Doaba Times

ਜੈ ਭੀਮ ਟੀਮ ਪੰਜਾਬ ਵਲੋਂ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੇ ਵਿਰੋਧ ਦਾ ਐਲਾਨ -ਡਾ. ਜੱਖੂ

ਜਲੰਧਰ (ਸੰਜੀਵ ਕੁਮਾਰ) ਜੈ ਭੀਮ ਟੀਮ ਪੰਜਾਬ ਵਲੋਂ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੇ ਵਿਰੋਧ ਦਾ ਐਲਾਨ ਕੀਤਾ, ਬੀ ਜੇ ਪੀ ਵਾਲੇ ਸੂਬਿਆਂ ਚ ਸਰਕਾਰਾਂ ਦੀ ਸ਼ਹਿ ‘ਤੇ ਦਲਿਤਾਂ ਅਤੇ ਧਾਰਮਿਕ ਘੱਟ ਗਿਣਤੀਆਂ ਤੇ ਜ਼ੁਲਮ ਨੂੰ ਬਣਾਇਆ ਮੁੱਦਾ। ਦਲਿਤਾਂ ਦੇ ਧਾਰਮਿਕ ਡੇਰਿਆਂ ਦੇ ਸੰਤਾਂ ਨੂੰ ਬੀ ਜੇ ਪੀ ਦੀਆਂ ਚਾਲਾਂ ਨੂੰ ਸਮਝਣ ਦੀ ਅਪੀਲ ਕੀਤੀ, ਜੱਥੇਬੰਦੀ ਦੇ ਵਰਕਰ ਆਪੋ ਆਪਣੇ ਘਰਾਂ ਤੇ 14 ਮਾਰਚ ਨੂੰ ਲਾਉਣਗੇ ਕਾਲੇ ਝੰਡੇ ।          ਪੰਜਾਬ ਵਿੱਚ ਵੱਸਦੇ ਅੰਬੇਡਕਰੀ ਸਮਾਜ [ਅਨੁਸੂਚਿਤ ਅਤੇ ਪਿਛੜੀਆਂ ਸ਼੍ਰੇਣੀਆਂ ਅਤੇ ਧਾਰਮਿਕ ਘੱਟ ਗਿਣਤੀਆਂ) ਮੁੱਖੀ ਡਾ ਹਰਜਿੰਦਰ ਸਿੰਘ ਜੱਖੂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਤੇ 14 ਮਾਰਚ ਨੂੰ ਵਿਰੋਧ ਵਜੋਂ ਆਪੋ ਆਪਣੇ ਘਰਾਂ ਤੇ ਕਾਲੇ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਹੈ। ਜੈ ਭੀਮ ਟੀਮ ਪੰਜਾਬ ਦੇ ਸਮਾਜਿਕ ਵਿੰਗ ਜੈ ਭੀਮ ਯੂਨਾਈਟਡ ਵੋਇਸ ਆਫ ਪੰਜਾਬ ਅਤੇ ਜੈ ਭੀਮ ਯੂਨਾਈਟਡ ਵੂਮ ਇਨ ਫੈਡਰੇਸ਼ਨ ਦੀਆਂ ਆਗੂਆਂ ਦੀ ਕੌਰ ਕਮੇਟੀ ਦੀ ਮੀਟਿੰਗ ਚ ਉਪਰੋਕਤ ਅਹਿਮ ਫੈਸਲਾ ਕੀਤਾ ਗਿਆ ਹੈ ਡਾ ਹਰਜਿੰਦਰ ਸਿੰਘ ਜੱਖੂ ਨੇ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਬੀਜੇਪੀ ਦੇ ਰਾਜ ਵਾਲੇ ਸੂਬਿਆਂ ਚ ਦਲਿਤ ਸਮਾਜ ਦਾ ਹਰ ਪਲ ਦਹਿਸ਼ਤ ਵਿੱਚ ਬੀਤ ਰਿਹਾ ਹੈ । ਆਰ ਐੱਸ ਐੱਸ ਬੀ ਜੇ ਪੀ,ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਹੋਰ ਗਰਮ ਖਿਆਲੀ ਹਿੰਦੂ ਜਥੇਬੰਦੀਆਂ ਦੇ ਵਰਕਰ ਅਤੇ ਆਗੂ ਬਿਨਾ ਕਿਸੇ ਡਰ ਤੇ ਸਰਕਾਰੀ ਸ਼ਹਿ ਤੇ ਜ਼ੁਲਮ ਕਰ ਰਹੇ ਹਨ। ਸੂਬਿਆਂ ਵਿੱਚ ਦਲਿਤ ਲਾੜੇ ਘੋੜੀ ਤੇ ਚੜਨ ਤੋਂ ਰੋਕੇ, ਅਤੇ ਕੁੱਟੇ ਮਾਰੇ ਜਾਂਦੇ ਹਨ। ਜੇਕਰ ਕੋਈ ਦਲਿਤ ਨੌਜਵਾਨ ਬੁਲੇਟ ਮੋਟਰਸਾਈਕਲ ਖਰੀਦਦਾ ਹੈ ਤਾਂ ਉਸਦੇ ਗੁੱਟ ਵੱਡ ਦਿੱਤੇ ਜਾਂਦੇ ਹਨ. ਦਲਿਤਾਂ ਦੀਆਂ ਨੂੰਹਾਂ ਅਤੇ ਧੀਆਂ ਨੂੰ ਦਿਨ ਦਿਹਾੜੇ ਚੁੱਕ ਕੇ ਬਲਾਤਕਾਰ ਕੀਤੇ ਜਾ ਰਹੇ ਹਨ। ਸਕੂਲਾਂ ਸਮੇਤ ਸਕੂਲਾਂ ਸਮੇਤ ਸਰਕਾਰੀ ਅਦਾਰਿਆਂ ਵਿੱਚ ਦਲਿਤ ਕਰਮਚਾਰੀਆਂ ਨੂੰ ਜਲੀਲ ਕਰਨ ਲਈ ਦਰਵਾਜੇ ਤੇ ਦੋ – ਦੋ ਘੰਟੇ ਖੜੇ ਰਹਿਣ ਦੀ ਸਜ਼ਾ ਦਿੱਤੀ ਜਾਦੀ ਹੈ | ਦਲਿਤ ਬੱਚਿਆਂ ਨੂੰ ਸਕੂਲਾਂ ਕਾਲਜਾ ਅਤੇ ਯੂਨੀਵਰਸਿਟੀਆਂ ਦੇ ਜਾਤ ਦੇ ਨਾਮ ਤੇ ਪੀੜਤ ਕੀਤਾ ਜਾਦਾ ਹੈ।

ਭਾਰਤੀ ਸੰਵਿਧਾਨ ਦੇ ਨਿਰਮਾਤਾ, ਦੁਨੀਆ ਭਰ ਦੇ ਬੇਤਾਜ ਵਿਦਵਾਨ ਮਨੁੱਖੀ ਅਧਿਕਾਰਾਂ ਦੇ ਸਿਰਮੌਰ ਆਗੂ, ਸਾਰੇ ਧਰਮਾ ਅਤੇ ਵਰਗਾ ਦੀਆ ਔਰਤਾ ਅਤੇ ਦਲਿਤਾਂ ਨੂੰ ਇੱਜਤ ਦੀ ਜਿੰਦਗੀ ਦੇ ਰਾਹੇ ਤੋਰਨ ਵਾਲੇ ਬਾਬਾ ਸਾਹਿਬ ਡਾਕਟਰ ਅੰਬੇਡਦਰ ਜੀ ਦੇ ਬੁੱਤਾ ਨੂੰ ਤੋੜਿਆ ਜਾ ਰਿਹਾ ਹੈ । ਉਨਾ ਜੁਲਮਾਂ ਦੇ ਖਿਲਾਫ ਬੋਲਣ ਵਾਇਆ ਨੂੰ ਡਰਾਇਆ, ਧਮਕਾਇਆ ਅਤੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ । ਕਿਧਰੇ ਵੀ ਕੋਈ ਸੁਣਵਾਈ ਨਹੀਂ ਹੁੰਦੀ । ਇਹੋ ਜਿਹਾ ਰਾਜ ਬੀ ਜੇ ਪੀ ਵਾਲੇ ਪੰਜਾਬ ਵਿੱਚ ਵੀ ਲੈ ਕੇ ਆਉਣ ਦਾ ਏਜੰਡਾ ਲਈ ਫਿਰਦੇ ਹਨ | ਇਹ ਸਾਡਾ ਪੰਜਾਬੀਆ ਦਾ ਦੁਖ਼ਾਤ ਹੈ ਕਿ ਨਿੱਜੀ ਲਾਲਚਾ ਹਿੱਤ ਸਿੱਖਾ ਦੇ ਰਵਾਇਤੀ ਆਗੂ ਅਤੇ ਦਲਿਤਾ ਦੇ ਕੁੱਝ ਡੇਰੇਦਾਰ ਬੀ ਜੇ ਪੀ ਨਾਲ ਹੱਥ ਸਿਲਾਈ ਬੈਠੇ ਹਨ ਸਾਡੀ ਉਨਾ ਨੂੰ ਵੀ ਅਪੀਲ ਹੈ ਕਿ ਉਹ ਪੰਜਾਬ ਬੀ ਜੇ ਪੀ (ਮਨੂੰ ਦੇ ਵਿਧਾਨ) ਦੇ ਹਵਾਲੇ ਕਰਨ ਵਾਲੇ ਸਿਆਸੀ ਟਕੂਏ ਦੇ ਦਸਤੇ ਨਾਂ ਬਣਨ ।

             ਡਾ ਜੱਖੂ ਨੇ ਦਲਿਤ ਅਤੇ ਸਿੱਖ ਸਮਾਜ ਨੂੰ ਅਪੀਲ ਕੀਤੀ ਕਿ ਜੇਕਰ ਅਣਖ ਰੱਖਦੇ ਹੋ।ਆਪਆਉਣ ਵਾਲਿਆ ਪੀੜ੍ਹੀਆ ਨੂੰ ਬਚਾਉਣਾ ਚਾਹੁੰਦੇ ਹੋ ਤਾ 14 ਮਾਰਚ ਦੇ ਇਕੱਠ ਤੇ ਦੂਰੀ ਬਣਾ ਕੇ ਰੱਖੋਂ ਡਾ ਜੱਖੂ ਨੇ ਪੰਜਾਬ ਹਿਤੈਸ਼ੀ ਬੁੱਧੀ ਜੀਵੀ ਵਰਗ ਨੂੰ ਅਪੀਲ ਕੀਤੀ ਹੈ ਕੀ ਉਹ ਵੀ ਇਸ ਤੇ ਸੋਚ ਵਿਚਾਰ ਕਰਨ ।
       ਇਸ ਮੌਕੇ ’ਤੇ ਜੈ ਭੀਮ ਟੀਮ ਪੰਜਾਬ ਦੀ ਸਮੁੱਚੀ ਸੀਨਿਆਰ ਲੀਡਰ ਲੀਡਰਸ਼ੀਪ ਪ੍ਰਿਸੀਪਲ ਕੇਵਲ ਸਿੰਘ, ਸ ਗੁਰਚਰਨ ਸਿੰਘ ਉੱਪਲ, ਹੈਪੀ ਕੌਲ, ਜਗਬੀਰ ਸਿੰਘ ਸਹੂੰਗੜਾ, ਮਾਸਟਰ ਕੁਲਦੀਪ ਸਿੰਘ ਮਸੀਤੀ, ਜਸਵੰਤ ਸਿੰਘ ਫੌਜੀ, ਬੀਬੀ ਕੁਲਵਿੰਦਰ ਕੌਰ ਕਪੂਰਥਲਾ ਸੰਦੀਪ ਮੂਲਨਿਵਾਸੀ ,ਸੰਜੀਵ ਮੂਲਨਿਵਾਸੀ ,ਲੱਕੀ ਬੈਂਸ,ਸਰਬਜੀਤ ਸਿੰਘ ,ਸੁਨੀਲ ਕੁਮਾਰ ਮੌਜੂਦ ਸਨ।

Jalandhar

ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮੀਡੀਆ ਸੰਗਠਨਾਂ ਤੇ ਅਦਾਰਿਆਂ ਨੂੰ ਇਕਮੁੱਠ ਹੋਣ ਦੀ ਲੋੜ

ਪੰਜਾਬ ਪ੍ਰੈੱਸ ਕਲੱਬ ਦੇ ਸਾਲਾਨਾ ਜਨਰਲ ਇਜਲਾਸ (AGM-2024)

ਪੰਜਾਬ ਪ੍ਰੈੱਸ ਕਲੱਬ ਦੇ ਜਨਰਲ ਇਜਲਾਸ ਵਿਚ ਬੁਲਾਰਿਆਂ ਨੇ ਦਿੱਤੇ ਅਹਿਮ ਸੁਝਾਅ

ਜਲੰਧਰ, 23 ਦਸੰਬਰ ( ਗੁਰਪ੍ਰੀਤ ਬੱਲ) ਦੇਸ਼ ਵਿਚ ਮੀਡੀਆ ਇਸ ਸਮੇਂ ਅੰਦਰੂਨੀ ਅਤੇ ਬਾਹਰੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿਨ੍ਹਾਂ ਦੇ ਹੱਲ ਲਈ ਮੀਡੀਆ ਅਦਾਰਿਆਂ, ਮੀਡੀਆ ਕਰਮੀਆਂ ਦੇ ਸੰਗਠਨਾਂ ਅਤੇ ਪ੍ਰੈੱਸ ਕਲੱਬਾਂ ਨੂੰ ਸਾਂਝੇ ਤੌਰ ‘ਤੇ ਕੰਮ ਕਰਨ ਲਈ ਅੱਗੇ ਪਾਉਣਾ ਪਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਹੋਏ ਸਾਲਾਨਾ ਜਨਰਲ ਇਜਲਾਸ ਵਿਚ ਬੋਲਣ ਵਾਲੇ ਵੱਖ-ਵੱਖ ਬੁਲਾਰਿਆਂ ਵਲੋਂ ਕੀਤਾ ਗਿਆ।
ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸ੍ਰੀ ਸਤਨਾਮ ਸਿੰਘ ਮਾਣਕ ਵਲੋਂ ਪ੍ਰੈੱਸ ਕਲੱਬ ਦੇ ਇਕ ਸਾਲ ਦੇ ਕੰਮਕਾਜ ਸੰਬੰਧੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿਚ ਪ੍ਰੈੱਸ ਕਲੱਬ ਦੀ ਇਮਾਰਤ ਦੀ ਸਾਂਭ-ਸੰਭਾਲ ਲਈ ਹੋਏ ਵਿਕਾਸ ਕਾਰਜਾਂ ਅਤੇ ਪ੍ਰੈੱਸ ਕਲੱਬ ‘ਚ ਹੋਈਆਂ ਸਰਗਰਮੀਆਂ ਦਾ ਵੇਰਵਾ ਦਿੱਤਾ ਗਿਆ ਸੀ। ਇਸ ਰਿਪੋਰਟ ‘ਤੇ ਬਾਅਦ ਵਿਚ ਖੁੱਲ੍ਹੀ ਚਰਚਾ ਹੋਈ, ਜਿਸ ਵਿਚ 16 ਦੇ ਲਗਭਗ ਬੁਲਾਰਿਆਂ ਨੇ ਹਿੱਸਾ ਲਿਆ। ਮੀਡੀਆ ਨੂੰ ਦਰਪੇਸ਼ ਬਾਹਰੀ ਚੁਣੌਤੀਆਂ ਦੀ ਚਰਚਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਵਿਚ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਸੁੰਘੜਦੀ ਜਾ ਰਹੀ ਹੈ। ਲੋਕ ਸਰੋਕਾਰਾਂ ਨਾਲ ਜੁੜੇ ਮੀਡੀਆ ਅਦਾਰਿਆਂ ਤੇ ਮੀਡੀਆ ਕਰਮੀਆਂ ਨੂੰ ਸਰਕਾਰਾਂ ਵਲੋਂ ਅਨੇਕਾਂ ਤਰ੍ਹਾਂ ਨਾਲ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚ ਝੂਠੇ ਕੇਸਾਂ ਵਿਚ ਗ੍ਰਿਫ਼ਤਾਰੀਆਂ ਤੱਕ ਵੀ ਸ਼ਾਮਿਲ ਹੁੰਦੀਆਂ ਹਨ। ਵੱਖ-ਵੱਖ ਤਰ੍ਹਾਂ ਦੀਆਂ ਸਵਾਰਥੀ ਲਾਬੀਆਂ ਵਲੋਂ ਵੀ ਮੀਡੀਆ ਕਰਮੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਧਮਕੀਆਂ ਮਿਲਦੀਆਂ ਹਨ ਅਤੇ ਉਨ੍ਹਾਂ ‘ਤੇ ਕਾਤਲਾਨਾ ਹਮਲੇ ਵੀ ਕਰਵਾਏ ਜਾਂਦੇ ਹਨ ਅਤੇ ਪੱਤਰਕਾਰਾਂ ਤੇ ਗਰਾਉਂਡ ਰਿਪੋਰਟਿੰਗ ਦੌਰਾਨ ਵੀ ਕਈ ਵਾਰ ਲੁੱਟ ਖੋਹ ਕਰਨ ਵਾਲਿਆਂ  ਦਾ ਸ਼ਿਕਾਰ ਹੋ ਜਾਂਦੇ ਹਨ ਜਿਵੇਂ ਕਿ ਨਹਿਰ ਵਿੱਚ ਤੈਰ ਦੀ ਲਾਸ਼ ਦੀ ਖਬਰ ਸਬੰਧੀ ਹਿੰਦੀ ਅਖਬਾਰ ਦੇ ਪੱਤਰਕਾਰ ਅਤੇ ਪ੍ਰਧਾਨ ਗੁਰਪ੍ਰੀਤ ਬੱਲ 16 ਸਤੰਬਰ 2023 ਨੂੰ ਦੋ ਐਕਟੀਵਾ ਸਵਾਰ ਨੌਜਵਾਨਾਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਮੋਟਰਸਾਈਕਲ ਲੁੱਟ ਕੇ ਫਰਾਰ ਹੋ ਗਏ ਸਨ । ਜਿਸ ਦੀ ਕੋਈ ਪੁਲਿਸ ਵੱਲੋਂ ਉਚਿਤ ਕਾਰਵਾਈ ਨਹੀਂ ਕੀਤੀ ਗਈ ।ਇਨ੍ਹਾਂ ਵਰਤਾਰਿਆਂ ਵਿਰੁੱਧ ਮੀਡੀਆ ਕਰਮੀਆਂ ਤੇ ਮੀਡੀਆ ਸੰਗਠਨਾਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਮੀਡੀਆ ਨੂੰ ਦਰਪੇਸ਼ ਅੰਦਰੂਨੀ ਚੁਣੌਤੀਆਂ ਬਾਰੇ ਵਿਚਾਰ ਪ੍ਰਗਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਮਿਆਂ ਵਿਚ ਤਕਨੀਕੀ ਤੌਰ ‘ਤੇ ਮੀਡੀਆ ਦਾ ਬਹੁਤ ਵਿਕਾਸ ਤੇ ਵਿਸਥਾਰ ਹੋਇਆ ਹੈ। ਸੋਸ਼ਲ ਮੀਡੀਆ ਦੇ ਰੂਪ ਵਿਚ ਮੀਡੀਆ ਦੇ ਨਵੇਂ ਪਲੇਟਫਾਰਮ ਸਥਾਪਿਤ ਹੋਏ ਹਨ, ਜਿਸ ਨਾਲ ਮੀਡੀਆ ਕਰਮੀਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਚੋਖੇ ਮਾਧਿਅਮ ਮਿਲੇ ਹਨ। ਪਰ ਇਸ ਦੇ ਨਾਲ ਹੀ ਮੀਡੀਆ ਦੇ ਅਕਸ ਅਤੇ ਵਕਾਰ ਵਿਚ ਵੱਡੀ ਗਿਰਾਵਟ ਵੀ ਆਈ ਹੈ, ਕਿਉਂਕਿ ਮੀਡੀਆ ਵਿਚ ਅਨੇਕਾਂ ਤਰ੍ਹਾਂ ਦੇ ਅਜਿਹੇ ਲੋਕ ਸ਼ਾਮਿਲ ਹੋ ਗਏ ਹਨ ਜੋ ਨਿੱਜੀ ਸਵਾਰਥਾਂ ਲਈ ਲੋਕਾਂ ਦਾ ਵੱਖ-ਵੱਖ ਢੰਗਾਂ ਨਾਲ ਸੋਸ਼ਣ ਕਰਦੇ ਹਨ। ਅਜਿਹੇ ਅਨਸਰ ਜਿਥੇ ਮੀਡੀਆ ਦਾ ਅਕਸ ਖ਼ਰਾਬ ਕਰ ਰਹੇ ਹਨ, ਉਥੇ ਆਮ ਲੋਕਾਂ ਤੇ ਮੀਡੀਆ ਦਰਮਿਆਨ ਦੂਰੀਆਂ ਅਤੇ ਬੇਵਿਸ਼ਵਾਸੀ ਨੂੰ ਵੀ ਵਧਾ ਰਹੇ ਹਨ। ਇਸ ਸੰਬੰਧੀ ਬੁਲਾਰਿਆਂ ਨੇ ਪ੍ਰੈੱਸ ਕਲੱਬ ਦੀ ਗਵਰਨਿੰਗ ਕੌਂਸਲ ਨੂੰ ਸੁਝਾਅ ਦਿੱਤਾ ਗਿਆ ਕਿ ਪ੍ਰੈੱਸ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਸੰਬੰਧੀ ਉੱਘੇ ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੂੰ ਬੁਲਾ ਕੇ ਸੈਮੀਨਾਰ ਕੀਤੇ ਜਾਣ ਅਤੇ ਇਸ ਬਾਰੇ ਲੋਕ ਚੇਤਨਾ ਵੀ ਵਧਾਈ ਜਾਵੇ। ਗਵਰਨਿੰਗ ਕੌਂਸਲ ਨੂੰ ਬੁਲਾਰਿਆਂ ਵਲੋਂ ਇਹ ਵੀ ਅਹਿਮ ਸੁਝਾਅ ਦਿੱਤਾ ਗਿਆ ਕਿ ਨਵੇਂ ਪੱਤਰਕਾਰਾਂ ਦੀ ਟ੍ਰੇਨਿੰਗ ਲਈ ਅਤੇ ਉਨ੍ਹਾਂ ਵਿਚ ਪੇਸ਼ਾਵਰ ਪ੍ਰਬੀਨਤਾ ਅਤੇ ਜਾਗਰੂਕਤਾ ਪੈਦਾ ਕਰਨ ਲਈ ਵੀ ਸਮੇਂ-ਸਮੇਂ ਮੀਡੀਆ ਮਾਹਿਰਾਂ ਨੂੰ ਬੁਲਾ ਕੇ ਸੈਮੀਨਾਰ ਅਤੇ ਮੀਟਿੰਗਾਂ ਕਰਵਾਈਆਂ ਜਾਣ। ਪ੍ਰੈੱਸ ਕਲੱਬ ਦੇ ਉਕਤ ਸਾਲਾਨਾ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਡਾ. ਲਖਵਿੰਦਰ ਸਿੰਘ ਜੌਹਲ, ਸ. ਕੁਲਦੀਪ ਸਿੰਘ ਬੇਦੀ, ਪ੍ਰੋ. ਕਮਲੇਸ਼ ਦੁੱਗਲ, ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਸੁਰਿੰਦਰਪਾਲ, ਪਰਮਜੀਤ ਸਿੰਘ ਰੰਗਪੁਰੀ, ਸੰਦੀਪ ਸ਼ਾਹੀ, ਆਗਿਆਪਾਲ ਸਿੰਘ ਰੰਧਾਵਾ, ਰਾਕੇਸ਼ ਸ਼ਾਂਤੀਦੂਤ, ਪ੍ਰੋ. ਤੇਜਿੰਦਰ ਵਿਰਲੀ, ਨਰਿੰਦਰ ਬੰਗਾ, ਗੁਰਪ੍ਰੀਤ ਸਿੰਘ ਸੰਧੂ, ਸੁਕਰਾਂਤ ਸਫ਼ਰੀ, ਬੀਰ ਚੰਦ ਸੁਰੀਲਾ, ਦਵਿੰਦਰ ਕੁਮਾਰ, ਸੁਮਿਤ ਮਹਿੰਦਰੂ ਆਦਿ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਸੰਬੰਧਿਤ ਪੱਤਰਕਾਰ ਸ਼ਾਮਿਲ ਸਨ। ਇਸ ਅਵਸਰ ‘ਤੇ ਬਹੁਤੇ ਬੁਲਾਰਿਆਂ ਨੇ ਗਵਰਨਿੰਗ ਕੌਂਸਲ ਦੇ ਦੋ ਸਾਲਾਂ ਦੇ ਕੰਮਕਾਜ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਸ੍ਰੀ ਨਰਿੰਦਰ ਬੰਗਾ ਵਲੋਂ ਪ੍ਰੈੱਸ ਕਲੱਬ ਨੂੰ ਆਪਣੇ ਪਰਿਵਾਰ ਵਲੋਂ ਦੋ ਏ.ਸੀ. ਦਾਨ ਵਜੋਂ ਦੇਣ ਦਾ ਵੀ ਐਲਾਨ ਕੀਤਾ ਗਿਆ।
ਪ੍ਰੈੱਸ ਕਲੱਬ ਦੇ ਸਾਲਾਨਾ ਇਜਲਾਸ ਦੀ ਸ਼ੁਰੂਆਤ ਵਿਛੜੇ ਪੱਤਰਕਾਰਾਂ ਸਵਰਗਵਾਸੀ ਸ੍ਰੀਮਤੀ ਗੀਤਾ ਡੋਗਰਾ (ਸੀਨੀਅਰ ਪੱਤਰਕਾਰ), ਡਾ.ਵਿਪੁਲ ਤ੍ਰਿਖਾ (ਪੱਤਰਕਾਰ, ਯੁੱਗਮਾਰਗ ਅਖ਼ਬਾਰ), ਸ਼੍ਰੀ ਸਵਦੇਸ਼ ਨਨਚਾਹਲ (ਸੰਪਾਦਕ ਸਵਦੇਸ਼ੀ ਲਾਈਵ ਨਿਊਜ਼), ਹਰਜਿੰਦਰ ਬੱਲ, ਸੁਦੇਸ਼ ਸ਼ਰਮਾ, ਅਮਿਤਾ ਸ਼ਰਮਾ ਆਦਿ ਪੱਤਰਕਾਰਾਂ ਨੂੰ ਦੋ ਮਿੰਟ ਮੋਨ ਧਾਰਨ ਕਰਕੇ ਸ਼ਰਧਾਂਜਲੀ ਦੇਣ ਨਾਲ ਹੋਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪ੍ਰੈੱਸ ਕਲੱਬ ਦੇ ਸਕੱਤਰ ਮੇਹਰ ਮਲਿਕ ਵਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ। ਪ੍ਰਧਾਨਗੀ ਮੰਡਲ ਵਿਚ ਗਵਰਨਿੰਗ ਕੌਂਸਲ ਦੇ ਅਹੁਦੇਦਾਰ ਪ੍ਰਧਾਨ ਸਤਨਾਮ ਸਿੰਘ ਮਾਣਕ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਮੀਤ ਪ੍ਰਧਾਨ ਮਨਦੀਪ ਸ਼ਰਮਾ ਤੇ ਤਜਿੰਦਰ ਕੌਰ ਥਿੰਦ, ਸ਼ਿਵ ਸ਼ਰਮਾ ਖ਼ਜ਼ਾਨਚੀ ਆਦਿ ਸ਼ਾਮਿਲ ਸਨ। ਅਖੀਰ ਵਿਚ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ਵਲੋਂ ਜਨਰਲ ਇਜਲਾਸ ਵਿਚ ਸ਼ਾਮਿਲ ਹੋਣ ਵਾਲੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਜਨਰਲ ਇਜਲਾਸ ਵਿਚ ਪ੍ਰੈੱਸ ਕਲੱਬ ਨਾਲ ਸੰਬੰਧਿਤ ਵੱਡੀ ਗਿਣਤੀ ਵਿਚ ਰੈਗੂਲਰ ਮੈਂਬਰਾਂ ਨੇ ਸ਼ਿਰਕਤ ਕੀਤੀ।