Doaba Times

ਗਦਾਈਪੁਰ ਨਹਿਰ ਚ’ ਅਣਪਛਾਤੀ ਲਾਸ਼ ਬਰਾਮਦ

ਜਲੰਧਰ (ਸੰਜੀਵ ਕੁਮਾਰ) ਇੱਕ ਨਾਮ ਮਾਲੂਮ ਨੌਜਵਾਨ ਦੀ ਲਾਸ਼ ਗਦਈਪੁਰ ਨਹਿਰ ਵਿੱਚ ਥਾਣਾ ਡਿਵੀਜ਼ਨ ਨੰਬਰ 8 ਜਲੰਧਰ ਚੌਂਕੀ ਫੋਕਲ ਪੁਆਇੰਟ ਵਿਖੇ ਬਰਾਮਦ ਹੋਈ ਹੈ ਇਸ ਨੌਜਵਾਨ ਦੇ ਹਲਕੇ ਗ੍ਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਜਿਸ ਪਰ ਕਾਲੇ ਅੱਖਰਾਂ ਨਾਲ ਐਡੀਡਾਸ ਲਿਖਿਆ ਹੋਇਆ ਹੈ ਅਤੇ ਕਾਲੇ ਰੰਗ ਦੀ ਪੈਂਟ ਪਾਈ ਹੋਈ ਹੈ ਅਤੇ ਬੈਲਟ ਬਰਾਉਨ ਰੰਗ ਦੀ ਪਹਿਨੀ ਹੋਈ ਹੈ ਇਸ ਦਾ ਕੱਦ ਕਰੀਬ ਪੰਜ ਫੁੱਟ ਅੱਠ ਇੰਚ ਮੁੱਲਾ ਫੈਸ਼ਨ ਹੈ ਡੈਡ ਬਾਡੀ ਪਰ ਸੱਟ ਦਾ ਨਿਸ਼ਾਨ ਦਿਖਾਈ ਨਹੀਂ ਦੇ ਰਿਹਾ ਹੈ ਮੌਤ ਦਾ ਕਾਰਨ ਪੋਸਟਮਾਰਟਮ ਕਰਾਉਣ ਤੋਂ ਬਾਅਦ ਹੀ ਪਤਾ ਲੱਗੇਗਾ ।

   ਇਸ ਜਵਾਨ ਦੀ ਲਾਸ਼ ਬਾਰੇ ਕਿਸੇ ਥਾਣੇ ਵਿੱਚ ਕੋਈ ਸੂਚਨਾ ਹੋਵੇ ਤਾਂ ਉਹ ਮੁੱਖ ਅਫਸਰ ਥਾਣਾ ਡਵੀਜਨ ਨੰਬਰ 8 ਜਲੰਧਰ ਦੇ ਮੋਬਾਇਲ ਨੰਬਰ 95929 14118 ਅਤੇ ਚੌਂਕੀ ਇੰਚਾਰਜ ਫੋਕਲ ਪੁਆਇੰਟ ਦੇ ਮੋਬਾਇਲ ਨੰਬਰ 9592900782 ਪਰ ਸੰਪਰਕ ਕੀਤਾ ਜਾਵੇ ਨੌਜਵਾਨ ਦੀ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਲਈ ਸਿਵਲ ਹਸਪਤਾਲ ਜਲੰਧਰ ਰਖਵਾਇਆ ਗਿਆ ਹੈ।

Leave a comment