ਮੰਦਬੁੱਧੀ ਅਤੇ ਅਪਾਹਜ 27 ਸਾਲਾ ਲੜਕੇ ਨਾਲ ਕੀਤੀ ਗਈ ਕੁੱਟਮਾਰ

ਮੁਹੱਲੇ ਦੇ ਲੋਕ ਮੂੰਹ ਖੋਲਣ ਨੂੰ ਤਿਆਰ ਨਹੀਂ ਅਤੇ ਸੀਸੀਟੀਵੀ ਦੀ ਰਿਕਾਰਡਿੰਗ ਦਿਖਾਉਣ ਲਈ ਵੀ ਨਹੀਂ ਤਿਆਰ
ਥਾਣਾ 8 ਦੇ ਲਾਪਰਵਾਹ ਮੁਲਾਜ਼ਮ ਜਗਦੀਸ਼ ਲਾਲ ਨੇ ਕਿਹਾ ਇਹ ਰੱਬ ਦਾ ਬੰਦਾ ਹੈ ਰੱਬ ਆਪ ਹੀ ਦੋਸ਼ਿਆਂ ਨੂੰ ਸਜ਼ਾ ਦੇਵੇਗਾ,ਫਿਰ ਪੁਲਿਸ ਸਟੇਸ਼ਨ ਸਰਕਾਰ ਨੇ ਕਿ ਪੈਸੇ ਖਾਣ ਨੂੰ ਖੋਲਿਆ??ਕੌਣ ਦਵੇਗਾ ਇਨਸਾਫ
ਤੁਸੀਂ ਸ਼ਿਕਾਇਤ ਲਿਖਵਾ ਦਵੋ ਮੈਂ ਖੁਦ ਦੇਖਦਾ:- ਮੁੱਖ ਅਫਸਰ ਡਿਵੀਜਨ ਨੰ 8
ਜਲੰਧਰ (ਸੰਜੀਵ ਕੁਮਾਰ) ਬੀਤੀ 27 ਜੂਨ ਛੋਟਾ ਸਈਪੁਰ ਵਾਸੀ ਅਮਨਪ੍ਰੀਤ ਜੋ ਕਿ ਮੰਦਬੁੱਧੀ ਹੋਣ ਦੇ ਨਾਲ ਦੋਵੇਂ ਲੱਤਾਂ ਤੋਂ ਅਪਾਹਜ ਹੈ ਅਤੇ ਬੋਲ ਵੀ ਨਹੀਂ ਸਕਦਾ ਆਪਣੇ ਘਰੋਂ ਉਸ ਵਕਤ ਬਾਹਰ ਨਿਕਲ ਗਿਆ ਜਦੋਂ ਉਸਦੇ ਮਾਤਾ ਜੀ ਨਹਾ ਰਹੇ ਸਨ ਕਾਫੀ ਦੇਰ ਲੱਭਣ ਤੋਂ ਬਾਦ ਜਦੋਂ ਮਾਂ ਨੇ ਕੁੱਝ ਹੀ ਦੂਰੀ ਤੇ ਜਾ ਕੇ ਦੇਖਿਆ ਤਾਂ ਲੜਕਾ ਆਪਣੇ ਚਾਚੇ ਦੇ ਘਰ ਬੈਠਾ ਰੋ ਰਿਹਾ ਸੀ ਅਤੇ ਬਾਹਰ ਨੂੰ ਇਸ਼ਾਰੇ ਕਰ ਰਿਹਾ ਸੀ ਜਦੋਂ ਸ਼ਰੀਰ ਤੇ ਕੁੱਟਮਾਰ ਦੇ ਨਿਸ਼ਾਨ ਦੇਖੇ ਤਾਂ ਆਸੇ-ਪਾਸੇ ਪੁੱਛ ਗਿੱਛ ਕੀਤੀ ਤਾਂ ਕੋਈ ਵੀ ਕੁੱਝ ਕਹਿਣ ਨੂੰ ਤਿਆਰ ਨਹੀਂ ਹੋਇਆ ਆਖਰ ਪੀੜਿਤ ਪਰਿਵਾਰ ਥਾਣਾ 8 ਪਹੁੰਚ ਗਿਆ ਅਤੇ ਕਨੂੰਨ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਉਥੇ ਵੀ ਜਦੋਂ ਪੁਲਿਸ ਮੁਲਾਜ਼ਮ ਜਗਦੀਸ਼ ਲਾਲ ਜੀ ਨਾਲ ਗੱਲ ਕੀਤੀ ਤਾਂ ਜੁਆਬ ਮਿਲਿਆ ਕਿ ਕੋਈ ਸਬੂਤ ਜਾਂ ਗਵਾਹ ਹੈ ਕਿਓਂਕਿ ਇਹ ਖ਼ੁਦ ਤਾਂ ਬੋਲ ਨਹੀਂ ਸਕਦਾ ਜੇਕਰ ਕੋਈ ਗਵਾਹ ਨਹੀਂ ਹੈ ਤੇ ਤੁਸੀਂ ਘਰ ਜਾਓ ਇਹ ਤਾਂ ਰੱਬ ਦਾ ਬੰਦਾ ਹੈ ਰੱਬ ਆਪ ਹੀ ਦੋਸ਼ੀਆਂ ਨੂੰ ਸਜ਼ਾ ਦੇ ਦੇਵੇਗਾ।
ਪੀੜਿਤ ਪਰਿਵਾਰ ਦੇ ਕਿਸੇ ਜਾਣਕਾਰ ਨੇਂ ਜਦੋਂ ਮਾਨਯੋਗ SHO ਸਾਹਿਬ ਨਾਲ ਗੱਲ ਕੀਤੀ ਅਤੇ ਮੁਲਾਜਮ ਜਗਦੀਸ਼ ਵੱਲੋ ਮਿਲੇ ਸੁਝਾਅ ਤੇ ਅਪੱਤੀ ਜਤਾਈ ਤਾਂ ਜਾ ਕੇ ASI ਧਰਮਪਾਲ ਜੀ ਨੇਂ ਦਰਖ਼ਾਸਤ ਲਿਖੀ ਅਤੇ ਨਾਲ ਹੀ ਸਲਾਹ ਵੀ ਦੇ ਦਿੱਤੀ ਕਿ ਤੁਸੀਂ ਮੁਹੱਲੇ ਜਾ ਕੇ ਇਨਕੁਆਰੀ ਕਰੋ ਅਤੇ ਸੀਸੀਟੀਵੀ ਦੀ ਫੁਟੇਜ ਲਿਆਕੇ ਦੇ ਦਿਓ ਬਾਕੀ ਅਸੀਂ ਖ਼ੁਦ ਹੀ ਦੇਖ ਲਵਾਂਗੇ।
ਹੁਣ ਗਰੀਬ ਪੀੜਿਤ ਪਰਿਵਾਰ ਕਰੇ ਤਾਂ ਕੀ ਕਰੇ।ਜੇਕਰ ਪੀਡ਼ਤ ਨੇ ਹੀ ਸਾਰਾ ਕੁਝ ਕਰਨਾ ਤੇ ਪੁਲਿਸ ਸਟੇਸ਼ਨ ਕਿਸ ਕੰਮ ਲਈ ਖੋਲਿਆ ?
ਹੁਣ ਸਵਾਲ ਉੱਠਦਾ ਹੈ ਕਿ ਪੁਲਿਸ ਦੀ ਡਿਊਟੀ ਸਿਰਫ ਪੈਸੇ ਖਾਣ ਦੀ ਹੈ ਜਾਂ ਕਿਸੇ ਨੂੰ ਇਨਸਾਫ ਦੇਣ ਦੀ ? ਇਸ ਮੂਦੇ ਨੂੰ ਲੈ ਕੇ ਪੀੜਿਤ ਪੱਖ ਜਲਦ ਹੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੂੰ ਲਿਖਿਤ ਸ਼ਿਕਾਇਤ ਦੇਣ ਦੀ ਤਿਆਰੀ ਕਰਨ ਚ ਲਗਾ ਹੈ।