ਚੌਂਕੀ ਫੋਕਲ ਪੁਆਇੰਟ ਅਤੇ ਡਿਵੀ: ਨੰਬਰ 8 ਦੀ ਮਿਲੀਭੁਗਤ ਨਾਲ ਔਰਤਾਂ ਨੂੰ ਗੰਦੇ ਇਸ਼ਾਰੇ ਕਰਨ ਵਾਲੇ ਠਰਕੀ ਨੂੰ ਪੁਲਸ ਨੇ ਦਿੱਤੀ ਖੁੱਲ੍ਹੀ ਛੁੱਟੀ



ਪੁਲਸ ਕਮਿਸ਼ਨਰ ਧੰਨਪ੍ਰੀਤ ਕੌਰ ਅਤੇ ਹੋਰ ਉੱਚ ਅਧਿਕਾਰੀਆਂ ਦੇ ਆਦੇਸ਼ ਐੱਸ ਐੱਚ ਓ ਲਈ ਇੱਕ ਡਰਾਮਾ
ਦੋਸ਼ੀ ਦੀ ਪੁਲਸ ਨਾਲ ਪੱਕੀ ਸੈਟਿੰਗ ਸੀ ਤਾਂ ਹੀ ਗਿਰਫਤਾਰੀ ਦੇ ਆਦੇਸ਼ ਨੂੰ ਐੱਸ ਐੱਚ ਓ ਨੇ ਟੰਗਿਆ ਛਿੱਕੇ
ਭ੍ਰਸ਼ਟ ਮੁਲਾਜਮਾਂ ਨੇ ਛਾਪਾ ਮਾਰ ਕੇ ਗਿਰਫ਼ਤਾਰ ਕਰਨ ਦੀ ਬਜਾਏ, ਫੋਨ ਕਰਕੇ ਦੋਸ਼ੀ ਨੂੰ ਪਹਿਲਾ ਹੀ ਕਰ ਦਿੱਤਾ ਸੀ ਇਧਰ ਉਧਰ
ਡੀਸੀਪੀ ਨਰੇਸ਼ ਡੋਗਰਾ ਦੇ ਦਫਤਰ ਨੂੰ ਲਗਾ ਤਾਲਾ,ਸਵੇਰ ਤੋਂ ਇੰਤਜ਼ਾਰ ਕਰਦੇ ਕਰਦੇ ਸ਼ਾਮ ਨੂੰ ਮਿਲਿਆ ਲਾਰਾ
ਜਲੰਧਰ (ਸੰਜੀਵ ਕੁਮਾਰ)ਮੁਹੱਲਾ ਸਈਪੁਰ ਕਲਾਂ ਦੀਆਂ ਔਰਤਾਂ ਨੂੰ ਗੰਦੇ ਇਸ਼ਾਰੇ ਕਰਨ ਅਤੇ ਅਸ਼ਲੀਲ ਗੰਦ ਬੋਲਣ ਨੂੰ ਲੈ ਕੇ ਮੁਹੱਲਾ ਸਈਪੁਰ ਕਲਾਂ ਦੀਆਂ ਪੀੜਿਤ ਔਰਤਾਂ ਨੇ ਪਹਿਲਾ ਚੌਂਕੀ ਫੋਕਲ ਪੁਆਇਟ ਦੇ ਇੰਚਾਰਜ ਅਵਤਾਰ ਸਿੰਘ ਨੂੰ ਸ਼ਿਕਾਇਤ ਦਿੱਤੀ ਸੀ ਜਿਸਦੀ ਸੁਣਵਾਈ ਨਾ ਹੋਣ ਕਰਕੇ ਬਾਅਦ ਵਿਚ ਪੁਲਸ ਕਮਿਸ਼ਨਰ ਜਲੰਧਰ ਧੰਨਪ੍ਰੀਤ ਕੌਰ ਨੂੰ ਇਕ ਲਿਖਿਤ ਸ਼ਿਕਾਇਤ ਦਿੱਤੀ ਸੀ ਜਿਸ ਤੇ ਔਰਤਾਂ ਵਲੋਂ ਬਾਰ ਬਾਰ ਇਨਸਾਫ਼ ਲੈਣ ਲਈ ਪੁਲਸ ਕਮਿਸ਼ਨਰ ਜਲੰਧਰ ਦਫਤਰ ਗੇੜੇ ਲਗਾਏ ਜਿਸ ਤੇ ਡੇਢ ਮਹੀਨੇ ਚ ਸ਼ਿਕਾਇਤ ਚ ਸਾਰੇ ਬਿਆਨ ਬਗੈਰਾ ਹੋਣ ਦੇ ਬਾਵਜੂਦ ਜਦ ਗੱਲ ਕਾਰਵਾਈ ਕਰਨ ਦੀ ਹੁੰਦੀ ਤੇ ਪੁਲਸ ਹੇਠਲੇ ਲੈਵਲ ਦੇ ਅਧਿਕਾਰੀਆਂ ਵਲੋਂ ਹਰ ਵਾਰ ਪੜਤਾਲ ਹੋ ਰਹੀ ਹੈ ਦਾ ਭਰੋਸਾ ਦੇ ਕੇ ਉਨਾਂ ਨੂੰ ਘਰ ਭੇਜ ਦਿੱਤਾ ਜਾਂਦਾ । ਦੋਸ਼ੀ ਖਿਲਾਫ ਸ਼ਿਕਾਇਤ ਦੇਣ ਤੋਂ ਪਹਿਲਾਂ ਮੁਹੱਲੇ ਦੀਆਂ ਔਰਤਾਂ ਨੇ ਵਾਰਡ ਨੰ 79 ਤੋ ਕੌਸਲਰ ਮਨਿੰਦਰ ਕੌਰ ਨੂੰ ਸਾਰੀ ਗੱਲ ਦਸੀ ਸੀ ਕਿ ਮੁਹੱਲੇ ਚ ਇੱਕ ਠਰਕੀ ਵਿਅਕਤੀ ਹਰ ਰੋਜ ਦੀ ਤਰਾਂ ਬੱਚਿਆਂ ਅਤੇ ਔਰਤਾਂ ਨੂੰ ਗਲਤ ਇਸ਼ਾਰੇ ਕਰਦਾ ਹੈ ਇਸ ਦੀ ਪਾਰਸ਼ਦ ਪਤੀ ਦਿਨੇਸ਼ ਹੀਰ ਅਤੇ ਉਸਦੀ ਪਤਨੀ ਨੇ ਖੁਦ ਜਾਂਚ ਕੀਤੀ ਜੌ ਖੁਦ ਦੋਸ਼ੀ ਦੀ ਗੰਦੀ ਭਾਸ਼ਾ ਦੇ ਸ਼ਿਕਾਰ ਹੋਏ ਤੇ ਕੌਂਸਲਰ ਨੂੰ ਖੁਦ ਇਨਸਾਫ਼ ਲੈਣ ਲਈ ਪੁਲੀਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤਾਂ ਦੇਣੀਆਂ ਪਈਆਂ ਜਿਸਦਾ ਨਤੀਜਾ ਜ਼ੀਰੋ ਰਿਹਾ ਤੇ ਹਰ ਸ਼ਿਕਾਇਤ ਨੂੰ ਠੰਡੇ ਬਸਤੇ ਚ ਪਾ ਕੇ ਹਰ ਵਾਰ ਲਾਰੇਬਾਜੀ ਕੀਤੀ ਗਈ । ਜਲੰਧਰ ਪੁਲਸ ਇਸ ਠਰਕੀ ਵਿਅਕਤੀ ਤੋਂ ਡਰਦੇ ਹੋਏ ਕੋਈ ਵੀ ਐਕਸ਼ਨ ਨਹੀਂ ਲੈ ਰਹੀ ਕਿਉਕਿ ਔਰਤਾਂ ਨੂੰ ਛੇੜਨ ਵਾਲੇ ਵਿਅਕਤੀ ਦੀ ਆਮ ਆਦਮੀ ਪਾਰਟੀ ਦੇ ਵਿਅਕਤੀ ਅਤੇ ਨੇਤਾਵਾਂ ਨਾਲ ਬੈਠਣੀ ਊਠਣੀ ਹੈ ਜੌ ਭ੍ਰਸ਼ਟ ਨੇਤਾਵਾਂ ਨਾਲ ਹਮਸਲਾਹ੍ਹ ਹੋ ਕੇ ਵਾਰ ਵਾਰ ਔਰਤਾਂ ਨੂੰ ਗੰਦ ਬੋਲਦਾ ਤੇ ਅਸ਼ਲੀਲ ਇਸ਼ਾਰੇ ਕਰਦਾ ਆ ਰਿਹਾ ਪਰ ਚੌਂਕੀ ਫੋਕਲ ਪੁਆਇੰਟ ਅਤੇ ਡਿਵੀਜ਼ਨ ਨੰਬਰ ਅੱਠ ਦੀ ਪੁਲਸ ਇਸ ਮਸਲੇ ਨੂੰ ਦਬਾਉਣ ਚ ਲਗੀ ਹੈ ਇਸ ਸਬੰਧੀ ਪੁਲਸ ਕਮਿਸ਼ਨਰ ਨੇ ਡੀਸੀਪੀ ਨਰੇਸ਼ ਡੋਗਰਾ ਨੂੰ ਪੜਤਾਲ ਕਰਕੇ ਕਰਵਾਈ ਕਰਨ ਦੇ ਆਦੇਸ਼ ਦਿੱਤੇ ਸਨ ਜਿਨ੍ਹਾਂ ਨੇ ਇਹ ਆਦੇਸ਼ ਏਸੀਪੀ ਨੌਰਥ ਅਸ਼ੋਕ ਮੀਨਾ ਨੂੰ ਭੇਜ ਦਿੱਤਾ ਜਿਨਾ ਨਾਲ ਪਾਰਸ਼ਦ ਪਤੀ ਆਪਣੇ ਸਾਥੀਆਂ ਸਮੇਤ ਮਿਲੇ ਜਿਨਾ ਨੇ ਤੁਰੰਤ ਡਿਵਜ਼ਨ ਨੰਬਰ ਅੱਠ ਦੇ ਐਸ ਐਚ ਓ ਯਾਦਵਿੰਦਰ ਸਿੰਘ ਨੂੰ ਕਿਹਾ ਕਿ ਦੋਸ਼ੀ ਨੂੰ ਫੜ ਕੇ ਕੋਰਟ ਚ ਪੇਸ਼ ਕੀਤਾ ਜਾਵੇ ਤੇ ਉਸਦੇ ਖਿਲਾਫ ਇੱਕ ਸ਼ਾਂਤੀ ਭੰਗ ਕਰਨ ਸਬੰਧੀ 107/150 ਦਾ ਕਲੰਦਰਾ ਕੱਟਿਆ ਸੀ ਜਿਸ ਚ ਇਹ ਦੋਸ਼ੀ ਹੈ ਪਰ ਐੱਸ ਐੱਚ ਓ ਨੇ ਏਸੀਪੀ ਨੌਰਥ ਅਸ਼ੋਕ ਮੀਨਾ ਅਤੇ ਕਮਿਸ਼ਨਰ ਪੁਲਸ ਮੈਡਮ ਧੰਨਪ੍ਰੀਤ ਕੌਰ ਦੇ ਆਦੇਸ਼ ਨੂੰ ਛਿੱਟੇ ਟੰਗ ਕੇ ਆਪਣੀ ਮਰਜੀ ਕਰਦੇ ਹੋਏ ਬਿਨਾਂ ਕਿਸੇ ਦੋਸ਼ੀ ਨੂੰ ਫੜੇ ਕਲੰਦਰਾ ਕੋਰਟ ਚ ਪੇਸ਼ ਕਰਨ ਦੀ ਕੋਸ਼ਿਸ ਕੀਤੀ ਜਿਸਦਾ ਪਤਾ ਲਗਦੇ ਸਾਰ ਹੀ ਜਦ ਕੌਂਸਲਰ ਪਤੀ ਨੇ ਏਸੀਪੀ ਨੌਰਥ ਅਸ਼ੋਕ ਮੀਨਾ ਅਤੇ ਡੀਸੀਪੀ ਨਰੇਸ਼ ਡੋਗਰਾ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਆਪਣੀ ਦਿੱਤੀ ਹੋਈ ਜੁਬਾਨ ਨੂੰ ਬਚਾਉਂਦੇ ਹੋਏ ਕਿਹਾ ਕਿ ਮੇਰੀ ਐੱਸ ਐੱਚ ਓ ਨਾਲ ਗੱਲ ਹੋ ਗਈ ਹੈ ਉਹ ਦੋਸ਼ੀ ਦੇ ਘਰ ਚ ਬੈਠੇ ਹਨ ਤੇ ਦੋਸ਼ੀ ਘਰੋ ਫਰਾਰ ਹੈ ਹੁਣ ਇਥੇ ਸ਼ੀਸ਼ਾ ਸਾਫ ਦਿਖਾਈ ਦਿੰਦਾ ਹੈ ਕਿ ਜਦ ਐੱਸ ਐੱਚ ਓ ਨੂੰ ਪਹਿਲਾ ਹੀ ਉੱਚ ਅਧਿਕਾਰੀਆਂ ਨੇ ਦੋਸ਼ੀ ਸਮੇਤ ਪੇਸ਼ ਹੋਣ ਨੂੰ ਕਿਹਾ ਸੀ ਤੇ ਚੌਂਕੀ ਫੋਕਲ ਪੁਆਇੰਟ ਦਾ ਮੁਨਸ਼ੀ ਕਰਨਵੀਰ ਸਿੰਘ ਜੋ ਭ੍ਰਸ਼ਟਾਚਾਰੀ ਦੀ ਲਾਈਨ ਚ ਸ਼ਾਮਿਲ ਹੈ ਉਹ ਉਸ ਸਮੇਂ ਕਿਸ ਦੇ ਨਾਲ ਅਤੇ ਕਿਸਦੇ ਇਸ਼ਾਰੇ ਤੇ ਕਲੰਦਰਾ ਕੋਰਟ ਚ ਦੇਣ ਚਲਾ ਗਿਆ ਤੇ ਕੀ ਉੱਚ ਅਧਿਕਾਰੀਆਂ ਦੇ ਆਦੇਸ਼ ਨੂੰ ਇਹ ਹਵਾ ਹਵਾਈ ਸਮਝਦੇ ਜਾਂ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਕਿ ਹਰ ਇੱਕ ਨੂੰ ਲਾਰੇ ਲਗਾ ਕੇ ਬੇਵਕੂਫ਼ ਬਣਾ ਕੇ ਆਪਣੇ ਅੱਗੇ ਪਿੱਛੇ ਘੁੰਮਾ ਕੇ ਰਾਜਨੀਤੀ ਲੋਕਾਂ ਨੂੰ ਖੁਸ਼ ਕਰੀਏ ?ਜੇਕਰ ਗੱਲ ਕਰੀਏ ਚੌਂਕੀ ਫੋਕਲ ਪੁਆਇੰਟ ਦੀ ਤੇ ਇਹਨਾਂ ਦੀ ਪਹਿਲਾ ਹੀ ਦੋਸ਼ੀ ਵਿਅਕਤੀ ਨਾਲ ਮੋਟੀ ਸੈਟਿੰਗ ਹੈ ਜੌ ਔਰਤਾਂ ਨੂੰ ਗੰਦ ਬੋਲਦਾ ਆ ਰਿਹਾ ਹੈ ਜਿਸ ਸਬੰਧੀ ਔਰਤਾਂ ਵਲੋਂ ਚੌਂਕੀ ਫੋਕਲ ਪੁਆਇੰਟ ਚ ਸ਼ਿਕਾਇਤਾਂ ਦਿੱਤੀਆਂ ਸਨ ਪਰ ਭ੍ਰਸ਼ਟ ਮੁਲਾਜਮਾਂ ਨੇ ਕਿਸੇ ਹੋਰ ਦਾ ਰਾਜੀਨਾਮਾ ਲਗਾ ਕੇ ਦਿੱਤੀ ਸ਼ਿਕਾਇਤ ਨੂੰ ਬੰਦ ਕਰ ਦਿੱਤਾ ਸੀ ਫਿਰ ਇਕ ਸ਼ਿਕਾਇਤ ਤੇ ਵਾਰ ਵਾਰ ਗੇੜੇ ਮਰਵਾ ਕੇ ਲੋਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਕੇ ਰਾਜੀਨਾਮਾ ਕਰਵਾ ਕੇ ਆਪਣੇ ਆਪ ਨੂੰ ਬਚਾਉਂਦਾ ਆਇਆ ਹੈ ਜਿਸਨੂੰ ਲੈ ਕੇ ਔਰਤਾਂ ਵਿਚ ਭਾਰੀ ਰੋਸ ਚਲਦਾ ਆ ਰਿਹਾ ਪਰ ਅਖੀਰ ਚ ਹਨ ਵੀ ਔਰਤਾਂ ਨੂੰ ਨਿਰਾਸ਼ਾ ਹੀ ਮਿਲੀ। ਇਸ ਮਸਲੇ ਨੂੰ ਲੈ ਕੇ ਕਾਰਵਾਈ ਕਰਨ ਦੀ ਡਿਊਟੀ ਡੀਸੀਪੀ ਨਰੇਸ਼ ਡੋਗਰਾ ਜੀ ਦੀ ਲਗਾਈ ਗਈ ਸੀ ਉਨਾਂ ਦੇ ਇੰਤਜ਼ਾਰ ਚ ਕੌਂਸਲਰ ਪਤੀ ਦਿਨੇਸ਼ ਹੀਰ ਨੇ ਸਾਥੀਆਂ ਸਮੇਤ ਸ਼ਾਮ ਤੱਕ ਇੰਤਜ਼ਾਰ ਕੀਤਾ ਤੇ ਨਰੇਸ਼ ਡੋਗਰਾ ਦੇ ਦਫਤਰ ਨੂੰ ਤਾਲਾ ਲਗਿਆ ਮਿਲਿਆ ਤੇ ਸ਼ਾਮ ਨੂੰ ਲਾਰਾ ਮਿਲਿਆ ਕਿ ਕਿਸੇ ਪਿੰਡ ਚ ਘਟਨਾ ਨੂੰ ਲੈ ਕੇ ਡਿਊਟੀ ਲਗੀ ਹੈ ਪਰ ਆਮ ਲੋਕਾਂ ਦੀ ਸੁਰੱਖਿਆ ਕਿੱਥੇ ਹੈ ? ਇਸ ਸਬੰਧੀ ਜਦ ਡੀਸੀਪੀ ਨਰੇਸ਼ ਡੋਗਰਾ ਨਾਲ ਗੱਲ ਕਰਨੀ ਚਾਹੀ ਤੇ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ।