Jalandhar

ਚੌਂਕੀ ਫੋਕਲ ਪੁਆਇੰਟ ਅਤੇ ਡਿਵੀ: ਨੰਬਰ 8 ਦੀ ਮਿਲੀਭੁਗਤ ਨਾਲ ਔਰਤਾਂ ਨੂੰ ਗੰਦੇ ਇਸ਼ਾਰੇ ਕਰਨ ਵਾਲੇ ਠਰਕੀ ਨੂੰ ਪੁਲਸ ਨੇ ਦਿੱਤੀ ਖੁੱਲ੍ਹੀ ਛੁੱਟੀ

ਪੁਲਸ ਕਮਿਸ਼ਨਰ ਧੰਨਪ੍ਰੀਤ ਕੌਰ ਅਤੇ ਹੋਰ ਉੱਚ ਅਧਿਕਾਰੀਆਂ ਦੇ ਆਦੇਸ਼ ਐੱਸ ਐੱਚ ਓ ਲਈ ਇੱਕ ਡਰਾਮਾ

ਦੋਸ਼ੀ ਦੀ ਪੁਲਸ ਨਾਲ ਪੱਕੀ ਸੈਟਿੰਗ ਸੀ ਤਾਂ ਹੀ ਗਿਰਫਤਾਰੀ ਦੇ ਆਦੇਸ਼ ਨੂੰ ਐੱਸ ਐੱਚ ਓ ਨੇ ਟੰਗਿਆ ਛਿੱਕੇ

ਭ੍ਰਸ਼ਟ ਮੁਲਾਜਮਾਂ ਨੇ ਛਾਪਾ ਮਾਰ ਕੇ ਗਿਰਫ਼ਤਾਰ ਕਰਨ ਦੀ ਬਜਾਏ, ਫੋਨ ਕਰਕੇ ਦੋਸ਼ੀ ਨੂੰ ਪਹਿਲਾ ਹੀ ਕਰ ਦਿੱਤਾ ਸੀ ਇਧਰ ਉਧਰ

ਡੀਸੀਪੀ ਨਰੇਸ਼ ਡੋਗਰਾ ਦੇ ਦਫਤਰ ਨੂੰ ਲਗਾ ਤਾਲਾ,ਸਵੇਰ ਤੋਂ ਇੰਤਜ਼ਾਰ ਕਰਦੇ ਕਰਦੇ ਸ਼ਾਮ ਨੂੰ ਮਿਲਿਆ ਲਾਰਾ

ਜਲੰਧਰ (ਸੰਜੀਵ ਕੁਮਾਰ)ਮੁਹੱਲਾ ਸਈਪੁਰ ਕਲਾਂ ਦੀਆਂ ਔਰਤਾਂ ਨੂੰ ਗੰਦੇ ਇਸ਼ਾਰੇ ਕਰਨ ਅਤੇ ਅਸ਼ਲੀਲ ਗੰਦ ਬੋਲਣ ਨੂੰ ਲੈ ਕੇ ਮੁਹੱਲਾ ਸਈਪੁਰ ਕਲਾਂ ਦੀਆਂ ਪੀੜਿਤ ਔਰਤਾਂ ਨੇ ਪਹਿਲਾ ਚੌਂਕੀ ਫੋਕਲ ਪੁਆਇਟ ਦੇ ਇੰਚਾਰਜ ਅਵਤਾਰ ਸਿੰਘ ਨੂੰ ਸ਼ਿਕਾਇਤ ਦਿੱਤੀ ਸੀ ਜਿਸਦੀ ਸੁਣਵਾਈ ਨਾ ਹੋਣ ਕਰਕੇ ਬਾਅਦ ਵਿਚ ਪੁਲਸ ਕਮਿਸ਼ਨਰ ਜਲੰਧਰ ਧੰਨਪ੍ਰੀਤ ਕੌਰ ਨੂੰ ਇਕ ਲਿਖਿਤ ਸ਼ਿਕਾਇਤ ਦਿੱਤੀ ਸੀ ਜਿਸ ਤੇ ਔਰਤਾਂ ਵਲੋਂ ਬਾਰ ਬਾਰ ਇਨਸਾਫ਼ ਲੈਣ ਲਈ ਪੁਲਸ ਕਮਿਸ਼ਨਰ ਜਲੰਧਰ ਦਫਤਰ ਗੇੜੇ ਲਗਾਏ ਜਿਸ ਤੇ ਡੇਢ ਮਹੀਨੇ ਚ ਸ਼ਿਕਾਇਤ ਚ ਸਾਰੇ ਬਿਆਨ ਬਗੈਰਾ ਹੋਣ ਦੇ ਬਾਵਜੂਦ ਜਦ ਗੱਲ ਕਾਰਵਾਈ ਕਰਨ ਦੀ ਹੁੰਦੀ ਤੇ ਪੁਲਸ ਹੇਠਲੇ ਲੈਵਲ ਦੇ ਅਧਿਕਾਰੀਆਂ ਵਲੋਂ ਹਰ ਵਾਰ ਪੜਤਾਲ ਹੋ ਰਹੀ ਹੈ ਦਾ ਭਰੋਸਾ ਦੇ ਕੇ ਉਨਾਂ ਨੂੰ ਘਰ ਭੇਜ ਦਿੱਤਾ ਜਾਂਦਾ । ਦੋਸ਼ੀ ਖਿਲਾਫ ਸ਼ਿਕਾਇਤ ਦੇਣ ਤੋਂ ਪਹਿਲਾਂ ਮੁਹੱਲੇ ਦੀਆਂ ਔਰਤਾਂ ਨੇ ਵਾਰਡ ਨੰ 79 ਤੋ ਕੌਸਲਰ ਮਨਿੰਦਰ ਕੌਰ ਨੂੰ ਸਾਰੀ ਗੱਲ ਦਸੀ ਸੀ ਕਿ ਮੁਹੱਲੇ ਚ ਇੱਕ ਠਰਕੀ ਵਿਅਕਤੀ ਹਰ ਰੋਜ ਦੀ ਤਰਾਂ ਬੱਚਿਆਂ ਅਤੇ ਔਰਤਾਂ ਨੂੰ ਗਲਤ ਇਸ਼ਾਰੇ ਕਰਦਾ ਹੈ ਇਸ ਦੀ ਪਾਰਸ਼ਦ ਪਤੀ ਦਿਨੇਸ਼ ਹੀਰ ਅਤੇ ਉਸਦੀ ਪਤਨੀ ਨੇ ਖੁਦ ਜਾਂਚ ਕੀਤੀ ਜੌ ਖੁਦ ਦੋਸ਼ੀ ਦੀ ਗੰਦੀ ਭਾਸ਼ਾ ਦੇ ਸ਼ਿਕਾਰ ਹੋਏ ਤੇ ਕੌਂਸਲਰ ਨੂੰ ਖੁਦ ਇਨਸਾਫ਼ ਲੈਣ ਲਈ ਪੁਲੀਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤਾਂ ਦੇਣੀਆਂ ਪਈਆਂ ਜਿਸਦਾ ਨਤੀਜਾ ਜ਼ੀਰੋ ਰਿਹਾ ਤੇ ਹਰ ਸ਼ਿਕਾਇਤ ਨੂੰ ਠੰਡੇ ਬਸਤੇ ਚ ਪਾ ਕੇ ਹਰ ਵਾਰ ਲਾਰੇਬਾਜੀ ਕੀਤੀ ਗਈ । ਜਲੰਧਰ ਪੁਲਸ ਇਸ ਠਰਕੀ ਵਿਅਕਤੀ ਤੋਂ ਡਰਦੇ ਹੋਏ ਕੋਈ ਵੀ ਐਕਸ਼ਨ ਨਹੀਂ ਲੈ ਰਹੀ ਕਿਉਕਿ ਔਰਤਾਂ ਨੂੰ ਛੇੜਨ ਵਾਲੇ ਵਿਅਕਤੀ ਦੀ ਆਮ ਆਦਮੀ ਪਾਰਟੀ ਦੇ ਵਿਅਕਤੀ ਅਤੇ ਨੇਤਾਵਾਂ ਨਾਲ ਬੈਠਣੀ ਊਠਣੀ ਹੈ ਜੌ ਭ੍ਰਸ਼ਟ ਨੇਤਾਵਾਂ ਨਾਲ ਹਮਸਲਾਹ੍ਹ ਹੋ ਕੇ ਵਾਰ ਵਾਰ ਔਰਤਾਂ ਨੂੰ ਗੰਦ ਬੋਲਦਾ ਤੇ ਅਸ਼ਲੀਲ ਇਸ਼ਾਰੇ ਕਰਦਾ ਆ ਰਿਹਾ ਪਰ ਚੌਂਕੀ ਫੋਕਲ ਪੁਆਇੰਟ ਅਤੇ ਡਿਵੀਜ਼ਨ ਨੰਬਰ ਅੱਠ ਦੀ ਪੁਲਸ ਇਸ ਮਸਲੇ ਨੂੰ ਦਬਾਉਣ ਚ ਲਗੀ ਹੈ ਇਸ ਸਬੰਧੀ ਪੁਲਸ ਕਮਿਸ਼ਨਰ ਨੇ ਡੀਸੀਪੀ ਨਰੇਸ਼ ਡੋਗਰਾ ਨੂੰ ਪੜਤਾਲ ਕਰਕੇ ਕਰਵਾਈ ਕਰਨ ਦੇ ਆਦੇਸ਼ ਦਿੱਤੇ ਸਨ ਜਿਨ੍ਹਾਂ ਨੇ ਇਹ ਆਦੇਸ਼ ਏਸੀਪੀ ਨੌਰਥ ਅਸ਼ੋਕ ਮੀਨਾ ਨੂੰ ਭੇਜ ਦਿੱਤਾ ਜਿਨਾ ਨਾਲ ਪਾਰਸ਼ਦ ਪਤੀ ਆਪਣੇ ਸਾਥੀਆਂ ਸਮੇਤ ਮਿਲੇ ਜਿਨਾ ਨੇ ਤੁਰੰਤ ਡਿਵਜ਼ਨ ਨੰਬਰ ਅੱਠ ਦੇ ਐਸ ਐਚ ਓ ਯਾਦਵਿੰਦਰ ਸਿੰਘ ਨੂੰ ਕਿਹਾ ਕਿ ਦੋਸ਼ੀ ਨੂੰ ਫੜ ਕੇ ਕੋਰਟ ਚ ਪੇਸ਼ ਕੀਤਾ ਜਾਵੇ ਤੇ ਉਸਦੇ ਖਿਲਾਫ ਇੱਕ ਸ਼ਾਂਤੀ ਭੰਗ ਕਰਨ ਸਬੰਧੀ 107/150 ਦਾ ਕਲੰਦਰਾ ਕੱਟਿਆ ਸੀ ਜਿਸ ਚ ਇਹ ਦੋਸ਼ੀ ਹੈ ਪਰ ਐੱਸ ਐੱਚ ਓ ਨੇ ਏਸੀਪੀ ਨੌਰਥ ਅਸ਼ੋਕ ਮੀਨਾ ਅਤੇ ਕਮਿਸ਼ਨਰ ਪੁਲਸ ਮੈਡਮ ਧੰਨਪ੍ਰੀਤ ਕੌਰ ਦੇ ਆਦੇਸ਼ ਨੂੰ ਛਿੱਟੇ ਟੰਗ ਕੇ ਆਪਣੀ ਮਰਜੀ ਕਰਦੇ ਹੋਏ ਬਿਨਾਂ ਕਿਸੇ ਦੋਸ਼ੀ ਨੂੰ ਫੜੇ ਕਲੰਦਰਾ ਕੋਰਟ ਚ ਪੇਸ਼ ਕਰਨ ਦੀ ਕੋਸ਼ਿਸ ਕੀਤੀ ਜਿਸਦਾ ਪਤਾ ਲਗਦੇ ਸਾਰ ਹੀ ਜਦ ਕੌਂਸਲਰ ਪਤੀ ਨੇ ਏਸੀਪੀ ਨੌਰਥ ਅਸ਼ੋਕ ਮੀਨਾ ਅਤੇ ਡੀਸੀਪੀ ਨਰੇਸ਼ ਡੋਗਰਾ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਆਪਣੀ ਦਿੱਤੀ ਹੋਈ ਜੁਬਾਨ ਨੂੰ ਬਚਾਉਂਦੇ ਹੋਏ ਕਿਹਾ ਕਿ ਮੇਰੀ ਐੱਸ ਐੱਚ ਓ ਨਾਲ ਗੱਲ ਹੋ ਗਈ ਹੈ ਉਹ ਦੋਸ਼ੀ ਦੇ ਘਰ ਚ ਬੈਠੇ ਹਨ ਤੇ ਦੋਸ਼ੀ ਘਰੋ ਫਰਾਰ ਹੈ ਹੁਣ ਇਥੇ ਸ਼ੀਸ਼ਾ ਸਾਫ ਦਿਖਾਈ ਦਿੰਦਾ ਹੈ ਕਿ ਜਦ ਐੱਸ ਐੱਚ ਓ ਨੂੰ ਪਹਿਲਾ ਹੀ ਉੱਚ ਅਧਿਕਾਰੀਆਂ ਨੇ ਦੋਸ਼ੀ ਸਮੇਤ ਪੇਸ਼ ਹੋਣ ਨੂੰ ਕਿਹਾ ਸੀ ਤੇ ਚੌਂਕੀ ਫੋਕਲ ਪੁਆਇੰਟ ਦਾ ਮੁਨਸ਼ੀ ਕਰਨਵੀਰ ਸਿੰਘ ਜੋ ਭ੍ਰਸ਼ਟਾਚਾਰੀ ਦੀ ਲਾਈਨ ਚ ਸ਼ਾਮਿਲ ਹੈ ਉਹ ਉਸ ਸਮੇਂ ਕਿਸ ਦੇ ਨਾਲ ਅਤੇ ਕਿਸਦੇ ਇਸ਼ਾਰੇ ਤੇ ਕਲੰਦਰਾ ਕੋਰਟ ਚ ਦੇਣ ਚਲਾ ਗਿਆ ਤੇ ਕੀ ਉੱਚ ਅਧਿਕਾਰੀਆਂ ਦੇ ਆਦੇਸ਼ ਨੂੰ ਇਹ ਹਵਾ ਹਵਾਈ ਸਮਝਦੇ ਜਾਂ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਕਿ ਹਰ ਇੱਕ ਨੂੰ ਲਾਰੇ ਲਗਾ ਕੇ ਬੇਵਕੂਫ਼ ਬਣਾ ਕੇ ਆਪਣੇ ਅੱਗੇ ਪਿੱਛੇ ਘੁੰਮਾ ਕੇ ਰਾਜਨੀਤੀ ਲੋਕਾਂ ਨੂੰ ਖੁਸ਼ ਕਰੀਏ ?ਜੇਕਰ ਗੱਲ ਕਰੀਏ ਚੌਂਕੀ ਫੋਕਲ ਪੁਆਇੰਟ ਦੀ ਤੇ ਇਹਨਾਂ ਦੀ ਪਹਿਲਾ ਹੀ ਦੋਸ਼ੀ ਵਿਅਕਤੀ ਨਾਲ ਮੋਟੀ ਸੈਟਿੰਗ ਹੈ ਜੌ ਔਰਤਾਂ ਨੂੰ ਗੰਦ ਬੋਲਦਾ ਆ ਰਿਹਾ ਹੈ ਜਿਸ ਸਬੰਧੀ ਔਰਤਾਂ ਵਲੋਂ ਚੌਂਕੀ ਫੋਕਲ ਪੁਆਇੰਟ ਚ ਸ਼ਿਕਾਇਤਾਂ ਦਿੱਤੀਆਂ ਸਨ ਪਰ ਭ੍ਰਸ਼ਟ ਮੁਲਾਜਮਾਂ ਨੇ ਕਿਸੇ ਹੋਰ ਦਾ ਰਾਜੀਨਾਮਾ ਲਗਾ ਕੇ ਦਿੱਤੀ ਸ਼ਿਕਾਇਤ ਨੂੰ ਬੰਦ ਕਰ ਦਿੱਤਾ ਸੀ ਫਿਰ ਇਕ ਸ਼ਿਕਾਇਤ ਤੇ ਵਾਰ ਵਾਰ ਗੇੜੇ ਮਰਵਾ ਕੇ ਲੋਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਕੇ ਰਾਜੀਨਾਮਾ ਕਰਵਾ ਕੇ ਆਪਣੇ ਆਪ ਨੂੰ ਬਚਾਉਂਦਾ ਆਇਆ ਹੈ ਜਿਸਨੂੰ ਲੈ ਕੇ ਔਰਤਾਂ ਵਿਚ ਭਾਰੀ ਰੋਸ ਚਲਦਾ ਆ ਰਿਹਾ ਪਰ ਅਖੀਰ ਚ ਹਨ ਵੀ ਔਰਤਾਂ ਨੂੰ ਨਿਰਾਸ਼ਾ ਹੀ ਮਿਲੀ। ਇਸ ਮਸਲੇ ਨੂੰ ਲੈ ਕੇ ਕਾਰਵਾਈ ਕਰਨ ਦੀ ਡਿਊਟੀ ਡੀਸੀਪੀ ਨਰੇਸ਼ ਡੋਗਰਾ ਜੀ ਦੀ ਲਗਾਈ ਗਈ ਸੀ ਉਨਾਂ ਦੇ ਇੰਤਜ਼ਾਰ ਚ ਕੌਂਸਲਰ ਪਤੀ ਦਿਨੇਸ਼ ਹੀਰ ਨੇ ਸਾਥੀਆਂ ਸਮੇਤ ਸ਼ਾਮ ਤੱਕ ਇੰਤਜ਼ਾਰ ਕੀਤਾ ਤੇ ਨਰੇਸ਼ ਡੋਗਰਾ ਦੇ ਦਫਤਰ ਨੂੰ ਤਾਲਾ ਲਗਿਆ ਮਿਲਿਆ ਤੇ ਸ਼ਾਮ ਨੂੰ ਲਾਰਾ ਮਿਲਿਆ ਕਿ ਕਿਸੇ ਪਿੰਡ ਚ ਘਟਨਾ ਨੂੰ ਲੈ ਕੇ ਡਿਊਟੀ ਲਗੀ ਹੈ ਪਰ ਆਮ ਲੋਕਾਂ ਦੀ ਸੁਰੱਖਿਆ ਕਿੱਥੇ ਹੈ ? ਇਸ ਸਬੰਧੀ ਜਦ ਡੀਸੀਪੀ ਨਰੇਸ਼ ਡੋਗਰਾ ਨਾਲ ਗੱਲ ਕਰਨੀ ਚਾਹੀ ਤੇ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ।

Doaba Times

Emirates Airline ने भारतीय यात्रियों के लिए शुरू की 14-day single entry visa

*6 महीने के लिए वैध होना चाहिए Passport

देश विदेश (गुरप्रीत सिंह बल्ल) संयुक्त अरब अमीरात में Emirates एयरलाइन भारतीयों के लिए वीजा ऑन अराइवल सेवा की घोषणा की गई है। कुछ भारतीय पासपोर्ट धारकों के लिए यह सेवा शुरू की गई है। यह सुविधा उन भारतीयों को दी जाएगी जिन्होंने अपना टिकट एयरलाइन के द्वारा बुक किया है।

बताते चलें कि यह एक 14-day single entry visa, होगा जिसकी मदद से Emirates एयरलाइन के ग्राहक को दुबई में लंबी लाइन से राहत मिलेगी। Dubai Visa Processing Centre (DVPC) के द्वारा वीजा के लिए आवेदन किया जा सकता है।

Doaba Times

मोहल्ला सईपुर कलां के लोग नरक की जिंदगी जीने को मजबूर, निगम कुंभकर्णी नींद में सोया

जालंधर (संजीव कुमार) मोहल्ला सईपुर कलां की सीवरेज व्यवस्था बंद होने से नाराज मोहल्लेवासियों ने आज दादा कॉलोनी जोन में एकत्रित होकर प्रदर्शन किया और जॉन में ही धरना लगा कर जोन का काम ठप्प कर दिया .मोहल्ला निवासी संजीव कुमार का कहना है कि मोहल्ले का सीवरेज एक महीने से बंद पड़ा है और कई बार इसकी शिकायत भी कर चुके हैं, लेकिन दादा कॉलोनी ज़ोन के कर्मचारी हर बार डंडा मार कर काम चलाऊ कम करते है जिस कारण मोहल्ले के लोग गंदगी में रहने को मजबूर है संजीव कुमार ने बताया की धरना लगाने के बाद जब जोन के कर्मचारीओ ने जानकारी SDO गुरशरणजीत तो दी तो गुरशरण ने फ़ोन करके बताया की मोहल्ले की समस्या सम्बन्धी हम एस सी धवन के पास बैठे है और हम काम करने के लिए पर्याप्त समाज मांग रहे है मगर हमें कोई भी सामान उपलब्ध नहीं करवाया जा रहा.संदीप कुमार ने जानकारी देते हुए बताया की जोन के अधिकारिओ ने आश्वासन दिया है की आज एक मशीने और एक ट्रैक्टर से काम चला देते है और कल बड़ी मशीन लगा कर समस्या का पक्का हल निकला जायेगा अगर कल बड़ी मशीने से पक्का हल नहीं निकला तो कल मोहल्ले के सभी लोगो को भारी संख्या में इकठे हो कर पक्का धरना तब तक्क लगाया जायेगा जब तक समस्या का हल नहीं निकलता इस मोके संजीव कुमार ,संदीप कुमार भूषण, लकी, राहुल हैप्पी रोशन ,मिन्दो ,शिंदो ,आशा रानी , मंजीत , बबली आदि हाज़र थे।

Doaba Times

ਰਾਮ ਪ੍ਰਕਾਸ਼ ਸੁਰੀਲਾ ਐਸ ਪੀ ਵਲੋਂ ਕੀਤੇ ਕੰਮਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ- ਸੰਤ ਸਰਵਣ ਦਾਸ ਬੋਹਣ
ਇਸ ਮੌਕੇ ‘ਤੇ ਉਹਨਾਂ ਦੇ ਪਰਿਵਾਰਕ ਮੈਂਬਰ ਡਾ.ਸਤਪਾਲ ਸੁਰੀਲਾ ਯੂ ਐਸ ਏ, ਵਿਜੈ ਕੁਮਾਰ ਸੁਰੀਲਾ, ਸਕੌਟੀ ਸੁਰੀਲਾ ਯੂ ਕੇ, ਦਰਸ਼ਨਾ ਤੇ ਸੁੰਮਨ ਯੂ ਐਸ ਏ, ਸਰਪੰਚ ਬਲਜਿੰਦਰ ਕੌਰ, ਪਰਮਜੀਤ ਪੰਚ, ਪ੍ਰੇਮ ਕੁਮਾਰ, ਅਭਿਨੰਦਨ ਸੁਰੀਲਾ, ਸੁਰਿੰਦਰ ਕੁਮਾਰ ਤੇ ਨੰਜੂ ਰਾਮ ਯੂ ਐਸ ਏ, ਥਾਣੇਦਾਰ ਰਾਜ ਕੁਮਾਰ, ਪ੍ਰਿੰਸੀਪਲ ਗੁਰਦੇਵ ਲਾਲ, ਦਵਿੰਦਰ ਸੁਰੀਲਾ, ਰਾਮਭਜ ਸੁਰੀਲਾ, ਥਾਣੇਦਾਰ ਹਰਜੀਤ ਸਿੰਘ, ਡਾ. ਗੁਰਬਚਨ ਸਿੰਘ ਪਟਿਆਲਾ, ਰਾਜ ਕੁਮਾਰ ਬੀ ਈ ਪੀ ਓ, ਮਾਸਟਰ ਰਾਕੇਸ਼ ਚੰਦਰ, ਮਾਸਟਰ ਪ੍ਰਵੀਨ ਕੁਮਾਰ ਸਿੱਧੂ, ਨਗਰ ਨਿਵਾਸੀ ਤੇ ਰਿਸ਼ਤੇਦਾਰ ਵੀ ਹਾਜ਼ਰ ਸਨ। ਉਹਨਾਂ ਦੇ ਪਰਿਵਾਰ ਵਲੋਂ ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਵੀ ਕੀਤੀ ਗਈ।
[10/23, 6:23 PM] Bir Chand Surila: ਕਿਸ਼ਨਗੜ੍ਹ, 23 ਅਕਤੂਬਰ- ਪਿੰਡ ਕਰਾੜੀ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਰਾਮ ਪ੍ਰਕਾਸ਼ ਸੁਰੀਲਾ ਦੀ 12ਵੀਂ ਬਰਸੀ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਸਾਹਿਬ ਭਾਈ ਓਮ ਪ੍ਰਕਾਸ਼ ਰਾਣਾ ਦੇ ਕੀਰਤਨੀ ਜਥੇ ਵਲੋਂ ਕੀਰਤਨ ਤੇ ਬੰਟੀ ਬਾਵਾ ਅਮਰੀਕਾ ਵਾਲਿਆਂ ਵਲੋਂ ਵੀ ਇਕ ਸ਼ਬਦ ਨਾਲ ਹਾਜ਼ਰੀ ਲਗਵਾਈ ਗਈ। ਸੰਤ ਸਰਵਣ ਦਾਸ ਗੱਦੀ-ਨਸ਼ੀਨ ਬੋਹਣ ਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ,ਪੰਜਾਬ ਵਲੋਂ ਰਾਮ ਪ੍ਰਕਾਸ਼ ਸੁਰੀਲਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਜੋ ਕੰਮ ਲੋਕ ਭਲਾਈ ਦੇ ਉਹ ਕਰ ਗਏ ਹਨ, ਉਹਨਾਂ ਨੂੰ ਹਮੇਸ਼ਾ ਲਈ ਯਾਦ ਰੱਖਿਆ ਜਾਵੇਗਾ। ਉਹਨਾਂ ਨੇ ਰਾਜਨੀਤਕ ਖੇਤਰ ਵਿੱਚ ਵੀ ਆਪਣੀ ਛਵੀ ਨੂੰ ਬਰਕਰਾਰ ਰੱਖਿਆ। ਉਹਨਾਂ ਦੇ ਬੇਟੇ ਆਪਣੇ ਪਿਤਾ ਵਲੋਂ ਦਿੱਤੇ ਗਏ ਸੰਸਕਾਰਾਂ ‘ਤੇ ਚਲਦਿਆਂ ਵਿਦੇਸ਼ਾਂ ਤੋਂ ਆ ਕੇ ਹਰੇਕ ਸਾਲ ਬਰਸੀ ਮਨਾਉਂਦੇ ਹਨ। ਉਹਨਾਂ ਦੇ ਭਰਤੀ ਕੀਤੇ ਮੁਲਾਜ਼ਮ ਪੁਲਿਸ ਵਿਭਾਗ ਵਿੱਚ ਉਚ ਅਹੁਦਿਆਂ ‘ਤੇ ਬਿਰਾਜਮਾਨ ਹਨ। ਸੰਤ-ਮਹਾਂਪੁਰਸ਼ਾਂ ਤੋਂ ਇਲਾਵਾ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਕੋਟਲੀ, ਹਲਕਾ ਇੰਚਾਰਜ ਆਦਮਪੁਰ ਜੀਤ ਲਾਲ ਭੱਟੀ, ਕੋਆਰਡੀਨੇਟਰ ਨੰਬਰਦਾਰ ਬੀਰ ਚੰਦ ਸੁਰੀਲਾ, ਨੰਬਰਦਾਰ ਹਰਭਜਨ ਦਾਸ ਕਰਾੜੀ, ਬਲਾਕ ਪ੍ਰਧਾਨ ਸੁਰੇਸ਼ ਕਲੇਰ ਬੁਲੰਦਪੁਰ, ਪਿਆਰਾ ਲਾਲ ਕਲੇਰ ਨੂਰਪੁਰ ਤੇ ਸਰਪੰਚ ਪਤੀ ਸੁਰਿੰਦਰ ਬੰਗੜ ਨੇ ਵੀ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ।

Doaba Times

ਹਰ ਘਰ ਤਿਰੰਗਾ ਮੁਹਿੰਮ ਪਹੁੰਚਾਉਣ ਲਈ ਤੰਦਰੁਸਤ ਪੰਜਾਬ ਸਿਹਤ ਕੇਂਦਰ ਰਾਹੀਂ ਰਾਸ਼ਟਰੀ ਝੰਡੇ ਵੰਡੇ ਗਏ

ਕਾਲਾ ਬੱਕਰਾ(ਮੁਕੇਸ਼ ਕੁਮਾਰ) ਸਿਵਲ ਸਰਜਨ ਜਲੰਧਰ ਡਾ ਰਮਨ ਸ਼ਰਮਾਂ ਦੇ ਨਿਰਦੇਸ਼ਾਂ ਹੇਠ ਹਰ ਘਰ ਤਿਰੰਗਾ’ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਪਿੰਡਾਂ ਤੱਕ ਹਰ ਘਰ ਤਿਰੰਗਾ ਮੁਹਿੰਮ ਪਹੁੰਚਾਉਣ ਲਈ ਤੰਦਰੁਸਤ ਪੰਜਾਬ ਸਿਹਤ ਕੇਂਦਰ ਰਾਹੀਂ ਰਾਸ਼ਟਰੀ ਝੰਡੇ ਦਿੱਤੇ ਗਏ।
ਡਾ ਓਹਰੀ ਨੇ ਦੱਸਿਆ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ ‘ਤੇ ਤਿਰੰਗਾ ਹਰ ਘਰ ਲਿਆਉਣ ਅਤੇ ਇਸ ਨੂੰ ਲਹਿਰਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਅਗਵਾਈ ਹੇਠ 13 ਅਗਸਤ ਤੋਂ 15 ਅਗਸਤ ਤੱਕ ਇਹ ਮੁਹਿੰਮ ਚੱਲੇਗੀ।ਜਿਸ ਅਧੀਨ ਨੇ ਸਟਾਫ ਨੇ ਕਾਰਜ ਸਥਾਨ ਤੇ ਰਹਾਇਸ਼ੀ ਅਸਥਾਨਾ ਤੇ ਦੇਸ਼ ਦੀ ਅਜ਼ਾਦੀ ਤੇ ਅਖੰਡਤਾ ਦਾ ਪ੍ਰਤੀਕ ਤਿਰੰਗਾ ਲਗਾਇਆ ਜਾਵੇਗਾ।