Crime

पुलिस ने किया बदमाश का एनकाउंटर

किशनगढ़ (गुरप्रीत बल्ल) 19 दिसंबर को किशनगढ़ पेट्रोल पंप के समीप इकट्ठे हुए युवकों पर गोली चलाने वाले लवप्रीत उर्फ लवी का आदमपुर थाना की पुलिस ने एनकाउंटर कर दिया।

      जानकारी मुताबिक पिछले दिनों 19 दिसंबर 2025 को किशनगढ़ के समीप पेट्रोल पंप के पास अलग-अलग कारों में आए युवकों ने गोलियां चलाई थी जिसमें दो युवक घायल हो गए थे तथा आरोपियों के खिलाफ थाना आदमपुर में मामला दर्ज कर लिया गया।
इन आरोपियों को पकड़ने के लिए डीएसपी आदमपुर राजीव कुमार तथा आदमपुर के एस एच ओ रविंदर पाल सिंह ने टीमें गठित की थी।  शुक्रवार को पुलिस अधिकारियों को गुप्त सूचना मिली कि गोली चलाने वाला शूटर लवप्रीत उर्फ लवी जो गोली कांड  में शूटर था वह अलावलपुर के गांव जगरावा में घूम रहा है। उन्होंने बताया कि आरोपी को काबू करने के लिए चौकी इंचार्ज जडू सिंघा तथा चौकी इंचार्ज अलावलपुर को भेजा गया।
उन्होंने बताया बताया कि आरोपी लवप्रीत मोटरसाइकिल पर जा रहा था तो उसे रुकने के लिए कहा गया लेकिन उसने पुलिस पार्टी पर फायर कर दिया। उन्होंने यह भी बताया कि आरोपी द्वारा पुलिस पार्टी पर दो फायर किए गए। पुलिस की वार्निंग के बावजूद भी जब वे नहीं रुका तो पुलिस ने सेल्फ डिफेंस में लवप्रीत पर फायर किया जो उसकी दी बाजू पर लगा और वह घायल होकर नीचे गिर गया।
जिसे काबू करने के बाद इलाज के लिए अस्पताल ले जाया गया। श्री विर्क ने बताया कि लवप्रीत ने कहा कि उसके खिलाफ पहले भी लड़ाई झगड़े के तीन मामले दर्ज हैं।

एसपी हरविंदर सिंह विर्क ने एस एच ओ रविंदर पाल सिंह को शाबाशी देते हुए कहा कि उन्होंने बहुत बहादुरी का काम किया है।

Doaba Times

ਯੂਟਿਊਬਰ ਦੇ ਘਰ ‘ਤੇ ਗ੍ਰੇਨੇਡ ਨਾਲ ਹਮਲਾ ਕਰਨ ਵਾਲੇ ਹਮਲਾਵਰ ਦਾ ਪੁਲਿਸ ਨਾਲ ਮੁਕਾਬਲਾ, ਲੱਤ ‘ਚ ਲੱਗੀ ਗੋਲ਼ੀ

ਦੋਸ਼ੀ ਹਾਰਦਿਕ ਕੰਬੋਜ ਨੇ ਪੁਲਿਸ ‘ਤੇ ਗੋਲ਼ੀ ਚਲਾ ਦਿੱਤੀ, ਜਵਾਬੀ ਗੋਲ਼ੀਬਾਰੀ ‘ਚ ਹਾਰਦਿਕ ਦੀ ਖੱਬੀ ਲੱਤ ‘ਚ ਗੋਲ਼ੀ ਲੱਗੀ। ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੂੰ ਉਸ ਕੋਲੋਂ ਹਥਿਆਰ ਅਤੇ ਗੋਲ਼ੀਆਂ ਬਰਾਮਦ ਹੋਈਆਂ ਹਨ।

ਕਿਸ਼ਨਗੜ(ਗੁਰਪ੍ਰੀਤ ਬੱਲ)  ਜਲੰਧਰ ‘ਚ ਯੂਟਿਊਬਰ ਦੇ ਘਰ ‘ਤੇ ਗ੍ਰਨੇਡ ਹਮਲਾ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਹਾਰਦਿਕ ਕੰਬੋਜ ਨੇ ਪੁਲਿਸ ‘ਤੇ ਗੋਲੀ ਚਲਾ ਦਿੱਤੀ, ਜਵਾਬੀ ਗੋਲੀਬਾਰੀ ‘ਚ ਹਾਰਦਿਕ ਦੀ ਲੱਤ ‘ਚ ਗੋਲੀ ਲੱਗੀ। ਪੁਲਿਸ ਨੂੰ ਉਸ ਕੋਲੋਂ ਹਥਿਆਰ ਅਤੇ ਗੋਲੀਆਂ ਬਰਾਮਦ ਹੋਈਆਂ।
ਜਲੰਧਰ ਦੇਹਾਤ ਪੁਲਿਸ ਨੇ ਅੱਜ ਸਵੇਰੇ ਜਲੰਧਰ ਦੇ ਰਾਏਪੁਰ ਰਸੂਲਪੁਰ ‘ਚ ਯੂਟਿਊਬਰ ਦੇ ਘਰ ‘ਤੇ ਗ੍ਰਨੇਡ ਹਮਲਾ ਕਰਨ ਵਾਲੇ ਹਮਲਾਵਰਾਂ ਦਾ ਮੁਕਾਬਲਾ ਕਰ ਲਿਆ ਹੈ। ਮੁਕਾਬਲੇ ‘ਚ ਯਮੁਨਾ ਨਗਰ ਦੇ ਸ਼ਾਦੀਪੁਰ ਪਿੰਡ ਦਾ ਰਹਿਣ ਵਾਲਾ ਹਾਰਦਿਕ ਉਸ ਸਮੇਂ ਜ਼ਖ਼ਮੀ ਹੋ ਗਿਆ, ਜਦੋਂ ਦੋਸ਼ੀ ਦੀ ਲੱਤ ‘ਚ ਗੋਲੀ ਲੱਗੀ। ਜਦੋਂ ਪੁਲਿਸ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਰਾਜਪੁਰ ਰਸੂਲਪੁਰ ਦੇ ਬੱਲਾਂ ਵਿਖੇ ਲੈ ਗਈ ਤਾਂ ਉਸ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ ਤੇ ਪੁਲੀਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਕਾਬਲੇ ਦੌਰਾਨ ਦੋ ਗੋਲੀਆਂ ਚੱਲੀਆਂ ਅਤੇ ਇੱਕ ਗੋਲੀ ਹਾਰਦਿਕ ਦੀ ਲੱਤ ਵਿੱਚ ਲੱਗੀ। ਜਾਣਕਾਰੀ ਮੁਤੲਬਿਕ ਮੁਲਜ਼ਮ ਲਾਰੈਂਸ ਲਈ ਕੰਮ ਕਰਦਾ ਹੈ। ਪੁਲਸ ਉਸ ਕੋਲੋਂ ਹਥਿਆਰ ਅਤੇ ਹੋਰ ਗ੍ਰਨੇਡ ਬਰਾਮਦ ਕਰਨ ‘ਚ ਲੱਗੀ ਹੋਈ ਹੈ।

Crime

ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ -ਦੋ ਸਾਥੀ ਵੀ ਜ਼ਖਮੀ

ਰਿਪੋਰਟ (ਹਰਪ੍ਰੀਤ ਸਿੰਘ ਹੈਪੀ)

Crime

ਬਿਆਸ ਪਿੰਡ ਵਿਖੇ ਬਾਬਾ ਬਿਆਸ ਜੀ ਦੇ ਪੁਰਾਤਨ ਮੰਦਰ ਵਿੱਚ ਹੋਈ ਚੋਰੀ

ਫੋਟੋ ਕੈਪਸ਼ਨ- ਚੋਰਾਂ ਦੁਆਰਾ ਗੋਲਕ ਤੋੜ ਕੀਤੀ ਗਈ ਚੋਰੀ ਦਾ ਦ੍ਰਿਸ਼।

ਬਿਆਸ ਪਿੰਡ (ਹਰਪ੍ਰੀਤ ਸਿੰਘ) ਜਲੰਧਰ ਤੋ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿੱਤ ਪੈਂਦੇ ਅੱਡਾ ਬਿਆਸ ਪਿੰਡ ਵਿਖੇ ਮਹਾਂਰਿਸ਼ੀ ਵੇਦ ਬਿਆਸ ਕੁੰਡ.ਜੈ ਬਾਬਾ ਬਿਆਸ ਜੀ ਦੇ ਪਵਿੱਤਰ ਅਸਥਾਨ ਤੇ ਦੋ ਚੋਰਾ ਵਲੋ ਚੋਰੀ ਨੂੰ ਅੰਜਾਮ ਦਿੱਤਾ ਗਿਆ।

        ਮਿਲੀ ਜਾਣਕਾਰੀ ਮੁਤਾਬਕ ਮੰਦਰ ਦੇ ਪੁਜਾਰੀ ਬਲਦੇਵ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਹਰ ਰੋਜ ਦੀ ਤਰਾਂ ਸਵੇਰੇ 4ਵਜੇ ਮੰਦਰ ਦਾ ਗੇਟ ਖੋਲਣ ਲੱਗੇ ਤਾ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ । ਜਿਸ ਤੋ ਉਪਰੰਤ ਉਨਾ ਨੇ ਮੰਦਰ ਦੇ ਅੰਦਰ ਜਾ ਕੇ ਦੇਖਿਆ ਤਾ ਗੋਲਕ ਨੂੰ ਲੱਗਾ ਤਾਲਾ ਵੀ ਚੋਰਾ ਵਲੋ ਭੰਨ ਕੇ ਗੋਲਕ ਵਿੱਚੋ ਨਗਦੀ ਤਕਰੀਬਨ 20 ਤੋ 25 ਹਜਾਰ ਦੇ ਕਰੀਬ ਨਗਦ ਰਾਸ਼ੀ ਗਾਇਬ ਸੀ।  ਜਿਸ ਉਪਰੰਤ ਪਿੰਡ ਵਾਸੀਆ ਅਤੇ ਕਮੇਟੀ ਮੈਂਬਰਾ ਨੂੰ ਸੂਚਿਤ ਕੀਤਾ। ਕਮੇਟੀ ਮੈਂਬਰ ਅਤੇ ਪਿੰਡ ਵਾਸਿਆ ਨੇ ਮੋਕੇ ਤੇ ਮੰਦਰ ਦੇ ਸਾਰੇ ਪਾਸੇ ਘੁੰਮ ਫਿਰ ਕੇ ਦੇਖਿਆ ਤਾ ਮੰਦਰ ਦੇ ਮੇਨ ਗੱਲੇ ਤੋ ਇਲਾਵਾ ਦੂਸਰੇ ਗੱਲੇ ਦਾ ਵੀ ਤਾਲਾ ਟੁੱਟੀਆ ਹੋਇਆ ਸੀ। ਜਿਸ ਵਿੱਚੋ ਨਗਦ ਰਾਸ਼ੀ ਗਾਇਬ ਸੀ। ਪਿੰਡ ਦੇ ਸਰਪੰਚ ਬਲਰਾਜ ਮਡਾਰ ਅਤੇ ਪੰਚਾਇਤ ਮੈਂਬਰ ਨਰਿੰਦਰ ਕੁਮਾਰ.ਦਲਵਿੰਦਰ ਕੁਮਾਰ.ਗੁਰਦੇਵ ਕੋਰ.ਆਦਮਪੁਰ ਦੇ ਬਲਾਂਕ ਪ੍ਧਾਨ ਅਮਰੀਕ ਲਾਲ.ਮੋਕੇ ਤੇ ਪੁੱਜ ਕੇ ਪੁਲੀਸ ਚੋਕੀ ਅਲਾਵਲਪੁਰ ਨੂੰ ਸੂਚਿਤ ਕੀਤਾ। ਅਲਾਵਲਪੁਰ ਪੁਲਿਸ ਚੋਕੀ ਤੋ A.S.I ਜਾਦਵਿੰਦਰ ਸਿੰਘ ਨੇ ਮੋਕੇ ਦਾ ਜਾਇਜਾ ਲਿਆ ਤੇ ਮੰਦਰ ਅੰਦਰ ਲੱਗੇ C.C.T.V ਕੈਮਰਿਆ ਦੀ ਫੁਟੇਜ ਕਢਵਾਈ ਤੇ ਜਿਸ ਤੋ ਪਤਾ ਲੱਗਾ ਦੋ ਮੋਨੇ ਵਿਅਕਤੀ ਜਿੰਨਾ ਨੇ ਰਾਤ ਇੱਕ ਦੋ ਵਜੇ ਦੇ ਕਰੀਬ ਮੰਦਰ ਦੇ ਅੰਦਰ ਤਾਲੇ ਤੋੜ ਕੇ ਦਾਖਲ ਹੁੰਦੇ ਤੇ ਮੰਦਰ ਅੰਦਰ ਪਏ ਗੱਲੇ ਦਾ ਤਾਲਾ ਤੋੜ ਕੇ ਨਗਦ ਰਾਸ਼ੀ ਲੈ ਕੇ ਫਰਾਰ ਹੋ ਗਏ। ਜਿਨਾ ਦੀ ਪੁੱਛ ਪੜਤਾਲ ਜਾਰੀ ਹੈ.A.S.l ਜਾਦਵਿੰਦਰ ਸਿੰਘ ਨੇ ਪਿੰਡ ਵਾਸੀਆ ਨੂੰ ਤੇ ਕਮੈਟੀ ਮੈਬਰ ਅਤੇ ਪਿੰਡ ਦੇ ਸਰਪੰਚ ਬਲਰਾਜ ਮਡਾਰ ਤੇ ਮੋਕੇ ਤੇ ਪੁੱਜੇ ਪੰਚਾਇਤ ਮੈਂਬਰ ਤੇ ਪਿੰਡ ਵਾਸੀਆ ਨੂੰ ਭਰੋਸਾ ਦਵਾਇਆ ਕਿ ਜਿਸ ਨੇ ਵੀ ਇਸ ਧਾਰਮਿਕ ਅਸਥਾਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਨੂੰ ਬਿਲਕੁੱਲ ਬਖਸ਼ਿਆ ਨਹੀ ਜਾਵੇਗਾ। ਉਸਤੇ ਤੇ ਬਣਦੀ ਸਖਤ ਤੋ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

Gurdaspur

मोबाइल शॉप की दीवार तोड़कर की गई लाखों की चोरी

गुरदासपुर( हरप्रीत सिंह) पंजाब के गुरदासपुर शहर में आए दिन चोरी की घटनाएं सामने आ रही हैं. कोड ऑफ कंडक्ट लगे होने के बावजूद चोर अपनी हरकतों से बाज नहीं आ रहे हैं. चोरों पर लगाम लगाने में पुलिस पूरी तरह नाकाम साबित हो रही है. ताजा मामला गुरदास शहर के ही मंडी चौंक के पास से सामने आया है, जहां चोरों ने एक मोबाइल शॉप को निशाना बनाते हुए मोबाइल और नकदी चोरी कर ली. चोरों ने दुकान की दीवार में सेंधमरी कर घटना को अंजाम दिया. हालांकि चोरों की यह हरकत दुकान में लगे सीसीटीवी कैमरे में कैद हो गई. वहीं, चोरी संबंधी सूचना मिलने पर थाना सिटी की पुलिस मौके पर पहुंची. दुकान मालिक संदीप कुमार निवासी मंडी चौंक ने बताया कि वह मंडी चौक में ही महाजन इलेक्ट्रॉनिक्स के नाम से एक दुकान चलाता है. रोजाना की तरह वह शनिवार को अपनी दुकान बंद करके घर चले गए. रविवार सुबह जब वह करीब साढ़े दस बजे दुकान पर आए तो देखा कि दुकान में रखे हुए सभी मोबाइल गायब थे, जबकि गल्ले में पड़ी करीब तीन से चार हजार रुपये की नकदी भी नहीं थी. उन्होंने बताया कि चोर उनकी दुकान की दीवार में सेंधमरी करके अंदर घुसे और चोरी की घटना को अंजाम दिया. उसने बताया कि जब दुकान में लगे सीसीटीवी कैमरे को चेक किया गया तो उसमें देखा गया है कि दो चोरों ने पहले दुकान की दीवार को तोड़ा, जिनमें से एक चोर उनकी दुकान में घुसा और चोरी की वारदात को अंजाम दिया. दुकान मालिक ने बताया कि इस घटना से उसका करीब तीन लाख रुपये का नुकसान हुआ है.

वहीं, इस मामले पर शिवसेना नेता हरविंदर सोनी ने कहा कि शहर में लगातार चोरी की घटनाएं बढ़ रही हैं. रोजाना शहर के किसी न किसी इलाके में चोरी की घटना सामने आ रही है. दुकानदार अपने आपको असुरक्षित महसूस कर रहे हैं. उन्होंने पुलिस के उच्चाधिकारियों से मांग की है कि चोरी की घटनाओं को अंजाम देने वाले चोरों को ट्रैस करके गिरफ्तार किया जाए.

Doaba Times

रसूलपुर ब्राह्मण में लाखों रुपये की चोरी- इलाके में चोरी की वारदातें बढ़ने से लोग दहशत में 

Dilbagh Singh फोटो कैप्शन : चोरी संबंधी जानकारी देते हुए घर में मौजूद सदस्य ।

किशनगढ़ (गुरप्रीत सूर्य ) किशनगढ़ के निकट रसूलपुर ब्राह्मणा गांव में एक घर से लाखों रुपये की चोरी की खबर मिली। जानकारी के अनुसार गांव रसूलपुर ब्राह्मणा निवासी जसविंदर कुमार (बाबू) पुत्र दर्शन लाल ने बताया कि वह बीती रात अपने परिवार के साथ अमृतसर गया था।घर के ताले को तोड़कर घर से करीब पंद्रह तोले सोना  चोरी हो गया।  इस चोरी के बाद परिवार द्वारा शक के आधार पर संदिग्ध लोग जिनके नाम रवि अमन और कमल थे, पर चोरी का शक किया ।  इस चोरी की वारदात के बारे में चौकी किशनगढ़ पुलिस को जानकारी दी गई । आए दिन क्षेत्र में बढ़ती चोरी की घटनाएं पुलिस प्रशासन की सुरक्षा व्यवस्था पर कई सवाल खड़े करती हैं।जिक्रयोग है कि रसूलपुर ब्राह्मणा में कुछ दिन पहले भी चोरों द्वारा दिनदहाड़े चोरी की वारदात को अंजाम दिया गया था ।

Doaba Times

ਧੋਗੜੀ ਡ੍ਰੇਨ ਤੇ ਲੁੱਟ ਖੋਹ ਦੀਆਂ ਵਾਰਦਾਤਾ ਜਾਰੀ- ਚੋਰ ਚੁਸਤ ਪੁਲਸ ਸੁਸਤ

ਜਲੰਧਰ (ਸੌਰਬ ਗੁਪਤਾ) ਜਲੰਧਰ ਧੋਗੜੀ ਰੋਡ ਸਥਿਤ ਡਰੇਨ ਤੇ ਦੇਰ ਰਾਤ 11 ਵਜੇ ਦੇ ਕਰੀਬ ਫੈਕਟਰੀ ਕਰਮਚਾਰੀ ਰਾਹੁਲ ਨੇ ਫੋਨ ਤੇ ਲੁੱਟਖੋਹ ਦੀ ਨਾਕਾਮ ਕੋਸ਼ਿਸ਼ ਬਾਰੇ ਜਾਣਕਾਰੀ ਦਿੱਤੀ ਤਾਂ ਮੌਕੇ ਤੇ ਸੌਰਭ ਗੁਪਤਾ ਪੱਤਰਕਾਰ ਪਹੁੰਚੇ ਤਾ ਲੁਟੇਰੇ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਇਸ ਉਪਰੰਤ ਲੁਟੇਰਿਆਂ ਦੀ ਆਸ ਪਾਸ ਖੇਤਾਂ ਵਿਚ ਭਾਲ ਜਾਰੀ ਕੀਤੀ ਗਈ ਪ੍ਰੰਤੂ ਲੁਟੇਰੇ ਮੌਕੇ ਤੋਂ ਨਹੀਂ ਮਿਲੇ । ਫੈਕਟਰੀ ਕਰਮਚਾਰੀ ਰਾਹੁਲ ਨੇ ਦੱਸਿਆ ਕਿ ਉਹ ਰਾਤ 11 ਵਜੇ ਦੇ ਕਰੀਬ ਫ਼ੈਕਟਰੀ ਤੋਂ ਘਰ ਰਮਦਾਸਪੁਰ ਜਾ ਰਿਹਾ ਸੀ ਜੋ ਕਿ ਡਰਾਇਵਰ ਦਾ ਕੰਮ ਕਰ ਰਿਹਾ ਹੈ, ਰਸਤੇ ਚ’ ਘਰ ਜਾ ਰਿਹਾ ਸੀ ਤਾਂ ਡਰੇਨ ਦੇ ਬਿਲਕੁਲ ਨਜਦੀਕ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਵੱਲੋਂ ਉਸ ਨਾਲ ਲੁੱਟ ਖੋਹ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖੇਤਾਂ ਵਿੱਚ ਭੱਜ ਕੇ ਜਾਨ ਬਚਾਈ ਤੇ ਰੌਲਾ ਰੱਪਾ ਪਾਇਆ, ਜਿਸ ਉਪਰੰਤ ਫੋਨ ਕਰ ਸੌਰਵ ਗੁਪਤਾ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਤਾਂ ਮੌਕੇ ਤੇ ਪਹੁੰਚੇ ਪ੍ਰੰਤੂ ਕੋਈ ਵੀ ਲੁਟੇਰਾ ਮੌਕੇ ਤੇ ਕਾਬੂ ਨਹੀਂ ਆਇਆ ।ਜਿਕਰਯੋਗ ਹੈ ਕਿ ਇਸ ਇਲਾਕੇ ਚ’ ਲੁੱਟਖੋਹ ਦੀਆਂ ਵਾਰਦਾਤਾ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਹਨ।

Doaba Times

ਪਰਵਾਸੀ ਮਜਦੂਰ ਨਾਲ ਲੁੱਟਮਾਰ

ਜਲੰਧਰ(ਮੁਕੇਸ਼ ਕੁਮਾਰ) ਰਾਏਪੁਰ ਤੋਂ ਧੋਗੜੀ ਰੋਡ ਤੇ ਧਰਮਿੰਦਰ ਨਾਮਕ ਯੂ ਪੀ ਦੇ ਪਰਵਾਸੀ ਨਾਲ ਮੋਟਰਸਾਈਕਲ ਸਵਾਰ ਚਾਰ ਲੁਟੇਰਿਆਂ ਵੱਲੋਂ ਸ਼ਾਮ ਦੇ ਕਰੀਬ 4 ਵਜੇ ਲੁੱਟ ਮਾਰ ਕੀਤੀ ਗਈ ਤੇ ਜਿਸ ਦੌਰਾਨ ਰੈਡਮੀ ਮਾਰਕਾ ਫ਼ੋਨ ਲੁੱਟ ਲਿਆ ਗਿਆ। ਪ੍ਰਵਾਸੀ ਮਜ਼ਦੂਰ ਗਲੋਰੀ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ ਤੇ ਫੈਕਟਰੀ ਤੋਂ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਰਸਤੇ ਵਿਚ ਲੁੱਟ ਦੀ ਘਟਨਾ ਵਾਪਰ ਗਈ ਜ਼ਿਕਰਯੋਗ ਹੈ ਕਿ ਇਸ ਰਸਤੇ ਤੇ ਪਹਿਲਾਂ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਜਿਸ ਤੇ ਪੁਲੀਸ ਪ੍ਰਸ਼ਾਸਨ ਠੱਲ ਪਾਉਣ ਤੇ ਅਸਫਲ ਰਿਹਾ ਹੈ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਲੁੱਟ ਦੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ ।

Doaba Times

ਡੇਰਾ ਸੱਚਖੰਡ ਬੱਲਾਂ ਨੂੰ ਧਮਕੀ ਦੇਣਾ ਕਾਇਰਤਾ ਦਾ ਸਬੂਤ -ਮੁਕੇਸ਼ ਕੁਮਾਰ ਸੀਨੀਅਰ ਆਗੂ ਆਪ


ਕਿਸ਼ਨਗੜ (ਗੁਰਪ੍ਰੀਤ ਬੱਲ)ਬੀਤੇ ਦਿਨੀਂ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਜੀ ਨੂੰ ਅਣਪਛਾਤੇ ਨੰਬਰ ਤੋ ਧਮਕੀ ਮਿਲਣ ਤੋਂ ਬਾਅਦ ਰਵਿਦਾਸੀਆ ਧਰਮ ਵਿਚ ਕਾਫੀ ਰੋਸ ਪਾਇਆ ਗਿਆ ।
ਗੱਲਬਾਤ ਕਰਦਿਆਂ ਮੁਕੇਸ਼ ਕੁਮਾਰ ਸੀਨੀਅਰ ਆਗੂ ਆਪ ਨੇ ਦੱਸਿਆ ਕਿ ਇਹ ਕੋਈ ਰਾਜਨੀਤਕ ਗੱਲ ਨਹੀਂ ਹੈ ਉਨ੍ਹਾਂ ਦੇ ਧਰਮ ਗੁਰੂ ਸ੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਨੂੰ ਪ੍ਰਚਾਰ ਨਾ ਕਰਨ ਦੀ ਧਮਕੀ ਦਿੱਤੀ ਗਈ ਹੈ, ਜਿਸ ਦੀ ਸੂਚਨਾ ਪੁਲੀਸ ਨੂੰ ਵੀ ਹੈ, ਪੁਲੀਸ ਨੇ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪਾਇਆ ਕਿ ਫੋਨ ਕਪੂਰਥਲਾ ਜੇਲ੍ਹ ਵਿੱਚੋਂ ਆਇਆ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਕੈਦੀਆਂ ਨੂੰ ਜੇਲ੍ਹ ਵਿਚ ਫੋਨ ਉਪਲੱਬਧ ਹਨ ਤਾਂ ਸਰਕਾਰ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ ।
ਮੁਕੇਸ਼ ਕੁਮਾਰ ਸੀਨੀਅਰ ਆਗੂ ਆਪ ਨੇ ਪ੍ਰਸ਼ਾਸ਼ਨ ਤੋ ਪੁਰਜ਼ੋਰ ਅਪੀਲ ਕੀਤੀ ਕਿ ਧਮਕੀ ਦੇਣ ਵਾਲੇ ਅਗਿਆਤ ਵਿਅਕਤੀ ਨੂੰ ਜਲਦ ਕਾਬੂ ਕੀਤਾ ਜਾਵੇ ਨਹੀਂ ਤਾਂ ਪੰਜਾਬ ਵਿਚ ਵੱਡੇ ਪੱਧਰ ਤੇ ਧਰਨੇ ਪ੍ਰਦਰਸ਼ਨ ਦਾ ਰਸਤਾ ਅਪਣਾਉਣਾ ਪਵੇਗਾ।
ਸੰਤ ਨਿਰੰਜਨ ਦਾਸ ਜੀ ਇਨ੍ਹੀਂ ਦਿਨੀਂ ਸਪੇਨ ਵਿੱਚ ਹਨ ਤੇ ਅਲੱਗ- ਅਲੱਗ ਧਾਰਮਿਕ ਸਮਾਗਮਾਂ ਸੰਬੰਧੀ ਜਰਮਨੀ, ਫਰਾਸ, ਨੀਦਰਲੈਂਡ ਜਾਣਗੇ।

Doaba Times

ਕਿਸ਼ਨਗੜ੍ਹ ਵਿਖੇ ਹਥਿਆਰਾਂ ਦੀ ਨੋਕ ਤੇ ਲੁੱਟਮਾਰ


ਕਿਸ਼ਨਗੜ੍ਹ (ਮੁਕੇਸ਼ ਕੁਮਾਰ ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਕਿਸ਼ਨਗਡ਼੍ਹ ਤੂੰ ਕਰਤਾਰਪੁਰ ਰੋਡ ਤੇ ਅਮਰੂਦਾਂ ਵਾਲੇ ਬਾਗ ਦੇ ਨਜ਼ਦੀਕ ਸਵੇਰੇ ਪੰਜ ਵਜੇ ਦੇ ਕਰੀਬ ਰੇਹੜੀ ਚਾਲਕ ਸੁਭਾਸ਼ ਕੋਲੋਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਚਾਲਕਾਂ ਵੱਲੋਂ ਇਕ ਮੋਬਾਇਲ ਫੋਨ ਤੇ 3500ਰੁਪਏ ਲੁੱਟ ਲਏ ਗਏ।ਇਸ ਉਪਰੰਤ ਦੂਸਰੇ ਰੇਹੜੀ ਚਾਲਕ ਜਿਸ ਦਾ ਨਾਂ ਸੋਨੂੰ ਸੀ , ਮੌਕੇ ਤੇ ਪਹੁੰਚੇ ਤਾਂ ਲੁਟੇਰੇ ਫਿਰ ਵਾਪਿਸ ਆ ਕੇ ਉਸ ਦੀ ਜੇਬ ਵਿੱਚੋਂ ਵੀ 9000 ਦੇ ਕਰੀਬ ਲੁੱਟ ਕੇ ਲੈ ਗਏ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਲੁਟੇਰੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ, ਇਸ ਉਪਰੰਤ ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋਏ ਰੇਹਡ਼ੀ ਚਾਲਕਾਂ ਵੱਲੋਂ ਨਜ਼ਦੀਕੀ ਚੌਕੀ ਕਿਸ਼ਨਗੜ੍ਹ ਵਿਖੇ ਇਸ ਲੁੱਟਮਾਰ ਸੰਬੰਧੀ ਸ਼ਿਕਾਇਤ ਦਰਜ ਕਰਾਈ ਤਾਂ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।