Doaba Times

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਹੀਮਪੁਰ ਵਿਖੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਹਾਡ਼ਾ ਮਨਾਇਆ

ਕਰਤਾਰਪੁਰ 28,ਸਤੰਬਰ (ਗੁਰਪ੍ਰੀਤ ਬੱਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਹੀਮਪੁਰ, ਜਲੰਧਰ ਵਿਖੇ
ਪੰਜਾਬ ਸਰਕਾਰ ਸਿੱਖਿਆ ਵਿਭਾਗ ਦੀ ਹਦਾਇਤਾਂ ਅਨੁਸਾਰ ਸ਼ਹੀਦ ਭਗਤ ਸਿੰਘ ਦਾ 115 ਵਾਂ ਜਨਮ ਦਿਹਾੜਾ
ਮਨਾਇਆ ਗਿਆ ।

ਜਿਸ ਵਿੱਚ ਵਿਭਾਗ ਦੀ ਹਦਾਇਤਾਂ ਦੇ ਸਨਮੁੱਖ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਡ ਮੁਕਾਬਲੇ,
ਪੇਂਟਿੰਗ ਮੁਕਾਬਲੇ, ਲੇਖ-ਰਚਨਾ ਮੁਕਾਬਲੇ, ਕਵਿਤਾ ਮੁਕਾਬਲਿਆਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਗਿਆ। ਇਸ ਮੌਕੇ
ਪ੍ਰਿੰਸੀਪਲ ਸ. ਸਤਨਾਮ ਸਿੰਘ ਅਤੇ ਲੈਕਚਰਾਰ ਕੁਲਵਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ
ਜੀਵਨ ਅਤੇ ਵਿਚਾਰਾਂ ਤੇ ਚਾਨਣਾ ਪਾਇਆ ਗਿਆ।

ਇਸ ਮੌਕੇ ਪ੍ਰਿੰਸੀਪਲ ਸਤਨਾਮ ਸਿੰਘ, ਕੁਲਵਿੰਦਰ ਸਿੰਘ, ਰਾਜੇਸ਼
ਕੁਮਾਰ ਸ਼ੈਲੀ, ਸੰਦੀਪ ਕੁਮਾਰ (ਕਲਰਕ), ਸੰਦੀਪ ਕੁਮਾਰ (ਕੰਪਿਊਟਰ ਫੈਕਲਟੀ) ਮਨਜੀਤ ਕੁਮਾਰ, ਅਨਿਲ
ਕੁਮਾਰ, ਕਮਲਜੀਤ ਕੌਰ, ਸੁਖਵਰਸ਼ਾ ਕੁਮਾਰੀ ਆਦਿ ਹਾਜ਼ਰ ਸਨ।

Doaba Times

ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਕਾਬੂ


ਜਲੰਧਰ (ਸੌਰਬ ਗੁਪਤਾ / ਗੁਰਪ੍ਰੀਤ ਬੱਲ) ਥਾਣਾ ਮਕਸੂਦਾਂ ਦੀ ਪੁਲਸ ਨੇ ਗਸ਼ਤ ਦੇ ਦੌਰਾਨ 80 ਨਸ਼ੇ ਵਾਲੀਆਂ ਗੋਲੀਆਂ ਸਮੇਤ ਨਸ਼ਾ ਤਸਕਰ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ।ਜਾਣਕਾਰੀ ਦਿੰਦੇ ਹੋਏ ਐੱਸਐੱਚਓ ਮਕਸੂਦਾਂ ਮਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਸਬ ਇੰਸਪੈਕਟਰ ਕੁਲਵੀਰ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਬੁਲੰਦਪੁਰ , ਕਾਨਪੁਰ ,ਰੰਧਾਵਾ ਮਸੰਦਾ ਤੋਂ ਹੁੰਦੇ ਹੋਏ ਪਿੰਡ ਰਾਏਪੁਰ ਰਸੂਲਪੁਰ ਵੱਲ ਗਸ਼ਤ ਕਰ ਰਹੇ ਸਨ। ਜਿਸ ਜਿਸ ਦੌਰਾਨ ਇਕ ਨੌਜਵਾਨ ਪਿੰਡ ਰਾਏਪੁਰ ਰਸੂਲਪੁਰ ਵੱਲੋਂ ਪੈਦਲ ਆ ਰਿਹਾ ਸੀ ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਭੱਜ ਗਿਆ ਅਤੇ ਜੇ ਵਿੱਚੋਂ ਇੱਕ ਲਿਫ਼ਾਫ਼ਾ ਕੱਢ ਕੇ ਸੜਕ ਤੇ ਸੁੱਟ ਦਿੱਤਾ ਪੁਲਸ ਪਾਰਟੀ ਨੇ ਉਸ ਦਾ ਪਿੱਛਾ ਕਰਕੇ ਕਾਬੂ ਕੀਤਾ ਅਤੇ ਉਸ ਵੱਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਨਸ਼ੇ ਵਾਲੀਆਂ 80 ਗੋਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਨੂੰ ਉਸ ਨੇ ਆਪਣੇ ਕਬਜ਼ੇ ਚ ਲੈ ਕੇ ਉਕਤ ਨੌਜਵਾਨ ਦੇ ਖ਼ਿਲਾਫ਼ ਪਰਚਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਸੁਖਦੇਵ ਉਰਫ ਕਾਕੀ ਪੁੱਤਰ ਰਤਨ ਚੰਦ ਵਾਸੀ ਰਾਏਪੁਰ ਰਸੂਲਪੁਰ ਵਜੋਂ ਹੋਈ ਹੈ। ਜਿਸ ਨੂੰ ਮਾਣਯੋਗ ਅਦਾਲਤ ਪੇਸ਼ ਕਰ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦਾ ਹੈ ਅਤੇ ਕਿਸ ਕਿਸ ਇਲਾਕੇ ਵਿੱਚ ਇਸ ਦੀ ਸੇਲ ਕਰਦਾ ਹੈ।

Doaba Times

ਬ੍ਰਹਮਲੀਨ ਸੰਤ ਬਾਬਾ ਪਿੱਪਲ ਦਾਸ ਮਹਾਰਾਜ ਜੀ ਦਾ 94 ਵਾਂ ਬਰਸੀ ਸਮਾਗਮ ਸ਼ਰਧਾਪੂਰਵਕ ਮਨਾਇਆ


ਜਲੰਧਰ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਬ੍ਰਹਮਲੀਨ, ਬ੍ਰਹਮਗਿਆਨੀ ਬਾਬਾ
ਪਿੱਪਲ ਦਾਸ ਮਹਾਰਾਜ ਜੀ ਦਾ 94ਵਾਂ ਬਰਸੀ ਸਮਾਗਮ (ਪਹਿਲਾ ਨਰਾਤਾ) ਡੇਰਾ ਸੱਚਖੰਡ ਬੱਲਾਂ ਵਿਖੇ ਸ਼੍ਰੀ 108
ਸੰਤ ਨਿਰੰਜਨ ਦਾਸ ਮਹਾਰਾਜ ਜੀ (ਗੱਦੀ-ਨਸ਼ੀਨ) ਅਤੇ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ
ਚੈਰੀਟੇਬਲ ਟਰੱਸਟ ਵਾਰਾਨਸੀ (ਯੂ. ਪੀ.) ਦੀ ਸਰਪ੍ਰਸਤੀ ਹੇਠ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ
ਗਿਆ | ਇਸ ਮੌਕੇ ਸਭ ਤੋਂ ਪਹਿਲਾ ਤਪ ਅਸਥਾਨ ਪਿੰਡ ਬੱਲਾਂ, ਸਮਾਧੀ ਅਸਥਾਨ ਬਾਬਾ ਪਿੱਪਲ ਦਾਸ ਜੀ ਮਹਾਰਾਜ
ਅਤੇ ਡੇਰਾ ਸੱਚਖੰਡ ਬੱਲਾਂ ਵਿਖੇ ‘ਹਰਿ’ ਦੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਸ਼੍ਰੀ 108 ਸੰਤ ਨਿਰੰਜਨ ਦਾਸ ਜੀ
ਮਹਾਰਾਜ ਅਤੇ ਭਾਰਤ ਦੇ ਕੋਨੇ-ਕੋਨੇ ਤੋਂ ਆਏ ਸੰਤ ਸਮਾਜ ਵਲੋਂ ਕੀਤੀ ਗਈ ।
ਇਸ ਮੌਕੇ ‘ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਲੜੀਵਾਰ ਜਾਪ ਕੀਤੇ ਗਏ ਅਤੇ
ਕੀਰਤਨ ਦਰਬਾਰ ਸਜਾਏ ਗਏ । ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਪ੍ਰਭੂ ਭਗਤੀ,
ਸੰਤਾ ਦੀ ਸੰਗਤ, ਸਭ ਧਰਮਾਂ ਦਾ ਸਤਿਕਾਰ ਕਰਨ ਅਤੇ ਜਗਤਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ਤੇ
ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਬ੍ਰਹਮਲੀਨ ਸ਼੍ਰੀ 108 ਬਾਬਾ ਪਿੱਪਲ ਦਾਸ ਮਹਾਰਾਜ ਜੀ ਵਲੋਂ ਮਾਨਵਤਾਂ
ਪ੍ਰਤੀ ਕੀਤੀਆਂ ਸੇਵਾਵਾਂ ਤੇ ਚਾਨਣਾ ਪਾਇਆ ਗਿਆ । ਭਾਰਤ ਦੇ ਵੱਖ- ਵੱਖ ਪ੍ਰਾਂਤਾਂ ਤੋਂ ਪਹੁੰਚੇ ਸੰਤ ਮਹਾਂਪੁਰਸ਼ਾਂ
ਅਤੇ ਕੀਰਤਨੀ ਜੱਥਿਆਂ ਨੇ ਬਾਬਾ ਪਿੱਪਲ ਦਾਸ ਮਹਾਰਾਜ ਜੀ ਨੂੰ ਉਹਨਾਂ ਦੀ ਬਰਸੀ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ
ਅਤੇ ਜੀਵਨ ਤੇ ਚਾਨਣਾ ਪਾਇਆ।
ਇਸ ਮੌਕੇ ਸ਼੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਵਲੋਂ ਆਪਣੇ ਕਰ-ਕਮਲਾਂ ਨਾਲ ਬ੍ਰਹਮਲੀਨ
ਬਾਬਾ ਪਿੱਪਲ ਦਾਸ ਮਹਾਰਾਜ ਜੀ ਨੂੰ ਸਮਰਪਿਤ ‘ਬੇਗਮਪੁਰਾ ਸ਼ਹਿਰ’ ਸਪਤਾਹਿਕ ਪੱਤ੍ਰਿਕਾ ਦਾ ਵਿਸ਼ੇਸ਼ ਅੰਕ ਰਿਲੀਜ਼
ਕੀਤਾ ਗਿਆ।

ਇਸ ਮੌਕੇ ਤੇ ਸੰਤ ਜਗਦੀਸ਼ ਗਿਰੀ ਪਲੋਟਾ ਸਾਹਿਬ ਜੰਮੂ, ਸੰਤ ਹਰਵਿੰਦਰ ਦਾਸ, ਸੰਤ ਪ੍ਰੀਤਮ ਦਾਸ ਸੰਗਤਪੁਰ, ਸੰਤ ਸੁਖਵਿੰਦਰ ਦਾਸ ਢੱਡੇ , ਸੰਤ ਪੱਪਲ ਸ਼ਾਹ ਭਰੋਮਜਾਰਾ, ਸੰਤ ਸੱਤਿਆਨੰਦ ਸ਼ੁਕਰਤਾਲ, ਸੰਤ ਗਿਰਧਾਰੀ ਲਾਲ, ਸੰਤ ਕੈਲਾਸ਼ ਦਾਸ ਹਰਿਆਣਾ , ਸੰਤ ਲੇਖ ਰਾਜ ਨੂਰਪੁਰ , ਸੰਤ ਬੀਬੀ ਰੋਸ਼ਨੀ ਦਾਸ ਅਤੇ ਸੇਵਾਦਾਰ ਹਰਦੇਵ ਦਾਸ, ਵਰਿੰਦਰ ਦਾਸ ਬੱਬੂ , ਮਨਦੀਪ ਦਾਸ,ਟਰੱਸਟੀ ਸਤਪਾਲ ਵਿਰਦੀ, ਬੀ.ਕੇ. ਮਹਿੰਮੀ, ਸਾਬਕਾ ਸਰਪੰਚ ਸੁਖਦੇਵ ਸੁੱਖੀ, ਹਲਕਾ ਕਰਤਾਰਪੁਰ ਪ੍ਰਧਾਨ ਬਸਪਾ ਸ਼ਾਦੀ ਲਾਲ ਤੋ ਇਲਾਵਾ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਚ’ ਮੌਜੂਦ ਸਨ।
ਇਸ ਮੌਕੇ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਕਠਾਰ ਵਲੋਂ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਅਤੇ
ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ । ਸੰਗਤਾ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ 29 ਨੂੰ ਜਲੰਧਰ-ਦਿੱਲੀ ਹਾਈਵੇ ਬੰਦ ਦਾ ਐਲਾਨ

ਭੋਗਪੁਰ/ਕਿਸ਼ਨਗੜ (ਗੁਰਪ੍ਰੀਤ ਬੱਲ/ਦਿਲਬਾਗ ਸਿੰਘ ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ । ਜਿਸ ਵਿਚ ਆਉਣ ਵਾਲੇ ਗੰਨੇ ਦੇ ਪਿੜਾਈ ਸੀਜ਼ਨ ਵਿਚ ਗੰਨੇ ਦਾ ਰੇਟ 450 ਰੁਪਏ ਪ੍ਰਤੀ ਕੁਇੰਟਲ ਅਤੇ ਪੰਜਾਬ ਵਿਚ ਬੰਦ ਪਈਆਂ ਸਹਿਕਾਰੀ ਤੇ ਪ੍ਰਾਇਵੇਟ ਖੰਡ ਮਿੱਲਾਂ ਨੂੰ ਸਰਕਾਰ ਵਲੋਂ ਚਲਾਉਣ ਅਤੇ ਭੋਗਪੁਰ ਸ਼ੂਗਰ ਮਿੱਲ ਵਿੱਚ ਆਈ ਹੋਈ ਤਕਨੀਕੀ ਖ਼ਰਾਬੀ ਨੂੰ ਸਮੇਂ ਸਿਰ ਠੀਕ ਕਰਵਾ ਕੇ ਚਲਾੳਣ ਦੀਆ ਮੰਗਾਂ ਤੇ ਵਿਚਾਰ ਕੀਤਾ ਗਿਆ ।
ਬਲਾਕ ਭੋਗਪੁਰ ਦੇ ਪ੍ਰਧਾਨ ਹਰਵਿੰਦਰ ਸਿੰਘ ਡੱਲੀ ਨੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਨਾ ਕਰਨ ਤੇ ਸਰਕਾਰ ਵੱਲੋ ਕਿਸਾਨਾਂ ਦੀਆਂ ਫਰਦਾਂ ‘ਤੇ ਲਾਲ ਸਿਆਹੀ ਨਾਲ ਲਿਖਣਾ ਤੇ ਜੁਰਮਾਨਾ ਲਗਾਉਣ ਦੀਆਂ ਬੇਲੋੜੀਆਂ ਸ਼ਰਤਾਂ ਨੂੰ ਹਟਾਇਆ ਜਾਵੇ ਤੇ ਝੋਨੇ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ। ਉਹਨਾਂ ਚਾਈਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਝੋਨੇ ਦੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ । ਉਹਨਾਂ ਕਿਹਾ ਕਿ ਸਰਕਾਰ ਵੱਲੋ ਜੇਕਰ ਆਉਣ ਵਾਲੀ 28 ਸਤੰਬਰ ਤੱਕ ਇਹਨਾਂ ਮੰਗ ਉੱਪਰ ਫੈਸਲਾ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋ ਆਪਣੀਆਂ ਮੰਗਾਂ ਮਨਵਾਉਣ ਲਈ ਜਲੰਧਰ-ਲੁਧਿਆਣਾ-ਅੰਮ੍ਰਿਤਸਰ ਹਾਈਵੇਅ ‘ਤੇ ਸਥਿਤ ਧੰਨੋਵਾਲੀ ਫਾਟਕ ਜਲੰਧਰ ਵਿਖੇ 29 ਸਤੰਬਰ ਦਿਨ ਵੀਰਵਾਰ ਨੂੰ ਪੱਕਾ ਧਰਨਾ ਲਗਾ ਕੇ ਮੰਗਾਂ ਮਨਵਾਈਆਂ ਜਾਣਗੀਆਂ, ਜਿਸ ਦੀ ਜਿੰਮੇਵਾਰ ਸਰਕਾਰ ਹੋਵੇਗੀ । ਇਸ ਮੌਕੇ ਜਨਰਲ ਸਕੱਤਰ ਦਵਿੰਦਰ ਸਿੰਘ ਕਾਲਾ ਬੱਕਰਾ, ਬਲਜੀਤ ਸਿੰਘ ਘੋੜਾਵਾਹੀ, ਸੁੱਖਾ ਦਰਾਵਾਂ, ਜਗੀਰ ਸਿੰਘ ਡੱਲੀ, ਰਵਿੰਦਰ ਸਿੰਘ ਨੰਗਲ ਅਰਾਈਆਂ, ਸੁਖਵਿੰਦਰ ਸਿੰਘ ਨੰਗਲ ਅਰਾਈਆਂ, ਸੁਖਵੀਰ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਮੁਲਇੰਦਰ ਸਿੰਘ, ਜਗਤਾਰ ਸਿੰਘ ਜੱਗਾ ਮਾਧੋਪੁਰ, ਨਰਿੰਦਰ ਸਿੰਘ ਘੋੜਾਵਾਹੀ, ਬਾਬਾ ਡੀਗਰੀਆਂ, ਗੋਬਿੰਦ ਡੀਗਰੀਆਂ ਮੌਜੂਦ ਸਨ।

Doaba Times

NEXT

ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣਾ ਸਮੇਂ ਦੀ ਮੁੱਖ ਲੋੜ – ਪ੍ਰਿੰਸੀਪਲ ਸਤਨਾਮ ਸਿੰਘ


ਕਰਤਾਰਪੁਰ (ਗੁਰਪ੍ਰੀਤ ਬੱਲ/ਦਿਲਬਾਗ ਸਿੰਘ)ਅੱਜ ਮਿਤੀ 24/09/2022 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਹੀਮਪੁਰ, ਜਲੰਧਰ ਵਿਖੇ
ਪ੍ਰਿੰਸੀਪਲ ਸਤਨਾਮ ਸਿੰਘ ਅਤੇ ਸਕੂਲ ਸਟਾਫ਼ ਦੀ ਹਾਜ਼ਰੀ ਵਿੱਚ ਭਾਰਤੀ ਸਟੇਟ ਬੈਂਕ ਦੀ ਬ੍ਰਾਂਚ ਬਿਆਸ ਪਿੰਡ ਦੇ
ਮੈਨੇਜਰ ਤੇਜਿੰਦਰਪਾਲ ਸਿੰਘ ਵੱਲੋਂ ਸਕੂਲ ਦੇ ਵਿਹੜੇ ਵਿੱਚ ਸਕੂਲ ਬੂਟੇ ਲਗਾਏ ਗਏ । ਇਸ ਮੌਕੇ ਪ੍ਰਿੰਸੀਪਲ ਸ.
ਸਤਨਾਮ ਸਿੰਘ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਨੂੰ ਬਣਾਏ ਰੱਖਣ ਲਈ ਸਾਨੂੰ ਸਾਰਿਆਂ ਨੂੰ ਆਪਣਾ ਫਰਜ ਸਮਝਦੇ
ਹੋਏ ਬੂਟੇ ਲਗਾਉਣੇ ਚਾਹੀਦੇ ਹਨ । ਇਸ ਮੌਕੇ ਪ੍ਰਿੰਸੀਪਲ ਸਤਨਾਮ ਸਿੰਘ, ਕੁਲਵਿੰਦਰ ਸਿੰਘ, ਰਾਜੇਸ਼ ਕੁਮਾਰ ਸ਼ੈਲੀ,
ਸੰਦੀਪ ਕੁਮਾਰ (ਕਲਰਕ), ਸੰਦੀਪ ਕੁਮਾਰ (ਕੰਪਿਊਟਰ ਫੈਕਲਟੀ) ਮਨਜੀਤ ਕੁਮਾਰ, ਅਨਿਲ ਕੁਮਾਰ, ਕਮਲਜੀਤ
ਕੌਰ, ਸੁਖਵਰਸ਼ਾ ਕੁਮਾਰੀ ਆਦਿ ਹਾਜ਼ਰ ਸਨ।

Doaba Times

ਕਾਇਆਕਲਪ’ ਅਭਿਆਨ ਤਹਿਤ ਸੀ ਐਚ ਸੀ ਕਾਲਾ ਬੱਕਰਾ ਦਾ ਨਿਰੀਖਣ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਕੀਤਾ

ਕੈਪਸ਼ਨ- ਨਰੀਖਕ ਟੀਮ ਦਾ ਸਵਾਗਤ ਕਰਦੇ ਹੋਏ ਡਾ ਓਹਰੀ ਤੇ ਸਿਹਤ ਸਟਾਫ
ਚੈਕਿੰਗ ਕਰਦੀ ਹੋਈ ਟੀਮ

ਕਿਸ਼ਨਗੜ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਸਵੱਛ ਭਾਰਤ ਮੁਹਿੰਮ ਤਹਿਤ ਹਸਪਤਾਲਾਂ ਦੀ ਹਾਲਤ ਬਦਲਣ ਲਈ ਚਲਾਈ ਗਈ “ਕਾਇਆਕਲਪ” ਮੁਹਿੰਮ ਤਹਿਤ ਅੱਜ ਸੀਐਚਸੀ ਕਾਲਾ ਬੱਕਰਾ ਦਾ ਨਿਰੀਖਣ ਕੀਤਾ ਗਿਆ। ਦੋ ਮੈਂਬਰੀ ਟੀਮ ਨੇ ਐਮਰਜੈਂਸੀ ਸਮੇਤ ਹਸਪਤਾਲ ਦੇ ਕੰਪਲੈਕਸ, ਆਪ੍ਰੇਸ਼ਨ ਥੀਏਟਰ, ਲੇਬਰ ਰੂਮ, ਆਦਿ ਦਾ ਨਿਰੀਖਣ ਕੀਤਾ ਅਤੇ ਗ੍ਰੇਡਿੰਗ ਕੀਤੀ। ਇਸ ਤੋਂ ਬਾਅਦ ਟੀਮ ਨੇ ਹਸਪਤਾਲ ਦੇ ਰਿਕਾਰਡਾਂ ਦੀ ਜਾਂਚ ਕੀਤੀ, ਜਿਸ ਵਿਚ ਰੋਜ਼ਾਨਾ ਕੰਮਾਂ ਅਤੇ ਸਫਾਈ ਦੇ ਰਿਕਾਰਡ ਵੀ ਸ਼ਾਮਲ ਹਨ। ਲਗਭਗ ਚਾਰ ਘੰਟੇ ਚੱਲੇ ਇਸ ਨਿਰੀਖਣ ਦੌਰਾਨ ਟੀਮ ਨੇ ਹਸਪਤਾਲ ਦੀ ਹਦੂਦ ਵਿੱਚ ਬਣੇ ਹਰਬਲ ਗਾਰਡਨ ਅਤੇ ਵਰਮੀ ਕੰਪੋਸਟ ਪਲਾਂਟ ਦਾ ਵੀ ਜਾਇਜ਼ਾ ਲਿਆ ਅਤੇ ਹਸਪਤਾਲ ਦੀ ਟੀਮ ਦੀ ਇਨ੍ਹਾਂ ਨਵੀਨ ਕਾਰਜਾਂ ਲਈ ਸ਼ਲਾਘਾ ਕੀਤੀ।
ਸੀਨੀਅਰ ਮੈਡੀਕਲ ਅਫਸਰ ਡਾ.ਰਿਚਰਡ ਓਹਰੀ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਸਰਕਾਰੀ ਹਸਪਤਾਲਾਂ ਦੀ ਦਿੱਖ ਅਤੇ ਕੰਮ ਕਰਨ ਦੇ ਢੰਗ ਨੂੰ ਬਦਲਣ ਅਤੇ ਇਕ ਮਾਨਕ ਪ੍ਰਣਾਲੀ ਦੀ ਪਾਲਣਾ ਕਰਨ ਲਈ, “ਕਾਇਆਕਲਪ” ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਹਸਪਤਾਲ ਪ੍ਰਬੰਧਨ ਨੂੰ ਨਿਯਮਾਂ ਅਨੁਸਾਰ ਆਪ ਮੁਹਾਰੇ ਸਾਫ-ਸਫਾਈ ਰੱਖਣ, ਮਰੀਜ਼ਾਂ ਦਾ ਇਲਾਜ ਕਰਨ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਵਿੱਚ ਸੁਧਾਰ ਕਰਨਾ ਹੈ। ਇਨ੍ਹਾਂ ਸੁਧਾਰਾਂ ਦੇ ਅਧਾਰ ਤੇ ਹਰ ਸਾਲ ਹਸਪਤਾਲਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਪਹਿਲਾ ਮੁਲਾਂਕਣ ਅੰਤਰ-ਜ਼ਿਲ੍ਹਾ ਪੱਧਰ ‘ਤੇ ਹੁੰਦਾ ਹੈ. ਪਹਿਲੇ ਪੜਾਅ ਵਿੱਚ ਲੰਘੇ ਹਸਪਤਾਲਾਂ ਨੂੰ ਰਾਜ ਪੱਧਰੀ ਮੁਲਾਂਕਣ ਲਈ ਤਿਆਰੀ ਕਰਨੀ ਪੈਂਦੀ ਹੈ। ਇਸ ਸਾਲ ਇਹ ਨਿਰੀਖਣ ਦਾ ਪਹਿਲਾ ਪੜਾਅ ਹੈ।
ਬੀਈਈ ਨੀਤੀਰਾਜ ਬੀ ਸਿੰਘ ਨੇ ਕਿਹਾ ਕਿ ਇਸ ਨਿਰੀਖਣ ਦਾ ਉਦੇਸ਼ ਇਹ ਜਾਂਚ ਕਰਨਾ ਹੈ ਕਿ ਕੀ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ-ਨਾਲ ਸਫਾਈ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਇਹ ਨਹੀਂ ਕਿ ਮਰੀਜ਼ ਬਿਮਾਰੀ ਤੋਂ ਠੀਕ ਹੋ ਗਿਆ ਹੈ, ਪਰ ਹਸਪਤਾਲ ਤੋਂ ਵਾਪਸ ਆਉਣ ‘ਤੇ, ਉਹ ਕਿਸੇ ਹੋਰ ਬਿਮਾਰੀ ਦੀ ਲਾਗ ਜਾਂ ਇਨਫੈਕਸ਼ਨ ਨਾਲ ਲੈ ਜਾ ਰਿਹਾ ਹੈ। ਇਸ ਦੀ ਰੋਕਥਾਮ ਦੇ ਯਤਨਾਂ ਦੇ ਨਾਲ-ਨਾਲ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਸਕਾਰਾਤਮਕ ਊਰਜਾ ਅਤੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਨ ਲਈ ਨਵੇਂ ਉਪਾਅ ਵੀ ਇਸ ਨਿਰੀਖਣ ਦਾ ਹਿੱਸਾ ਹਨ। ਡਾ ਓਹਰੀ ਨੇ ਸਟਾਫ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਮਿਲ ਕੇ ਕੀਤੇ ਕਾਰਜਾਂ ਨਾਲ ਹੀ ਸਫਲ ਹੁੰਦੀਆਂ ਨੇ।

Doaba Times

ਤਹਿਸੀਲ ਪੱਧਰੀ ਖੇਡਾਂ ਵਿੱਚ ਰਹੀਮਪੁਰ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਕਰਤਾਰਪੁਰ (ਗੁਰਪ੍ਰੀਤ ਸਿੰਘ )ਬੱਚਿਆਂ ਵਿੱਚ ਪੜ੍ਹਾਈ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਅਤੇ ਹੋਰ ਗੁਣਾਂ ਨੂੰ ਪ੍ਰਫੁੱਲਤ ਕਰਨ ਲਈ ਸਿੱਖਿਆ ਵਿਭਾਗ ਵਲੋਂ ਖੇਡਾਂ ਦਾ ਅਯੋਜਨ ਕੀਤਾ ਜਾਂਦਾ ਹੈ।ਇਸੇ ਕ੍ਰਮ ਵਿੱਚ ਪਿਛਲੇ ਦਿਨੀਂ ਤਹਿਸੀਲ ਪੱਧਰੀ ਖੇਡਾਂ ਪਿੰਡ ਰਾਏਪੁਰ-ਰਸੂਲਪੁਰ ਵਿਖੇ ਹੋਈਆਂ।ਇਨ੍ਹਾਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਹੀਮਪੁਰ ਦੇ ਵਿਦਿਆਰਥੀਆਂ ਨੇ ਆਪਣੇ ਜੌਹਰ ਦਿਖਾਉਂਦੇ ਵਧੀਆ ਪ੍ਰਦਰਸ਼ਨ ਕੀਤਾ।ਇਨ੍ਹਾਂ ਖੇਡਾਂ ਵਿੱਚ ਇਸ ਸਕੂਲ ਦੇ ਬੱਚਿਆਂ ਅਦਿੱਤਆ,ਹਰਮਨ ਕੁਮਾਰ, ਲਖਬੀਰ ਅਤੇ ਪ੍ਰਿੰਸ ਦੁੱਗਲ ਗੌਰਵ ਕੁਮਾਰ,ਵਿਸ਼ਾਲ ਕੁਮਾਰ, ਕਮਲਜੋਤ ਸਿੰਘ, ਹਰਮਨ ਸਿੰਘ, ਨੇ ਵਧੀਆ ਖੇਡਦਿਆਂ ਖੋ-ਖੋ ਲੜਕੇ ਵਰਗ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਰਬਜੀਤ, ਮਨਪ੍ਰੀਤ ਨੇ ਯੋਗਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਯੋਗਾ ਲੜਕੀਆਂ ਦੇ ਮੁਕਾਬਲੇ ਵਿੱਚ ਇਸ ਸਕੂਲ ਦੀਆਂ ਵਿਦਿਆਰਥਣਾਂ ਸੁਰਜੀਤ ਕੌਰ, ਅਲਕਾ ਰਾਣੀ, ਹਰਨੂਰਪ੍ਰੀਤ ਕੌਰ ਅਤੇ ਜਸਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਯੋਗਾ ਲੜਕੀਆਂ ਦੇ ਵਿਆਕਤੀਗਤ ਮੁਕਾਬਲੇ ਵਿੱਚ ਸੁਰਜੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਲੰਮੀ ਛਾਲ ਮੁਕਾਬਲੇ ਵਿੱਚ ਗੌਰਵ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਸ਼ਤਰੰਜ ਦੇ ਮੁਕਾਬਲੇ ਵਿੱਚ ਵਰੁਣ ਟਾਂਕ ਨੇ ਦੂਜਾ ਸਥਾਨ ਅਤੇ ਬੈਡਮਿੰਟਨ (ਲੜਕੀਆਂ) ਵਿੱਚ ਅਲਕਾ ਰਾਣੀ ਨੇ ਵੀ ਦੂਜਾ ਸਥਾਨ ਪ੍ਰਾਪਤ ਕੀਤਾ।ਬੀ ਪੀ ਈ ਓ ਕਰਤਾਰਪੁਰ ਸ਼੍ਰੀ ਬੀ ਕੇ ਮਹਿਮੀ ਅਤੇ ਬਲਾਕ ਦੇ ਅਧਿਆਪਕਾਂ ਅਤੇ ਐਸ ਐਮ ਸੀ ਚੇਅਰਪਰਸਨ ਆਸ਼ਾ ਰਾਣੀ ਨੇ ਇਸ ਸਕੂਲ ਦੀ ਹੈੱਡ ਟੀਚਰ ਮੈਡਮ ਰਣਜੀਤ ਕੌਰ,ਮੈਡਮ ਡੇਜੀ,ਮੈਡਮ ਬਖਸ਼ੀਸ਼ ਕੌਰ,ਮੈਡਮ ਮਨਜਿੰਦਰ ਕੌਰ ਅਤੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ।


Doaba Times

ਜਲੰਧਰ (ਸੌਰਬ ਗੁਪਤਾ) ਪਬਲਿਕ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜਲੰਧਰ ਦਿਹਾਤੀ ਪੁਲਿਸ ਵੱਲੋਂ ਬੈਂਕਾਂ ਅਤੇ ਏ.ਟੀ.ਐਮਸ ਦੀ ਚੈਕਿੰਗ ਕੀਤੀ ਗਈ ਅਤੇ ਤਾਇਨਾਤ ਸਟਾਫ਼ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।

BankChecking

SafetyFirst

Doaba Times

ਰਿਟਾ: ਬੈਂਕ ਮੈਨੇਜਰ ਸਤਨਾਮ ਸਿੰਘ ਵਲੋਂ ਰਹੀਮਪੁਰ ਸਕੂਲ ਨੂੰ ਚਾਰ ਪੱਖੇ ਕੀਤੇ ਦਾਨ

ਕਰਤਾਰਪੁਰ (ਦਿਲਬਾਗ ਸਿੰਘ)ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਅਗਾਂਹਵਧੂ ਪਿੰਡ ਵਜੋਂ ਜਾਣੇ ਜਾਂਦੇ ਨੇੜਲੇ ਪਿੰਡ ਰਹੀਮਪੁਰ ਦੇ ਰਿਟਾਇਰਡ ਬੈਂਕ ਮੈਨੇਜਰ ਸਤਨਾਮ ਸਿੰਘ ਪੁੱਤਰ ਸ. ਭਗਤ ਸਿੰਘ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਹੀਮ ਪੁਰ ਨੂੰ ਚਾਰ ਛੱਤ ਵਾਲੇ ਪੱਖੇ ਦਾਨ ਕੀਤੇ। ਸਕੂਲ ਮੁਖੀ ਮੈਡਮ ਰਣਜੀਤ ਕੌਰ ਅਤੇ ਸਮੂਹ ਸਟਾਫ਼ ਵਲੋਂ ਰਿਟਾਇਰਡ ਬੈਂਕ ਮੈਨੇਜਰ ਸਤਨਾਮ ਸਿੰਘ ਦਾ ਸਕੂਲ ਨੂੰ ਦਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਸਨਮਾਨ ਚਿੰਨ੍ਹ ਭੇਂਟ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਡਮ ਡੇਜ਼ੀ ਅਤੇ ਮੈਡਮ ਬਖਸ਼ੀਸ਼ ਕੌਰ,ਮੈਡਮ ਮਨਜਿੰਦਰ ਕੌਰ,ਜਸਵੀਰ ਸਿੰਘ ਅਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾਡ਼ਾ ਸ਼ਰਧਾਪੂਰਵਕ ਮਨਾਇਆ ਗਿਆ


*ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਸੰਗਤਾਂ ਨੂੰ ਅੱਸੂ ਦਾ ਮਹੀਨਾ ਸਰਵਣ ਕਰਵਾਇਆ

ਕਿਸ਼ਨਗੜ੍ਹ (ਗੁਰਪ੍ਰੀਤ ਸਿੰਘ ਬੱਲ) ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਵਸ ਸ਼ਰਧਾ ਅਤੇ ਸਤਿਕਾਰ ਸਹਿਤ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਜੀ ਦੀ ਅਗਵਾਈ ਹੇਠ ਮਨਾਇਆ ਗਿਆ।

ਇਸ ਮੌਕੇ ਤੇ ਅੰਮ੍ਰਿਤ ਬਾਣੀ ਦੇ ਜਾਪ ਕਰਵਾਏ ਗਏ ਤੇ ਸੰਤ ਨਿਰੰਜਨ ਦਾਸ ਜੀ ਨੇ ਅੱਸੂ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ।
ਇਸ ਮੌਕੇ ਤੇ ਸੰਤ ਲੇਖ ਰਾਜ ਨੂਰਪੁਰ ਵਾਲੇ, ਸੇਵਾਦਾਰ ਹਰਦੇਵ ਦਾਸ, ਵਰਿੰਦਰ ਦਾਸ ਬੱਬੂ , ਧਰਮਵੀਰ, ਨਿਰਮਲ ਸਿੰਘ ਮੈਨੇਜਰ, ਪ੍ਰੀਤਮ ਦਾਸ, ਸ਼ਾਮ ਲਾਲ, ਐਡਵੋਕੇਟ ਸਤਪਾਲ ਵਿਰਦੀ, ਮਾਸਟਰ ਬੀ. ਕੇ. ਮਹਿਮੀ ਸਮੇਤ ਸਮੂਹ ਸੰਗਤਾਂ ਮੌਜੂਦ ਸਨ ।