ਜਲੰਧਰ ਰਾਸ਼ਟਰੀ ਰਾਜਮਾਰਗ ਧੋਗੜੀ ਰੋਡ ਚੋਰਾ ਦੀ ਚੁਸਤੀ ਪੁਲਿਸ ਦੀ ਸੁਸਤੀ

ਦਿਨ ਦਿਹਾੜੇ ਵੱਧਦੀਆਂ ਲੁੱਟਮਾਰ ਦੀਆਂ ਵਾਰਦਾਤਾ ਕਾਰਨ ਪ੍ਰਵਾਸੀ ਮਜ਼ਦੂਰਾਂ ਵਿਚ ਦਹਿਸ਼ਤ ਦਾ ਮਾਹੌਲ
ਪੁਲਿਸ ਦੀ ਢਿੱਲੀ ਕਾਰਗੁਜਾਰੀ ਕਾਰਨ ਇਲਾਕੇ ਦੇ ਫੈਕਟਰੀ ਮਾਲਿਕਾ ਦਾ ਹੋ ਰਿਹਾ ਲੱਖਾ ਦਾ ਨੁਕਸਾਨ
ਧੁੰਦ ਕਾਰਨ ਧੋਗੜੀ ਰੋਡ ਬਣਿਆ ਬਣਿਆ ਚੋਰਾ ਦੀ ਪਸੰਦ
ਜਲੰਧਰ(ਸੌਰਬ ਗੁਪਤਾ)
ਰਾਏਪੁਰ ਰਸੂਲਪੁਰ ਤੋਂ ਧੋਗੜੀ ਰੋਡ ਤੇ ਪਰਵਾਸੀ ਮਜ਼ਦੂਰਾਂ ਨਾਲ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਸ਼ਾਮ ਦੇ 4 ਵਜੇ ਤੋਂ ਹੀ ਲੁੱਟ ਖੋਹ ਦੀਆਂ ਵਾਰਦਾਤਾ ਸ਼ਰੇਆਮ ਕੀਤੀਆਂ ਜਾਦੀਆਂ ਹਨ, ਜਿਸ ਕਾਰਨ ਪ੍ਰਵਾਸੀ ਮਜ਼ਦੂਰਾਂ ਦੇ ਮਨ ਵਿੱਚ ਲੁਟੇਰਿਆ ਦਾ ਇੰਨਾ ਜਿਆਦਾ ਖੌਫ ਵੱਧ ਗਿਆ ਹੈ ਕਿ ਫੈਕਟਰੀ ਮਾਲਕਾ ਨੂੰ ਸ਼ਾਮ ਪੈੰਦੇ ਹੀ ਜਲਦ ਹੀ ਫੈਕਟਰੀਆ ਬੰਦ ਕਰਕੇ ਕੰਮ ਬੰਦ ਕਰਨਾ ਪੈਂਦਾ ਹੈ, ਤਾਂ ਕਿ ਫੈਕਟਰੀ ਮਜ਼ਦੂਰ ਲੁੱਟਮਾਰ ਤੋਂ ਬਚ ਕੇ ਸੁਰੱਖਿਅਤ ਘਰ ਪਰਤ ਸਕਣ, ਜਿਸ ਕਾਰਨ ਫੈਕਟਰੀ ਮਾਲਕਾ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਇਸ ਰਸਤੇ ਤੇ ਪਹਿਲਾਂ ਵੀ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ, ਪ੍ਰਵਾਸੀ ਮਜ਼ਦੂਰਾਂ ਤੇ ਲੁਟੇਰਿਆ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਮੋਬਾਇਲ ਫੋਨ ਨਕਦ ਪੈਸੇ ਲੁੱਟ ਲਏ ਜਾਦੇ ਹਨ। ਜਿਸ ਤੇ ਪੁਲੀਸ ਪ੍ਰਸ਼ਾਸਨ ਠੱਲ ਪਾਉਣ ਤੇ ਅਸਫਲ ਰਿਹਾ ਹੈ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਲੁੱਟ ਦੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ ।