਿੰਘ ਜੀ .ੳ. ਜੀ , ਹੋਲਦਾਰ ਦੋਲਤ ਰਾਮ ਜੀ. ੳ. ਜੀ, ਹੋਲਦਾਰ ਗਿਆਨ ਚੰਦ ਜੀ .ੳ. ਜੀ, ਹੋਲਦਾਰ ਦਰਸਨ ਸਿੰਘ ਜੀ .ੳ. ਜੀ ,ਲਾਇਸ ਨੇਕ ਬੀਰ ਚੰਦ ਆਦਿ ਵੱਲੋਂ ਸਾਂਝੇ ਤੌਰ ਤੇ ਸਕੂਲ ਦੀ ਗਰਾਊਂਡ ਵਿੱਚ ਛਾਂਦਾਰ ,ਫਲਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ । ਅਤੇ ਉਪਰੋਕਤ ਸਾਰਿਆਂ ਨੇ ਪ੍ਰਣ ਕੀਤਾ ਕਿ ਉਹ ਉਕਤ ਪੌਦੇ ਲਗਾਉਣ ਤੱਕ ਹੀ ਸੀਮਤ ਨਹੀਂ ਰਹਿਣਗੇ ਇਨ੍ਹਾਂ ਨੂੰ ਪਾਲਣ ਤੱਕ ਵੀ ਹਰ ਸੰਭਵ ਸਹਾਇਤਾ ਤੇ ਹੋਰਾਂ ਨੂੰ ਵੀ ਪ੍ਰੇਰਿਤ ਕਰਦੇ ਰਹਿਣਗੇ ।ਇਸ ਮੌਕੇ ਤੇ ਹੋਰਾਂ ਤੋਂ ਇਲਾਵਾ ਸਮੂਹ ਸਕੂਲ ਸਟਾਫ ਵੀ ਹਾਜ਼ਰ ਸੀ ।