ਡਾ. ਬੀ ਆਰ ਅੰਬੇਡਕਰ ਜੀ ਦਾ ਅਪਮਾਨ ਕਿਸੇ ਵੀ ਕੀਮਤ ਤੇ ਬਦਾਸ਼ਤ ਨਹੀਂ ਹੋਵੇਗਾ
ਗ੍ਰਹਿ ਮੰਤਰੀ ਅਮਿਤ ਸ਼ਾਹ ਭਾਰਤ ਦੇਸ਼ ਦੇ ਮੂਲਨਿਵਾਸੀ ਸਮਾਜ ਤੋਂ ਮੰਗਣ ਮਾਫੀ- ਭਿੰਦਾ ਵਿਰਦੀ

ਜਲੰਧਰ(ਸੰਜੀਵ ਕੁਮਾਰ) ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਦੇ ਨਿਵਾਸੀ ਭਿੰਦਾ ਵਿਰਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਲੈ ਕੇ ਕੀਤੀ ਭਦੀ ਸ਼ਬਦਾਬਲੀ ਤੇ ਬੋਲਦੇ ਹੋਏ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਕੀਤੇ ਗਏ ਅਪਮਾਨ ਦਾ ਸਖਤ ਸ਼ਬਦਾਂ ਚ ਵਿਰੋਧ ਜਾਹਿਰ ਕੀਤਾ। ਉਹਨਾਂ ਕਿਹਾ ਕਿ ਬਾਬਾ ਸਾਹਿਬ ਦੇ ਅਪਮਾਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦੇਸ਼ ਦੀਆ ਬ੍ਰਾਹਮਣਵਾਦੀ ਸਰਕਾਰਾਂ ਨੇ ਹੁਣ ਤੱਕ ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਮ ਅਤੇ ੳਨਾ ਵਲੋਂ ਬਹੁਜਨ ਸਮਾਜ ਲਈ ਕੀਤੇ ਅੰਦੋਲਨ ਖਿਲਾਫ ਨਫਰਤ ਹੀ ਪੈਦਾ ਕੀਤੀ ਹੈ, ਜਿਸਦੀ ਨਵੀਂ ਉਦਾਹਰਣ ਅਮਿਤ ਸ਼ਾਹ ਨੇ ਪਾਰਲੀਆਮੈਂਟ ਚ ਪੇਸ਼ ਕਰ ਦਿਤੀ ਹੈ ਤੇ ਜੇਕਰ ਇਸ ਮਸਲੇ ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੂਰੇ ਦੇਸ਼ ਤੋਂ ਮੁਆਫੀ ਨਾ ਮੰਗੀ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਭਾਜਪਾ ਖਿਲਾਫ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਇਹ ਕਿਹਾ ਕਿ ਇਸ ਅਪਮਾਨ ਤੋਂ ਭਾਜਪਾ ਦੀ ਬ੍ਰਾਹਮਣਵਾਦੀ ਮਾਨਸਿਕਤਾ ਸਾਬਿਤ ਹੁੰਦੀ ਹੈ।