Bhogpur

ਅੰਮ੍ਰਿਤਪਾਲ ਭੌਂਸਲੇ ਨਗਰ ਕੌਂਸਲ ਚੋਣਾਂ ਲਈ ਭੋਗਪੁਰ ਦੀ ਚੋਣ ਕਮੇਟੀ ਦੇ ਮੈਂਬਰ ਨਿਯੁਕਤ


ਜਲੰਧਰ/ਭੋਗਪੁਰ9 ਦਸੰਬਰ(ਗੁਰਪ੍ਰੀਤ ਬੱਲ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਲਿਸਟ ਜਾਰੀ ਕਰਦਿਆਂ ਆਦਮਪੁਰ ਵਿਧਾਨ ਸਭਾ ਦੇ ਭੋਗਪੁਰ ਨਗਰ ਕੌਂਸਲ ਦੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਚੋਣ ਕਰਨ ਲਈ ਸਾਬਕਾ ਐਮ ਐਲ ਏ ਲਵ ਕੁਮਾਰ ਗੋਲਡੀ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ। ਜਿਸ ਸ. ਗੁਰਪ੍ਰੀਤ ਸਿੰਘ ਸੋਨੂੰ ਢੇਸੀ ਅਤੇ ਫਿਲੌਰ ਸਭਾ ਤੋਂ ਨੌਜਵਾਨ ਆਗੂ ਅੰਮ੍ਰਿਤਪਾਲ ਭੌਂਸਲੇ ਨੂੰ ਕਮੇਟੀ ਵਿੱਚ ਲਿਆ ਗਿਆ। ਇਸ ਮੌਕੇ ਅੰਮ੍ਰਿਤਪਾਲ ਭੌਂਸਲੇ ਫਿਲੌਰ ਨੇ ਕਿਹਾ ਕਿ ਉਹ ਭੋਗਪੁਰ ਨਗਰ ਕੌਂਸਲ ਦੀ ਚੋਣਾਂ ਵਿੱਚ ਯੋਗ ਉਮੀਦਵਾਰਾਂ ਦੀ ਚੋਣ ਵਿੱਚ ਸਹਿਯੋਗ ਕਰਨਗੇ। ਕਾਂਗਰਸ ਦੇ ਉਮੀਦਵਾਰ ਸ. ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿੱਚ ਜਿੱਤ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਅਤੇ ਪੰਜਾਬ ਕਾਂਗਰਸ ਦੇ ਹੱਥ ਮਜ਼ਬੂਤ ਕਰਨਗੇ।

Crime

ਬੀਤੀ ਦੇਰ ਸ਼ਾਮ ਫਗਵਾੜਾ ਗੇਟ ਤੋਂ ਮੋਟਰਸਾਈਕਲ ਚੋਰੀ

ਜਲੰਧਰ (ਸੰਜੀਵ ਕੁਮਾਰ) ਜਲੰਧਰ ਦੇ ਫਗਵਾੜਾ ਗੇਟ ਜੀਓ ਸੈਂਟ ਸਰਵਿਸ ਸੈਂਟਰ ਦੇ ਬਾਹਰ ਕੱਲ ਬੀਤੀ ਦੇਰ ਸ਼ਾਮ ਇੱਕ ਮੋਟਰਸਾਈਕਲ ਚੋਰੀ ਹੋਣ ਸੂਚਨਾ ਪ੍ਰਾਪਤ ਹੋਈ। ਜਾਣਕਾਰੀ ਦਿੰਦੇ ਹੋਏ ਭੁਪਿੰਦਰ ਸਿੰਘ ਪੁੱਤਰ ਸੰਸਾਰ ਚੰਦ ਵਾਸੀ ਪਿੰਡ ਰਾਏਪੁਰ ਰਸੂਲਪੁਰ ਨੇ ਦੱਸਿਆ ਕਿ ਮਿਤੀ 28/11/2024 ਨੂੰ ਜੀਓ ਸਰਵਿਸ ਸੈਂਟਰ ਸ਼ਾਮ ਕਰੀਬ 5:30 ਵਜੇ ਨਿੱਜੀ ਕੰਮ ਸਬੰਧੀ ਗਿਆ ਸੀ ਤੇ ਕਰੀਬ 8 ਵਜੇ ਵਾਪਸ ਆਇਆ ਤਾਂ ਸਪਲੈਂਡਰ ਪਲੱਸ ਰੰਗ ਕਾਲਾ(PB 08 ਬੀ ਏ 22 57) ਮੋਟਰਸਾਈਕਲ ਮੌਕੇ ਤੋਂ ਗਾਇਬ ਸੀ। ਇਸ ਸਬੰਧੀ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੀ ਅਤੇ ਇਸ ਸਬੰਧੀ ਇਤਲਾਹ ਸਬੰਧੀ ਥਾਣੇ ਨੂੰ ਦੇ ਦਿੱਤੀ ਗਈ।

Patiala

ਸਿਹਤ ਮੰਤਰੀ ਡਾ: ਬਲਵੀਰ ਸਿੰਘ ਨੂੰ ਅਪੀਲ ਕਿ ਡੇਂਗੂ ਬੁਖ਼ਾਰ ਦੇ ਪ੍ਰਕੋਪ ਨਾਲ ਨਜਿੱਠਣ ਵੱਲ ਧਿਆਨ ਤੁਰੰਤ ਦੇਣ —-ਕੈਂਥ

ਨੌਜਵਾਨਾਂ ਅਤੇ ਬਜ਼ੁਰਗ ਔਰਤਾਂ ਦਾ ਸਹੀ ਇਲਾਜ ਨਾ ਹੋਣ ਕਾਰਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਡੇਂਗੂ ਬੁਖਾਰ ਨਾਲ ਪੀੜਤ ਲੋਕਾਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ—- ਕੈਂਥ

ਡੇਂਗੂ ਬੁਖਾਰ ਦੇ ਪੀੜਤਾਂ ਨੂੰ ਬਚਾਉਣ ਲਈ ਸਮਾਜਿਕ ਸੰਸਥਾਵਾਂ ਨੂੰ ਮਦਦ ਦੀ ਅਪੀਲ”

ਪਟਿਆਲਾ(ਗੁਰਪ੍ਰੀਤ ਬੱਲ)  ਪੰਜਾਬ ਵਿੱਚ ਡੇਂਗੂ ਬੁਖਾਰ ਨਾਲ ਪੀੜਤ ਮਰੀਜਾਂ ਦਾ ਢੁਕਵਾਂ ਇਲਾਜ ਨਾ ਹੋਣ ਕਾਰਨ ਹੋ ਰਹੀਆਂ ਮੌਤਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪੰਜਾਬ ਦੇ ਸਿਹਤ ਮੰਤਰੀ ਡਾ: ਬਲਵੀਰ ਸਿੰਘ ਨੂੰ ਅਪੀਲ ਕੀਤੀ ਗਈ । ਉਨ੍ਹਾਂ ਕਿਹਾ ਕਿ ਡੇਂਗੂ ਬੁਖਾਰ ਦੇ ਪ੍ਰਕੋਪ ਤੋਂ ਬਚਣ ਲਈ ਤੁਰੰਤ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਪਟਿਆਲਾ ਨਾਲ ਸਬੰਧਤ ਹੈ, ਪਟਿਆਲਾ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਡੇਂਗੂ ਬੁਖਾਰ ਦੇ ਪੀੜਤਾਂ ਦਾ ਸਹੀ ਇਲਾਜ ਨਾ ਹੋਣ ਕਾਰਨ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਦਾਰ ਕੈਂਥ ਨੇ ਦੱਸਿਆ ਕਿ ਪਿਛਲੇ ਦਿਨੀਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੰਡਵਾਲ ਅਤੇ ਮਾਣਕਪੁਰ ਵਿੱਚ ਡੇਂਗੂ ਬੁਖਾਰ ਕਾਰਨ ਨੌਜਵਾਨ ਅਤੇ ਬਜ਼ੁਰਗ ਔਰਤਾਂ ਦਾ ਸਹੀ ਇਲਾਜ ਨਾ ਹੋਣ ਕਾਰਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਡੇਂਗੂ ਬੁਖਾਰ ਨਾਲ ਪੀੜਤ ਲੋਕਾਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ। ਸਰਦਾਰ ਕੈਂਥ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿਹਤ ਵਿਭਾਗ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਬੁਰੀ ਤਰ੍ਹਾਂ ਫੇਲ ਹੋ ਰਿਹਾ ਹੈ, ਜਦੋਂ ਸਿਹਤ ਮੰਤਰੀ ਦੇ ਗ੍ਰਹਿ ਜਿਲ੍ਹੇ ਵਿੱਚ ਡੇਂਗੂ ਬੁਖਾਰ ਨਾਲ ਲੜਨ ਲਈ ਉਹ ਪੁਖਤਾ ਪ੍ਰਬੰਧ ਨਹੀਂ ਕਰ ਪਾ ਰਹੇ । ਪੰਜਾਬ ਵਿੱਚ ਡੇਂਗੂ ਬੁਖਾਰ ਦੀ ਰੋਕਥਾਮ ਲਈ ਪ੍ਰਬੰਧ ਕੀ ਕਰਨਗੇ ? ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਪੀੜਤ ਲੋਕਾਂ ਦੀ ਸੁਰੱਖਿਆ ਕਿਵੇਂ ਕਰਨਗੇ ਜਦੋਂ ਉਨ੍ਹਾਂ ਕੋਲ ਅਜਿਹੇ ਹਾਲਾਤਾਂ ਵਿੱਚ ਡੇਂਗੂ ਬੁਖ਼ਾਰ ਦੀ ਰੋਕਥਾਮ ਕਰਨ ਦੀ ਕੋਈ ਕਾਰਜ ਯੋਜਨਾ ਅਤੇ ਇੱਛਾ ਸ਼ਕਤੀ ਨਹੀਂ ਹੈ। ਭਾਜਪਾ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਸਿਹਤ ਮੰਤਰਾਲਾ ਹਰ ਸਾਲ ਪੰਜਾਬ ਰੂਰਲ ਹੈਲਥ ਮਿਸ਼ਨ ਨੂੰ ਬਿਮਾਰੀਆਂ ਦੀ ਰੋਕਥਾਮ ਲਈ ਕਰੋੜਾਂ ਰੁਪਏ ਦੀ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਪੰਜਾਬ ਸਰਕਾਰ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ਅਸਫਲ ਰਹਿੰਦੀ ਹੈ, ਜਿਸ ਕਾਰਨ ਪੰਜਾਬ ਵਿੱਚ ਡੇਂਗੂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਇਸਦੀ ਰੋਕਥਾਮ ਅਤੇ ਜਾਗਰੂਕਤਾ ਪਹਿਲਾਂ ਹੀ ਕਾਰਜਯੋਜਨਾ ਸ਼ੁਰੂ ਕਰ ਦਿੱਤੀ ਜਾਣੀ ਚਾਹੀਦੀ ਸੀ ਅਤੇ ਪੰਜਾਬ ਵਿੱਚ ਡੇਂਗੂ ਬੁਖਾਰ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਆ ਸਕਦੀ ਸੀ। ਭਾਜਪਾ ਆਗੂ ਪਰਮਜੀਤ ਸਿੰਘ ਕੈਂਥ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਡੇਂਗੂ ਬੁਖਾਰ ਦੇ ਪੀੜਤਾਂ ਨੂੰ ਬਚਾਉਣ ਵਿੱਚ ਮਦਦ ਕਰਨ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਅਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਸਹਿਤ ਮਨਾਇਆ ਗਿਆ

ਜਲੰਧਰ (ਗੁਰਪ੍ਰੀਤ ਬੱਲ) ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਜੀ ਸਰਪ੍ਰਸਤੀ ਹੇਠ ਮਨਾਇਆ ਗਿਆ।

         ਇਸ ਮੌਕੇ ਤੇ ਅੰਮ੍ਰਿਤ ਬਾਣੀ ਦੇ ਜਾਪ ਕਰਵਾਏ ਗਏ ਤੇ ਸੰਤ ਨਰੰਜਣ ਦਾਸ ਜੀ ਨੇ ਮੱਗਰ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ । ਇਸ ਮੌਕੇ ਤੇ ਸੰਤ ਨਿਰੰਜਣ ਦਾਸ ਜੀ ਨੇ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਦੀ ਵਧਾਈ ਵੀ ਦਿੱਤੀ। ਇਸ ਮੌਕੇ ਤੇ ਸੰਤ ਲੇਖਰਾਜ ਨੂਰਪੁਰ, ਵਾਲਿਆ ਨੇ ਪਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਗਿਆਨੀ ਕੁਲਵੰਤ ਸਿੰਘ ਕਜਲਾ, ਭਾਈ ਹਰਪਾਲ ਪਾਲੀ ਅਲਾਵਲਪੁਰ, ਭਾਈ ਸਤਪਾਲ ਸੱਤਾ ਵਾਲਿਆਂ ਦੇ ਜਥੇ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।ਇਸ ਮੌਕੇ ਤੇ ਜੁਗਿੰਦਰਪਾਲ ਸੈਕਟਰੀ ਡੇਰਾ ਟਰੱਸਟ,ਧਰਮਪਾਲ ਸਕੱਤਰ , ਸੁਖਦੇਵ ਸੁੱਖੀ ਸਾਬਕਾ ਸਰਪੰਚ ,ਸੇਵਾਦਾਰ ਹਰਦੇਵ ਦਾਸ,ਸੇਵਾਦਾਰ ਵਰਿੰਦਰ ਦਾਸ ਬੱਬੂ , ਸੇਵਾਦਾਰ ਰਮੇਸ਼ ਕੁਮਾਰ ,ਧਰਮਵੀਰ, ਸ਼ਾਮ ਲਾਲ, ਸਤੀਸ਼ ਕੁਮਾਰ ,ਦਲਜੀਤ ਕੁਮਾਰ ਰਾਏਪੁਰ ਸਮੇਤ ਸਮੂਹ ਸੰਗਤਾਂ ਮੌਜੂਦ ਸਨ । ਇਸ ਮੌਕੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।

Doaba Times

UAE

ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਵੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਵਿਖੇ ਸੰਗਤਾਂ ਨਤਮਸਤਕ ਹੋਈਆਂ

ਦੇਸ਼ ਵਿਦੇਸ਼ (ਗੁਰਪ੍ਰੀਤ ਬੱਲ) ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਵੇ ਪ੍ਰਕਾਸ਼ ਪੁਰਬ ਮੌਕੇ ਦੇਸ਼ਾ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਨਤਮਸਤਕ ਹੋਈਆਂ।

ਇਸ ਮੌਕੇ ਤੇ ਆਈਆਂ ਹੋਈਆਂ ਸੰਗਤਾਂ ਦਾ ਕੀਰਤਨੀ ਜਥਿਆਂ ਦੁਆਰਾ ਇਲਾਹੀ ਸ਼ਬਦ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ। ਸੰਗਤੲ ਚ’ ਲੰਗਰ ਵਰਤਾਏ ਗਏ।

NEXT

20 ਨਵੰਬਰ ਨੂੰ ਬਰਨਾਲਾ ਵਿਧਾਨ ਸਭਾ ਹਲਕੇ ਦੀਆਂ ਚੋਣਾਂ ਵਿੱਚ ਅਨੁਸੂਚਿਤ ਜਾਤੀ ਮੋਰਚਾ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ – ਕੈਂਥ

ਪਿੰਡ ਕੱਟੂ ਦੇ ਵਸਨੀਕਾਂ ਨਾਲ ਸੰਪਰਕ ਕਰਕੇ ਅਨੁਸੂਚਿਤ ਜਾਤੀ ਮੋਰਚਾ ਵੱਲੋਂ ਪਾਰਟੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਨੁੱਕੜ ਮੀਟਿੰਗਾਂ ਕੀਤੀਆਂ

ਧਨੌਲਾ/ਬਰਨਾਲਾ (ਗੁਰਪ੍ਰੀਤ ਬੱਲ) ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਪਿੰਡਾਂ ਵਿੱਚ ਪ੍ਰਚਾਰ ਕਰਨ ਲਈ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਵੱਲੋਂ ਪਿੰਡ ਕੱਟੂ (ਧਨੌਲਾ) ਦੇ ਵਾਸੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪਾਰਟੀ ਦੇ ਨੀਤੀਗਤ ਪ੍ਰੋਗਰਾਮ ਤੋਂ ਜਾਣੂ ਕਰਵਾਇਆ ਗਿਆ।

                         ਭਾਰਤੀ ਜਨਤਾ ਪਾਰਟੀ ਪੰਜਾਬ ਅਨੁਸੂਚਿਤ ਜਾਤੀ ਮੋਰਚਾ ਦੇ ਮੀਤ ਪ੍ਰਧਾਨ ਅਤੇ ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਦੇ ਇੰਚਾਰਜ ਸਰਦਾਰ ਪਰਮਜੀਤ ਸਿੰਘ ਕੈਂਥ ਨੇ ਪਿੰਡ ਦੀ ਨੁੱਕੜ ਮੀਟਿੰਗ ਦੌਰਾਨ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪੰਜਾਬ ਵਿੱਚ ਗਰੀਬ ਪਰਿਵਾਰਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਚਲਾ ਰਹੇ ਹਨ। ਜਿਸ ਕਾਰਨ ਦੇਸ਼ ਦੇ ਕਰੋੜਾਂ ਲੋਕ ਸਿੱਧੇ ਤੌਰ ‘ਤੇ ਗਰੀਬ ਵਰਗ ਨੂੰ ਲਾਭ ਪਹੁੰਚਾ ਰਹੇ ਹਨ, ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ, ਮਨਰੇਗਾ, ਸਵੱਛ ਭਾਰਤ ਅਤੇ ਮਹਿਲਾ ਸਸ਼ਕਤੀਕਰਨ ਵਰਗੀਆਂ ਕਈ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਦਾ ਜੀਵਨ ਜਿਊਣ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ, ਨੌਜਵਾਨਾਂ ਨੂੰ ਰੁਜ਼ਗਾਰ ਅਤੇ ਕਰਜ਼ੇ ਦੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਮੋਦੀ ਸਰਕਾਰ ਮਜ਼ਦੂਰਾਂ ਅਤੇ ਕਿਸਾਨਾਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ। ਸਰਦਾਰ ਕੈਂਥ ਨੇ ਕਿਹਾ ਕਿ ਅਨੁਸੂਚਿਤ ਜਾਤੀ ਮੋਰਚਾ 20 ਨਵੰਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਹਲਕਾ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਜਾਣੂ ਕਰਵਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।

           ਇਸ ਨੁੱਕੜ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ: ਹਰਬੰਸ ਲਾਲ, ਵਿੱਕੀ ਰਾਏ, ਰਜਿੰਦਰ ਸਿੰਘ ਮਾਦੜਾ, ਲੰਬੜਦਾਰ ਅਮਨਦੀਪ ਸਿੰਘ, ਮਨਦੀਪ ਸਿੰਘ ਮਨਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਵੀ ਸ਼ਮੂਲੀਅਤ ਦੇ ਨਾਲ ਔਰਤਾਂ ਦੀ ਵੀ ਸ਼ਮੂਲੀਅਤ ਰਹੀ।

Doaba Times

ਡਾ.ਅਵਤਾਰ ਸਿੰਘ ਜੀ ਕਰੀਮਪੁਰੀ ਜੀ ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਬਣਨ ਤੇ ਮਿਸ਼ਨਰੀ ਗੀਤਕਾਰ ਐੱਸ ਐੱਸ ਅਜ਼ਾਦ ਵਲੋਂ ਦਿੱਤੀ ਗਈ ਵਧਾਈ

ਜਲੰਧਰ(ਸੰਜੀਵ ਕੁਮਾਰ) ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਮੌਜੂਦਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਜੀ ਕਰੀਮਪੁਰੀ ਜੀ ਐਡਵੋਕੇਟ ਸਾਬਕਾ ਐਮਪੀ ਰਾਜ ਸਭਾ, ਸਾਬਕਾ ਐਮਐਲਏ ਪੰਜਾਬ ਵਿਧਾਨ ਸਭਾ ਜੀ ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਬਣਨ ਤੇ ਮਿਸ਼ਨਰੀ ਗੀਤਕਾਰ ਐੱਸ ਐਸ ਅਜ਼ਾਦ ਜੀ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ । ਇਸ ਮੌਕੇ ਉਨਾਂ ਨਾਲ ਡਾਕਟਰ ਅਜਾਇਬ ਸਿੰਘ, ਡਾਕਟਰ ਰਜਿੰਦਰ ਕੁਮਾਰ ਅਤੇ ਮਾਸਟਰ ਰਾਜ ਕੁਮਾਰ ਜੀ ਵੀ ਹਾਜ਼ਰ ਸਨ ਜਿਨ੍ਹਾਂ ਨੇ ਆਪਣੇ ਵਲੋਂ ਵੀ ਸਰਦਾਰ ਕਰੀਮਪੁਰੀ ਜੀ ਨੂੰ ਬਸਪਾ ਦੇ ਪੰਜਾਬ ਦੇ ਸੂਬਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ।

Doaba Times

ਪਿੰਡ ਭੁੱਲਾਰਾਈ ਵਿਖੇ ਹੋਏ ਲੜਾਈ ਝੱਗੜੇ ਵਿਚ ਪੁਲਿਸ ਸੁਸਤ ਤੇ ਦੋਸ਼ੀ ਚੁਸਤ

*ਇੱਕ ਦੋਸ਼ੀ ਹੋਇਆ ਗ੍ਰਿਫ਼ਤਾਰ ਬਾਕੀਆ ਦੀ ਭਾਲ ਚ’ ਕੀਤੀ ਜਾ ਰਹੀ ਛਾਪੇਮਾਰੀ: SHO ਬਲਵਿੰਦਰ ਭੁੱਲਰ

*ਇੱਕ ਦੋਸ਼ੀ ਫੜਨ ਤੋਂ ਬਾਅਦ ਬਾਕੀ ਦੋਸ਼ੀਆਂ ਨੂੰ ਫੜਨ ਲਈ ਕੋਈ ਵੀ ਛਾਪੇਮਾਰੀ ਨਹੀਂ ਹੋਈ: ਧਰਮਿੰਦਰ ਸਿੰਘ ਭੁੱਲਾਰਾਈ

ਫਗਵਾੜਾ(ਸੰਜੀਵ ਕੁਮਾਰ) ਫਗਵਾੜਾ ਦੇ ਪਿੰਡ ਭੁੱਲਾਰਾਈ ਦੇ ਡਾਕਟਰ ਬੀ ਆਰ ਅੰਬੇਡਕਰ ਭਵਨ ਵਿਖੇ ਜੂਆ ਖੇਡਣ ਤੋਂ ਰੋਕਣ ਤੇ ਪ੍ਰਦੀਪ ਸਿੰਘ ਨਾਮ ਦੇ ਵਿਅਕਤੀ ਉਪਰ ਹੋਏ ਜਾਨਲੇਵਾ ਹਮਲੇ ਚ’ ਪੁਲਿਸ ਦੇ ਹੱਥ ਖਾਲੀ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਘਟਨਾ ਦੋ ਨਵੰਬਰ ਨੂੰ ਰਾਤ ਦੋ ਵਜੇ ਹੋਈ ਸੀ। ਜਿਸ ਸਬੰਧੀ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਫਗਵਾੜਾ ਦੇ ਸਹਾਇਕ ਪੁਲਿਸ ਨੂੰ ਇਸ ਸਾਰੀ ਘਟਨਾ ਬਾਰੇ ਜਾਣੂ ਕਰਵਾਇਆ ਤੇ ਮੌਕੇ ਤੇ ਹੀ ਥਾਣਾ ਸਦਰ ਦੇ ਐੱਸ ਐੱਚ ਓ ਬਲਬਿੰਦਰ ਸਿੰਘ ਭੁੱਲਰ ਨੂੰ ਤੁਰੰਤ ਕਾਰਵਾਈ ਕਰਨ ਦਾ ਕਿਹਾ ਤੇ ਬਲਬਿੰਦਰ ਸਿੰਘ ਭੁੱਲਰ ਵੱਲੋਂ ਜਦ ਭੁੱਲਾਰਾਈ ਪਿੰਡ ਚ ਰੇਡ ਕੀਤੀ ਗਈ ਤੇ ਅੰਬੇਡਕਰ ਭਵਨ ਵਿੱਚ ਕਾਫੀ ਲੋਕਾਂ ਦਾ ਇਕੱਠ ਜੂਆ ਖੇਡ ਰਿਹਾ ਸੀ ਜੋ ਕਿ ਤੁਰੰਤ ਮੌਕੇ ਤੋਂ ਫਰਾਰ ਹੋ ਗਏ ਪਰ ਇਕ ਹਰਪ੍ਰੀਤ ਉਰਫ ਹੈਪੀ ਨਾਮ ਦਾ ਵਿਅਕਤੀ ਮੌਕੇ ਤੇ ਹੀ ਗ੍ਰਿਫ਼ਤਾਰ ਕੀਤਾ ਗਿਆ। ਇਸ ਉਪਰੰਤ ਪੁਲਿਸ ਵਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਛਾਪੇਮਾਰੀ ਹੋ ਰਹੀ ਹੈ । ਧਰਮਿੰਦਰ ਸਿੰਘ ਭੁੱਲਾਰਾਈ ਨੇ ਕਿਹਾ ਕਿ ਜੇਕਰ ਛਾਪੇਮਾਰੀ ਹੋ ਰਹੀ ਹੈ ਤੇ ਹੁਣ ਤਕ ਬਾਕੀ ਦੋਸ਼ੀ ਗਿਰਫ਼ਤਾਰ ਕਿਉ ਨਹੀਂ ਹੋ ਸਕੇ? ਪੁਲਿਸ ਦੀ ਇਸ ਕਛੂਕੰਮੇ ਵਾਲੀ ਚਾਲ ਤੋਂ ਇੰਝ ਲਗਦਾ ਕਿ ਦੋਸ਼ੀ ਬਹੁਤ ਹੀ ਸ਼ਾਤਿਰ ਦਿਮਾਗ ਦੇ ਹਨ । ਦੂਜੇ ਪਾਸੇ ਫਗਵਾੜਾ ਪੁਲਿਸ ਸੁਸਤ ਨਜ਼ਰ ਆ ਰਹੀ ਹੈ, ਜਿਸਦੇ ਅਜੇ ਤਕ ਕੋਈ ਵੀ ਜੂਆ ਖੇਡਣ ਵਾਲਿਆ ਵਿੱਚੋ ਕੋਈ ਵੀ ਦੂਜਾ ਵਿਅਕਤੀ ਹੱਥ ਨਹੀਂ ਆਇਆ ਤੇ ਚਾਰੋ ਪਾਸੇ ਹਾਰ ਮਿਲਦੀ ਦਿਖਾਈ ਦੇ ਰਹੀ ਹੈ ਹੁਣ ਸੋਚਣ ਵਾਲੀ ਗੱਲ ਹੈ ਕਿ ਜੇਕਰ ਇਸੇ ਤਰਾਂ ਗੁੰਡਾਗਰਦੀ ਹੁੰਦੀ ਰਹੀ ਤੇ ਇਕ ਪੜ੍ਹੇ ਲਿਖੇ ਪਰਿਵਾਰ ਨੂੰ ਇਨਸਾਫ ਲੈਣ ਲਈ ਧਰਨੇ ਦੇਣੇ ਪੈ ਰਹੇ ਹਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਆਮ ਲੋਕਾਂ ਦੀ ਸੁਰੱਖਿਆ ਕਿੱਥੇ ਹੈ ?

Barnala

ਦਲਿਤ ਬਸਤੀਆਂ ‘ਚ ਭਾਜਪਾ ਦੀ ਚੋਣ ਮੁਹਿੰਮ ਨੇ ਵੋਟਾਂ ਮੰਗਣ ਲਈ ਘਰ-ਘਰ ਜਾ ਕੇ ਕੀਤੀ ਮੁਹਿੰਮ ਦਾ ਆਗਾਜ਼ —– ਕੈਂਥ

ਐਸ.ਸੀ ਮੋਰਚਾ ਨੇ ਧਨੌਲਾ ਤੋਂ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਘਰ-ਘਰ ਚੋਣ ਪ੍ਰਚਾਰ ਕੀਤਾ ਸ਼ੁਰੂ

ਬਰਨਾਲਾ/ਧਨੌਲਾ (ਗੁਰਪ੍ਰੀਤ ਬੱਲ) 8 ਨਵੰਬਰ – ਭਾਰਤੀ ਜਨਤਾ ਪਾਰਟੀ ਦੇ ਬਰਨਾਲਾ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਪ੍ਰਚਾਰ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਭਾਜਪਾ ਵਰਕਰਾਂ ਨੇ ਵਿਧਾਨ ਸਭਾ ਹਲਕਾ ਬਰਨਾਲਾ ਦੇ ਕਸਬੇ ਧਨੌਲਾ ਦੇ ਵਾਰਡ ਨੰਬਰ 2 ਵਿੱਚ ਜਾ ਕੇ ਪਾਰਟੀ ਦਾ ਪ੍ਰਚਾਰ ਕੀਤਾ।  ਜੋਗੀ ਬਸਤੀ ਵਿੱਚ ਸਰਦਾਰ ਪਰਮਜੀਤ ਸਿੰਘ ਕੈਂਥ ਮੀਤ ਪ੍ਰਧਾਨ ਐਸ.ਸੀ ਮੋਰਚਾ ਪੰਜਾਬ ਇੰਚਾਰਜ ਵਿਧਾਨ ਸਭਾ ਹਲਕਾ ਬਰਨਾਲਾ ਦੀ ਅਗਵਾਈ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਕਲੋਨੀ ਦੇ ਮੁਖੀ ਛਿੰਦਾ ਨਾਥ ਨੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸਾਰੇ ਮਿਲ ਕੇ ਭਾਜਪਾ ਨੂੰ ਮਜ਼ਬੂਤ ਕਰਾਂਗੇ।
ਸਰਦਾਰ ਕੈਂਥ ਨੇ ਦੱਸਿਆ ਕਿ ਲੋਕਾਂ ਦਾ ਝੁਕਾਅ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਵੱਧਦਾ ਜਾ ਰਿਹਾ ਹੈ, 20 ਨਵੰਬਰ ਨੂੰ ਵੋਟਾਂ ਰਾਹੀਂ ਕੇਵਲ ਸਿੰਘ ਢਿੱਲੋਂ ਨੂੰ ਭਾਰੀ ਬਹੁਮਤ ਨਾਲ ਵੋਟ ਪਾਉਣਗੇ ਭਾਜਪਾ ਦੀ ਸਰਕਾਰ ਹੈ ਉਹ ਗਰੀਬਾਂ ਦੇ ਹੱਕ ਵਿੱਚ ਹੈ ਅਸੀਂ ਸਾਰੇ ਗਰੀਬ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਪ੍ਰਭਾਵਿਤ ਹਾਂ। ਇਸ ਮੌਕੇ ਛਿਡਾ ਨਾਥ, ਵੀਰਪਾਲ, ਰਾਜਕੁਮਾਰ, ਕੋਮਲ ਰਾਣੀ, ਮੀਰਾ ਅਤੇ ਹੋਰ ਨੌਜਵਾਨਾਂ ਤੇ ਔਰਤਾਂ ਅਤੇ ਮਰਦਾਂ ਨੇ ਸ਼ਮੂਲੀਅਤ ਕੀਤੀ।

Jalandhar

ਜਲੰਧਰ ਦੇ ਫੋਕਲ ਪੁਆਇੰਟ ਇਲਾਕੇ ਵਿਚ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼- ਪਹਿਚਾਣ ਲਈ ਇਸ਼ਤਿਹਾਰ ਹੋਇਆ ਜਾਰੀ

ਰਾਹ ਜਾਂਦੇ ਡਰਾਈਵਰ ਵਿਅਕਤੀ ਨੇ ਖਾਲੀ ਪਲਾਟ ਚ ਪਈ ਲਾਸ਼ ਦੀ ਪੁਲਸ ਨੂੰ ਦਿੱਤੀ ਜਾਣਕਾਰੀ
ਸੜਕ ਤੋਂ ਕਬਾੜ ਚੱਕ ਕੇ ਕਰਦਾ ਸੀ ਗੁਜ਼ਾਰਾ,ਕੁਝ ਦਿਨਾਂ ਤੋਂ ਰਹਿ ਰਿਹਾ ਸੀ ਬੀਮਾਰ

ਜਲੰਧਰ ( ਸੰਜੀਵ ਕੁਮਾਰ)  ਜਲੰਧਰ ਦੇ ਫੋਕਲ ਪੁਆਇੰਟ ਨੇੜੇ ਇੱਕ ਖਾਲੀ ਪਲਾਟ ਵਿੱਚੋ ਇਕ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ।  ਜਾਣਕਾਰੀ ਦਿੰਦੇ ਸੰਦੀਪ ਕੁਮਾਰ ਪਿੰਡ ਗਦਾਈ ਪੁਰ ਨੇ ਦਸਿਆ ਕਿ ਉਹ ਡਰਾਈਵਰੀ ਕਰਦਾ ਹੈ ਤੇ ਅਕਸਰ ਆਪਣੇ ਪਿੰਡ ਤੋਂ ਇੰਡਸਟਰੀਅਲ ਏਰੀਆ ਵਿਚ ਰੋਜ਼ ਜਾਂਦਾ ਸੀ ਤੇ ਸੋਮਵਾਰ ਨੂੰ ਵੀ ਆਪਣੇ ਘਰ ਤੋਂ ਛੋਟਾ ਸਈਪੁਰ ਰੋਡ ਤੇ ਗੱਡੀ ਲਈ ਕੇ ਜਦ ਗਿਆ ਤੇ ਉਥੇ ਨੇੜੇ ਦੇ ਇੱਕ ਖਾਲੀ ਪਲਾਟ ਵਿਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਸੀ ਜਿਸ ਕੋਲ ਕਾਫੀ ਲੋਕ ਇਕੱਠਾ ਹੋਏ ਸਨ ਪਰ ਜਿਸਦੀ ਤੁਰੰਤ ਪੁਲਸ ਨੂੰ ਜਾਣਕਾਰੀ ਦਿੱਤੀ ਜਿਸਦੀ ਪੁਲਸ ਵਲੋਂ ਜਾਂਚ ਵਿੱਚ ਪਾਇਆ ਕਿ ਇਹ ਵਿਅਕਤੀ ਫੋਕ ਪੁਆਇੰਟ ਨੇੜੇ ਬਿਅੰਤ ਸਿੰਘ ਪਾਰਕ ਚ ਰਹਿੰਦਾ ਸੀ ਜਿਸਦਾ ਕੋਈ ਵੀ ਪਰਿਵਾਰ ਨਹੀਂ ਸੀ ਤੇ ਇਹ ਰੋਡ ਤੋਂ ਕਬਾੜ ਇਕੱਠਾ ਕਰ ਉਸਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਇਸਦੀ ਉਮਰ ਪੈਂਤੀ ਤੋਂ ਚਾਲੀ ਸਾਲ ਲਗਦੀ ਹੈ ।

   ਇਹ ਵਿਅਕਤੀ ਕੁਝ ਦਿਨ ਤੋਂ ਬੀਮਾਰ ਦੀ ਜਿਸਦੀ ਸੋਮਵਾਰ ਨੂੰ ਕੁਦਰਤੀ ਮੌਤ ਹੋਈ ਪਾਈ ਜਾਂਦੀ ਹੈ।ਇਸਦੀ ਪਹਿਚਾਣ ਕਰਨ ਲਈ ਪੁਲਸ ਨੇ ਕਾਫ਼ੀ ਮੁਸ਼ੱਕਤ ਕੀਤੀ ਤੇ ਅੱਜ ਪ੍ਰੈਸ ਕਾਨਫਰੰਸ ਰਾਹੀਂ ਇਸ ਜਾਣਕਾਰੀ ਦਿੰਦੇ ਦਸਿਆ ਕਿ ਵਿਅਕਤੀ ਦੀ ਡੈਡ ਬੋ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਚ ਪਹਿਚਾਣ ਲਈ ਜਮਾ ਕਰਵਾਇਆ ਹੈ। ਜੇਕਰ ਕਿਸੇ ਨੂੰ ਕੋਈ ਇਸਦੀ ਜਾਣਕਾਰੀ ਮਿਲਦੀ ਹੈ ਤੇ ਪੁਲਸ ਨੂੰ ਆਪਣੀ ਅਤੇ ਵਿਅਕਤੀ ਦੀ ਪਹਿਚਾਣ ਦਸ ਕੇ ਵਿਅਕਤੀ ਦੀ ਬੋਡੀ ਲੈ ਸਕਦਾ ਹੈ।

Crime

ਚੋਰਾਂ ਵੱਲੋਂ ਦੁਕਾਨ ਦੀ ਛੱਤ ਪਾੜ ਕੇ ਕੀਤੀ ਚੋਰੀ

ਬਿਆਸ ਪਿੰਡ ਰਾਣਾ ਇਲੈਕਟ੍ਰਿਕ ਦੀ ਦੁਕਾਨ ਤੇ ਦੂਸਰੀ ਵਾਰ ਫਿਰ ਹੋਈ ਚੋਰੀ ਪ੍ਰਸ਼ਾਸਨ ਸੁੱਤਾ ਕੁਭਕਰਨੀ ਨੀਂਦ

ਬਿਆਸ ਪਿੰਡ (ਹਰਪ੍ਰੀਤ ਸਿੰਘ ਹੈਪੀ /ਗੁਰਪ੍ਰੀਤ ਬੱਲ) ਜਲੰਧਰ ਤੋ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿੱਤ ਅੱਡਾ ਬਿਆਸ ਪਿੰਡ ਵਿਖੇ Rana Electrical ਦੀ ਦੁਕਾਨ ਤੇ ਕੱਲ ਰਾਤ ਹੋਈ ਦੂਸਰੀ ਵਾਰ ਚੋਰੀ ਹੋਣ ਦੀ ਜਾਣਕਾਰੀ ਮਿਲੀ।

ਫੋਟੋ ਕੈਪਸ਼ਨ: ਚੋਰਾਂ ਵਲੋਂ ਦੁਕਾਨ ਦੀ ਨੁਕਸਾਨੀ ਗਈ ਛੱਤ।

     ਮਿਲੀ ਜਾਣਕਾਰੀ ਮੁਤਾਬਕ ਰਣਜੀਤ ਸਿੰਘ ਉਰਫ ਰਾਣਾ ਹਰ ਰੋਜ ਦੀ ਤਰਾ ਆਪਣੀ ਦੁਕਾਨ ਰਾਤ 8 ਵਜੇ ਦੇ ਕਰੀਬ ਤਾਲਾ ਲਗਾ ਕੇ ਪਿੰਡ ਰਾਣੀਭੱਟੀ ਆਪਣੇ ਘਰ ਵਾਪਸ ਗਿਆ । ਬੁੱਧਵਾਰ ਸਵੇਰੇ ਹਰ ਰੋਜ ਦੀ ਤਰਾ ਉਸ ਨੇ ਜਦੋ ਆਪਣੀ ਦੁਕਾਨ ਦਾ ਸ਼ਟਰ ਚੁੱਕਿਆ ਤਾ ਉਸ ਨੇ ਦੇਖਿਆ ਕਿ ਉਸ ਦੀ ਦੁਕਾਨ ਦੀ ਚੋਰਾ ਵਲੋ ਛੱਤ ਪਾੜ ਕੇ ਚੋਰੀ ਕੀਤੀ ਹੋਈ ਸੀ। ਫਿਰ ਉਸ ਨੇ ਆਪਣੀ ਦੁਕਾਨ ਦਾ ਸਮਾਨ ਚੈਂਕ ਕਿੱਤਾ ਤਾ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਦੁਕਾਨ ਵਿੱਚ ਪਇਆ ਤਾਂਬਾ ਚੋਰ ਲੈ ਕੇ ਰਾਤੋ ਰਾਤ ਫਰਾਰ ਹੋ ਗਏ। ਜਿਸ ਦਾ ਨੁਕਸਾਨ ਘੱਟੋ ਘੱਟ 20ਤੋ 25 ਹਜਾਰ ਦੇ ਕਰੀਬ ਹੋ ਗਿਆ। ਜਿਸ ਤੋ ਬਾਅਦ ਉਨਾ ਨੇ ਪਿੰਡ ਵਾਸੀਆ ਨੂੰ ਦੱਸਿਆ।ਜਿਸ ਤੋ ਉਪਰੰਤ ਅਲਾਵਲਪੁਰ ਪੁਲਿਸ ਚੋਕੀ ਨੂੰ ਸੂਚੀਤ ਕੀਤਾ ਗਿਆ । ਮੋਕੇ ਤੇ ਅਲਾਵਲਪੁਰ ਪੁਲਿਸ ਚੌਂਕੀ ਤੋਂ ਪੁਲਿਸ ਮੁਲਾਜ਼ਮਾਂ ਨੇ ਪੁੱਛ ਪੜਤਾਲ ਕਿੱਤੀ ਤੇ ਰਣਜੀਤ ਸਿੰਘ ਰਾਣਾ ਨੂੰ ਭਰੋਸਾ ਦਿੱਤਾ ਕਿ ਜਿਸ ਨੇ ਵੀ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਉਨਾ ਨੂੰ ਜਲਦ ਤੋ ਜਲਦ ਗ੍ਰਿਫਤਾਰ ਕਰ ਕੇ ਸਖਤ ਤੋ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ।