ਵੱਧਦੀ ਗਰਮੀ ਦੇ ਮੱਦੇਨਜਰ ਅੱਡਾ ਰਾਏਪੁਰ ਰਸੂਲਪੁਰ ਵਿਖੇ ਠੰਡੇ-ਮਿੱਠੇ ਜਲ ਦੀ ਛਬੀਲ ਦੀ ਸੇਵਾ ਮਾਰਕਿਟ ਦੇ ਸਮੂਹ ਦੁਕਾਨਦਾਰਾਂ ਵੱਲੋਂ ਨਿਰੰਤਰ ਜਾਰੀ

ਹਜ਼ਰਤ ਪੀਰ ਬਾਬਾ ਹਬੀਬ ਸ਼ਾਹ ਦਰਬਾਰ ਰਮਦਾਸਪੁਰ ਵਿਖੇ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ


ਆਦਮਪੁਰ (ਬੱਲ) ਅਲਾਵਲਪੁਰ- ਆਦਮਪੁਰ ਰੋਡ ਸਥਿਤ ਹਜ਼ਰਤ ਪੀਰ ਬਾਬਾ ਹਬੀਬ ਸ਼ਾਹ ਦਰਬਾਰ ਰਮਦਾਸਪੁਰ ਵਿਖੇ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ ਗਿਆ । ਦਰਗਾਹ ਤੇ ਝੰਡੇ ਦੀਆਂ ਰਸਮਾਂ ਕੀਤੀਆਂ ਗਈਆਂ ਤੇ ਸੰਗਤ ਚ ਅਤੁੱਟ ਲੰਗਰ ਵਰਤਾਏ ਗਏ ਇਸ ਮੌਕੇ ਬਲਜੀਤ ਬਿੰਦੀ ਚੇਅਰਮੈਨ, MC ਰੂਪ ਲਾਲ, ਧਰਮ ਪਾਲ ਸੰਧੂ ਪ੍ਰਧਾਨ , ਮਾ. ਸੁਰਿੰਦਰ, ਰਵੀ ਬਿਰਦੀ, ਮਦਨ ਲਾਲ, ਡਾ. ਵਿਜੈ ਸਹਿਗਲ, ਬਲਵੀਰ ਸੰਧੂ , ਮਦਨ ਸਹਿਗਲ ,ਪ੍ਰਧਾਨ ਨੀਲਮ ਰਾਣੀ, ਨਗਰ ਕੌਂਸਲ ਅਲਾਵਲਪੁਰ, ਕਿੰਦਾ ਸੰਧੂ, ਬੀਬੀ ਸ਼ੀਲਾ ਖੁਰਦਪੁਰ , ਬੀਬੀ ਤਾਰੋ , ਬੀਬੀ ਪਿਆਰੀ , ਬੀਬੀ ਮਿੰਦੋ ਮੌਜੂਦ ਸਨ।ਸਟੇਜ ਸੈਕਟਰੀ ਦੀ ਸੇਵਾ ਬੂਟਾ ਧੋਗੜੀ ਵਲੋ ਨਿਭਾਈ ਗਈ । ਰਾਜਨੀਤਕ ਸਖਸ਼ੀਅਤਾ ਵਿੱਚ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ।
ਇਸ ਮੌਕੇ ਤੇ ਕਲਾਕਾਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਸੂਫੀਆਨਾ ਕਲਾਮਾਂ ਰਾਹੀਂ ਸੰਗਤਾਂ ਦਾ ਸਮਾਂ ਬੰਨ੍ਹਿਆ। ਇਸ ਮੌਕੇ ਠੰਢੇ -ਮਿੱਠੇ ਜਲ ਦੀ ਛਬੀਲ ਤੇ ਅਤੁੱਟ ਲੰਗਰ ਵਰਤਾਏ ਗਏ ।


