Social Work

ਲੋਕ ਭਲਾਈ ਸੰਸਥਾ (ਸਾਡਾ ਪਿੰਡ ਸਾਡੇ ਲੋਕ)ਵਲੋਂ ਗਰੀਬ ਲੋੜਵੰਦ ਵਿਦਿਆਰਥੀਆਂ ਦੀ ਕੀਤੀ ਗਈ ਆਰਥਿਕ ਮਦਦ


ਜਲੰਧਰ (ਸੰਜੀਵ ਕੁਮਾਰ)ਜਲੰਧਰ ਦੇ ਪਿੰਡ ਬੱਲਾਂ ਦੇ ਰਹਿਣ ਵਾਲੇ ਸੇਵਾ ਮੁਕਤ ਸਮਾਜਿਕ ਆਗੂ ਮਾਸਟਰ ਸ਼੍ਰੀ ਬੀ ਆਰ ਜੱਖੂ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਲੋਕ ਭਲਾਈ ਸੰਸਥਾ ਰਾਹੀ ਬੀਤੇ ਦਿਨੀ ਗਰੀਬ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਤੋਰ ਤੇ ਮਦਦ ਕਰਕੇ ਸਮਾਜ ਦੇ ਹੋਣਹਾਰ ਵਿਦਿਆਰਥੀਆਂ ਦੀ ਜਿਥੇ ਮਦਦ ਕੀਤੀ ਉਥੇ ਹੀ ਸਮਾਜ ਦੇ ਹੋਰਨਾਂ ਵਿਦਿਆਰਥੀਆਂ ਲਈ ਹੋਂਸਲਾ ਬਣ ਕੇ ਆਸ ਦੀ ਕਿਰਨ ਜਗਾਉਂਣ ਦਾ ਕੰਮ ਕੀਤਾ ਹੈ ਤਾਂ ਜੋ ਸਮਾਜ ਦਾ ਕੋਈ ਵੀ ਵਿਦਿਆਰਥੀ ਪੜਾਈ ਤੋਂ ਵਾਂਝਾ ਨਾ ਰਹੀ ਜਾਵੇ। ਵਿਦੇਸ਼ੀ ਧਰਤੀ ਤੇ ਰਹੀ ਕੇ ਸਮਾਜ ਦੀ ਫਿਕਰ ਕਰਨ ਵਾਲੇ ਸੇਵਾਮੁਕਤ ਮਾਸਟਰ ਬੀ ਆਰ ਜੱਖੂ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਵਲੋਂ ਜੋ ਵੀ ਵਿਦਿਆਰਥੀ ਪੜਾਈ ਵਿਚ ਜਿਆਦਾ ਹੁਸ਼ਿਆਰ ਹਨ ਜੋ ਉੱਚ ਸਿਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ ਉਹਨਾ ਦੀ ਹਮੇਸ਼ਾ ਆਰਥਿਕ ਮਦਦ ਕੀਤੀ ਜਾਂਦੀ ਰਹੀ ਹੈ ਤੇ ਅੱਗੇ ਵੀ ਇਸੇ ਤਰਾਂ ਮਦਦ ਕਰਨ ਦਾ ਉਪਰਾਲਾ ਜਾਰੀ ਰਹੇਗਾ। ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੀ ਟੀਮ ਵਲੋਂ ਆਪਣੀ ਕਮਾਈ ਚੋ ਕੁਝ ਹਿੱਸਾ ਕੱਢ ਕੇ ਰਮਨਦੀਪ ਕੌਰ ਪੁੱਤਰੀ ਬਿੱਲੂ ਸਿੰਘ ਵਾਸੀ ਬੁਢਲਾਡਾ ਜਿਲਾ ਮਾਨਸਾ ਨੂੰ 25000 ਦਾ ਚੈਕ ਦਿੱਤਾ ਤਾਂ ਜੋ ਆਪਣੀ ਪੜਾਈ ਵਿਚ ਸਫਲਤਾ ਹਾਸਿਲ ਕਰ ਸਕੇ। ਰਮਨਦੀਪ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਹੈ ਜਿਸਨੇ UGC&NET CLEAR ਕਰ ਚੁੱਕੀ ਹੈ ਅਤੇ ਇਸਦੀ ਮਿਹਨਤ ਨੂੰ ਦੇਖਦੇ ਹੋਏ ਇਸਦੀ ਮਦਦ ਕੀਤੀ ਗਈ ਹੈ ਇਸੇ ਤਰਾਂ ਜੋ ਮੌਜੂਦਾ ਸਮੇਂ ਚ PCS ਦੀ ਤਿਆਰ ਕਰ ਰਹੀ ਹੈ। ਦੂਜੀ ਲੜਕੀ ਨਵਕਿਰਨ ਧੁਰੀ ਤੋਂ ਹੈ ਜੋ ਆਪਣੀ ਐਮ ਏ ਦੀ ਪੜਾਈ ਤੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾਲ ਪੜੀ ਹੈ ਤੇ ਹੁਣ ਮੌਜੂਦਾ ਸਮੇਂ ਚ ਚੰਡੀਗੜ੍ਹ ਚ ਨਿਜੀ ਅਕੈਡਮੀ ਤੋਂ PCS ਦੀ ਤਿਆਰੀ ਕਰ ਰਹੀ ਹੈ ਜਿਸਦੀ ਆਰਥਿਕ ਤੋਰ ਤੇ 25000 ਦੀ ਮਦਦ ਕੀਤੀ ਗਈ ਤੇ ਅੱਗੇ ਤੋਂ ਵੀ ਮਦਦ ਕੀਤੀ ਜਾਵੇਗੀ ਤਾ ਜੋ ਬਾਕੀ ਰਹਿੰਦੀ ਪੜਾਈ ਪੂਰੀ ਕੀਤੀ ਜਾ ਸਕੇ। ਅਖੀਰ ਵਿਚ ਡੀ ਐਸ ਐਸ ਡੀ ਹਾਈ ਸਕੂਲ ਬੱਲ ਵਿੱਚੋ ਚੰਗੇ ਨੰਬਰ ਹਾਸਿਲ ਕਰਨ ਵਾਲੇ ਬੱਚਿਆ ਨੂੰ ਦਸ ਹਜ਼ਾਰ ਦਿਤੇ ਅਤੇ ਸਕੂਲ ਦੀ ਸਮੁੱਚੀ ਟੀਮ ਵਲੋਂ ਵੀ ਇਸ ਪ੍ਰੋਗਰਾਮ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਗਈ ਸੀ ਜਿਸ ਚ ਭੋਜਨ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।

Doaba Times

मृत गाय की गली सड़ी लाश के कारण फैली बदबू

जलंधर( संजीव कुमार) जालंधर के गाँव रंधावा की नहर में काफी दिनों से मृत गाए फसी होने से बदबू दे रही है जिसको काफी लोगो ने देख कर प्रशाशन को फोन किया मगर किसी ने भी फोन नहीं उठाया और इस सम्बन्धी वहां से गुजर रहे संजीव ने जब नजदीक जाकर देखा तो मृतिक गाए काफी दिनों से फसी होने के कारण सड़ चुक्की है जिसके कारण आस-पास काफी बदबू फ़ैल रही है। नजदीक में हीरा इंटरनैशनल फैक्ट्री के सुनील कुमार का कहना है की नहर की सफाई न होने के कारण हर रोज कोई न कोई जानवर मरता रहता है, जिस तरफ प्रशाशन का कोई ध्यान नहीं है।

Doaba Times

ਰਿਟਾ: ਬੈਂਕ ਮੈਨੇਜਰ ਸਤਨਾਮ ਸਿੰਘ ਵਲੋਂ ਰਹੀਮਪੁਰ ਸਕੂਲ ਨੂੰ ਚਾਰ ਪੱਖੇ ਕੀਤੇ ਦਾਨ

ਕਰਤਾਰਪੁਰ (ਦਿਲਬਾਗ ਸਿੰਘ)ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਅਗਾਂਹਵਧੂ ਪਿੰਡ ਵਜੋਂ ਜਾਣੇ ਜਾਂਦੇ ਨੇੜਲੇ ਪਿੰਡ ਰਹੀਮਪੁਰ ਦੇ ਰਿਟਾਇਰਡ ਬੈਂਕ ਮੈਨੇਜਰ ਸਤਨਾਮ ਸਿੰਘ ਪੁੱਤਰ ਸ. ਭਗਤ ਸਿੰਘ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਹੀਮ ਪੁਰ ਨੂੰ ਚਾਰ ਛੱਤ ਵਾਲੇ ਪੱਖੇ ਦਾਨ ਕੀਤੇ। ਸਕੂਲ ਮੁਖੀ ਮੈਡਮ ਰਣਜੀਤ ਕੌਰ ਅਤੇ ਸਮੂਹ ਸਟਾਫ਼ ਵਲੋਂ ਰਿਟਾਇਰਡ ਬੈਂਕ ਮੈਨੇਜਰ ਸਤਨਾਮ ਸਿੰਘ ਦਾ ਸਕੂਲ ਨੂੰ ਦਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਸਨਮਾਨ ਚਿੰਨ੍ਹ ਭੇਂਟ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਡਮ ਡੇਜ਼ੀ ਅਤੇ ਮੈਡਮ ਬਖਸ਼ੀਸ਼ ਕੌਰ,ਮੈਡਮ ਮਨਜਿੰਦਰ ਕੌਰ,ਜਸਵੀਰ ਸਿੰਘ ਅਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ।

Doaba Times

ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਆਰ. ਓ. ਦਾ ਬਲਕਾਰ ਸਿੰਘ ਨੇ ਕੀਤਾ ਉਦਘਾਟਨ

ਕੈਪਸ਼ਨ: ਰਾਏਪੁਰ ਰਸੂਲਪੁਰ ਦੇ ਸਕੂਲ ਵਿੱਚ ਆਰ ਓ ਦਾ ਉਦਘਾਟਨ ਕਰਨ ਸਮੇਂ ਵਿਧਾਇਕ ਸ.ਬਲਕਾਰ ਸਿੰਘ ਨਾਲ ਹਰਨੇਕ ਸਿੰਘ, ਸੁਰੇਸ਼ ਕਲੇਰ, ਮਾ.ਕੁਲਵੀਰ ਰਾਮ ਤੇ ਪਤਵੰਤੇ।

ਜਲੰਧਰ 17 ਸਤੰਬਰ ( ਸੌਰਬ ਗੁਪਤਾ) ਹਲਕਾ ਵਿਧਾਇਕ ਸ. ਬਲਕਾਰ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ, ਰਾਏਪੁਰ ਰਸੂਲਪੁਰ ਵਿੱਚ ਦਾਨੀ ਹਰਨੇਕ ਸਿੰਘ ਵਲੋਂ ਲਗਾਏ ਗਏ ਆਰ ਓ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹਨਾਂ ਦਾ ਪਰਿਵਾਰ ਪਿੰਡ ਦੇ ਵਿਕਾਸ ਲਈ ਲੰਮੇ ਸਮੇਂ ਤੋਂ ਦਿਲ ਖੋਲ੍ਹ ਕੇ ਸੇਵਾ ਕਰ ਰਿਹਾ ਹੈ। ਸੇਵਾ-ਭਾਵਨਾ ਬਦਲੇ ਹਰਨੇਕ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸਕੂਲ ਸਟਾਫ ਤੋਂ ਬਿਨਾਂ ਉਹਨਾਂ ਨਾਲ ਕੋਆਰਡੀਨੇਟਰ ਨੰਬਰਦਾਰ ਬੀਰ ਚੰਦ ਸੁਰੀਲਾ, ਬਲਾਕ ਪ੍ਰਧਾਨ ਸੁਰੇਸ਼ ਕਲੇਰ,ਮੁਕੇਸ਼ ਕੁਮਾਰ ਸਰਮਸਤਪੁਰ, ਮਾ. ਕੁਲਵੀਰ ਰਾਮ ਭਤੀਜਾ, ਅਵਤਾਰ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਗੁਰਵਿੰਦਰ ਨਵਾਬ, ਇੰਦਰਜੀਤ ਮਹੇ, ਹਰਮਨ ਤੇ ਮਦਨ ਲਾਲ ਝੱਮਟ ਆਦਿ ਹਾਜ਼ਰ ਸਨ।