Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਮਾਘੀ ਤੇ ਸੰਗਰਾਂਦ ਦਾ ਦਿਹਾੜਾ ਸ਼ਰਧਾ ਸਹਿਤ ਮਨਾਇਆ ਗਿਆ

ਕਿਸ਼ਨਗੜ (ਗੁਰਪ੍ਰੀਤ ਬੱਲ) ਡੇਰਾ ਸੱਚਖੰਡ ਬੱਲਾਂ ਵਿਖੇ ਮਾਘੀ ਤੇ ਸੰਗਰਾਂਦ ਦਾ ਦਿਹਾੜਾ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਜੀ ਸਰਪ੍ਰਸਤੀ ਹੇਠ ਸ਼ਰਧਾ ਸਹਿਤ ਮਨਾਇਆ ਗਿਆ। ਇਸ ਮੌਕੇ ਤੇ ਅੰਮ੍ਰਿਤ ਬਾਣੀ ਦੇ ਜਾਪ ਕਰਵਾਏ ਗਏ ਤੇ ਸੰਤ ਨਿਰੰਜਣ ਦਾਸ ਜੀ ਨੇ ਮਾਘ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ ।ਇਸ ਮੌਕੇ ਤੇ ਸੰਤ ਲੇਖਰਾਜ ਨੂਰਪੁਰ, ਸੇਵਾਦਾਰ ਹਰਦੇਵ ਦਾਸ , ਵਾਲਿਆ ਨੇ ਪਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਗਿਆਨੀ ਕੁਲਵੰਤ ਸਿੰਘ ਕਜਲਾ, ਭਾਈ ਹਰਪਾਲ ਪਾਲੀ ਅਲਾਵਲਪੁਰ, ਭਾਈ ਸਤਪਾਲ ਸੱਤਾ ਵਾਲਿਆਂ ਤੇ ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਫਗਵਾੜਾ ਦੀਆ ਵਿਦਿਆਰਥਣਾ ਦੇ ਜਥੇ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਕੀਰਤਨ ਅਤੇ ਮਿਸ਼ਨਰੀ ਗੀਤਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਇਸ ਮੌਕੇ ਤੇ ਸਿਆਸੀ ਆਗੂਆਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ, ਕੇ ਡੀ ਭੰਡਾਰੀ ਸਾਬਕਾ ਵਿਧਾਇਕ ਤੇ ਸੀਪੀਐਸ ਪੰਜਾਬ, ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ ਕਰਤਾਰਪੁਰ, ਸੰਨੀ ਜੱਸਲ ਸਹਿ ਇੰਚਾਰਜ ਭੀਮ ਆਰਮੀ ਪੰਜਾਬ, ਕਮਲਜੀਤ ਜੰਡੂ ਸਿੰਘਾ ਪ੍ਰਧਾਨ ਐਜੂਕੇਸ਼ਨ ਸੈਲ ਭੀਮ ਆਰਮੀ ਪੰਜਾਬ, ਕਮਲ ਸਾਪਲਾ, ਬਲਜੀਤ ਗਿੱਲ, ਰਾਜਾ ਕਲੇਰ , ਮਨਦੀਪ ਨਰ ਸੀਨੀਅਰ ਆਗੂ ਭੀਮ ਆਰਮੀ,
ਇਸ ਮੌਕੇ ਤੇ ਜੁਗਿੰਦਰਪਾਲ ਸੈਕਟਰੀ ਡੇਰਾ ਟਰੱਸਟ,ਧਰਮਪਾਲ ਸਕੱਤਰ , ਸੇਠ ਸੱਤਪਾਲ ਮੱਲ, ਸੇਠ ਦੇਸ ਰਾਜ ਫਗਵਾੜਾ, ਸੱਤਪਲ ਵਿਰਦੀ, ਸੁਖਦੇਵ ਸੁੱਖੀ ਸਾਬਕਾ ਸਰਪੰਚ , ਸੇਵਾਦਾਰ ਬੀਕੇ ਮਹਿਮੀ,ਸੇਵਾਦਾਰ ਵਰਿੰਦਰ ਦਾਸ ਬੱਬੂ , ਸੇਵਾਦਾਰ ਰਮੇਸ਼ ਕੁਮਾਰ ,ਧਰਮਵੀਰ, ਸ਼ਾਮ ਲਾਲ, ਸਤੀਸ਼ ਕੁਮਾਰ ,ਦਲਜੀਤ ਕੁਮਾਰ ਰਾਏਪੁਰ ਸਮੇਤ ਸਮੂਹ ਸੰਗਤਾਂ ਮੌਜੂਦ ਸਨ। ਇਸ ਮੌਕੇ ਸੰਗਤਾਂ ਵਿੱਚ ਅਤੁੱਟ ਲੰਗਰ ਵਰਤਾਏ ਗਏ।

Accidents

जालंधर: भयंकर सड़क हादसा-कोहरे का कोहराम- पुल पर हवा में लटकी बस


जालंधर (गुरप्रीत सिंह बल्ल) पंजाब में कोहरा से‌ विजिबिलिटी न होने के कारण आए दिन हादसे हो रहे है।  जालंधर में फिल्लौर के पास घने कोहरे के कारण 2 बसें आपस में टकरा गईं। जिससे करीब 2 से 3 लोग जख्मी हुए हैं। ये घटना जालंधर लुधियाना हाईवे पर स्थित कस्बा फिल्लौर में हुई है। जब दोनों बसें अंबेडकर चौक के पास स्थित फ्लाईओवर पर पहुंची तो अचानक ये हादसा हो गया। घटना की सूचना मिलते ही थाना फिल्लौर की पुलिस पार्टी मौके पर पहुंच गई थी। पुलिस ने क्षतिग्रस्त हुई बसों को साइड पर करवा दिया था। जिसके बाद हाईवे सुचारु रूप से चलना शुरू हो गया था। जानकारी के अनुसार ये हादसा आज यानी शुक्रवार को सुबह करीब 7 बजे हुआ। पंजाब पुलिस की सड़क सुरक्षा विंग जालंधर की ओर से हाईवे पर ड्यूटी के लिए तैनात किए गए एएसआई जसविंदर सिंह सबसे पहले क्राइम सीन पर पहुंचे थे।एएसआई जसविंदर सिंह ने कहा- घनी धुंध के कारण ये हादसा हुआ है। गनीमत रही कि घटना में किसी भी सवारी को कोई चोट नहीं आई है। प्राइवेट बस द्वारा पीछे से यूपी रोडवेज की बस को हिट किया गया है, जिससे ये हादसा हुआ है। फिलहाल पुलिस ने सभी यात्रियों को घटना स्थल से सुरक्षित बाहर निकाल लिया है। वहीं, जिन्हें मामूली चोटें आई हैं, उनका इलाज करवा दिया गया है। एएसआई जसविंदर सिंह ने कहा- क्रेन की मदद से दोनों बसों को साइड पर करवा दिया गया है। जिसके बाद हाईवे को दोबारा से शुरू करवा दिया है।

Doaba Times

‘ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ ਆਦਮਪੁਰ ਇਕਾਈ ਦਾ ਪੁਨਰਗਠਨ

ਜਲੰਧਰ( ਅਵਤਾਰ ਸਿੰਘ ਮਾਧੋਪੁਰੀ)- ‘ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ ਪੰਜਾਬ (ਇੰਡੀਆ) ਦੇ ਜਲੰਧਰ ਯੂਨਿਟ ਦੀ ਇੱਕ ਵਿਸ਼ੇਸ ਮੀਟਿੰਗ ਜਲੰਧਰ ਯੂਨਿਟ ਦੇ ਸਰਪ੍ਰਸਤ ਕਰਮਵੀਰ ਸਿੰਘ ਅਤੇ ਜਿਲਾ ਜਲੰਧਰ ਯੂਨਿਟ ਦੇ ਪ੍ਰਧਾਨ ਦਲਵੀਰ ਸਿੰਘ ਕਲੋਈਆ ਦੀ ਅਗਵਾਈ ਹੇਠ ਆਦਮਪੁਰ ਵਿਖੇ ਹੋਈ ਇਸ ਮੀਟਿੰਗ ਦੌਰਾਨ ਚੇਅਰਮੈਨ ਪੰਜਾਬ ਜਸਵਿੰਦਰ ਸਿੰਘ ਆਜ਼ਾਦ ਤੇ ਜਰਨਲ ਸਕੱਤਰ ਪੰਜਾਬ ਅਮਰਜੀਤ ਸਿੰਘ ਜੰਡੂ ਸਿੰਘਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਆਦਮਪੁਰ ਇਕਾਈ ਦਾ ਪੁਨਰਗਠਨ ਕਰਦੇ ਹੋਏ ਹਰਪ੍ਰੀਤ ਸਿੰਘ ਨੂੰ ਚੇਅਰਮੈਨ ਆਦਮਪੁਰ,
ਰਵਿੰਦਰ ਸਿੰਘ ਰਾਜੋਵਾਲੀਆ ਉਪ ਚੇਅਰਮੈਨ ਆਦਮਪੁਰ, ਰਣਜੀਤ ਸਿੰਘ ਬੈਂਸ ਕੰਦੋਲਾ ਪ੍ਰਧਾਨ ਆਦਮਪੁਰ, ਕੁਲਵੀਰ ਸਿੰਘ ਘੜਿਆਲ ਸੀਨੀਅਰ ਵਾਈਸ ਪ੍ਰਧਾਨ ਆਦਮਪੁਰ, ਸੰਦੀਪ ਸਰੋਆ ਵਾਈਸ ਪ੍ਰਧਾਨ ਆਦਮਪੁਰ, ਕੁਲਦੀਪ ਲੇਸੜੀਵਾਲ ਜਨਰਲ ਸਕੱਤਰ ਆਦਮਪੁਰ, ਸਦਾਨੰਦ ਸਾਬੀ ਖਜਾਨਚੀ ਆਦਮਪੁਰ, ਪਰਮਜੀਤ ਸਿੰਘ ਸਲਾਲਾ ਸਹਿ ਖਜਾਨਚੀ ਆਦਮਪੁਰ, ਯੋਗਰਾਜ ਸਿੰਘ ਦਿਓਲ ਸੈਕਟਰੀ ਆਦਮਪੁਰ, ਮੋਹਣ ਸਿੰਘ ਡਾਂਡੀਆ ਵਾਈਸ ਪ੍ਰਧਾਨ ਆਦਮਪੁਰ, ਇੰਦਰਜੀਤ ਸਿੰਘ ਸੱਤੋਵਾਲੀ ਕਾਨੂੰਨੀ ਸਲਾਹਕਾਰ ਆਦਮਪੁਰ, ਪਰਮਜੀਤ ਸਿੰਘ ਜੋਇੰਟ ਸੈਕਟਰੀ ਆਦਮਪੁਰ, ਧਰਮਵੀਰ ਸਿੰਘ ਜੋਇੰਟ ਸੈਕਟਰੀ ਆਦਮਪੁਰ, ਸੁਰਿੰਦਰ ਕੁਮਾਰ ਪੀ.ਆਰ.ਉ ਆਦਮਪੁਰ, ਸੰਦੀਪ ਡਰੋਲੀ ਸਲਾਹਕਾਰ ਆਦਮਪੁਰ, ਹਰਜਿੰਦਰ ਸਿੰਘ ਧੋਗੜੀ ਸਲਾਹਕਾਰ ਆਦਮਪੁਰ ਦੀ ਜਿੰਮੇਵਾਰੀ ਸੌਂਪੀ ਗਈ। ਇਸ ਮੌਕੇ ਹਾਜ਼ਰ ਸਾਰੇ ਪੱਤਰਕਾਰਾਂ ਨੇ ਵੱਖ ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਰੱਖੇ ਜਿਸ ਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਬੈਂਸ ਨੇ ਆਏ ਹੋਏ ਸਾਰੇ ਪੱਤਰਕਾਰਾਂ ਵੀਰਾ ਦਾ ਧੰਨਵਾਦ ਕਰਦਿਆਂ ਕਿਹਾ ਕਿਹਾ ਕਿ ਜੋ ਸਾਰਿਆਂ ਵੱਲੋਂ ਮੈਨੂੰ ਜਿੰਮੇਵਾਰੀ ਸੌਂਪੀ ਗਈ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਮੇਰੇ ਪੱਤਰਕਾਰ ਭਰਾ ਨੂੰ ਉਹ ਚਾਹੇ ਕਿਸੇ ਵੀ ਜਥੇਬੰਦੀ ਦਾ ਹੋਵੇ ਪੱਤਰਕਾਰਤਾ ਦੌਰਾਨ ਉਸ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ, ਤਾਂ ਉਹ ਸਿੱਧਾ ਮੇਰੇ ਨਾਲ ਸੰਪਰਕ ਕਰ ਸਕਦਾ ਹੈ।

                                 ਅਖੀਰ ਜ਼ਿਲ੍ਹਾ ਜਲੰਧਰ ਯੂਨਿਟ ਪ੍ਰਧਾਨ ਦਲਵੀਰ ਸਿੰਘ ਕਲੋਈਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਹੁਤ ਜਲਦ ਹੀ ਦੀ ਵਰਕਿੰਗ ਰਿਪੋਟਰਜ਼ ਐਸੋਸੀਏਸ਼ਨ (ਰਜਿ) ਪੰਜਾਬ ਇੰਡੀਆ ਦੀ ਅਲਾਵਲਪੁਰ, ਕਿਸ਼ਨਗੜ੍ਹ, ਭੋਗਪੁਰ, ਨਕੋਦਰ ਅਤੇ ਬਲਾਚੌਰ ਯੁਨਿਟ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਚੇਅਰਮੈਨ ਜਲੰਧਰ, ਅਵਤਾਰ ਸਿੰਘ ਮਾਧੋਪੁਰੀ ਪ੍ਰੋਪੋਗੰਡਾ ਸੈਕਟਰੀ ਜਲੰਧਰ ਅਤੇ ਹੋਰ ਵੱਖ-ਵੱਖ ਅਦਾਰਿਆਂ ਤੋਂ ਪੱਤਰਕਾਰ ਮੌਜੂਦ ਸਨ।

Jalandhar

ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮੀਡੀਆ ਸੰਗਠਨਾਂ ਤੇ ਅਦਾਰਿਆਂ ਨੂੰ ਇਕਮੁੱਠ ਹੋਣ ਦੀ ਲੋੜ

ਪੰਜਾਬ ਪ੍ਰੈੱਸ ਕਲੱਬ ਦੇ ਸਾਲਾਨਾ ਜਨਰਲ ਇਜਲਾਸ (AGM-2024)

ਪੰਜਾਬ ਪ੍ਰੈੱਸ ਕਲੱਬ ਦੇ ਜਨਰਲ ਇਜਲਾਸ ਵਿਚ ਬੁਲਾਰਿਆਂ ਨੇ ਦਿੱਤੇ ਅਹਿਮ ਸੁਝਾਅ

ਜਲੰਧਰ, 23 ਦਸੰਬਰ ( ਗੁਰਪ੍ਰੀਤ ਬੱਲ) ਦੇਸ਼ ਵਿਚ ਮੀਡੀਆ ਇਸ ਸਮੇਂ ਅੰਦਰੂਨੀ ਅਤੇ ਬਾਹਰੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿਨ੍ਹਾਂ ਦੇ ਹੱਲ ਲਈ ਮੀਡੀਆ ਅਦਾਰਿਆਂ, ਮੀਡੀਆ ਕਰਮੀਆਂ ਦੇ ਸੰਗਠਨਾਂ ਅਤੇ ਪ੍ਰੈੱਸ ਕਲੱਬਾਂ ਨੂੰ ਸਾਂਝੇ ਤੌਰ ‘ਤੇ ਕੰਮ ਕਰਨ ਲਈ ਅੱਗੇ ਪਾਉਣਾ ਪਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਹੋਏ ਸਾਲਾਨਾ ਜਨਰਲ ਇਜਲਾਸ ਵਿਚ ਬੋਲਣ ਵਾਲੇ ਵੱਖ-ਵੱਖ ਬੁਲਾਰਿਆਂ ਵਲੋਂ ਕੀਤਾ ਗਿਆ।
ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸ੍ਰੀ ਸਤਨਾਮ ਸਿੰਘ ਮਾਣਕ ਵਲੋਂ ਪ੍ਰੈੱਸ ਕਲੱਬ ਦੇ ਇਕ ਸਾਲ ਦੇ ਕੰਮਕਾਜ ਸੰਬੰਧੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿਚ ਪ੍ਰੈੱਸ ਕਲੱਬ ਦੀ ਇਮਾਰਤ ਦੀ ਸਾਂਭ-ਸੰਭਾਲ ਲਈ ਹੋਏ ਵਿਕਾਸ ਕਾਰਜਾਂ ਅਤੇ ਪ੍ਰੈੱਸ ਕਲੱਬ ‘ਚ ਹੋਈਆਂ ਸਰਗਰਮੀਆਂ ਦਾ ਵੇਰਵਾ ਦਿੱਤਾ ਗਿਆ ਸੀ। ਇਸ ਰਿਪੋਰਟ ‘ਤੇ ਬਾਅਦ ਵਿਚ ਖੁੱਲ੍ਹੀ ਚਰਚਾ ਹੋਈ, ਜਿਸ ਵਿਚ 16 ਦੇ ਲਗਭਗ ਬੁਲਾਰਿਆਂ ਨੇ ਹਿੱਸਾ ਲਿਆ। ਮੀਡੀਆ ਨੂੰ ਦਰਪੇਸ਼ ਬਾਹਰੀ ਚੁਣੌਤੀਆਂ ਦੀ ਚਰਚਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਵਿਚ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਸੁੰਘੜਦੀ ਜਾ ਰਹੀ ਹੈ। ਲੋਕ ਸਰੋਕਾਰਾਂ ਨਾਲ ਜੁੜੇ ਮੀਡੀਆ ਅਦਾਰਿਆਂ ਤੇ ਮੀਡੀਆ ਕਰਮੀਆਂ ਨੂੰ ਸਰਕਾਰਾਂ ਵਲੋਂ ਅਨੇਕਾਂ ਤਰ੍ਹਾਂ ਨਾਲ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚ ਝੂਠੇ ਕੇਸਾਂ ਵਿਚ ਗ੍ਰਿਫ਼ਤਾਰੀਆਂ ਤੱਕ ਵੀ ਸ਼ਾਮਿਲ ਹੁੰਦੀਆਂ ਹਨ। ਵੱਖ-ਵੱਖ ਤਰ੍ਹਾਂ ਦੀਆਂ ਸਵਾਰਥੀ ਲਾਬੀਆਂ ਵਲੋਂ ਵੀ ਮੀਡੀਆ ਕਰਮੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਧਮਕੀਆਂ ਮਿਲਦੀਆਂ ਹਨ ਅਤੇ ਉਨ੍ਹਾਂ ‘ਤੇ ਕਾਤਲਾਨਾ ਹਮਲੇ ਵੀ ਕਰਵਾਏ ਜਾਂਦੇ ਹਨ ਅਤੇ ਪੱਤਰਕਾਰਾਂ ਤੇ ਗਰਾਉਂਡ ਰਿਪੋਰਟਿੰਗ ਦੌਰਾਨ ਵੀ ਕਈ ਵਾਰ ਲੁੱਟ ਖੋਹ ਕਰਨ ਵਾਲਿਆਂ  ਦਾ ਸ਼ਿਕਾਰ ਹੋ ਜਾਂਦੇ ਹਨ ਜਿਵੇਂ ਕਿ ਨਹਿਰ ਵਿੱਚ ਤੈਰ ਦੀ ਲਾਸ਼ ਦੀ ਖਬਰ ਸਬੰਧੀ ਹਿੰਦੀ ਅਖਬਾਰ ਦੇ ਪੱਤਰਕਾਰ ਅਤੇ ਪ੍ਰਧਾਨ ਗੁਰਪ੍ਰੀਤ ਬੱਲ 16 ਸਤੰਬਰ 2023 ਨੂੰ ਦੋ ਐਕਟੀਵਾ ਸਵਾਰ ਨੌਜਵਾਨਾਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਮੋਟਰਸਾਈਕਲ ਲੁੱਟ ਕੇ ਫਰਾਰ ਹੋ ਗਏ ਸਨ । ਜਿਸ ਦੀ ਕੋਈ ਪੁਲਿਸ ਵੱਲੋਂ ਉਚਿਤ ਕਾਰਵਾਈ ਨਹੀਂ ਕੀਤੀ ਗਈ ।ਇਨ੍ਹਾਂ ਵਰਤਾਰਿਆਂ ਵਿਰੁੱਧ ਮੀਡੀਆ ਕਰਮੀਆਂ ਤੇ ਮੀਡੀਆ ਸੰਗਠਨਾਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਮੀਡੀਆ ਨੂੰ ਦਰਪੇਸ਼ ਅੰਦਰੂਨੀ ਚੁਣੌਤੀਆਂ ਬਾਰੇ ਵਿਚਾਰ ਪ੍ਰਗਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਮਿਆਂ ਵਿਚ ਤਕਨੀਕੀ ਤੌਰ ‘ਤੇ ਮੀਡੀਆ ਦਾ ਬਹੁਤ ਵਿਕਾਸ ਤੇ ਵਿਸਥਾਰ ਹੋਇਆ ਹੈ। ਸੋਸ਼ਲ ਮੀਡੀਆ ਦੇ ਰੂਪ ਵਿਚ ਮੀਡੀਆ ਦੇ ਨਵੇਂ ਪਲੇਟਫਾਰਮ ਸਥਾਪਿਤ ਹੋਏ ਹਨ, ਜਿਸ ਨਾਲ ਮੀਡੀਆ ਕਰਮੀਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਚੋਖੇ ਮਾਧਿਅਮ ਮਿਲੇ ਹਨ। ਪਰ ਇਸ ਦੇ ਨਾਲ ਹੀ ਮੀਡੀਆ ਦੇ ਅਕਸ ਅਤੇ ਵਕਾਰ ਵਿਚ ਵੱਡੀ ਗਿਰਾਵਟ ਵੀ ਆਈ ਹੈ, ਕਿਉਂਕਿ ਮੀਡੀਆ ਵਿਚ ਅਨੇਕਾਂ ਤਰ੍ਹਾਂ ਦੇ ਅਜਿਹੇ ਲੋਕ ਸ਼ਾਮਿਲ ਹੋ ਗਏ ਹਨ ਜੋ ਨਿੱਜੀ ਸਵਾਰਥਾਂ ਲਈ ਲੋਕਾਂ ਦਾ ਵੱਖ-ਵੱਖ ਢੰਗਾਂ ਨਾਲ ਸੋਸ਼ਣ ਕਰਦੇ ਹਨ। ਅਜਿਹੇ ਅਨਸਰ ਜਿਥੇ ਮੀਡੀਆ ਦਾ ਅਕਸ ਖ਼ਰਾਬ ਕਰ ਰਹੇ ਹਨ, ਉਥੇ ਆਮ ਲੋਕਾਂ ਤੇ ਮੀਡੀਆ ਦਰਮਿਆਨ ਦੂਰੀਆਂ ਅਤੇ ਬੇਵਿਸ਼ਵਾਸੀ ਨੂੰ ਵੀ ਵਧਾ ਰਹੇ ਹਨ। ਇਸ ਸੰਬੰਧੀ ਬੁਲਾਰਿਆਂ ਨੇ ਪ੍ਰੈੱਸ ਕਲੱਬ ਦੀ ਗਵਰਨਿੰਗ ਕੌਂਸਲ ਨੂੰ ਸੁਝਾਅ ਦਿੱਤਾ ਗਿਆ ਕਿ ਪ੍ਰੈੱਸ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਸੰਬੰਧੀ ਉੱਘੇ ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੂੰ ਬੁਲਾ ਕੇ ਸੈਮੀਨਾਰ ਕੀਤੇ ਜਾਣ ਅਤੇ ਇਸ ਬਾਰੇ ਲੋਕ ਚੇਤਨਾ ਵੀ ਵਧਾਈ ਜਾਵੇ। ਗਵਰਨਿੰਗ ਕੌਂਸਲ ਨੂੰ ਬੁਲਾਰਿਆਂ ਵਲੋਂ ਇਹ ਵੀ ਅਹਿਮ ਸੁਝਾਅ ਦਿੱਤਾ ਗਿਆ ਕਿ ਨਵੇਂ ਪੱਤਰਕਾਰਾਂ ਦੀ ਟ੍ਰੇਨਿੰਗ ਲਈ ਅਤੇ ਉਨ੍ਹਾਂ ਵਿਚ ਪੇਸ਼ਾਵਰ ਪ੍ਰਬੀਨਤਾ ਅਤੇ ਜਾਗਰੂਕਤਾ ਪੈਦਾ ਕਰਨ ਲਈ ਵੀ ਸਮੇਂ-ਸਮੇਂ ਮੀਡੀਆ ਮਾਹਿਰਾਂ ਨੂੰ ਬੁਲਾ ਕੇ ਸੈਮੀਨਾਰ ਅਤੇ ਮੀਟਿੰਗਾਂ ਕਰਵਾਈਆਂ ਜਾਣ। ਪ੍ਰੈੱਸ ਕਲੱਬ ਦੇ ਉਕਤ ਸਾਲਾਨਾ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਡਾ. ਲਖਵਿੰਦਰ ਸਿੰਘ ਜੌਹਲ, ਸ. ਕੁਲਦੀਪ ਸਿੰਘ ਬੇਦੀ, ਪ੍ਰੋ. ਕਮਲੇਸ਼ ਦੁੱਗਲ, ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਸੁਰਿੰਦਰਪਾਲ, ਪਰਮਜੀਤ ਸਿੰਘ ਰੰਗਪੁਰੀ, ਸੰਦੀਪ ਸ਼ਾਹੀ, ਆਗਿਆਪਾਲ ਸਿੰਘ ਰੰਧਾਵਾ, ਰਾਕੇਸ਼ ਸ਼ਾਂਤੀਦੂਤ, ਪ੍ਰੋ. ਤੇਜਿੰਦਰ ਵਿਰਲੀ, ਨਰਿੰਦਰ ਬੰਗਾ, ਗੁਰਪ੍ਰੀਤ ਸਿੰਘ ਸੰਧੂ, ਸੁਕਰਾਂਤ ਸਫ਼ਰੀ, ਬੀਰ ਚੰਦ ਸੁਰੀਲਾ, ਦਵਿੰਦਰ ਕੁਮਾਰ, ਸੁਮਿਤ ਮਹਿੰਦਰੂ ਆਦਿ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਸੰਬੰਧਿਤ ਪੱਤਰਕਾਰ ਸ਼ਾਮਿਲ ਸਨ। ਇਸ ਅਵਸਰ ‘ਤੇ ਬਹੁਤੇ ਬੁਲਾਰਿਆਂ ਨੇ ਗਵਰਨਿੰਗ ਕੌਂਸਲ ਦੇ ਦੋ ਸਾਲਾਂ ਦੇ ਕੰਮਕਾਜ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਸ੍ਰੀ ਨਰਿੰਦਰ ਬੰਗਾ ਵਲੋਂ ਪ੍ਰੈੱਸ ਕਲੱਬ ਨੂੰ ਆਪਣੇ ਪਰਿਵਾਰ ਵਲੋਂ ਦੋ ਏ.ਸੀ. ਦਾਨ ਵਜੋਂ ਦੇਣ ਦਾ ਵੀ ਐਲਾਨ ਕੀਤਾ ਗਿਆ।
ਪ੍ਰੈੱਸ ਕਲੱਬ ਦੇ ਸਾਲਾਨਾ ਇਜਲਾਸ ਦੀ ਸ਼ੁਰੂਆਤ ਵਿਛੜੇ ਪੱਤਰਕਾਰਾਂ ਸਵਰਗਵਾਸੀ ਸ੍ਰੀਮਤੀ ਗੀਤਾ ਡੋਗਰਾ (ਸੀਨੀਅਰ ਪੱਤਰਕਾਰ), ਡਾ.ਵਿਪੁਲ ਤ੍ਰਿਖਾ (ਪੱਤਰਕਾਰ, ਯੁੱਗਮਾਰਗ ਅਖ਼ਬਾਰ), ਸ਼੍ਰੀ ਸਵਦੇਸ਼ ਨਨਚਾਹਲ (ਸੰਪਾਦਕ ਸਵਦੇਸ਼ੀ ਲਾਈਵ ਨਿਊਜ਼), ਹਰਜਿੰਦਰ ਬੱਲ, ਸੁਦੇਸ਼ ਸ਼ਰਮਾ, ਅਮਿਤਾ ਸ਼ਰਮਾ ਆਦਿ ਪੱਤਰਕਾਰਾਂ ਨੂੰ ਦੋ ਮਿੰਟ ਮੋਨ ਧਾਰਨ ਕਰਕੇ ਸ਼ਰਧਾਂਜਲੀ ਦੇਣ ਨਾਲ ਹੋਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪ੍ਰੈੱਸ ਕਲੱਬ ਦੇ ਸਕੱਤਰ ਮੇਹਰ ਮਲਿਕ ਵਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ। ਪ੍ਰਧਾਨਗੀ ਮੰਡਲ ਵਿਚ ਗਵਰਨਿੰਗ ਕੌਂਸਲ ਦੇ ਅਹੁਦੇਦਾਰ ਪ੍ਰਧਾਨ ਸਤਨਾਮ ਸਿੰਘ ਮਾਣਕ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਮੀਤ ਪ੍ਰਧਾਨ ਮਨਦੀਪ ਸ਼ਰਮਾ ਤੇ ਤਜਿੰਦਰ ਕੌਰ ਥਿੰਦ, ਸ਼ਿਵ ਸ਼ਰਮਾ ਖ਼ਜ਼ਾਨਚੀ ਆਦਿ ਸ਼ਾਮਿਲ ਸਨ। ਅਖੀਰ ਵਿਚ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ਵਲੋਂ ਜਨਰਲ ਇਜਲਾਸ ਵਿਚ ਸ਼ਾਮਿਲ ਹੋਣ ਵਾਲੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਜਨਰਲ ਇਜਲਾਸ ਵਿਚ ਪ੍ਰੈੱਸ ਕਲੱਬ ਨਾਲ ਸੰਬੰਧਿਤ ਵੱਡੀ ਗਿਣਤੀ ਵਿਚ ਰੈਗੂਲਰ ਮੈਂਬਰਾਂ ਨੇ ਸ਼ਿਰਕਤ ਕੀਤੀ।

Jalandhar

ਸਮਾਜਿਕ ਇਨਸਾਫ਼ ਕੌਂਸਲ ਅਤੇ ਸਮੂਹ ਜਥੇਬੰਦੀਆਂ ਵੱਲੋਂ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਭਾਜਪਾ ਦੇ ਵਿਰੁੱਧ ਮੈਮੋਰੰਡਮ ਏਡੀਸੀ ਜਲੰਧਰ ਨੂੰ ਦਿੱਤਾ ਗਿਆ

ਜਲੰਧਰ (ਸੰਜੀਵ ਕੁਮਾਰ) ਭਾਰਤੀ ਸੰਸਦ ਵਿੱਚ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਬਾਰੇ ਅਮਿਤ ਸ਼ਾਹ ਨੇ ਜੋ ਅਪਮਾਨਿਤ ਟਿੱਪਣੀ ਕੀਤੀ ਹੈ, ਤੁਰੰਤ ਉਸਦੀ ਮਾਫ਼ੀ ਮੰਗੇ ਨਹੀਂ ਤਾਂ ਅਹੁਦੇ ਤੋਂ ਅਸਤੀਫ਼ਾ ਦੇਵੇ। ਕੌਂਸਲ ਨੇ ਕਿਹਾ ਕਿ ਭਾਜਪਾ ਆਰਐਸਐਸ ਦੇਸ਼ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਧਿਰ ਹੈ। ਭਾਜਪਾ ਦੇ ਸ਼ਾਸਨ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਕਈ ਥਾਂਈਂ ਮੂਰਤੀਆਂ ਤੋੜੀਆਂ ਜਾ ਰਹੀਆਂ ਹਨ। ਲੋਕਾ ਤੇ ਧਾਰਮਿਕ ਹਮਲੇ ਕਰਵਾਏ ਜਾ ਰਹੇ ਹਨ।
ਸਮਾਜਿਕ ਇਨਸਾਫ਼ ਕੌਂਸਲ ਵਲੋ ਐਡਵੋਕੇਟ ਵਿਜੇ ਬੱਧਣ, ਐਡਵੋਕੇਟ ਮਧੂ ਰਚਨਾ, ਰਮੇਸ਼ ਚੋਹਕਾ, ਅਨਿਲ ਹੰਸ, ਅਰੁਣ ਸਾਂਦਲ, ਲਲਿਤ ਅੰਬੇਡਕਰੀ, ਰਾਮ ਮੂਰਤੀ, ਬਲਵੰਤ ਬਾਲਾ, ਐਡਵੋਕੇਟ ਪਰਵੀਨ ਨਈਅਰ, ਐਡਵੋਕੇਟ ਦੀਕਸ਼ਾ, ਐਡਵੋਕੇਟ ਸੀਮਾ, ਸਟੂਡੈਂਟ ਸੰਘਰਸ਼ ਮੋਰਚਾ ਤੋ ਵਿਦਆਰਥੀ ਆਗੂ ਮਨੀਸ਼ਾ, ਦੀਕਸ਼ਾ, ਮਦਨ ਵਿਰਦੀ, ਨਰਿੰਦਰ ਲੇਖ, ਵਿੱਕੀ ਲਾਖਾ,ਭਿੰਦਾ ਵਿਰਦੀ, ਸਮੇਤ ਬਹੁਤ ਸਾਰੇ ਸਾਥੀ ਹਾਜ਼ਿਰ ਸਨ।

Jalandhar

ਡਾ. ਬੀ ਆਰ ਅੰਬੇਡਕਰ ਜੀ ਦਾ ਅਪਮਾਨ ਕਿਸੇ ਵੀ ਕੀਮਤ ਤੇ ਬਦਾਸ਼ਤ ਨਹੀਂ ਹੋਵੇਗਾ

ਗ੍ਰਹਿ ਮੰਤਰੀ ਅਮਿਤ ਸ਼ਾਹ ਭਾਰਤ ਦੇਸ਼ ਦੇ ਮੂਲਨਿਵਾਸੀ ਸਮਾਜ ਤੋਂ ਮੰਗਣ ਮਾਫੀ- ਭਿੰਦਾ ਵਿਰਦੀ

ਜਲੰਧਰ(ਸੰਜੀਵ ਕੁਮਾਰ) ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਦੇ ਨਿਵਾਸੀ ਭਿੰਦਾ ਵਿਰਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਲੈ ਕੇ ਕੀਤੀ ਭਦੀ ਸ਼ਬਦਾਬਲੀ ਤੇ ਬੋਲਦੇ ਹੋਏ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਕੀਤੇ ਗਏ ਅਪਮਾਨ ਦਾ ਸਖਤ ਸ਼ਬਦਾਂ ਚ ਵਿਰੋਧ ਜਾਹਿਰ ਕੀਤਾ। ਉਹਨਾਂ ਕਿਹਾ ਕਿ ਬਾਬਾ ਸਾਹਿਬ ਦੇ ਅਪਮਾਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦੇਸ਼ ਦੀਆ ਬ੍ਰਾਹਮਣਵਾਦੀ ਸਰਕਾਰਾਂ ਨੇ ਹੁਣ ਤੱਕ ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਮ ਅਤੇ ੳਨਾ ਵਲੋਂ ਬਹੁਜਨ ਸਮਾਜ ਲਈ ਕੀਤੇ ਅੰਦੋਲਨ ਖਿਲਾਫ ਨਫਰਤ ਹੀ ਪੈਦਾ ਕੀਤੀ ਹੈ, ਜਿਸਦੀ ਨਵੀਂ ਉਦਾਹਰਣ ਅਮਿਤ ਸ਼ਾਹ ਨੇ ਪਾਰਲੀਆਮੈਂਟ ਚ ਪੇਸ਼ ਕਰ ਦਿਤੀ ਹੈ ਤੇ ਜੇਕਰ ਇਸ ਮਸਲੇ ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੂਰੇ ਦੇਸ਼ ਤੋਂ ਮੁਆਫੀ ਨਾ ਮੰਗੀ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਭਾਜਪਾ ਖਿਲਾਫ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਇਹ ਕਿਹਾ ਕਿ ਇਸ ਅਪਮਾਨ ਤੋਂ ਭਾਜਪਾ ਦੀ ਬ੍ਰਾਹਮਣਵਾਦੀ ਮਾਨਸਿਕਤਾ ਸਾਬਿਤ ਹੁੰਦੀ ਹੈ।

Crime

ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ -ਦੋ ਸਾਥੀ ਵੀ ਜ਼ਖਮੀ

ਰਿਪੋਰਟ (ਹਰਪ੍ਰੀਤ ਸਿੰਘ ਹੈਪੀ)

Social Work

ਲੋਕ ਭਲਾਈ ਸੰਸਥਾ (ਸਾਡਾ ਪਿੰਡ ਸਾਡੇ ਲੋਕ)ਵਲੋਂ ਗਰੀਬ ਲੋੜਵੰਦ ਵਿਦਿਆਰਥੀਆਂ ਦੀ ਕੀਤੀ ਗਈ ਆਰਥਿਕ ਮਦਦ


ਜਲੰਧਰ (ਸੰਜੀਵ ਕੁਮਾਰ)ਜਲੰਧਰ ਦੇ ਪਿੰਡ ਬੱਲਾਂ ਦੇ ਰਹਿਣ ਵਾਲੇ ਸੇਵਾ ਮੁਕਤ ਸਮਾਜਿਕ ਆਗੂ ਮਾਸਟਰ ਸ਼੍ਰੀ ਬੀ ਆਰ ਜੱਖੂ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਲੋਕ ਭਲਾਈ ਸੰਸਥਾ ਰਾਹੀ ਬੀਤੇ ਦਿਨੀ ਗਰੀਬ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਤੋਰ ਤੇ ਮਦਦ ਕਰਕੇ ਸਮਾਜ ਦੇ ਹੋਣਹਾਰ ਵਿਦਿਆਰਥੀਆਂ ਦੀ ਜਿਥੇ ਮਦਦ ਕੀਤੀ ਉਥੇ ਹੀ ਸਮਾਜ ਦੇ ਹੋਰਨਾਂ ਵਿਦਿਆਰਥੀਆਂ ਲਈ ਹੋਂਸਲਾ ਬਣ ਕੇ ਆਸ ਦੀ ਕਿਰਨ ਜਗਾਉਂਣ ਦਾ ਕੰਮ ਕੀਤਾ ਹੈ ਤਾਂ ਜੋ ਸਮਾਜ ਦਾ ਕੋਈ ਵੀ ਵਿਦਿਆਰਥੀ ਪੜਾਈ ਤੋਂ ਵਾਂਝਾ ਨਾ ਰਹੀ ਜਾਵੇ। ਵਿਦੇਸ਼ੀ ਧਰਤੀ ਤੇ ਰਹੀ ਕੇ ਸਮਾਜ ਦੀ ਫਿਕਰ ਕਰਨ ਵਾਲੇ ਸੇਵਾਮੁਕਤ ਮਾਸਟਰ ਬੀ ਆਰ ਜੱਖੂ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਵਲੋਂ ਜੋ ਵੀ ਵਿਦਿਆਰਥੀ ਪੜਾਈ ਵਿਚ ਜਿਆਦਾ ਹੁਸ਼ਿਆਰ ਹਨ ਜੋ ਉੱਚ ਸਿਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ ਉਹਨਾ ਦੀ ਹਮੇਸ਼ਾ ਆਰਥਿਕ ਮਦਦ ਕੀਤੀ ਜਾਂਦੀ ਰਹੀ ਹੈ ਤੇ ਅੱਗੇ ਵੀ ਇਸੇ ਤਰਾਂ ਮਦਦ ਕਰਨ ਦਾ ਉਪਰਾਲਾ ਜਾਰੀ ਰਹੇਗਾ। ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੀ ਟੀਮ ਵਲੋਂ ਆਪਣੀ ਕਮਾਈ ਚੋ ਕੁਝ ਹਿੱਸਾ ਕੱਢ ਕੇ ਰਮਨਦੀਪ ਕੌਰ ਪੁੱਤਰੀ ਬਿੱਲੂ ਸਿੰਘ ਵਾਸੀ ਬੁਢਲਾਡਾ ਜਿਲਾ ਮਾਨਸਾ ਨੂੰ 25000 ਦਾ ਚੈਕ ਦਿੱਤਾ ਤਾਂ ਜੋ ਆਪਣੀ ਪੜਾਈ ਵਿਚ ਸਫਲਤਾ ਹਾਸਿਲ ਕਰ ਸਕੇ। ਰਮਨਦੀਪ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਹੈ ਜਿਸਨੇ UGC&NET CLEAR ਕਰ ਚੁੱਕੀ ਹੈ ਅਤੇ ਇਸਦੀ ਮਿਹਨਤ ਨੂੰ ਦੇਖਦੇ ਹੋਏ ਇਸਦੀ ਮਦਦ ਕੀਤੀ ਗਈ ਹੈ ਇਸੇ ਤਰਾਂ ਜੋ ਮੌਜੂਦਾ ਸਮੇਂ ਚ PCS ਦੀ ਤਿਆਰ ਕਰ ਰਹੀ ਹੈ। ਦੂਜੀ ਲੜਕੀ ਨਵਕਿਰਨ ਧੁਰੀ ਤੋਂ ਹੈ ਜੋ ਆਪਣੀ ਐਮ ਏ ਦੀ ਪੜਾਈ ਤੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾਲ ਪੜੀ ਹੈ ਤੇ ਹੁਣ ਮੌਜੂਦਾ ਸਮੇਂ ਚ ਚੰਡੀਗੜ੍ਹ ਚ ਨਿਜੀ ਅਕੈਡਮੀ ਤੋਂ PCS ਦੀ ਤਿਆਰੀ ਕਰ ਰਹੀ ਹੈ ਜਿਸਦੀ ਆਰਥਿਕ ਤੋਰ ਤੇ 25000 ਦੀ ਮਦਦ ਕੀਤੀ ਗਈ ਤੇ ਅੱਗੇ ਤੋਂ ਵੀ ਮਦਦ ਕੀਤੀ ਜਾਵੇਗੀ ਤਾ ਜੋ ਬਾਕੀ ਰਹਿੰਦੀ ਪੜਾਈ ਪੂਰੀ ਕੀਤੀ ਜਾ ਸਕੇ। ਅਖੀਰ ਵਿਚ ਡੀ ਐਸ ਐਸ ਡੀ ਹਾਈ ਸਕੂਲ ਬੱਲ ਵਿੱਚੋ ਚੰਗੇ ਨੰਬਰ ਹਾਸਿਲ ਕਰਨ ਵਾਲੇ ਬੱਚਿਆ ਨੂੰ ਦਸ ਹਜ਼ਾਰ ਦਿਤੇ ਅਤੇ ਸਕੂਲ ਦੀ ਸਮੁੱਚੀ ਟੀਮ ਵਲੋਂ ਵੀ ਇਸ ਪ੍ਰੋਗਰਾਮ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਗਈ ਸੀ ਜਿਸ ਚ ਭੋਜਨ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।

Bhogpur

ਅੰਮ੍ਰਿਤਪਾਲ ਭੌਂਸਲੇ ਨਗਰ ਕੌਂਸਲ ਚੋਣਾਂ ਲਈ ਭੋਗਪੁਰ ਦੀ ਚੋਣ ਕਮੇਟੀ ਦੇ ਮੈਂਬਰ ਨਿਯੁਕਤ


ਜਲੰਧਰ/ਭੋਗਪੁਰ9 ਦਸੰਬਰ(ਗੁਰਪ੍ਰੀਤ ਬੱਲ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਲਿਸਟ ਜਾਰੀ ਕਰਦਿਆਂ ਆਦਮਪੁਰ ਵਿਧਾਨ ਸਭਾ ਦੇ ਭੋਗਪੁਰ ਨਗਰ ਕੌਂਸਲ ਦੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਚੋਣ ਕਰਨ ਲਈ ਸਾਬਕਾ ਐਮ ਐਲ ਏ ਲਵ ਕੁਮਾਰ ਗੋਲਡੀ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ। ਜਿਸ ਸ. ਗੁਰਪ੍ਰੀਤ ਸਿੰਘ ਸੋਨੂੰ ਢੇਸੀ ਅਤੇ ਫਿਲੌਰ ਸਭਾ ਤੋਂ ਨੌਜਵਾਨ ਆਗੂ ਅੰਮ੍ਰਿਤਪਾਲ ਭੌਂਸਲੇ ਨੂੰ ਕਮੇਟੀ ਵਿੱਚ ਲਿਆ ਗਿਆ। ਇਸ ਮੌਕੇ ਅੰਮ੍ਰਿਤਪਾਲ ਭੌਂਸਲੇ ਫਿਲੌਰ ਨੇ ਕਿਹਾ ਕਿ ਉਹ ਭੋਗਪੁਰ ਨਗਰ ਕੌਂਸਲ ਦੀ ਚੋਣਾਂ ਵਿੱਚ ਯੋਗ ਉਮੀਦਵਾਰਾਂ ਦੀ ਚੋਣ ਵਿੱਚ ਸਹਿਯੋਗ ਕਰਨਗੇ। ਕਾਂਗਰਸ ਦੇ ਉਮੀਦਵਾਰ ਸ. ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿੱਚ ਜਿੱਤ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਅਤੇ ਪੰਜਾਬ ਕਾਂਗਰਸ ਦੇ ਹੱਥ ਮਜ਼ਬੂਤ ਕਰਨਗੇ।