Jalandhar

ਸ਼੍ਰੌਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ – ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਕਾਲਰਾ

ਜਲੰਧਰ/ਮਕਸੂਦਾ(ਅਵਤਾਰ ਸਿੰਘ ਮਾਧੋਪੁਰੀ) ਅੱਜ ਰਾਮਦਾਸੀਆਂ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਰਜਿ. ਪੰਜਾਬ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫਿਰਨੀ ਵਾਲਾ ਜੋਹਲਾਂ ਜਲੰਧਰ ਵਿਖੇ ਹੋਈ। 

            ਮੀਟਿੰਗ ਵਿੱਚ ਪੰਜਾਬ ਕਮੇਟੀ ਦੇ ਮੈਂਬਰ ਸ਼ਾਮਲ ਹੋਏ । ਇਸ ਮੌਕੇ ਜਾਣਕਾਰੀ ਦੇਂਦੇ ਪ੍ਰਧਾਨ ਪੰਜਾਬ ਜਸਵਿੰਦਰ ਸਿੰਘ ਕਾਲਰਾ ਜੀ ਇੱਕ ਜੁੱਟ ਹੋਣ ਲਈ ਸਮੂਹ ਕਮੇਟੀ ਨੂੰ ਬੇਨਤੀ ਕੀਤੀ ਗਈ ਮਹਾਂ ਤਪੱਸਵੀ ਸੰਤ ਹਰਕਿਸ਼ਨ ਸਿੰਘ ਸੋਢੀ ਜੀ ਨੇ ਉਨ੍ਹਾਂ ਦੇ ਸੰਸਾਰਕ ਯਾਤਰਾ ਪੂਰੀ ਕਰਕੇ ਜਾਣ ਤੇ ਜਿੱਥੇ ਪਰਵਾਰ ਨੂੰ ਘਾਟਾ ਪਿਆ ਹੈ ਉਥੇ ਕੌਮ ਰਾਮਦਾਸੀਆਂ ਨੂੰ ਘਾਟਾ ਪਿਆ ਹੈ।

             ਮੀਟਿੰਗ ਦੌਰਾਨ ਸ਼ਰਧਾਂਜਲੀ ਦਿੱਤੀ ਗਈ ਅਤੇ ਮੁੱਖ ਪ੍ਰਬੰਧਕ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੋਹਲਾਂ ਵਾਲਿਆਂ ਦਾ ਧੰਨਵਾਦ ਕੀਤਾ ਗਿਆ।  ਪੰਜਾਬ ਕਮੇਟੀ ਵੱਲੋਂ ਦਾਨੀ ਸੱਜਣਾਂ ਨੂੰ ਸਿਰੋਪਾਓ ਦੇ ਸਨਮਾਨਿਤ ਕੀਤਾ ਗਿਆ ਤੇ ਕਮੇਟੀ ਮੈਬਰਾ ਦਾ ਧੰਨਵਾਦ ਪੰਜਾਬ ਮੈਂਬਰ ਦਿਆਲ ਸਿੰਘ ਜੌਹਲ ਨੇ ਕੀਤਾ। 

         ਇਸ ਮੌਕੇ ਅੰਮ੍ਰਿਤ ਪਾਲ ਸਿੰਘ, ਅਵਤਾਰ ਸਿੰਘ ਜਨਰਲ ਸਕੱਤਰ(ਪੰਜਾਬ) , ਗੁਰਦੀਪ ਸਿੰਘ ਜੋਹਲ,ਜਿਲਾ ਜਲੰਧਰ ਜਰਨਲ ਸਕੱਤਰ ਜਸਵਿੰਦਰ ਸਿੰਘ, ਕੁਲਦੀਪ ਸਿੰਘ ਜਲੋਟਾ, ਸੁਰਿੰਦਰ ਪਾਲ ਸਿੰਘ, ਜਸਵਿੰਦਰ ਸਿੰਘ ਥੇਦਾ, ਦਲਜੀਤ ਸਿੰਘ ਕਲਸੀ, ਬੀਬੀ ਗੁਰਮੀਤ ਕੌਰ, ਬੀਬੀ ਸਤਵਿੰਦਰ ਕੌਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

Doaba Times

ਜਲੰਧਰ ਦੇ ਮਕਸੂਦਾ ਵਿਖੇ 8ਵਾ ਮਹਾਨ ਸੰਤ ਸੰਮੇਲਨ ਸ਼ਰਧਾ ਸਹਿਤ ਮਨਾਇਆ


ਜਲੰਧਰ(ਗੁਰਪ੍ਰੀਤ ਬੱਲ/ਰਵੀ ਕੁਮਾਰ) ਜਗਤ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 646ਵੇੰ ਪ੍ਰਕਾਸ਼ ਪੁਰਬ ਅਤੇ ਰਵਿਦਾਸੀਆ ਧਰਮ ਦੇ 13 ਵੇ ਸਥਾਪਨਾ ਦਿਵਸ ਨੂੰ ਸਮਰਪਿਤ 8 ਵਾ ਮਹਾਨ ਸੰਤ ਸੰਮੇਲਨ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ, ਇਲਾਕੇ ਦੇ ਸਮੂਹ ਸ੍ਰੀ ਗੁਰੂ ਰਵਿਦਾਸ ਮੰਦਿਰ ਕਮੇਟੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾਸਹਿਤ ਮਨਾਇਆ ਗਿਆ।
ਸਮਾਗਮ ਧੰਨ-ਧੰਨ ਸ੍ਰੀ 108 ਸਤਿਗੁਰੂ ਸੁਆਮੀ ਸਰਵਣ ਦਾਸ ਮਹਾਰਾਜ ਜੀ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ (ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਯੂ.ਪੀ.) , ਪਾਵਨ ਸਰਪ੍ਰਸਤੀ ਹੇਠ ਕਰਵਾਇਆ ਗਿਆ। ਜਿਸ ਵਿਚ ਮਹਾਪੁਰਸ਼ ਸਾਧੂ ਸਮਾਜ ਤੇ ਕੀਰਤਨੀ ਜੱਥਿਆਂ ਨੇ ਅੰਮ੍ਰਿਤਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਸੰਤ ਪ੍ਰਦੀਪ ਦਾਸ ਜੀ ਕਠਾਰ, ਸੰਤ ਸੁਖਵਿੰਦਰ ਸਿੰਘ ਜੀ ਢੱਡੇ, ਸੰਤ ਪ੍ਰੀਤਮ ਦਾਸ ਜੀ ਸੰਗਤਪੁਰ ਤੇ ਸਾਧੂ ਸਮਾਜ ਦੇ ਮਹਾਪੁਰਸ਼ਾ ਤੋ ਇਲਾਵਾ ਚੇਅਰਮੈਨ ਕਰਨੈਲ ਬੰਗੜ, ਪ੍ਰਧਾਨ ਰੇਸ਼ਮ ਜੱਸਲ, ਵਾਇਸ ਪ੍ਰਧਾਨ ਤਿਲਕ ਰਾਜ ਜੱਸਲ, ਜਰਨਲ ਸੈਕਟਰੀ ਰਾਜ ਕੁਮਾਰ ਬਸਰਾ, ਕੈਸ਼ੀਅਰ ਅਮਰੀਕ ਚੰਦ, ਵਾਇਸ ਕੈਸ਼ੀਅਰ ਪਵਨ ਕੁਮਾਰ, ਮੋਹਨ ਲਾਲ ਵਾਇਸ ਚੇਅਰਮੈਨ, ਉੱਪ ਸੈਕਟਰੀ ਡਾ. ਸੁਖਦੇਵ ਸਿੰਘ, ਮਨੀਸ਼ ਮਾਹੀ ਪ੍ਰੈੱਸ ਸਕੱਤਰ, ਕੀਮਤੀ ਲਾਲ, ਸੁਰਿੰਦਰ, ਕੌਸਲਰ ਦੇਸਰਾਜ, ਰਾਜ ਜੱਸਲ ਵਾਇਸ ਪ੍ਰੈੱਸ ਸਕੱਤਰ, ਵਿੱਦਿਆ ਸਾਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਚ’ ਮੌਜੂਦ ਸਨ।