Jalandhar

ਜਲੰਧਰ ਦੇ ਫੋਕਲ ਪੁਆਇੰਟ ਇਲਾਕੇ ਵਿਚ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼- ਪਹਿਚਾਣ ਲਈ ਇਸ਼ਤਿਹਾਰ ਹੋਇਆ ਜਾਰੀ

ਰਾਹ ਜਾਂਦੇ ਡਰਾਈਵਰ ਵਿਅਕਤੀ ਨੇ ਖਾਲੀ ਪਲਾਟ ਚ ਪਈ ਲਾਸ਼ ਦੀ ਪੁਲਸ ਨੂੰ ਦਿੱਤੀ ਜਾਣਕਾਰੀ
ਸੜਕ ਤੋਂ ਕਬਾੜ ਚੱਕ ਕੇ ਕਰਦਾ ਸੀ ਗੁਜ਼ਾਰਾ,ਕੁਝ ਦਿਨਾਂ ਤੋਂ ਰਹਿ ਰਿਹਾ ਸੀ ਬੀਮਾਰ

ਜਲੰਧਰ ( ਸੰਜੀਵ ਕੁਮਾਰ)  ਜਲੰਧਰ ਦੇ ਫੋਕਲ ਪੁਆਇੰਟ ਨੇੜੇ ਇੱਕ ਖਾਲੀ ਪਲਾਟ ਵਿੱਚੋ ਇਕ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ।  ਜਾਣਕਾਰੀ ਦਿੰਦੇ ਸੰਦੀਪ ਕੁਮਾਰ ਪਿੰਡ ਗਦਾਈ ਪੁਰ ਨੇ ਦਸਿਆ ਕਿ ਉਹ ਡਰਾਈਵਰੀ ਕਰਦਾ ਹੈ ਤੇ ਅਕਸਰ ਆਪਣੇ ਪਿੰਡ ਤੋਂ ਇੰਡਸਟਰੀਅਲ ਏਰੀਆ ਵਿਚ ਰੋਜ਼ ਜਾਂਦਾ ਸੀ ਤੇ ਸੋਮਵਾਰ ਨੂੰ ਵੀ ਆਪਣੇ ਘਰ ਤੋਂ ਛੋਟਾ ਸਈਪੁਰ ਰੋਡ ਤੇ ਗੱਡੀ ਲਈ ਕੇ ਜਦ ਗਿਆ ਤੇ ਉਥੇ ਨੇੜੇ ਦੇ ਇੱਕ ਖਾਲੀ ਪਲਾਟ ਵਿਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਸੀ ਜਿਸ ਕੋਲ ਕਾਫੀ ਲੋਕ ਇਕੱਠਾ ਹੋਏ ਸਨ ਪਰ ਜਿਸਦੀ ਤੁਰੰਤ ਪੁਲਸ ਨੂੰ ਜਾਣਕਾਰੀ ਦਿੱਤੀ ਜਿਸਦੀ ਪੁਲਸ ਵਲੋਂ ਜਾਂਚ ਵਿੱਚ ਪਾਇਆ ਕਿ ਇਹ ਵਿਅਕਤੀ ਫੋਕ ਪੁਆਇੰਟ ਨੇੜੇ ਬਿਅੰਤ ਸਿੰਘ ਪਾਰਕ ਚ ਰਹਿੰਦਾ ਸੀ ਜਿਸਦਾ ਕੋਈ ਵੀ ਪਰਿਵਾਰ ਨਹੀਂ ਸੀ ਤੇ ਇਹ ਰੋਡ ਤੋਂ ਕਬਾੜ ਇਕੱਠਾ ਕਰ ਉਸਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਇਸਦੀ ਉਮਰ ਪੈਂਤੀ ਤੋਂ ਚਾਲੀ ਸਾਲ ਲਗਦੀ ਹੈ ।

   ਇਹ ਵਿਅਕਤੀ ਕੁਝ ਦਿਨ ਤੋਂ ਬੀਮਾਰ ਦੀ ਜਿਸਦੀ ਸੋਮਵਾਰ ਨੂੰ ਕੁਦਰਤੀ ਮੌਤ ਹੋਈ ਪਾਈ ਜਾਂਦੀ ਹੈ।ਇਸਦੀ ਪਹਿਚਾਣ ਕਰਨ ਲਈ ਪੁਲਸ ਨੇ ਕਾਫ਼ੀ ਮੁਸ਼ੱਕਤ ਕੀਤੀ ਤੇ ਅੱਜ ਪ੍ਰੈਸ ਕਾਨਫਰੰਸ ਰਾਹੀਂ ਇਸ ਜਾਣਕਾਰੀ ਦਿੰਦੇ ਦਸਿਆ ਕਿ ਵਿਅਕਤੀ ਦੀ ਡੈਡ ਬੋ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਚ ਪਹਿਚਾਣ ਲਈ ਜਮਾ ਕਰਵਾਇਆ ਹੈ। ਜੇਕਰ ਕਿਸੇ ਨੂੰ ਕੋਈ ਇਸਦੀ ਜਾਣਕਾਰੀ ਮਿਲਦੀ ਹੈ ਤੇ ਪੁਲਸ ਨੂੰ ਆਪਣੀ ਅਤੇ ਵਿਅਕਤੀ ਦੀ ਪਹਿਚਾਣ ਦਸ ਕੇ ਵਿਅਕਤੀ ਦੀ ਬੋਡੀ ਲੈ ਸਕਦਾ ਹੈ।

Doaba Times

Jalandhar

Crime

ਬਿਸਤ ਦੋਆਬ ਨਹਿਰ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਲੁੁਟਖੋਹ

*  ਇਸੇ ਇਲਾਕੇ ਚ ਬੀਤੇ ਕੁਝ ਸਮਾਂ ਪਹਿਲਾਂ ਖਬਰ ਸੰਬੰਧੀ ਕਵਰੇਜ  ਕਰ ਘਰ ਪਰਤ ਰਹੇ ਪੱਤਰਕਾਰ ਤੇ ਜਾਨਲੇਵਾ ਹਮਲਾ ਕਰਕੇ ਮੋਟਰਸਾਈਕਲ ਲੁੱਟ ਕੇ ਹੋ ਗਏ ਸਨ ਫਰਾਰ ਲੁਟੇਰੇ।

* ਪ੍ਰਸ਼ਾਸਨ ਸੁੱਤਾ ਕੁੰਭਕਾਨੀ ਨੀਂਦ ਅਤੇ ਇਲਾਕੇ ਦੇ ਆਸ ਪਾਸ ਦੀਆਂ ਪੁਲਿਸ ਚੌਂਕੀਆਂ ਖਾਸ ਆਦਮੀ ਪਾਰਟੀ ਦੇ ਵਰਕਰਾਂ ਦੀ ਖਿਦਮਤ ਵਿੱਚ ਹਨ ਵਿਅਸਤ ਜਿਸ ਕਾਰਨ ਲਗਾਤਾਰ ਇਲਾਕੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੀ ਸਵਾਲਾਂ ਦੇ ਘੇਰੇ ਵਿੱਚ ਹਨ। ਦਿਨੋ ਦਿਨ ਦੜਾ ਸੱਟਾ ,ਨਸ਼ਾ ਤਸਕਰੀ ਅਤੇ ਹੋਰ ਸਮਾਜ ਵਿਰੋਧੀ ਭੈੜੇ ਕੰਮ ਵੱਧਦੇ ਜਾ ਰਹੇ ਹਨ ਅਤੇ ਕਰਿੰਦਿਆਂ ਵੱਲੋਂ ਬੇਖੌਫ ਹੋ ਕੇ ਕਿਹਾ ਜਾਂਦਾ ਹੈ ਸਰਕਾਰ ਦਾ ਸਾਡੀ ਆਪਣੀ ਹੈ ਉੱਤੋਂ ਬੰਦੇ ਸਾਰੇ ਗਾਡਰ ਨੇ ਅਜਿਹੇ ਗੀਤ ਗਾਏ ਜਾ ਰਹੇ ਹਨ। ਕੀ ਪ੍ਰਸ਼ਾਸਨ ਇਸ ਦਿਨੋ ਦਿਨ ਇਲਾਕੇ ਵਿੱਚ ਵੱਧ ਰਹੀਆਂ ਲੁੱਟਾਂ ਖੋਹਾਂ ਤੇ ਨਕੇਲ ਪਾਉਣ ਲਈ ਕੋਈ ਠੋਸ ਕਸਮ ਚੁੱਕੇਗਾ ਜਾਂ ਫਿਰ ਗਹਿਰੀ ਨੀਂਦ ਹੀ ਸੁੱਤਾ ਰਹੇਗਾ।

ਕਿਸ਼ਨਗੜ (ਗੁਰਪ੍ਰੀਤ ਬੱਲ) ਪਿੰਡ ਰਾਏਪੁਰ ਰਸੂਲਪੁਰ ਤੋਂ ਬੱਲਾਂ ਨੂੰ ਜਾਂਦੀ ਨਹਿਰ ਦੇ ਸੂਏ ਉੱਤੇ ਪਿੰਡ ਬੱਲਾਂ ਨਿਵਾਸੀ ਰਫੀ ਕੁਮਾਰ ਦੀ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਲੁੱਟ ਖੋਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਪਿੰਡ ਬੱਲਾਂ ਦੇ ਰਫੀ ਕੁਮਾਰ ਪੁੱਤਰ ਪਿਆਰੇ ਲਾਲ  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਜਲੰਧਰ ਇੰਡਸਟਰੀ ਏਰੀਏ ਵਿਖੇ ਇੱਕ ਨਿੱਜੀ ਫੈਕਟਰੀ ਵਿੱਚ ਬਤੋਂਰ ਡਰਾਈਵਰ ਦੀ ਨੌਕਰੀ ਕਰਦਾ ਹੈ। ਅਤੇ ਉਹ ਕੰਮ ਤੋਂ ਛੁੱਟੀ ਕਰਨ ਦੌਰਾਨ ਵਾਪਸ ਆਪਣੇ ਪਿੰਡ ਬੱਲਾਂ ਨੂੰ ਆ ਰਿਹਾ ਸੀ ਤਾਂ ਡੇਰਾ ਸੱਚਖੰਡ ਬੱਲਾਂ ਦੇ ਨਜਦੀਕ ਬਣੇ ਅੱਖਾਂ ਦੇ ਹਸਪਤਾਲ ਦੀ ਬੈਕ ਸਾਈਡ ਤੇ  ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਉਸ ਨੂੰ ਰੋਕ ਲਿਆ  ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਤੇ ਹਮਲਾ ਕਰਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ। ਉਹਨਾਂ ਤੇਜ ਹਥਿਆਰਾਂ ਨਾਲ ਉਸ ਦੀ ਗੰਭੀਰ ਕੁੱਟਮਾਰ ਕੀਤੀ। ਲੁਟੇਰਿਆਂ ਵੱਲੋਂ ਉਸ ਕੋਲੋਂ ਵੀਵੋ ਕੰਪਨੀ ਦਾ ਮੋਬਾਈਲ ਫੋਨ ਤੇ ਉਸ ਦਾ ਪਰਸ ਲੁੱਟ ਲਿਆ ਗਿਆ ਜਿਸ ਵਿੱਚ 1250 ਰੁ: ਸਨ।ਜਾਂਦੇ ਹੋਏ ਲੁਟਰੇ ਉਸ ਦੇ ਮੋਟਰਸਾਈਕਲ ਦੀ ਚਾਬੀ ਵੀ ਨਾਲ ਲੈ ਗਏ। ਇਸ ਸਬੰਧੀ ਸਥਾਨਕ ਮਕੁੱਸੂਦਾਂ ਪੁਲਿਸ ਨੂੰ ਲੁੱਟ ਸਬੰਧੀ ਸੂਚਨਾ ਦੇ ਦਿੱਤੀ ਗਈ! ਸਥਾਨਕ ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।