Phagwara

ਡਾ. ਅੰਬੇਡਕਰ ਜੀ ਅਤੇ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਸਟੈਚੂ ਤੇ ਹਾਰ ਪਾਏ ਗਏ

ਫਗਵਾੜਾ ( ਸੰਜੀਵ ਕੁਮਾਰ) ਅੱਜ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਨ ਮੌਕੇ ਤੇ ਜੈ ਭੀਮ ਯੂਨਾਈਟਡ ਵੋਆਇਸ ਆਫ ਪੰਜਾਬ ਵੱਲੋਂ ਫਾਉਂਡਰ ਪ੍ਰੈਜੀਡੈਂਟ ਡਾਕਟਰ ਹਰਜਿੰਦਰ ਸਿੰਘ ਜੱਖੂ ਜੀ ਦੀ ਅਗਵਾਈ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਪਾਰਕ ਹਦੀਆਬਾਦ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਸਟੈਚੂ ਤੇ ਹਾਰ ਪਾਏ ਗਏ ਅਤੇ ਲੱਡੂ ਵੰਡੇ ਗਏ ਜਿਸ ਮੌਕੇ ਤੇ ਸਟੇਟ ਕੋ ਆਰਡੀਨੇਟਰ ਇੰਜ ਹੈਪੀ ਕੌਲ, ਕਸ਼ਮੀਰੀ ਲਾਲ ਨਾਣੀ ਜੀ , ਕਸ਼ਮੀਰ ਮਹਿਮੀ ਜੀ,ਹਰਬਲਾਸ ਕੌਲ, ਬਾਵਾ ਕੌਲ, ਮੰਗਾ ਟਾਇਰ ਵਾਲੇ, ਸਤਪਾਲ ਪਾਲੀ, ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।ਸਮੁੱਚੇ ਵਿਸ਼ਵ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਨ ਮੌਕੇ ਲੱਖ ਲੱਖ ਵਧਾਈਆਂ।

Phagwara

ਜੈ ਭੀਮ ਟੀਮ ਪੰਜਾਬ ਵਲੋਂ ਕਰਵਾਇਆ ਗਿਆ ਕੈਡਰ ਕੈਂਪ

ਜਥੇਬੰਦਕ ਢਾਂਚੇ ਦੀ ਮਜ਼ਬੂਤੀ ਦੀ ਅਹਿਮੀਅਤ ਨੂੰ ਸਮਝੋ :- ਡਾ.ਜੱਖੂ

ਫਗਵਾੜਾ( ਸੰਜੀਵ ਕੁਮਾਰ)ਜੈ ਭੀਮ ਟੀਮ ਪੰਜਾਬ ਦੇ ਮੁੱਖੀ ਡਾ. ਹਰਜਿੰਦਰ ਸਿੰਘ ਜੱਖੂ ਵੱਲੋਂ ਅੱਜ ਜਥੇਬੰਦੀ ਦੇ ਮੁੱਖ ਦਫ਼ਤਰ (ਜੱਖੂ ਹਸਪਤਾਲ) ਵਿਖੇ ਚੋਣਵੇਂ ਆਗੂਆਂ ਦਾ 11 ਵਜੇ ਸਵੇਰ ਤੋ 3.30PM ਤੱਕ ਇੱਕ ਜਥੇਬੰਦਕ ਕੈਡਰ ਕੈਂਪ ਲਗਾਇਆ ਗਿਆ ।

      ਇਸ ਮੌਕੇ ਸੀਨੀਅਰ ਸਾਥੀ ਸਰਪੰਚ ਜਸਵਿੰਦਰ ਸਿੰਘ ਤਲਵਨ, ਪ੍ਰਿੰਸੀਪਲ ਕੇਵਲ ਸਿੰਘ, ਡਾ. ਅਵਨੀਤ ਕੌਰ ਜੱਖੂ ਹੈਪੀ ਕੌਲ , ਬੀ.ਕੇ. ਰੱਤੂ, ਸੰਜੀਵ ਮੂਲਨਿਵਾਸੀ, ਜਸਵੰਤ ਸਿੰਘ ਫੌਜੀ, ਮਾਸਟਰ ਕੁਲਦੀਪ ਸਿੰਘ ਟਾਂਡਾ, ਮਹਿੰਦਰ ਸਿੰਘ, ਸ਼ੋਕੀਨ ਕੁਮਾਰ ਮਾਹੀ, ਸੋਨੂੰ ਜੱਖੂ , ਮੈਡਮ ਮਨਜੀਤ, ਸਿਮਰਨਜੀਤ ਕੌਰ, ਹਰਮੀਤ ਕੌਰ, ਹੈਸੀ ਸਿੰਘ, ਨਿਰਮਲ ਸਮਰਾ, ਗੁਰਦੀਪ ਗੁਰਾਇਆ ਅਤੇ ਐਡਵੋਕੇਟ ਸੰਜੀਵ ਭੌਰਾ ਜੀ ਖਾਸ ਤੌਰ ਤੇ ਸ਼ਾਮਿਲ ਹੋਏ ।

       ਅਖੀਰ ‘ਚ 10 ਮਈ 2026 ਨੂੰ ਫਗਵਾੜਾ ਵਿਖੇ ਸ਼੍ਰੋ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੇ ਜਾ ਰਹੇ ਬੇਗਮਪੁਰਾ ਪੰਥਕ ਇੱਕਠ ਦੀ ਕਾਮਯਾਬੀ ਲਈ ਵੀ ਵਰਕਰਾਂ ਤੇ ਆਗੂਆਂ ਨੂੰ ਜਿੰਮੇਵਾਰੀਆਂ ਸੌਂਪੀਆ ਗਈਆਂ।

Doaba Times

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਫਗਵਾੜਾ ਸ਼ਹਿਰ ਵਿੱਚ ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਦੌਰਾ, ਫਗਵਾੜਾ ਵਿਧਾਨ ਸਭਾ ਹਲਕੇ ਦੇ ਆਮ ਲੋਕਾਂ ਦੀਆਂ ਸੁਣਿਆ ਜਾਣਗੀਆਂ ਸ਼ਿਕਾਇਤਾਂ

ਫਗਵਾੜਾ(ਸੰਜੀਵ ਕੁਮਾਰ)

10 ਵਜੇ ਮੁਕੰਦਪੁਰ (ਵਿਧਾਨ ਸਭਾ ਬੰਗਾ), ਅਮਨਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਵਿਖੇ ਵਿਦਿਆਰਥੀਆਂ ਨੂੰ ਕਰਨਗੇ ਸੰਬੋਧਨ

1 ਵਜੇ – ਜ਼ਿਲਾ ਕਪੂਰਥਲਾ ਦੇ ਪ੍ਰਧਾਨ ਅਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਰਦਾਰ ਸਰਬਜੀਤ ਸਿੰਘ ਲੁਬਾਣਾ ਜੀ ਦੀ ਰਿਹਾਇਸ਼ ਤੇ ਜਾਣਗੇ

2 ਵਜੇ ਰੈਸਟੋਰੈਂਟ ਸਿਟੀ ਹਾਰਟ, (ਹੁਸ਼ਿਆਰਪੁਰ ਰੋਡ) ਫਗਵਾੜਾ ਵਿਖੇ ਸੁਣਨਗੇ ਸਮੱਸਿਆਵਾਂ ਅਤੇ ਫਗਵਾੜਾ ਵਿਧਾਨ ਸਭਾ ਦੇ ਸਾਥੀ ਨਾਲ ਵਿਸ਼ੇਸ਼ ਤੌਰ ਤੇ ਕਰਨਗੇ ਮੁਲਾਕਾਤ

Phagwara

ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਫਾਊਂਡਰ ਪ੍ਰਧਾਨ ਡਾ.ਜੱਖੂ ਨੇ ਕੀਤੀਆਂ ਅਹਿਮ ਨਿਯੁਕਤੀਆਂ

ਬਾਬਾ ਗੁਰਦੀਪ ਸਿੰਘ ਢੁਡੀ ਰੰਘਰੇਟਾ ਅਤੇ ਪ੍ਰਿੰਸੀਪਲ ਕੇਵਲ ਸਿੰਘ ਬਣੇ ਸਰਪ੍ਰਸਤ

ਹੈਪੀ ਕੋਲ, ਕੁੰਵਰ ਜਗਬੀਰ ਸਿੰਘ ਸਹੂੰਗੜਾ ਸਟੇਟ ਕੋਆਰਡੀਨੇਟਰ ਅਤੇ ਰਤਨ ਲਾਲ ਕੈਲੇ ਨੂੰ ਜ਼ਿਲ੍ਹਾ ਪ੍ਰਧਾਨ ਕੀਤਾ ਨਿਯੁਕਤ

ਫਗਵਾੜਾ 14 ਜੁਲਾਈ (ਸੰਜੀਵ ਕੁਮਾਰ ) ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਫਾਊਂਡਰ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਪੰਜਾਬ ਅੰਦਰ ਜਥੇਬੰਦੀ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ਵਿੱਚ ਬਾਬਾ ਗੁਰਦੀਪ ਸਿੰਘ ਢੁਡੀ ਰੰਘਰੇਟਾ ਅਤੇ ਪ੍ਰਿੰਸੀਪਲ ਕੇਵਲ ਸਿੰਘ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਚਰਨ ਸਿੰਘ ਉੱਪਲ ਮੁੱਖ ਜਥੇਬੰਦਕ ਸਕੱਤਰ, ਹਰਵਿੰਦਰ ਸਿੰਘ ਹੀਰਾ ਤਾਲਮੇਲ ਸਕੱਤਰ, ਹੈਪੀ ਕੋਲ ਸਟੇਟ ਕੋਆਰਡੀਨੇਟਰ, ਮੋਹਨ ਮਹਿੰਦਰ ਬਠਿੰਡਾ ਸਟੇਟ ਕੋਆਰਡੀਨੇਟਰ, ਕੁੰਵਰ ਜਗਬੀਰ ਸਿੰਘ ਸਹੂੰਗੜਾ, ਸਟੇਟ ਕੋਆਰਡੀਨੇਟਰ ਤੋਂ ਇਲਾਵਾ ਰਤਨ ਲਾਲ ਕੈਲੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਅਸ਼ਵਨੀ ਬਘਾਣੀਆ ਸੀਨੀਅਰ ਮੀਤ ਪ੍ਰਧਾਨ ਹਲਕਾ ਇੰਚਾਰਜ ਫਗਵਾੜਾ ਦੇ ਨਾਲ ਨਾਲ ਦੋਨਾਂ ਨੂੰ ਕੇਂਦਰੀ ਕਮੇਟੀ ਮੈਂਬਰ ਵੀ ਨਿਯੁਕਤ ਕੀਤਾ ਗਿਆ ਹੈ ਅਤੇ ਜਸਵਿੰਦਰ ਸਿੰਘ ਚੰਦਭਾਨ ਨੂੰ ਮੈਂਬਰ ਕੇਂਦਰੀ ਕਮੇਟੀ ਨਿਯੁਕਤ ਕੀਤਾ ਗਿਆ। ਡਾ. ਜੱਖੂ ਨੇ ਕਿਹਾ ਕਿ ਸੂਬੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਲਿਜਾਣ ਅਤੇ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੰਜਾਬ ਅੰਦਰ ਜਥੇਬੰਦਕ ਢਾਂਚੇ ਵਿਸਥਾਰ ਕੀਤਾ ਜਾ ਰਿਹਾ ਹੈ। ਡਾ. ਹਰਜਿੰਦਰ ਜੱਖੂ ਨੇ ਕਿਹਾ ਜਲਦੀ ਹੀ ਪੂਰੇ ਪੰਜਾਬ ਅੰਦਰ ਇਸ ਸਮਾਜਿਕ ਜਥੇਬੰਦੀ ਦੇ ਆਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਅੰਦਰ ਵੱਸਦੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਮੁੱਚੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਬਾਬਾ ਸਾਹਿਬ ਜੀ ਦੇ ਮਿਸ਼ਨ ਮੰਜ਼ਿਲ ਤੱਕ ਲਿਜਾਣ ਲਈ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਨਾਲ ਜੁੜ ਕੇ ਆਪਣਾ ਵਡਮੁੱਲਾ ਯੋਗਦਾਨ ਪਾਉਣ। ਇਸ ਮੌਕੇ ਹੈਪੀ ਕੋਲ ਸਟੇਟ ਕੋਆਰਡੀਨੇਟਰ,ਰਤਨ ਲਾਲ ਕੈਲੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਅਸ਼ਵਨੀ ਬਘਾਣੀਆ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਅਤੇ ਹਲਕਾ ਇੰਚਾਰਜ ਫਗਵਾੜਾ, ਜੱਸੀ ਕੋਟਰਾਣੀ, ਸੰਜੀਵ ਮੂਲਨਿਵਾਸੀ, ਪ੍ਰਸ਼ੋਤਮ ਖੇੜਾ ਆਦਿ ਹਾਜ਼ਰ ਸਨ।

Phagwara

ਵਿਸ਼ੇਸ਼ ਮੀਟਿੰਗ

ਨਿਮਰਤਾ ਸਹਿਤ ਬੇਨਤੀ ਹੈ ਕਿ ਸਮਾਜਿਕ ਵਿਵਸਥਾ ਪਰਿਵਰਤਨ ਅਤੇ ਭਰਾਤਰੀ ਜਥੇਬੰਦੀਆਂ ਦੇ ਆਪਸੀ ਤਾਲਮੇਲ ਅਤੇ ਸਹਿਯੋਗ ਨੂੰ ਹੋਰ ਮਜਬੂਤ ਕਰਨ ਲਈ ਬਹੁਜਨ ਮਹਾਂਪੁਰਸ਼ਾਂ ਦੇ ਸੰਦੇਸ਼ ਅਤੇ ਸਿਧਾਂਤ ਨੂੰ ਧਿਆਨ ਚ” ਰੱਖਦਿਆਂ ਹੋਇਆਂ ਸਮਾਜਿਕ ਜਥੇਬੰਦੀਆਂ ਅਤੇ ਚਿੰਤਤ ਸਾਥੀਆਂ ਦੀ ਇੱਕ ਜ਼ਰੂਰੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਆਪ ਜੀ ਨੂੰ ਹਾਰਦਿਕ ਸੱਦਾ ਹੈ।
ਸਥਾਨ:-ਜੱਖੂ ਹਸਪਤਾਲ
Opp:- ਸਿਵਲ ਹਸਪਤਾਲ ਫ਼ਗਵਾੜਾ
11 ਵਜੇ ਸਵੇਰੇ ਤੋਂ
ਬਾਅਦ ਦੁਪਿਹਰ ਤੱਕ
22 ਜੂਨ ਐਤਵਾਰ
🙏 Dharminder Singh Bhullarai (9914966554)

Phagwara

धरने में जा घुसा आर्मी का ट्रक, बाल-बाल बचे किसान

*पुलिस की वाटर कैनन गाड़ी को पहुंचा नुकसान, बाहर खड़ी ट्रालियों औऱ बैरिगेट से टला हादसा 

Phagwara (Kuldeep Kumar)फगवाड़ा में शुगर मिल के समने हाईवे पर धरने में आज सेना का एक ट्रक तकनीकी खराबी के कारण अनियंत्रित होकर जा घुसा। इस हादसे में किसी के भी हताहत होने की सूचना नहीं है। धरने पर किसान बाल-बाल बच गए।

यदि मौके पर पुलिस के बैरिगेट्स और किसानों की धरना स्थल के बाहर ट्रालियां न खड़ी होती तो सेना का ट्रक सीधा धरना स्थल में किसानों को कुचल डालता।

हादसे के बाद ट्रक में सवार सेना के सूबेदार ने तुरंत प्रभाव से अपने मैकेनिकल विंग और उच्चाधिकारियों को इसकी सूचना दी। सूचना के बाद जालंधर कैंट से सेना के अधिकारी  मैकेनिकों को लेकर मौके पर पहुंचे। इसके बाद ट्रक को टो करके साथ ले गए।