ਅਖਿਲ ਭਾਰਤੀਆ ਸੰਘਰਸ਼ ਦਲ
Doaba Times
ਐਂਟੀ ਕ੍ਰਾਈਮ ਇੰਟੈਲੀਜੈਂਸੀ ਸੰਗਠਨ ਵੱਲੋਂ ਵੱਖ ਵੱਖ ਅਹੁਦਿਆਂ ਤੇ ਨਿਯੁਕਤੀਆਂ ਕੀਤੀਆਂ ਗਈਆਂ
https://youtu.be/2_sU2W4uwAk Youtube Watch Link 👆👆👆👆👆👆


ਗੁਰਦਾਸਪੁਰ (ਦਿਲਬਾਗ ਸਿੰਘ ) ਐਂਟੀ ਕ੍ਰਾਈਮ ਇੰਟੈਲੀਜੈਂਸੀ ਸੰਗਠਨ ਵੱਲੋਂ ਗੁਰਦਾਸਪੁਰ ਧਾਲੀਵਾਲ ਵਿਖੇ ਵੱਖ ਵੱਖ ਅਹੁਦਿਆਂ ਤੇ ਨੈਸ਼ਨਲ ਟੀਮ ਵਲੋਂ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ਵਿਚ ਪੰਜਾਬ ਸਟੇਟ ਚੇਅਰਮੈਨ ਲਾਭਾ ਜੀ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਨਿਯੁਕਤੀ ਪੱਤਰ ਮਿਲਣ ਮੌਕੇ ਲਾਭਾ ਜੀ ਨੇ ਕਿਹਾ ਕਿ ਉਹ ਕੁਰੱਪਸ਼ਨ ਦੇ ਖ਼ਿਲਾਫ਼ ਹਮੇਸ਼ਾ ਹੀ ਆਪਣੀ ਜੰਗ ਜਾਰੀ ਰੱਖਦੇ ਹਨ ਉਨ੍ਹਾਂ ਦੇ ਕੋਲ ਰੋਜ਼ ਤਕਰੀਬਨ ਦਸ ਦੇ ਕਰੀਬ ਕੇਸ ਆਉਂਦੇ ਹਨ, ਹਮੇਸ਼ਾਂ ਹੀ ਗ਼ਰੀਬ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਹਨ ਅਤੇ ਅੱਤਿਆਚਾਰ ਵਿਰੁੱਧ ਆਵਾਜ਼ ਬੁਲੰਦ ਕਰਦੇ ਹਨ ।
ਨੈਸ਼ਨਲ ਟੀਮ ਦੇ ਪ੍ਰੈਜੀਡੈਂਟ ਫ੍ਰਾਸਿਸ, ਵਾਇਸ ਪ੍ਰੈਜ਼ੀਡੈਂਟ ਸਟੀਫਨ ਚੀਦਾ, ਚੀਫ ਆਰਗੇਨਾਈਜ਼ਰ ਐੱਸ ਪੀ ਰਾਣਾ , ਸਟੇਟ ਵੂਮੈਨ ਸੈੱਲ ਇੰਚਾਰਜ ਵਿਪੂ ਪ੍ਰਿਆ ਸਿੰਘ, ਜਨਰਲ ਡਾਇਰੈਕਟਰ ਰਵੀ ਥਾਪਰ , ਸਟੇਟ ਇਨਵੈਸਟੀਗੇਸ਼ਨ ਆਫਿਸਰ ਗੁਲਸ਼ਨ ਕੁਮਾਰ ਅਤੇ ਅਵਤਾਰ ਸਿੰਘ ਸਮੂਹ ਮੈਂਬਰਾ ਦੀ ਟੀਮ ਮੌਜੂਦ ਸੀ।
ਸਟੇਟ ਇਨਵੈਸਟੀਗੇਸ਼ਨ ਆਫੀਸਰ ਗੁਲਸ਼ਨ ਕੁਮਾਰ ਜੀ ਵੱਲੋਂ ਪਠਾਨਕੋਟ ਵਿਖੇ ਜੋ ਮਾਮਲਾ ਸੀ ਉਸ ਨੂੰ ਸਾਰੇ ਮੈਂਬਰਾ ਸਾਹਮਣੇ ਧਿਆਨ ਚ ਲਿਆਂਦਾ ਗਿਆ ਕਿ ਕਿਵੇ ਕਿਡਨੈਪਿੰਗ ਦੇ ਮਾਮਲੇ ਨੂੰ ਸੁਸਾਇਡ ਦਾ ਮਾਮਲਾ ਪੁਲਿਸ ਵੱਲੋਂ ਤੇ ਮੀਡੀਆ ਵੱਲੋਂ ਦਿਖਾਇਆ ਗਿਆ ਸੀ , ਜਿਸ ਨੂੰ ਕਿ ਐਂਟੀ ਕ੍ਰਾਈਮ ਇੰਟੈਲੀਜੈਂਸੀ ਸੰਗਠਨ ਵੱਲੋਂ ਹੱਲ ਕੀਤਾ ਗਿਆ ਅਤੇ ਦੋਆਬਾ ਟਾਈਮਜ਼ ਨਿਊਜ਼ ਚੈਨਲ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੁਆਰਾ ਪਠਾਨਕੋਟ ਵਿੱਚ ਜਾ ਕੇ ਇਸ ਮਾਮਲੇ ਦੀ ਬਰੀਕੀ ਨਾਲ ਤਹਿਕੀਕਾਤ ਕਰਕੇ ਨਿਊਜ ਚੈਨਲ ਤੇ ਚਲਾਈ ਜਿਸ ਕਾਰਨ ਪ੍ਰਸ਼ਾਸਨ ਤੱਕ ਪਰਿਵਾਰ ਦੀ ਆਵਾਜ ਪਹੁਚੀ ਤੇ ਵਪਾਰੀ ਵਿਅਕਤੀ ਆਪਣੇ ਘਰ ਸਹੀ ਸਲਾਮਤ ਆ ਗਿਆ ਜਿਸ ਨੂੰ ਕਿ ਲੋਕਲ ਮੀਡੀਆ ਵੱਲੋਂ ਤੇ ਪੁਲੀਸ ਵੱਲੋਂ ਸੁਸਾਇਡ ਕੇਸ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ।
Doaba Times
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ ਮਕਸੂਦਾ ਜਲੰਧਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ ਗਿਆ।


Watch “ਗੁ: ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ” on YouTube
ਜਲੰਧਰ(ਗੁਰਪ੍ਰੀਤ ਬੱਲ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ ਮਕਸੂਦਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ ਗਈਆਂ।
ਗੁਰਦੁਆਰਾ ਸਾਹਿਬ ਵਿਖੇ ਸਵੇਰੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮੁਖਤਿਆਰ ਸਿੰਘ ਜੀ ਦੁਆਰਾ ਕੀਰਤਨ ਰਾਹੀ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਨਿਹਾਲ ਕੀਤਾ ਤੇ ਪਾਉਂਟਾ ਸਾਹਿਬ ਵਾਲੇ ਕਥਾਵਾਚਕ ਬਲਦੇਵ ਸਿੰਘ ਦੁਆਰਾ ਸੰਗਤਾਂ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵਿਸਥਾਰ ਸਹਿਤ ਵਿਆਖਿਆ ਕੀਤੀ ਗਈ ਅਤੇ ਸੰਗਤਾਂ ਨੂੰ ਸ੍ਰੀ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਤੇ ਚੱਲਣ ਲਈ ਪ੍ਰੇਰਨਾ ਦਿੱਤੀ ਗਈ । ਇਸ ਉਪਰੰਤ ਸੰਗਤਾਂ ਵਿੱਚ ਅਤੁੱਟ ਲੰਗਰ ਵਰਤਾਏ ਗਏ।
ਇਸ ਮੌਕੇ ਤੇ ਗੁਰਮੁਖ ਸਿੰਘ ਐਮ ਏ ਪ੍ਰਧਾਨ, ਰਣਜੀਤ ਸਿੰਘ ਗੋਲਡੀ ਮੀਤ ਪ੍ਰਧਾਨ, ਭੁਪਿੰਦਰ ਸਿੰਘ ਕੈਸ਼ੀਅਰ, ਹਰਜੀਤ ਸਿੰਘ ਸਹਾਇਕ ਕੈਸ਼ੀਅਰ , ਜਰਨਲ ਸਕੱਤਰ ਸੂਬੇਦਾਰ ਕੁਲਵੰਤ ਸਿੰਘ,ਸੁਰਜੀਤ ਸਿੰਘ ਵੇਗਲ ਸੈਕਟਰੀ, ਸ. ਅਵਤਾਰ ਸਿੰਘ ਕਾਨੂੰਗੋ ਪ੍ਰੈੱਸ ਸਕੱਤਰ, ਜੋਗਿੰਦਰ ਸਿੰਘ ਸੋਢੀ (ਲੰਗਰ ਸੇਵਾ), ਜਸਮੀਤ ਸਿੰਘ( ਲੰਗਰ ਸੇਵਾ), ਬਿਕਰ ਸਿੰਘ ਕੇਸੀ (ਲੰਗਰ ਸੇਵਾ) ਜਸਵੀਰ ਸਿੰਘ ਸੇਵਾਦਾਰ, ਸੁਰਜੀਤ ਸਿੰਘ, ਚਰਨ ਸਿੰਘ ਮੁਲਤਾਨੀ, ਕਸ਼ਮੀਰ ਸਿੰਘ ਸੈਣੀ, ਕਸ਼ਮੀਰ ਸਿੰਘ ਮੁਲਤਾਨੀ, ਚਰਨ ਸਿੰਘ ਮੁਲਤਾਨੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿ. ਗੋਲਡਨ ਐਵੀਨਿਊ ਸਮੂਹ ਕਮੇਟੀ ਦੇ ਮੈਂਬਰ ਦਲੀਪ ਸਿੰਘ ਭੰਵਰਾ , ਕੈਪਟਨ ਸੁਖਵਿੰਦਰ ਸਿੰਘ ,ਅਮਰਜੀਤ ਸਿੰਘ ਟਾਹਲੀ, ਰਘੁਵੀਰ ਸਿੰਘ , ਪ੍ਰੋ. ਸੁਖਦੇਵ ਸਿੰਘ ,ਗੁਰਵਿੰਦਰ ਸਿੰਘ ਬਵੇਜਾਂ, ਡਾ ਗੁਰਬਚਨ ਸਿੰਘ, ਮੇਜਰ ਸਿੰਘ ਮੌਜੂਦ ਸਨ ।
ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਡਿਸਪੈਂਸਰੀ ਚ ਮੈਡੀਕਲ ਕੈਂਪ ਵੀ ਲਗਾਇਆ ਗਿਆ ਕਿ ਲੋੜਵੰਦ ਮਰੀਜ਼ਾਂ ਦੇ ਫ੍ਰੀ ਚੈੱਕਅਪ ਕੀਤਾ ਤੇ ਦਵਾਈਆਂ ਦਿੱਤੀਆਂ ਗਈਆਂ ਤੇ ਡਾ. ਬਲਵੰਤ ਸਿੰਘ ਹੰਸ, ਸੁਖ਼ਮਨਪ੍ਰੀਤ ਮਾਨ ਮੌਜੂਦ ਸਨ।
ਪ੍ਰੈੱਸ ਸਕੱਤਰ ਰਿਟਾ. ਕਾਨੂੰਗੋ ਸ.ਅਵਤਾਰ ਸਿੰਘ ਜੀ ਦੁਆਰਾ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਗੁਰਦੁਆਰਾ ਸਾਹਿਬ ਵਿਖੇ ਫਿਜ਼ੀਓਥਰੈਪੀ ਸੈਂਟਰ ਵੀ ਚਲਾਇਆ ਜਾਂਦਾ ਜਿਸ ਵਿੱਚ ਲੋੜਵੰਦ ਮਰੀਜ਼ਾਂ ਇਲਾਜ ਕੀਤਾ ਜਾਦਾ ਹੈ।
Doaba Times
ਗੁਰਦੁਆਰਾ ਬਾਬੇ ਸ਼ਹੀਦਾਂ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਿਖੇ ਘਰੇਲੂ ਝਗੜੇ ਦੇ ਨਿਪਟਾਰੇ ਸਬੰਧੀ ਆਖਰੀ ਸਮਾਂ ਦਿੱਤਾ ਗਿਆ

ਜਲੰਧਰ (ਗੁਰਪ੍ਰੀਤ ਬੱਲ) ਗੁਰਦੁਆਰਾ ਬਾਬੇ ਸ਼ਹੀਦਾਂ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਿਖੇ ਘਰੇਲੂ ਝਗੜਿਆ ਦੇ ਨਿਪਟਾਰੇ ਗਿਆਨੀ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਜੀ ਦੀ ਅਗਵਾਈ ਹੇਠ ਗੁਰਦੁਆਰਾ ਬਾਬੇ ਸ਼ਹੀਦਾਂ ਵਿਖੇ ਮੁੱਖ ਸੇਵਾਦਾਰ ਗਿਆਨੀ ਜੀਵਾ ਸਿੰਘ ਜੀ ਦੇ ਪ੍ਰਬੰਧ ਹੇਠ ਕਾਨੂੰਨੀ ਸਲਾਹਕਾਰ ਰਿਟਾ. ਕਾਨੂਗੋ ਸ. ਅਵਤਾਰ ਸਿੰਘ ਜੀ ਦੁਆਰਾ ਕੀਤੇ ਜਾਦੇ ਹਨ। ਜਿਸ ਨਾਲ ਕਿ ਗਰੀਬ ਲੋਕਾਂ ਦੇ ਕਾਨੂੰਨੀ ਖ਼ਰਚਾ ਅਤੇ ਟਾਇਮ ਬਚ ਜਾਂਦਾ ਹੈ। ਇਸ ਸਬੰਧੀ ਇੱਕ ਦਰਖ਼ਾਸਤ ਸੁਖਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਅਮਰੀਕ ਨਗਰ ਜਲੰਧਰ ਨੇ ਆਪਣੀ ਪਤਨੀ ਦੇ ਵਿਰੁੱਧ ਮਿਤੀ 24-04-2021 ਨੂੰ ਦਰਖਾਸਤ ਦਿੱਤੀ ਸੀ। ਜਿਸ ਅਨੁਸਾਰ ਉਸ ਦਾ ਵਿਆਹ 2011 ਵਿੱਚ ਨੇਹਾ ਪੁੱਤਰੀ ਰੋਸ਼ਨ ਲਾਲ ਵਾਸੀ ਖੰਨਾ ਨਾਲ ਹੋਇਆ ਸੀ ,ਜਿਸ ਤੋਂ ਬਾਅਦ ਉਸਦੀ ਪਤਨੀ ਨਾਲ ਅਕਸਰ ਹੀ ਛੋਟੀ ਛੋਟੀ ਗੱਲ ਮਗਰ ਲੜਾਈ ਝਗੜੇ ਹੁੰਦੇ ਰਹਿੰਦੇ ਸਨ , ਜਿਸ ਕਾਰਨ ਪੰਚਾਇਤੀ ਰਾਜ਼ੀਨਾਮੇ ਹੁੰਦੇ ਰਹਿੰਦੇ ਸਨ ।
ਫਿਰ 24-04-2021 ਨੁੂੰ ਦਰਖਾਸਤ ਦਾ ਨਿਪਟਾਰਾ 29-04-2021 ਨੂੰ ਖੰਨਾ ਤੋਂ ਕੁਲਵਿੰਦਰ ਕੌਂਸਲਰ ਰਾਹੀਂ ਫੈਸਲਾ ਕਰਵਾਇਆ ਤੇ ਰਾਜ਼ੀਨਾਮਾ ਦੋਵਾਂ ਧਿਰਾਂ ਚ ਕਰਾ ਦਿੱਤਾ ਗਿਆ।
ਇਸ ਤੋਂ ਬਾਅਦ ਪਤੀ ਪਤਨੀ ਵਿੱਚ ਲੜਾਈ ਝਗੜਾ ਪਹਿਲਾਂ ਵਾਂਗ ਚਲਦਾ ਰਿਹਾ ।
ਇਸ ਦਰਮਿਆਨ ਕਾਫ਼ੀ ਲੰਮੇ ਸਮੇਂ ਤੂੰ ਬਾਅਦ ਅੱਜ ਮਿਤੀ 7-9-2021 ਨੂੰ ਦੋਵੇਂ ਧਿਰਾਂ ਗੁਰਦੁਆਰਾ ਬਾਬੇ ਸ਼ਹੀਦਾਂ ਬ੍ਰਾਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਸਰਮਸਤਪੁਰ ਜਲੰਧਰ, ਵਿਖੇ ਕਾਨੂੰਨੀ ਸਲਾਹਕਾਰ ਰਿਟਾ. ਕਾਨੂੰਗੋ ਸ੍ਰੀ ਅਵਤਾਰ ਸਿੰਘ ਜੀ ਅੱਗੇ ਪੇਸ਼ ਹੋਈਆਂ , ਤੇ ਦੋਵੇਂ ਧਿਰਾਂ ਨੇ ਆਪਣਾ ਪੱਖ ਰੱਖਿਆ ।
ਦੋਨੋਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 3-10-2021 ਨੂੰ ਆਖਿਰੀ ਸਮਾਂ ਦਿੱਤਾ ਗਿਆ , ਅਤੇ ਦੋਵੇਂ ਧਿਰਾਂ ਨੂੰ ਆਪਣੇ ਆਪਣੇ ਇਲਾਕੇ ਦੇ ਮੋਹਤਬਰਾਂ ਨੂੰ ਲਿਆਉਣ ਲਈ ਕਿਹਾ ਗਿਆ ।
Doaba Times
ਗੁਰਦੁਆਰਾ ਬਾਬੇ ਸ਼ਹੀਦਾਂ ਦਮਦਮੀ ਟਕਸਾਲ ਸਰਮਸਤਪੁਰ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ
Jalandhar(GURPREET SINGH) ਗੁਰਦੁਆਰਾ ਬਾਬੇ ਸ਼ਹੀਦਾ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਬ੍ਰਾਂਚ ਸਰਮਸਤਪੁਰ ਜਲੰਧਰ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅੰਮ੍ਰਿਤ ਸੰਚਾਰ ਕਰਵਾਇਆ ਗਿਆ ।
ਹਰੇਕ ਮਹੀਨੇ ਮੱਸਿਆ ਵਾਲੇ ਦਿਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ, ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਸ਼ਕਣ ਆਈਆਂ ਸੰਗਤਾਂ ਵਿਚ ਸਿੱਖੀ ਰਹਿਤ ਮਰਿਆਦਾ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ।
ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਜੀ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਸ਼ਹੀਦਾਂ ਵਿਖੇ ਮੁੱਖ ਸੇਵਾਦਾਰ ਗਿਆਨੀ ਜੀਵਾ ਸਿੰਘ ਦੇ ਪ੍ਰਬੰਧ ਹੇਠ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਕੰਮ ਵੀ ਜ਼ੋਰਾਂ ਸ਼ੋਰਾਂ ਤੇ ਜਾਰੀ ਹੈ।ਜਿਸ ਨੂੰ ਜਲਦ ਹੀ ਮੁਕੰਮਲ ਕਰਕੇ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਜਾਵੇਗਾ ।
ਇਸ ਮੌਕੇ ਤੇ ਸਾਹਿਬ ਸਿੰਘ ਜੀ, ਗੁਰਮੀਤ ਸਿੰਘ, ਗੁਰਪ੍ਰੀਤ ਬੈਂਤ ਕਥਾਵਾਚਕ ਮੌਜੂਦ ਸਨ।
Doaba Times
ਪਿੰਡ ਕਿਸ਼ਨਗਡ਼੍ਹ ਵਿਖੇ ਗੁੱਗਾ ਜ਼ਾਹਰ ਪੀਰ ਜੀ ਦਾ ਸਾਲਾਨਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ


ਕਿਸ਼ਨਗੜ੍ਹ /ਜਲੰਧਰ(ਸੁਰਜੀਤਪਾਲ)
ਗੁੱਗਾ ਨੌਮੀ ਦੇ ਦਿਹਾੜੇ ਤੇ ਅੱਜ ਪਿੰਡ ਕਿਸ਼ਨਗਡ਼੍ਹ ਵਿਖੇ ਗੁੱਗਾ ਜਾਹਰ ਪੀਰ ਜੀ ਦਾ ਸਾਲਾਨਾ ਮੇਲਾ ਬੜੀ ਸ਼ਰਧਾ ਪੂਰਵਕ ਤੇ ਧੂਮਧਾਮ ਨਾਲ ਮਨਾਇਆ ਗਿਆ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ।
ਇਸ ਦੌਰਾਨ ਭਜਨ ਮੰਡਲੀ ਸ਼ਾਂਤੀ ਲਾਲ ਐਂਡ ਪਾਰਟੀ ਅਲਾਵਲਪੁਰ ਵਾਲਿਆਂ ਵੱਲੋਂ ਗੁੱਗਾ ਜਾਹਰ ਪੀਰ ਜੀ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਅਤੇ ਗੁੱਗਾ ਜ਼ਾਹਰ ਪੀਰ ਜੀ ਦੇ ਜੀਵਨ ਤੇ ਚਾਨਣਾ ਪਾ ਲੋਕਾਂ ਨੂੰ ਜਾਣੂ ਕਰਵਾਇਆ ਗਿਆ ।
ਇਸ ਉਪਰੰਤ ਬਾਅਦ ਦੁਪਹਿਰ ਅਟੁੱਟ ਲੰਗਰ ਵਰਤਾਏ ਗਏ। ਇਸ ਸ਼ੁੱਭ ਅਵਸਰ ਮੌਕੇ ਪਲਵਿੰਦਰ ਸਿੰਘ, ਲਛਮਣ ਸਿੰਘ, ਨਰਿੰਦਰ ਸਿੰਘ, ਰਾਮ ਸਿੰਘ ਗੋਲਡੀ, ਸੁਖਪ੍ਰੀਤ ਸੁੱਖਾ, ਕਰਨ, ਮਨਿੰਦਰ, ਰੋਹਿਤ ਮਹੇ, ਰਾਮ ਮੂਰਤੀ, ਅਕਸ਼ੈ ਮਹੇ, ਦੀਪਕ ਲਾਲ, ਰਮੇਸ਼ ਲਾਲ, ਮੱਖਣ ਲਾਲ, ਸੰਨੀ ਕੁਮਾਰ, ਲੱਡੂ ਰਾਮ, ਅਤੇ ਯੋਗ ਰਾਜ ਜੋਗੀ ਆਦਿ ਸਮੇਤ ਸਮੂਹ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ।
Doaba Times
ਜਨਮ ਅਸ਼ਟਮੀ ਦੇ ਸਬੰਧ ਵਿੱਚ ਅੱਡਾ ਕਿਸ਼ਨਗਡ਼੍ਹ ਵਿਖੇ ਦੁਕਾਨਦਾਰਾਂ ਵੱਲੋਂ ਛੋਲੇ-ਪੂਡ਼ੀਆਂ ਅਤੇ ਚਾਹ ਦਾ ਲੰਗਰ ਲਗਾਇਆ ਗਿਆ
ਦੋਆਬਾ ਟਾਈਮਜ਼ (30,ਅਗਸਤ) ਕਿਸ਼ਨਗਡ਼੍ਹ/ਜਲੰਧਰ(ਸੁਰਜੀਤ ਪਾਲ)
ਪੂਰੇ ਦੇਸ਼ ਭਰ ਵਿੱਚ ਅੱਜ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਉਸੇ ਤਰ੍ਹਾਂ ਹੀ ਅੱਜ ਅੱਡਾ ਕਿਸ਼ਨਗਡ਼੍ਹ ਵਿਖੇ ਪੰਜਾਬ ਕਰਿਆਨਾ ਸਟੋਰ ਅਤੇ ਸਮੂਹ ਦੁਕਾਨਦਾਰਾਂ ਵੱਲੋਂ ਜਨਮ ਅਸ਼ਟਮੀ ਦੇ ਸਬੰਧ ਵਿੱਚ ਛੋਲੇ ਪੂਡ਼ੀਆਂ ਅਤੇ ਚਾਹ ਦਾ ਲੰਗਰ ਲਗਾਇਆ ਗਿਆ ।ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਛੋਲੇ ਪੂਡ਼ੀਆਂ ਅਤੇ ਚਾਹ ਦਾ ਲੰਗਰ ਛਕਾਇਆ ਗਿਆ। ਇਸ ਦੌਰਾਨ ਟੈਂਪੂ ਯੂਨੀਅਨ ਅੱਡਾ ਕਿਸ਼ਨਗੜ੍ਹ ਵੱਲੋਂ ਵੀ ਲੰਗਰ ਦੀ ਸੇਵਾ ਨਿਭਾਈ ਗਈ।
ਇਸ ਮੌਕੇ ਸ਼ਾਮ ਸੁੰਦਰ (ਪੰਜਾਬ ਕਰਿਆਨਾ ਸਟੋਰ),ਬਿੱਟੂ ਖਾਦ ਸਟੋਰ, ਜੀ ਐੱਸ ਜਵੈਲਰਜ਼, ਰਾਧੇ ਸ਼ਿਆਮ, ਰਮਨ ਮਨਜੀਤ, ਸੋਨੂੰ ਨਿਜ਼ਾਮਦੀਨਪੁਰ, ਓਮੀ, ਕਾਲਾ, ਸੇਵਾ ਰਾਮ, ਸ਼ੰਕਰ,ਸੰਨੀ ਬਾਵਾ ਸਟੂਡੀਓ, ਘੁੱਦੂ ਕਰਾੜੀ, ਕਾਕਾ ਚਿਕਨ ਸ਼ਾਪ, ਬੰਟੀ, ਲੱਕੀ, ਮੌਜੀ ਸ਼ਰਮਾ, ਹਰਜਿੰਦਰ ਸਟੂਡੀਓ,ਡਾ: ਦੇਵ,ਜੀਤਾ ਗੋਪਾਲਪੁਰ ਆਦਿ ਵੱਲੋਂ ਲੰਗਰ ਦੀ ਵਿਸ਼ੇਸ਼ ਤੌਰ ਤੇ ਸੇਵਾ ਨਿਭਾਈ ਗਈ।
Doaba Times
ਸਲਾਰਪੁਰ ਪਿੰਡ ਚ’ ਅਦਾਮਾ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਕਿਸਾਨਾਂ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ

ਸਲਾਰਪੁਰ ਪਿੰਡ ਚ’ ਅਦਾਮਾ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਕਿਸਾਨਾਂ ਲਈ ਜਾਗਰੂਕਤਾ ਕੈਂਪ ਲਗਾਇਆ
*ਕੈਂਪ ਦੌਰਾਨ ਅਦਾਮਾ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪ੍ਰੋਡਕਟਸ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਿਸ ਵਿੱਚ ਜ਼ਮੀਰ, ਕਸਟੋਡਿਆ, ਸਿਗਾਲਿਤ ।
ਪੰਜਾਬ (ਗੁਰਪ੍ਰੀਤ ਬੱਲ)
ਜਿਸ ਵਿਚ ਕੰਪਨੀ ਦੇ ਪ੍ਰੋਡਕਟ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ । ਇਸ ਕੈਂਪ ਨੂੰ ਲਗਾਉਣ ਵਿਚ ਵਿਸ਼ੇਸ਼ ਉਪਰਾਲਾ ਦਵਿੰਦਰ ਸਿੰਘ ਆੜ੍ਹਤੀ ਵੱਲੋਂ ਕੀਤਾ ਗਿਆ , ਤਾਂ ਜੋ ਕਿਸਾਨਾਂ ਦੀ ਝੋਨੇ ਦੀ ਫਸਲ ਸਬੰਧੀ ਸਮੱਸਿਆਵਾਂ ਦਾ ਹੱਲ ਵਧੀਆ ਦਵਾਈਆਂ ਕੀਟਨਾਸ਼ਕਾਂ ਨਾਲ ਹੋ ਸਕੇ ।
ਇਸ ਮੌਕੇ ਤੇ ਅਦਾਮਾ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਐਮ ਡੀ ਅਹਿਮਦ ਜੀਆ, ਸਚਿਨ ਗੁਪਤਾ ਮੌਜੂਦ ਸਨ ਜਿਨ੍ਹਾਂ ਦੁਆਰਾ ਕਿਸਾਨਾਂ ਨੂੰ ਕੰਪਨੀ ਦੇ ਪ੍ਰੋਡਕਟ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨਾਲ ਫਸਲਾਂ ਸਬੰਧੀ ਬੀਮਾਰੀਆਂ ਤੋਂ ਬਚਾਅ ਸੰਬੰਧੀ ਚਰਚਾਵਾਂ ਕੀਤੀਆਂ। ਇਸ ਮੌਕੇ ਤੇ ਕਿਸਾਨਾਂ ਨੂੰ ਝੋਨੇ ਦੀ ਫਸਲ ਸੰਬੰਧੀ ਬੀਮਾਰੀਆਂ ਜਿਵੇਂ ਕਿ ਤੇਲਾ ਕਾਂਗਸ ਦੇ ਹੋਰ ਬਿਮਾਰੀਆਂ ਤੋਂ ਬਚਾਅ ਸਬੰਧੀ ਕੰਪਨੀ ਦੇ ਪ੍ਰੋਡਕਟ ਸਬੰਧੀ ਜਾਣਕਾਰੀ ਦਿੱਤੀ ਗਈ
ਇਸ ਮੌਕੇ ਤੇ ਦਵਿੰਦਰ ਸਿੰਘ (ਆੜ੍ਹਤੀ) , ਗੁਰਮੀਤ ਸਿੰਘ ,ਕੁਲਦੀਪ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਮਲਕੀਤ ਸਿੰਘ, ਸਰਪੰਚ ਤਰਨਜੀਤ ਸਿੰਘ, ਜਸਵਿੰਦਰ ਸਿੰਘ, ਜਤਿੰਦਰ ਸਿੰਘ, ਦਲਵੀਰ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ ਤੇ ਹੋਰ ਕਿਸਾਨ ਮੌਕੇ ਤੇ ਮੌਜੂਦ ਸਨ।
Doaba Times
ਮੁਲਾਜ਼ਮਾਂ ਵੱਲੋਂ ਵਿਧਾਇਕ ਬੇਰੀ ਦੇ ਘਰ ਤੱਕ ਕੀਤਾ ਗਿਆ ਰੋਸ਼ ਮਾਰਚ- ਸੌਂਪਿਆ ਚਿਤਾਵਨੀ ਪੱਤਰ
ਜਲੰਧਰ (ਗੁਰਪ੍ਰੀਤ ਸਿੰਘ ਬੱਲ) ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਦੇ ਸੱਦੇ ਤੇ ਅੱਜ ਸਹਿਕਾਰਤਾ ਭਵਨ ਜਲੰਧਰ ਵਿਖੇ ਸਦਾ ਸੁਖਜੀਤ ਸਿੰਘ ਸੂਬਾ ਕਨਵੀਨਰ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਟਾਲ ਮਟੋਲ ਕਰ ਰਹੀ ਹੈ। ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ ਨੇ ਪ੍ਰਣ ਕੀਤਾ ਕਿ ਜਦੋਂ ਤੱਕ ਪੁਰਾਣੀ ਪੈਨਸ਼ਨ ਸਕੀਮ ਪੇਸ਼ ਮਿਸ਼ਨ ਅਤੇ ਕੱਚੇ ਮੁਲਾਜ਼ਮ ਪੱਕੇ ਨਹੀਂ ਹੁੰਦੇ ਉਦੋਂ ਤੱਕ ਸਮੂਹ ਮੁਲਾਜ਼ਮ ਸੰਘਰਸ਼ ਕਰਦੇ ਰਹਿਣਗੇ ਤੇ ਧਰਨੇ ਲੱਗਦੇ ਰਹਿਣਗੇ ।
ਇਸ ਮੌਕੇ ਤੇ ਰਿਟਾ. ਕਾਨੂਗੋ ਅਵਤਾਰ ਰਿਟਾਇਰਡ ਕਾਨੂੰਨਗੋ ਅਵਤਾਰ ਸਿੰਘ ਸਿੰਘ ,ਵੇਦ ਪ੍ਰਕਾਸ਼, ਤਜਿੰਦਰ ਸਿੰਘ, ਤੀਰਥ ਸਿੰਘ ਬਾਸੀ, ਪਿਆਰਾ ਸਿੰਘ ,ਸੁਭਾਸ਼ ਮੱਟੂ, ਨਰੇਸ਼ ਕੁਮਾਰ, ਪਵਨ ਕੁਮਾਰ ,ਹਰਿੰਦਰ ਦੁਸਾਂਝ, ਪੁਸ਼ਪਿੰਦਰ ਕੁਮਾਰ ਵਿਰਦੀ, ਕੁਲਦੀਪ ਸਿੰਘ ਕੌੜਾ, ਮਿਨਾਕਸ਼ੀ ਧੀਰ, ਅੰਮ੍ਰਿਤਪਾਲ ਕੌਰ, ਗੁਰਜੀਤ ਕੌਰ ਸ਼ਾਹਕੋਟ ਨੇ ਸਾਂਝੇ ਤੌਰ ਤੇ ਕਿਹਾ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਮੁਲਾਜ਼ਮਾਂ ਵਿੱਚ ਸੂਬਾ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਸਰਕਾਰ ਨੂੰ ਲਗਾਤਾਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਚ ਕੈਬਨਿਟ ਮੰਤਰੀਆਂ ਦੇ ਅੜੀਅਲ ਵਿਵਹਾਰ ਕਾਰਨ ਸਮੁੱਚੇ ਮੁਲਾਜ਼ਮ ਵਰਗ ਵਿੱਚ ਸਰਕਾਰ ਪ੍ਰਤੀ ਰੋਸ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ।ਆਗੂਆਂ ਨੇ ਕਿਹਾ ਕਿ ਜੇਕਰ ਪੇ ਕਮਿਸ਼ਨ ਪੁਰਾਣੀ ਪੈਨਸ਼ਨ ਸਕੀਮ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਫੈਸਲਾ ਮੁਲਾਜ਼ਮਾਂ ਦੇ ਹੱਕ ਚ ਸਰਕਾਰ ਵੱਲੋਂ ਨਾ ਕੀਤਾ ਤਾਂ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ।
ਮੁਲਾਜ਼ਮਾਂ ਵੱਲੋਂ ਵਿਧਾਇਕ ਰਾਜਿੰਦਰ ਬੇਰੀ ਦੇ ਘਰ ਦਾ ਘਿਰਾਓ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।
ਇਸ ਮੌਕੇ ਰਿਟਾ.ਕਾਨੂਗੋ ਅਵਤਾਰ ਸਿੰਘ ਜੀ ਕਾਨੂੰਨੀ ਸਲਾਹਕਾਰ, ਕਿਰਪਾਲ ਸਿੰਘ, ਹਰਭਜਨ ਸਿੰਘ, ਜ਼ੋਰਾਵਰ ਸਿੰਘ, ਇੰਦਰਜੀਤ ਸਿੰਘ ਕੋਹਲੀ, ਸੰਜੀਵ ਸਿੰਘ ਖ਼ਾਲਸਾ, ਬਲਮੀਤ ਸਿੰਘ, ਮਨੋਹਰ ਲਾਲ, ਬਖਸ਼ੀਸ਼ ਸਿੰਘ, ਸੰਜੀਵ ਜੱਸਲ ,ਅਮਨਦੀਪ ਸਿੰਘ, ਹਰਭਜਨ ਸਿੰਘ, ਸੰਜੀਵ ਸਿੰਘ ਖ਼ਾਲਸਾ, ਗਣੇਸ਼ ਭਗਤ, ਅੰਮ੍ਰਿਤਪਾਲ ਕੌਰ, ਆਸ਼ਾ ਗੁਪਤਾ, ਸਰਬਜੀਤ ਕੌਰ, ਹਰਜਿੰਦਰ ਸਿੰਘ ਸ਼ਰਮਾ, ਨਿਰਮੋਲਕ ਸਿੰਘ ਹੀਰਾ, ਸ਼ਿਵ ਕੁਮਾਰ ਤਿਵਾੜੀ, ਗੁਰਕਮਲ ਸਿੰਘ, ਸੰਜੀਵ ਕੁਮਾਰ, ਅਮਰੀਕ ਸਿੰਘ ਗਿੱਲ, ਨੀਲਮ, ਕੁਲਵਿੰਦਰ ਕੌਰ ,ਜਸਵਿੰਦਰ ਕੌਰ, ਪ੍ਰੇਮ ਮਹਿਤਾ, ਬਲਜੀਤ ਕੁਮਾਰ, ਸੁਰਿੰਦਰ ਰਿੰਕੂ, ਵਿਕਾਸ ਵਰਮਾ, ਵਿਕਰਮਜੀਤ ਸਿੰਘ, ਰਵੀ ਕੁਮਾਰ ਤਿਵਾੜੀ, ਗੁਰਬਚਨ ਸਿੰਘ, ਦਵਿੰਦਰ ਕੁਮਾਰ ਸਮੇਤ ਮੁਲਾਜ਼ਮ ਮੌਜੂਦ ਸਨ।
Doaba Times
ਬਾਯਰ ਕੰਪਨੀ ਵੱਲੋਂ ਕਿਸ਼ਨਗੜ੍ਹ ਚ ਕਿਸਾਨਾਂ ਲਈ ਕੈਂਪ ਲਗਾਇਆ ਗਿਆ
- ਕੈਂਪ ਦੌਰਾਨ ਬਾਇਰ ਕੰਪਨੀ ਦੇ ਪ੍ਰੋਡਕਟਸ ਫੇਮ, ਨੈਟਿਵੋ, ਰੀਜੈੰਟ, ਅਡਮਾਇਰ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਿਸ ਵਿੱਚ
- ਕਿਸ਼ਨਗਡ਼੍ਹ ਵਿਖੇ ਖੇਤੀਬਾੜੀ ਮਾਹਿਰ ਲਖਵਿੰਦਰ ਸਿੰਘ ਇੰਡੀਆ ਪ੍ਰਾਈਵੇਟ ਲਿਮਟਿਡ ਦੁਆਰਾ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀਆਂ ਬੀਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਤੇ ਪੱਤਾ ਲਪੇਟ ਤੇ ਫਲਾਈਟ ਸ਼ੀਟ ਝੋਨੇ ਦੀਆਂ ਹੋਰ ਬਿਮਾਰੀਆ ਤੋਂ ਬਚਾਅ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ,ਇਸ ਕੈਂਪ ਦੌਰਾਨ ਕਿਸਾਨਾਂ ਨਾਲ ਉਨ੍ਹਾਂ ਦੀਆਂ ਖੇਤੀਬਾਡ਼ੀ ਸਬੰਧੀ ਸਮੱਸਿਆਵਾਂ ਸਬੰਧੀ ਜਾਣਕਾਰੀ ਲੈ ਕੇ ਉਸ ਦੇ ਹੱਲ ਸਬੰਧੀ ਗੱਲਬਾਤ ਕੀਤੀ ਗਈ,ਇਸ ਦੌਰਾਨ ਕਿਸਾਨਾਂ ਦੇ ਪ੍ਰਸ਼ਨਾਂ ਦੇ ਉੱਤਰ ਬਾਇਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਖੇਤੀਬਾੜੀ ਮਾਹਿਰ ਲਖਵਿੰਦਰ ਸਿੰਘ ਦੁਆਰਾ ਦਿੱਤੇ ਗਏ।
ਇਸ ਕੈਂਪ ਵਿੱਚ ਇਲਾਕੇ ਦੇ ਕਿਸਾਨ ਪਹੁੰਚੇ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਗੱਲਬਾਤ ਕੀਤੀ ਤੇ ਖੇਤੀ ਮਾਹਿਰਾਂ ਤੋਂ ਸਲਾਹ ਮਸ਼ਵਰਾ ਕੀਤਾ ਗਿਆ ।
ਇਸ ਮੌਕੇ ਤੇ ਉਦੋਂ ਮੈਂ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਖੇਤੀਬਾਡ਼ੀ ਮਾਹਿਰ ਲਖਵਿੰਦਰ ਸਿੰਘ ਮੌਜੂਦ ਸਨ, ਪ੍ਰੋ.ਸੁਰਿੰਦਰ ਸਿੰਘ ਕਿਸ਼ਨਗਡ਼੍ਹ, ਨਿਖਿਲ, ਜਸਵਿੰਦਰ ਸਿੰਘ ਬਿੰਦਾ ਦੁਗਰੀ ਉੱਘੇ ਕਿਸਾਨ, ਭਾਗ ਚੰਦ ਦੁੱਗਰੀ ,ਲਾਡੀ ਦੁਗਰੀ , ਹਰਬੰਸ ਸਿੰਘ ਰਹੀਮਪੁਰ, ਹਰਜੀਤ ਸਿੰਘ ਦਾਸੂਪੁਰ ਲੰਬੜਦਾਰ , ਪੰਮਾ ਕਿਸ਼ਨਗੜ੍ਹ, ਦਲਜੀਤ ਸੰਘਵਾਲ, ਹਰਦੀਪ ਸਿੰਘ ਇੱਟਾਂਵਧੀ, ਗੁਰਦਿਆਲ ਸਿੰਘ ਮੰਨਣ, ਚਰਨਜੀਤ ਸਿੰਘ , ਸੁਖਵਿੰਦਰ ਸਿੰਘ ਮੌਜੂਦ ਸਨ ।






