Doaba Times

ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਬਿਸਤ ਦੁਆਬ ਨਹਿਰੀ ਪੁਲੀ ਤੇ ਵਾਪਰਿਆ ਭਿਆਨਕ ਹਾਦਸਾ- ਨੈਸ਼ਨਲ ਹਾਈਵੇ ਦੀ ਇਕ ਸਾਈਡ ਬੰਦ

*ਆਵਾਜਾਈ ਹੋਈ ਪ੍ਰਭਾਵਿਤ ਜਿਸਦਾ ਦਾ ਅਸਰ ਅੱਡਾ ਕਿਸ਼ਨਗੜ੍ਹ ਵਿਖੇ ਵੀ ਦੇਖਣ ਨੂੰ ਮਿਲਿਆ ਤੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ

* ਸਵੇਰ ਦੇ ਕਰੀਬ 6 ਵਜੇ ਪਲਟਿਆ ਸੀ ਟਿੱਪਰ ਤੇ ਦੁਪਹਿਰ 2 ਵਜੇ ਤਕ ਨਹੀਂ ਹੋਇਆ ਰੋਡ ਸਾਫ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਕਾਰਨ ਆਮ ਰਾਹਗੀਰ ਪ੍ਰੇਸ਼ਾਨ


ਕਿਸ਼ਨਗੜ੍ਹ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ)ਜਲੰਧਰ ਰਾਸ਼ਟਰੀ
ਰਾਜ ਮਾਰਗ ਸਥਿਤ ਬਿਆਸ ਪਿੰਡ ਨਜਦੀਕ ਬਿਸਤ
ਦੋਆਬ ਨਹਿਰ ਦੀ ਪੁਲੀ ਦੇ ਕਿਨਾਰੇ ਤਕਰੀਬਨ ਛੇ
ਵਜੇ ਇਕ ਬਜਰੀ ਨਾਲ ਲੱਦਿਆ ਟਿੱਪਰ ਹਾਦਸੇ ਦਾ
ਸ਼ਿਕਾਰ ਹੋ ਗਿਆ ਜਿਸ ਕਾਰਨ ਨੈਸ਼ਨਲ ਹਾਈਵੇ ਤੇ
ਇਕ ਸਾਈਡ ਪੂਰੀ ਤਰ੍ਹਾਂ ਬੰਦ ਹੋ ਗਈ ਤੇ ਸਾਰਾ
ਟ੍ਰੈਫਿਕ ਦੂਸਰੀ ਸਾਈਡ ਡਾਈਵਰਟ ਕੀਤਾ ਗਿਆ ਜਿਸ
ਕਾਰਨ ਦੁਪਹਿਰ ਦੇ 2 ਵਜੇ ਤੱਕ ਵਾਹਨਾਂ ਦੀਆਂ ਲੰਮੀਆਂ
ਲੰਮੀਆਂ ਲਾਈਨਾਂ ਲੱਗ ਗਈਆਂ। ਜਾਣਕਾਰੀ ਦਿੰਦੇ
ਹੋਏ ਟਿੱਪਰ ਚਾਲਕ ਸੋਹਣ ਸਿੰਘ ਨਿਵਾਸੀ ਹਿਮਾਚਲ
ਨੇ ਦੱਸਿਆ ਕਿ ਉਹ ਬਜਰੀ ਲੱਦ ਕੇ ਮਿਰਥਲ ਤੋਂ
ਲੁਧਿਆਣੇ ਨੂੰ ਜਾ ਰਹੇ ਸੀ ਤਾਂ ਰਸਤੇ ਵਿਚ ਸੇਬਾਂ
ਗੱਡੀ ਨੇ ਸਾਈਡ ਮਾਰ ਦਿੱਤੀ ਜਿਸ ਕਾਰਨ ਇਹ
ਹਾਦਸਾ ਵਾਪਰ ਗਿਆ।ਜਿਸ ਵਿੱਚ ਟਰੱਕ ਡਰਾਈਵਰ
ਦੇ ਲੱਤਾ ਚ ਹੀ ਸੱਟਾਂ ਲੱਗੀਆਂ ਗ਼ਨੀਮਤ ਦੀ ਗੱਲ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਦੁਪਹਿਰ ਦੇ ਦੋ ਵਜੇ ਤਕ ਆਵਾਜਾਈ ਪ੍ਰਭਾਵਿਤ ਹੋਈ ਜਿਸਦਾ ਅਸਰ ਅੱਡਾ ਕਿਸ਼ਨਗੜ੍ਹ ਵਿਖੇ ਵੀ ਦੇਖਣ ਨੂੰ ਮਿਲਿਆ ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਜਿਸ ਕਾਰਨ ਪ੍ਰਸ਼ਾਸਨ ਵੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਅਸਮਰੱਥ ਰਿਹਾ।

ਜ਼ਿਕਰਯੋਗ ਹੈ ਕਿ ਅੱਡਾ ਕਿਸ਼ਨਗੜ੍ਹ ਵਿਖੇ ਕਾਫ਼ੀ ਸਮਾਂ ਪਹਿਲਾਂ ਤੋਂ ਹੀ ਲੰਮੇ ਲੰਮੇ ਜਾਮ ਲੱਗਦੇ ਰਹਿੰਦੇ ਸਨ ਤੇ ਪ੍ਰਸ਼ਾਸਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਿਉਣ ਵਿਚ ਫੇਲ ਰਹਿੰਦਾ ਹੈ। ਜਿਸ ਦਾ ਕਾਰਨ ਹੈ ਕਿ ਪੁਲੀਸ ਚੌਕੀਆਂ ਦੀ ਗਲਤ ਵੰਡ ਜੋ ਕਿ ਪੁਲਸ ਦੇ ਉੱਚ ਅਧਿਕਾਰੀ ਏ ਸੀ ਤੇ ਟੇਬਲ ਤੇ ਬੈਠ ਕੇ ਬਿਨਾਂ ਗਰਾਊਂਡ ਲੈਵਲ ਤੋ ਹੀ ਦਫ਼ਤਰ ਵਿੱਚ ਬੈਠੇ ਬੈਠੇ ਪੁਲੀਸ ਚੌਕੀਆਂ ਦੀ ਗਲਤ ਵੰਡ ਕਰ ਦਿੰਦੇ ਹਨ ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ ਜਿਸ ਦੀ ਮਿਸਾਲ — ਅੱਡਾ ਕਿਸ਼ਨਗੜ੍ਹ ਤੋਂ ਚਾਰ ਸੌ ਮੀਟਰ ਉੱਤੇ ਹੀ ਕਿਸ਼ਨਗੜ੍ਹ ਪੁਲੀਸ ਚੌਕੀ ਹੈ ਪ੍ਰੰਤੂ ਕੋਈ ਵੀ ਹਾਦਸਾ ਵਾਪਰਦਾ ਹੈ ਤਾਂ ਅਲਾਵਲਪੁਰ ਚੌਕੀ ਦੇ ਮੁਲਾਜ਼ਮਾਂ ਨੂੰ ਮੌਕੇ ਤੇ ਪਹੁੰਚਣਾ ਪੈਂਦਾ ਹੈ ਜੋ ਕਿ ਪੰਜ ਛੇ ਕਿਲੋਮੀਟਰ ਦੂਰ ਹੈ, ਕੀ ਇਸ ਵੱਲ ਪੁਲਸ ਦੇ ਉੱਚ ਅਧਿਕਾਰੀ ਧਿਆਨ ਦੇਣਗੇ ਜਾਂ ਫਿਰ ਦਫ਼ਤਰਾਂ ਵਿੱਚ ਬੈਠੇ ਬੈਠੇ ਹੀ ਪੁਲਸ ਥਾਣਿਆਂ, ਚੌਕੀਆਂ ਦੀ ਬਿਨਾਂ ਗਰਾਊਂਡ ਲੈਵਲ ਦੇਖਿਆਂ ਹੀ ਗਲਤ ਵੰਡ ਕਰਦੇ ਰਹਿਣਗੇ ???

Doaba Times

ਨਿਜਾਮਦੀਨਪੁਰ ਅੱਡੇ ਚ’ ਵਿਸ਼ੇਸ਼ ਤੌਰ ਤੇ ਕੀਤੀ ਵਾਹਨਾ ਦੀ ਚੈਕਿੰਗ

ਕਾਲਾ ਬੱਕਰਾ (ਹਰਪ੍ਰੀਤ ਸਿੰਘ ਹੈਪੀ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਨਿਜ਼ਾਮਦੀਨਪੁਰ ਵਿਖੇ ਪੁਲਿਸ ਵਲੋ ਇਲਾਕੇ ਦੇ ਸੁਰੱਖਿਆ ਪ੍ਰਬੰਧਾ ਤੇ ਯਾਤਾਯਾਤ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਦੇ ਹੋਏ ਪਚਰੰਗਾ ਪੁਲਸ ਚੌਕੀ ਦੇ ਮੁਲਾਜ਼ਮਾਂ ਏ ਐਸ ਆਈ ਲਵਿੰਦਰ ਸਿੰਘ, ਲਵਪ੍ਰੀਤ ਹੌਲਦਾਰ, ਸਰਵਨ ਕੁਮਾਰ ਹੌਲਦਾਰ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ ਤੇ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਗਿਆ ।

Doaba Times

ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ ਵਿੱਚ ਵਾਧਾ ਕਰਨਾ ਸ਼ਲਾਘਾਯੋਗ ਕਦਮ-ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ

ਜਲੰਧਰ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ। ਜਿਸ ਨਾਲ ਪੰਜਾਬ ਭਰ ਦੇ ਗੰਨਾ ਕਾਸ਼ਤਕਾਰਾਂ ਅਤੇ ਕਿਸਾਨ ਯੂਨੀਅਨਾਂ ਵਿਚ ਖੁਸ਼ੀ ਦੀ ਲਹਿਰ ਹੈ। ਗੰਨੇ ਦਾ ਭਾਅ ਜੋ ਕਿ ਪਹਿਲਾਂ 360 ਰੁਪਏ ਪ੍ਰਤੀ ਕੁਇੰਟਲ ਸੀ ਹੁਣ ਸਰਕਾਰ ਵੱਲੋਂ ਵਧਾ ਕਿ 380 ਰੁਪਏ ਕੁਇੰਟਲ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਗੰਨੇ ਦੇ ਭਾਅ ਵਿੱਚ ਵਾਧਾ ਜਲੰਧਰ ਦੇ ਧੰਨੋਵਾਲੀ ਜੀ ਟੀ ਰੋਡ ਉੱਪਰ ਪੰਜ ਦਿਨ ਲੰਮਾ ਧਰਨਾ ਦੇਣ ਉਪਰੰਤ ਹੋਇਆ ਸੀ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਵਾਰ ਵੀ ਇਸੇ ਜਗ੍ਹਾ ਤੇ ਧਰਨਾ ਉਲੀਕਿਆ ਗਿਆ ਸੀ। ਸੰਯੁਕਤ ਕਿਸਾਨ ਮੋਰਚੇ ਦੀ ਕਾਲ ਅਨੁਸਾਰ ਕਿਸਾਨ ਜਥੇਬੰਦੀਆਂ ਵੱਲੋਂ ਇਸ ਧਰਨੇ ਦੀ ਕੀਤੀ ਜਾ ਰਹੀ ਤਿਆਰੀ ਨੂੰ ਵੇਖਦੇ ਹੋਏ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਲੰਧਰ ਵਿਖੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਸੀ ਅਤੇ ਵਾਅਦਾ ਕੀਤਾ ਸੀ ਕਿ 3 ਅਕਤੂਬਰ ਤੱਕ ਗੰਨੇ ਦਾ ਭਾਅ ਵਧਾ ਦਾ ਦਿੱਤਾ ਜਾਵੇਗਾ। ਜੋ ਕਿ ਸਰਕਾਰ ਵੱਲੋਂ ਕਹੇ ਅਨੁਸਾਰ ਕਰ ਦਿੱਤਾ ਗਿਆ ਹੈ।ਸਰਕਾਰ ਵੱਲੋਂ ਆਪਣਾ ਇਹ ਵਾਅਦਾ ਪੂਰਾ ਕਰਨ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਰਜਿ (ਮੈਂਬਰ ਸੰਯੁਕਤ ਕਿਸਾਨ ਮੋਰਚਾ) ਵੱਲੋਂ ਸਰਦਾਰ ਬਲਕਾਰ ਸਿੰਘ ਵਿਧਾਇਕ ਹਲਕਾ ਕਰਤਾਰਪੁਰ ਦਾ ਕੀਤੇ ਉਪਰਾਲਿਆਂ ਲਈ ਖਾਸ ਤੌਰ ਤੇ ਧੰਨਵਾਦ ਕੀਤਾ। ਇਸ ਦੌਰਾਨ ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ, ਚੇਅਰਮੈਨ ਉਂਕਾਰ ਸਿੰਘ, ਵਾਈਸ ਪ੍ਰਧਾਨ ਮੁਕੇਸ਼ ਚੰਦਰ, ਯੂਥ ਪ੍ਰਧਾਨ ਰਾਜਵਿੰਦਰ ਸਿੰਘ ਧਾਲੀਵਾਲ , ਸੋਨੂੰ ਸ਼ਾਹ ਨੂੱਸੀ, ਚਰਨਜੀਤ ਸਿੰਘ ਫਰੀਦਪੁਰ, ਸੁਖਦੇਵ ਸਿੰਘ ਤਲਵੰਡੀ, ਜਗਜੀਤ ਰਾਏ, ਹਰਵਿੰਦਰ ਪਾਲ ਸਿੰਘ ਡੱਲੀ, ਸੁੱਖਾ ਜੱਲੋਵਾਲ, ਇੰਦਰਜੀਤ ਸਿੰਘ ਸਰਪੰਚ ਬਿਧੀਪੁਰ, ਦਲਜੀਤ ਸਿੰਘ ਸਾਬਕਾ ਸਰਪੰਚ ਨਵਾਂ ਪਿੰਡ, ਸੁਖਵਿੰਦਰ ਸਿੰਘ ਮੰਡ, ਬਲਜੀਤ ਸਿੰਘ ਘੋੜਾ ਵਾਹੀ, ਇੰਦਰਜੀਤ ਸਿੰਘ ਲੰਬੜਦਾਰ, ਸੁਖਬਵਿੰਦਰ ਸਿੰਘ ਦਰਾਵਾਂ ਆਦਿ ਸਨ।

Doaba Times

ਗੁਰਦੁਆਰਾ ਬਾਬਾ ਭਾਗੋ ਜੀ ਵਿਖੇ ਸਾਲਾਨਾ ਜੋੜ ਮੇਲਾ 9 ਨੂੰ

ਜਲੰਧਰ/ਕਿਸ਼ਨਗੜ (ਗੁਰਪ੍ਰੀਤ ਬੱਲ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾਂ ਵਿਖੇ ਗੁਰਦੁਆਰਾ ਬਾਬਾ ਭਾਗੋ ਵਿਖੇ ਸਾਲਾਨਾ ਜੋੜ ਮੇਲਾ 9 ਅਕਤੂਬਰ ਨੂੰ
ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ
ਹੈ। ਜਿਸ ਦੌਰਾਨ ਇਲਾਕੇ ਦੇ ਪ੍ਰਸਿੱਧ ਢਾਡੀ
ਜੱਥੇ ਤੇ ਉੱਘੇ ਕਲਾਕਾਰ ਦਵਿੰਦਰ
ਗਰੇਵਾਲ, ਹਸਨ ਮਾਣਕ, ਸੁਰਿੰਦਰ ਛਿੰਦਾ,
ਰਣਜੀਤ ਬਾਵਾ, ਫਰੋਜ ਖਾਨ ਹਾਜਰੀ
ਲਗਾਉਣਗੇ। ਸਭ ਤੋਂ ਪਹਿਲਾਂ ਗੁਰਦੁਆਰਾ
ਸਾਹਿਬ ਵਿਖੇ 7 ਅਕਤੂਬਰ ਨੂੰ ਸਵੇਰੇ
11: 30ਵਜੇ ਅਖੰਡ ਪਾਠ ਸਾਹਿਬ ਜੀ
ਆਰੰਭ ਕੀਤੇ ਜਾਣਗੇ ਅਤੇ 9 ਅਕਤੂਬਰ
ਸਵੇਰੇ 10:30 ਤੇ ਭੋਗ ਪਾਏ ਜਾਣਗੇ ਤੇ
ਇਸ ਉਪਰੰਤ ਕੀਰਤਨੀ ਜਥਿਆਂ ਦੁਆਰਾ
ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ
ਜਾਵੇਗਾ ਤੇ ਸੰਗਤਾਂ ਵਿੱਚ ਅਟੁੱਟ ਲੰਗਰ
ਵਰਤਾਏ ਜਾਣਗੇ।


Doaba Times

2 ਅਕਤੂਬਰ ਗਾਧੀ ਜਯੰਤੀ ਕਾਰਨ ਇਲਾਕੇ ਚ’ ਜਿਆਦਾ ਤਰ ਬੰਦ ਰਹੇ ਠੇਕੇ – ਕਿਸ਼ਨਗੜ੍ਹ ਤੇ ਬਿਆਸ ਪਿੰਡ ਚੋਰ ਮੋਰੀਆਂ ਰਾਹੀਂ ਸ਼ਰ੍ਹੇਆਮ ਵਿਕੀ ਦਾਰੂ

ਬਿਸਤ ਦੋਆਬ ਨਹਿਰ ਕਿਸ਼ਨਗਡ਼੍ਹ ਵੇਲੇ ਬਿਲਕੁਲ ਨਜ਼ਦੀਕ ਠੇਕੇ ਦੇ ਬਾਹਰ ਸ਼ਰਾਬੀਆਂ ਦਾ ਇਕੱਠ ਚੋਰ ਮੋਰੀਆਂ ਰਾਹੀਂ ਸ਼ਰ੍ਹੇਆਮ ਵੇਚੀ ਜਾ ਰਹੀ ਸੀ ਸ਼ਰਾਬ

ਜਲੰਧਰ/ਕਿਸ਼ਨਗੜ2,ਅਕਤੂਬਰ(ਗੁਰਪ੍ਰੀਤ ਬੱਲ/ਸੌਰਬ ਗੁਪਤਾ) 2 ਅਕਤੂਬਰ ਗਾਂਧੀ ਜਯੰਤੀ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਜਿਸਦੇ ਕਾਰਨ ਸ਼ਰਾਬ ਦੇ ਸਾਰੇ ਠੇਕੇ ਸਰਕਾਰ ਵਲੋਂ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ, ਜਿਸ ਦੇ ਕਾਰਨ ਕਈ ਸ਼ਰਾਬ ਦੇ ਠੇਕਿਆਂ ਵੱਲੋਂ ਦਾ ਬਹੁਤ ਵਧੀਆ ਤਰੀਕੇ ਨਾਲ ਪਾਲਣਾ ਕੀਤੀ ਗਈ ਅਤੇ ਇਲਾਕੇ ਵਿੱਚ ਕਈ ਸ਼ਰਾਬ ਦੇ ਠੇਕੇ ਖੁੱਲ੍ਹੇ ਪਾਏ ਗਏ ਤੇ ਕਾਨੂੰਨ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆ ਗਈਆਂ ਜਿਸ ਦੇ ਚਲਦਿਆਂ ਬਿਸਤ ਦੋਆਬ ਨਹਿਰ ਨਜ਼ਦੀਕ ਸ਼ਰਾਬ ਦੇ ਠੇਕੇ ਤੇ ਚੋਰ ਮੋਰੀਆਂ ਰਾਹੀਂ ਸ਼ਰ੍ਹੇਆਮ ਸ਼ਰਾਬ ਵੇਚੀ ਗਈ ਠੇਕੇ ਦੇ ਬਾਹਰ ਸ਼ਰਾਬੀਆਂ ਦਾ ਇਕੱਠ ਵੀ ਦੇਖਣ ਨੂੰ ਮਿਲਿਆ ਅਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਬਿਆਸ ਪਿੰਡ ਵਿੱਚ ਠੇਕੇ ਤੇ ਸ਼ਰ੍ਹੇਆਮ ਦਾਰੂ ਵੇਚੀ ਗਈ। ਇਲਾਕੇ ਦੇ ਬਾਕੀ ਠੇਕੇ ਤਕਰੀਬਨ ਬੰਦ ਹੀ ਸਨ, ਪੱਤਰਕਾਰਾਂ ਦੀ ਟੀਮ ਵੱਲੋਂ ਦੌਲਤਪੁਰ ਨਜਦੀਕ ਠੇਕਾ ,ਰਾਏਪੁਰ ਰਸੂਲਪੁਰ ਅੱਡਾ ਸਥਿਤ ,ਨੌਗੱਜਾ ਫੋਕਲ ਪੁਆਇੰਟ ਸਥਿਤ ਇਲਾਕੇ ਦੇ ਠੇਕੇਆ ਤੇ ਗੇੜਾ ਮਾਰਿਆ ਤਾਂ ਸਾਰੇ ਠੇਕੇ ਬੰਦ ਸਨ ਤਾਂ ਸਿਰਫ਼ ਬਿਸਤ ਦੁਆਬ ਨਹਿਰ ਕਿਸ਼ਨਗੜ੍ਹ ਨਜ਼ਦੀਕ ਠੇਕੇ ਚ’ ਚੋਰ ਮੋਰੀਆਂ ਰਾਹੀਂ ਦਾਰੂ ਵੇਚੀ ਜਾ ਰਹੀ ਸੀ , ਠੇਕੇ ਦੇ ਬਾਹਰ ਸ਼ਰਾਬੀਆਂ ਦਾ ਕਾਫੀ ਇਕੱਠ ਵੀ ਦੇਖਣ ਨੂੰ ਮਿਲਿਆ ।

ਕਿਸ਼ਨਗੜ ਤੋਂ ਦੌਲਤਪੁਰ ਨੂੰ ਜਾਂਦੇ ਰਸਤੇ ਤੇ ਬੰਦ ਸ਼ਰਾਬ ਦੇ ਠੇਕੇ ਦੀਆਂ ਤਸਵੀਰਾਂ
ਨੌਗੱਜਾ ਫੋਕਲ ਪੁਆਇੰਟ ਮੰਡੀ ਨਜ਼ਦੀਕ ਬੰਦ ਠੇਕੇ ਦੀਆਂ ਤਸਵੀਰਾਂ

ਪੰਜਾਬ ਦੇ ਨੌਜਵਾਨ ਗਾਇਕ ਟਾਈਗਰ ਹਲਵਾਰਾ ਦਾ ਨਵਾ ਗੀਤ ਹੋਵੇਗਾ ਰਲੀਜ਼ 4 ਅਕਤੂਬਰ ਨੂੰ

Doaba Times


ਕਿਸ਼ਨਗੜ੍ਹ ਕਰਤਾਰਪੁਰ ਰੋਡ ਤੇ ਵਾਪਰਿਆ ਭਿਆਨਕ ਹਾਦਸਾ- ਵਾਲ ਵਾਲ ਬਚੇ ਕਾਰ ਸਵਾਰ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਕਿਸ਼ਨਗੜ੍ਹ ਕਰਤਾਰਪੁਰ ਰੋਡ ਸਥਿਤ ਪਿੰਡ ਨੌਗੱਜਾ ਗੇਟ ਦੇ ਬਿਲਕੁਲ ਨਜ਼ਦੀਕ ਸ਼ਾਮ ਦੇ ਕਰੀਬ 4 ਵਜੇ ਇਕ ਚਿੱਟੇ ਰੰਗ ਦੀ ਸਕਾਰਪੀਓ ਕਾਰ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।
ਜਾਣਕਾਰੀ ਮੁਤਾਬਕ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਕਿ ਸੜਕ ਕਿਨਾਰੇ ਲੱਗਾ ਸਫੈਦੇ ਦਾ ਦਰੱਖਤ ਡਿੱਗਣ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਕਾਰ ਨੇ ਤਿੱਨ ਚਾਰ ਪਲਟੀਆਂ ਖਾਧੀਆਂ, ਮੌਕੇ ਤੇ ਮੌਜੂਦ ਵਿਅਕਤੀਆਂ ਵੱਲੋਂ ਕਾਰ ਦੇ ਸ਼ੀਸ਼ੇ ਤੋੜ ਗਏ ਜ਼ਖ਼ਮੀਆਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਮੁੱਢਲੀ ਸਹਾਇਤਾ ਲਈ ਨਿਜੀ ਹਸਪਤਾਲ ਚ ਇਲਾਜ ਲਈ ਭੇਜਿਆ। ਜ਼ਖ਼ਮੀਆਂ ਵਿੱਚ ਦੋ ਵਿਅਕਤੀ ਅਤੇ ਔਰਤ ਸਨ , ਜੋ ਵੀ ਬਣ ਮੰਡਾਂ ਦੇ ਨਿਵਾਸੀ ਸਨ , ਗਨੀਮਤ ਦੀ ਗੱਲ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ,ਪ੍ਰੰਤੂ ਇਸ ਤਰ੍ਹਾਂ ਦੇ ਹਾਦਸੇ ਦਾ ਕਾਰਨ ਕਿਤੇ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਕਿਉਂਕਿ ਇਸ ਰੋਡ ਤੇ ਸਫੈਦੇ ਦੇ ਦਰੱਖਤ ਡਿੱਗਣ ਦੀ ਕਗਾਰ ਤੇ ਟੇਢੇ ਹਨ ਕਈ ਵਾਰ ਕਈ ਅਖਬਾਰਾਂ ਤੇ ਖਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪ੍ਰੰਤੂ ਪ੍ਰਸ਼ਾਸਨ ਸੁੱਤਾ ਹੈ ਗੂੜ੍ਹੀ ਨੀਂਦ ।

Doaba Times

ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਸਬੰਧੀ ਸੀਨੀਅਰ ਆਗੂ ਵਿਨੋਦ ਕੁਮਾਰ ਮੰਗੀ ਜੀ ਵੱਲੋਂ ਈ ਓ ਅਤੇ ਨਗਰ ਕੌਂਸਲਰ ਦੀ ਸਮੁੱਚੀ ਟੀਮ ਨੂੰ ਸੱਦਾ ਪੱਤਰ ਦਿੱਤਾ

ਕਿਸ਼ਨਗੜ(ਗੁਰਪ੍ਰੀਤ ਬੱਲ ) ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਸਬੰਧੀ ਪੰਜਾਬ ਸਫਾਈ ਫੈਡਰੇਸ਼ਨ ਯੂਨੀਅਨ ਸ਼ਾਖਾ ਅਲਾਵਲਪੁਰ ਸੀਨੀਅਰ ਆਗੂ ਵਿਨੋਦ ਕੁਮਾਰ ਮੰਗੀ ਜੀ ਵੱਲੋਂ ਈ ਓ ਅਤੇ ਨਗਰ ਕੌਂਸਲਰ ਦੀ ਸਮੁੱਚੀ ਟੀਮ ਨੂੰ ਸੱਦਾ ਪੱਤਰ ਦਿੰਦੇ ਹੋਏ।

Doaba Times

ਜਲੰਧਰ ਦੇ ਸੰਤੋਖਪੁਰਾ ਵਿਖੇ ਪਹਿਲਾਂ ਹੱਡੀਆਂ
ਅਤੇ ਜੋੜਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ

*ਭੀਮ ਟਾਇਗਰ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਟੀਮ ਦੇ ਉੱਘੇ ਸਮਾਜ ਸੇਵਕ
ਸ੍ਰੀ ਵਿਜੈ ਮਡਾਰ ਰਵਿਦਾਸੀਆ ਦੀ ਅਗਵਾਈ ਹੇਠ ਪਹਿਲਾਂ ਹੱਡੀਆਂ
ਅਤੇ ਜੋੜਾਂ ਦਾ ਫ੍ਰੀ ਮੈਡੀਕਲ ਕੈਂਪ ਦੌਰਾਨ ਕਰੀਬ 150 ਮਰੀਜ਼ਾ ਦਾ ਫ਼੍ਰੀ ਮੈਡੀਕਲ ਚੈੱਕਅਪ ਕੀਤਾ ਗਿਆ।

ਜਲੰਧਰ (ਗੁਰਪ੍ਰੀਤ ਬੱਲ / ਸੌਰਬ ਗੁਪਤਾ)ਅੱਜ ਜਲੰਧਰ ਦੇ ਸੰਤੋਖਪੁਰਾ ਵਿੱਚ ਭੀਮ ਟਾਇਗਰ
ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਟੀਮ ਦੇ ਉੱਘੇ ਸਮਾਜ ਸੇਵਕ
ਸ੍ਰੀ ਵਿਜੈ ਮਡਾਰ ਰਵਿਦਾਸੀਆ ਦੀ ਅਗਵਾਈ ਹੇਠ ਪਹਿਲਾਂ ਹੱਡੀਆਂ
ਅਤੇ ਜੋੜਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਗੁਲਾਬ ਦੇਵੀ
ਹੋਸਪੀਟਲ ਤੋਂ ਆਏ ਹੋਏ MBBS.Ms. ORTHOPAEDIcs ਡਾਕਟਰ ਹਰਪ੍ਰੀਤ ਸਿੰਘ ਨੇ 150 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ
ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਆਮ ਆਦਮੀ
ਪਾਰਟੀ ਤੋਂ ਦਿਨੇਸ਼ ਡੱਲ ਦੇ ਛੋਟੇ ਭਰਾ ਬੋਬੀ ਡੱਲ ਨੇ ਸਰਿਕਤ ਅਤੇ
ਲੱਗੇ ਹੋਏ ਕੈਂਪ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ੍ਰੀ ਵਿਜੈ ਮਡਾਰ ਜੀ
ਨੇ ਦੱਸਿਆ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਡਾਕਟਰ ਭੀਮ ਰਾਓ
ਅੰਬੇਦਕਰ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ।
ਉਹਨਾਂ ਦੱਸਿਆ ਆਉਣ ਸਮੇਂ ਤੇ ਗਰੀਬ ਬੱਚਿਆਂ ਲਈ ਟਿਊਸ਼ਨ
ਸੈਂਟਰ ਦਾ ਵੀ ਉਦਘਾਟਨ ਕੀਤਾ ਜਾਵੇਗਾ। ਤਾਂ ਜ਼ੋ ਗਰੀਬ ਲੋਕਾਂ ਬੱਚੇ
ਉਚੇਰੀ ਸਿੱਖਿਆ ਪ੍ਰਾਪਤ ਕਰਨ ਸਕਣ। ਕਮੇਟੀ ਮੈਂਬਰਾਂ ਨੇ ਆਏ ਹੋਏ
ਮਹਿਮਾਨਾਂ ਨੂੰ ਸਰਿਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰਮਨ,
ਹਰਦਿਆਲ ਮਡਾਰ,ਨਰੇਸ਼ ਕੁਮਾਰ,ਰਿਕਲਵੀਰ, ਰਮੇਸ਼ ਬੱਧਣ,
ਜਤਿੰਦਰ ਜੱਸਲ, ਵਿਨੋਦ ਕੁਮਾਰ, ਚਮਨ ਲਾਲ, ਰਵਿੰਦਰ ਆਦਿ
ਮੈਂਬਰ ਮੌਜੂਦ ਸਨ।

Doaba Times

ਬਜੁਰਗਾਂ ਦੀ ਸਿਹਤ ਸੰਭਾਲ ਲਈ ਪਰਿਵਾਰ ਦਾ ਸਾਥ ਬਹੁਤ ਜ਼ਰੂਰੀ ਹੈ – ਡਾ. ਓਹਰੀ


ਕਾਲਾ ਬੱਕਰਾ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਸਿਵਲ ਸਰਜਨ ਜਲੰਧਰ ਡਾ ਰਮਨ ਸ਼ਰਮਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਕਾਲਾ ਬੱਕਰਾ ਸਿਹਤ ਕੇਂਦਰ ਵਿੱਚ ਡਾ ਰਿਚਰਡ ਓਹਰੀ ਦੀ ਅਗਵਾਈ ਵਿੱਚ ਸਿਹਤ ਚੈੱਕਅੱਪ ਕੈਂਪ ਲਗਾਇਆ ਗਿਆ।ਡਾ ਓਹਰੀ ਨੇ ਬਜੁਰਗਾਂ ਨਾਲ ਸੰਬੰਧਿਤ ਸਿਹਤ ਸਹੂਲਤਾ ਲਈ ਜਾਗਰੁਕ ਕਰਦਿਆਂ ਦੱਸਿਆ ਜਿਵੇਂ ਕੋਵਿਡ ਮਾਹਾਮਾਰੀ ਦੌਰਾਨ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣਾ ਜਰੂਰੀ ਸੀ ਓਸੇ ਤਰਾਂ ਹੁਣ ਵੀ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ।ਮਾਨਸਿਕ ਸਿਹਤ ਬਾਰੇ ਬੋਲਦਿਆਂ ਉਹਨਾਂ ਕਿਹਾ ਪਰਿਵਾਰਕ ਮੈਂਬਰਾਂ ਨੂੰ ਚਾਹੀਦਾ ਹੈ ਕਿ ਢਲਦੀ ਉਮਰ ਵਿੱਚ ਬਜ਼ੁਰਗਾਂ ਨਾਲ ਗੱਲਬਾਤ ਕਰਦਿਆਂ ਰਹਿਣਾ ਚਾਹੀਦਾ ਹੈ ਤੇ ਓਹਨਾ ਨੂੰ ਜਿੰਨਾ ਵੀ ਹੋ ਸਕੇ ਬਜ਼ਰੁਗਾਂ ਨੂੰ ਅਪਣੀ ਰੋਜਾਨਾ ਦੀ ਜੀਵਨ ਕਿਰਿਆ ਵਿੱਚ ਸੈਰ ਤੇ ਹਲਕੀਆਂ ਕਸਰਤਾਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕੇ ਬਜੁਰਗ ਸਮਾਜ ਦਾ ਸਰਮਾਇਆ ਹੁੰਦੇ ਨੇ ਇਸ ਲਈ ਸਰਕਾਰ ਨੇ ਬਜੁਰਗਾਂ ਦੀ ਸਹਾਇਤਾ ਲਈ ਟੋਲ ਫ੍ਰੀ ਨੰਬਰ 14567 ਸ਼ੁਰੂ ਕੀਤਾ ਗਿਆ ਹੈ।ਇਸ ਸਮੇਂ ਡਾ ਵਿਪਨ ਨੇ ਬਜ਼ੁਰਗਾਂ ਦਾ ਚੈੱਕਅੱਪ ਕੀਤੀ।


NEXT

Doaba Times


ਵੱਖ-ਵੱਖ ਸਕੀਮਾਂ ਸੰਬੰਧੀ ਕੈਪ ਲਗਾਇਆ

ਜਲੰਧਰ /ਮਕਸੂਦਾ 29ਸਤੰਬਰ (ਅਵਤਾਰ ਸਿੰਘ ਕਾਨੂੰਗੋ ) ਅੱਜ ਮਿੱਤੀ 29-9-2022 ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਗੋਲਡਨ ਐਵੀਨਿਊ ਮਕਸੂਦਾਂ ਜਲੰਧਰ ਵਿਖੇ ਸੈਂਟਰ ਗੋਰਮਿੰਟ ਸੇਵਾ ਕੇਂਦਰ ਸੈਂਟਰ ਜਨਤਾ ਕਲੋਨੀ ਮਕਸੂਦਾਂ ਜਲੰਧਰ ਵਿਖੇ ਪ੍ਰਧਾਨ ਮੰਤਰੀ ਯੋਜਨਾ ਤਹਿਤ ਸੈਂਟਰ ਗੋਰਮਿੰਟ ਕੈਪ ਲਗਾਇਆ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਮੋਨੀਕਾ ਦੱਤਾ ,ਵੀ,ਐਲ,ਈ, ਬੈਂਕ ਆਫ ਬੜੌਦਾ ਦੇ ਕਰਮਚਾਰੀ ਸ਼ਾਮਲ ਹੋਏ ਕਿਹਾ ਕਿ 29ਅਤੇ 30ਸਤੰਬਰ 2022 ਨੂੰ ਸਮਾ 10ਤੋ 2ਵੱਜੇ ਤੱਕ ਕੈਪ ਲਗਾਇਆ ਜਾਵੇਗਾ । ਹੁਣ ਤੱਕ ਬੈਕ ਆਫ ਬੜੌਦਾ ਦੇ ਕੇਸ ਬਾਰਾ ਹੋਏ ਹਨ ,ਅਤੇ ਕੰਨਿਆ ਯੋਜਨਾ ਲੇਬਰ ਕਾਰਡ ਕੇਸ ਅੱਠ ਆਏ ਹਨ, ਪ੍ਰਧਾਨ ਮੰਤਰੀ ਯੋਜਨਾ ਤਹਿਤ ਤਾਹਿਤ ਲੇਬਰ ਕਾਰਡ ੳਮਰ 18 ਤੋਂ 60 ਸਰਕਾਰੀ ਨੋਕਰੀ ਨਹੀ ਕਰਦੇ ਉਨ੍ਹਾਂ ਦੇ ਬਣਾਏ ਕੇਸ ਆਏ ਹਨ।