ਪਿੰਡ ਬੱਲਾ ਦੇ ਬੰਦ ਪਏ ਵਿਕਾਸ ਕਾਰਜਾਂ ਨੂੰ ਸੁਚਾਰੂ ਕਰਾਉਣ ਲਈ ਅਧਿਕਾਰੀਆ ਨਾਲ ਮੀਟਿੰਗ



ਕਰਤਾਰਪੁਰ /ਕਿਸ਼ਨਗੜ (ਗੁਰਪ੍ਰੀਤ ਬੱਲ/ ਗੁਰਪ੍ਰੀਤ ਸਿੰਘ ਗੋਰਾ) ਭੋਗਪੁਰ ਸ਼ੂਗਰ ਮਿੱਲ ਵਿਚ ਪਿਛਲੇ ਲੰਬੇ ਸਮੇਂ ਤੋਂ ਬੇਨਿਯਮੀਆਂ ਅਤੇ ਮਨਮਾਨੀਆਂ ਹੋ ਰਹੀਆਂ ਹਨ ਅਤੇ ਇਸ ਤੇ ਹੀ ਲੜੀ ਵਿਚ ਭੋਗਪੁਰ ਸ਼ੂਗਰ ਮਿੱਲ ਦੇ ਚੇਅਰਮੈਨ ਅਤੇ ਜੀ ਐਮ ਵੱਲੋਂ ਕੈਲੰਡਰ ਵਿਚ ਧਾਂਦਲੀਆਂ ਕੀਤੀਆਂ ਗਈਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਬੇਹਿਸਾਬ ਨੁਕਸਾਨ ਹੋਇਆ, ਗੰਨੇ ਦਾ ਬਾਂਡ ਪੂਰਾ ਨਹੀਂ ਕਰ ਸਕੇ ਜਿਸ ਕਰਕੇ ਕਿਸਾਨਾਂ ਨੂੰ ਪੈਨਲਟੀ ਪਈ । ਪੈਨਲਟੀ ਨੂੰ ਮੁਆਫ ਕਰਵਾਉਣ, ਗੰਨੇ ਦੀ ਪੇਮੈਂਟ 15 ਦਿਨਾਂ ਵਿੱਚ ਯਕੀਨੀ ਕਰਾਉਣ, ਭੋਗਪੁਰ ਸ਼ੂਗਰ ਮਿੱਲ ਦੇ ਚੇਅਰਮੈਨ ਅਤੇ ਜੀ ਐਮ ਉੱਪਰ ਕਾਨੂੰਨੀ ਕਾਰਵਾਈ ਕਰਵਾਉਣ ਲਈ ਅਤੇ ਕਿਸਾਨਾਂ ਨਾਲ ਹੁੰਦੀ ਬੇਇਨਸਾਫੀ ਨੂੰ ਰੋਕਣ ਲਈ ਭੋਗਪੁਰ ਦਾਣਾ ਮੰਡੀ ਵਿਖੇ 13 ਮਾਰਚ ਠੀਕ ਦੁਪਿਹਰੇ 1 ਵਜੇ ਮੀਟਿੰਗ ਸੱਦੀ ਗਈ ਹੈ । ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕੇ ਆਪਣੇ ਸਾਥੀ ਕਿਸਾਨਾਂ ਨਾਲ ਉਹ ਵੱਧ ਤੋਂ ਵੱਧ ਇਸ ਮੀਟਿੰਗ ਵਿੱਚ ਪਹੁੰਚਣ ਅਤੇ ਜਿੰਨਾ ਸੱਜਣਾਂ ਦਾ ਨੁਕਸਾਨ ਹੋਇਆ ਹੈ ਉਹ ਆਪਣੇ ਕਾਰਡ ਵੀ ਨਾਲ ਲੈ ਕੇ ਆਉਣ। ਇਸ ਮੁੱਦੇ ਦੇ ਸਬੰਧ ਵਿਚ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਦੀ ਅਗਵਾਈ ਹੇਠ ਚਰਨਜੀਤ ਸਿੰਘ ਜੀ ਦੇ ਗ੍ਰਹਿ ਫਰੀਦਪੁਰ ਵਿਖੇ ਵਿਚਾਰ ਚਰਚਾ ਵੀ ਕੀਤੀ ਗਈ ।

ਜਲੰਧਰ/ਕਿਸ਼ਨਗੜ੍ਹ,3 ਦਸੰਬਰ(ਸੌਰਬ ਗੁਪਤਾ /ਗੁਰਪ੍ਰੀਤ ਬੱਲ) ਜਲੰਧਰ(ਦੋਆਬਾ)- ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਆਏ ਦਿਨ ਟਰੈਫਿਕ ਜਾਮ ਲੱਗਣਾ ਇਲਾਕਾ ਵਾਸੀ, ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਸਮੇਤ ਪੁਲਿਸ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਲਈ ਬਹੁਤ ਵੱਡੀ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ। ਜਿਸ ਦਾ ਪੱਕਾ ਹੱਲ ਕਰਨ ਲਈ ਪੁਲਿਸ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਕਰਮਚਾਰੀਆਂ ਵੱਲੋਂ ਬੀਤੇ ਦਿਨੀਂ ਕਿਸ਼ਨਗੜ੍ਹ ਵਿਖੇ ਲੱਗ ਰਹੇ ਟਰੈਫਿਕ ਜਾਮ ਤੋਂ ਨਿਜਾਤ ਪਾਉਣ ਲਈ ਹਾਈਵੇਅ ਕਰਾਸਿੰਗ ਨੂੰ ਬੰਦ ਕਰਨ ਦੀ ਕੋਸ਼ਿਸ਼ ਉਸ ਵੇਲੇ ਨਾਕਾਮ ਸਾਬਤ ਹੋਈ ਜਦੋਂ ਮੌਕੇ ਤੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਕਰਮਚਾਰੀਆਂ ਸਮੇਤ ਪੁਲਿਸ ਪ੍ਰਸ਼ਾਸਨ ਦਾ ਭਾਰੀ ਵਿਰੋਧ ਕੀਤਾ ਗਿਆ। ਜਿਸ ਕਾਰਨ ਹਾਈਵੇ ਕਰਾਸਿੰਗ ਨੂੰ ਬੰਦ ਕਰਨ ਦਾ ਮਾਮਲਾ ਟਲ ਗਿਆ। ਇਸ ਦੌਰਾਨ ਪੁਲਸ ਦੇ ਉਚ ਅਧਿਕਾਰੀਆਂ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਕਰਮਚਾਰੀਆਂ ਵੱਲੋਂ ਇਸ ਮਸਲੇ ਦਾ ਹੱਲ ਕਰਨ ਲਈ ਦੋ-ਚਾਰ ਦਿਨ ਬਾਅਦ ਵਿੱਚ ਇਲਾਕਾ ਵਾਸੀਆਂ ਨਾਲ ਮੀਟਿੰਗ ਰੱਖਣ ਦਾ ਫੈਸਲਾ ਲਿਆ ਗਿਆ ਸੀ। ਜਿਸ ਦੇ ਤਹਿਤ ਸ਼ਾਮ ਕਰੀਬ 5 ਵਜੇ ਪੁਲਿਸ ਦੇ ਉਚ ਅਧਿਕਾਰੀਆਂ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਕਰਮਚਾਰੀਆਂ ਦੀ ਮੀਟਿੰਗ ਇਲਾਕੇ ਦੇ ਮੋਹਤਵਾਰ ਵਿਅਕਤੀਆਂ ਨਾਲ ਕਿਸ਼ਨਗੜ੍ਹ ਵਿਖੇ ਰੱਖੀ ਗਈ। ਇਸ ਮੀਟਿੰਗ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਡੀ.ਐਸ.ਪੀ ਆਦਮਪੁਰ ਸਰਬਜੀਤ ਰਾਏ, ਐਸ.ਐਚ.ਓ ਆਦਮਪਰ ਇੰਸ: ਹਰਦੀਪ ਸਿੰਘ ਅਤੇ ਟ੍ਰੈਫਿਕ ਇੰਚ: ਮਨਜੀਤ ਸਿੰਘ, ਕਿਸ਼ਨਗੜ ਪੁਲਿਸ ਚੌਕੀ ਇੰਚਾਰਜ ਬਲਵੀਰ ਸਿੰਘ ਬੁੱਟਰ ਤੋਂ ਇਲਾਵਾ ਅਲਾਵਲਪੁਰ ਪੁਲਿਸ ਚੌਕੀ ਦੇ ਪੁਲਿਸ ਮੁਲਾਜਿਮ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਕਰਮਚਾਰੀਆਂ ਸਮੇਤ ਇਲਾਕੇ ਦੇ ਮੋਹਤਬਾਰ ਵਿਅਕਤੀਆਂ ਸਮੇਤ ਸਮੂਹ ਦੁਕਾਨਦਾਰ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਟਰੈਫਿਕ ਪੁਲੀਸ ਕਰਮਚਾਰੀ ਚੌਕ ਵਿਖੇ ਤੈਨਾਤ ਕੀਤੇ ਜਾਣਗੇ ਅਤੇ ਸ਼ਾਮ ਦੇ 4:00 ਵਜੇ ਤੋ 7:00 ਵਜੇ ਤੱਕ ਕਿਸ਼ਨਗੜ੍ਹ ਚੌਂਕ ਵਿਚ ਬੈਰੀਕੇਡਾਂ ਨਾਲ ਕਰਾਸਿੰਗ ਨੂੰ ਬੰਦ ਕੀਤਾ ਜਾਵੇਗਾ ਤਾਂ ਜੋ ਟਰੈਫਿਕ ਜਾਮ ਲੱਗਣ ਦੀ ਸਮੱਸਿਆ ਮੁੜ ਪੇਸ਼ ਨਾ ਆਵੇ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਦਾ ਰੱਖਿਆ ਜਾਵੇ। ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਚੌਕ ਵਿਖੇ ਹਾਈਵੇ ਵਿਚਕਾਰ ਬਣੇ ਹੋਏ ਡਿਵਾਈਡਰ ਉੱਪਰ ਦੋਨੋਂ ਸਾਈਡ ਤੇ ਗਰਿੱਲ ਲਗਾਈ ਜਾਵੇਗੀ ਤਾਂ ਜੋ ਵਾਹਨਾਂ ਵਲੋਂ ਡਵਾਈਡਰ ਟਪਾਉਣ ਕਾਰਨ ਲੱਗਣ ਵਾਲੇ ਟ੍ਰੈਫ਼ਿਕ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਮੀਟਿੰਗ ਮੌਕੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵਿੱਚ ਡੀ.ਐਸ.ਪੀ ਆਦਮਪੁਰ ਸਰਬਜੀਤ ਰਾਏ, ਐਸ.ਐਚ.ਓ ਆਦਮਪੁਰ ਇੰਸ: ਹਰਦੀਪ ਸਿੰਘ, ਟਰੈਫਿਕ ਇੰਚ: ਮਨਜੀਤ ਸਿੰਘ ਸਮੇਤ ਅਲਾਵਲਪੁਰ ਪੁਲਿਸ ਚੌਕੀ ਤੇ ਕਿਸ਼ਨਗੜ ਪੁਲ਼ਿਸ ਚੌਕੀ ਦੇ ਪੁਲਿਸ ਮੁਲਾਜਿਮਾ ਤੋਂ ਇਲਾਵਾ ਨੈਸ਼ਨਲ ਹਾਈਵੇ ਅਥਾਰਟੀ ਦੇ ਕਰਮਚਾਰੀਆਂ ਸਮੇਤ ਇਲਾਕੇ ਦੇ ਮੋਹਤਵਾਰ ਪਤਵੰਤਿਆਂ ਵਿੱਚ ਹਰਸੁਲਿੰਦਰ ਸਿੰਘ ਢਿੱਲੋਂ ਸਾਬਕਾ ਸਰਪੰਚ ਕਿਸ਼ਨਗੜ੍ਹ, ਜਥੇਦਾਰ ਮਲਕੀਤ ਸਿੰਘ ਦੌਲਤਪੁਰ, ਓਂਕਾਰ ਸਿੰਘ ਦੌਲਤਪੁਰ (ਚੇਅਰਮੈਨ ਦੋਆਬਾ ਕਿਸਾਨ ਸੰਘਰਸ਼ ਕਮੇਟੀ (ਰਜ਼ਿ), ਡਾ: ਗੁਰਬਖ਼ਸ਼ ਸਿੰਘ ਸਵਾਮੀ ਮੈਂਬਰ ਪੰਚਾਇਤ ਕਿਸ਼ਨਗੜ੍ਹ, ਲੰਬੜਦਾਰ ਇੰਦਰਜੀਤ ਸਿੰਘ (ਬਿੱਲੂ) ਸੰਘਵਾਲ, ਡਾ: ਨਵੀਨ ਕੁਮਾਰ, ਪਰਮਜੀਤ ਕੰਬੋਜ, ਨੰਬਰਦਾਰ ਕੁਲਵੰਤ ਸਿੰਘ ਢਿਲੋ, ਲੰਬੜਦਾਰ ਹਰਜੀਤ ਸਿੰਘ (ਦਾਸੂਪੁਰ),ਆਦਿ ਸਮੇਤ ਸਮੂਹ ਦੁਕਾਨਦਾਰ ਮੌਜੂਦ ਸਨ।

ਭੋਗਪੁਰ/ਕਿਸ਼ਨਗੜ (ਗੁਰਪ੍ਰੀਤ ਬੱਲ/ਦਿਲਬਾਗ ਸਿੰਘ ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ । ਜਿਸ ਵਿਚ ਆਉਣ ਵਾਲੇ ਗੰਨੇ ਦੇ ਪਿੜਾਈ ਸੀਜ਼ਨ ਵਿਚ ਗੰਨੇ ਦਾ ਰੇਟ 450 ਰੁਪਏ ਪ੍ਰਤੀ ਕੁਇੰਟਲ ਅਤੇ ਪੰਜਾਬ ਵਿਚ ਬੰਦ ਪਈਆਂ ਸਹਿਕਾਰੀ ਤੇ ਪ੍ਰਾਇਵੇਟ ਖੰਡ ਮਿੱਲਾਂ ਨੂੰ ਸਰਕਾਰ ਵਲੋਂ ਚਲਾਉਣ ਅਤੇ ਭੋਗਪੁਰ ਸ਼ੂਗਰ ਮਿੱਲ ਵਿੱਚ ਆਈ ਹੋਈ ਤਕਨੀਕੀ ਖ਼ਰਾਬੀ ਨੂੰ ਸਮੇਂ ਸਿਰ ਠੀਕ ਕਰਵਾ ਕੇ ਚਲਾੳਣ ਦੀਆ ਮੰਗਾਂ ਤੇ ਵਿਚਾਰ ਕੀਤਾ ਗਿਆ ।
ਬਲਾਕ ਭੋਗਪੁਰ ਦੇ ਪ੍ਰਧਾਨ ਹਰਵਿੰਦਰ ਸਿੰਘ ਡੱਲੀ ਨੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਨਾ ਕਰਨ ਤੇ ਸਰਕਾਰ ਵੱਲੋ ਕਿਸਾਨਾਂ ਦੀਆਂ ਫਰਦਾਂ ‘ਤੇ ਲਾਲ ਸਿਆਹੀ ਨਾਲ ਲਿਖਣਾ ਤੇ ਜੁਰਮਾਨਾ ਲਗਾਉਣ ਦੀਆਂ ਬੇਲੋੜੀਆਂ ਸ਼ਰਤਾਂ ਨੂੰ ਹਟਾਇਆ ਜਾਵੇ ਤੇ ਝੋਨੇ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ। ਉਹਨਾਂ ਚਾਈਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਝੋਨੇ ਦੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ । ਉਹਨਾਂ ਕਿਹਾ ਕਿ ਸਰਕਾਰ ਵੱਲੋ ਜੇਕਰ ਆਉਣ ਵਾਲੀ 28 ਸਤੰਬਰ ਤੱਕ ਇਹਨਾਂ ਮੰਗ ਉੱਪਰ ਫੈਸਲਾ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋ ਆਪਣੀਆਂ ਮੰਗਾਂ ਮਨਵਾਉਣ ਲਈ ਜਲੰਧਰ-ਲੁਧਿਆਣਾ-ਅੰਮ੍ਰਿਤਸਰ ਹਾਈਵੇਅ ‘ਤੇ ਸਥਿਤ ਧੰਨੋਵਾਲੀ ਫਾਟਕ ਜਲੰਧਰ ਵਿਖੇ 29 ਸਤੰਬਰ ਦਿਨ ਵੀਰਵਾਰ ਨੂੰ ਪੱਕਾ ਧਰਨਾ ਲਗਾ ਕੇ ਮੰਗਾਂ ਮਨਵਾਈਆਂ ਜਾਣਗੀਆਂ, ਜਿਸ ਦੀ ਜਿੰਮੇਵਾਰ ਸਰਕਾਰ ਹੋਵੇਗੀ । ਇਸ ਮੌਕੇ ਜਨਰਲ ਸਕੱਤਰ ਦਵਿੰਦਰ ਸਿੰਘ ਕਾਲਾ ਬੱਕਰਾ, ਬਲਜੀਤ ਸਿੰਘ ਘੋੜਾਵਾਹੀ, ਸੁੱਖਾ ਦਰਾਵਾਂ, ਜਗੀਰ ਸਿੰਘ ਡੱਲੀ, ਰਵਿੰਦਰ ਸਿੰਘ ਨੰਗਲ ਅਰਾਈਆਂ, ਸੁਖਵਿੰਦਰ ਸਿੰਘ ਨੰਗਲ ਅਰਾਈਆਂ, ਸੁਖਵੀਰ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਮੁਲਇੰਦਰ ਸਿੰਘ, ਜਗਤਾਰ ਸਿੰਘ ਜੱਗਾ ਮਾਧੋਪੁਰ, ਨਰਿੰਦਰ ਸਿੰਘ ਘੋੜਾਵਾਹੀ, ਬਾਬਾ ਡੀਗਰੀਆਂ, ਗੋਬਿੰਦ ਡੀਗਰੀਆਂ ਮੌਜੂਦ ਸਨ।

ਕਿਸ਼ਨਗੜ(ਗੁਰਪ੍ਰੀਤ ਬੱਲ) ਮਿਤੀ 6/9/2022 ਨੂੰ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿਚ ਭੋਗਪੁਰ ਸ਼ੂਗਰ ਮਿੱਲ ਵਿੱਚ ਆਈ ਹੋਈ ਤਕਨੀਕੀ ਖ਼ਰਾਬੀ ਦਾ ਸਮੇਂ ਸਿਰ ਨਾ ਠੀਕ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ। ਕਿਉਂਕਿ ਜੇ ਇਹ ਮਿੱਲ ਸਮੇਂ ਸਿਰ ਆਪਣਾ ਪਿੜਾਈ ਸੀਜ਼ਨ ਸ਼ੁਰੂ ਨਹੀਂ ਕਰਦੀ ਤਾਂ ਇਲਾਕੇ ਦੇ ਕਿਸਾਨਾਂ ਵਾਸਤੇ ਗੰਨੇ ਦੀ ਫਸਲ ਇਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣ ਜਾਵੇਗੀ। ਪਿਛਲੇ ਸਾਲ ਵੀ ਇਸ ਮਿੱਲ ਵਿੱਚ ਕੈਲੰਡਰ ਦੀ ਬਹੁਤ ਤੋੜ ਮਰੋੜ ਕੀਤੀ ਗਈ।ਜਿਸ ਵਿੱਚ ਛੋਟੇ ਜ਼ਿਮੀਂਦਾਰਾਂ ਨੂੰ ਬਹੁਤ ਪਰੇਸ਼ਾਨੀ ਝੱਲਣੀ ਪਈ ਸੀਜ਼ਨ ਦੇ ਸ਼ੁਰੂ ਵਿੱਚ ਕੈਲੰਡਰ ਹਰ ਰੋਜ਼ ਸੌ ਪਰਚੀ ਜਾਂ ਸਵਾ ਸੌ ਪਰਚੀ ਇੰਨਾ ਹੀ ਚੱਲਦਾ ਸੀ। ਪਰ ਫਰਵਰੀ ਵਿੱਚ ਜਾ ਕੇ ਇਹ ਕੈਲੰਡਰ ਹਰ ਰੋਜ਼ ਚਾਰ ਸੌ ਪੰਜ ਸੌ ਨੰਬਰ ਅੱਗੇ ਜਾਣ ਲੱਗਾ।ਛੋਟੇ ਜ਼ਿਮੀਂਦਾਰਾਂ ਵਾਸਤੇ ਇਕੱਠੀ ਗੰਨੇ ਦੀ ਸਪਲਾਈ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਮੌਜੂਦਾ ਸਮੇਂ ਦੇ ਬੋਰਡ ਆਫ ਡਾਇਰੈਕਟਰ ਵੱਲੋਂ ਤਕਰੀਬਨ ਚਾਰ ਸਾਲ ਤੋਂ ਕੋਈ ਵੀ ਨਵੀਂਆਂ ਵੋਟਾਂ ਨਹੀਂ ਬਣਵਾਈਆਂ ਗਈਆਂ। ਜੋ ਕਿ ਇਕ ਬਹੁਤ ਵੱਡੀ ਤਾਨਾਸ਼ਾਹੀ ਹੈ। ਪਿਛਲੇ ਸੀਜ਼ਨ ਦੌਰਾਨ ਮੈਨੇਜਮੈਂਟ ਵੱਲੋਂ ਆਪਣੀ ਮਨਮਰਜ਼ੀ ਨਾਲ ਨਵੇਂ ਜ਼ਿਮੀਂਦਾਰਾਂ ਦੇ ਸੌ ਸੌ ਪਰਚੀ ਦੇ ਵੱਡੇ ਬੌਂਡ ਕੀਤੇ ਗਏ ਜੋ ਕਿ ਇਸ ਵਾਰ ਯੂਨੀਅਨ ਦੇ ਕਹਿਣ ਤੇ ਨਵੇਂ ਕਿਸਾਨਾਂ ਦੇ ਦੋ ਦੋ ਪਰਚੀ ਦੇ ਛੋਟੇ ਬਾਂਡ ਵੀ ਨਹੀਂ ਕੀਤੇ ਜਾ ਰਹੇ। ਬਿੱਲ ਵਿੱਚ ਕਿਸਾਨਾਂ ਦੇ ਸ਼ੇਅਰ ਦੇ ਰੂਪ ਵਿੱਚ ਕੱਟੇ ਹੋਏ ਪੈਸੇ ਦਾ ਵੀ ਅੱਜ ਤੱਕ ਕੋਈ ਲੇਖਾ ਜੋਖਾ ਨਹੀਂ ਕੀਤਾ ਗਿਆ। ਕਿ ਨਵੀਂ ਫੈਕਟਰੀ ਨਾਲ ਉਨ੍ਹਾਂ ਸ਼ੇਅਰਾਂ ਨੂੰ ਜੁਆਇੰਟ ਕੀਤਾ ਗਿਆ ਜਾਂ ਨਹੀਂ ।ਮਿੱਲ ਵਿੱਚ ਚਲਦੇ ਸੀਜਨ ਦੌਰਾਨ ਜ਼ਿਮੀਂਦਾਰ ਦੀ ਕੱਟੀ ਗਈ ਰਾਸ਼ੀ ਦੇ ਰੂਪ ਵਿੱਚ ਜੋ ਅਮਾਨਤ ਪਈ ਹੁੰਦੀ ਹੈ। ਉਸ ਦਾ ਬੌਂਡ ਪੂਰਾ ਹੋ ਜਾਣ ਤੇ ਉਸ ਨੂੰ ਇਸ ਦੀ ਅਦਾਇਗੀ ਸਮੇਂ ਸਿਰ ਨਹੀਂ ਕੀਤੀ ਜਾਂਦੀ ਅਤੇ ਹੁਣ ਨਵੇਂ ਸ਼ੁਰੂ ਹੋਣ ਵਾਲੇ ਸੀਜ਼ਨ ਲਈ ਕੀਤੇ ਜਾ ਰਹੇ ਗੰਨਾ ਬਾਂਡ ਵਿਚ ਦੁਬਾਰਾ ਫੇਰ ਵੱਡੇ ਜ਼ਿਮੀਂਦਾਰਾਂ ਨੂੰ ਫਾਇਦਾ ਦੇਣ ਵਾਸਤੇ ਧੜੇ ਨੂੰ ਇਕ ਮੁੱਖ ਮੁੱਦਾ ਬਣਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਜੋ ਕਿ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਮਿੱਲ ਨੂੰ ਸਮੇਂ ਸਿਰ ਚਲਾਉਣ ਵਾਸਤੇ ਚਿੰਤਤ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਇਸ ਸਹਿਕਾਰੀ ਅਦਾਰੇ ਦਾ ਮੈਨੇਜਮੇਂਟ ਅਤੇ ਬੋਰਡ ਆਫ਼ ਡਾਇਰੈਕਟਰ ਵੱਲੋਂ ਫ਼ਾਇਦਾ ਲਿਆ ਜਾ ਰਿਹਾ ਹੈ। ਪਰ ਯੂਨੀਅਨ ਇਸ ਸੀਜ਼ਨ ਵਿਚ ਇਸ ਤਰ੍ਹਾਂ ਨਹੀਂ ਹੋਣ ਦੇਵੇਗੀ।


ਕਰਤਾਰਪੁਰ,5 ਸਤੰਬਰ (ਅਵਤਾਰ ਸਿੰਘ ਕਾਨੂਗੋ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਹੀਮਪੁਰ ਜਲੰਧਰ ਨੂੰ ਐਸ, ਐਮ,ਸੀ ਦੇ ਤਹਿਤ ਰਿਪੇਅਰ ਅਤੇ ਮੈਨਟੀਨੈਂਸ ਲਈ ਸਰਕਾਰ ਦੁਆਰਾ ਮੇਜਰ ਗਰਾਂਟ ਪ੍ਰਾਪਤ ਹੋਈ ਸੀ ਪ੍ਰਿੰਸੀਪਲ ਸਤਨਾਮ ਸਿੰਘ ਅਤੇ,ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਸਕੂਲ ਦੀ ਇਸ ਇਮਾਰਤ ਨੂੰ ਪੂਰਾ ਕੀਤਾ ਗਿਆ । ਸਾਬਕਾ ਸਰਪੰਚ ਹਰਕ੍ਰਿਸ਼ਨ ਲਾਲ ਜੀ ਨੇ ਇਸ ਲਈ ਬਹੁਤ ਯੋਗਦਾਨ ਪਾਇਆ ਹੈ ਕਿੳਂਕਿ ਇਹ ਗਰਾਂਟ ਕਾਫੀ ਨਹੀ ਸੀ। ਸਾਬਕਾ ਚੇਅਰਮੈਨ ਸਰਦਾਰ ਰਤਨ ਸਿੰਘ ਟਿਵਾਣਾ ,ਸ੍ਰੀ ਮਤੀ ਅਨੀਤਾ ਰਾਣੀ ਸਰਪੰਚ ਰਹੀਮ ਪੁਰ, ਕਲਵਿੰਦਰ ਸਿੰਘ ਲੈਕਚਰਾਰ ਚੇਅਰਮੈਨ ਐਸ, ਐਮ , ਸੀ ਅਤੇ, ਰਾਜੇਸ਼ ਕੁਮਾਰ ਲੈਕਚਰਾਰ ਸੰਦੀਪ ਕੁਮਾਰ ਕੰਮਪਿਊਟਰ ਫੈਕਸਟੀ ਸਮੂਹ ਪੰਚਾਇਤ ਮੈਂਬਰ ਐਸ ਐਮ ਸੀ ਮੈਂਬਰ ਅਤੇ ਸਮੂਹ ਸਟਾਫ ਮੈਂਬਰ ਇਸ ਮੌਕੇ ਤੇ
ਹਾਜ਼ਰ ਸਨ
ਪ੍ਰਿਸੀਪਲ ਸਤਨਾਮ ਸਿੰਘ ਸ,ਸ,ਸ,ਸ, ਰਹੀਮਪੁਰ ਜਲੰਧਰ

किशनगढ़ (गुरप्रीत सिंह ) जालंधर में संयुक्त किसान मोर्चे के प्रोग्राम तहत अलग अलग किसान जत्थेबंदियों की तरफ से सम्मेलन किया गया जिसमें संयुक्त मोर्चे की तरफ से दिए बुलावे तहत अलग अलग विषयों पर विचार चर्चा की गई जैसे कि पंजाब के पानी, लखीमपुर खीरी के दोषियों को सजा, किसान मोर्चा के दौरान दर्ज केस ख़त्म करने सम्बन्धी, एमएसपी कमेटी और अलग-अलग विषयों पर जत्थेबंदियों के बुलारों द्वारा अपने विचार पेश किये गये ।संयुक्त किसान मोर्चे की तरफ से जुलाई और अगस्त महीने के सम्मेलनों के लिए किसानों और मजदूरों को लामबंद किया गया । सम्मेलन दौरान किसान प्रधानगी मण्डल ने बताया कि कथित जुलाई को जालंधर कैंट रेलवे स्टेशन 4 घंटे के लिए सुबह 11 से 3 बजे तक रेलवे ट्रैक को बंद रखा जाएगा और 18, 19, 20 अगस्त को लखीमपुर खीरी में 75 घंटे के लिए धरना दिया जाएगा, जिसमें पूरे पंजाब से जत्थेबंदियां हिस्सा लेगी। इस मौके पर दोआबा किसान संघर्ष कमेटी पंजाब , किरती किसान यूनियन, भारतीय किसान यूनियन लक्खोवाल, बीकेयू दोआबा ,कुल हिंद किसान सभा और जमरूही किसान सभा पंजाब के नुमाइंदे और मेंबर मौजूद थे।

* ਮੋਟਰਾਂ ਦਾ ਲੋਡ ਵਧਾਉਣ ਲਈ ਚਾਰਜ 5000 ਤੋਂ ਘਟਾ ਕੇ 1200 ਰੁਪਏ ਪ੍ਰਤੀ ਹਾਰਸ ਪਾਵਰ ਕੀਤਾ ਜਾਵੇ
*ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇ – ਹਰਸੁਲਿੰਦਰ ਸਿੰਘ ਢਿੱਲੋਂ
ਪੰਜਾਬ /ਕਿਸ਼ਨਗੜ(ਗੁਰਪ੍ਰੀਤ ਬੱਲ)
ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਇਕ ਜ਼ਰੂਰੀ ਮੀਟਿੰਗ ਪਿੰਡ ਕਿਸ਼ਨਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਰਸੁਲਿੰਦਰ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਪ੍ਰਧਾਨਗੀ ਹੇਠ ਹੋਈ । ਪਿਛਲੇ ਦਿਨੀਂ ਪੰਜਾਬ ਸਰਕਾਰ ਨਾਲ ਹੋਈਆਂ ਮੀਟਿੰਗਾਂ ਵਿਚ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਸ ਉਤੇ ਗੰਭੀਰਤਾ ਨਾਲ ਵਿਚਾਰਾਂ ਹੋਈਆਂ।
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਆਬਾਦਕਾਰਾਂ ਦੀਆਂ ਜ਼ਮੀਨਾਂ ਸਬੰਧੀ ਜੋ ਸਰਕਾਰ ਤੇ ਕਿਸਾਨ ਆਗੂਆਂ ਦੀ ਸਾਂਝੀ ਕਮੇਟੀ ਬਣੀ ਸੀ ਉਸ ਦੀ 8 ਜੂਨ ਨੂੰ ਪਹਿਲੀ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਕਿਸਾਨਾਂ ਦਾ ਪੱਖ ਪੂਰੇ ਜ਼ੋਰ ਨਾਲ ਰੱਖਿਆ ਜਾਵੇਗਾ। ਸਰਕਾਰ ਨਾਲ ਇਸ ਮੀਟਿੰਗ ਤੋਂ ਬਾਅਦ ਮਾਝੇ,ਮਾਲਵੇ ਅਤੇ ਦੁਆਬੇ ਦੇ ਅਬਾਦਕਾਰ ਕਿਸਾਨਾਂ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਜਲਦੀ ਹੀ ਕਾਨਫ਼ਰੰਸਾਂ ਕਰੇਗਾ।ਇਹ ਵੀ ਮੰਗ ਕੀਤੀ ਗਈ ਕਿ ਨਹਿਰਾਂ ਵਿੱਚ ਤੁਰੰਤ ਪਾਣੀ ਛੱਡਿਆ ਜਾਵੇ ਅਤੇ ਇਸ ਨੂੰ ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਬਿਜਲੀ ਸਪਲਾਈ ਘਟਣ ਕਾਰਨ ਗੰਨਾ ਚਾਰਾ ਅਤੇ ਸਬਜ਼ੀਆਂ ਸੁੱਕ ਰਹੀਆਂ ਹਨ
ਮੀਟਿੰਗ ਵਿੱਚ ਚਰਚਾ ਕੀਤੀ ਗਈ ਸੀ ਕਿ ਮੋਟਰਾਂ ਦਾ ਲੋਡ ਵਧਾਉਣ ਲਈ 5000 ਤੋਂ ਘਟਾ ਕੇ 1200 ਰੁਪਏ ਪ੍ਰਤੀ ਹਾਰਸ ਪਾਵਰ ਕੀਤੀ ਜਾਵੇ।ਪਰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਰਕਾਰ ਨੇ ਇਸ ਸਬੰਧੀ ਹਾਲੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਅਤੇ ਨਾ ਹੀ ਸਰਕਾਰ ਨੇ 14 ਅਤੇ 17 ਜੂਨ ਨੂੰ ਜੋ ਬਿਜਲੀ ਸਪਲਾਈ ਤਿੰਨ ਦਿਨ ਪਹਿਲਾਂ ਚਾਲੂ ਕਰਨੀ ਸੀ ਉਸਦੇ ਬਾਰੇ ਵੀ ਕੋਈ ਐਲਾਨ ਨਹੀਂ ਕੀਤਾ।
ਸਰਕਾਰੀ ਅਤੇ ਪ੍ਰਾਈਵੇਟ ਮਿੱਲਾ ਵੱਲ ਗੰਨੇ ਦੀ ਬਕਾਇਆ ਰਾਸ਼ੀ ਕਰੀਬ 900 ਕਰੋੜ ਰੁਪਿਆ ਖੜ੍ਹੀ ਹੈ ਸਮੇਤ 35 ਰੁਪਏ ਪਾ ਕੇ ਤੁਰੰਤ ਕਿਸਾਨਾਂ ਨੂੰ ਅਦਾ ਕਰਨੇ ਚਾਹੀਦੇ ਹਨ ਜਿਸ ਦੇ ਵਿਰੁੱਧ 10 ਤਰੀਕ ਨੂੰ ਮੁਕੇਰੀਆਂ ਮਿੱਲ ਮੂਹਰੇ ਐੱਸਕੇਐੱਮ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਪਿਛਲੇ ਦਿਨੀਂ ਕਰਨਾਟਕ ਸਟੇਟ ਦੇ ਕਿਸਾਨ ਆਗੂ ਚੰਦਰਸ਼ੇਖਰ ਕੋਡੀ ਹੁੱਲੀ ਨੇ ਮੋਰਚਾ ਚੁਕਵਾਉਣ ਲਈ 3000 ਕਰੋੜ ਦੀ ਜੋ ਸਰਕਾਰ ਨਾਲ ਡੀਲ ਦੀ ਗੱਲ ਕਹੀ ਜਾ ਰਹੀ ਹੈ ਉਸ ਸਬੰਧੀ ਉਸ ਦੀ ਯੂਨੀਅਨ ਦੇ ਆਗੂਆਂ ਨੇ ਉਸ ਨੂੰ ਯੂਨੀਅਨ ਵਿੱਚੋਂ ਬਾਹਰ ਕਰਨ ਫ਼ੈਸਲਾ ਲਿਆ ਹੈ ਅਸੀਂ ਉਸ ਦੀ ਸ਼ਲਾਘਾ ਕਰਦੇ ਹਾਂ।ਇਸ ਤੇ ਗੰਭੀਰ ਚਰਚਾ ਕਰਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਇਹ ਲੋੜ ਮਹਿਸੂਸ ਕੀਤੀ ਕਿ ਇਸ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਵੱਡੀ ਮੀਟਿੰਗ ਵਿਚ ਵਿਚਾਰਨ ਦੀ ਲੋੜ ਹੈ ਅਤੇ ਇਸ ਫ਼ੈਸਲੇ ਨੂੰ ਜਨਤਕ ਕੀਤਾ ਕੀਤੇ ਜਾਣ ਦੀ ਜ਼ਰੂਰਤ ਹੈ।
ਅੱਜ ਦੀ ਇਸ ਮੀਟਿੰਗ ਵਿਚ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਤੋਂ ਹਰਸੁਲਿੰਦਰ ਸਿੰਘ,ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਤੋਂ ਇੰਦਰਜੀਤ ਸਿੰਘ ਕੋਟਬੁੱਢਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੋਂ ਜਗਜੀਤ ਸਿੰਘ ਡੱਲੇਵਾਲ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਤੋਂ ਸੁਖਦੇਵ ਸਿੰਘ ਭੋਜਰਾਜ, ਗੰਨਾ ਸੰਘਰਸ਼ ਕਮੇਟੀ ਤੋਂ ਅਮਰਜੀਤ ਸਿੰਘ ਮਾਹਲ, ਬੀਕੇਯੂ ਕ੍ਰਾਂਤੀਕਾਰੀ ਸੁਰਜੀਤ ਸਿੰਘ ਫੂਲ, ਪਗੜੀ ਸੰਭਾਲ ਲਹਿਰ ਤੋਂ ਸਤਨਾਮ ਸਿੰਘ ਬਾਗੜੀਆਂ, ਬਾਰਡਰ ਏਰੀਆ ਕਿਸਾਨ ਯੂਨੀਅਨ ਰਘਬੀਰ ਸਿੰਘ ਭੰਗਾਲਾ, ਲੋਕ ਭਲਾਈ ਇਨਸਾਫ ਵੈੱਲਫੇਅਰ ਸੁਸਾਇਟੀ ਤੋਂ ਬਲਦੇਵ ਸਿੰਘ ਸਿਰਸਾ, ਆਜ਼ਾਦ ਕਿਸਾਨ ਕਮੇਟੀ ਦੋਆਬਾ ਤੋਂ ਹਰਪਾਲ ਸਿੰਘ ਸੰਘਾ, ਬੀਕੇਯੂ ਲੱਖੋਵਾਲ ਤੋਂ ਅਵਤਾਰ ਸਿੰਘ ਮੇਹਲੋ, ਬੀਕੇਯੂ ਖੋਸਾ ਤੋਂ ਸੁਖਜਿੰਦਰ ਸਿੰਘ ਖੋਸਾ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਤੋਂ ਗੁਰਮੁਖ ਸਿੰਘ ਬਾਜਵਾ ਤੇ ਬਲਬੀਰ ਸਿੰਘ ਰੰਧਾਵਾ , ਸੁਰਿੰਦਰ ਸਿੰਘ ਕਾਹਲੋਂ, ਗੁਰਬਖਸ਼ ਸਿੰਘ ਨੌਗੱਜਾ, ਨੰਬਰਦਾਰ ਹਰਜੀਤ ਸਿੰਘ ਦਾਸੂਪੁਰ, ਸਾਬਕਾ ਸਰਪੰਚ ਉਂਕਾਰ ਸਿੰਘ ਮੰਨਣ ਹਾਜ਼ਰ ਸਨ।
ਇਸ ਮੀਟਿੰਗ ਦੌਰਾਨ ਵੱਖ ਵੱਖ ਕਿਸਾਨੀ ਮਸਲਿਆਂ ਸਮੱਸਿਆਵਾਂ ਜਾਚਨਾ ਕੀਤੀ ਜਿਵੇਂ ਕਿ ਮੁਕੇਰੀਆਂ ਸ਼ੂਗਰ ਮਿੱਲ ਵੱਲੋਂ ਕਿਸਾਨਾਂ ਨੂੰ ਲਗਾਤਾਰ ਕੀਤਾ ਜਾ ਰਿਹੈ ਖੱਜਲ ਖੁਆਰ ਜੀਹਦੇ ਵਿਰੋਧ ਸ਼ੁਰੂ ਚ ਦੱਸ ਜੂਨ ਨੂੰ ਮਿੱਲ ਦੇ ਬਾਹਰ ਧਰਨਾ ਲਗਾਇਆ ਜਾ ਰਿਹਾ ਹੈ। ਅਤੇ ਮੋਟਰਾਂ ਦੇ ਐੱਚਪੀ ਲੋਡ ਵਧਾਉਣ ਸਬੰਧੀ ਚਰਚਾ ਕੀਤੀ ਗਈ ਪੰਜਾਬ ਸਰਕਾਰ ਨੂੰ ਬਾਰਾਂ ਸੌ ਰੁਪਏ ਪ੍ਰਤੀ ਐੱਚਪੀ ਲੁੱਟ ਦਾ ਚਾਰਜ ਲਗਾ ਜਾਵੇ ਪ੍ਰੰਤੂ ਉਸ ਸਮੇਂ ਪੰਜ ਹਜ਼ਾਰ ਦੇ ਕਰੀਬ ਚਾਰਜ ਹੈ।
ਲੰਮੇ ਸਮੇਂ ਤੋਂ ਕਾਸ਼ਤਕਾਰ ਕਿਸਾਨਾਂ ਨੂੰ ਕਾਸ਼ਤ ਕਰਨ ਸਬੰਧੀ ਮੰਗਾਂ ਕੀਤੀਆਂ ਗਈਆਂ ਜੋ ਕਿ ਕਾਸ਼ਤ ਕਰ ਰਹੇ ਹਨ ਉਨ੍ਹਾਂ ਨੂੰ ਜ਼ਮੀਨਾਂ ਤੇ ਸਰਕਾਰ ਵਲੋਂ ਕਬਜ਼ਾ ਨਾ ਕੀਤਾ ਜਾਵੇ